ਅਯੁੱਧਿਆ: ਰਾਮ ਮੰਦਰ ਦੀ ਜ਼ਮੀਨ ਖ਼ਰੀਦ ’ਚ ਘੁਟਾਲੇ ਦੇ ਇਲਜ਼ਾਮ, ਕੁਝ ਮਿੰਟਾਂ ''''ਚ 2 ਤੋਂ 18 ਕਰੋੜ ਰੁਪਏ ਹੋਈ ਕੀਮਤ

06/14/2021 1:06:36 PM

Getty Images

ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਲਈ ਜ਼ਮੀਨ ਖ਼ਰੀਦ ਵਿੱਚ ਵੱਡੇ ਘੁਟਾਲੇ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗ ਰਹੇ ਹਨ।

ਸਮਾਜਵਾਦੀ ਪਾਰਟੀ ਦੇ ਨੇਤਾ ਅਤੇ ਸਾਬਕਾ ਵਿਧਾਇਕ ਤੇਜਨਾਰਾਇਣ ਪਾਂਡੇ ਉਰਫ਼ ਪਵਨ ਪਾਂਡੇ ਨੇ ਇਲਜ਼ਾਮ ਲਗਾਇਆ ਹੈ ਕਿ ''ਦੋ ਕਰੋੜ ਰੁਪਏ ਵਿੱਚ ਖਰੀਦੀ ਗਈ ਜ਼ਮੀਨ ਸਿਰਫ਼ ਕੁਝ ਮਿੰਟਾਂ ਬਾਅਦ 18.5 ਕਰੋੜ ਰੁਪਏ ਵਿੱਚ ਖ਼ਰੀਦੀ ਗਈ।''''

ਰਾਮ ਜਨਮ ਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।

ਇਹ ਵੀ ਪੜ੍ਹੋ:

  • ''ਦੁਨੀਆਂ ਦੇ ਸਭ ਤੋਂ ਵੱਡੇ ਪਰਿਵਾਰ'' ਦੇ ਮੁਖੀ ਜ਼ਿਓਨਾ ਚਨਾ ਦੀ ਕਿਵੇਂ ਹੋਈ ਮੌਤ
  • ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ''ਚ 5 ਅਜਿਹੇ ਸਵਾਲ, ਜਿਨ੍ਹਾਂ ਦੇ ਜਵਾਬ ਅਜੇ ਵੀ ਨਹੀਂ ਮਿਲੇ
  • ਭਾਰਤ ਚੀਨ ਸਰਹੱਦ ਵਿਵਾਦ: ਇੱਕ ਸਾਲ ਬਾਅਦ ਗਲਵਾਨ ਘਾਟੀ ਦੇ ਕੀ ਹਨ ਹਾਲਾਤ

ਇੱਕ ਬਿਆਨ ਜਾਰੀ ਕਰਦੇ ਹੋਏ ਚੰਪਤ ਰਾਏ ਨੇ ਕਿਹਾ ਹੈ ਕਿ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਿੰਨੀ ਜ਼ਮੀਨ ਖ਼ਰੀਦੀ ਹੈ, ਉਹ ਖੁੱਲ੍ਹੇ ਬਾਜ਼ਾਰ ਦੀ ਕੀਮਤ ਤੋਂ ਬਹੁਤ ਘੱਟ ਕੀਮਤ ''ਤੇ ਖਰੀਦੀ ਹੈ।

ਐਤਵਾਰ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਪਵਨ ਪਾਂਡੇ ਨੇ ਅਯੁੱਧਿਆ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ ਲਗਾਇਆ ਕਿ ਜਿਸ ਦਿਨ ਜ਼ਮੀਨ ਦਾ ਬੈਨਾਮਾ ਦੋ ਕਰੋੜ ਰੁਪਏ ਵਿੱਚ ਹੋਇਆ, ਉਸੇ ਦਿਨ ਉਸ ਜ਼ਮੀਨ ਦਾ ਐਗਰੀਮੈਂਟ 18.5 ਕਰੋੜ ਰੁਪਏ ਵਿੱਚ ਹੋਇਆ।

ਸਪਾ ਨੇਤਾ ਦੇ ਇਲਜ਼ਾਮ

ਪਵਨ ਪਾਂਡੇ ਦਾ ਕਹਿਣਾ ਸੀ, ''''18 ਮਾਰਚ 2021 ਨੂੰ ਲਗਭਗ 10 ਮਿੰਟ ਪਹਿਲਾਂ ਬੈਨਾਮਾ ਵੀ ਹੋਇਆ ਅਤੇ ਫਿਰ ਐਗਰੀਮੈਂਟ ਵੀ।

''''ਜਿਸ ਜ਼ਮੀਨ ਨੂੰ ਦੋ ਕਰੋੜ ਰੁਪਏ ਵਿੱਚ ਖਰੀਦਿਆ ਗਿਆ ਉਸੇ ਜ਼ਮੀਨ ਦਾ 10 ਮਿੰਟ ਬਾਅਦ ਸਾਢੇ 18 ਕਰੋੜ ਰੁਪਏ ਵਿੱਚ ਐਗਰੀਮੈਂਟ ਕਿਉਂ ਹੋਇਆ?''''

''''ਐਗਰੀਮੈਂਟ ਅਤੇ ਬੈਨਾਮਾ ਦੋਵਾਂ ਵਿੱਚ ਹੀ ਟਰੱਸਟੀ ਅਨਿਲ ਮਿਸ਼ਰ ਅਤੇ ਮੇਅਰ ਰਿਸ਼ੀਕੇਸ਼ ਉਪਾਧਿਆਏ ਗਵਾਹ ਹਨ।''''

ਪਵਨ ਪਾਂਡੇ ਨੇ ਸਵਾਲ ਚੁੱਕੇ ਹਨ ਕਿ ਸਿਰਫ਼ ਕੁਝ ਮਿੰਟਾਂ ਵਿੱਚ ਹੀ 2 ਕਰੋੜ ਰੁਪਏ ਦੀ ਕੀਮਤ ਦੀ ਜ਼ਮੀਨ ਸਾਢੇ 18 ਕਰੋੜ ਰੁਪਏ ਦੀ ਕਿਵੇਂ ਹੋ ਗਈ?

ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਮ ਮੰਦਿਰ ਦੇ ਨਾਂ ''ਤੇ ਜ਼ਮੀਨ ਖ਼ਰੀਦਣ ਦੇ ਬਹਾਨੇ ਰਾਮ ਭਗਤਾਂ ਨੂੰ ਠੱਗਿਆ ਜਾ ਰਿਹਾ ਹੈ।

ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜ਼ਮੀਨ ਖ਼ਰੀਦਣ ਦਾ ਸਾਰਾ ਖੇਡ ਮੇਅਰ ਅਤੇ ਟਰੱਸਟੀ ਨੂੰ ਪਤਾ ਸੀ।

ਪਵਨ ਪਾਂਡੇ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਪਵਨ ਪਾਂਡੇ ਨੇ ਅਯੁੱਧਿਆ ਵਿੱਚ ਮੀਡੀਆ ਦੇ ਸਾਹਮਣੇ ਰਜਿਸਟਰੀ ਦੇ ਦਸਤਾਵੇਜ਼ ਪੇਸ਼ ਕਰਦੇ ਹੋਏ ਕਿਹਾ, ''''ਰਾਮ ਜਨਮਭੂਮੀ ਦੀ ਜ਼ਮੀਨ ਨਾਲ ਲੱਗੀ ਇੱਕ ਜ਼ਮੀਨ ਪੁਜਾਰੀ ਹਰੀਸ਼ ਪਾਠਕ ਅਤੇ ਉਨ੍ਹਾਂ ਦੀ ਪਤਨੀ ਨੇ 18 ਮਾਰਚ ਦੀ ਸ਼ਾਮ ਸੁਲਤਾਨ ਅੰਸਾਰੀ ਅਤੇ ਰਵੀ ਮੋਹਨ ਨੂੰ ਦੋ ਕਰੋੜ ਰੁਪਏ ਵਿੱਚ ਵੇਚੀ ਸੀ।''''

''''ਉਹੀ ਜ਼ਮੀਨ ਕੁਝ ਮਿੰਟ ਬਾਅਦ ਚੰਪਤ ਰਾਏ ਨੇ ਰਾਮ ਜਨਮ ਭੂਮੀ ਟਰੱਸਟ ਵੱਲੋਂ 18.5 ਕਰੋੜ ਰੁਪਏ ਵਿੱਚ ਖਰੀਦ ਲਈ। ਮੈਂ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾ ਰਿਹਾ ਹਾਂ। ਅਜਿਹੀ ਕਿਹੜੀ ਵਜ੍ਹਾ ਸੀ ਕਿ ਉਸ ਜ਼ਮੀਨ ਨੇ 10 ਮਿੰਟ ਦੇ ਅੰਦਰ ਸੋਨਾ ਉਗਲ ਦਿੱਤਾ।''''

ਇਹ ਵੀ ਪੜ੍ਹੋ:

  • ਬਾਬਰ ਅਯੁੱਧਿਆ ਕੀ ਕਰਨ ਜਾਂਦਾ ਸੀ, ਬਾਬਰਨਾਮਾ ''ਚ ਹੈ ਜ਼ਿਕਰ
  • ਅਯੁੱਧਿਆ ਦਾ ਇਤਿਹਾਸਕ ਸਰੋਤਾਂ ’ਚ ਕੀ ਜ਼ਿਕਰ ਮਿਲਦਾ ਹੈ
  • ਰਾਮ ਮੰਦਿਰ ਉਸਾਰੀ ਦੀ ਡੇਟ ਲੈਣ ਅਯੁੱਧਿਆ ਪਹੁੰਚੇ ਉਧਵ

ਦੂਜੇ ਸਿਆਸੀ ਦਲ ਵੀ ਉਤਰੇ ਮੈਦਾਨ ਵਿੱਚ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਲਖਨਊ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਰਾਮ ਮੰਦਰ ਦੇ ਨਾਂ ''ਤੇ ਖਰੀਦੀ ਜਾ ਰਹੀ ਜ਼ਮੀਨ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਹਨ।

ਉਨ੍ਹਾਂ ਦਾ ਕਹਿਣਾ ਸੀ, ''''ਲਗਭਗ 5.5 ਲੱਖ ਰੁਪਏ ਪ੍ਰਤੀ ਸੈਕਿੰਡ ਜ਼ਮੀਨ ਦੀ ਕੀਮਤ ਵਧ ਗਈ। ਹਿੰਦੋਸਤਾਨ ਵਿੱਚ ਕਿਧਰੇ ਵੀ ਕੋਈ ਜ਼ਮੀਨ ਇੱਕ ਸੈਕਿੰਡ ਵਿੱਚ ਇੰਨੀ ਮਹਿੰਗੀ ਨਹੀਂ ਹੋਈ ਹੋਵੇਗੀ।''''

''''ਮੈਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਤੁਰੰਤ ਈਡੀ ਅਤੇ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਅਤੇ ਜੋ ਵੀ ਭ੍ਰਿਸ਼ਟਾਚਾਰੀ ਹਨ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਜਾਵੇ।''''

ਕਾਂਗਰਸ ਪਾਰਟੀ ਦੇ ਵਿਧਾਇਕ ਦੀਪਕ ਸਿੰਘ ਨੇ ਵੀ ਰਾਮ ਮੰਦਿਰ ਲਈ ਖ਼ਰੀਦੀ ਗਈ ਜ਼ਮੀਨ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

ਰਾਮ ਜਨਮਭੂਮੀ ਟਰੱਸਟ ਨੇ ਜਾਰੀ ਕੀਤਾ ਬਿਆਨ

ਦੂਜੇ ਪਾਸੇ ਰਾਮ ਜਨਮਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।

ਐਤਵਾਰ ਦੇਰ ਸ਼ਾਮ ਜਾਰੀ ਇੱਕ ਪ੍ਰੈੱਸ ਬਿਆਨ ਵਿੱਚ ਚੰਪਤ ਰਾਏ ਨੇ ਕਿਹਾ, ''''ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਜਿੰਨੀ ਜ਼ਮੀਨ ਖ਼ਰੀਦੀ ਹੈ, ਉਹ ਖੁੱਲ੍ਹੇ ਬਾਜ਼ਾਰ ਦੀ ਕੀਮਤ ਤੋਂ ਬਹੁਤ ਘੱਟ ਕੀਮਤ ''ਤੇ ਖ਼ਰੀਦੀ ਹੈ।''''

''''ਜ਼ਮੀਨ ਨੂੰ ਖ਼ਰੀਦਣ ਲਈ ਮੌਜੂਦਾ ਵਿਕਰੇਤਾਵਾਂ ਨੇ ਸਾਲਾਂ ਪਹਿਲਾਂ ਜਿਸ ਕੀਮਤ ''ਤੇ ਇਕਰਾਰ ਕੀਤਾ ਸੀ, ਉਸ ਜ਼ਮੀਨ ਦਾ ਉਨ੍ਹਾਂ ਨੇ 18 ਮਾਰਚ 2021 ਨੂੰ ਬੈਨਾਮਾ ਕਰਾਇਆ, ਉਸ ਤੋਂ ਬਾਅਦ ਟਰੱਸਟ ਨਾਲ ਇਕਰਾਰਨਾਮਾ ਕੀਤਾ।''''

BBC
ਰਾਮ ਜਨਮ ਭੂਮੀ ਟਰੱਸਟ ਦੇ ਸਕੱਤਰ ਚੰਪਤ ਰਾਏ

ਦੂਜੇ ਪਾਸੇ ਵਿਸ਼ਵ ਹਿੰਦੂ ਪਰੀਸ਼ਦ ਨੇ ਇਸ ਮਾਮਲੇ ਵਿੱਚ ਕੋਈ ਵੀ ਟਿੱਪਣੀ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਹੈ।

ਵਿਸ਼ਵ ਹਿੰਦੂ ਸੰਗਠਨ ਨਾਲ ਜੁੜੇ ਨੁਮਾਇੰਦਿਆਂ ਦਾ ਅਜੇ ਇਹੀ ਜਵਾਬ ਹੈ ਕਿ ਉਹ ਇਲਜ਼ਾਮ ਦੇ ਸਾਰੇ ਦਸਤਾਵੇਜ਼ਾਂ ਨੂੰ ਦੇਖ ਕੇ ਉਸ ਦੀ ਸੱਚਾਈ ਦਾ ਪਤਾ ਲਗਾਉਣਗੇ।

ਵੀਐੱਚਪੀ ਦੇ ਵੱਡੇ ਆਗੂ ਨੇ ਨਾਮ ਨਾ ਛਾਪਣ ਦੀ ਸ਼ਰਤ ''ਤੇ ਦੱਸਿਆ ਹੈ ਕਿ ਸੰਗਠਨ ਨੇ ਇਨ੍ਹਾਂ ਇਲਜ਼ਾਮਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜੇਕਰ ਇਲਜ਼ਾਮ ਸਹੀ ਪਾਏ ਗਏ ਤਾਂ ਇਸ ਖਿਲਾਫ਼ ਅੰਦੋਲਨ ਕੀਤਾ ਜਾਵੇਗਾ।

ਅਯੁੱਧਿਆ ਵਿੱਚ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਦੀ ਦੇਖ-ਰੇਖ ਵਿੱਚ ਰਾਮ ਮੰਦਿਰ ਨਿਰਮਾਣ ਦਾ ਕੰਮ ਚੱਲ ਰਿਹਾ ਹੈ। ਨਿਰਮਾਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਐਤਵਾਰ ਨੂੰ ਹੀ ਅਯੁੱਧਿਆ ਵਿੱਚ ਟਰੱਸਟ ਦੀ ਵੀ ਮੀਟਿੰਗ ਸੀ।

ਟਰੱਸਟ ''ਤੇ ਜ਼ਮੀਨ ਘੁਟਾਲੇ ਦੇ ਇਲਜ਼ਾਮਾਂ ''ਤੇ ਪਹਿਲਾਂ ਤਾਂ ਚੰਪਤ ਰਾਏ ਨੇ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਪਰ ਐਤਵਾਰ ਦੇਰ ਸ਼ਾਮ ਉਨ੍ਹਾਂ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਸਫ਼ਾਈ ਦਿੱਤੀ।

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਦੇ ਸਾਈਡ ਇਫੈਕਟ ਕੀ ਹਨ, ਕੀ ਤੁਸੀਂ ਵੀ ਵੈਕਸੀਨ ਲੈਣ ਤੋਂ ਕੁਝ ਝਿਜਕ ਰਹੇ ਹੋ
  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਕੋਰੋਨਾਵਾਇਰਸ ਕੋਵਿਡ ਵੈਕਸੀਨ: ਰੂਸੀ ਵੈਕਸੀਨ ਸਪੂਤਨਿਕ ਵਿਚ ਕੀ ਹੈ ਖਾਸ

https://www.youtube.com/watch?v=0FZceCX2cF8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f262c33d-ff49-4792-8e6d-9bae33aad514'',''assetType'': ''STY'',''pageCounter'': ''punjabi.india.story.57466858.page'',''title'': ''ਅਯੁੱਧਿਆ: ਰਾਮ ਮੰਦਰ ਦੀ ਜ਼ਮੀਨ ਖ਼ਰੀਦ ’ਚ ਘੁਟਾਲੇ ਦੇ ਇਲਜ਼ਾਮ, ਕੁਝ ਮਿੰਟਾਂ \''ਚ 2 ਤੋਂ 18 ਕਰੋੜ ਰੁਪਏ ਹੋਈ ਕੀਮਤ'',''author'': ''ਸਮੀਰਾਤਮਜ ਮਿਸ਼ਰ'',''published'': ''2021-06-14T07:22:08Z'',''updated'': ''2021-06-14T07:22:08Z''});s_bbcws(''track'',''pageView'');