ਆਸਟਰੇਲੀਆ ਭਾਰਤ ਵਿੱਚ ਫ਼ਸੇ ਆਪਣੇ ਨਾਗਰਿਕਾਂ ਨੂੰ ਇੰਝ ਲਿਜਾਏਗਾ ਵਾਪਸ - ਅਹਿਮ ਖ਼ਬਰਾਂ

05/07/2021 11:50:57 AM

Getty Images

ਇਸ ਪੰਨੇ ਰਾਹੀਂ ਅਸੀਂ ਤੁਹਾਡੇ ਤੱਕ ਕੋਰੋਨਾਵਾਇਰਸ ਨਾਲ ਜੁੜਿਆ ਅਹਿਮ ਘਟਨਾਕ੍ਰਮ ਪਹੁੰਚਾਵਾਂਗੇ।

ਆਸਟਰੇਲੀਆ ਨੇ ਕਿਹਾ ਹੈ ਕਿ ਉਹ ਭਾਰਤ ਵਿੱਚ ਫ਼ਸੇ ਆਪਣੇ ਨਾਗਰਿਕਾਂ ਦੀ ਵਾਪਸੀ ਲਈ 15 ਮਈ ਤੋਂ ਉਡਾਣਾਂ ਸ਼ੁਰੂ ਕਰੇਗਾ।

ਕੋਰੋਨਾ ਦੀ ਦੂਜੀ ਲਹਿਰ ਤੋਂ ਬੇਹਾਲ ਹੋਏ ਭਾਰਤ ਵਿੱਚ ਫ਼ਸੇ ਆਸਟਰੇਲੀਆਂ ਦੇ ਨਾਗਰਿਕਾਂ ਦੀ ਦੇਸ਼ ਵਾਪਸੀ ''ਤੇ ਪਾਬੰਦੀ ਲਗਾਉਣ ਵਾਲੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਇਸ ਫ਼ੈਸਲੇ ਲਈ ਬਹੁਤ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ।

ਆਸਟਰੇਲੀਆ ਸਰਕਾਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੋ ਲੋਕ ਆਸਟਰੇਲੀਆ ਵਾਪਸੀ ਕਰਨਗੇ, ਉਨ੍ਹਾਂ ਨੂੰ ਜ਼ੇਲ੍ਹ ਜਾਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ:

  • ਕੋਰੋਨਾ ਵੈਕਸੀਨ ਦੀ ਕਮੀ ਦੇ ਚਲਦਿਆਂ ਭਾਰਤ ''ਚ ਟੀਕਾਕਰਨ ਕਦੋਂ ਨਿਬੜੇਗਾ
  • ਅੱਧੀ ਰਾਤ ਨੂੰ ਜਦੋਂ ਪੰਜਾਬ ਨੇ ਆਕਸੀਜਨ ਟੈਂਕਰ ਭੇਜ ਕੇ ਹਰਿਆਣਾ ''ਚ 150 ਮਰੀਜ਼ਾਂ ਦੀ ਜਾਨ ਬਚਾਈ
  • ਇੱਕ ਬੱਚੀ ਜਿਸ ਨੂੰ ਮਾਪਿਆਂ ਨੇ ਤਿਆਗਿਆ ਪਰ ਉਹ ਇੱਕ ਮਸ਼ਹੂਰ ਰਸਾਲੇ ਦੀ ਮਾਡਲ ਬਣੀ

ਇਸ ਤੋਂ ਬਾਅਦ ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮੌਰੀਸਨ ਨੇ ਕਿਹਾ ਕਿ ਜ਼ੇਲ੍ਹ ਭੇਜਣ ਦੀ ਸੰਭਾਵਨਾ ਬਹੁਤ ਘੱਟ ਹੈ।

ਸ਼ੁੱਕਰਵਾਰ ਨੂੰ ਆਸਟਰੇਲੀਆ ਨੇ ਐਲਾਨ ਕੀਤਾ ਕਿ ਭਾਰਤ ਵਿੱਚ ਫ਼ਸੇ 900 ''ਅਸੁਰੱਖਿਅਤ''ਲੋਕਾਂ ਦੀ ਵਾਪਸੀ ਲਈ ਮਈ ਦੇ ਮੱਧ ਵਿੱਚ ਤਿੰਨ ਹਵਾਈ ਉਡਾਨਾਂ ਦਾ ਪ੍ਰਬੰਧ ਕੀਤਾ ਜਾਵੇਗਾ।

ਵਾਪਸ ਪਰਤੇ ਲੋਕਾਂ ਨੂੰ ਭੇਜਿਆ ਜਾਵੇਗਾ ਇਕਾਂਤਵਾਸ ''ਚ

ਵਾਪਸ ਪਹੁੰਚਣ ਵਾਲਿਆਂ ਨੂੰ ਉੱਤਰੀ ਭਾਗ ਵਿੱਚ ਸਥਿਤ ਹੋਵਰਡ ਸਪ੍ਰਿੰਗ ਇਕਾਂਤਵਾਸ ਕੇਂਦਰ ਵਿੱਚ ਰੱਖਿਆ ਜਾਵੇਗਾ, ਇੱਥੇ ਅਗਲੇ ਹਫ਼ਤੇ ਤੱਕ ਬੈੱਡਾਂ ਦੀ ਗਿਣਤੀ 2000 ਕਰ ਦਿੱਤੀ ਜਾਵੇਗੀ।

ਆਸਟਰੇਲੀਆ ਆਪਣੇ ਲੋਕਾਂ ''ਤੇ ਲਗਾਏ ਗਏ ਟ੍ਰੈਵੇਲ ਬੈਨ ਲਈ ਇਹ ਦਲੀਲ ਦੇ ਰਿਹਾ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਵਿੱਚ ਲਾਗ਼ ਦੀ ਦਰ ਬਹੁਤ ਜ਼ਿਆਦਾ ਹੈ ਅਤੇ ਇਸ ਨਾਲ ਇਕਾਂਤਵਾਸ ਢਾਂਚੇ ''ਤੇ ਦਬਾਅ ਵੱਧ ਰਿਹਾ ਹੈ।

Getty Images
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੂੰ ਨਾਗਰਿਕਾਂ ਦੀ ਵਾਪਸੀ ਉੱਪਰ ਪਾਬੰਦੀ ਲਗਾਉਣ ਕਾਰਨ ਆਲੋਚਨਾ ਵੀ ਸਹਿਣੀ ਪਈ
  • ਵੀਰਵਾਰ ਨੂੰ ਕੋਰੋਨਾਵਾਇਰਸ ਨਾਲ ਸਬੰਧਿਤ ਅਹਿਮ ਖ਼ਬਰਾਂ ਚਰਚਾ ਵਿੱਚ ਰਹੀਆਂ

ਪਰ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੌਰੀਸਨ ਨੇ ਕਿਹਾ ਕਿ ਪਾਬੰਦੀ ਕਾਰਨ ਲਾਗ਼ ਦੇ ਮਾਮਲਿਆਂ ਵਿੱਚ ਕਮੀ ਆਈ ਹੈ ਅਤੇ ਇਕਾਂਤਵਾਸ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਘਟੀ ਹੈ ਤੇ "ਅਸੀਂ ਭਾਰਤ ਤੋਂ ਆਉਣ ਵਾਲੇ ਲੋਕਾਂ ਲਈ ਪ੍ਰਬੰਧ ਕਰਨ ਦੇ ਪੱਧਰ ਤੱਕ ਆ ਸਕੇ ਹਾਂ"।

ਉਨ੍ਹਾਂ ਕਿਹਾ, "ਯੋਜਨਾ ਮੁਤਾਬਕ 15 ਮਈ ਤੋਂ ਅਸੀਂ ਭਾਰਤ ਤੋਂ ਆਉਣ ਵਾਲੇ ਸਾਰੇ ਲੋਕਾਂ ਲਈ ਪ੍ਰਬੰਧ ਕਰ ਸਕਾਂਗੇ।"

ਭਾਰਤ ਵਿੱਚ ਕੁੱਲ 9000 ਲੋਕ ਹਨ ਜੋ ਜਾਂ ਤਾਂ ਆਸਟਰੇਲੀਆਈ ਨਾਗਰਿਕ ਹਨ ਜਾਂ ਉੱਥੋਂ ਦੇ ਸਥਾਈ ਵਾਸੀ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਮੌਰੀਸਨ ਨੇ ਕਿਹਾ ਹੈ ਕਿ ਅਗਲੇ ਹਫ਼ਤੇ ਤੱਕ ਅਧਿਕਾਰੀ ਕਮਰਸ਼ੀਅਲ ਉਡਾਣਾਂ ਨੂੰ ਸ਼ੁਰੂ ਕਰਨ ਬਾਰੇ ਫ਼ੈਸਲਾ ਲੈਣਗੇ।

ਆਸਟਰੇਲੀਆ ਆਉਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਕਮਰਸ਼ੀਅਲ ਉਡਾਣ ਹੀ ਲੈਣੀ ਪਵੇਗੀ।

ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੇ ਰੋਜ਼ਾਨਾ ਲਾਗ਼ ਦੇ ਤਕਰੀਬਨ ਚਾਰ ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਦੀ ਭਾਰੀ ਕਮੀ ਹੈ।

ਆਸਟਰੇਲੀਆ ਉਨ੍ਹਾਂ ਕਈ ਦੇਸਾਂ ਵਿੱਚੋਂ ਇੱਕ ਹੈ, ਜਿਸਨੇ ਭਾਰਤ ਲਈ ਅਜਿਹੇ ਔਖੇ ਸਮੇਂ ਵਿੱਚ ਮੈਡੀਕਲ ਸਪਲਾਈ ਭੇਜੀ ਹੈ।

ਆਸਟਰੇਲੀਆ ਸਰਕਾਰ ਦੇ ਖ਼ਿਲਾਫ਼ ਇਹ ਧਾਰਨਾ ਬਣੀ ਕੀ ਉਹ ਆਪਣੇ ਨਾਗਰਿਕਾਂ ਨੂੰ ਖ਼ਤਰੇ ਵਿੱਚ ਰਹਿਣ ਲਈ ਮਜ਼ਬੂਰ ਕਰ ਰਹੀ ਹੈ ਅਤੇ ਆਪਣੇ ਘਰ ਵਾਪਸ ਆਉਣ ''ਤੇ ਸਜ਼ਾ ਦੇ ਰਹੀ ਹੈ।

ਕ੍ਰਿਕਟ ਖਿਡਾਰੀ ਤੋਂ ਕਮੈਂਟਰ ਬਣੇ ਮਾਈਕਲ ਸਲੇਟਰ ਨੇ ਟਵਿੱਟਰ ''ਤੇ ਪ੍ਰਧਾਨ ਮੰਤਰੀ ''ਤੇ ਇਲਜ਼ਾਮ ਲਗਾਇਆ, ''''ਉਨ੍ਹਾਂ ਦੇ ਹੱਥ ਲੋਕਾਂ ਦੇ ਖ਼ੂਨ ਨਾਲ ਰੰਗੇ ਹਨ, ਪ੍ਰਾਈਵੇਟ ਜੈਟ ਲੈ ਕੇ ਆਉ ਅਤੇ ਦੇਖੋ ਸੜਕਾਂ ''ਤੇ ਲਾਸ਼ਾਂ ਪਈਆਂ ਹਨ"।

ਸਲੇਟਰ ਉਨ੍ਹਾਂ 40 ਆਸਟਰੇਲੀਆ ਵਾਸੀਆਂ ਵਿੱਚੋਂ ਇੱਕ ਹਨ ਜੋ ਭਾਰਤ ਆਈਪੀਐੱਲ ਵਿੱਚ ਹਿੱਸਾ ਲੈਣ ਆਏ ਸਨ। ਇਸ ਲੀਗ਼ ਨੂੰ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਮੁਲਤਵੀ ਕਰ ਦਿੱਤਾ ਗਿਆ ਸੀ।

ਆਸਟਰੇਲੀਆ ਕ੍ਰਿਕੇਟ ਬੋਰਡ ਨੇ ਦੱਸਿਆ ਹੈ ਕਿ ਖਿਡਾਰੀਆਂ ਨੂੰ ਭਾਰਤ ਤੋਂ ਬਾਹਰ ਕੱਢਿਆ ਜਾ ਚੁੱਕਿਆ ਹੈ ਅਤੇ ਇੱਕ ਵਾਰ ਪਾਬੰਦੀ ਹਟ ਜਾਵੇ ਤਾਂ ਉਨ੍ਹਾਂ ਦੀ ਚਾਰਟਡ ਫ਼ਲਾਈਟ ਰਾਹੀਂ ਦੇਸ ਵਾਪਸੀ ਕਰਵਾਈ ਜਾਵੇਗੀ।

ਸਰੱਹਦ ਦੇ ਪਾਬੰਦੀ ਲਗਾਉਣ ਵਾਲੇ ਆਸਟਰੇਲੀਆ ਵਿੱਚ ਲਾਗ਼ ਦੀ ਦਰ ਸਿਫ਼ਰ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਦੇਸ਼ ਵਿੱਚ ਸਖ਼ਤ ਪਾਬੰਦੀਆਂ ਨਾਲ ਹੀ ਸੰਭਵ ਹੋਇਆ ਹੈ, ਇਸ ਹਫ਼ਤੇ ਸਿਡਨੀ ਵਿੱਚ ਕੋਰੋਨਾ ਲਾਗ਼ ਦੇ ਮਹਿਜ਼ ਦੋ ਨਵੇਂ ਮਾਮਲੇ ਸਾਹਮਣੇ ਆਏ।

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਮੁਹਿੰਮ

ਕੋਰੋਨਾ ਖ਼ਿਲਾਫ਼ ਜੰਗ ਮਿਲਕੇ ਜਿੱਤਣ ਬਾਰੇ ਕਹਿੰਦਿਆਂ ਇੱਕ ਫ਼ੰਡ ਰੇਜ਼ਰ ਮੁਹਿੰਮ ਦਾ ਕੀਤਾ ਆਗ਼ਾਜ਼ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਨ੍ਹਾਂ ਦੀ ਅਦਾਕਾਰਾ ਪਤਨੀ ਅਨੁਸ਼ਕਾ ਸ਼ਰਮਾਂ ਨੇ ਸਾਂਝੇ ਤੌਰ ''ਤੇ ਟਵਿੱਟਰ ''ਤੇ ਇੱਕ ਪੋਸਟ ਸਾਂਝੀ ਕਰਕੇ ਦੇਸ ਦੇ ਮੌਜੂਦਾ ਹਾਲਾਤ ''ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੋਰੋਨਾ ਪੀੜਤਾਂ ਦੀ ਮਦਦ ਲਈ ਇੱਕ ਫ਼ੰਡ ਇਕੱਠਾ ਕਰਨ ਲਈ ਇੱਕ @ketto ''ਤੇ ਮੁਹਿੰਮ ਚਲਾਉਣ ਬਾਰੇ ਗੱਲ ਕੀਤੀ।

ਵਿਰਾਟ ਨੇ ਅਨੁਸ਼ਕਾ ਨਾਲ ਸਾਂਝੇ ਤੌਰ ''ਤੇ ਕੀਤੇ ਗਏ ਇਸ ਟਵੀਟ ਵਿੱਚ ਕਿਹਾ, "ਅਸੀਂ ਉਨ੍ਹਾਂ ਲੋਕਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਸਾਡੇ ਦਿਨ ਰਾਤ ਮਿਹਨਤ ਕਰ ਰਹੇ ਹਨ। ਉਨ੍ਹਾਂ ਦਾ ਸਮਰਪਨ ਸਰਾਹਿਆ ਜਾਂਦਾ ਹੈ।"ਅਨੁਸ਼ਕਾ ਨੇ ਅੱਗੇ ਕਿਹਾ, "ਪਰ ਹੁਣ ਉਨ੍ਹਾਂ ਨੂੰ ਸਾਡੇ ਸਹਿਯੋਗ ਦੀ ਲੋੜ ਹੈ ਅਤੇ ਸਾਨੂੰ ਉਨ੍ਹਾਂ ਨਾਲ ਖੜੇ ਹੋਣ ਦੀ।"

ketto ਭਾਰਤ ਦਾ ਇੱਕ ਆਨਲਾਈਨ ਪੋਰਟਲ ਹੈ ਜਿਸ ਰਾਹੀਂ ਮੈਡੀਕਲ ਕੇਅਰ ਅਤੇ ਆਪਦਾ ਦੇ ਸਮੇਂ ਫੰਡ ਜੁਟਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=6xZ_DEP4Nkg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3b6f1e4b-a479-498e-817c-7ee79a48892f'',''assetType'': ''STY'',''pageCounter'': ''punjabi.india.story.57019252.page'',''title'': ''ਆਸਟਰੇਲੀਆ ਭਾਰਤ ਵਿੱਚ ਫ਼ਸੇ ਆਪਣੇ ਨਾਗਰਿਕਾਂ ਨੂੰ ਇੰਝ ਲਿਜਾਏਗਾ ਵਾਪਸ - ਅਹਿਮ ਖ਼ਬਰਾਂ'',''published'': ''2021-05-07T06:12:11Z'',''updated'': ''2021-05-07T06:12:11Z''});s_bbcws(''track'',''pageView'');