ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲਾਗ ਲਗ ਰਹੀ ਹੈ, ਕਿੰਨੇ ਅਸਰਦਾਰ ਹੈ ਵੈਕਸੀਨ

05/15/2021 5:21:06 PM

PALLAVA BAGLA
22 ਅਪ੍ਰੈਲ ਨੂੰ ਵਿਗਿਆਨਕ ਮਾਮਲਿਆਂ ਦੇ ਮਸ਼ਹੂਰ ਪੱਤਰਕਾਰ ਪੱਲਵ ਬਾਗਲਾ ਕੋਰੋਨਾ ਲਾਗ ਦੀ ਲਪੇਟ ''ਚ ਆ ਗਏ

ਕੋਰੋਨਾ ਵੈਕਸੀਨ ਦੀ ਦੂਜੀ ਖੁਰਾਕ ਲੈਣ ਦੇ ਤਿੰਨ ਹਫ਼ਤਿਆਂ ਬਾਅਦ ਦਿੱਲੀ ਦੇ ਇੱਕ ਸੀਨੀਅਰ ਪੱਤਰਕਾਰ ਨੂੰ ਤੇਜ਼ ਬੁਖਾਰ, ਗਲੇ ''ਚ ਖਰਾਸ਼ ਅਤੇ ਹੋਰ ਦਿੱਕਤਾਂ ਹੋਣੀਆਂ ਸ਼ੁਰੂ ਹੋਈਆਂ।

22 ਅਪ੍ਰੈਲ ਨੂੰ ਵਿਗਿਆਨਕ ਮਾਮਲਿਆਂ ਦੇ ਮਸ਼ਹੂਰ ਪੱਤਰਕਾਰ ਪੱਲਵ ਬਾਗਲਾ ਕੋਰੋਨਾ ਲਾਗ ਦੀ ਲਪੇਟ ''ਚ ਆ ਗਏ।

ਚਾਰ ਦਿਨਾਂ ਬਾਅਦ ਜਦੋਂ ਉਨ੍ਹਾਂ ਦੀ ਛਾਤੀ ਦਾ ਸਕੈਨ ਕਰਵਾਇਆ ਗਿਆ ਤਾਂ ਉਸ ''ਚ ਉਨ੍ਹਾਂ ਦੇ ਫੇਫੜਿਆਂ ''ਚ ਸਫ਼ੇਦ ਰੰਗ ਦੇ ਧੱਬੇ ਦਿਖਾਈ ਦਿੱਤੇ ਜੋ ਕਿ ਲਾਗ ਦਾ ਸੰਕੇਤ ਸੀ।

ਲੱਛਣ ਆਉਣ ਤੋਂ ਅੱਠ ਦਿਨਾਂ ਬਾਅਦ ਵੀ ਜਦੋਂ ਬੁਖਾਰ ਨਾ ਉਤਰਿਆ ਤਾਂ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ।

ਏਮਜ਼ ਦੇ ਡਾਕਟਰਾਂ ਨੇ 58 ਸਾਲਾ ਬਾਗਲਾ ਦੇ ਖੂਨ ਦੀ ਜਾਂਚ ਕੀਤੀ ਅਤੇ ਸਟੀਰੌਇਡ ਦਿੱਤੇ। ਬਾਗਲਾ ਸ਼ੂਗਰ ਦੇ ਮਰੀਜ਼ ਵੀ ਹਨ, ਇਸ ਲਈ ਉਨ੍ਹਾਂ ਦਾ ਸ਼ੂਗਰ ਦਾ ਪੱਧਰ ਵੱਧਣਾ ਸ਼ੂਰੂ ਹੋ ਗਿਆ। ਸ਼ੁਕਰ ਇਸ ਗੱਲ ਦਾ ਹੈ ਕਿ ਉਨ੍ਹਾਂ ਦਾ ਆਕਸੀਜਨ ਦਾ ਪੱਧਰ ਵਧੇਰੇ ਹੇਠਾਂ ਨਹੀਂ ਗਿਆ ਸੀ।

ਇਹ ਵੀ ਪੜ੍ਹੋ:

  • ਕੋਰੋਨਾ ਪੀੜਤਾਂ ਦੀ ਮਦਦ ਕਰਨ ਸਬੰਧੀ ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਕਾਂਗਰਸ ਨਰਾਜ਼
  • ਭਾਰਤ ਦੀ ਟੀਕਾਕਰਨ ਮੁਹਿੰਮ ਆਖ਼ਰ ਮੂਧੇ ਮੂੰਹ ਕਿਵੇਂ ਆ ਪਈ
  • ਇਜ਼ਰਾਈਲ ਨੂੰ ਚੁਣੌਤੀ ਦੇਣ ਵਾਲਾ ਹਮਾਸ ਕਿੰਨਾ ਤਾਕਤਵਰ ਹੈ ਤੇ ਉਸ ਕੋਲ ਕਿਹੜੇ ਹਥਿਆਰ ਹਨ

ਜਦੋਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਇੱਕ ਹੋਰ ਸ਼ੂਗਰ ਦੇ ਮਰੀਜ਼ , ਜੋ ਕਿ ਕੋਰੋਨਾ ਦੀ ਲਾਗ ਨਾਲ ਪ੍ਰਭਾਵਿਤ ਸੀ, ਦੇ ਫੇਫੜਿਆਂ ਦਾ ਸਕੈਨ ਦਿਖਾਇਆ। ਇਹ ਮਰੀਜ਼ ਵੀ ਉਨ੍ਹਾਂ ਦੀ ਹੀ ਉਮਰ ਦਾ ਸੀ।

ਬਾਗਲਾ ਦੱਸਦੇ ਹਨ, "ਫਰਕ ਸਪਸ਼ਟ ਨਜ਼ਰ ਆ ਰਿਹਾ ਸੀ। ਡਾਕਟਰਾਂ ਨੇ ਦੱਸਿਆ ਕਿ ਜੇਕਰ ਉਨ੍ਹਾਂ ਨੇ ਕੋਵਿਡ ਵੈਕਸੀਨ ਨਾ ਲਈ ਹੁੰਦੀ ਤਾਂ ਪੂਰੀ ਸੰਭਾਵਨਾ ਸੀ ਕਿ ਉਹ ਵੈਂਟੀਲੇਟਰ ''ਤੇ ਜਾਂ ਫਿਰ ਆਈਸੀਯੂ ''ਚ ਭਰਤੀ ਹੁੰਦੇ। ਸਹੀ ਸਮੇਂ ''ਤੇ ਵੈਕਸੀਨ ਲੈਣ ਕਰਕੇ ਅੱਜ ਮੇਰੀ ਜਾਨ ਬਚ ਗਈ ਹੈ।"

ਵੈਕਸੀਨ ਲੈਣ ਤੋਂ ਬਾਅਦ ਵੀ ਲਾਗ ਦੇ ਮਾਮਲਿਆਂ ''ਚ ਹੋ ਰਿਹਾ ਵਾਧਾ

ਭਾਰਤ ਨੇ ਆਪਣੀ ਤਿੰਨ ਫੀਸਦੀ ਆਬਾਦੀ ਨੂੰ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਦੇ ਦਿੱਤੀਆਂ ਹਨ। ਪਰ ਹੁਣ ਪੂਰੀ ਵੈਕਸੀਨ ਤੋਂ ਬਾਅਦ ਲਾਗ ਦੇ ਮਾਮਲਿਆਂ ''ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਸਿਹਤ ਮੁਲਾਜ਼ਮ- ਡਾਕਟਰ, ਨਰਸ, ਹਸਪਤਾਲ ਅਤੇ ਕਲੀਨਿਕਾਂ ''ਚ ਕੰਮ ਕਰਨ ਵਾਲੇ ਮੁਲਾਜ਼ਮਾ ਨੂੰ ਖਾਸ ਤੌਰ ''ਤੇ ਇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬਾਗਲਾ ਇੰਨ੍ਹਾਂ ''ਚੋਂ ਨਹੀਂ ਹਨ, ਇਸ ਲਈ ਹੀ ਵਿਗਿਆਨੀਆਂ ਨੇ ਉਨ੍ਹਾਂ ਦੇ ਮੂੰਹ ਅਤੇ ਨੱਕ ''ਚੋਂ ਸਵਾਬ ਲਿਆ ਹੈ ਤਾਂ ਜੋ ਵਾਇਰਸ ਦੇ ਜੈਨੇਟਿਕ ਕੋਡ ਨੂੰ ਸਮਝਿਆ ਜਾ ਸਕੇ। ਇਸ ਦਾ ਮਕਸਦ ਇਹ ਜਾਣਨਾ ਹੈ ਕਿ ਕੀ ਭਾਰਤ ''ਚ ਜਿੰਨ੍ਹਾਂ ਦੋ ਟੀਕਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ, ਉਹ ਨਵੇਂ ਅਤੇ ਤੇਜ਼ੀ ਨਾਲ ਫੈਲਣ ਵਾਲੇ ਵੈਰਿਏਂਟ ''ਤੇ ਕੰਮ ਕਰ ਰਹੇ ਹਨ।

EPA
ਭਾਰਤ ਨੇ ਤਿੰਨ ਫੀਸਦੀ ਆਬਾਦੀ ਨੂੰ ਕੋਰੋਨਾ ਦੀਆਂ ਦੋਵੇਂ ਖੁਰਾਕਾਂ ਦੇ ਦਿੱਤੀਆਂ ਹਨ

ਇਸ ''ਚ ਕੋਈ ਸ਼ੱਕ ਨਹੀਂ ਹੈ ਕਿ ਕੋਰੋਨਾ ਦਾ ਟੀਕਾ ਕਾਰਗਰ ਹੈ। ਇਹ ਵੈਕਸੀਨ ਕੋਰੋਨਾ ਦੀ ਲਾਗ ਤੋਂ ਸੁਰੱਖਿਅਤ ਨਹੀਂ ਕਰਦੇ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਗੰਭੀਰ ਰੂਪ ''ਚ ਬੀਮਾਰ ਹੋਣ ਤੋਂ ਜ਼ਰੂਰ ਬਚਾਉਂਦੇ ਹਨ।

ਪਰ ਇਹ ਟੀਕੇ 100 ਫੀਸਦ ਕਾਰਗਰ ਨਹੀਂ ਹੁੰਦੇ ਹਨ, ਖਾਸ ਕਰਕੇ ਇਸ ਤੇਜ਼ੀ ਨਾਲ ਵੱਧ ਰਹੀ ਮਹਾਂਮਾਰੀ ਦੇ ਦੌਰ ''ਚ। ਇਸ ਲਈ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਕੋਰੋਨਾ ਦੀ ਲਾਗ ਨਾਲ ਪ੍ਰਭਾਵਿਤ ਹੋਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।

ਅਮਰੀਕਾ ''ਚ 26 ਅਪ੍ਰੈਲ ਤੱਕ 95 ਲੱਖ ਲੋਕਾਂ ਦਾ ਟੀਕਾਕਰਨ ਹੋ ਗਿਆ ਸੀ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀਡੀਸੀ) ਮੁਤਾਬਕ ਇੰਨ੍ਹਾਂ ''ਚੋਂ 9,045 ਲੋਕ '' ਬ੍ਰੇਕਥਰੂ'' ਮਤਲਬ ਕਿ ਵੈਕਸੀਨ ਤੋਂ ਬਾਅਦ ਵੀ ਲਾਗ ਨਾਲ ਪ੍ਰਭਾਵਿਤ ਹੋਏ ਹਨ।

ਜਿਸ ''ਚੋਂ 835 ਲੋਕਾਂ ਭਾਵ ਕਿ ਨੌਂ ਫੀਸਦ ਲੋਕਾਂ ਨੂੰ ਹਸਪਤਾਲ ''ਚ ਭਰਤੀ ਕਰਵਾਉਣ ਦੀ ਨੌਬਤ ਆਈ। ਇੰਨ੍ਹਾਂ ''ਚੋਂ 132 ਲੋਕਾਂ ਭਾਵ ਇੱਕ ਫੀਸਦ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਹਸਪਤਾਲ ''ਚ ਭਰਤੀ ਹੋਣ ਵਾਲੇ ਇੱਕ ਤਿਹਾਈ ਲੋਕਾਂ ''ਚ ਕੋਰੋਨਾ ਦੇ ਕੋਈ ਲੱਛਣ ਨਹੀਂ ਦੇਖੇ ਗਏ ਸਨ।

Reuters
ਭਾਰਤ ''ਚ ਅੰਕੜਿਆਂ ਦੀ ਘਾਟ ਹੈ, ਇਸ ਲਈ ਇੰਨ੍ਹਾਂ ਮਾਮਲਿਆਂ ਨਾਲ ਜੁੜੀਆਂ ਜਾਣਕਾਰੀਆਂ ਵੀ ਘੱਟ ਹਨ

ਉੱਥੇ ਹੀ ਜਿੰਨ੍ਹਾਂ 15 ਫੀਸਦ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ ਦੀ ਮੌਤ ਦਾ ਕਾਰਨ ਨਾ ਤਾਂ ਕੋਵਿਡ ਦੇ ਲੱਛਣ ਸਨ ਅਤੇ ਨਾ ਹੀ ਇਸ ਨਾਲ ਜੁੜਿਆ ਕੋਈ ਹੋਰ ਕਾਰਨ।

ਭਾਰਤ ''ਚ ਅੰਕੜਿਆਂ ਦੀ ਘਾਟ ਹੈ, ਇਸ ਲਈ ਇੰਨ੍ਹਾਂ ਮਾਮਲਿਆਂ ਨਾਲ ਜੁੜੀਆਂ ਜਾਣਕਾਰੀਆਂ ਵੀ ਘੱਟ ਹਨ। ਪਰ ਵੈਕਸੀਨ ਲਗਵਾ ਚੁੱਕੇ ਸਿਹਤ ਮੁਲਾਜ਼ਮਾਂ ''ਚ ਕੋਵਿਡ ਲਾਗ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ।

ਕੁਝ ਮੌਤਾਂ ਦੀ ਵੀ ਖ਼ਬਰ ਹੈ ਪਰ ਇਹ ਸਾਰੇ ਮਾਮਲੇ ਸਿੱਧੇ ਤੌਰ ''ਤੇ ਕੋਵਿਡ ਦੀ ਲਾਗ ਨਾਲ ਜੁੜੇ ਹਨ ਜਾਂ ਫਿਰ ਨਹੀਂ, ਇਸ ਸਬੰਧੀ ਜਾਣਕਾਰੀ ਉਪਲਬਧ ਨਹੀਂ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਭਾਰਤ ''ਚ ਅੰਕੜਿਆਂ ਦੀ ਕਮੀ

ਅਧਿਕਾਰਤ ਅੰਕੜੇ ਦੱਸਦੇ ਹਨ ਕਿ ਭਾਰਤ ''ਚ ਹਰ 10,000 ਲੋਕਾਂ ਪਿੱਛੇ 204, ਜਿਨ੍ਹਾਂ ਨੂੰ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾ ਮਿਲ ਚੁੱਕੀਆਂ ਹਨ, ਉਹ ਬ੍ਰੇਕਥਰੂ ਲਾਗ ਦਾ ਸ਼ਿਕਾਰ ਹੋਏ ਹਨ।

ਪਰ ਇਹ ਡਾਟਾ ਮੁਕੰਮਲ ਨਹੀਂ ਹੈ।

ਉਹ ਲੋਕ ਜਿੰਨ੍ਹਾਂ ਦੀ ਤਿੰਨ ਮਹੀਨਿਆਂ ਤੋਂ ਜਾਂਚ ਕੀਤੀ ਜਾ ਰਹੀ ਸੀ, ਉਨ੍ਹਾਂ ਨੂੰ ਪੁੱਛਿਆ ਹੀ ਨਹੀਂ ਗਿਆ ਕਿ ਉਨ੍ਹਾਂ ਨੇ ਵੈਕਸੀਨ ਲਗਵਾਈ ਹੈ ਜਾਂ ਫਿਰ ਨਹੀਂ।

ਹਸਪਤਾਲਾਂ ''ਤੋਂ ਵੀ ਬਹੁਤ ਘੱਟ ਜਾਣਕਾਰੀ ਹਾਸਲ ਹੋ ਰਹੀ ਹੈ।

EPA
ਵੈਕਸੀਨ ਲਗਵਾ ਚੁੱਕੇ ਸਿਹਤ ਮੁਲਾਜ਼ਮਾਂ ''ਚ ਕੋਵਿਡ ਲਾਗ ਦੇ ਵਧੇਰੇ ਮਾਮਲੇ ਸਾਹਮਣੇ ਆ ਰਹੇ ਹਨ

ਅਮਰੀਕਾ ਦੇ ਮੇਯੋ ਕਲੀਨਿਕ ਦੇ ਪ੍ਰੋਫੈਸਰ ਡਾ. ਵਿਨਸੈਂਟ ਰਾਜਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਤਾਮਿਲਨਾਡੂ ਦੇ ਦੋ ਸਰਕਾਰੀ ਹਸਪਤਾਲਾਂ ਨਾਲ ਗੱਲਬਾਤ ਕੀਤੀ ਹੈ, ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਉੱਥੋਂ ਦੇ ਬਹੁਤ ਘੱਟ ਸਿਹਤ ਕਰਮਚਾਰੀ ਲਾਗ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਨੂੰ ਵੈਕਸੀਨ ਲੱਗ ਚੁੱਕੀ ਹੈ।

ਉਨ੍ਹਾਂ ਨੇ ਦੱਸਿਆ, " ਜੋ ਲਾਗ ਨਾਲ ਪ੍ਰਭਾਵਿਤ ਵੀ ਹੋਏ, ਉਹ ਸਭ ਬਹੁਤ ਜਲਦੀ ਹੀ ਸਿਹਤਯਾਬ ਵੀ ਹੋ ਗਏ ਹਨ।"

ਪਰ ਦਿੱਲੀ ਦੇ ਸਭ ਤੋਂ ਵੱਡੇ ਕੋਵਿਡ ਹਸਪਤਾਲ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਦੇ ਆਈਸੀਯੂ ਵਾਰਡ ''ਚ ਕੰਮ ਕਰਨ ਵਾਲੇ ਵੈਕਸੀਨ ਲਗਵਾ ਚੁੱਕੇ 60 ਫੀਸਦ ਡਾਕਟਰ ਲਾਗ ਨਾਲ ਪ੍ਰਭਾਵਿਤ ਹੋਏ ਹਨ।

BBC
  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ''ਬੈੱਡ ਨਾ ਮਿਲਣ ਕਾਰਨ ਮਾਂ ਨੇ ਹਸਪਤਾਲ ਦੀਆਂ ਬਰੂਹਾਂ ''ਤੇ ਤੋੜਿਆ ਦਮ''
  • ਕੋਰੋਨਾਵਾਇਰਸ ਨਾਲ ਸਬੰਧਤ 5 ਸ਼ਬਦ ਜੋ ਤੁਹਾਨੂੰ ਸਮਝਣੇ ਚਾਹੀਦੇ ਹਨ

ਹਾਲਾਂਕਿ ਆਈਸੀਯੂ ''ਚ ਕੰਮ ਕਰਨ ਵਾਲੀ ਡਾ. ਫ਼ਰਾਹ ਹੁਸੈਨ ਦੱਸਦੀ ਹੈ ਕਿ ਕਿਸੇ ਨੂੰ ਵੀ ਹਸਪਤਾਲ ''ਚ ਭਰਤੀ ਕਰਨ ਦੀ ਨੌਬਤ ਨਹੀਂ ਆਈ।

"ਉਨ੍ਹਾਂ ਲੋਕਾਂ ਦੇ ਕੁਝ ਪਰਿਵਾਰਕ ਮੈਂਬਰ ਬੀਮਾਰ ਹੋਏ ਅਤੇ ਉਨ੍ਹਾਂ ਨੂੰ ਜ਼ਰੂਰ ਹਸਪਤਾਲ ''ਚ ਭਰਤੀ ਕਰਨਾ ਪਿਆ।"

ਦਿੱਲੀ ਦੇ ਇੱਕ ਨਿੱਜੀ ਹਸਪਤਾਲ ਫੋਰਟੀਜ਼ ਸੀ- ਡੌਕ ਹਸਪਤਾਲ ਨੇ ਇੱਕ ਅਧਿਐਨ ''ਚ ਦੇਖਿਆ ਕਿ ਵੈਕਸੀਨ ਲਗਵਾ ਚੁੱਕੇ 113 ''ਚੋਂ 15 ਸਿਹਤ ਕਰਮਚਾਰੀ ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ 15 ਦਿਨਾਂ ਦੇ ਬਾਅਦ ਹੀ ਲਾਗ ਦਾ ਸ਼ਿਕਾਰ ਹੋ ਗਏ ਸਨ। ਇੰਨ੍ਹਾਂ ''ਚੋਂ ਇੱਕ ਵਿਅਕਤੀ ਨੂੰ ਹੀ ਹਸਪਤਾਲ ''ਚ ਭਰਤੀ ਕਰਨ ਦੀ ਜ਼ਰੂਰਤ ਪਈ ਸੀ।

Reuters

ਇਸ ਅਧਿਐਨ ਦੇ ਸਹਿ-ਲੇਖਕ ਡਾ. ਅਨੂਪ ਮਿਸ਼ਰਾ ਅਨੁਸਾਰ, "ਦੇਸ ''ਚ ਸਿਹਤ ਮੁਲਾਜ਼ਮਾਂ ''ਚ ਬ੍ਰੇਕਥਰੂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਪਰ ਜ਼ਿਆਦਾਤਰ ਮਾਮਲਿਆਂ ''ਚ ਮਾਮੂਲੀ ਲੱਛਣ ਹਨ। ਇਸ ਲਈ ਕਹਿ ਸਕਦੇ ਹਾਂ ਕਿ ਵੈਕਸੀਨ ਗੰਭੀਰ ਲਾਗ ਤੋਂ ਬਚਾਅ ਕਰ ਰਹੀ ਹੈ।"

ਕੇਰਲ ''ਚ ਵੈਕਸੀਨ ਲੈਣ ਤੋਂ ਬਾਅਦ ਲਾਗ ਨਾਲ ਪ੍ਰਭਾਵਿਤ ਹੋਏ ਸਿਹਤ ਮੁਲਾਜ਼ਮਾਂ ਦੇ ਸਵਾਬ ਦੀ ਮਦਦ ਨਾਲ ਹਾਲ ''ਚ ਹੀ ਕੋਰੋਨਾਵਾਇਰਸ ਦੀ ਸਿਕੂਏਸਿੰਗ ਕੀਤੀ ਗਈ ਹੈ।

ਇਸ ਅੀਧਐਨ ਦੇ ਖੋਜਕਰਤਾ ਅਤੇ ਜੈਨੇਟਿਕ ''ਤੇ ਕੰਮ ਕਰਨ ਵਾਲੇ ਡਾ. ਵਿਨੋਦ ਸਕਾਰਿਆ ਮੁਤਾਬਕ ਇੰਨ੍ਹਾਂ ''ਚੋਂ ਦੋ ਲੋਕ ਕੋਰੋਨਾਵਾਇਰਸ ਦੇ ਨਵੇਂ ਰੂਪ ਦਾ ਸ਼ਿਕਾਰ ਸਨ, ਜਿੰਨ੍ਹਾਂ ''ਚ ਮਿਊਟੇਸ਼ਨ ਸੀ ਪਰ ਕੋਈ ਵੀ ਗੰਭੀਰ ਰੂਪ ''ਚ ਬੀਮਾਰ ਨਹੀਂ ਹੋਇਆ ਸੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਲਾਗ ਨੂੰ ਸਹੀ ਤਰੀਕੇ ਨਾਲ ਸਮਝਣ ਲਈ ਭਾਰਤ ''ਚ ਇਸ ਨਾਲ ਜੁੜੇ ਵਧੇਰੇ ਅੰਕੜਿਆ ਦੀ ਲੋੜ ਹੈ। ਇਸ ਨਾਲ ਇਹ ਵੀ ਸਮਝਣ ''ਚ ਮਦਦ ਮਿਲੇਗੀ ਕਿ ਵੈਕਸੀਨ ਕਿਵੇਂ ਕੰਮ ਕਰ ਰਹੀ ਹੈ।

ਵਾਇਰੋਲੋਜਿਸਟ ਡਾ. ਸ਼ਾਹਿਦ ਜਮੀਲ ਕਹਿੰਦੇ ਹਨ, "ਹੁਣ ਲੋਕ ਇਹ ਸਵਾਲ ਕਰ ਰਹੇ ਹਨ ਕਿ ਕੀ ਇਹ ਤੱਥ ਸੱਚ ਹੈ ਕਿ ਵੈਕਸੀਨ ਤੋਂ ਬਾਅਦ ਵਧੇਰੇ ਲੋਕ ਲਾਗ ਦਾ ਸ਼ਿਕਾਰ ਹੋ ਰਹੇ ਹਨ।"

"ਇਸ ਤਰ੍ਹਾਂ ਦੀਆਂ ਖ਼ਬਰਾਂ ਨਾਲ ਉਨ੍ਹਾਂ ਲੋਕਾਂ ''ਚ ਦਹਿਸ਼ਤ ਪੈਦਾ ਹੁੰਦੀ ਹੈ ਜੋ ਕਿ ਅਜੇ ਤੱਕ ਵੈਕਸੀਨ ਨਹੀਂ ਲੈ ਪਾਏ ਹਨ।"

ਵੈਕਸੀਨ ਦੇ ਪ੍ਰਭਾਵ ਬਾਰੇ ਚਿੰਤਾ

ਪਰ ਇਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਭਾਰਤ ''ਚ ਚੱਲ ਰਹੇ ਟੀਕਾਕਰਨ ਮੁਹਿੰਮ ਦੀ ਹੌਲੀ ਰਫ਼ਤਾਰ ਹੈ।

ਅਜੇ ਵੀ ਹਰਡ ਪ੍ਰਤੀਰੋਧਕ ਸ਼ਕਤੀ ਦਿਖਾਈ ਨਹੀਂ ਦੇ ਰਹੀ ਹੈ। ਹਰਡ ਇਮੀਊਨਿਟੀ ਉਸ ਸਮੇਂ ਆਉਂਦੀ ਹੈ ਜਦੋਂ ਇੱਕ ਵੱਡੀ ਆਬਾਦੀ ''ਚ ਬੀਮਾਰੀ ਪ੍ਰਤੀ ਪ੍ਰਤੀਰੋਧਕ ਸ਼ਮਰੱਥਾ ਆ ਜਾਂਦੀ ਹੈ। ਇਹ ਟੀਕਾਕਰਨ ਨਾਲ ਵੀ ਸੰਭਵ ਹੋ ਸਕਦਾ ਹੈ ਅਤੇ ਕਈ ਵਾਰ ਕੁਦਰਤੀ ਤੌਰ ''ਤੇ ਬਿਮਾਰੀ ਦੇ ਠੀਕ ਹੋਣ ਨਾਲ ਵੀ।

ਅਜਿਹੀ ਸਥਿਤੀ ''ਚ ਜੇਕਰ ਲੋਕਾਂ ਦੇ ਮਨਾਂ ''ਚ ਵੈਕਸੀਨ ਪ੍ਰਤੀ ਡਰ ਘਰ ਕਰ ਜਾਵੇ ਤਾਂ ਇਹ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ।

Reuters
ਹਰਡ ਇਮੀਊਨਿਟੀ ਉਸ ਸਮੇਂ ਆਉਂਦੀ ਹੈ ਜਦੋਂ ਇੱਕ ਵੱਡੀ ਆਬਾਦੀ ''ਚ ਬੀਮਾਰੀ ਪ੍ਰਤੀ ਪ੍ਰਤੀਰੋਧਕ ਸ਼ਮਰੱਥਾ ਆ ਜਾਂਦੀ ਹੈ

ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ''ਚ ਫੈਲ ਰਹੀ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ, ਵਾਇਰਸ ਦੇ ਮਿਊਟੇਟ ਹੋਣ ਦੀ ਸੰਭਾਵਨਾ ਅਤੇ ਉਸ ਦੇ ਫੈਲਣ ਨੂੰ ਹੋਰ ਸੌਖਾ ਕਰ ਦੇਵੇਗੀ।

ਵਧੇਰੇ ਮਾਰੂ ਮਿਊਟੇਸ਼ਨ ਵਾਲੇ ਵਾਇਰਸ ਵੈਕਸੀਨ ਤੋਂ ਹਾਸਲ ਹੋਣ ਵਾਲੀ ਪ੍ਰਤੀਰੋਧਕ ਸ਼ਕਤੀ ਨੂੰ ਮਾਤ ਦੇਣ ''ਚ ਸਫ਼ਲ ਹੋ ਸਕਦੇ ਹਨ।

ਕੁਲ ਮਿਲਾ ਕੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਕਸੀਨ ਦਾ ਪ੍ਰਭਾਵ ਵੱਖ-ਵੱਖ ਹੋ ਸਕਦਾ ਹੈ ਪਰ ਇਹ ਲੋਕਾਂ ਨੂੰ ਗੰਭੀਰ ਬਿਮਾਰੀ ਤੋਂ ਬਚਾਉਣ ''ਚ ਕਾਰਗਰ ਸਿੱਧ ਹੋ ਰਹੀ ਹੈ। ਪਰ ਇਹ ਵੀ ਸੰਭਵ ਹੈ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕ ਵੀ ਲਾਗ ਦਾ ਸ਼ਿਕਾਰ ਹੋ ਸਕਦੇ ਹਨ, ਇਸ ਲਈ ਸਾਵਧਾਨੀ ਵਰਤਣਾ ਜਾਰੀ ਰੱਖਣਾ ਜ਼ਰੂਰੀ ਹੋਵੇਗਾ।

ਅਜੇ ਵੀ ਭੀੜ-ਭੜਕੇ ਵਾਲੇ ਇਲਾਕਿਆਂ ''ਚ ਨਾ ਜਾਓ, ਮਾਸਕ ਲਗਾ ਕੇ ਰੱਖੋ ਅਤੇ ਬੰਦ ਥਾਵਾਂ ''ਤੇ ਇੱਕਠੇ ਹੋਣ ਤੋਂ ਪਰਹੇਜ਼ ਕਰੋ।

ਕੁਝ ਮਾਹਰਾਂ ਦਾ ਮੰਨਣਾ ਹੈ ਕਿ ਕੇਰਲ ਦੀ ਤਰ੍ਹਾਂ ਹੀ ਦੂਜੇ ਖੇਤਰਾਂ ''ਚ ਵੀ ਦੋਹਰੇ ਮਾਸਕ (ਦੋ ਮਾਸਕ) ਨੂੰ ਲਾਜ਼ਮੀ ਕਰ ਦੇਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਸਿਹਤ ਮਹਿਕਮਿਆਂ ਵੱਲੋਂ ਵੀ ਜ਼ਰੂਰੀ ਜਾਣਕਾਰੀਆਂ ਸਹੀ ਢੰਗ ਨਾਲ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ, ਜੋ ਕਿ ਹੁਣ ਤੱਕ ਨਹੀਂ ਹੋਇਆ ਹੈ।

ਜਿਵੇਂ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕ ਘਰ ''ਚ ਜਾਂ ਫਿਰ ਦਫ਼ਤਰ ''ਚ ਇੱਕਠੇ ਹੋ ਸਕਦੇ ਹਨ?

ਪੱਲਵ ਬਾਗਲਾ ਕਹਿੰਦੇ ਹਨ, " ਵੈਕਸੀਨ ਆਪਣਾ ਕੰਮ ਕਰਦੀ ਹੈ ਪਰ ਇਹ ਤੁਹਾਨੂੰ ਲਾਪਰਵਾਹ ਬਣਨ ਦਾ ਲਾਈਸੈਂਸ ਨਹੀਂ ਦਿੰਦੀ ਹੈ। ਤੁਹਾਨੂੰ ਸਾਵਧਾਨ ਰਹਿਣਾ ਹੀ ਪਵੇਗਾ।"

ਇਹ ਵੀ ਪੜ੍ਹੋ:

  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''

https://www.youtube.com/watch?v=kHMkQCAtojU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e19d632a-fa00-4ee3-abaf-1333ff28e726'',''assetType'': ''STY'',''pageCounter'': ''punjabi.india.story.57125527.page'',''title'': ''ਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਲਾਗ ਲਗ ਰਹੀ ਹੈ, ਕਿੰਨੇ ਅਸਰਦਾਰ ਹੈ ਵੈਕਸੀਨ'',''author'': ''ਸੌਤਿਕ ਬਿਸਵਾਸ'',''published'': ''2021-05-15T11:46:49Z'',''updated'': ''2021-05-15T11:46:49Z''});s_bbcws(''track'',''pageView'');