ਕੋਰੋਨਾਵਾਇਰਸ: PM ਮੋਦੀ ਦੇ ਐਲਾਨ ਤੋਂ ਪਰੇ ਹੱਟ ਕੇ ਦੇਖੋ, ਇਹ ਹੈ ਟੀਕਾਕਰਨ ਦੀ ਜ਼ਮੀਨੀ ਹਕੀਕਤ -5 ਅਹਿਮ ਖ਼ਬਰਾਂ

05/07/2021 7:20:58 AM

ਕੋਰੋਨਾ ਮਹਾਮਾਰੀ ਨਾਲ ਦੋ-ਚਾਰ ਹੋ ਰਹੇ ਭਰਤ ਦੀਆਂ ਉਮੀਦਾਂ ਟੀਕਾਕਰਨ ''ਤੇ ਟਿਕੀਆ ਹਨ। ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਰ ਮੌਜੂਦਾ ਹਾਲਾਤ ਵਿੱਚ ਬਹੁਤ ਸਾਰੇ ਲੋਕਾਂ ਲਈ ਟੀਕਾ ਹਾਸਲ ਕਰਨਾ ਮੁਹਾਲ ਹੋਇਆ ਹੈ।

ਕਈ ਸੂਬਾ ਸਰਕਾਰਾਂ ਜਿਨ੍ਹਾਂ ਵਿੱਚ ਭਾਜਪਾ ਦੀਆਂ ਸਰਕਾਰਾਂ ਵੀ ਸ਼ਾਮਲ ਹਨ, ਪਹਿਲਾ ਹੀ ਕਹਿ ਚੁੱਕੀਆਂ ਹਨ ਕਿ ਉਨ੍ਹਾਂ ਕੋਲ 18 ਸਾਲ ਤੋਂ ਵੱਡੇ ਲੋਕਾਂ ਨੂੰ ਲਾਉਣ ਦੀ ਲੋੜੀਂਦੀਆਂ ਖ਼ੁਰਾਕਾਂ ਨਹੀਂ ਹਨ।

ਕੋਵਿਨ ਪਲੇਟਫਾਰਮ ''ਤੇ ਟੀਕਾ ਲਵਾਉਣ ਲਈ ਰਜਿਸਟਰ ਕਰਨ ਤੋਂ ਬਾਅਦ ਵੀ 18 ਤੋਂ 44 ਸਾਲ ਉਮਰ ਵਰਗ ਦੇ ਲੋਕਾਂ ਨੂੰ ਟੀਕੇ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਹੈ।

ਉੱਥੇ ਹੀ ਦੂਜੇ ਪਾਸੇ ਨਿੱਜੀ ਹਸਪਤਾਲ ਲੋਕਾਂ ਤੋਂ ਟੀਕਾ ਲਾਉਣ ਦੇ 900 ਤੋਂ 1250 ਰੁਪਏ ਤੱਕ ਵਸੂਲ ਕਰ ਰਹੇ ਹਨ। ਫਿਰ ਵੀ ਵੈਕਸੀਨ ਦੀ ਕਮੀ ਕਾਰਨ ਟੀਕੇ ਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਇੱਕ ਬੱਚੀ ਜਿਸ ਨੂੰ ਮਾਪਿਆਂ ਨੇ ਤਿਆਗਿਆ ਪਰ ਉਹ ਇੱਕ ਮਸ਼ਹੂਰ ਰਸਾਲੇ ਦੀ ਮਾਡਲ ਬਣੀ
  • ਵਾਰਾਣਸੀ ''ਚ ਕੋਰੋਨਾਵਾਇਰਸ ਦੇ ਸਤਾਏ ਲੋਕ,‘ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡਿਆ''
  • ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਵਿੱਚ ਮੁਲਾਜ਼ਮਾਂ ਲਈ ਕੀ ਹੈ

ਕੋਵਿਡ-19 ਦੌਰਾਨ ਨਵੀਂ ਸੰਸਦ ਦੀ ਉਸਾਰੀ ''ਤੇ ਉੱਠੇ ਸਵਾਲ

BBC

ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਸੀਤਾਰਾਮ ਯੈਚੂਰੀ ਨੇ ਮੋਦੀ ਸਰਕਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਗਰ ਉਹ ਕੁਝ ਨਹੀਂ ਕਰ ਸਕਦੇ ਤਾਂ ਕੁਰਸੀ ਤੋਂ ਉਤਰ ਕਿਉਂ ਨਹੀਂ ਜਾਂਦੇ।

ਇੱਕ ਹੋਰ ਟਵੀਟ ਕਰਦਿਆਂ ਨਵੀਂ ਪਾਰਲੀਮੈਂਟ ਬਿਲਡਿੰਗ ''ਤੇ ਹੋ ਰਹੇ ਖਰਚ ਦਾ ਜ਼ਿਕਰ ਕਰਦਿਆਂ ਸੀਤਾਰਾਮ ਯੈਚੂਰੀ ਨੇ ਕਿਹਾ ਕਿ ਇਸ ਦੇ ਨਿਰਮਾਣ ਨੂੰ ਰੋਕਿਆ ਜਾਵੇ ਤੇ ਸਾਰੇ ਭਾਰਤੀਆਂ ਨੂੰ ਆਕਸੀਜਨ ਤੇ ਮੁਫਤ ਵੈਕਸੀਨ ਦਿਵਾਉਣ ਦੇ ਲਈ ਪੈਸੇ ਨੂੰ ਇਸਤੇਮਾਲ ਕੀਤਾ ਜਾਵੇ।

ਇਸ ਦੇ ਨਾਲ ਹੀ ਕੋਰੋਨਾਵਾਇਰਸ ਨਾਲ ਜੁੜਿਆ ਵੀਰਵਾਰ ਦਾ ਅਹਿਮ ਘਟਨਾਕ੍ਰਮ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਭਾਰਤੀ ਨੌਜਵਾਨਾਂ ਦੇ ਯੂਕੇ ਜਾਣ ਲਈ ਇਹ ਹੈ ਨਵੀਂ ਸਕੀਮ

ਯੂਕੇ ਅਤੇ ਭਾਰਤ ਦਰਮਿਆਨ ਹੋਏ ਇੱਕ ਸਮਝੌਤੇ ਮੁਤਾਬਕ ਦੋਵਾਂ ਦੇਸਾਂ ਦੇ ਨੌਜਵਾਨਾਂ ਨੂੰ ਇੱਕ ਦੂਜੇ ਦੇ ਦੇਸ ਵਿੱਚ ਦੋ ਸਾਲਾਂ ਤੱਕ ਰਹਿਣ ਅਤੇ ਕੰਮ ਕਰਨ ਦੀ ਆਗਿਆ ਹੋਵੇਗੀ।

ਯੂਕੇ ਦੇ ਗ੍ਰਹਿ ਵਿਭਾਗ ਦੇ ਦਫ਼ਤਰ ਨੇ ਦੱਸਿਆ ਕਿ ਇਸ ਸਕੀਮ ਅਧੀਨ 18 ਤੋਂ 30 ਸਾਲ ਦੀ ਉਮਰ ਦੇ ਪੇਸ਼ੇਵਰ ਲੋਕਾਂ ਵਿੱਚੋਂ ਉਨ੍ਹਾਂ ਦੇ ਹੁਨਰ ਅਤੇ ਪ੍ਰਤਿਭਾ ਦੇ ਆਧਾਰ ''ਤੇ ਸਭ ਤੋਂ ਹੁਸ਼ਿਆਰ ਅਤੇ ਬਿਹਤਰ ਨੂੰ ਯੂਕੇ ਆਉਣ ਦੀ ਆਗਿਆ ਦਿੱਤੀ ਜਾਵੇਗੀ।

ਉਨ੍ਹਾਂ ਨਾਲ ਹੀ ਕਿਹਾ ਕਿ ਦੋਵੇਂ ਦੇਸਾਂ ਨੇ ਗ਼ੈਰ-ਕਾਨੂੰਨੀ ਮਾਈਗ੍ਰੇਸ਼ਨ ਸਬੰਧੀ ਵੀ ਇੱਕ ਸਮਝੌਤਾ ਕੀਤਾ ਹੈ।

ਇਹ ਨਵੀਂ ਸਕੀਮ ਉਸ ਸਮੇਂ ਆਈ ਹੈ ਜਦੋਂ ਯੂਕੇ ਬ੍ਰੈਗਜ਼ਿਟ ਤੋਂ ਬਾਅਦ ਭਾਰਤ ਨਾਲ ਫ਼ਰੀ-ਟਰੇਡ ਡੀਲ ''ਤੇ ਜ਼ੋਰ ਦੇ ਰਿਹਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੋਹਿਨੂਰ ਹੀਰੇ ਦੇ ਸਿੱਖ ਰਾਜ ਤੋਂ ਬ੍ਰਿਟੇਨ ਪਹੁੰਚਣ ਦੀ ਕਹਾਣੀ

ਕੋਹਿਨੂਰ ਬਾਰੇ ਕਿਹਾ ਜਾਂਦਾ ਹੈ ਕਿ ਸੰਭਾਵਨਾ ਹੈ ਕਿ ਇਸ ਨੂੰ ਤੁਰਕਾਂ ਨੇ ਕਿਸੇ ਦੱਖਣੀ ਭਾਰਤੀ ਮੰਦਰ ਵਿੱਚੋਂ ਇੱਕ ਮੂਰਤੀ ਦੀ ਅੱਖ ਵਿੱਚੋਂ ਕੱਢਿਆ ਸੀ।

''ਕੋਹਿਨੂਰ: ਦਿ ਸਟੋਰੀ ਆਫ਼ ਦਾ ਵਰਲਡਜ਼ ਮੋਸਟ ਇਨਫ਼ੇਮਸ ਡਾਇਮੰਡ'' ਕਿਤਾਬ ਦੇ ਲੇਖਕ ਵਿਲੀਅਮ ਡਾਲਰੇਂਪਲ ਕਹਿੰਦੇ ਹਨ, ''''ਕੋਹਿਨੂਰ ਦਾ ਪਹਿਲਾ ਅਧਿਕਾਰਿਤ ਜ਼ਿਕਰ 1750 ਵਿੱਚ ਫ਼ਾਰਸੀ ਦੇ ਇਤਿਹਾਸਕਾਰ ਮੁਹੰਮਦ ਮਾਰਵੀ ਵੱਲੋਂ ਨਾਦਰ ਸ਼ਾਹ ਦੇ ਭਾਰਤ ਸਬੰਧੀ ਵਰਣਨ ਵਿੱਚ ਮਿਲਦਾ ਹੈ।

ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਕੋਹਿਨੂਰ ਹੀਰੇ ਦੀ ਬ੍ਰਿਟੇਨ ਪਹੁੰਚਣ ਦੀ ਕਹਾਣੀ ਜਾਣੋ।

ਇੱਕ ਕੁੜੀ ਜੋ ਬੀਮਾਰੀ ਕਾਰਨ ਤਿਆਗੀ ਗਈ ਪਰ ਇੱਕ ਮਸ਼ਹੂਰ ਮਾਡਲ ਬਣ ਗਈ

ਜਦੋਂ ਸ਼ੂਲੀ ਛੋਟੀ ਬੱਚੀ ਸੀ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਇੱਕ ਅਨਾਥ ਆਸ਼ਰਮ ਦੇ ਬਾਹਰ ਜ਼ਮੀਨ ''ਤੇ ਛੱਡ ਗਏ। ਚੀਨ ਵਿੱਚ ਕੁਝ ਲੋਕ ਐਲਬੀਨਿਜ਼ਮ (ਇੱਕ ਜਮਾਂਦਰੂ ਬੀਮਾਰੀ ਜੋ ਅੱਖਾਂ, ਚਮੜੀ ਅਤੇ ਵਾਲਾਂ ਨੂੰ ਪ੍ਰਭਾਵਿਤ ਕਰਦੀ ਹੈ) ਨੂੰ ਇੱਕ ਸਰਾਪ ਵਜੋਂ ਦੇਖਦੇ ਹਨ।

ਇਹ ਦੁਰਲੱਭ ਜੈਨਿਟਿਕ ਸਥਿਤੀਆਂ ਹਨ ਜਿਸ ਨਾਲ ਰੰਗ ਦੀ ਕਮੀ ਹੁੰਦੀ ਹੈ ਜਿਸ ਨੇ ਸ਼ੂਲੀ ਦੀ ਚਮੜੀ ਤੇ ਵਾਲਾਂ ਦੇ ਰੰਗ ਨੂੰ ਬਹੁਤ ਫ਼ਿੱਕਾ ਬਣਾ ਦਿੱਤਾ ਹੈ ਅਤੇ ਉਹ ਸੂਰਜ ਦੀ ਰੌਸ਼ਨੀ ਪ੍ਰਤੀ ਵੀ ਬਹੁਤ ਸੰਦੇਨਸ਼ੀਲ ਹਨ।

ਪਰ ਵੱਖਰੀ ਦਿੱਖ ਨੇ ਸ਼ੂਲੀ ਨੂੰ ਮਾਡਲਿੰਗ ਦੇ ਕਰੀਅਰ ਵੱਲ ਲਿਆਂਦਾ। ਹੁਣ 16 ਸਾਲਾਂ ਦੀ ਉਮਰ ਵਿੱਚ ਉਹ ਵੋਗ ਰਾਸਾਲੇ ਦੇ ਪੰਨਿਆਂ ''ਤੇ ਛਪ ਚੁੱਕੇ ਹਨ ਅਤੇ ਉਨ੍ਹਾਂ ਕਈ ਚੋਟੀ ਦੇ ਡਿਜ਼ਾਈਨਰਾਂ ਨਾਲ ਕੰਮ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=6xZ_DEP4Nkg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7d23a021-f1d0-4ce6-8583-332b2a1860ca'',''assetType'': ''STY'',''pageCounter'': ''punjabi.india.story.57018592.page'',''title'': ''ਕੋਰੋਨਾਵਾਇਰਸ: PM ਮੋਦੀ ਦੇ ਐਲਾਨ ਤੋਂ ਪਰੇ ਹੱਟ ਕੇ ਦੇਖੋ, ਇਹ ਹੈ ਟੀਕਾਕਰਨ ਦੀ ਜ਼ਮੀਨੀ ਹਕੀਕਤ -5 ਅਹਿਮ ਖ਼ਬਰਾਂ'',''published'': ''2021-05-07T01:42:38Z'',''updated'': ''2021-05-07T01:42:38Z''});s_bbcws(''track'',''pageView'');