ਬਾਲੀਵੁੱਡ: ਪੁੱਤਰ ਮੋਹ ਘਟਿਆ ਹੈ ਪਰ ‘ਗੋਰੇ ਰੰਗ ਦਾ ਗ਼ੁਮਾਨ’ ਕਾਇਮ, ਜਾਣੋ ਭਾਰਤੀ ਫਿਲਮਾਂ ਕਿੰਨੀਆਂ ਬਦਲੀਆਂ- ਖੋਜ

06/13/2021 10:06:35 AM

Getty Images

ਬਾਲੀਵੁੱਡ ਪਿਛਲੇ ਸਾਲਾਂ ਦੌਰਾਨ ਕਿੰਨਾ ਪ੍ਰਗਤੀਸ਼ੀਲ ਬਣਿਆ ਹੈ?

ਪਿਛਲੇ 70 ਸਾਲਾਂ ਦੌਰਾਨ ਸੈਂਕੜੇ ਫ਼ਿਲਮਾਂ ਦੇ ਸੰਵਾਦ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਆਧਾਰ ਉੱਤੇ ਹੋਏ ਇੱਕ ਅਧਿਐਨ ਵਿੱਚ ਇਸ ਦਾ ਜਵਾਬ ਦਿੱਤਾ - ਹਾਂ ਵੀ ਅਤੇ ਨਾਂਹ ਵੀ।

2.1 ਅਰਬ ਡਾਲਰ ਦੀ ਇਹ ਇੰਡਸਟਰੀ ਹਰ ਸਾਲ ਸੈਂਕੜੇ ਫਿਲਮਾਂ ਬਣਾਉਂਦੀ ਹੈ ਅਤੇ ਵਿਸ਼ਵ ਵਿਆਪੀ ਪੱਧਰ ''ਤੇ ਭਾਰਤੀ ਇਨ੍ਹਾਂ ਫ਼ਿਲਮਾਂ ਨੂੰ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ:

  • ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਪੰਜਾਬੀਆਂ ਦੇ ਮਨਾਂ ''ਚ ਕੀ ਹਨ ਸਵਾਲ ਤੇ ਉਨ੍ਹਾਂ ਦੇ ਜਵਾਬ
  • ਦਲਿਤ ਨੌਜਵਾਨਾਂ ਦੀ ਖੁਦਕੁਸ਼ੀ ਦੀ ਕੋਸ਼ਿਸ਼ ਤੇ ਵਾਲ ਕਟਾਉਣ ਨੂੰ ਲੈ ਕੇ ਹੋਈ ਕੁੱਟਮਾਰ ਦਾ ਕੀ ਹੈ ਮਾਮਲਾ
  • ਜੇ ਤੁਹਾਨੂੰ ਵੀ ਲੈਪਟਾਪ ਦੀ ਬੈਟਰੀ ਦਾ ਫਿਕਰ ਹੈ ਤਾਂ ਇਹ ਜਾਣਕਾਰੀ ਤੁਹਾਡੇ ਲਈ ਹੈ

ਪ੍ਰਸ਼ੰਸਕ ਸਿਤਾਰਿਆਂ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਦੇ ਹਨ, ਇੱਥੋਂ ਤੱਕ ਕਿ ਉਹ ਉਨ੍ਹਾਂ ਲਈ ਮੰਦਰ ਵੀ ਉਸਾਰਦੇ ਹਨ ਅਤੇ ਉਨ੍ਹਾਂ ਦੇ ਨਾਮ ''ਤੇ ਖੂਨਦਾਨ ਵੀ ਕਰਦੇ ਹਨ।

ਪਰ ਪਿਛਲੇ ਕੁਝ ਸਾਲਾਂ ਤੋਂ ਬਾਲੀਵੁੱਡ ਫਿਲਮਾਂ ‘ਤੇ ਰੂੜੀਵਾਦੀ, ਔਰਤ ਵਿਰੋਧੀ, ਰੰਗਭੇਦ ਅਤੇ ਲਿੰਗਕ ਪੱਖਪਾਤ ਨੂੰ ਉਤਸ਼ਾਹਤ ਕਰਨ ਲਈ ਆਲੋਚਨਾ ਕੀਤੀ ਗਈ ਹੈ, ਹਾਲਾਂਕਿ ਇਸ ਦੇ ਸਮਾਜਿਕ ਪੱਖਪਾਤ ਬਾਰੇ ਕੋਈ ਵਿਆਪਕ ਅਧਿਐਨ ਨਹੀਂ ਹੋਇਆ ਹੈ।

ਅਮਰੀਕਾ ਵਿੱਚ ਕਾਰਨੇਗੀ ਮੇਲਨ ਯੂਨੀਵਰਸਿਟੀ (ਸੀਐੱਮਯੂ) ਦੇ ਕੁਣਾਲ ਖਾਦਿਲਕਰ ਅਤੇ ਆਸ਼ੀਕੁਰ ਖੁਦਾ ਬਖ਼ਸ਼ ਦੀ ਅਗਵਾਈ ਵਿੱਚ ਖੋਜੀਆਂ ਨੇ 1950 ਤੋਂ 2020 ਤੱਕ ਦੇ ਸੱਤ ਦਹਾਕਿਆਂ ਵਿੱਚੋਂ ਹਰੇਕ ਵਿੱਚੋਂ ਵਪਾਰਕ ਪੱਖੋਂ ਫਲਾਪ 100 ਫਿਲਮਾਂ ਚੁਣੀਆਂ ਅਤੇ ਉਨ੍ਹਾਂ ਦਾ ਅਧਿਐਨ ਕੀਤਾ।

ਇਹ ਦੋਵੇਂ ਮੰਨਦੇ ਹਨ ਕਿ ਉਹ ''''ਖੁਦ ਬਾਲੀਵੁੱਡ ਦੇ ਵੱਡੇ ਫੈਨਜ਼ ਹਨ"।

ਇਨ੍ਹਾਂ ਨੇ ਫਿਲਮਾਂ ਦੇ ਸਬ-ਟਾਈਟਲਾਂ ਨੂੰ ਆਟੋਮੈਟਿਕ ਭਾਸ਼ਾ-ਪ੍ਰੋਸੈਸਿੰਗ ਟੂਲਜ਼ ਰਾਹੀਂ ਇਹ ਜਾਨਣ ਲਈ ਪ੍ਰੋਸੈਸ ਕੀਤਾ ਗਿਆ ਕਿ ਬੀਤੇ ਸਾਲਾਂ ਦੌਰਾਨ ਬਾਲੀਵੁੱਡ ਦੀਆਂ ਫਿਲਮਾਂ ਦੇ ਸੰਵਾਦ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਇਆ ਹੈ।

Getty Images
ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ ਅਕਸਰ ਇੰਡਸਟਰੀ ਵਿੱਚ ਸੈਕਸਿਜ਼ਮ ਬਾਰੇ ਖ਼ੁੱਲ੍ਹ ਕੇ ਗੱਲ ਕਰਦੇ ਹਨ

ਪਿਟਸਬਰਗ, ਪੈਨਸਿਲਵੇਨੀਆ ਤੋਂ ਖੁਦਾ ਬਖ਼ਸ਼ ਨੇ ਬੀਬੀਸੀ ਨੂੰ ਦੱਸਿਆ, ''''ਫਿਲਮਾਂ ਸਮਾਜਿਕ ਪੱਖਪਾਤਾਂ ਦੇ ਦਰਪਣ ਦੇ ਰੂਪ ਵਿੱਚ ਕੰਮ ਕਰਦੀਆਂ ਹਨ ਅਤੇ ਲੋਕਾਂ ਦੇ ਜੀਵਨ ''ਤੇ ਵੀ ਇਸ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ।''''

''''ਸਾਡੇ ਅਧਿਐਨ ਨੇ ਸਾਨੂੰ ਮਨੋਰੰਜਨ ਦੇ ਸ਼ੀਸ਼ੇ ਰਾਹੀ ਪਿਛਲੇ ਸੱਤ ਦਹਾਕਿਆਂ ਦੌਰਾਨ ਹੋਏ ਭਾਰਤ ਦੇ ਸਮਾਜਿਕ ਵਿਕਾਸ ਬਾਰੇ ਜਾਨਣ ਦੀ ਇਜਾਜ਼ਤ ਦਿੱਤੀ।''''

ਅਸੀਂ ਜਾਣਿਆ ਕਿ ਬਾਲੀਵੁੱਡ ਦੁਨੀਆਂ ਦੀਆਂ ਹੋਰ ਪ੍ਰਮੁੱਖ ਫਿਲਮ ਸਨਅਤਾਂ ਦੀ ਤੁਲਨਾ ਵਿੱਚ ਕਿੱਥੇ ਖੜ੍ਹਾ ਹੈ?

ਖੋਜਕਾਰਾਂ ਨੇ ਹਾਲੀਵੁੱਡ ਦੀਆਂ 700 ਫਿਲਮਾਂ ਅਤੇ ਆਸਕਰ ਵਿੱਚ ਵਿਦੇਸ਼ੀ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ 200 ਸਮੀਖਿਅਕਾਂ ਵੱਲੋਂ ਸਰਾਹੀਆਂ ਗਈਆਂ ਫਿਲਮਾਂ ਦਾ ਵੀ ਅਧਿਐਨ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਅਧਿਐਨ ਨੇ ਕੁਝ ਦਿਲਚਸਪ ਨਤੀਜੇ ਸਾਹਮਣੇ ਰੱਖੇ ਗਏ।

ਉਨ੍ਹਾਂ ਨੇ ਦੇਖਿਆ ਕਿ ਭਾਵੇਂ ਥੋੜ੍ਹਾ ਹੀ ਸਹੀ, ਪਰ ਹਾਲੀਵੁੱਡ ਵਿੱਚ ਪੱਖਪਾਤ ਤਾਂ ਜ਼ਰੂਰ ਹੈ। ਹਾਲਾਂਕਿ ਹਾਲੀਵੁੱਡ ਤੇ ਬਾਲੀਵੁੱਡ ਦੋਵੇਂ ਵਿੱਚ ਹੀ ਲੰਘੇ 70 ਸਾਲਾਂ ਦੌਰਾਨ ਸਮਾਜਕ ਵਿਤਕਰਾ ਹੌਲੀ-ਹੌਲੀ ਘੱਟ ਹੁੰਦਾ ਗਿਆ।

ਖਾਦਿਲਕਰ ਨੇ ਬੀਬੀਸੀ ਨੂੰ ਦੱਸਿਆ, "ਅਸੀਂ 70 ਸਾਲਾਂ ਵਿੱਚ ਇੱਕ ਲੰਮਾ ਪੈਂਡਾ ਤੈਅ ਕੀਤਾ ਹੈ, ਪਰ ਅਜੇ ਹੋਰ ਲੰਮਾ ਰਸਤਾ ਤੈਅ ਕਰਨਾ ਬਾਕੀ ਹੈ।"

''ਸੁੰਦਰਤਾ ਮਤਲਬ ਗੋਰਾ ਰੰਗ''

ਖੋਜੀਆਂ ਨੇ ਜੋ ਸਵਾਲ ਪੁੱਛੇ ਉਨ੍ਹਾਂ ਵਿੱਚ ਇਹ ਸਨ ਕਿ ਕੀ ਬਾਲੀਵੁੱਡ ਵਿੱਚ ਪੁੱਤਰਾਂ ਲਈ ਭਾਰਤ ਦੀ ਅਹਿਮ ਤਰਜੀਹ ਨੂੰ ਦਰਸਾਇਆ ਗਿਆ ਹੈ ਅਤੇ ਕੀ ਦਾਜ ਵਰਗੀ ਸਮਾਜਿਕ ਬੁਰਾਈ ਪ੍ਰਤੀ ਭਾਵਨਾ ਬਦਲ ਗਈ ਹੈ। ਇਨ੍ਹਾਂ ਨਤੀਜਿਆਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ।

ਖੋਜੀ ਜਾਨਣਾ ਚਾਹੁੰਦੇ ਸਨ ਕਿ ਭਾਰਤੀ ਸਮਾਜ ਵਿੱਚ ਪੁੱਤਰ ਲਈ ਜੋ ਤਾਂਘ ਅਤੇ ਹੇਜ ਹੈ ਉਹ ਫ਼ਿਲਮਾਂ ਵਿੱਚ ਕਿਵੇਂ ਰੂਪਮਾਨ ਹੋਇਆ ਹੈ ਅਤੇ ਦਾਜ ਵਰਗੀ ਸਮਾਜਿਕ ਭਾਵਨਾ ਵਿੱਚ ਕਿਹੋ-ਜਿਹਾ ਬਦਲਾਅ ਆਇਆ ਹੈ। ਅਧਿਐਨ ਦੇ ਨਤੀਜਿਆਂ ਨੇ ਦਰਸਾਇਆ ਕਿ ਇਨ੍ਹਾਂ ਰੁਝਾਨਾਂ ਵਿੱਚ ਕਮੀ ਆਈ ਹੈ।

ਖੁਦਾਬਖਸ਼ ਨੇ ਕਿਹਾ, "1950ਵਿਆਂ ਅਤੇ 60ਵਿਆਂ ਵਿੱਚ ਫਿਲਮਾਂ ਵਿੱਚ ਪੈਦਾ ਹੋਏ 74% ਬੱਚੇ ਮੁੰਡੇ ਸਨ। 2000 ਦੇ ਦਹਾਕੇ ਵਿੱਚ ਇਹ ਗਿਣਤੀ ਘਟ ਕੇ 54% ਰਹਿ ਗਈ ਸੀ। ਇਹ ਬਹੁਤ ਵੱਡੀ ਤਬਦੀਲੀ ਸੀ, ਪਰ ਲਿੰਗ ਅਨੁਪਾਤ ਅਜੇ ਵੀ ਮੁੰਡਿਆਂ ਦੇ ਪੱਖ ਵਿੱਚ ਹੈ।"

ਉਨ੍ਹਾਂ ਨੇ ਦਾਜ ਲਈ ''ਭਾਰਤ ਵਿੱਚ ਪੁੱਤਰ ਨੂੰ ਤਰਜੀਹ'' ਦੇਣ ਨੂੰ ਦੋਸ਼ੀ ਠਹਿਰਾਇਆ ਹੈ। ਦਾਜ ਪ੍ਰਥਾ ਨੂੰ 1961 ਵਿੱਚ ਕਾਨੂੰਨ ਬਣਾ ਕੇ ਖ਼ਤਮ ਕਰ ਦਿੱਤਾ ਗਿਆ ਸੀ।

ਅਜੇ ਵੀ 10 ਵਿੱਚੋਂ 9 ਵਿਆਹ ਪਰਿਵਾਰਾਂ ਵੱਲੋਂ ਤੈਅ ਕੀਤੇ ਜਾਦੇ ਹਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਕੁੜੀ ਵਾਲੇ ਨਕਦੀ, ਗਹਿਣੇ ਅਤੇ ਤੋਹਫ਼ਿਆਂ ਦੀ ਸ਼ਕਲ ਵਿੱਚ ਮੁੰਡੇ ਨੂੰ ਦਾਜ ਦੇਣਗੇ।

ਦਾਜ ਕੇ ਕਾਰਨ ਹਰ ਸਾਲ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਨੂੰਹਾਂ ਦਾ ਕਤਲ ਹੁੰਦਾ ਹੈ।

ਖੁਦਾ ਬਖ਼ਸ਼ ਨੇ ਕਿਹਾ, "ਅਸੀਂ ਦੇਖਿਆ ਕਿ ਪੁਰਾਣੀਆਂ ਫਿਲਮਾਂ ਵਿੱਚ ਦਾਜ ਦੇ ਨਾਲ-ਨਾਲ ਪੈਸੇ, ਕਰਜ਼ਾ, ਗਹਿਣੇ, ਫੀਸਾਂ ਅਤੇ ਲੋਨ ਵਰਗੇ ਸ਼ਬਦ ਵਰਤੇ ਜਾਂਦੇ ਸਨ ਜੋ ਇਸ ਪ੍ਰਥਾ ਦੀ ਪਾਲਣਾ ਨੂੰ ਦਰਸਾਉਂਦੇ ਹਨ।''''

''''ਪਰ ਆਧੁਨਿਕ ਫਿਲਮਾਂ ਨੇ ਦਲੇਰਾਨਾ ਸ਼ਬਦਾਂ ਜ਼ਰੀਏ ਇਸ ਪ੍ਰਥਾ ਦਾ ਵਿਰੋਧ ਕੀਤਾ ਅਤੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਤਲਾਕ ਤੇ ਮੁਸੀਬਤ ਵਰਗੇ ਸ਼ਬਦਾਂ ਨਾਲ ਇਸ ਦਾ ਪਾਲਣ ਨਾ ਕਰਨ ਦਾ ਸੰਕੇਤ ਦਿੱਤਾ।''''

ਅਧਿਐਨ ਵਿੱਚ ਸਾਹਮਣੇ ਆਇਆ ਕਿ ਕੁਝ ਸਮਾਜਿਕ ਪੱਖਪਾਤ ਅਜੇ ਵੀ ਕਾਇਮ ਹਨ- ਭਾਰਤੀ ਲੋਕ ਹਾਲੇ ਵੀ ਕਾਲੇ ਰੰਗ ਨੂੰ ਉਨਾਂ ਹੀ ਨਾਪਸੰਦ ਕਰਦੇ ਹਨ ਜਿਨਾਂ ਸਦੀਆਂ ਪਹਿਲਾਂ ਕਰਦੇ ਸਨ।

ਇਹ ਵੀ ਪੜ੍ਹੋ:

  • ਵਿਸਾਖੀ ਦਾ ਤਿਓਹਾਰ ਅਤੇ ਪੰਜਾਬੀ ਫਿਲਮਾਂ
  • ਕਈ ਫਿਲਮਾਂ ਦਾ ਆਧਾਰ ਬਣੀ 1000 ਸਾਲ ਪੁਰਾਣੀ ਕਵਿਤਾ
  • ''ਸਾਡੇ ਬੱਚਿਆਂ ਨੂੰ ਡਰਾਉਣੀ ਫਿਲਮ ਦੀ ਮਸ਼ਹੂਰੀ ਨੇ ਡਰਾਇਆ''

ਖਾਦਿਲਕਰ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਖੋਜੀਆਂ ਨੇ "ਇੱਕ ਖੂਬਸੂਰਤ ਔਰਤ ਦਾ ਰੰਗ ਕਿਹੋ-ਜਿਹਾ ਹੋਣਾ ਚਾਹੀਦਾ ਹੈ ਤਾਂ ਇਸ ਦਾ ਜਵਾਬ ਕਿਆਸ ਮੁਤਾਬਕ''ਗੋਰਾ'' ਸੀ।''''

''''ਹਾਲੀਵੁੱਡ ਦੇ ਸਬ ਟਾਈਟਲਾਂ ਨੇ ਵੀ ਇਸੇ ਤਰ੍ਹਾਂ ਦੇ ਨਤੀਜੇ ਦਰਸਾਏ, ਹਾਲਾਂਕਿ ਉਨ੍ਹਾਂ ਵਿੱਚ ਪੱਖਪਾਤ ਘੱਟ ਸਪੱਸ਼ਟ ਸੀ।''''

ਅਧਿਐਨ ਦਰਸਾਉਂਦਾ ਹੈ ਕਿ ਬਾਲੀਵੁੱਡ ਵਿੱਚ ਖੂਬਸੂਰਤੀ ਨਾਲ ਗੋਰੇਪਣ ਦੀ ਨੇੜਤਾ ਰਹੀ ਹੈ।

''ਪੁਰਾਣੇ ਰੁਝਾਨ ਨੂੰ ਛੱਡਣ ਦਾ ਡਰ''

ਅਧਿਐਨ ਵਿੱਚ ਇੱਕ ਸੂਖਮ ਜਾਤ ਅਧਾਰਿਤ ਪੱਖਪਾਤ ਦਾ ਵੀ ਪਤਾ ਲੱਗਿਆ ਹੈ- ਡਾਕਟਰਾਂ ਦੇ ਉਪਨਾਵਾਂ ਦਾ ਵਿਸ਼ਲੇਸ਼ਣ ''ਉੱਚੀ ਜਾਤ ਦੇ ਹਿੰਦੂ ਪੱਖਪਾਤ'' ਨੂੰ ਦਰਸਾਉਂਦਾ ਹੈ।

ਇਹ ਵੀ ਦਰਸਾਉਂਦਾ ਹੈ ਕਿ ਹਾਲੀਆ ਸਾਲਾਂ ਵਿੱਚ ਜਿੱਥੇ ਹਿੰਦੀ ਫ਼ਿਲਮਾਂ ਵਿੱਚ ਧਰਮਾਂ ਦੀ ਨੁਮਾਇੰਦਗੀ ਵਧੀ ਹੈ, ਪਰ ਮੁਸਲਮਾਨਾਂ ਦੀ ਨੁਮਾਇੰਦਗੀ ਉਸ ਹਿਸਾਬ ਨਾਲ ਨਹੀਂ ਵਧੀ ਹੈ। ਭਾਵੇਂ ਉਨ੍ਹਾਂ ਦੇ ਭਾਈਚਾਰੇ ਦੀ ਆਬਾਦੀ ਵਿੱਚ ਹਿੱਸੇਦਾਰੀ ਹੋਰ ਧਰਨਾਂ ਦੇ ਮੁਕਾਬਲੇ ਜ਼ਿਆਦਾ ਹੈ।

ਸ਼ੁਭਰਾ ਗੁਪਤਾ ਨਿਯਮਤ ਤੌਰ ''ਤੇ ''ਇੰਡੀਅਨ ਐਕਸਪ੍ਰੈੱਸ'' ਅਖ਼ਬਾਰ ਵਿੱਚ ਆਪਣੇ ਕਾਲਮ ਵਿੱਚ ''ਰੂੜੀਵਾਦੀ, ਇਸਤਰੀ ਵਿਰੋਧੀ ਅਤੇ ਪਿੱਤਰਸੱਤਾ ਪ੍ਰਧਾਨ ਫਿਲਮਾਂ'' ਬਾਰੇ ਲਿਖਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ "ਜ਼ਿਆਦਾਤਰ ਰਚਨਾਕਾਰ ਉੱਚ ਜਾਤ, ਉੱਚ ਵਰਗ ਅਤੇ ਪ੍ਰਭਾਵਸ਼ਾਲੀ ਧਰਮ ਦੀ ਪਾਲਣਾ ਕਰ ਰਹੇ ਹਨ ਕਿਉਂਕਿ ਉਹ ਇੱਕੋ ਸਮੂਹ ਦੇ ਹਨ।''''

ਉਨ੍ਹਾਂ ਕਿਹਾ ਕਿ ਬਾਲੀਵੁੱਡ ਵਿੱਚ ਵੱਡਾ ਨਾਮ ਲਗਭਗ ਹਮੇਸ਼ਾ ਇੱਕ ਹਿੰਦੂ ਨਾਮ ਹੁੰਦਾ ਹੈ ਅਤੇ ਮੁਸਲਮਾਨਾਂ ਦਾ ਚਿਤਰਣ ਸੀਮਤ ਹੀ ਕੀਤਾ ਜਾਂਦਾ ਹੈ ਜਾਂ ਫਿਰ ਉਹੀ ਘਸਿਆ-ਪਿਟਿਆ।

ਭਾਰਤ ਵਿੱਚ ਦਰਸ਼ਕ ਤਾਮ-ਝਾਮ ਵਾਲੀ ਪੇਸ਼ਕਾਰੀ, ਗੀਤ ਅਤੇ ਡਾਂਸ ਵਾਲਾ ਮਨੋਰੰਜਨ ਵੇਖਣ ਲਈ ਸਿਨੇਮਾ ਵਿੱਚ ਜਾਂਦੇ ਹਨ, ਇਸ ਲਈ ਫ਼ਿਲਮ ਨਿਰਮਾਤਾ ਅਜ਼ਮਾਏ ਅਤੇ ਪਰਖੇ ਹੋਏ ਨਮੂਨੇ ''ਤੇ ਹੀ ਟਿਕ ਜਾਂਦੇ ਹਨ।

ਉਹ ਕਹਿੰਦੇ ਹਨ ਕਿ ਹਰ ਵਾਰ ਕੋਈ ਇੱਕ ਮਹੱਤਵਪੂਰਨ ਫ਼ਿਲਮ ਹੁੰਦੀ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗੀ, ਪਰ ਫਿਰ 10 ਫਿਲਮਾਂ ਅਜਿਹੀਆਂ ਹੋਣਗੀਆਂ ਜੋ ਰਵਾਇਤੀ ਫਾਰਮੂਲੇ ’ਤੇ ਬਣਾਈਆਂ ਗਈਆਂ ਹੋਣਗੀਆਂ।

ਉਹ ਕਹਿੰਦੇ ਹਨ, "ਇੰਡਸਟਰੀ ਸਭ ਤੋਂ ਵੱਧ ਜੋਖ਼ਮ ਭਰਭੂਰ ਹੈ। ਫ਼ਿਲਮ ਨਿਰਮਾਤਾ ਕਹਿੰਦੇ ਹਨ ਕਿ ਅਸੀਂ ਉਹ ਦੇ ਰਹੇ ਹਾਂ ਜੋ ਦਰਸ਼ਕ ਚਾਹੁੰਦੇ ਹਨ, ਉਹ ਫਿਰਰਮੰਦ ਹਨ ਕਿ ਜੇ ਦਰਸ਼ਕਾਂ ਨੇ ਉਨ੍ਹਾਂ ਤੋਂ ਮੂੰਹ ਮੋੜ ਲਿਆ ਤਾਂ ਕੀ ਹੋਵੇਗਾ?''''

ਸ਼ੁਭਰਾ ਗੁਪਤਾ ਕਹਿੰਦੇ ਹਨ ਕਿ ਜੇ ਅਸੀਂ ਮਹਾਂਮਾਰੀ ਦੇ ਦੌਰਾਨ ਓਟੀਟੀ ਪਲੇਟਫਾਰਮਾਂ ''ਤੇ ਜਾਰੀ ਕੀਤੀ ਜਾ ਰਹੀ ਸਮੱਗਰੀ ਦੀ ਪ੍ਰਸਿੱਧੀ ''ਤੇ ਵਿਚਾਰ ਕਰੀਏ ਤਾਂ "ਅਸਲ ਤਬਦੀਲੀ ਸੰਭਵ ਹੈ।"

''''ਕੋਰੋਨਾ ਮਹਾਂਮਾਰੀ ਨੇ ਇਹ ਦੱਸ ਦਿੱਤਾ ਹੈ ਕਿ ਦਰਸ਼ਕ ਘਸੀਆਂ-ਪਿਟੀਆਂ ਫਿਲਮਾਂ ਤੋਂ ਹਟ ਕੇ ਕੁਝ ਨਵਾਂ ਦੇਖਣ ਲਈ ਤਿਆਰ ਹਨ।''''

''''ਜਦੋਂ ਦਰਸ਼ਕ ਕਹਿੰਦੇ ਹਨ ਕਿ ਸਾਡੇ ਕੋਲ ਸ਼ਕਤੀ ਹੈ ਤਾਂ ਅਸੀਂ ਹੋਰ ਮੰਗ ਕਰਦੇ ਹਾਂ, ਫ਼ਿਲਮ ਨਿਰਮਾਤਾਵਾਂ ਨੂੰ ਬਿਹਤਰ ਫ਼ਿਲਮਾਂ ਬਣਾਉਣੀਆਂ ਪੈਣਗੀਆਂ। ਇਸ ਤੋਂ ਬਾਅਦ ਬਾਲੀਵੁੱਡ ਨੂੰ ਵੀ ਬਦਲਣਾ ਹੋਵੇਗਾ।''''

ਇਹ ਵੀ ਪੜ੍ਹੋ:

  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''

https://www.youtube.com/watch?v=WcblXMhxIkQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0dd8b68c-4c80-4a16-ac54-2f4e1624062a'',''assetType'': ''STY'',''pageCounter'': ''punjabi.india.story.57453348.page'',''title'': ''ਬਾਲੀਵੁੱਡ: ਪੁੱਤਰ ਮੋਹ ਘਟਿਆ ਹੈ ਪਰ ‘ਗੋਰੇ ਰੰਗ ਦਾ ਗ਼ੁਮਾਨ’ ਕਾਇਮ, ਜਾਣੋ ਭਾਰਤੀ ਫਿਲਮਾਂ ਕਿੰਨੀਆਂ ਬਦਲੀਆਂ- ਖੋਜ'',''author'': ''ਗੀਤਾ ਪਾਂਡੇ'',''published'': ''2021-06-13T04:31:39Z'',''updated'': ''2021-06-13T04:31:39Z''});s_bbcws(''track'',''pageView'');