ਇਜ਼ਰਾਈਲ-ਗਜ਼ਾ ਹਿੰਸਾ: UNO ''''ਚ ਭਾਰਤ ਨੇ ਕੀਤੀ ਨਿੰਦਾ ਤੇ ਦੱਸਿਆ ਕਿਵੇਂ ਹੋਵੇ ਮਸਲਾ ਹੱਲ

05/17/2021 6:36:07 AM

EPA

ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਟੀ ਐਸ ਤਿਰੂਮੂਰਤੀ ਨੇ ਕਿਹਾ ਹੈ ਕਿ ਭਾਰਤ ਯਰੂਸ਼ਲਮ ਅਤੇ ਗਜ਼ਾ ਵਿਚ ਚੱਲ ਰਹੀ ਹਿੰਸਾ ਤੋਂ ਚਿੰਤਤ ਹੈ।

ਭਾਰਤੀ ਰਾਜਦੂਤ ਨੇ ਕਿਹਾ ਕਿ "ਭਾਰਤ ਹਰ ਤਰਾਂ ਦੀ ਹਿੰਸਾ ਦੀ ਨਿੰਦਾ ਕਰਦਾ ਹੈ, ਤਣਾਅ ਤੁਰੰਤ ਖ਼ਤਮ ਕਰਨ ਦੀ ਅਪੀਲ ਕਰਦਾ ਹੈ।"

ਭਾਰਤੀ ਰਾਜਦੂਤ ਤਿਰੂਮੂਰਤੀ ਨੇ ਕਿਹਾ, "ਭਾਰਤ ਫਲਸਤੀਨੀਆਂ ਦੀ ਜਾਇਜ਼ ਮੰਗ ਦੀ ਹਮਾਇਤ ਕਰਦਾ ਹੈ ਅਤੇ ਦੋ-ਰਾਸ਼ਟਰ ਨੀਤੀ ਰਾਹੀਂ ਹੱਲ ਕੱਢਣ ਲਈ ਵਚਨਬੱਧ ਹੈ।"

ਇਹ ਵੀ ਪੜ੍ਹੋ-

  • ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਨੂੰ ਕਿਹਾ, ‘ਪੰਜਾਬ ’ਚ ਆਕਸੀਜਨ ਤੇ ਵੈਕਸੀਨ ਦੀ ਘਾਟ, ਸਪਲਾਈ ਵਧਾਓ’
  • ਸਰਕਾਰੀ ਨੌਕਰੀ ਦੀ ਮੰਗ ਲਈ 50 ਤੋਂ ਵੱਧ ਦਿਨਾਂ ਤੋਂ ਟਾਵਰ ’ਤੇ ਬੈਠੇ ਨੌਜਵਾਨ ਕਿਸ ਹਾਲਾਤ ’ਚ
  • ਹਰਿਆਣਾ: ਕਿਸਾਨਾਂ ਅਤੇ ਪੁਲਿਸ ਦਰਮਿਆਨ ਹੋਇਆ ਸਮਝੌਤਾ, ਪੁਲਿਸ ਅਤੇ ਕਿਸਾਨ ਹੋਏ ਇਨ੍ਹਾਂ ਗੱਲਾਂ ’ਤੇ ਸਹਿਮਤ

ਉਨ੍ਹਾਂ ਕਿਹਾ, "ਭਾਰਤ ਗਜ਼ਾ ਪੱਟੀ ਤੋਂ ਰਾਕੇਟ ਹਮਲਿਆਂ ਦੀ ਨਿੰਦਾ ਕਰਦਾ ਹੈ, ਨਾਲ ਹੀ ਇਜ਼ਰਾਈਲ ਦੇ ਜਵਾਬੀ ਕਾਰਵਾਈ ਵਿੱਚ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ, ਜੋ ਬਹੁਤ ਦੁੱਖਦਾਇਕ ਹੈ।"

ਇਕ ਭਾਰਤੀ ਨਾਗਰਿਕ ਦੀ ਵੀ ਮੌਤ ਹੋ ਗਈ

ਉਨ੍ਹਾਂ ਕਿਹਾ, "ਇਸ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ, ਜੋ ਅਸ਼ਕੇਲੋਨ ਵਿੱਚ ਹੋਸਟੇਸ ਸੀ, ਸਾਨੂੰ ਉਸ ਦੀ ਮੌਤ ਤੋਂ ਬਹੁਤ ਦੁੱਖ ਹੈ।"

ਭਾਰਤੀ ਰਾਜਦੂਤ ਨੇ ਕਿਹਾ ਕਿ ਤਣਾਅ ਨੂੰ ਤੁਰੰਤ ਖ਼ਤਮ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਸਥਿਤੀ ਵਿਗੜ ਕੇ ਕੰਟਰੋਲ ਤੋਂ ਬਾਹਰ ਨਾ ਆਵੇ।

ਤਿਰੂਮੂਰਤੀ ਨੇ ਕਿਹਾ, "ਦੋਵਾਂ ਧਿਰਾਂ ਨੂੰ ਇਕਪਾਸੜ ਢੰਗ ਨਾਲ ਕੰਮ ਨਹੀਂ ਕਰਨਾ ਚਾਹੀਦਾ ਅਤੇ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਇਸ ਵਿਚ ਯਰੂਸ਼ਲਮ ਵਿਚ ਕੋਈ ਤਬਦੀਲੀ ਸ਼ਾਮਲ ਨਹੀਂ ਹੈ।"

EPA

ਇਤਿਹਾਸਕ ਯਥਾਸਥਿਤੀ ਬਹਾਲ ਹੋਵੇ

ਉਨ੍ਹਾਂ ਕਿਹਾ ਕਿ ਯਰੂਸ਼ਲਮ ਲੱਖਾਂ ਲੋਕਾਂ ਦੀ ਆਸਥਾ ਦਾ ਕੇਂਦਰ ਹੈ, ਭਾਰਤ ਤੋਂ ਹਜ਼ਾਰਾਂ ਲੋਕ ਯਰੂਸ਼ਲਮ ਆਉਂਦੇ ਹਨ ਕਿਉਂਕਿ ਇੱਥੇ ਉਹ ਗੁਫਾ ਹੈ, ਜਿਸ ਵਿੱਚ ਭਾਰਤ ਦੇ ਸੂਫੀ ਸੰਤ ਬਾਬਾ ਫਰੀਦ ਜੀ ਸਾਧਨਾ ਕਰਦੇ ਸਨ। ਭਾਰਤ ਨੇ ਇਸ ਗੁਫਾ ਦੀ ਰੱਖਿਆ ਕੀਤੀ ਹੈ।

ਉਨ੍ਹਾਂ ਕਿਹਾ , "ਯਰੂਸ਼ਲਮ ਦੇ ਧਾਰਮਿਕ ਸਥਾਨਾਂ ''ਤੇ ਇਤਿਹਾਸਕ ਤੌਰ'' ਉੱਤੇ ਸਥਿਤੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ, ਜਿਸ ਵਿਚ ਹਰਮ ਸ਼ਰੀਫ ਅਤੇ ਮੰਦਰ ਪਰਬਤ ਵੀ ਸ਼ਾਮਲ ਹੈ।"

ਉਨ੍ਹਾਂ ਕਿਹਾ, ਤਾਜ਼ਾ ਟਕਰਾਅ ਤੋਂ ਬਾਅਦ ਇਜ਼ਰਾਈਲ ਅਤੇ ਫਿਲਸਤੀਨੀ ਪ੍ਰਸ਼ਾਸਨ ਵਿਚਾਲੇ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦੀ ਜ਼ਰੂਰਤ ਹੋਰ ਵਧ ਗਈ ਹੈ। "ਸੰਚਾਰ ਨਾ ਹੋਣ ਕਾਰਨ ਦੋਵਾਂ ਧਿਰਾਂ ਵਿਚ ਵਿਸ਼ਵਾਸ ਵਧ ਰਿਹਾ ਹੈ," ਉਸਨੇ ਕਿਹਾ।

ਉਨ੍ਹਾਂ ਕਿਹਾ ਕਿ ਗੱਲਬਾਤ ਨਾ ਹੋਣ ਦੀ ਸੂਰਤ ਵਿੱਚ ਅਜਿਹੇ ਟਕਰਾਅ ਭਵਿੱਖ ਵਿੱਚ ਵੀ ਵਾਪਰਨਗੇ, ਉਨ੍ਹਾਂ ਨੇ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਉਣ ''ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ:

  • ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ
  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ

https://www.youtube.com/watch?v=uSgSU9K7lgM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''958076d1-92da-41fe-b1a1-964c1be2852f'',''assetType'': ''STY'',''pageCounter'': ''punjabi.india.story.57139403.page'',''title'': ''ਇਜ਼ਰਾਈਲ-ਗਜ਼ਾ ਹਿੰਸਾ: UNO \''ਚ ਭਾਰਤ ਨੇ ਕੀਤੀ ਨਿੰਦਾ ਤੇ ਦੱਸਿਆ ਕਿਵੇਂ ਹੋਵੇ ਮਸਲਾ ਹੱਲ'',''published'': ''2021-05-17T01:03:59Z'',''updated'': ''2021-05-17T01:03:59Z''});s_bbcws(''track'',''pageView'');