ਕੋਰੋਨਾਵਾਇਰਸ: ਮੋਦੀ ਵਿਰੋਧੀ ਪੋਸਟਰ ਵਿਵਾਦ ’ਤੇ ਬੋਲੇ ਰਾਹੁਲ ਗਾਂਧੀ, ‘ਮੈਨੂੰ ਵੀ ਗ੍ਰਿਫ਼ਤਾਰ ਕਰੋ’ - ਅਹਿਮ ਖ਼ਬਰਾਂ

05/16/2021 4:06:06 PM

Getty Images

ਇਸ ਪੰਨੇ ਰਾਹੀਂ ਤੁਹਾਡੇ ਤੱਕ ਕੋਰੋਨਾਵਾਇਰਸ ਨਾਲ ਜੁੜਿਆ ਅੱਜ ਦਾ ਅਹਿਮ ਘਟਨਾਕ੍ਰਮ ਪਹੁੰਚਾਇਆ ਜਾ ਰਿਹਾ ਹੈ।

ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਅਤੇ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੇ ਟਵਿੱਟਰ ਤੇ ਆਪਣੀ ਪ੍ਰੋਫ਼ਾਈਲ ਤਸਵੀਰ ਦੀ ਜਗ੍ਹਾ ''ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਹੈ।

ਸ਼ਨਿੱਚਰਵਾਰ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਵੱਖ-ਵੱਖ ਥਾਣਿਆਂ ਵਿੱਚ ਲਗਭਗ 17 ਰਿਪੋਰਟਾਂ ਲਿਖੀਆਂ ਸਨ। ਜਿਨ੍ਹਾਂ ਵਿੱਚ ਲੋਕਾਂ ਉੱਪਰ ਇਲਜ਼ਾਮ ਸਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਦੇ ਪੋਸਟਰ ਕੰਧਾਂ ਉੱਪਰ ਲਗਾਏ ਸਨ।

ਪੋਸਟਰਾਂ ਦੀ ਇਬਰਤ ਸੀ "ਮੋਦੀ ਜੀ, ਸਾਡੇ ਬੱਚਿਆਂ ਦੇ ਹਿੱਸੇ ਦੀ ਵੈਕਸੀਨ ਵਿਦੇਸ਼ ਕਿਉਂ ਭੇਜੀ ਦਿੱਤੀ?"

ਰਾਹੁਲ ਅਤੇ ਪ੍ਰਿਅੰਕਾ ਨੇ ਇਨ੍ਹਾਂ ਪੋਸਟਰਾਂ ਨੂੰ ਆਪਣੀਆਂ ਪ੍ਰੋਫਾਈਲ ਤਸਵੀਰਾਂ ਬਣਾਇਆ ਹੈ ਅਤੇ ਲਿਖਿਆ ਹੈ ਕਿ “ਮੈਨੂੰ ਵੀ ਗ੍ਰਿਫ਼ਤਾਰ ਕਰੋ”।

ਇਹ ਵੀ ਪੜ੍ਹੋ:

  • ਗੰਗਾ ਕੰਢੇ ਮੀਂਹ ਨੇ ਯੋਗੀ ਸਰਕਾਰ ਦੀ ਖੋਲ੍ਹੀ ਪੋਲ, ਸੈਂਕੜੇ ਕਬਰਾਂ ਮਿਲੀਆਂ
  • ਕੋਰੋਨਾਵਾਇਰਸ : ਭਾਰਤ ਵਿਚ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਆਖ਼ਰ ਕਿੱਥੇ ਗ਼ਲਤ ਹੋ ਗਈ
  • ਕੋਰੋਨਾਵਾਇਰਸ : ਪੰਜਾਬ ਤੇ ਹਰਿਆਣਾ ਦੇ ਕੀ ਹਨ ਹਾਲਾਤ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ

https://twitter.com/RahulGandhi/status/1393838860279459840

https://twitter.com/priyankagandhi/status/1393840241350373379

ਕੋਰੋਨਾਵਾਇਰਸ ਦਿੱਲੀ ''ਚ ਇੱਕ ਹਫ਼ਤੇ ਲਈ ਵਧਿਆ ਲੌਕਡਾਊਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਲੌਕਡਾਊਨ ਨੂੰ ਇੱਕ ਹਫ਼ਤੇ ਲਈ ਹੋਰ ਵਧਾਉਣ ਦਾ ਐਲਾਨ ਕੀਤਾ ਹੈ।

https://twitter.com/ANI/status/1393816980600213506

ਕੇਜਰੀਵਾਲ ਨੇ ਕਿਹਾ, ''''ਪਹਿਲਾਂ ਲੌਕਡਾਊਨ ਸੋਮਵਾਰ ਸਵੇਰ 17 ਮਈ ਤੱਕ ਸੀ। ਅਸੀਂ ਉਸ ਨੂੰ ਇੱਕ ਹਫ਼ਤੇ ਲਈ ਵਧਾ ਰਹੇ ਹਾਂ। ਦਿੱਲੀ ਵਿੱਚ ਚੰਗੀ ਰਿਕਵਰੀ ਹੋ ਰਹੀ ਹੈ। ਕੋਰੋਨਾ ਕਾਫ਼ੀ ਤੇਜ਼ੀ ਦੇ ਨਾਲ ਘੱਟ ਰਿਹਾ ਹੈ। ਅਸੀਂ ਨਹੀਂ ਚਾਹੁੰਦੇ ਕਿ ਜੋ ਸਥਿਤੀ ਬਿਹਤਰ ਹੁੰਦੀ ਦਿਖ ਰਹੀ ਹੈ, ਉਸ ''ਚ ਬਦਲਾਅ ਆਵੇ। ਇਸ ਲਈ ਲੌਕਡਾਊਨ ਹੁਣ 24 ਮਈ ਸਵੇਰੇ ਪੰਜ ਵਜੇ ਤੱਕ ਦੇ ਲਈ ਵਧਾਇਆ ਜਾ ਰਿਹਾ ਹੈ। ਉਦੋਂ ਤੱਕ ਮੈਟਰੋ ਸੇਵਾ ਵੀ ਬੰਦ ਰਹੇਗੀ।''''

ਇਸ ਤੋਂ ਇਲਾਵਾ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇੱਕ ਦੂਜੇ ਉੱਤੇ ਸ਼ਬਦੀ ਹਮਲਿਆਂ ਤੋਂ ਬਚਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉਨ੍ਹਾਂ ਨੇ ਟਵੀਟ ''ਚ ਲਿਖਿਆ, ''''ਕੋਰੋਨਾ ਨੇ ਕਹਿਰ ਢਾਹਿਆ ਹੈ। ਲੋਕ ਬਹੁਤ ਦੁਖ਼ੀ ਹਨ। ਇਹ ਵੇਲਾ ਇੱਕ ਦੂਜੇ ਉੱਤੇ ਉਂਗਲ ਚੁੱਕਣਾ ਦਾ ਨਹੀਂ, ਸਗੋਂ ਇੱਕ-ਦੂਜੇ ਨੂੰ ਸਹਾਰਾ ਦੇਣ ਦਾ ਹੈ। ਮੇਰੀ ਪਾਰਟੀ ਦੇ ਵਰਕਰਾਂ ਨੂੰ ਅਪੀਲ ਹੈ ਕਿ ਉਹ ਜਿੱਥੇ ਵੀ ਹਨ, ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਤਨ, ਮਨ, ਧਨ ਨਾਲ ਪੂਰੀ ਮਦਦ ਕਰਨ। ਇਸ ਵੇਲੇ ਇਹੀ ਸੱਚੀ ਦੇਸ਼ਭਗਤੀ ਹੈ, ਇਹ ਧਰਮ ਹੈ।''''

https://twitter.com/ArvindKejriwal/status/1393799174227861509

ਉਨ੍ਹਾਂ ਦੇ ਇਸ ਟਵੀਟ ਨੂੰ ਪੀਐੱਮ ਮੋਦੀ ਦੀ ਆਲੋਚਨਾ ਵਿੱਚ ਲਗਾਏ ਗਏ ਪੋਸਟਰਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੂੰ ਛਾਪਣ ਅਤੇ ਚਿਪਕਾਉਣ ਵਾਲੇ ਲਗਭਗ 25 ਲੋਕਾਂ ਨੂੰ ਦਿੱਲੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।

ਕੋਰੋਨਾ ਕਾਰਨ ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸਾਤਵ ਦਾ ਦੇਹਾਂਤ

ਕਾਂਗਰਸ ਦੇ ਸੰਸਦ ਮੈਂਬਰ ਰਾਜੀਵ ਸਾਤਵ ਦਾ ਪੂਣੇ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ।

ਹਸਪਤਾਲ ਦਾ ਕਹਿਣਾ ਹੈ ਕਿ ਕੋਵਿਡ ਲਾਗ ਲੱਗਣ ਤੋਂ ਬਾਅਦ ਰਾਜੀਵ ਦਾ ਇਲਾਜ ਚੱਲ ਰਿਹਾ ਸੀ। 46 ਸਾਲ ਦੇ ਰਾਜੀਵ ਨੂੰ ਵੈਂਟੀਲੇਟਰ ਸਪੋਰਟ ਉੱਤੇ ਰੱਖਿਆ ਗਿਆ ਸੀ। ਰਾਜੀਵ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ ਸੀ। 22 ਅਪ੍ਰੈਲ ਨੂੰ ਰਾਜੀਵ ਦੀ ਕੋਵਿਡ ਰਿਪੋਰਟ ਪੌਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਹ ਵਾਇਰਲ ਇਨਫ਼ੈਕਸ਼ਨ ਨਾਲ ਜੂਝ ਰਹੇ ਸਨ।

https://twitter.com/RahulGandhi/status/1393788232849108993

ਰਾਹੁਲ ਗਾਂਧੀ ਨੇ ਰਾਜੀਵ ਦੀ ਮੌਤ ਉੱਤੇ ਡੂੰਘਾ ਦੁੱਖ ਜ਼ਾਹਿਰ ਕੀਤਾ ਅਤੇ ਟਵੀਟ ਵਿੱਚ ਲਿਖਿਆ, ''''ਮੈਂ ਆਪਣੇ ਦੋਸਤ ਰਾਜੀਵ ਨੂੰ ਗੁਆ ਕੇ ਬਹੁਤ ਦੁਖੀ ਹਾਂ। ਉਹ ਸਮਰੱਥਾ ਵਾਲੇ ਆਗੂ ਸਨ ਅਤੇ ਕਾਂਗਰਸ ਦੀ ਵਿਚਾਰਧਾਰਾ ਨੂੰ ਲੈ ਕੇ ਪ੍ਰਤੀਬੱਧ ਸਨ। ਸਾਡੇ ਸਾਰਿਆਂ ਲਈ ਇਹ ਇੱਕ ਵੱਡਾ ਨੁਕਸਾਨ ਹੈ। ਸ਼ਰਧਾਂਜਲੀ।''''

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=Q7cgNrxgDz0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7b20d20d-c271-4a18-9147-294f051f4c1a'',''assetType'': ''STY'',''pageCounter'': ''punjabi.india.story.57133155.page'',''title'': ''ਕੋਰੋਨਾਵਾਇਰਸ: ਮੋਦੀ ਵਿਰੋਧੀ ਪੋਸਟਰ ਵਿਵਾਦ ’ਤੇ ਬੋਲੇ ਰਾਹੁਲ ਗਾਂਧੀ, ‘ਮੈਨੂੰ ਵੀ ਗ੍ਰਿਫ਼ਤਾਰ ਕਰੋ’ - ਅਹਿਮ ਖ਼ਬਰਾਂ'',''published'': ''2021-05-16T10:26:02Z'',''updated'': ''2021-05-16T10:26:02Z''});s_bbcws(''track'',''pageView'');