ਅਡਾਨੀ: ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗਰੁੱਪ ਨੂੰ ਇੱਕੋ ਦਿਨ ''''ਚ ਝੱਲਣਾ ਪਿਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ - 5 ਅਹਿਮ ਖ਼ਬਰਾਂ

06/15/2021 7:51:41 AM

Getty Images

ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗੌਤਮ ਅਡਾਨੀ ਦੀਆਂ ਕੰਪਨੀਆਂ ਨੂੰ ਸ਼ੇਅਰ ਬਜ਼ਾਰ ਵਿੱਚ ਭਾਰੀ ਗਿਰਾਵਟ ਦੇਖਣੀ ਪਈ ਹੈ।

ਉਨ੍ਹਾਂ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ ਨੇ ਬਾਜ਼ਾਰ ਵਿੱਚ ਗੋਤੇ ਲਗਾਏ ਹਨ। ਦਿਨ ਦੇ ਕਾਰੋਬਾਰ ਵਿੱਚ ਇਹ ਗਿਰਾਵਟ 5 ਤੋਂ 25 ਫ਼ੀਸਦੀ ਤੱਕ ਦੇਖਣ ਨੂੰ ਮਿਲੀ।

ਅਡਾਨੀ ਗਰੁੱਪ ਦੀਆਂ 6 ਕੰਪਨੀਆਂ ਬਾਜ਼ਾਰ ਵਿੱਚ ਲਿਸਟਿਡ ਹਨ, ਜਿਨ੍ਹਾਂ ਵਿੱਚੋਂ ਸੋਮਵਾਰ (14 ਜੂਨ) ਦੀ ਸਵੇਰ ਤੋਂ ਹੀ ਗਿਰਾਵਟ ਦੇਖਣ ਨੂੰ ਮਿਲੀ।

ਇਸ ਗਿਰਾਵਟ ਨਾਲ ਅਡਾਨੀ ਗਰੁੱਪ ਨੂੰ ਕਰੀਬ 55,000 ਕਰੋੜ ਰੁਪਏ ਦਾ ਨੁਕਸਾਨ ਹੋਇਆ। ਵਿਸਥਾਰ ਵਿੱਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ''ਰਾਮ ਮੰਦਰ ਆਮ ਲੋਕਾਂ ਦੀ ਆਸਥਾ ਦਾ ਪ੍ਰਤੀਕ, ਪਰ BJP ਤੇ RSS ਨੇ ਵਪਾਰ ਦਾ ਜ਼ਰੀਆ ਬਣਾਇਆ'' - ਕਾਂਗਰਸ
  • ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ''ਚ 5 ਅਜਿਹੇ ਸਵਾਲ, ਜਿਨ੍ਹਾਂ ਦੇ ਜਵਾਬ ਅਜੇ ਵੀ ਨਹੀਂ ਮਿਲੇ
  • ਭਾਰਤ ਚੀਨ ਸਰਹੱਦ ਵਿਵਾਦ: ਇੱਕ ਸਾਲ ਬਾਅਦ ਗਲਵਾਨ ਘਾਟੀ ਦੇ ਕੀ ਹਨ ਹਾਲਾਤ

ਕੋਰੋਨਾ ਕਾਲ ਵਿੱਚ ਇੱਕ ਮਾਂ ਦੀ ਕਹਾਣੀ ਜਿਸ ਨੂੰ ਆਪਣੀ ਧੀ ਦੇ ਖ਼ੂਨ ਲਈ ਸੰਘਰਸ਼ ਕਰਨਾ ਪਿਆ

ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਸ਼ਿਨੌਰ ਤਾਲੁਕਾ ਦੇ ਸਾਧਲੀ ਪਿੰਡ ਦੇ ਆਇਸ਼ਾ ਸਿੰਧੀ ਆਪਣੀ 16 ਸਾਲਾ ਬੇਟੀ ਸਿਮਰਨ ਲਈ ਖੂਨ ਲੈਣ ਲਈ ਜਿਹੜੀਆਂ ਮੁਸ਼ਕਲਾਂ ਵਿੱਚੋਂ ਲੰਘੇ ਹਨ, ਉਸ ਬਾਰੇ ਗੱਲ ਕਰਦਿਆਂ ਉਹ ਬਹੁਤ ਦੁਖੀ ਹੋ ਜਾਂਦੇ ਹਨ।

ਉਹ ਕਹਿੰਦੇ ਹਨ, "ਸਾਡੀ ਬੇਟੀ ਸਿਮਰਨ ਥੈਲੇਸੀਮੀਆ ਪੀੜਤ ਹੈ। ਉਸ ਨੂੰ ਹਰ 15 ਦਿਨਾਂ ਬਾਅਦ ਖੂਨ ਚੜ੍ਹਾਉਣ ਦੀ ਜ਼ਰੂਰਤ ਹੁੰਦੀ ਹੈ, ਪਰ ਇਸ ਵਾਰ ਅਪ੍ਰੈਲ ਵਿੱਚ ਕੋਵਿਡ-19 ਦੀ ਦੂਜੀ ਲਹਿਰ ਦੌਰਾਨ, ਸਾਨੂੰ ਉਸ ਲਈ 25 ਦਿਨਾਂ ਤੱਕ ਖੂਨ ਨਹੀਂ ਮਿਲਿਆ।"

Getty Images

"ਉਸ ਵਜ੍ਹਾ ਕਰਕੇ ਉਸ ਦੀ ਸਰੀਰਿਕ ਕਮਜ਼ੋਰੀ ਵੱਧ ਗਈ ਸੀ। ਉਹ ਕਮਜ਼ੋਰ ਮਹਿਸੂਸ ਕਰਨ ਲੱਗੀ। ਹਰ ਦਿਨ ਬੀਤਣ ਨਾਲ ਉਸ ਦੀ ਸਥਿਤੀ ਵਿਗੜਦੀ ਗਈ।"

ਆਇਸ਼ਾ ਵਰਗੇ ਬਹੁਤ ਸਾਰੇ ਮਾਪਿਆਂ ਨੂੰ ਆਪਣੇ ਜਿਗਰ ਦੇ ਟੋਟਿਆਂ ਬੱਚਿਆਂ ਤੋਂ ਹੱਥ ਧੋਣ ਵਰਗਾ ਭੈੜਾ ਸੋਚਦਿਆਂ ਦੁਖਦਾਈ ਅਨੁਭਵ ਵਿੱਚੋਂ ਗੁਜ਼ਰਨਾ ਪਿਆ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

4 ਸਾਲਾ ਬੱਚੇ ਨੂੰ 130 ਫੁੱਟ ਡੂੰਘੇ ਬੋਰਵੈੱਲ ''ਚੋਂ ਇਸ ਤਰ੍ਹਾਂ ਕੱਢਿਆ ਗਿਆ

ਆਗਰਾ ਦੇ ਫਤਿਹਾਬਾਦ ਕਸਬੇ ਦੇ ਨਿਬੋਹਰਾ ਥਾਣਾ ਖ਼ੇਤਰ ਦੇ ਪਿੰਡ ਧਰਿਆਈ ਵਿੱਚ 4 ਸਾਲ ਦੇ ਬੱਚੇ ਨੂੰ 130 ਫੁੱਟ ਡੁੰਘੇ ਬੋਰਵੈੱਲ ਤੋਂ ਬਾਹਰ ਕੱਢ ਲਿਆ ਗਿਆ ਹੈ।

ਬੱਚਾ ਪਿੰਡ ਦੇ ਹੀ ਹੋਰ ਬੱਚਿਆਂ ਨਾਲ ਖੇਡਦਾ ਹੋਇਆ ਘਰ ਦੇ ਬਾਹਰ ਬੋਰਵੈੱਲ ਦੇ ਖੱਡੇ ਵਿੱਚ ਡਿੱਗ ਗਿਆ ਸੀ।

ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਫ਼ੌਜ, NDRF ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਨੇ ਕੁਝ ਘੰਟਿਆਂ ਵਿੱਚ ਹੀ ਜੇਸੀਬੀ ਨਾਲ ਇੱਕ ਪੈਰਲਲ ਖੱਡਾ ਕੱਢ ਕੇ ਸੁਰੰਗ ਬਣਾਈ ਅਤੇ ਬੱਚੇ ਨੂੰ ਬਾਹਰ ਕੱਢ ਲਿਆ। ਬੀਤੇ ਦਿਨ ਦੀਆਂ ਅਹਿਮ ਖ਼ਬਰਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਸੁਸ਼ਾਂਤ ਸਿੰਘ ਰਾਜਪੂਤ ਦੇ ਸੁਪਨਿਆਂ ਦੀ ਫਹਿਰਿਸਤ

ਸੁਸ਼ਾਂਤ ਸਿੰਘ ਦੇ ਦੇਹਾਂਤ ਨੂੰ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ। ਇਨ੍ਹਾਂ 365 ਦਿਨਾਂ ਦੇ ਹਰ ਪਲ ''ਚ ਸੁਸ਼ਾਂਤ ਦੇ ਬਾਰੇ ''ਚ ਅਜਿਹਾ ਕੁਝ ਨਹੀਂ ਹੈ ਜੋ ਲਿਖਿਆ ਨਾ ਗਿਆ ਹੋਵੇ ਜਾਂ ਫਿਰ ਕਿਹਾ ਨਾ ਗਿਆ ਹੋਵੇ।

ਉਨ੍ਹਾਂ ਬਾਰੇ ਪਤਾ ਨਹੀਂ ਕਿੰਨੀਆਂ ਮਨਘੜਤ ਕਹਾਣੀਆਂ ਸੋਸ਼ਲ ਮੀਡੀਆ ਅਤੇ ਹੋਰ ਮੰਚਾਂ ''ਤੇ ਕਹੀਆਂ ਗਈਆਂ ਹਨ।

Getty Images

ਪਰ ਫਿਰ ਵੀ ਕਿਸੇ ਅਣਸੁਲਝੀ ਪਹੇਲੀ ਦੀ ਤਰ੍ਹਾਂ ਉਹ ਚੰਨ ਸਿਤਾਰਿਆਂ ਦੀ ਸੈਰ ਕਰਦਾ, ਦੁਨੀਆ ਤੋਂ ਬਾਹਰ ਏਲੀਅੰਸ ਨੂੰ ਸਮਝਣ ਦਾ ਯਤਨ ਕਰਦਾ, ਦੋਵਾਂ ਹੱਥਾਂ ਨਾਲ ਤੀਰ ਅੰਦਾਜ਼ੀ ਕਰਨ ਦੀ ਇੱਛਾ ਰੱਖਦਾ, ਡਾਂਸ ਦੇ ਘੱਟ ਤੋਂ ਘੱਟ 10 ਰੂਪਾਂ ਨੂੰ ਸਿੱਖਣ ਦੀ ਲਾਲਸਾ ਰੱਖਣ ਵਾਲਾ ਵਿਅਕਤੀ, ਅੰਟਾਰਕਟਿਕਾ ਘੁੰਮਣ ਦਾ ਇਰਾਦਾ ਰੱਖਣ ਵਾਲਾ। ਅਜਿਹਾ ਸੀ ਸੁਸ਼ਾਂਤ ਸਿੰਘ ਰਾਜਪੂਤ।

ਇੰਝ ਲੱਗਦਾ ਸੀ ਕਿ ਜਿਵੇਂ ਕਿਸੇ ਕਲਾਕਾਰ ਦੀ ਰਚਨਾ ਕਰਦਿਆਂ ਉਸ ''ਚ ਕਿਸੇ ਦਾਰਸ਼ਨਿਕ, ਵਿਗਿਆਨਿਕ, ਮੁਸਾਫ਼ਰ ਆਦਿ ਦਾ ਵੀ ਕੁਝ ਹਿੱਸਾ ਪਾ ਦਿੱਤਾ ਗਿਆ ਸੀ। ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਜਦੋਂ ਨਿਰਮਲ ਮਿਲਖਾ ਸਿੰਘ ਨੇ ''ਭਾਗ ਮਿਲਖਾ ਭਾਗ'' ਵੇਖ ਕਿਹਾ ਸੀ, ''ਸਰਦਾਰ ਜੀ ਤੁਹਾਡੀ ਜਵਾਨੀ ਯਾਦ ਆ ਗਈ''

ਨਿਰਮਲ ਮਿਲਖਾ ਸਿੰਘ ਦਾ ਐਤਵਾਰ ਨੂੰ ਕੋਰੋਨਾਵਾਇਰਸ ਕਾਰਨ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

BBC

ਨਿਰਮਲ ਮਿਲਖਾ ਸਿੰਘ ਬਾਰੇ ਸਾਲ 2013 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਮਿਲਖਾ ਸਿੰਘ ਨੇ ਕਿਹਾ ਸੀ, "ਮੇਰਾ ਸਭ ਤੋਂ ਵਧੀਆ ਮੈਡਲ ਮੇਰੀ ਪਤਨੀ ਨਿਰਮਲ ਹੈ।" ਜਿਨ੍ਹਾਂ ਨਾਲ ਉਨ੍ਹਾਂ ਦਾ ਵਿਆਹ ਰੋਮ ਓਲੰਪਿਕ ਤੋਂ ਬਾਅਦ ਹੋਇਆ ਸੀ।

2013 ਵਿੱਚ ਬੀਬੀਸੀ ਨਾਲ ਗੱਲ ਕਰਦਿਆਂ ਮਿਲਖਾ ਸਿੰਘ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੀ ਪਤਨੀ ਨਿਰਮਲ ਫਰਹਾਨ ਅਖ਼ਤਰ ਅਤੇ ਫਿਲਮ ਦੇ ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨਾਲ ਫਿਲਮ ''ਭਾਗ ਮਿਲਖਾ ਭਾਗ'' ਦੇਖ ਕੇ ਰੋ ਪਏ ਸਨ।

ਉਨ੍ਹਾਂ ਨੇ ਕਿਹਾ, "ਉਹ ਮੈਨੂੰ ਕਹਿੰਦੇ ਮੈਨੂੰ ਤਾਂ ਫਰਹਾਨ ਨਾਲ ਪਿਆਰ ਹੋ ਗਿਆ ਹੈ। ਉਸ ਮੁੰਡੇ ਨੇ ਅਜਿਹੀ ਐਕਟਿੰਗ ਕੀਤੀ ਹੈ ਕਿ ਮੈਨੂੰ ਸਰਦਾਰ ਜੀ ਦੀ ਜਵਾਨੀ ਯਾਦ ਆ ਗਈ।" ਨਿਰਮਲ ਆਪਣੇ ਪਤੀ ਨੂੰ ''ਸਰਦਾਰ ਜੀ'' ਆਖਦੇ ਹੁੰਦੇ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ

https://www.youtube.com/watch?v=pgYsjYZmIH4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''32b261e6-f23b-499f-9b06-7a827ad1f629'',''assetType'': ''STY'',''pageCounter'': ''punjabi.india.story.57478838.page'',''title'': ''ਅਡਾਨੀ: ਦੇਸ਼ ਦੇ ਦੂਜੇ ਸਭ ਤੋਂ ਵੱਡੇ ਕਾਰੋਬਾਰੀ ਗਰੁੱਪ ਨੂੰ ਇੱਕੋ ਦਿਨ \''ਚ ਝੱਲਣਾ ਪਿਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ - 5 ਅਹਿਮ ਖ਼ਬਰਾਂ'',''published'': ''2021-06-15T02:06:36Z'',''updated'': ''2021-06-15T02:06:36Z''});s_bbcws(''track'',''pageView'');