ਕੋਰੋਨਾਵਾਇਰਸ : ਪੰਜਾਬ ਤੇ ਹਰਿਆਣਾ ਦੇ ਕੀ ਹਨ ਹਾਲਾਤ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ

05/16/2021 6:51:06 AM

ਪੰਜਾਬ ਅਤੇ ਹਰਿਆਣਾ ਵਿੱਚ ਹੋਰਨਾਂ ਸੂਬਿਆਂ ਨਾਲੋਂ ਵਧੇਰੇ ਮਾਮਲੇ ਨਹੀਂ ਹਨ ਪਰ ਕੁਝ ਜ਼ਿਲ੍ਹਿਆਂ ਵਿੱਚ ਜਿਸ ਦਰ ਨਾਲ ਕੇਸਾਂ ਅਤੇ ਮੌਤਾਂ ਵਿੱਚ ਵਾਧਾ ਹੋ ਰਿਹਾ ਹੈ ਉਹ ਚਿੰਤਾਜਨਕ ਹੈ।

ਆਓ ਨਜ਼ਰ ਮਾਰਦੇ ਹਾਂ ਕਿ ਦੋ ਮਈ ਤੋਂ ਨੌ ਮਈ ਤੱਕ ਦੇ ਹਫ਼ਤੇ ਦੌਰਾਨ ਪੰਜਾਬ ਅਤੇ ਹਰਿਆਣੇ ਦੇ ਕਿਹੜੇ ਇਲਾਕਿਆ, ਜਿਲ੍ਹਿ੍ਆਂ ਉੱਪਰ ਕੋਰੋਨਾਵਾਇਰਸ ਦੀ ਸਭ ਤੋਂ ਬੁਰੀ ਮਾਰ ਪਈ।

ਇਹ ਵੀ ਪੜ੍ਹੋ:

  • ਮਲੇਰਕੋਟਲਾ ਦੇ ਜ਼ਿਲ੍ਹਾ ਬਣਨ ''ਤੇ ਯੋਗੀ ਦਾ ਇਤਰਾਜ਼ ਪੰਜਾਬ ’ਚ ਧਾਰਮਿਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਹੈ-ਕੈਪਟਨ
  • ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲਾਗ ਲਗ ਰਹੀ ਹੈ, ਕਿੰਨੇ ਅਸਰਦਾਰ ਹੈ ਵੈਕਸੀਨ
  • ਬਲੈਕ ਫੰਗਸ ਲਈ ਸਟੀਰੀਓਡਸ ਦਾ ਗਲਤ ਇਸਤੇਮਾਲ ਮੁੱਖ ਕਾਰਨ ਹੈ-ਰਣਦੀਪ ਗੁਲੇਰੀਆ

ਪੰਜਾਬ ਦੀ ਸਥਿਤੀ

ਪੰਜਾਬ ਵਿੱਚ ਦੇਖਿਆ ਜਾਵੇ ਤਾਂ, ਵਾਇਰਸ ਦੀ ਦੂਜੀ ਲਹਿਰ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਬਹੁਤ ਜ਼ਿਆਦਾ ਕਹਿਰ ਮਚਾਇਆ ਸੀ ਅਤੇ ਮਾਰਚ ਦੇ ਮੱਧ ਤੱਕ ਕੇਸਾਂ ਦੀ ਗਿਣਤੀ ਰਾਕਟ ਵਾਂਗ ਉੱਪਰ ਵੱਲ ਜਾ ਰਹੀ ਸੀ।

ਪੰਜਾਬ ਨੇ ਹੁਣ ਤੱਕ ਸਾਢੇ ਚਾਰ ਲੱਖ ਤੋਂ ਵਧੇਰੇ ਕੇਸ ਅਤੇ ਦਸ ਹਜ਼ਾਰ ਤੋਂ ਵਧੇਰੇ ਮੌਤਾਂ ਦੇਖੀਆਂ ਹਨ। ਹਰਿਆਣੇ ਵਾਂਗ ਹੀ ਪੰਜਾਬ ਵਿੱਚ ਵੀ ਅਪ੍ਰੈਲ ਅਤੇ ਮਈ ਦੌਰਾਨ ਸੂਬੇ ਦੇ ਕੁੱਲ ਕੇਸਾਂ ਵਿੱਚ 45 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ।

BBC

ਪੰਜਾਬ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜਿਲ੍ਹੇ

ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਵਿੱਚ ਦੋ ਤੋਂ ਨੌਂ ਮਈ ਦੇ ਹਫ਼ਤੇ ਦੌਰਨ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਸਭ ਤੋਂ ਤੇਜ਼ ਵਾਧਾ ਦੇਖਿਆ ਗਿਆ।

ਦੋ ਤਰੀਕ ਨੂੰ ਜਿਲ੍ਹੇ ਵਿੱਚ 158 ਮੌਤਾਂ ਸਨ ਜੋ ਕਿ ਨੌ ਮਈ ਨੂੰ 233 ''ਤੇ ਪਹੁੰਚ ਗਈਆਂ। ਇਹ 41 ਫ਼ੀਸਦੀ ਦਾ ਤੇਜ਼ ਵਾਧਾ ਸੀ।

ਫ਼ਾਜ਼ਿਲਕਾ ਅਤੇ ਬਠਿੰਡਾ ਵੀ ਕੋਰੋਨਾਵਾਇਰਸ ਦੀ ਦੂਜੀ ਲਹਿਰ ਦੌਰਾਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਲ੍ਹਿਆਂ ਵਿੱਚੋਂ ਹਨ। ਇਨ੍ਹਾਂ ਜਿਲ੍ਹਿਆਂ ਵਿੱਚਨ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ।

ਪੰਜਾਬ ਦੇ ਜਿਲ੍ਹੇ ਜਿਨ੍ਹਾਂ ਨੇ ਕੋਰੋਨਾਵਾਇਰਸ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਈ ਹੈ ਉਹ - ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਹਨ।

ਇਨ੍ਹਾਂ ਜਿਲ੍ਹਿਆਂ ਵਿੱਚ 2 ਮਈ ਤੋਂ 9 ਮਈ ਵਾਲੇ ਹਫ਼ਤੇ ਦੌਰਾਨ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਵਿੱਚ 6 ਫ਼ੀਸਦੀ ਦਾ ਮਾਮੂਲੀ ਵਾਧਾ ਦੇਖਿਆ ਗਿਆ।

BBC

ਕੇਸਾਂ ਦੇ ਅਜਿਹੇ ਹੀ ਤੇਜ਼ ਵਾਧੇ ਵਾਲ਼ਾ ਪੈਟਰਨ ਪੰਜਾਬ ਦੇ ਹੋਰ ਜਿਲ੍ਹਿਆਂ ਵਿੱਚ ਵੀ ਦੇਖਿਆ ਗਿਆ ਹੈ। ਫਾਜ਼ਿਲਕਾ,ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ ਹਫ਼ਤੇ ਦੌਰਾਨ ਸੂਬੇ ਦੇ ਸਭ ਤੋਂ ਵਧੇਰੇ ਕੇਸ ਰਿਕਾਰਡ ਕੀਤੇ ਗਏ।

ਹਾਲਾਂਕਿ ਸੂਬੇ ਵਿੱਚ ਹਫ਼ਤਾਵਾਰੀ ਵਾਧੇ ਵਿੱਚ ਕਮੀ ਆਈ ਹੈ, ਜੋ ਕਿ 30% ਤੋਂ ਕੁਝ ਵਧੇਰੇ ਰਿਹਾ ਜਿਸ ਦਾ ਭਾਵ ਹੈ ਕਿ ਹਫ਼ਤਾਵਾਰੀ ਵਾਧੇ ਦੀ ਦਰ ਗੋਤਾ ਖਾ ਰਹੀ ਹੈ।

ਕਪੂਰਥਲਾ ਸੂਬੇ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਿੱਚ ਸਭ ਤੋਂ ਘੱਟ ਪ੍ਰਭਾਵਿਤ ਜਿਲ੍ਹਿਆਂ ਵਿੱਚੋਂ ਇੱਕ ਹੈ। ਜਿਲ੍ਹੇ ਵਿੱਚ ਦੋ ਮਈ ਤੱਕ 12,584 ਕੇਸ ਹਨ ਜੋ ਕਿ ਨੌ ਮਈ ਨੂੰ ਦੂਜੀ ਲਹਿਰ ਦੌਰਾਨ ਮਹਿਜ਼ 7 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਕੇਸਾਂ ਦੀ ਕੁੱਲ ਗਿਣਤੀ ਵਧ ਕੇ 13,499 ਹੋ ਗਈ।

BBC

ਹਰਿਆਣਾ ਦੇ ਹਾਲਾਤ

ਹਰਿਆਣਾ ਵਿੱਚ ਹੁਣ ਤੱਕ 6,00,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ 5,766 ਮੌਤਾਂ ਹੋਈਆਂ ਹਨ। ਸੂਬੇ ਵਿੱਚ ਅਪ੍ਰੈਲ ਅਤੇ ਮਈ ਵਿੱਚ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ। ਜੋ ਸਪਸ਼ਟ ਤੌਰ ''ਤੇ ਦੂਜੀ ਲਹਿਰ ਦੀ ਤੀਬਰਤਾ ਨੂੰ ਦਰਸਾਉਂਦਾ ਹੈ।

ਇਸ ਕਾਰਨ ਇੱਕ ਸਾਲ ਤੋਂ ਵੱਧ ਸਮੇਂ ਦੌਰਾਨ ਸੂਬੇ ਵਿੱਚ 2,89,694 ਕੇਸ ਦਰਜ ਕੀਤੇ ਗਏ ਸਨ ਅਤੇ ਸਿਰਫ਼ ਦੋ ਮਹੀਨਿਆਂ ਵਿੱਚ 3,38,921 ਹੋਰ ਕੇਸ ਦਰਜ ਕੀਤੇ ਗਏ। ਇਹ ਥੋੜੇ ਸਮੇਂ ਵਿੱਚ ਹੀ 115% ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਹਰਿਆਣੇ ਦੇ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ

ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਮੌਤ ਦਰ ਵਿੱਚ ਸਭ ਤੋਂ ਵੱਧ ਹਫਤਾਵਾਰੀ ਵਾਧਾ ਦਰਜ ਕੀਤਾ ਗਿਆ। ਦੋ ਮਈ ਤੱਕ ਜ਼ਿਲ੍ਹੇ ਵਿੱਚ 22 ਮੌਤਾਂ ਹੋਈਆਂ ਸਨ ਪਰ ਇੱਕ ਹਫ਼ਤੇ ਦੌਰਾਨ ਹੀ ਜਿਲ੍ਹੇ ਵਿੱਚ ਮੌਤਾਂ ਦੀ ਗਿਣਤੀ 39 ''ਤੇ ਪਹੁੰਚ ਗਈ ਜੋ ਕਿ 70 ਫ਼ੀਸਦ ਤੋਂ ਵੱਧ ਦਾ ਵਾਧਾ ਦਰਸਾਉਂਦੀ ਹੈ।

ਕੈਥਲ, ਪਲਵਲ ਅਤੇ ਪਾਣੀਪਤ ਜ਼ਿਲ੍ਹਿਆਂ ਵਿੱਚ ਵੀ ਮੌਤ ਦਰ ਵਿੱਚ ਭਾਰੀ ਵਾਧਾ ਦੇਖਿਆ ਜਾ ਸਕਦਾ ਹੈ। ਪਾਣੀਪਤ ਵਿੱਚ 2 ਤੋਂ 9 ਮਈ ਦੇ ਹਫ਼ਤੇ ਦੌਰਾਨ ਹੀ ਜ਼ਿਲ੍ਹੇ ਦੀ 29 ਫੀਸਦ ਮੌਤ ਦਰ ਰਿਕਾਰਡ ਕੀਤੀ ਗਈ।

BBC

ਮਹਿੰਦਰਗੜ੍ਹ ਵਿੱਚ ਸਿਰਫ਼ ਮੌਤਾਂ ਦੀ ਦਰ ਹੀ ਉੱਚੀ ਨਹੀਂ ਹੈ ਸਗੋਂ ਕੇਸ ਵੀ ਇੱਥੇ ਹੀ ਜ਼ਿਆਦਾ ਹਨ। ਦੋ ਮਈ ਨੂੰ ਜ਼ਿਲ੍ਹੇ ਵਿੱਚ ਜਾਨ ਗਵਾਉਣ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਤੋਂ ਕੁਝ ਜ਼ਿਆਦਾ ਸੀ ਪਰ ਇੱਕ ਹਫ਼ਤੇ ਦੇ ਦੌਰਾਨ ਹੀ ਇੱਥੇ ਇਹ ਆਂਕੜਾ 15,260 ਹੋ ਗਿਆ।

ਜੋ ਕਿ ਹਰਿਆਣੇ ਦੇ ਕਿਸੇ ਵੀ ਜਿਲ੍ਹੇ ਨਾਲੋਂ ਤੇਜ਼ ਵਾਧਾ ਹੈ। ਦੂਜੇ ਪਾਸੇ ਮੇਵਾਤ,ਭਿਵਾਨੀ, ਸਿਰਸਾ ਅਤੇ ਹਿਸਾਰ ਵੀ ਸੂਬੇ ਵਿੱਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਜਿਲ੍ਹਿਆਂ ਵਿੱਚੋਂ ਹਨ।

ਗੁਰੂਗਰਾਮ, ਹਰਿਆਣੇ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ ਹੈ। ਇੱਥੇ ਕੇਸਾਂ ਅਤੇ ਮੌਤਾਂ ਦੀ ਦਰ ਸੂਬੇ ਦੇ ਦੂਜੇ ਜਿਲ੍ਹਿਆਂ ਦੇ ਮੁਕਾਬਲੇ ਘੱਟ ਹੈ।

ਹਾਲਾਂਕਿ ਗੁਰੂਗਰਾਮ ਵਿੱਚ ਕੇਸਾਂ ਦੀ ਗਿਣਤੀ, ਜਿਲ੍ਹੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਹੈ। ਇਹ ਵਾਧਾ ਤੇਜ਼ੀ ਨਾਲ ਨਹੀਂ ਹੋ ਰਿਹਾ ਅਤੇ ਪਿਛਲੇ ਦਿਨਾਂ ਦੌਰਾਨ ਇਸ ਵਿੱਚ ਕਮੀ ਵੀ ਆ ਰਹੀ ਹੈ।

ਇਹ ਇਸ ਗੱਲ ਦਾ ਸੰਕੇਤ ਹੈ ਕਿ ਵਾਇਰਸ ਹੁਣ ਹਰਿਆਣੇ ਦੇ ਪਿੰਡਾਂ ਵੱਲ ਵਧ ਰਿਹਾ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=GhoqWviaKy4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''612374e9-1d3e-4b5a-9a5c-6c6ee36600d2'',''assetType'': ''STY'',''pageCounter'': ''punjabi.india.story.57127651.page'',''title'': ''ਕੋਰੋਨਾਵਾਇਰਸ : ਪੰਜਾਬ ਤੇ ਹਰਿਆਣਾ ਦੇ ਕੀ ਹਨ ਹਾਲਾਤ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ'',''author'': ''ਸ਼ਾਹਦਾਬ ਨਜ਼ਮੀ'',''published'': ''2021-05-16T01:18:28Z'',''updated'': ''2021-05-16T01:18:28Z''});s_bbcws(''track'',''pageView'');