ਕੋਰੋਨਾ ਪੀੜਤਾਂ ਦੀ ਮਦਦ ਕਰਨ ਸਬੰਧੀ ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਕਾਂਗਰਸ ਨਰਾਜ਼ - 5 ਅਹਿਮ ਖ਼ਬਰਾਂ

05/15/2021 7:51:04 AM

ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਕਾਂਗਰਸ ਆਗੂ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਬੀ ਵੀ ਸ੍ਰੀਨਿਵਾਸ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਤੋਂ ਪੁੱਛਗਿੱਛ ਕੀਤੀ।

ਸ੍ਰੀਨਿਵਾਸ ਅਤੇ ਗੌਤਮ ਗੰਭੀਰ ਦੋਵੇਂ ਕੋਰੋਨਾ ਪੀੜਤਾਂ ਦੀ ਮਦਦ ਲਈ ਆਕਸੀਜਨ ਅਤੇ ਫੈਬੀਫਲੂ ਵਰਗੀਆਂ ਜ਼ਰੂਰੀ ਦਵਾਈਆਂ ਪਹੁੰਚਾ ਰਹੇ ਹਨ।

ਦੋਵਾਂ ''ਤੇ ਦਵਾਈਆਂ ਅਤੇ ਜ਼ਰੂਰੀ ਮੈਡੀਕਲ ਸਮਾਨ ਦਾ ਭੰਡਾਰਨ ਅਤੇ ਵੰਡਣ ਦੇ ਇਲਜ਼ਾਮ ਲਗਾਏ ਗਏ ਹਨ। ਦੋਵੇਂ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸ ਰਹੇ ਹਨ।

ਕਾਂਗਰਸ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੀ ਪਾਰਟੀ ਦੇ ਲੋਕ ਕੋਰੋਨਾ ਪੀੜਤਾਂ ਦੀ ਮਦਦ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਕੇਂਦਰ ਸਰਕਾਰ ਦੇ ਇਸ਼ਾਰੇ ''ਤੇ ਦਿੱਲੀ ਪੁਲਿਸ ਨੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਹੈ।

ਇਹ ਵੀ ਪੜ੍ਹੋ:

  • ਟਿਕਰੀ ਬਾਰਡਰ ’ਤੇ ਕਥਿਤ ਰੇਪ ਬਾਰੇ 4 ਸਵਾਲ ਤੇ ਉਨ੍ਹਾਂ ਦੇ ਜਵਾਬ
  • ਜਦੋਂ ਜਰਨੈਲ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਦੇ ਇਰਾਦੇ ਨਾਲ ਵਿਧਾਇਕੀ ਛੱਡੀ
  • ਕੋਰੋਨਾਵਾਇਰਸ ਨਾਲ ਸਬੰਧਤ 5 ਸ਼ਬਦ ਜੋ ਤੁਹਾਨੂੰ ਸਮਝਣੇ ਚਾਹੀਦੇ ਹਨ

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਨੇ ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ''ਤੇ ਛਾਪਾ ਮਾਰ ਕੇ ''ਸ਼ਰਮਨਾਕ ਮਿਸਾਲ'' ਕਾਇਮ ਕੀਤੀ ਹੈ।

https://twitter.com/rssurjewala/status/1393112993110634499

ਉਨ੍ਹਾਂ ਨੇ ਕਿਹਾ, "ਮੋਦੀ ਜੀ ਅਤੇ ਅਮਿਤ ਸ਼ਾਹ ਜੀ ਦਾ ਰੇਡ ਰਾਜ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੋਦੀ ਅਤੇ ਅਮਿਤ ਸ਼ਾਹ ਹੁਣ ਅਜਿਹੇ ਸ਼ਾਸਕ ਬਣ ਗਏ ਹਨ ਜੋ ਮਹਾਂਮਾਰੀ ਵਿੱਚ ਜਨ ਸੇਵਾ ਅਤੇ ਮਨੁੱਖੀ ਸੇਵਾ ਕਰਨ ਵਾਲਿਆਂ ''ਤੇ ਛਾਪੇਮਾਰੀ ਕਰ ਰਹੇ ਹਨ ਅਤੇ ਉਨ੍ਹਾਂ ਖਿਲਾਫ਼ ਪੁਲਿਸ ਦੀ ਮਾੜੀ ਵਰਤੋਂ ਕਰ ਰਹੇ ਹਨ।"

ਉਨ੍ਹਾਂ ਨੇ ਕਿਹਾ ਕਿ ਲੋੜਵੰਦਾਂ ਨੂੰ ਆਕਸੀਜਨ ਦੇਣਾ, ਜ਼ਿੰਦਗੀ ਬਚਾਉਣ ਵਾਲੀ ਦਵਾਈ ਮੁਹੱਈਆ ਕਰਵਾਉਣਾ ਕੋਈ ਗੁਨਾਹ ਨਹੀਂ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕਾਨੂੰਨ ਜੋ NGOs ਨੂੰ ਕੋਵਿਡ ਪੀੜਤਾਂ ਦੀ ਮਦਦ ਕਰਨ ਵਿੱਚ ਰੁਕਾਵਟ ਬਣ ਰਿਹਾ

ਬੀਬੀਸੀ ਦੇ ਪ੍ਰਗੋਰਾਮ ਨਿਊਜ਼ਨਾਈਟ ਮੁਤਾਬਕ ਭਾਰਤ ਸਰਕਾਰ ਦਾ ਇੱਕ ਕਾਨੂੰਨ ਦੇਸ਼ ਵਿੱਚ ਕੰਮ ਕਰ ਰਹੀਆਂ ਗੈਰ-ਸਰਕਾਰੀ ਸੰਸਥਾਵਾਂ ਨੂੰ ਸੰਕਟ ਦੇ ਇਸ ਦੌਰ ਵਿੱਚ ਜ਼ਰੂਰੀ ਸਪਲਾਈ ਹਾਸਲ ਕਰਨ ਤੋਂ ਅਤੇ ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਰਾਹ ਵਿੱਚ ਅੜਿੱਕਾ ਡਾਹ ਰਿਹਾ ਹੈ।

ਭਾਰਤ ਸਰਕਾਰ ਨੇ ਫੌਰੇਨ ਕੌਂਟ੍ਰੀਬਿਊਸ਼ਨ ਰੈਗੁਲੇਸ਼ਨ ਐਕਟ ਯਾਨੀ ਕਿ FCRA ਵਿੱਚ ਕੋਰੋਨਾਵਾਇਰਸ ਦੀ ਪਹਿਲੀ ਲਹਿਰ ਦੌਰਾਨ ਸੋਧ ਕੀਤੀ ਸੀ।

Reuters

ਇਸ ਸੋਧ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਕੰਮ ਕਰਨ ਵਾਲੀ ਕੋਈ ਵੀ ਐਨਜੀਓ ਵਿਦੇਸ਼ਾਂ ਤੋਂ ਹਾਸਲ ਮਦਦ ਨੂੰ ਦੂਜੇ ਸਮੂਹਾਂ ਵਿੱਚ ਨਹੀਂ ਵੰਡ ਸਕਦੀ ਅਤੇ ਕਿਸੇ ਸੰਸਥਾ ਨੂੰ ਮਿਲਣ ਵਾਲੀ ਸਾਰੀ ਵਿਦੇਸ਼ੀ ਇਮਦਾਦ ਨੂੰ ਰਾਜਧਾਨੀ ਦਿੱਲੀ ਦੇ ਇੱਕ ਖ਼ਾਸ ਬੈਂਕ ਖਾਤੇ ਵਿੱਚ ਰੱਖਿਆ ਜਾਵੇ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਜ਼ਰਾਈਲ ਨੂੰ ਫਲਸਤੀਨ ਮੁੱਦੇ ''ਤੇ ਚੁਣੌਤੀ ਦੇਣ ਵਾਲਾ ਹਮਾਸ ਕਿੰਨਾ ਤਾਕਤਵਰ

ਗਜ਼ਾ ਪੱਟੀ ''ਚ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੋ ਸੰਘਰਸ਼ ਚੱਲ ਰਿਹਾ ਹੈ, ਉਸ ਦਾ ਖ਼ਾਮਿਆਜ਼ਾ ਦੋਵੇਂ ਹੀ ਪੱਖਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਜ਼ਰਾਈਲ ਇੱਕ ਤਾਕਤਵਰ ਦੇਸ ਹੈ। ਉਸ ਕੋਲ ਹਵਾਈ ਫ਼ੌਜ ਹੈ, ਏਅਰ ਡਿਫੈਂਸ ਸਿਸਟਮ ਹੈ, ਸ਼ਸਤਰ ਡ੍ਰੋਨਸ ਹਨ ਅਤੇ ਖ਼਼ੁਫ਼ੀਆ ਜਾਣਕਾਰੀ ਇਕੱਠਾ ਕਰਨ ਲਈ ਇੱਕ ਸਿਸਟਮ ਹੈ, ਜਿਸ ਵਿੱਚ ਜਦੋਂ ਉਹ ਚਾਹੁਣ ਗਾਜ਼ਾ ਪੱਟੀ ਵਿੱਚ ਆਪਣੇ ਟਾਰਗੇਟ ਨੂੰ ਨਿਸ਼ਾਨਾ ਬਣਾ ਸਕਦੇ ਹਨ।

Getty Images
ਹਮਾਸ ਕੋਲ ਘੱਟ ਦੂਰੀ ਤੱਕ ਮਾਰ ਕਰਨ ਸਕਣ ਵਾਲੀਆਂ ''ਕਾਸਮਸ'' ਮਿਜ਼ਾਇਲਾਂ ਦਾ ਵੱਡਾ ਸਟੌਕ ਹੈ

ਹਮਾਸ ਅਤੇ ''ਇਸਲਾਮਿਕ ਜਿਹਾਦ'' ਵਰਗੇ ਸੰਗਠਨ ਭਲੇ ਹੀ ਇਸ ਸੰਘਰਸ਼ ਵਿੱਚ ਕਮਜ਼ੋਰ ਪੱਖ ਲਗਦੇ ਹੋਣ ਪਰ ਉਨ੍ਹਾਂ ਕੋਲ ਇੰਨੇ ਹਥਿਆਰ ਤਾਂ ਜ਼ਰੂਰ ਹਨ ਕਿ ਉਹ ਇਜ਼ਰਾਈਲ ''ਤੇ ਹਮਲਾ ਕਰ ਸਕਦੇ ਹਨ।

ਹਮਾਸ ਕੋਲ ਕਿੰਨੀਆਂ ਮਿਜ਼ਾਈਲਾਂ ਦਾ ਸਟੌਕ ਹੈ, ਇਸ ਦਾ ਅਨੁਮਾਨ ਲਗਾਉਣਾ ਅਸੰਭਵ ਹੈ।

ਇਹ ਗੱਲ ਪੱਕੇ ਤੌਰ ''ਤੇ ਕਹੀ ਜਾ ਸਕਦੀ ਹੈ ਕਿ ਹਮਾਸ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਵੱਖ-ਵੱਖ ਤਰ੍ਹਾਂ ਦੇ ਹਥਿਆਰ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਜ਼ਰਾਈਲੀ ਅਰਬ ਕੌਣ ਹਨ

ਇਜ਼ਰਾਈਲ ਨੂੰ ਯਹੂਦੀਆਂ ਦੀ ਧਰਤੀ ਕਿਹਾ ਜਾਂਦਾ ਹੈ ਪਰ ਇਹ ਗ਼ੈਰ-ਯਹੂਦੀਆਂ ਦਾ ਵੀ ਘਰ ਹੈ।

ਇਜ਼ਰਾਈਲ ਵਿੱਚ ਅਰਬ ਘੱਟ ਗਿਣਤੀ ਭਾਈਚਾਰਾ ਹਨ, ਜੋ ਵਿਰਾਸਤੀ ਤੌਰ ''ਤੇ ਫਲਸਤੀਨੀ ਹਨ ਅਤੇ ਇਜ਼ਰਾਈਲ ਦੇ ਨਾਗਰਿਕ ਹਨ।

ਇਜ਼ਰਾਈਲ ਦੀ ਆਬਾਦੀ ਸਿਰਫ਼ 90 ਲੱਖ ਦੇ ਕਰੀਬ ਹੈ ਅਤੇ ਲਗਭਗ ਇਸ ਦਾ ਪੰਜਵਾਂ ਹਿੱਸਾ ਯਾਨਿ ਕਿ 19 ਲੱਖ ਲੋਕ ਇਜ਼ਰਾਈਲੀ ਅਰਬ ਹਨ।

Getty Images
ਇਜ਼ਰਾਈਲੀ ਅਰਬ ਵੋਟ ਪਾ ਸਕਦੇ ਹਨ ਪਰ ਕਈਆਂ ਦਾ ਕਹਿਣਾ ਹੈ ਕਿ ਉਹ ਪ੍ਰਣਾਲੀਗਤ ਵਿਤਕਰੇ ਦੇ ਸ਼ਿਕਾਰ ਹਨ

ਇਹ ਉਹੀ ਫਲਸਤੀਨੀ ਹਨ ਜੋ 1948 ਤੋਂ ਬਾਅਦ ਵੀ ਇਜ਼ਰਾਈਲ ਦੀ ਸੀਮਾ ਅੰਦਰ ਰਹੇ, ਜਦੋਂਕਿ ਇਸ ਦੌਰਾਨ ਕਰੀਬ 7.5 ਲੱਖ ਲੋਕ ਜਾਂ ਤਾਂ ਭੱਜ ਗਏ ਜਾਂ ਫਿਰ ਜੰਗ ਕਾਰਨ ਘਰੋਂ ਕੱਢ ਦਿੱਤੇ ਗਏ।

ਜੋ ਲੋਕ ਰਹਿ ਗਏ ਉਹ ਇਜ਼ਰਾਈਲ ਦੇ ਵੈਸਟ ਬੈਂਕ ਅਤੇ ਗਾਜ਼ਾ ਦੀਆਂ ਸੀਮਾਵਾਂ ਕੋਲ ਸ਼ਰਨਾਰਥੀ ਕੈਂਪਾਂ ਵਿੱਚ ਵਸ ਗਏ।

ਇਜ਼ਰਾਈਲ ਵਿੱਚ ਬਚੀ ਬਾਕੀ ਆਬਾਦੀ ਖੁਦ ਨੂੰ ਇਜ਼ਰਾਈਲੀ ਅਰਬ, ਇਜ਼ਰਾਈਲੀ ਫਲਸਤੀਨੀ ਜਾਂ ਸਿਰਫ਼ ਫਲਸਤੀਨੀ ਅਖਵਾਉਂਦੀ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨੀ ਪੰਜਾਬ ਦਾ ਪਹਿਲਾ ਸਿੱਖ PRO ਪਵਨ ਸਿੰਘ ਅਰੋੜਾ ਅੱਜ ਕੱਲ ਕੀ ਕਰ ਰਿਹਾ

ਪਵਨ ਸਿੰਘ ਅਰੋੜਾ ਪਾਕਿਸਤਾਨ ਦੇ ਪਹਿਲੇ ਸਿੱਖ ਨੌਜਵਾਨ ਹਨ ਜੋ ਸਾਲ 2019 ''ਚ ਪੰਜਾਬ ਦੇ ਰਾਜਪਾਲ ਦੇ PRO (ਲੋਕ ਸੰਪਰਕ ਅਧਿਕਾਰੀ) ਬਣੇ।

ਹਾਲਾਂਕਿ ਇਸ ਵੇਲੇ ਉਹ ਪਾਕਿਸਤਾਨੀ ਪੰਜਾਬ ਦੇ ਰਾਜਪਾਲ ਅਧੀਨ ਹੀ ਘੱਟ ਗਿਣਤੀ ਮਾਮਲੇ ਦੇ ਕੋਆਰਡੀਨੇਟਰ ਹਨ।

ਨਨਕਾਣਾ ਸਾਹਿਬ ਦੀ ਕੰਧ ਨਾਲ ਸਾਂਝੇ ਘਰ ''ਚ ਰਹਿੰਦੇ ਪਾਕਿਸਤਾਨੀ ਸਿੱਖ ਪਵਨ ਸਿੰਘ ਅਰੋੜਾ ਨੇ ਦੱਸਿਆ ਘੱਟ ਗਿਣਤੀ ਹੋਣ ਦਾ ਮਤਲਬ ਕੀ।

ਇੱਕ ਕਮਰਸ਼ੀਅਲ ਐਡ ਰਾਹੀਂ ਪਵਨ ਇਨੀਂ ਦਿਨੀਂ ਚਰਚਾ ਵਿੱਚ ਹਨ, ਜਿਸ ''ਚ ਪਵਨ ਤੇ ਉਨ੍ਹਾਂ ਦਾ ਪਰਿਵਾਰ ਮੁਸਲਿਮ ਭਾਈਚਾਰੇ ਲਈ ਇਫ਼ਤਾਰ ਦਾ ਪ੍ਰਬੰਧ ਕਰ ਰਿਹਾ ਹੈ।

ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਘੱਟ ਗਿਣਤੀ, ਕਲਾਕਾਰੀ, ਨਵੀਂ ਐਡ ਤੇ ਹੋਰ ਪਹਿਲੂਆਂ ''ਤੇ ਖ਼ਾਸ ਗੱਲਬਾਤ ਕੀਤੀ। ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''

https://www.youtube.com/watch?v=kHMkQCAtojU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d28ba562-9cd2-4a39-91e4-be5a4541e65e'',''assetType'': ''STY'',''pageCounter'': ''punjabi.india.story.57125377.page'',''title'': ''ਕੋਰੋਨਾ ਪੀੜਤਾਂ ਦੀ ਮਦਦ ਕਰਨ ਸਬੰਧੀ ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਕਾਂਗਰਸ ਨਰਾਜ਼ - 5 ਅਹਿਮ ਖ਼ਬਰਾਂ'',''published'': ''2021-05-15T02:11:04Z'',''updated'': ''2021-05-15T02:11:04Z''});s_bbcws(''track'',''pageView'');