ਕੋਰੋਨਾਵਾਇਰਸ: ਗੰਗਾ ਕੰਢੇ ਮੀਂਹ ਨੇ ਯੋਗੀ ਸਰਕਾਰ ਦੀ ਖੋਲ੍ਹੀ ਪੋਲ, ਸੈਂਕੜੇ ਕਬਰਾਂ ਮਿਲੀਆਂ - ਪ੍ਰੈੱਸ ਰਿਵੀਊ

05/16/2021 8:36:06 AM

ਉੱਤਰ ਪ੍ਰਦੇਸ਼ ਵਿੱਚ ਗੰਗਾ ਨਦੀ ਦੇ ਕੰਢੇ ਪਈ ਬਰਸਾਤ ਨੇ ਸੈਂਕੜੇ ਕਬਰਾਂ ਤੋਂ ਪਰਦਾ ਚੁੱਕਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲਗਭਗ ਦੋ ਹਜ਼ਾਰ ਲਾਸ਼ਾਂ ਮਿਲੀਆਂ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੇ ਕੇਂਦਰੀ ਅਤੇ ਪੂਰਬੀ ਹਿੱਸਿਆਂ ਵਿੱਚ ਪਏ ਮੀਂਹ ਨੇ ਨਾ ਸਿਰਫ਼ ਪੇਂਡੂ ਆਬਾਦੀ ਦੇ ਹਾਲਾਤ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਬੇ-ਪਰਦਾ ਕੀਤਾ ਹੈ ਸਗੋਂ ਇਸ ਮੀਂਹ ਕਾਰਨ ਡਰ ਵੀ ਪੈਦਾ ਹੋ ਗਿਆ ਹੈ।

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲਾਗ ਲਗ ਰਹੀ ਹੈ, ਕਿੰਨੇ ਅਸਰਦਾਰ ਹੈ ਵੈਕਸੀਨ
  • ਕੋਰੋਨਾਵਾਇਰਸ ਨਾਲ ਸਬੰਧਤ 5 ਸ਼ਬਦ ਜੋ ਤੁਹਾਨੂੰ ਸਮਝਣੇ ਚਾਹੀਦੇ ਹਨ
  • ''ਬੈੱਡ ਨਾ ਮਿਲਣ ਕਾਰਨ ਮਾਂ ਨੇ ਹਸਪਤਾਲ ਦੀਆਂ ਬਰੂਹਾਂ ''ਤੇ ਤੋੜਿਆ ਦਮ''

ਦਰਅਸਲ ਉੱਤਰ ਪ੍ਰਦੇਸ਼ ਵਿੱਚ ਪਏ ਇਸ ਮੀਂਹ ਨੇ ਮੀਡੀਆ ਰਿਪੋਰਟਾਂ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ ਗੰਗਾ ਨਦੀ ਦੇ ਕੰਢੇ ਦੋ ਹਜ਼ਾਰ ਤੋਂ ਵੀ ਵੱਧ ਕਬਰਾਂ ਨੂੰ ਬੇਪਰਦ ਕੀਤਾ ਹੈ।

ਖ਼ਬਰ ਮੁਤਾਬਕ ਇਸੇ ਦਰਮਿਆਨ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੰਭੀਰ ਨੋਟਿਸ ਲੈਂਦਿਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਸੂਬਿਆਂ ਵਿੱਚ ਇਸ ਵਰਤਾਰੇ ਦੀ ਜਾਂਚ ਬਾਰੇ ਆਖਿਆ ਹੈ, ਕਿਉਂਕਿ ਇਸ ਨਾਲ ਅੱਗੇ ਕੋਵਿਡ-19 ਲਾਗ ਦਾ ਫ਼ੈਲਾਅ ਹੋ ਸਕਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉੱਤਰ ਪ੍ਰਦੇਸ਼ ਸਰਕਾਰ ''ਚ ਇੱਕ ਸੀਨੀਅਰ ਅਧਿਕਾਰੀ ਕਹਿੰਦੇ ਹਨ ਕਿ ਗੰਗਾ ਕੰਢੇ ਦੇ ਇਹ ਦ੍ਰਿਸ਼ ਪਰੇਸ਼ਾਨ ਕਰਨ ਵਾਲੇ ਹਨ ਅਤੇ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਕੈਪਟਨ ਨੇ ਸਿਹਤ ਸਹੂਲਤਾਂ ਲਈ ਕੀ ਕੀਤਾ - ਭਗਵੰਤ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਕੈਪਟਨ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਪਿੰਡਾਂ ਵਿੱਚ ਕੋਵਿਡ ਮਹਾਂਮਾਰੀ ਦੇ ਫੈਲਾਅ ਨੂੰ ਰੋਕਦੀ ਅਤੇ ਮਰੀਜ਼ਾਂ ਦਾ ਇਲਾਜ ਕਰਵਾਉਂਦੀ ਪਰ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿੱਚ ਨਾਕਾਮ ਰਹੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਆਪ ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਵੱਧਦੇ ਕੋਰੋਨਾ ਲਈ ਜ਼ਿੰਮੇਵਾਰ ਠਹਿਰਾਉਣ ਬਾਰੇ ਅਮਰਿੰਦਰ ਸਿੰਘ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੇ ਸੁਧਾਰ ਲਈ ਕੀ ਕੀਤਾ ਹੈ।

ਭਗਵੰਤ ਨੇ ਇਹ ਇਲਜ਼ਾਮ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡ ਦੇ ਲੋਕਾਂ ਨੂੰ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਬੇਘਰ ਕਰ ਦਿੱਤਾ ਹੈ।

ਕੇਂਦਰ ਨੂੰ ਸਾਰੇ ਮੁਲਕ ਲਈ ਵੈਕਸੀਨ ਰੱਖਣੀ ਚਾਹੀਦੀ ਹੈ - ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖਿਆ ਹੈ ਕਿ ਕੇਂਦਰ ਸਰਕਾਰ 18 ਤੋਂ 44 ਸਾਲ ਵਾਲਿਆਂ ਲਈ ਵੈਕਸੀਨ ਲੈਣ ਅਤੇ ਅੱਗੇ ਵੰਡਣ ਲਈ ਇੱਕੋ-ਇੱਕ ਏਜੰਸੀ ਹੋਵੇ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਰਿੰਦਰ ਮੋਦੀ ਨੂੰ ਚਿੱਠੀ ਵਿੱਚ ਲਿਖਿਆ ਗਿਆ ਹੈ, ''''ਮਹਾਂਮਾਰੀ ਦੌਰਾਨ ਵੈਕਸੀਨ ਲਈ ਸਮਰੱਥ ਆਬਾਦੀ ਦਾ ਟੀਕਾਕਰਨ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ।''''

ਖ਼ਬਰ ਮੁਤਾਬਕ ਲੰਘੇ ਤਿੰਨ ਹਫ਼ਤਿਆਂ ਦੇ ਤਜ਼ਰਬੇ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਵੱਖ-ਵੱਖ ਸੂਬੇ ਆਪਣੇ ਤੌਰ ''ਤੇ ਕੋਸ਼ਿਸ਼ਾਂ ਕਰ ਰਹੇ ਹਨ ਤਾਂ ਜੋ ਦੇਸ਼ ਵਿੱਚ ਜਾਂ ਵਿਦੇਸ਼ਾਂ ਵਿੱਚ ਮੌਜੂਦ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਤੋਂ ਵੈਕਸੀਨ ਲਈ ਜਾਵੇ ਪਰ ਇੱਕੋ-ਇੱਕ ਏਜੰਸੀ ਦੇ ਤੌਰ ''ਤੇ ਕੇਂਦਰ ਸਰਕਾਰ ਨੂੰ ਵੈਕਸੀਨ ਲੈਣੀ ਚਾਹੀਦੀ ਹੈ।

BBC
  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ਪੀਐਮ ਕੇਅਰਜ਼ ਫੰਡ ਜ਼ਰੀਏ ਵੈਂਟੀਲੇਟਰ ਮੰਗਵਾਏ ਗਏ, ਕਿੰਨ੍ਹੇ ਆਏ ਤੇ ਕਿੰਨੇ ਕਾਰਗਰ
  • ਕੋਰੋਨਾ ਕਹਿਰ : ਭਾਰਤ ਵਿੱਚ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ ਹੈ

ਰਾਜਧਾਨੀ ਦਿੱਲੀ ਵਿੱਚ 4500 ਮੌਤਾਂ ਦਾ ਅੰਕੜਾ ਗਾਇਬ

ਦਿ ਹਿੰਦੂ ਦੀ ਖ਼ਬਰ ਮੁਤਾਬਕ ਦਿੱਲੀ ਸਰਕਾਰ ਦੇ ਰਿਕਾਰਡ ਵਿੱਚ 4500 ਤੋਂ ਵੱਧ ਮੌਤਾਂ ਦਾ ਜ਼ਿਕਰ ਨਹੀਂ ਹੈ।

Getty Images

ਲੰਘੇ 24 ਦਿਨਾਂ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ 4500 ਤੋਂ ਵੀ ਵੱਧ ਜਾਨਾਂ ਗੁਆਉਣ ਵਾਲੇ ਲੋਕਾਂ ਦਾ ਦਿੱਲੀ ਸਰਕਾਰ ਦੇ ਮੌਤਾਂ ਦੇ ਰਿਕਾਰਡ ਵਿੱਚ ਕਿਤੇ ਜ਼ਿਕਰ ਹੀ ਨਹੀਂ ਹੈ।

ਮਿਊਂਸੀਪਲ ਰਿਕਾਰਡ ਮੁਤਾਬਕ ਪਿਛਲੇ 24 ਦਿਨਾਂ ਵਿੱਚ 12,833 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ। ਹਰ ਦਿਨ 534 ਲੋਕਾਂ ਦਾ ਸੰਸਕਾਰ ਹੋਇਆ। ਹਾਲਾਂਕਿ ਇਸੇ ਵਕਫ਼ੇ ਦੌਰਾਨ ਦਿੱਲੀ ਸਰਕਾਰ ਨੇ ਮਹਿਜ਼ 8050 ਕੋਵਿਡ ਮੌਤਾਂ ਹੀ ਦਰਜ ਕੀਤੀਆਂ ਹਨ।

ਇੱਕ ਸੀਨੀਅਰ MCD ਅਧਿਕਾਰੀ ਮੁਤਾਬਕ ਅੰਕੜੇ ਵਿੱਚ ਫ਼ਰਕ ਤਕਨੀਕੀ ਵਜ੍ਹਾ ਕਰਕੇ ਹੋ ਸਕਦਾ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=Q7cgNrxgDz0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e5db715c-7f6b-4899-8795-a9fe32ca3389'',''assetType'': ''STY'',''pageCounter'': ''punjabi.india.story.57132376.page'',''title'': ''ਕੋਰੋਨਾਵਾਇਰਸ: ਗੰਗਾ ਕੰਢੇ ਮੀਂਹ ਨੇ ਯੋਗੀ ਸਰਕਾਰ ਦੀ ਖੋਲ੍ਹੀ ਪੋਲ, ਸੈਂਕੜੇ ਕਬਰਾਂ ਮਿਲੀਆਂ - ਪ੍ਰੈੱਸ ਰਿਵੀਊ'',''published'': ''2021-05-16T02:59:11Z'',''updated'': ''2021-05-16T02:59:11Z''});s_bbcws(''track'',''pageView'');