ਇੱਕ ਬੱਚੀ ਜਿਸ ਨੂੰ ਮਾਪਿਆਂ ਨੇ ਤਿਆਗਿਆ ਪਰ ਉਹ ਇੱਕ ਮਸ਼ਹੂਰ ਰਸਾਲੇ ਦੀ ਮਾਡਲ ਬਣੀ

05/06/2021 8:20:57 PM

ਜਦੋਂ ਸ਼ੂਲੀ ਛੋਟੀ ਬੱਚੀ ਸੀ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਇੱਕ ਅਨਾਥ ਆਸ਼ਰਮ ਦੇ ਬਾਹਰ ਜ਼ਮੀਨ ''ਤੇ ਛੱਡ ਗਏ। ਚੀਨ ਵਿੱਚ ਕੁਝ ਲੋਕ ਐਲਬੀਨਿਜ਼ਮ (ਇੱਕ ਜਮਾਂਦਰੂ ਬੀਮਾਰੀ ਜੋ ਅੱਖਾਂ, ਚਮੜੀ ਅਤੇ ਵਾਲਾਂ ਨੂੰ ਪ੍ਰਭਾਵਿਤ ਕਰਦੀ ਹੈ) ਨੂੰ ਇੱਕ ਸਰਾਪ ਵਜੋਂ ਦੇਖਦੇ ਹਨ।

ਇਹ ਦੁਰਲੱਭ ਜੈਨਿਟਿਕ ਸਥਿਤੀਆਂ ਹਨ ਜਿਸ ਨਾਲ ਰੰਗ ਦੀ ਕਮੀ ਹੁੰਦੀ ਹੈ ਜਿਸ ਨੇ ਸ਼ੂਲੀ ਦੀ ਚਮੜੀ ਤੇ ਵਾਲਾਂ ਦੇ ਰੰਗ ਨੂੰ ਬਹੁਤ ਫ਼ਿੱਕਾ ਬਣਾ ਦਿੱਤਾ ਹੈ ਅਤੇ ਉਹ ਸੂਰਜ ਦੀ ਰੌਸ਼ਨੀ ਪ੍ਰਤੀ ਵੀ ਬਹੁਤ ਸੰਦੇਨਸ਼ੀਲ ਹਨ।

ਪਰ ਵੱਖਰੀ ਦਿੱਖ ਨੇ ਸ਼ੂਲੀ ਨੂੰ ਮਾਡਲਿੰਗ ਦੇ ਕਰੀਅਰ ਵੱਲ ਲਿਆਂਦਾ। ਹੁਣ 16 ਸਾਲਾਂ ਦੀ ਉਮਰ ਵਿੱਚ ਉਹ ਵੋਗ ਰਾਸਾਲੇ ਦੇ ਪੰਨਿਆਂ ''ਤੇ ਛਪ ਚੁੱਕੇ ਹਨ ਅਤੇ ਉਨ੍ਹਾਂ ਕਈ ਚੋਟੀ ਦੇ ਡਿਜ਼ਾਈਨਰਾਂ ਨਾਲ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

  • ਭਾਰਤ ''ਚ ਕੋਰੋਨਾ ਦਾ ਸਥਾਨਕ ਵੇਰੀਐਂਟ ਹੋਇਆ ਖ਼ਤਰਨਾਕ, ਕੇਰਲ ਤੇ ਹਿਮਾਚਲ ''ਚ ਲੌਕਡਾਊਨ
  • ਪੰਜਾਬ ਦੇ 6ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਵਿੱਚ ਮੁਲਾਜ਼ਮਾਂ ਲਈ ਕੀ ਹੈ
  • ਪੀਐਮ ਕੇਅਰਜ਼ ਫੰਡ ਜ਼ਰੀਏ ਵੈਂਟੀਲੇਟਰ ਮੰਗਵਾਏ ਗਏ, ਕਿੰਨ੍ਹੇ ਆਏ ਤੇ ਕਿੰਨੇ ਕਾਰਗਰ

ਇਹ ਹੈ ਉਨ੍ਹਾਂ ਦੀ ਕਹਾਣੀ ਜਿਵੇਂ ਉਨ੍ਹਾਂ ਜੈਨੀਫ਼ਰ ਮੀਏਰਹਾਂਸ ਨੂੰ ਸੁਣਾਈ

ਅਨਾਥ ਆਸ਼ਰਮ ਦੇ ਸਟਾਫ਼ ਨੇ ਮੇਰਾ ਨਾਮ ਸ਼ੂਲੀ ਰੱਖਿਆ, ਸ਼ੂ ਦਾ ਅਰਥ ਹੈ ''ਬਰਫ਼'' ਅਤੇ ਲੀ ਹੁੰਦਾ ਹੈ ''ਖ਼ੂਬਸੂਰਤ''। ਜਦੋਂ ਮੈਂ ਤਿੰਨ ਸਾਲਾਂ ਦੀ ਸੀ ਮੈਨੂੰ ਗੋਦ ਲੈ ਲਿਆ ਗਿਆ ਅਤੇ ਮੈਂ ਆਪਣੀ ਮਾਂ ਅਤੇ ਭੈਣ ਨਾਲ ਰਹਿਣ ਨੀਦਰਲੈਂਡ ਚਲੀ ਗਈ।

ਮੇਰੀ ਮਾਂ ਨੇ ਕਿਹਾ ਕਿ ਉਹ ਇਸ ਤੋਂ ਵੱਧ ਢੁੱਕਵਾਂ ਨਾਮ ਨਹੀਂ ਸੋਚ ਸਕਦੀ ਅਤੇ ਉਸ ਨੇ ਸੋਚਿਆ ਕਿ ਇਹ ਮੇਰੀ ਚੀਨੀ ਹੋਂਦ ਦੇ ਹਵਾਲੇ ਨੂੰ ਬਣਾਈ ਰੱਖਣ ਲਈ ਅਹਿਮ ਹੈ।

ਐਲਬੀਨਿਜ਼ਮ ਇੱਕ ਸਰਾਪ

ਜਦੋਂ ਚੀਨ ਵਿੱਚ ਮੇਰਾ ਜਨਮ ਹੋਇਆ, ਸਰਕਾਰ ਪਰਿਵਾਰਾਂ ''ਤੇ ਇੱਕ ਬੱਚਾ ਨੀਤੀ ਲਾਗੂ ਕਰ ਚੁੱਕੀ ਸੀ। ਜੇ ਤੁਹਾਡੇ ਘਰ ਐਲਬੀਨਿਜ਼ਮ ਨਾਲ ਗ੍ਰਸਤ ਬੱਚੇ ਨੇ ਜਨਮ ਲਿਆ ਹੋਵੇ ਤਾਂ ਤੁਸੀਂ ਬਹੁਤ ਹੀ ਬਦਕਿਸਮਤ ਹੋ।

ਕਈ ਬੱਚਿਆਂ ਨੂੰ ਜਿਵੇਂ ਕਿ ਮੈਨੂੰ ਮਾਪਿਆਂ ਵੱਲੋਂ ਛੱਡ ਦਿੱਤਾ ਜਾਂਦਾ, ਕਈਆਂ ਨੂੰ ਬੰਦ ਕਰ ਦਿੱਤਾ ਜਾਂਦਾ ਅਤੇ ਜੇ ਉਨ੍ਹਾਂ ਨੇ ਸਕੂਲ ਜਾਣਾ ਹੋਵੇ ਤਾਂ ਉਨ੍ਹਾਂ ਦੇ ਵਾਲ ਕਾਲੇ ਕਰ ਦਿੱਤੇ ਜਾਂਦੇ।

ਪਰ ਅਫ਼ਰੀਕਾ ਦੇ ਕਈ ਦੇਸਾਂ ਵਿੱਚ ਉਨ੍ਹਾਂ ਦਾ ਸ਼ਿਕਾਰ ਕੀਤਾ ਜਾਂਦਾ ਹੈ, ਉਨ੍ਹਾਂ ਦੇ ਅੰਗ ਕੱਟ ਦਿੱਤੇ ਜਾਂਦੇ ਹਨ ਜਾਂ ਉਨ੍ਹਾਂ ਨੂੰ ਮਾਰ ਦਿੱਤਾ ਜਾਂਦਾ। ਜਾਦੂ ਟੂਣਿਆਂ ਵਾਲੇ ਡਾਕਟਰ ਉਨ੍ਹਾਂ ਦੀਆਂ ਹੱਡੀਆਂ ਨੂੰ ਦਵਾਈਆਂ ਬਣਾਉਣ ਲਈ ਇਸਤੇਮਾਲ ਕਰਦੇ ਹਨ ਕਿਉਂਜੋ ਲੋਕ ਵਿਸ਼ਾਵਸ ਕਰਦੇ ਹਨ ਇਹ ਬੀਮਾਰੀਆਂ ਦਾ ਇਲਾਜ ਕਰ ਸਕਦੀਆਂ ਹਨ ਪਰ ਯਕੀਨਨ ਇਹ ਸੱਚ ਨਹੀਂ ਹੈ, ਇਹ ਵਿਸ਼ਵਾਸ ਮਿੱਥਾਂ ਹਨ।

‘ਮੈਂ ਖ਼ੁਸ਼ਕਿਸਮਤ ਹਾਂ ਮੈਨੂੰ ਸਿਰਫ਼ ਛੱਡਿਆ ਗਿਆ।’

‘ਮੈਨੂੰ ਜਨਮ ਦੇਣ ਵਾਲੇ ਮਾਪਿਆਂ ਨੇ ਮੇਰੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਛੱਡੀ ਇਸ ਲਈ ਮੈਨੂੰ ਨਹੀਂ ਪਤਾ ਮੇਰਾ ਜਨਮ ਦਿਨ ਕਦੋਂ ਹੈ।’

ਪਰ ਕੁਝ ਸਾਲ ਪਹਿਲਾਂ ਮੈਂ ਆਪਣੇ ਹੱਥ ਦਾ ਐਕਸਰੇ ਕਰਵਾਇਆ ਸੀ ਆਪਣੀ ਅਸਲ ਉਮਰ ਦਾ ਵਧੇਰੇ ਸਹੀ ਅੰਦਾਜ਼ਾ ਲਗਾਉਣ ਲਈ ਅਤੇ ਡਾਕਟਰਾਂ ਨੇ ਸੋਚਿਆਂ ਕਿ 15 ਸਾਲ ਸਹੀ ਹੈ।

ਮਾਡਲਿੰਗ ਦੀ ਸ਼ੁਰੂਆਤ

ਮੈਂ ਜਦੋਂ 11 ਸਾਲਾਂ ਦੀ ਸੀ ਮੈਂ ਅਚਾਨਕ ਹੀ ਮਾਡਲਿੰਗ ਵੱਲ ਆ ਗਈ। ਮੇਰੀ ਮਾਂ ਹਾਂਗਕਾਂਗ ਦੇ ਇੱਕ ਡਿਜ਼ਾਈਨਰ ਦੇ ਰਾਬਤੇ ਵਿੱਚ ਸੀ। ਉਸ ਦਾ ਇੱਕ ਬੇਟਾ ਸੀ ਜਿਸਦੇ ਉਪਰਲੇ ਬੁੱਲ ਵਿੱਚ ਜਮਾਂਦਰੂ ਕੱਟ ਸੀ, ਅਤੇ ਉਸ ਨੇ ਫ਼ੈਸਲਾ ਕੀਤਾ ਕਿ ਉਹ ਉਸ ਲਈ ਬਹੁਤ ਹੀ ਫ਼ੈਂਸੀ ਕੱਪੜੇ ਡਿਜ਼ਾਈਨ ਕਰਨਾ ਚਾਹੁੰਦੀ ਹੈ ਤਾਂ ਕਿ ਲੋਕ ਬਸ ਹਮੇਸ਼ਾਂ ਉਸ ਦੇ ਮੂੰਹ ਵੱਲ ਹੀ ਨਾ ਘੂਰਦੇ ਰਹਿਣ।

ਉਨ੍ਹਾਂ ਨੇ ਇਸ ਮੁਹਿੰਮ ਨੂੰ "ਸੰਪੂਰਨ ਅਪੂਰਨਤਾਵਾਂ" ਨਾਮ ਦਿੱਤਾ ਅਤੇ ਮੈਨੂੰ ਪੁੱਛਿਆ ਕਿ ਕੀ ਮੈਂ ਹਾਗਕਾਂਗ ਵਿੱਚ ਉਨ੍ਹਾਂ ਦੇ ਫ਼ੈਸ਼ਨ ਸ਼ੋਅ ਦਾ ਹਿੱਸਾ ਬਣਨਾ ਚਾਹਾਂਗੀ। ਉਹ ਇੱਕ ਜ਼ਬਰਦਸਤ ਤਜ਼ਰਬਾ ਸੀ।

ਉਸ ਤੋਂ ਬਾਅਦ ਮੈਨੂੰ ਕਈ ਫ਼ੋਟੋ ਸ਼ੂਟਸ ਲਈ ਸੱਦਿਆ ਗਿਆ ਅਤੇ ਉਨ੍ਹਾਂ ਵਿੱਚੋਂ ਇੱਕ ਸੱਦਾ ਸੀ ਬਰੁਕ ਐਲਬੈਂਕ ਵਲੋਂ ਉਨ੍ਹਾਂ ਦੇ ਲੰਡਨ ਸਟੂਡੀਓ ਲਈ ਸੀ। ਉਨ੍ਹਾਂ ਨੇ ਮੇਰੀ ਤਸਵੀਰ ਇੰਸਟਾਗ੍ਰਾਮ ''ਤੇ ਪਬਲਿਸ਼ ਕੀਤੀ।

ਮਾਡਲਿੰਗ ਏਜੰਸੀ ਜ਼ੈਬੀਡੀ ਟੇਲੈਂਟ ਸੰਪਰਕ ਵਿੱਚ ਆਈ ਅਤੇ ਉਨ੍ਹਾਂ ਪੁੱਛਿਆ ਕਿ ਕੀ ਮੈਂ ਉਨ੍ਹਾਂ ਦੇ ਅਪਾਹਜਤਾ ਵਾਲੇ ਲੋਕਾਂ ਦੁਆਰਾ ਫ਼ੈਸ਼ਨ ਇੰਡਸਟਰੀ ਦੀ ਪ੍ਰਤੀਨਿਧਤਾ ਕਰਨ ਵਾਲੀ ਮੁਹਿੰਮ ਨਾਲ ਜੁੜਨਾ ਚਾਹਾਂਗੀ।

ਬਰੁਕ ਵਲੋਂ ਖਿੱਚੀਆਂ ਗਈਆਂ ਮੇਰੀਆਂ ਤਸਵੀਰਾਂ ਵਿੱਚੋਂ ਇੱਕ ਲਾਨਾ ਡੇਲ ਰੇਅ ਨਾਲ ਜੂਨ 2019 ਦੇ ਵੋਗ ਇਟਾਲੀਆ ਅੰਕ ਦੇ ਕਵਰ ''ਤੇ ਛਪੀ ਸੀ। ਉਸ ਸਮੇਂ ਮੈਨੂੰ ਨਹੀਂ ਸੀ ਪਤਾ ਇਹ ਮੈਗਜ਼ੀਨ ਕਿੰਨਾ ਅਹਿਮ ਹੈ ਅਤੇ ਮੈਨੂੰ ਇਹ ਮਹਿਸੂਸ ਕਰਨ ਵਿੱਚ ਕੁਝ ਸਮਾਂ ਲੱਗਾ ਜਦੋਂ ਲੋਕ ਇਸ ਬਾਰੇ ਬਹੁਤ ਉਤਸ਼ਾਹਿਤ ਹੋ ਗਏ।

ਵੱਖਰੇਵੇਂ ਨੇ ਬਣਾਏ ਜਾਗਰੁਕਤਾ ਦੇ ਰਾਹ

ਮਾਡਲਿੰਗ ਵਿੱਚ ਵੱਖਰੇ ਦਿਸਣਾ ਇੱਕ ਆਸ਼ੀਰਵਾਦ ਹੈ ਨਾ ਕਿ ਇੱਕ ਸਰਾਪ ਅਤੇ ਇਹ ਤੁਹਾਨੂੰ ਐਲਬੀਨਿਜ਼ਮ ਬਾਰੇ ਜਾਗਰੂਕਤਾ ਫ਼ੈਲਾਉਣ ਲਈ ਪਲੇਟਫ਼ਾਰਮ ਮੁਹੱਈਆ ਕਰਵਾਉਂਦਾ ਹੈ।

ਦਿ ਕਰਟ ਗੇਜ਼ਰ ਮੁਹਿੰਮ ਅਸਲੋਂ ਇੱਕ ਵੱਡੀ ਉਦਾਹਰਣ ਹੈ ਕਿਵੇਂ ਉਨ੍ਹਾਂ ਨੇ ਮੈਨੂੰ ਆਪਣਾ ਵਖਰੇਵਾਂ ਪ੍ਰਦਰਸ਼ਿਤ ਕਰਨ ਦਿੱਤਾ।

ਜਦੋਂ ਕੋਰੋਨਾਵਾਇਰਸ ਪਾਬੰਦੀਆਂ ਦੇ ਚਲਦਿਆਂ, ਸਟੂਡੀਓ ਵਿੱਚ ਫ਼ੋਟੋਗ੍ਰਾਫ਼ਰ ਨਹੀਂ ਸਨ ਜਾ ਸਕਦੇ ਉਨ੍ਹਾਂ ਨੇ ਮੈਨੂੰ ਆਪਣੀ ਭੈਣ ਨਾਲ ਮਿਲਕੇ ਮੇਰਾ ਸਟਾਇਲ ਤੈਅ ਕਰਨ ਅਤੇ ਸ਼ੂਟ ਦਾ ਨਿਰਦੇਸ਼ਨ ਕਰਨ ਦੀ ਆਗਿਆ ਦਿੱਤੀ।

ਇਸ ਦਾ ਅਰਥ ਸੀ ਮੈਂ ਜਿਸ ਵੀ ਤਰੀਕੇ ਨਾਲ ਚਾਹੁੰਦੀ ਆਪਣੇ ਆਪ ਨੂੰ ਪ੍ਰਗਟਾ ਸਕਦੀ ਸੀ ਅਤੇ ਮੈਨੂੰ ਨਤੀਜਿਆਂ ''ਤੇ ਸੱਚੀਂ ਮਾਣ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉਥੇ ਹਾਲੇ ਵੀ ਉਹ ਮਾਡਲ ਹਨ ਜੋ ਅੱਠ ਫੁੱਟ ਦੋ ਇੰਚ ਹਨ ਤੇ ਪਤਲੇ ਹਨ ਪਰ ਹੁਣ ਅਪਾਹਜਤਾ ਵਾਲੇ ਅਤੇ ਵਖਰੇਵਿਆਂ ਭਰੇ ਲੋਕ ਮੀਡੀਆ ਵਿੱਚ ਵਧੇਰੇ ਜਗ੍ਹਾ ਲੈ ਰਹੇ ਹਨ ਅਤੇ ਇਹ ਚੰਗਾ ਹੈ, ਪਰ ਇਹ ਸਹਿਜ ਹੋਣਾ ਚਾਹੀਦਾ ਹੈ।

ਐਲੀਨਿਜ਼ਮ ਪੀੜਤ ਮਾਡਲਾਂ ਦੀਆਂ ਅਕਸਰ ਪਰੀਆਂ ਜਾਂ ਭੂਤ ਦਰਸਾਉਣ ਲਈ ਇੱਕੋ ਤਰੀਕੇ ਨਾਲ ਤਸਵੀਰਾਂ ਲਈਆਂ ਜਾਂਦੀਆਂ ਹਨ ਜੋ ਮੈਨੂੰ ਬਹੁਤ ਉਦਾਸ ਕਰਦਾ ਹੈ।

ਖ਼ਾਸਕਰ ਇਸ ਲਈ ਕਿਉਂਕਿ ਉਹ ਉਨ੍ਹਾਂ ਧਾਰਨਾਵਾਂ ਨੂੰ ਕਾਇਮ ਰੱਖਣ ਦਾ ਕੰਮ ਕਰਦਾ ਹੈ ਜੋ ਤਨਜ਼ਾਨੀਆ ਅਤੇ ਮਾਲਾਵੀ ਵਰਗੇ ਦੇਸਾਂ ਵਿੱਚ ਐਲਬੀਨਿਜ਼ ਪੀੜਤ ਬੱਚਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੀਆਂ ਹਨ।


ਕੀ ਹੈ ਐਲਬੀਨਿਜ਼ਮ?

  • ਐਲਬੇਨਿਜ਼ਮ ਸਰੀਰ ਵਿੱਚ ਮੇਲਾਨਿਨ ਦੇ ਬਣਨ ਨੂੰ ਪ੍ਰਭਾਵਿਤ ਕਰਦਾ ਹੈ, ਰੰਗ ਵਾਲਾ ਤੱਤ ਜੋ ਅੱਖਾਂ, ਚਮੜੀ ਅਤੇ ਵਾਲਾਂ ਨੂੰ ਰੰਗ ਦਿੰਦਾ ਹੈ।
  • ਐਲਬੀਨਿਜ਼ ਵਾਲੇ ਲੋਕਾਂ ਵਿੱਚ ਮੇਲਾਨਿਨ ਜਾਂ ਤਾਂ ਬਹੁਤ ਘੱਟ ਮਾਤਰਾ ਵਿੱਚ ਬਣਦਾ ਹੈ ਜਾਂ ਫ਼ਿਰ ਬਿਲਕੁਲ ਹੀ ਨਹੀਂ ਅਤੇ ਇਸ ਨਾਲ ਉਨ੍ਹਾਂ ਦੀਆਂ ਅੱਖਾਂ, ਵਾਲਾਂ ਅਤੇ ਚਮੜੀ ਦਾ ਰੰਗ ਬਹੁਤ ਹੀ ਫ਼ਿੱਕਾ ਹੁੰਦਾ ਹੈ।
  • ਦੁਨੀਆਂ ਭਰ ਵਿੱਚ ਐਲਬੀਨਿਜ਼ਮ ਦੀ ਸੰਭਾਵਨਾ ਵੱਖੋ ਵੱਖਰੀ ਹੈ। ਐੱਨਐੱਚਐੱਸ ਦੇ ਅੰਦਾਜ਼ਿਆ ਮੁਤਾਬਕ ਯੂਕੇ ਵਿੱਚ ਹਰ 17,000 ਲੋਕਾਂ ਪਿੱਛੇ ਇੱਕ ਵਿਅਕਤੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਐਲਬੀਨਿਜ਼ਮ ਦੇ ਲੱਛਣ ਹਨ।
  • ਸ਼ਬਦ "ਐਬੀਨਿਜ਼ਮ ਨਾਲ ਵਿਅਕਤੀ" ਦੀ ਬਜਾਇ "ਐਬੀਨੋ" ਸ਼ਬਦ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ ਜਿਸ ਨੂੰ ਅਕਸਰ ਇੱਕ ਨਰਾਦਰ ਭਰੇ ਤਰੀਕੇ ਨਾਲ ਇਸਤੇਮਾਲ ਕੀਤਾ ਜਾਂਦਾ ਹੈ।
  • ਤੁਸੀਂ ਐਲਬੀਨਿਜ਼ਮ ਬਾਰੇ ਹੋਰ ਜਾਣਕਾਰੀ ਯੂਨਾਈਟਿਡ ਨੈਸ਼ਨਜ਼ ਹਿਊਮਨ ਰਾਈਟਸ ਕਮਿਸ਼ਨ ਤੋਂ ਹਾਸਲ ਕਰ ਸਕਦੇ ਹੋ।

ਵੱਖਰਾ ਦ੍ਰਿਸ਼ਟੀਕੋਣ

ਮੇਰੇ ਲਈ ਐਲਬੀਨਿਜ਼ਮ ਦਾ ਅਰਥ ਹੈ ਮੇਰੀ ਨਿਗ੍ਹਾ ਸਿਰਫ਼ 10 ਫ਼ੀਸਦ ਹੈ ਅਤੇ ਮੈਂ ਸੂਰਜ ਵੱਲ ਸਿੱਧਾ ਨਹੀਂ ਦੇਖ ਸਕਦੀ ਕਿਉਂਕਿ ਇਹ ਮੇਰੀਆਂ ਅੱਖਾਂ ਨੂੰ ਤਕਲੀਫ਼ ਹੁੰਦੀ ਹੈ।

ਕਈ ਵਾਰ ਸ਼ੂਟ ਦੌਰਾਨ ਵੀ ਜੇ ਬਹੁਤ ਰੌਸ਼ਨੀ ਹੋਵੇ ਮੈਂ ਪੁੱਛਾਂਗੀ, "ਮੈਂ ਆਪਣੀਆਂ ਅੱਖਾਂ ਬੰਦ ਕਰ ਸਕਦੀ ਹਾਂ ਜਾਂ ਤੁਸੀਂ ਰੌਸ਼ਨੀ ਨੂੰ ਥੋੜ੍ਹਾ ਘਟਾ ਸਕਦੇ ਹੋ?" ਜਾਂ ਮੈਂ ਕਹਾਂਗੀ ਕਿ ਠੀਕ ਹੈ, "ਤੁਸੀਂ ਮੇਰੀਆਂ ਖੁੱਲ੍ਹੀਆਂ ਅੱਖਾਂ ਨਾਲ ਤਿੰਨ ਤਸਵੀਰਾਂ ਲੈ ਲਓ ਫ਼ਲੈਸ਼ ਨਾਲ, ਉਸ ਤੋਂ ਵੱਧ ਨਹੀਂ।"

ਸ਼ੁਰੂ ਵਿੱਚ ਸ਼ਾਇਦ ਉਹ ਸੋਚਣ ਇਹ ਔਖਾ ਹੈ ਪਰ ਜਦੋਂ ਉਹ ਪਹਿਲੀ ਤਸਵੀਸ ਲੈਂਦੇ ਹਨ ਤਾਂ ਉਹ ਬਹੁਤ ਹੈਰਾਨ ਹੋ ਜਾਂਦੇ ਹਨ ਤੇ ਉਹ ਨਤੀਜਿਆਂ ਤੋਂ ਅਸਲੋਂ ਬਹੁਤ ਖ਼ੁਸ਼ ਹੁੰਦੇ ਹਨ।

ਮੇਰੀ ਮੈਨੇਜਮੈਂਟ ਗਹਾਕਾਂ ਨੂੰ ਕਹਿੰਦੀ ਹੈ, "ਜੇ ਤੁਸੀਂ ਇੰਨਾਂ ਚੀਜ਼ਾਂ ਦਾ ਇੰਤੇਜ਼ਾਮ ਨਹੀਂ ਕਰ ਸਕਦੇ ਤਾਂ ਸ਼ੂਲੀ ਨਹੀਂ ਆ ਸਕਦੀ।" ਉਨ੍ਹਾਂ ਲਈ ਮੈਨੂੰ ਸੁਖਾਵਾਂ ਮਹਿਸੂਸ ਕਰਵਾਉਣਾ ਅਹਿਮ ਹੈ।

ਲੋਕ ਮੈਨੂੰ ਕਹਿੰਦੇ ਹਨ ਕਿ ਮੇਰਾ ਨਾ ਦੇਖ ਸਕਣਾ ਮੈਨੂੰ ਵੱਖਰਾ ਦ੍ਰਿਸ਼ਟੀਕੋਣ ਦਿੰਦੀ ਹੈ ਅਤੇ ਮੈਂ ਉਹ ਵਿਸਥਾਰ ਦੇਖ ਸਕਦੀ ਹਾਂ ਜਿਨ੍ਹਾਂ ਵੱਲ ਲੋਕ ਧਿਆਨ ਨਹੀਂ ਦਿੰਦੇ।

ਇਹ ਮੈਨੂੰ ਖ਼ੂਬਸੂਰਤੀ ਦੇ ਰਵਾਇਤੀ ਪੈਮਾਨੇ ਦੀ ਘੱਟ ਪ੍ਰਵਾਹ ਕਰਨ ਯੋਗ ਵੀ ਬਣਾਉਂਦਾ ਹੈ।

ਸ਼ਾਇਦ ਇਸ ਕਰਕੇ ਕਿ ਮੈਂ ਹਰ ਚੀਜ਼ ਸਹੀ ਤਰੀਕੇ ਨਾਲ ਨਹੀਂ ਦੇਖ ਸਕਦੀ ਮੈਂ ਲੋਕਾਂ ਦੀਆਂ ਆਵਾਜ਼ਾਂ ਦੇ ਵਧੇਰੇ ਧਿਆਨ ਕੇਂਦਰਿਤ ਕਰਦੀ ਹਾਂ ਅਤੇ ਜੋ ਉਹ ਕਹਿੰਦੇ ਹਨ। ਇਸ ਲਈ ਉਨ੍ਹਾਂ ਦੀ ਅੰਦਰੂਨੀ ਸੁੰਦਰਤਾ ਮੇਰੇ ਲਈ ਵੱਧ ਅਹਿਮ ਹੈ।

ਮਾਡਲਿੰਗ ਜ਼ਰੀਏ ਆਪਣੇ ਵਿਚਾਰਾਂ ਦਾ ਪ੍ਰਗਟਾਵਾ

ਮੈਨੂੰ ਮਾਡਲਿੰਗ ਚੰਗੀ ਲੱਗਦੀ ਹੈ ਕਿਉਂਕਿ ਮੈਂ, ਨਵੇਂ ਲੋਕਾਂ ਨੂੰ ਮਿਲਣਾ, ਆਪਣੀ ਅੰਗਰੇਜ਼ੀ ਦਾ ਅਭਿਆਸ ਕਰਨਾ ਅਤੇ ਇਹ ਦੇਖਣਾ ਕਿ ਲੋਕ ਮੇਰੀਆਂ ਤਸਵੀਰਾਂ ਨਾਲ ਖ਼ੁਸ਼ ਹਨ ਸਭ ਪਸੰਦ ਕਰਦੀ ਹਾਂ,

ਮੈਂ ਮਾਡਲਿੰਗ ਨੂੰ ਇਸਤੇਮਾਲ ਕਰਨਾ ਚਾਹੁੰਦੀ ਹਾਂ, ਐਲਬੀਨਿਜ਼ਮ ਬਾਰੇ ਗੱਲ ਕਰਨ ਲਈ ਅਤੇ ਇਹ ਦੱਸਣ ਲਈ ਕਿ ਇਹ ਇੱਕ ਜਮਾਂਦਰੂ ਬੀਮਾਰੀ ਹੈ ਨਾ ਕਿ ਸਰਾਪ ।

ਇਸ ਬਾਰੇ ਗੱਲ ਕਰਨ ਦਾ ਤਰੀਕਾ, "ਇੱਕ ਵਿਅਕਤੀ ਐਲਬੀਨਿਜ਼ਮ" ਤੋਂ ਪੀੜਤ ਕਹਿਣਾ ਹੋਣਾ ਚਾਹੀਦਾ ਹੈ ਕਿਉਂਕਿ "ਇੱਕ ਐਲਬੀਨੋ" ਸੁਣਨ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਹ ਸਾਨੂੰ ਪ੍ਰਭਾਸ਼ਿਤ ਕਰਦਾ ਹੋਵੇ ਕਿ ਅਸੀਂ ਕੌਣ ਹਾਂ।

ਲੋਕ ਮੈਨੂੰ ਕਹਿੰਦੇ ਹਨ ਕਿ ਮੈਨੂੰ ਬੀਤੇ ਦੀਆਂ ਚੀਜ਼ਾਂ ਨੂੰ ਸਵਿਕਾਰ ਕਰਨਾ ਚਾਹੀਦਾ ਹੈ ਪਰ ਮੈਂ ਸੋਚਦੀ ਹਾਂ ਇਹ ਮਸਲਾ ਨਹੀਂ ਹੈ।

ਮੈਂ ਮੰਨਦੀ ਹਾਂ ਤੁਹਾਨੂੰ ਦੇਖਣਾ ਚਾਹੀਦਾ ਹੈ ਜੋ ਹੋਇਆ ਅਤੇ ਸਮਝਣਾ ਚਾਹੀਦਾ ਹੈ ਕਿਉਂ ਪਰ ਇਸ ਨੂੰ ਸਵਿਕਾਰ ਨਹੀਂ ਕਰਨਾ ਚਾਹੀਦਾ। ਮੈਂ ਇਸ ਗੱਲ ਨੂੰ ਸਵਿਕਾਰ ਨਹੀਂ ਕਰਨ ਵਾਲੀ ਕਿ ਬੱਚਿਆਂ ਦੇ ਕਤਲ ਕੀਤੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਐਲਬੀਨਿਜ਼ਮ ਹੈ। ਮੈਂ ਦੁਨੀਆਂ ਨੂੰ ਬਦਲਣਾ ਚਾਹੁੰਦੀ ਹਾਂ।

ਮੈਂ ਚਾਹੁੰਦੀ ਹਾਂ ਐਲਬੀਨਿਜ਼ਮ ਪੀੜਤ ਹੋਰ ਲੋਕ ਜਾਂ ਕਿਸੇ ਵੀ ਰੂਪ ਵਿੱਚ ਅਪਾਹਜਤਾ ਜਾਂ ਵੱਖਰਾਪਣ, ਇਹ ਜਾਣਨ ਕਿ ਉਹ ਕੁਝ ਵੀ ਕਰ ਸਕਦੇ ਹਨ ਤੇ ਜੋ ਵੀ ਚਾਹੁਣ ਬਣ ਸਕਦੇ ਹਨ।

ਮੇਰੇ ਲਈ, ਮੈਂ ਕੁਝ ਤਰੀਕਿਆਂ ਨਾਲ ਵੱਖ ਹਾਂ ਪਰ ਬਾਕੀ ਤੋਂ ਉਹੀ ਹਾਂ, ਉਨ੍ਹਾਂ ਵਰਗੀ। ਮੈਨੂੰ ਖੇਡਾਂ ਪਸੰਦ ਹਨ ਅਤੇ ਪਹਾੜ ਚੜ੍ਹਨਾ ਤੇ ਮੈਂ ਇਹ ਸਭ ਕਿਸੇ ਵੀ ਹੋਰ ਵਿਅਕਤੀ ਵਾਂਗ ਕਰ ਸਕਦੀ ਹਾਂ। ਲੋਕ ਸ਼ਾਇਦ ਕਹਿਣ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਤੁਸੀਂ ਕਰ ਸਕਦੇ ਹੋ, ਬਸ ਕੋਸ਼ਿਸ਼ ਕਰੋ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8c533b19-5a8b-46d5-897a-044a4c0478a3'',''assetType'': ''STY'',''pageCounter'': ''punjabi.international.story.57006844.page'',''title'': ''ਇੱਕ ਬੱਚੀ ਜਿਸ ਨੂੰ ਮਾਪਿਆਂ ਨੇ ਤਿਆਗਿਆ ਪਰ ਉਹ ਇੱਕ ਮਸ਼ਹੂਰ ਰਸਾਲੇ ਦੀ ਮਾਡਲ ਬਣੀ'',''published'': ''2021-05-06T14:39:13Z'',''updated'': ''2021-05-06T14:39:13Z''});s_bbcws(''track'',''pageView'');