ਜਾਅਲੀ ਰੈਮਡੇਸੀਵਿਰ: ਰੋਪੜ ਦੀ ਭਾਖੜਾ ਵਿੱਚ ਮਿਲੀਆਂ ਸੈਂਕੜੇ ਸ਼ੀਸ਼ੀਆਂ- ਪ੍ਰੈੱਸ ਰਿਵੀਊ

05/07/2021 9:05:57 AM

Reuters

ਕੋਰੋਨਾਵਾਇਰਸ ਤੋਂ ਮਰੀਜ਼ਾਂ ਨੂੰ ਬਚਾਉਣ ਲਈ ਰੈਮਡੇਸੀਵਿਰ ਦਵਾਈ ਦੀ ਕਿੱਲਤ ਅਤੇ ਕਾਲਾਬਾਜ਼ਾਰੀ ਦੀਆਂ ਖ਼ਬਰਾਂ ਸਾਰਿਆਂ ਨੇ ਸੁਣੀਆਂ। ਸਰਕਾਰ ਵੱਲੋਂ ਵੀ ਸਖ਼ਤੀ ਹੋਈ ਤਾਂ ਕਾਲਾਬਾਜ਼ਾਰੀ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਗਿਆ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅਹਿਮਦਾਬਾਦ ਦੀ ਡਿਟੈਕਸ਼ਨ ਆਫ਼ ਕ੍ਰਾਈਮ ਬ੍ਰਾਂਚ ਨੇ ਫੜੇ ਗਏ ਸੱਤ ਜਣਿਆਂ ਤੋਂ 133 ਸ਼ੀਸ਼ੀਆਂ ਬਰਾਮਦ ਕੀਤੀਆਂ ਸਨ, ਜਿਨ੍ਹਾਂ ਨੂੰ ਕਾਲੇ ਬਜ਼ਾਰ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਰੋਪੜ ਨੇੜੇ ਭਾਖੜਾ ਨਹਿਰ ਵਿੱਚੋਂ ਰੈਮਡੇਸੀਵਿਰ ਦੇ 621 ਜਾਅਲੀ ਟੀਕੇ ਬਾਰਮਦ ਕੀਤੇ ਗਏ ਹਨ। ਇਸ ਦੇ ਨਾਲ ਹੀ ਸੀਫ਼ੋਪੈਰਾਜ਼ੋਨ ਦੇ ਵੀ ਸੈਂਕੜੇ ਟੀਕੇ ਨਹਿਰ ਵਿੱਚ ਤੈਰਦੇ ਬਰਾਮਦ ਕੀਤੇ ਗਏ ਹਨ।

ਡੱਬਿਆਂ ਤੇ ਪੈਕ ''ਤੇ ਉਤਪਾਦਨ ਕਰਨ ਵਾਲੇ ਦਾ ਨਾਂ ਅਤੇ ਮੁੱਲ ਸਭ ਕੁਝ ਲਿਖਿਆ ਹੋਇਆ ਹੈ। ਇਨ੍ਹਾਂ ਟੀਕਿਆਂ ਨੂੰ ਜ਼ਬਤ ਕਰਕੇ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ।

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਭਾਰਤ ਵਿੱਚ ਇਸਨ੍ਹਾਂ ਟੀਕਿਆਂ ਦੀ ਕਿੱਲਤ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਅਤੇ ਪੰਜਾਬ ਵਿੱਚ ਵੀ ਲੋੜਵੰਦ ਇਸਟੀਕੇ ਲਈ ਬਟਕਦੇ ਨਜ਼ਰ ਆਏ ਸੀ।

ਕੋਵਿਡ ਤੋਂ ਪੈਦਾ ਹੋਣ ਵਾਲੀ ਫੰਗਲ ਇਨਫੈਕਸ਼ਨ ਬਣੀ ਚਿੰਤਾ ਦਾ ਵਿਸ਼ਾ

Getty Images

ਦਿੱਲੀ ਦੇ ਗੰਗਾਰਾਮ ਹਸਪਤਾਲ ਨੇ ਵੀਰਵਾਰ ਨੂੰ ਦੱਸਿਆ ਹੈ ਕਿ ਉਸ ਦੇ ਮਰੀਜ਼ਾਂ ਵਿੱਚ ਕੋਵਿਡ-19 ਕਾਰਨ ਹੋਣ ਵਾਲੀ ਇੱਕ ਖ਼ਤਰਨਾਕ ਫੰਗਲ ਇਨਫੈਕਸ਼ਨ Mucormycosis ਦੇ ਕੇਸ ਦੇਖਣ ਨੂੰ ਮਿਲ ਰਹੇ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੰਨ-ਨੱਕ-ਗਲੇ ਦੇ ਸਰਜਨ ਮਨੀਸ਼ ਮੁੰਜਾਲ ਨੇ ਕਿਹਾ ਕਿ ਉਹ ਇਸ ਇਨਫੈਕਸ਼ਨ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਦੇਖ ਰਹੇ ਹਨ। ਪਿਛਲੇ ਦੋ ਦਿਨਾਂ ਦੌਰਾਨ ਇਨਫੈਕਸ਼ਨ ਵਾਲੇ 6 ਮਰੀਜ਼ ਹਸਪਤਾਲ ਵਿੱਚ ਭਰਤੀ ਕੀਤੇ ਗਏ ਹਨ। ਪਿਛਲੇ ਸਾਲ ਵੀ ਇਸ ਜਾਨਲੇਵਾ ਇਨਫੈਕਸ਼ਨ ਦੇ ਕਈ ਕੇਸ ਆਏ ਸਨ।

ਈਐੱਨਟੀ ਵਿਭਾਗ ਦੇ ਚੇਅਰਮੈਨ ਅਜੇ ਸਵਰੂਪ ਨੇ ਦੱਸਿਆ ਕਿ ਇਨਫੈਕਸ਼ਨ ਕੋਵਿਡ-19 ਤੋਂ ਸਿਹਤਯਾਬ ਹੋਏ ਮਰੀਜ਼ਾਂ ਵਿੱਚ ਆਮ ਦੇਖੀ ਜਾਂਦੀ ਹੈ। ਖ਼ਾਸ ਕਰ ਕੇ ਜਿਨ੍ਹਾਂ ਵਿੱਚ ਸ਼ੂਗਰ ਜਾਂ ਗੁਰਦੇ, ਦਿੱਲ ਜਾਂ ਕੈਂਸਰ ਦੀ ਸਮੱਸਿਆ ਵਰਗੀਆਂ ਹੋਰ ਦਿੱਕਤਾਂ ਹੋਣ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ, ਜੇ ਬੱਚੇ ਬੀਮਾਰ ਹੋਏ ਫਿਰ ਕੀ ਕਰੋਗੇ?

Getty Images

ਦਿੱਲੀ ਵਿੱਚ ਪੈਦਾ ਹੋਏ ਆਕਸੀਜ਼ਨ ਸੰਕਟ ਉੱਪਰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੋਰੋਨਾਵਾਇਰਸ ਦੀ ਤੀਜੀ ਲਹਿਰ ਬਾਰੇ ਆ ਰਹੀਆਂ ਖ਼ਬਰਾਂ ਉੱਪਰ ਚਿੰਤਾ ਜ਼ਾਹਰ ਕੀਤੀ।

ਅਦਾਲਤ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਕਿ ਜੇ ਤੀਜੀ ਲਹਿਰ ਵਿੱਚ ਬੱਚੇ ਬੀਮਾਰ ਹੋ ਗਏ ਫਿਰ ਤੁਸੀਂ ਕੀ ਕਰੋਗੇ? ਤੁਹਾਡਾ ਐਮਰਜੈਂਸੀ ਪਲਾਨ ਕੀ ਹੈ?

ਅਮਰ ਉਜਾਲਾ ਦੀ ਖ਼ਬਰ ਮੁਤਾਬਕ ਜਸਟਿਸ ਚੰਦਰਚੂੜ੍ਹ ਨੇ ਕੇਂਦਰ ਨੂੰ ਪੁੱਛਿਆ ਕੀ ਹਸਪਤਾਲਾਂ ਵਿੱਚ ਆਕਸੀਜ਼ਨ ਸਟੋਰ ਕਰਨ ਦੀ ਸਮਰੱਥਾ ਹੈ? ਉਨ੍ਹਾਂ ਨੇ ਕਿਹਾ ਕਿ ਆਕਸੀਜ਼ਨ ਸਪਲਾਈ ਵਿੱਚ ਦਿੱਕਤ ਕਿੱਥੇ ਆ ਰਹੀ ਹੈ, ਜੇ ਸਟਾਕ ਹੋਵੇਗਾ ਤਾਂ ਡਰ ਨਹੀਂ ਖੜ੍ਹਾ ਹੋਵੇਗਾ।

ਉਨ੍ਹਾਂ ਨੇ ਪੁੱਛਿਆ ਜੇ ਕੱਲ੍ਹ ਨੂੰ ਕੇਸ ਵਧਦੇ ਹਨ, ਤਾਂ ਤੁਸੀਂ ਕੀ ਕਰੋਗੇ? ਹੁਣ ਤਾਂ ਸਪਲਾਈ ਟੈਂਕਰਾਂ ਉੱਪਰ ਨਿਰਭਰ ਹੈ, ਕੱਲ੍ਹ ਨੂੰ ਟੈਂਕਰ ਨਹੀਂ ਹੋਣਗੇ, ਫਿਰ ਕੀ ਕਰੋਗੇ?

ਗੁਰਦੁਆਰੇ ਵਿੱਚ ''ਆਕਸੀਜ਼ਨ ਲੰਗਰ''

Getty Images

ਗਾਜ਼ੀਆਬਾਦ, ਉੱਤਰ ਪ੍ਰਦੇਸ਼ ਦੇ ਇੰਦਰਾਪੁਰਮ ਦੇ ਇੱਕ ਗੁਰਦੁਆਰੇ ਵਿੱਚ ਕੋਵਿਡ-19 ਮਰੀਜ਼ਾਂ ਲਈ ਬੈਡ ਅਤੇ ਆਕਸੀਜ਼ਨ ਦਾ ਬੰਦੋਬਸਤ ਕੀਤਾ ਗਿਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਗੁਰਦੁਆਰੇ ਵਿੱਚ ਆਕਸੀਜ਼ਨ ਲੰਗਰ ਖ਼ਾਲਸਾ ਹੈਲਪ ਇੰਟਰਨੈਸ਼ਨਲ ਸੰਗਠਨ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨੇ ਮਿਲ ਕੇ ਦੋ ਹਫ਼ਤੇ ਪਹਿਲਾਂ ਸ਼ੁਰੂ ਕੀਤਾ ਸੀ।

ਇਸ ਦੇ ਤਹਿਤ ਇੱਕ ਵੱਡੇ ਟੈਂਟ ਵਿੱਚ ਬੈਡ, ਆਕਸੀਜ਼ਨ ਸਿਲੰਡਕ, ਕੰਸਟਰੇਟਰਜ਼, ਮਾਸਕ ਆਦਿ ਰੱਖੇ ਗਏ ਹਨ। ਇਸ ਟੈਂਟ ਵਿੱਚ ਪੱਖੇ ਅਤੇ ਕੂਲਰ ਵੀ ਲਾਏ ਗਏ ਹਨ। ਜੇ ਕਿਸੇ ਨੂੰ ਬੈਡ ਨਹੀਂ ਮਿਲਦਾ ਤਾਂ ਉਹ ਕੁਰਸੀ ਉੱਪਰ ਵੀ ਬੈਠ ਸਕਦਾ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c29ff851-277d-4d35-bd94-3c0bd83ce389'',''assetType'': ''STY'',''pageCounter'': ''punjabi.india.story.57018601.page'',''title'': ''ਜਾਅਲੀ ਰੈਮਡੇਸੀਵਿਰ: ਰੋਪੜ ਦੀ ਭਾਖੜਾ ਵਿੱਚ ਮਿਲੀਆਂ ਸੈਂਕੜੇ ਸ਼ੀਸ਼ੀਆਂ- ਪ੍ਰੈੱਸ ਰਿਵੀਊ'',''published'': ''2021-05-07T03:21:49Z'',''updated'': ''2021-05-07T03:21:49Z''});s_bbcws(''track'',''pageView'');