ਹਰਿਆਣਾ ਵਿੱਚ ਮੀਂਹ ਨੇ ਮਚਾਈ ਤਬਾਹੀ, ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ - ਅਹਿਮ ਖ਼ਬਰਾਂ

06/13/2021 1:06:35 PM

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਦੇਸ਼-ਦੁਨੀਆਂ ਦੀਆਂ ਤਮਾਮ ਅੱਜ ਦੀਆਂ ਅਹਿਮ ਖ਼ਬਰਾਂ ਪਹੁੰਚਾਂ ਰਹੇ ਹਾਂ।

ਸ਼ਨਿੱਚਰਵਾਰ ਸ਼ਾਮ ਨੂੰ ਅਚਾਨਕ ਤੇਜ਼ ਹਨੇਰੀ ਅਤੇ ਮੀਂਹ ਪੈਣ ਨਾਲ ਸਿਰਸਾ ਸ਼ਹਿਰ ਵਿੱਚ ਕਾਫ਼ੀ ਨੁਕਸਾਨ ਹੋਇਆ ਹੈ। ਪਰਸ਼ੂਰਾਮ ਚੌਂਕ ਕੋਲ ਇੱਕ ਦੁਕਾਨ ਦਾ ਛੱਜਾ ਡਿੱਗਣ ਨਾਲ ਸੜਕ ''ਤੇ ਜਾ ਰਹੀ ਇੱਕ ਗੱਡੀ ਦੁਰਘਟਨਾ ਦਾ ਸ਼ਿਕਾਰ ਹੋ ਗਈ।

ਬੀਬੀਸੀ ਪੰਜਾਬੀ ਦੇ ਸਹਿਯੋਗੀ ਪ੍ਰਭੂ ਦਿਆਲ ਮੁਤਾਬਕ ਸੜਕ ''ਤੇ ਮਲਬਾ ਫ਼ੈਲ ਗਿਆ ਜਿਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ।

ਇਹ ਵੀ ਪੜ੍ਹੋ:

  • ਜੰਗਾਂ ਅਤੇ ਫੌਜੀ ਮੁਹਿੰਮਾਂ ਬਾਰੇ ਰਿਕਾਰਡ ਹੋਵੇਗਾ ਜਨਤਕ, ਰੱਖਿਆ ਮੰਤਰਾਲੇ ਦਾ ਐਲਾਨ
  • ਬਾਲੀਵੁੱਡ: ਪੁੱਤਰ ਮੋਹ ਘਟਿਆ ਹੈ ਪਰ ‘ਗੋਰੇ ਰੰਗ ਦਾ ਗ਼ੁਮਾਨ’ ਕਾਇਮ, ਜਾਣੋ ਭਾਰਤੀ ਫਿਲਮਾਂ ਕਿੰਨੀਆਂ ਬਦਲੀਆਂ- ਖੋਜ
  • ''15 ਮਿੰਟ ''ਚ ਇੱਕ ਕਿੱਲੇ ''ਚ ਲੱਗੇਗਾ ਝੋਨਾ'' ਪਾਣੀ ਵੀ ਨਾਮਾਤਰ, ਕੀ ਹੈ ਤਕਨੀਕ?

ਇਸ ਦੇ ਨਾਲ ਹੀ ਕਿਸਾਨ ਚੌਂਕ ਸਮੇਤ ਕਈ ਦੁਕਾਨਾਂ ਦੇ ਬਾਹਰ ਲੱਗੇ ਸ਼ੀਸ਼ੇ ਦੇ ਫਲੈਕਸ ਬੋਰਡ ਅਤੇ ਦਰਖ਼ਤ ਟੁੱਟ ਕੇ ਡਿੱਗ ਗਏ।

ਸ਼ਹਿਰ ਵਿੱਚ ਹਰ ਪਾਸੇ ਜਲਮਗਨ ਹੋ ਗਿਆ ਅਤੇ ਆਵਾਜਾਈ ਬਿਲਕੁਲ ਟੁੱਟ ਗਈ।

ਮੀਂਹ-ਹਨੇਰੀ ਰੁਕਣ ਤੋਂ ਬਾਅਦ ਪ੍ਰਸ਼ਾਸਨ ਦੀਆਂ ਟੀਮਾਂ ਨੇ ਡਿੱਗੇ ਹੋਏ ਦਰਖ਼ਤਾਂ ਅਤੇ ਬਿਜਲੀ ਦੀਆਂ ਤਾਰਾਂ ਠੀਕ ਕਰਨ ਸਮੇਤ ਹੋਰ ਕੰਮ ਸ਼ੁਰੂ ਕੀਤੇ।

ਮੀਂਹ ਕਾਰਨ ਲੱਗੇ ਜਾਮ ਨੂੰ ਤੋਰਨ ਲਈ ਜ਼ਿਲ੍ਹੇ ਦੀ ਟਰੈਫਿਕ ਪੁਲਿਸ ਵੀ ਸਰਗਮਰ ਹੋ ਗਈ।

ਨਗਰ ਪ੍ਰੀਸ਼ਦ ਦੀ ਪ੍ਰਧਾਨ ਰੀਨਾ ਸੇਠੀ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਦੇ ਕਾਰਨ ਦੁਕਾਨ ਦਾ ਛੱਜਾ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ''ਤੇ ਪਹੁੰਚੇ ਸਨ। ਨਗਰ ਨਿਗਮ ਦੀ ਟੀਮ ਨੂੰ ਵੀ ਬੁਲਾਇਆ ਗਿਆ ਸੀ, ਜਿਸ ਨੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਹ ਮੀਂਹ ਕਾਰਨ ਹੋਏ ਨੁਕਸਾਨ ਦੇ ਹਰਜਾਨੇ ਲਈ ਸਰਕਾਰ ਨੂੰ ਚਿੱਠੀ ਲਿਖਣਗੇ।

ਥਾਣਾ ਮੁਖੀ (ਟ੍ਰੈਫਿਕ) ਬਹਾਦੁਰ ਸਿੰਘ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਦੇ ਕਾਰਨ ਉਹ ਕਈ ਰਾਹਾਂ ਵਿੱਚ ਦਰਖ਼ਤ ਅਤੇ ਬਿਜਲੀ ਦੇ ਖੰਭੇ ਡਿੱਗ ਗਏ ਹਨ ਜਿਨ੍ਹਾਂ ਕਾਰਨ ਆਵਾਜਾਈ ਠੱਪ ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਸਥਿਤੀ ਨਾਲ ਨਿਪਟਣ ਲਈ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸਥਿਤੀ ਦੀ ਖ਼ੁਦ ਨਿਗਰਾਨੀ ਰੱਖ ਰਹੇ ਹਨ।

ਗੀਤਾ ਭਵਨ ਵਾਲੀ ਗ਼ਲੀ ਵਿੱਚ ਦੁਕਾਨਦਾਰ ਰਾਮ ਕ੍ਰਿਸ਼ਨ ਗੋਇਲ ਨੇ ਦੱਸਿਆ ਕਿ ਹਨੇਰੀ ਦੀ ਵਜ੍ਹਾ ਨਾਲ ਦੁਕਾਨ ਦਾ ਛੱਜਾ ਡਿੱਗ ਗਿਆ। ਥੱਲੇ ਖੜ੍ਹੀਆਂ ਗੱਡੀ ਹਾਦਸੇ ਦਾ ਸ਼ਿਕਾਰ ਹੋਈਆਂ ਹਨ ਪਰ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਜ਼ੀਟਾ, ਡੇਲਟਾ ਵਰਗੇ ਕੋਰੋਨਾਵਾਇਰਸ ਨਾਲ ਸਬੰਧਤ ਉਹ ਸ਼ਬਦ ਜੋ ਤੁਹਾਨੂੰ ਸਮਝਣੇ ਚਾਹੀਦੇ ਹਨ
  • ''ਬੈੱਡ ਨਾ ਮਿਲਣ ਕਾਰਨ ਮਾਂ ਨੇ ਹਸਪਤਾਲ ਦੀਆਂ ਬਰੂਹਾਂ ''ਤੇ ਤੋੜਿਆ ਦਮ''

https://www.youtube.com/watch?v=_5CDY0EVI9Y

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4884e072-5f7b-42c5-83bb-2f67ede7c28f'',''assetType'': ''STY'',''pageCounter'': ''punjabi.india.story.57458179.page'',''title'': ''ਹਰਿਆਣਾ ਵਿੱਚ ਮੀਂਹ ਨੇ ਮਚਾਈ ਤਬਾਹੀ, ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ - ਅਹਿਮ ਖ਼ਬਰਾਂ'',''published'': ''2021-06-13T07:33:29Z'',''updated'': ''2021-06-13T07:33:29Z''});s_bbcws(''track'',''pageView'');