ਕੋਰੋਨਾਵਾਇਰਸ: ਪੋਸਟਰ ਲਾ ਕੇ ਮੋਦੀ ਨੂੰ ਵੈਕਸੀਨ ਬਾਰੇ ਸਵਾਲ ਪੁੱਛਣ ਦੇ ਇਲਜਾਮਾਂ ਹੇਠ ਦਿੱਲੀ ਪੁਲਿਸ ਨੇ 15 ਲੋਕ ਗ੍ਰਿਫ਼ਤਾਰ ਕੀਤੇ

05/15/2021 8:51:06 PM

ਦਿੱਲੀ ਪੁਲਿਸ ਨੇ 15 ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਕੋਰੋਨਾ ਵੈਕਸੀਨ ਬਾਰੇ ਕਥਿਤ ਤੌਰ ''ਤੇ ਪੋਸਟਰ ਚਿਪਕਾਉਣ ਲਈ ਗ੍ਰਿਫ਼ਤਾਰ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਪੁਲਿਸ ਨੇ ਇਸ ਮਾਮਲੇ ਵਿੱਚ 17 ਐੱਫਆਈਆਰ ਦਰਜ ਕੀਤੀਆਂ ਹਨ।

ਪੀਟੀਆਈ ਅਨੁਸਾਰ ਪੋਸਟਰਾਂ ''ਤੇ ਲਿਖਿਆ ਸੀ, "ਮੋਦੀ ਜੀ ਸਾਡੇ ਬੱਚਿਆਂ ਦੀ ਵੈਕਸੀਨਾਂ ਨੂੰ ਵਿਦੇਸ਼ ਕਿਉਂ ਭੇਜ ਦਿੱਤਾ?"

ਇਹ ਵੀ ਪੜ੍ਹੋ:

  • ਮਲੇਰਕੋਟਲਾ ''ਤੇ ਯੋਗੀ ਦਾ ਇਤਰਾਜ਼ ਪੰਜਾਬ ’ਚ ਧਾਰਮਿਕ ਨਫ਼ਰਤ ਫੈਲਾਉਣ ਦੀ ਕੋਸ਼ਿਸ਼-ਕੈਪਟਨ ਅਮਰਿੰਦਰ
  • ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲਾਗ ਲਗ ਰਹੀ ਹੈ, ਕਿੰਨੇ ਅਸਰਦਾਰ ਹੈ ਵੈਕਸੀਨ
  • ਭਾਰਤ ਦੀ ਟੀਕਾਕਰਨ ਮੁਹਿੰਮ ਆਖ਼ਰ ਮੂਧੇ ਮੂੰਹ ਕਿਵੇਂ ਆ ਪਈ

ਖ਼ਬਰ ਏਜੰਸੀ ਪੀਟੀਆਈ ਨੂੰ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਨੇ ਦੱਸਿਆ, "ਜੇ ਹੋਰ ਸ਼ਿਕਾਇਤਾਂ ਆਉਂਦੀਆਂ ਹਨ ਤਾਂ ਹੋਰ ਐਫਆਈਆਰ ਦਰਜ ਕੀਤੀਆਂ ਜਾ ਸਕਦੀਆਂ ਹਨ। ਅਜੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਨੇ ਸ਼ਹਿਰ ਵਿੱਚ ਇਹ ਪੋਸਟਰ ਲਗਵਾਏ ਹਨ। ਉਸੇ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਵੇਗੀ।"

ਵੀਰਵਾਰ ਨੂੰ ਪੁਲਿਸ ਨੂੰ ਪੋਸਟਰਾਂ ਬਾਰੇ ਜਾਣਕਾਰੀ ਮਿਲੀ ਤੇ ਸ਼ਿਕਾਇਤਾਂ ਦੇ ਅਧਾਰ ''ਤੇ ਪੁਲਿਸ ਨੇ 17 ਐੱਫਆਈਆਰ ਦਰਜ ਕੀਤੀਆਂ

ਵੀਰਵਾਰ ਨੂੰ ਪੁਲਿਸ ਨੂੰ ਪੋਸਟਰਾਂ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਸੀਨੀਅਰ ਅਫ਼ਸਰਾਂ ਨੂੰ ਸੁਚੇਤ ਕਰ ਦਿੱਤਾ ਗਿਆ। ਅਗਲੇਰੀਆਂ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਧਾਰਾ 188 ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ 17 ਰਿਪੋਰਟਾਂ ਦਰਜ ਕੀਤੀਆਂ ਗਈਆਂ।

https://twitter.com/virsanghvi/status/1393550232604975111

ਦਿੱਲੀ ਪੁਲਿਸ ਦੇ ਇੱਕ ਅਫ਼ਸਰ ਮੁਤਾਬਕ ਇਨ੍ਹਾਂ ਧਾਰਾਵਾਂ ਵਿੱਚ ਜਨਤਕ ਜਾਇਦਾਦ ਨੂੰ ਬਦਸ਼ਕਲ ਕਰਨ ਵਰਗੇ ਇਲਜ਼ਾਮ ਸ਼ਾਮਲ ਹਨ।

ਘਟਨਾਕ੍ਰਮ ਬਾਰੇ ਹੋਰ ਵੇਰਵੇ ਦਿੰਦਿਆਂ ਪਿਲਿਸ ਨੇ ਕਿਹਾ ਕਿ,

  • ਉੱਤਰ-ਪੱਛਮੀ ਦਿੱਲੀ ਵਿੱਚ ਤਿੰਨ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ ਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
  • ਪੂਰਬੀ ਦਿੱਲੀ ਵਿੱਚ ਤਿੰਨ ਰਿਪੋਰਟਾਂ
  • ਬਾਹਰੀ ਦਿੱਲੀ ਵਿੱਚ ਤਿੰਨ ਹੋਰ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ।
  • ਕੇਂਦਰੀ ਦਿੱਲੀ ਵਿੱਚ ਦੋ ਰਿਪੋਰਟਾਂ ਦਰਜ ਕੀਤੀਆਂ ਗਈਆਂ ਹਨ ਅਤੇ ਚਾਰ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।
  • ਰੋਹਿਣੀ ਵਿੱਚ ਦੋ ਰਿਪੋਰਟਾਂ ਦਰਜ ਕਰਕੇ ਦੋ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
  • ਪੂਰਬੀ ਦਿੱਲੀ ਵਿੱਚ ਇੱਕ ਰਿਪੋਰਟ ਅਤੇ ਚਾਰ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।
  • ਦਵਾਰਕਾ ਇਲਾਕੇ ਵਿੱਚ ਇੱਕ ਰਿਪੋਰਟ ਦਰਜ ਕੀਤੀ ਗਈ ਹੈ ਅਤੇ ਦੋ ਜਣਿਆਂ ਨੂੰ ਫੜਿਆ ਗਿਆ ਹੈ।
  • ਉੱਤਰੀ ਦਿੱਲੀ ਵਿੱਚ ਇੱਕ ਰਿਪੋਰਟ ਅਤੇ ਇੱਕ ਗ੍ਰਿਫ਼ਤਾਰੀ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਨੂੰ ਪੋਸਟਰ ਚਿਪਕਾਉਣ ਲਈ 500 ਰੁਪਏ ਦਿੱਤੇ ਗਏ ਸਨ।
  • ਸ਼ਹਾਦਰਾ ਵਿੱਚ ਵੀ ਰਿਪੋਰਟ ਦਰਜ ਕੀਤੀ ਗਈ ਹੈ, ਜਿੱਥੇ ਪੁਲਿਸ ਨੇ ਇੱਕ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲਿਆ ਹੈ। ਜਿਸ ਵਿੱਚ ਪੋਸਟਰ ਚਿਪਕਾਉਣ ਵਾਲੇ ਨੂੰ ਪੁਲਿਸ ਦੁਆਰਾ ਫੜੇ ਜਾਣ ਦੀ ਫੁਟੇਜ ਵੀ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ffd045ec-c9e1-499b-b283-96f7aad2eea5'',''assetType'': ''STY'',''pageCounter'': ''punjabi.india.story.57129434.page'',''title'': ''ਕੋਰੋਨਾਵਾਇਰਸ: ਪੋਸਟਰ ਲਾ ਕੇ ਮੋਦੀ ਨੂੰ ਵੈਕਸੀਨ ਬਾਰੇ ਸਵਾਲ ਪੁੱਛਣ ਦੇ ਇਲਜਾਮਾਂ ਹੇਠ ਦਿੱਲੀ ਪੁਲਿਸ ਨੇ 15 ਲੋਕ ਗ੍ਰਿਫ਼ਤਾਰ ਕੀਤੇ'',''published'': ''2021-05-15T15:11:45Z'',''updated'': ''2021-05-15T15:11:45Z''});s_bbcws(''track'',''pageView'');