ਕੋਰੋਨਾਵਾਇਰਸ ''''ਚ ਵਾਰਾਣਸੀ : ''''ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡ ਦਿੱਤਾ ਹੈ, ਭਾਜਪਾ ਵਾਲਿਆਂ ਨੇ ਲੁਕ ਕੇ ਫੋਨ ਬੰਦ ਕਰ ਲਏ''''

05/05/2021 7:20:56 PM

ਵਾਰਾਣਸੀ ਦੁਨੀਆਂ ਭਰ ਵਿੱਚ ਹਿੰਦੂਆਂ ਦੀਆਂ ਪਵਿੱਤਰ ਥਾਵਾਂ ਵਿੱਚੋਂ ਇੱਕ ਹੈ। ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਤੋਂ ਵਾਰਾਣਸੀ ਅਤੇ ਇਸ ਦੇ ਆਸ-ਪਾਸ ਦੇ ਖੇਤਰ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਵਿੱਚੋਂ ਹਨ।

ਉੱਤਰ ਪ੍ਰਦੇਸ ਦੇ ਕਾਫ਼ੀ ਲੋਕ ਗੁੱਸੇ ਵਿੱਚ ਹਨ ਅਤੇ ਹੁਣ ਪੁੱਛ ਰਹੇ ਹਨ ਕਿ ਉਨ੍ਹਾਂ ਦੀ ਲੋੜ ਦੇ ਸਮੇਂ ਉਨ੍ਹਾਂ ਦੇ ਸੰਸਦ ਮੈਂਬਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੱਥੇ ਹਨ?ਭਾਰਤ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਦੇਸ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 2 ਕਰੋੜ ਤੱਕ ਪਹੁੰਚ ਗਈ ਹੈ ਅਤੇ ਮੌਤਾਂ ਦੀ ਗਿਣਤੀ 2,20,000 ਤੋਂ ਵੱਧ ਹੈ।

ਇਹ ਵੀ ਪੜ੍ਹੋ:

  • ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ ਅਮਰੀਕੀ ਮਾਹਰ ਡਾ. ਫਾਊਚੀ ਦੀਆਂ 3 ਅਹਿਮ ਸਲਾਹਾਂ
  • ਕੰਗਨਾ ਰਨੌਤ ਨੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੀ ਕਿਹਾ
  • ਕੋਰੋਨਾਵਾਇਰਸ : ਪੰਜਾਬ ਕਿਉਂ ਨਹੀਂ ਵਧਾ ਪਾ ਰਿਹਾ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਲਈ ਬੈੱਡ

ਵਾਰਾਣਸੀ ਵਿੱਚ ਨਾਕਸ ਸਿਹਤ ਢਾਂਚੇ ਦੇ ਬੁਰੇ ਹਾਲਾਤ ਕਾਰਨ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਬੈੱਡ, ਆਕਸੀਜਨ, ਜਾਂ ਐਂਬੂਲੈਂਸ ਨਹੀਂ ਮਿਲ ਰਹੇ। ਇੰਨਾਂ ਹੀ ਨਹੀਂ ਕੋਵਿਡ ਦਾ ਟੈਸਟ ਕਰਵਾਉਣ ਨੂੰ ਵੀ ਇੱਕ ਇੱਕ ਹਫ਼ਤਾ ਲੱਗ ਸਕਦਾ ਹੈ।ਪਿਛਲੇ 10 ਦਿਨਾਂ ਵਿੱਚ ਬਹੁਤੀਆਂ ਦਵਾਈਆਂ ਦੀਆਂ ਦੁਕਾਨਾਂ ਕੋਲ ਮੁੱਢਲੀਆਂ ਲੋੜਾਂ ਦੀ ਪੂਰਤੀ ਕਰਦੀਆਂ ਦਵਾਈਆਂ ਖ਼ਤਮ ਹੋ ਗਈਆ ਸਨ ਜਿਵੇਂ ਕਿ ਵਿਟਾਮਿਨ, ਜ਼ਿੰਕ ਤੇ ਪੈਰਾਸੀਟਾਮੋਲ।ਇੱਕ ਸਥਾਨਕ ਮੈਡੀਕਲ ਪ੍ਰੋਫ਼ੈਸ਼ਨਲ, ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ, "ਸਾਡੇ ਕੋਲ ਬੈੱਡ ਜਾਂ ਆਕਸੀਜਨ ਦੀ ਮਦਦ ਲਈ ਫ਼ੋਨ ਕਾਲਜ਼ ਆਉਂਦੀਆਂ ਹਨ। ਸਭ ਤੋਂ ਸਧਾਰਨ ਦਵਾਈਆਂ ਦੀ ਸਪਲਾਈ ਦੀ ਘਾਟ ਕਾਰਨ ਲੋਕ ਲੰਘੀ ਮਨਿਆਦ ਵਾਲੀਆਂ ਦਵਾਈਆਂ ਵੀ ਲੈ ਰਹੇ ਹਨ। ਉਹ ਕਹਿੰਦੇ ਹਨ ਇਹ ਥੋੜ੍ਹੀ ਘੱਟ ਅਸਰਦਾਰ ਹੈ ਪਰ ਘੱਟੋ ਘੱਟ ਇਹ ਕੁਝ ਤਾਂ ਹੈ।"

ਵਾਇਰਸ ਦੇ ਫ਼ੈਲਾਅ ਦਾ ਕਾਰਨ ਕੀ ਰਿਹਾ?

ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮੁਸ਼ਕਿਲ ਦੇ ਪਹਿਲੇ ਸੰਕੇਤ ਮਾਰਚ ਮਹੀਨੇ ਨਜ਼ਰ ਆਉਣ ਲੱਗੇ ਸਨ। ਜਦੋਂ ਦਿੱਲੀ ਅਤੇ ਮੁੰਬਈ ਵਿੱਚ ਮਾਮਲੇ ਵੱਧਣ ਲੱਗੇ ਅਤੇ ਅਧਿਕਾਰੀਆਂ ਨੇ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੌਰਾਨ ਪਰਵਾਸੀ ਮਜ਼ਦੂਰਾਂ ਨੇ ਭਰੀਆਂ ਹੋਈਆਂ ਰੇਲ ਗੱਡੀਆਂ, ਬੱਸਾਂ ਅਤੇ ਟਰੱਕ ਰਾਹੀਂ ਵਾਰਾਣਸੀ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਮੁੜ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰ ਦਿੱਤਾ।

ਬਹੁਤ ਸਾਰੇ 29 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਉਣ ਆਪਣੇ ਘਰਾਂ ਨੂੰ ਆਏ ਜਾਂ ਕਈ ਮਾਹਰਾਂ ਦੀ ਸਲਾਹ ਦੇ ਵਿਰੁੱਧ 18 ਅਪ੍ਰੈਲ ਨੂੰ ਹੋਈਆਂ ਪੰਚਾਇਤ ਕਾਉਂਸਲ ਦੀਆਂ ਚੋਣਾਂ ਵਿੱਚ ਵੋਟਾਂ ਪਾਉਣ ਲਈ।

ਰਿਪੋਰਟਾਂ ਦੱਸਦੀਆਂ ਹਨ ਕਿ ਚੋਣਾਂ ਦੌਰਾਨ ਡਿਊਟੀ ''ਤੇ ਤਾਇਨਾਤ ਅਧਿਆਪਕਾਂ ਵਿਚੋਂ 700 ਤੋਂ ਵੱਧ ਦੀ ਮੌਤ ਹੋ ਗਈ ਅਤੇ ਚੋਣਾਂ ਨੇ ਵਾਇਰਸ ਦੇ ਫ਼ੈਲਾਅ ਵਿੱਚ ਮਦਦ ਕੀਤੀ। ਜਲਦ ਹੀ ਵਾਰਾਣਸੀ ਦੇ ਹਸਪਤਾਲ ਭਰ ਗਏ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ਤੇ ਛੱਡ ਦਿੱਤਾ ਗਿਆ। ਸ਼ਹਿਰ ਦੇ ਵਾਸੀ, 25 ਸਾਲਾ ਕਾਰੋਬਾਰੀ ਰਿਸ਼ਭ ਜੈਨ ਨੇ ਬੀਬੀਸੀ ਨੂੰ ਦੱਸਿਆ ਜਦੋਂ ਉਨ੍ਹਾਂ ਦੀ 55 ਸਾਲਾ ਆਂਟੀ ਬੀਮਾਰ ਹੋਏ ਤਾਂ ਉਨ੍ਹਾਂ ਨੂੰ ਰੋਜ਼ਾਨਾ 30 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਸੀ ਤੇ ਰੋਜ਼ ਆਕਸੀਜਨ ਸਿਲੰਡਰ ਭਰਵਾਉਣ ਲਈ 5 ਘੰਟਿਆਂ ਤੱਕ ਲਾਈਨ ਵਿੱਚ ਲੱਗਣਾ ਪੈਂਦਾ ਸੀ। ਉਨ੍ਹਾਂ ਕਿਹਾ, "ਅਸੀਂ ਘਬਰਾ ਗਏ ਜਦੋਂ ਉਨ੍ਹਾਂ ਦੇ ਆਕਸੀਜਨ ਪੱਧਰ 80 ਤੋਂ ਹੇਠਾਂ ਚਲਾ ਗਿਆ।"

ਅਸੀਂ ਹਸਪਤਾਲ ਵਿੱਚ ਬੈੱਡ ਹਾਸਲ ਨਾ ਕਰ ਸਕੇ ਇਸ ਲਈ ਪਰਿਵਾਰ ਨੇ ਆਕਸੀਜਨ ਸਿਲੰਡਰ ਲੈਣ ਲਈ ਫ਼ੋਨ ਕਾਲ ਕਰਨੇ ਸ਼ੁਰੂ ਕਰ ਦਿੱਤੇ।

ਅਸੀਂ 25 ਫ਼ੋਨ ਨੰਬਰਾਂ ''ਤੇ 12 ਤੋਂ 13 ਘੰਟਿਆਂ ਤੱਕ ਕੋਸ਼ਿਸ਼ ਕੀਤੀ ਅਤੇ ਅੰਤ ਨੂੰ ਸੋਸ਼ਲ ਮੀਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਅਸੀਂ ਇੱਕ ਸਿਲੰਡਰ ਲੈਣ ਵਿੱਚ ਕਾਮਯਾਬ ਰਹੇ। ਉਹ ਹੁਣ ਸਿਹਤਯਾਬ ਹੋ ਰਹੇ ਹਨ।"ਸਥਿਤੀ ਤੋਂ ਚਿੰਤਿਤ ਹੋ ਕੇ ਇਲਾਹਾਬਾਦ ਹਾਈ ਕੋਰਟ ਨੇ 19 ਅਪ੍ਰੈਲ ਨੂੰ ਇਹ ਕਹਿੰਦਿਆਂ ਕਿ ਮਹਾਂਮਾਰੀ ਨੇ ਸਾਡੇ ਬੁਨਿਆਦੀ ਮੈਡੀਕਲ ਢਾਂਚੇ ਨੂੰ ਅਸਮਰੱਥ ਬਣਾ ਦਿੱਤਾ ਹੈ, ਵਾਰਾਣਸੀ ਸਮੇਤ ਸੂਬੇ ਦੇ ਚਾਰ ਹੋਰ ਸ਼ਹਿਰਾਂ ਨੂੰ ਇੱਕ ਹਫ਼ਤੇ ਲਈ ਤਾਲਾਬੰਦੀ ਕਰਨ ਦੇ ਹੁਕਮ ਦਿੱਤੇ।ਸੂਬੇ ਨੇ ਤਾਲਾਬੰਦੀ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਇਹ ਦਲੀਲ ਦਿੰਦਿਆਂ ਚੁਣੌਤੀ ਦਿੱਤੀ ਕਿ ਇਸ ਨੇ "ਲੋਕਾਂ ਦੀਆਂ ਜ਼ਿੰਦਗੀਆਂ ਅਤੇ ਰੋਜ਼ੀ ਰੋਟੀ" ਦੋਵੇਂ ਬਚਾਉਣੇ ਹਨ।

ਇਹ ਵੀ ਪੜ੍ਹੋ:

  • ਪ੍ਰਸ਼ਾਂਤ ਕਿਸ਼ੋਰ ਛੱਡਣਗੇ ਚੋਣ ਰਣਨੀਤੀ ਦਾ ਕੰਮ, ਪਰ ਕੈਪਟਨ ਦੇ ਸਲਾਹਕਾਰ ਬਣਨ ਬਾਰੇ ਕੀ ਵਿਚਾਰ
  • ''ਦੀਦੀ ਓ ਦੀਦੀ'' ਕਹਿਣ ਵਾਲੇ ਮੋਦੀ ਨੂੰ ''ਖੇਲਾ ਹੋਬੇ'' ਕਹਿ ਮਾਤ ਦੇਣ ਵਾਲੀ ਮਮਤਾ ਦੀ ਜਿੱਤ ਦੇ ਕਾਰਨ
  • ਉਹ ਘਟਨਾ ਜਦੋਂ ਮਮਤਾ ਬੈਨਰਜੀ ਨੂੰ ਪੁਲਿਸ ਨੇ ਪੌੜੀਆਂ ਤੋਂ ਘੜੀਸਦਿਆਂ ਲਾਹਿਆ
  • ਪੱਛਮੀ ਬੰਗਾਲ ''ਚ ਮੋਦੀ-ਸ਼ਾਹ ਦੀ ਜੋੜੀ ਇਨ੍ਹਾਂ 5 ਕਾਰਨਾਂ ਕਰਕੇ ਮਮਤਾ ਨੂੰ ਮਾਤ ਨਹੀਂ ਦੇ ਸਕੀ

ਹੁਣ ਅਲੋਚਕ ਕਹਿ ਰਹੇ ਹਨ ਕਿ ਸਰਕਾਰ ਦੋਵਾਂ ਵਿੱਚੋਂ ਕੁਝ ਵੀ ਕਰਨ ਵਿੱਚ ਨਾਕਾਮਯਾਬ ਰਹੀ।ਜ਼ਿਲ੍ਹਾ ਪ੍ਰਸ਼ਾਸਨ ਨੇ ਹਫ਼ਤੇ ਦੇ ਆਖ਼ਰੀ ਦਿਨਾਂ ਵਿਚ ਸ਼ਨਿੱਚਰਵਾਰ ਅਤੇ ਐਤਵਾਰ ਦਾ ਕਰਫ਼ਿਊ ਲਗਾ ਦਿੱਤਾ ਅਤੇ ਕੋਰੋਨਾ ਦੀ ਸਹਿਮ ਦੇ ਚਲਦਿਆਂ ਬਹੁਤ ਸਾਰੀਆਂ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ, ਜਿਸ ਨਾਲ ਹਜ਼ਾਰਾਂ ਲੋਕਾਂ ਨੇ ਆਪਣੇ ਰੋਜ਼ੀ ਰੋਟੀ ਦੇ ਸਾਧਨ ਗਵਾ ਲਏ ਅਤੇ ਵਾਇਰਸ ਦਾ ਫ਼ੈਲਾਅ ਹਾਲੇ ਵੀ ਜਾਰੀ ਹੈ।

ਅੰਕੜਿਆਂ ਉੱਤੇ ਸਵਾਲ

ਹਾਲੇ ਤੱਕ ਵਾਰਾਣਸੀ ਵਿੱਚ ਕੋਰੋਨਾ ਦੀ ਲਾਗ਼ ਦੇ 70,612 ਮਾਮਲੇ ਅਤੇ 690 ਮੌਤਾਂ ਦਰਜ ਕੀਤੀਆਂ ਗਈਆਂ ਹਨ। ਪਰ 46,280 ਜਾਂ ਫ਼ਿਰ 65 ਫ਼ੀਸਦ ਕੋਰੋਨਾ ਦੇ ਮਾਮਲੇ 1 ਅਪ੍ਰੈਲ ਤੋਂ ਬਾਅਦ ਦਰਜ ਕੀਤੇ ਗਏ।

ਸਰਕਾਰੀ ਅੰਕੜਿਆ ਮੁਤਾਬਕ ਜ਼ਿਲ੍ਹੇ ਵਿੱਚ ਮੌਤਾਂ ਦੀ ਗਿਣਤੀ ਬਹੁਤ ਦਿਨ 10 ਤੋਂ 11 ਰਹੀ। ਐਤਵਾਰ ਨੂੰ ਸਰਕਾਰੀ ਅੰਕੜਿਆਂ ਵਿੱਚ ਇਹ 16 ਸੀ। ਪਰ ਵਾਰਣਸੀ ਵਿੱਚ ਮੈਂ ਜਿਸ ਕਿਸੇ ਨਾਲ ਵੀ ਗੱਲ ਕੀਤੀ, ਉਸ ਨੇ ਕਿਹਾ ਕਿ ਇਹ ਅੰਕੜਿਆਂ ਨੂੰ ਅਫ਼ਸਾਨਾ ਦੱਸਦਿਆਂ ਖ਼ਾਰਜ ਕਰ ਦਿੱਤਾ। ਗੰਗਾ ਨਦੀ ਦੇ ਕੰਢਿਆਂ ਦੇ ਦੋ ਮੁੱਖ ਸ਼ਮਸ਼ਾਨ ਇਲਾਕਿਆਂ ਹਰੀਸ਼ਚੰਦਰਾ ਅਤੇ ਮਨੀਕਰਨਿਕਾ ਘਾਟ ਨੇੜੇ ਲੰਬੇ ਸਮੇਂ ਤੋਂ ਰਹਿ ਰਹੇ ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਬੀਤੇ ਮਹੀਨੇ ਤੋਂ ਅੰਤਮ ਅਰਦਾਸਾਂ ਲਗਾਤਾਰ ਬਿਨਾ ਰੁਕੇ ਹੋ ਰਹੀਆਂ ਹਨ। ਇਸ ਇਲਾਕੇ ਦੇ ਇੱਕ ਵਾਸੀ ਨੇ ਦੱਸਿਆ ਕਿ, ਪਹਿਲਾਂ ਦੋਵਾਂ ਥਾਵਾਂ ''ਤੇ ਇੱਕ ਦਿਨ ਵਿੱਚ 80 ਤੋਂ 90 ਸਸਕਾਰ ਕੀਤੇ ਜਾਂਦੇ ਸਨ ਪਰ ਉਹ ਮੰਨਦੇ ਹਨ ਕਿ ਹੁਣ ਗਿਣਤੀ ਇੱਕ ਦਿਨ ਵਿੱਚ ਅੰਦਾਜਨ 300 ਤੋਂ 400 ਸਸਕਾਰਾਂ ਤੱਕ ਪਹੁੰਚ ਚੁੱਕੀ ਹੈ। ਉਨ੍ਹਾਂ ਨੇ ਪੁੱਛਿਆ, "ਤੁਸੀਂ ਇਸ ਵਾਧੇ ਦੀ ਕਿਵੇਂ ਵਿਆਖਿਆ ਕਰੋਗੇ? ਇਹ ਲੋਕ ਵੀ ਕਿਸੇ ਚੀਜ਼ ਨਾਲ ਮਰ ਰਹੇ ਹਨ? ਬਹੁਤੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਦਿਲ ਫੇਲ੍ਹ ਹੋਣ ਨਾਲ ਮੌਤਾਂ ਹੋਈਆਂ। ਕਿਵੇਂ ਬਹੁਤ ਸਾਰੇ ਲੋਕ, ਜਿਨ੍ਹਾਂ ਵਿੱਚ ਸਿਹਤਮੰਦ ਨੌਜਵਾਨ ਵੀ ਸ਼ਾਮਲ ਹਨ, ਅਚਾਨਕ ਦਿਲ ਦੇ ਦੌਰੇ ਨਾਲ ਮਰ ਗਏ ਹਨ?"

ਹਾਲ ਹੀ ਵਿੱਚ ਵਾਰਾਣਸੀ ਦੇ ਇੱਕ ਵਾਸੀ ਵਲੋਂ ਸਾਂਝੀ ਕੀਤੀ ਗਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿਵੇਂ ਇੱਕ ਤੰਗ ਗਲੀ ਵਿੱਚ ਲੋਕ ਲਾਸ਼ਾਂ ਦੀਆਂ ਲਾਈਨਾਂ ਲਗਾਈ ਉਡੀਕ ਕਰ ਰਹੇ ਹਨ ਅਤੇ ਇਹ ਲਾਈਨ ਇੱਕ ਕਿਲੋਮੀਟਰ ਤੱਕ ਲੱਗੀ ਹੋਈ ਸੀ। ਅਧਿਕਾਰੀਆਂ ਨੇ ਕਰੀਬ ਦਸ ਦਿਨ ਪਹਿਲਾਂ ਦੋ ਨਵੇਂ ਸ਼ਮਸ਼ਾਨ ਘਾਟ ਖੋਲ੍ਹੇ ਹਨ, ਰਿਪੋਰਟਾਂ ਮੁਤਾਬਕ ਇਹ ਚੌਵੀ ਘੰਟੇ ਕੰਮ ਕਰ ਰਹੇ ਹਨ। ਵਾਇਰਸ ਪਿੰਡਾਂ ਤੱਕ ਫ਼ੈਲ ਗਿਆ

ਇਹ ਦੁਖਾਂਤ ਵਾਰਾਣਸੀ ਸ਼ਹਿਰ ਤੱਕ ਹੀ ਨਹੀਂ ਰੁੱਕਿਆ, ਦੂਜੀ ਲਹਿਰ ਨੇ ਛੋਟੇ ਸ਼ਹਿਰਾਂ ਅਤੇ ਸੂਬੇ ਦੇ ਦੂਰ ਦਰਾਡੇ ਦੇ ਪਿੰਡਾਂ ਤੱਕ ਵੀ ਗੰਭੀਰ ਰੂਪ ਵਿੱਚ ਰੂਪ ਧਾਰਨ ਕਰ ਲਿਆ।

ਵਾਰਾਣਸੀ ਦੇ ਬਾਹਰ 230,000 ਜਨਸੰਖਿਆ ਵਾਲੇ, 10 ਪਿੰਡਾਂ ਦੇ ਇੱਕ ਸਮੂਹ, ਚਿਰਾਗਾਓਂ ਬਲਾਕ ਦੇ ਮੁਖੀ, ਸੁਧੀਰ ਸਿੰਘ ਪੱਪੂ ਨੇ ਬੀਬੀਸੀ ਨੂੰ ਦੱਸਿਆ ਕਿ ਹਾਲ ਦੇ ਦਿਨਾਂ ਵਿੱਚ ਹਰ ਇੱਕ ਪਿੰਡ ਵਿੱਚ 5 ਤੋਂ 10 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਉਨ੍ਹਾਂ ਕਿਹਾ ਕਿ ਕਈ ਪਿੰਡਾਂ ਵਿੱਚ ਗਿਣਤੀ 15 ਤੋਂ 30 ਤੱਕ ਵੀ ਸੀ। ਉਨ੍ਹਾਂ ਕਿਹਾ, "ਬਲਾਕ ਵਿੱਚ ਕੋਈ ਹਸਪਤਾਲ ਨਹੀਂ ਹੈ, ਨਾ ਆਕਸੀਜਨ ਅਤੇ ਨਾ ਹੀ ਦਵਾਈਆਂ। ਸਰਕਾਰੀ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੈ, ਨਿੱਜੀ ਹਸਪਤਾਲ ਮਰੀਜ਼ ਦੇਖਣ ਤੋਂ ਪਹਿਲਾਂ ਹੀ ਦੋ ਤੋਂ ਪੰਜ ਲੱਖ ਰੁਪਏ ਜਮ੍ਹਾਂ ਕਰਵਾਉਣ ਨੂੰ ਕਹਿੰਦੇ ਹਨ। ਸਾਡੇ ਕੋਲ ਜਾਣ ਨੂੰ ਕੋਈ ਥਾਂ ਨਹੀਂ।"ਐਧੇ ਪਿੰਡ ਦੇ ਵਾਸੀ ਕਮਲ ਕਾਂਤ ਪਾਂਡੇ ਨੇ ਕਿਹਾ ਕਿ ਉਹ ਸੋਚਦੇ ਹਨ ਉਨ੍ਹਾਂ ਦੇ ਪਿੰਡ ਦੀ ਸਥਿਤੀ ਸ਼ਹਿਰ ਨਾਲੋਂ ਵੀ ਮਾੜੀ ਹੈ। ਉਨ੍ਹਾਂ ਕਿਹਾ, "ਜੇ ਤੁਸੀਂ ਮੇਰੇ ਪਿੰਡ ਦੇ 2,700 ਲੋਕਾਂ ਵਿੱਚੋਂ ਹਰ ਇੱਕ ਦਾ ਟੈਸਟ ਕਰੋਂ, ਘੱਟੋ ਘੱਟ ਅੱਧੇ ਕੋਰੋਨਾ ਪੌਜ਼ੀਟਿਵ ਹੋਣਗੇ। ਬਹੁਤ ਸਾਰੇ ਲੋਕਾਂ ਨੂੰ ਖੰਘ, ਬੁਖ਼ਾਰ, ਪਿੱਠ ਦਰਦ, ਕਮਜ਼ੋਰੀ, ਸਵਾਦ ਅਤੇ ਸੁੰਘਣ ਸ਼ਕਤੀ ਤੀ ਘਾਟ ਹੈ।"ਕੋਰੋਨਾ ਲਾਗ਼ ਲੱਗਣ ਤੋਂ ਬਾਅਦ ਪੂਰੀ ਤਰ੍ਹਾਂ ਤੰਦਰੁਸਤ ਹੋਣ ਵਾਲੇ ਪਾਂਡੇ ਕਹਿੰਦੇ ਹਨ ਕਿ ਐਧੇ ਵਿੱਚ ਹੋਣ ਵਾਲੀਆਂ ਮੌਤਾਂ ਨੂੰ ਸਰਕਾਰੀ ਅੰਕੜਿਆਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਇਥੇ ਕੋਈ ਟੈਸਟਿੰਗ ਹੀ ਨਹੀਂ ਹੈ। ਉਹ ਕਹਿੰਦੇ ਹਨ, "ਕਲਪਨਾ ਕਰੋ ਇਹ ਪ੍ਰਧਾਨ ਮੰਤਰੀ ਦਾ ਹਲਕਾ ਹੈ ਅਤੇ ਫ਼ਿਰ ਵੀ ਅਸੀਂ ਸਾਹ ਲੈਣ ਲਈ ਤੜਫ਼ ਰਹੇ ਹਾਂ।"

BBC

''ਮੋਦੀ ਲੁਕੇ ਹੋਏ ਹਨ''

ਮੋਦੀ ਅਕਸਰ ਗੰਗਾ ਨਦੀ, ਪੁਰਾਤਨ ਸ਼ਹਿਰ ਵਾਰਾਣਸੀ ਅਤੇ ਸ਼ਹਿਰ ਦੇ ਲੋਕਾਂ ਨਾਲ ਆਪਣੇ "ਖ਼ਾਸ ਸਬੰਧ" ਬਾਰੇ ਗੱਲ ਕਰਦੇ ਹਨ।ਪਰ ਜਿਵੇਂ ਹੀ ਵਾਇਰਸ ਦੇ ਫ਼ੈਲਾਅ ਨੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਅਤੇ ਬੁਨਿਆਦੀ ਮੈਡੀਕਲ ਢਾਂਚਾ ਢਾਹ ਦਿੱਤਾ, ਮੋਦੀ ਆਪਣੇ ਹਲਕੇ ਤੋਂ ਪਰ੍ਹੇ ਹੀ ਰਹੇ। ਵਾਸੀਆਂ ਨੇ ਦੇਖਿਆ ਕਿ ਉਨ੍ਹਾਂ ਦੇ ਸੰਸਦ ਮੈਂਬਰ ਨੇ ਫ਼ਰਵਰੀ ਤੋਂ ਅਪ੍ਰੈਲ ਤੱਕ, ਪੱਛਮੀ ਬੰਗਾਲ ਸੂਬੇ ਵਿੱਚ ਅਸੈਂਬਲੀ ਚੋਣਾਂ ਦੌਰਾਨ ਰੈਲੀਆਂ ਲਈ 17 ਫੇਰੀਆਂ ਕੀਤੀਆਂ, ਅਤੇ ਪਿਛਲੇ ਹਫ਼ਤੇ ਉਹ ਇਹ ਚੋਣਾਂ ਹਾਰ ਵੀ ਗਏ। ਗੁੱਸੇ ਵਿੱਚ ਭਰੇ ਹੋਏ ਇੱਕ ਰੈਸਟੋਰੈਂਟ ਮਾਲਕ ਨੇ 17 ਅਪ੍ਰੈਲ ਨੂੰ ਪੰਚਾਇਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ, ਮੋਦੀ ਵਲੋਂ ਵਾਰਾਣਸੀ ਦੇ ਕੋਰੋਨਾ ਸੰਕਟ ਬਾਰੇ ਇੱਕ ਸਮੀਖਿਆ ਮੀਟਿੰਗ ਨੂੰ ਇੱਕ "ਮਜ਼ਾਕ" ਦੱਸਿਆ।ਰੈਸਟੋਰੈਂਟ ਮਾਲਕ ਨੇ ਕਿਹਾ, "ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵਾਰਾਣਸੀ ਅਤੇ ਇਸ ਦੇ ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ''ਤੇ ਛੱਡ ਕੇ ਕਿਤੇ ਲੁਕ ਗਏ ਹਨ।"

"ਸਥਾਨਕ ਭਾਜਪਾ ਆਗੂ ਵੀ ਲੁਕ ਗਏ ਹਨ। ਉਨ੍ਹਾਂ ਨੇ ਆਪਣੇ ਫ਼ੋਨ ਬੰਦ ਕਰ ਦਿੱਤੇ ਹਨ। ਇਹ ਸਮਾਂ ਹੈ ਜਦੋਂ ਲੋਕਾਂ ਨੂੰ ਉਨ੍ਹਾਂ ਹਸਪਤਾਲ ਬੈੱਡਾਂ ਜਾਂ ਆਕਸੀਜਨ ਸਿਲੰਡਰ ਲਈ ਉਨ੍ਹਾਂ ਦੀ ਮਦਦ ਦੀ ਲੋੜ ਹੈ ਪਰ ਇਥੇ ਪੂਰੀ ਤਰ੍ਹਾਂ ਅਰਾਜਕਤਾ ਹੈ। ਲੋਕ ਬਹੁਤ ਗੁੱਸੇ ਵਿੱਚ ਹਨ।"ਕਾਂਗਸਰ ਪਾਰਟੀ ਨਾਲ ਸਬੰਧਿਤ ਗੌਰਵ ਕਪੂਰ ਨੇ ਕਿਹਾ, "ਇਲਜ਼ਾਮ ਕਿਸੇ ਹੋਰ ਸਿਰ ਨਹੀਂ ਬਲਕਿ ਪ੍ਰਧਾਨ ਮੰਤਰੀ ''ਤੇ ਹਨ। ਹਿਸਾਬ ਉਨ੍ਹਾਂ ਨਾਲ ਹੈ। ਪਿਛਲੇ ਡੇਢ ਮਹੀਨੇ ਵਿੱਚ ਵਾਰਣਸੀ ਵਿੱਚ ਹੋਈ ਹਰ ਇੱਕ ਮੌਤ ਦਾ ਇਲਜ਼ਾਮ ਉਨ੍ਹਾਂ ''ਤੇ ਹੈ।"ਬਹੁਤ ਸਾਰੇ ਸ਼ਹਿਰ ਵਾਸੀਆਂ ਵਾਂਗ ਕਪੂਰ ਨੇ ਵੀ ਨਿੱਜੀ ਤੌਰ ''ਤੇ ਕੋਰੋਨਾ ਦਾ ਨੁਕਸਾਨ ਜ਼ਰਿਆ ਹੈ, ਉਨ੍ਹਾਂ ਨੇ ਪਿਛਲੇ ਪੰਦਰਾਂ ਦਿਨਾਂ ਵਿੱਚ ਆਪਣੀ ਚਾਚੀ ਅਤੇ ਇੱਕ ਚਾਚਾ ਕੋਵਿਡ ਦੇ ਕਰਕੇ ਗਵਾਏ ਅਤੇ ਹੁਣ ਉਨ੍ਹਾਂ ਦੇ ਇੱਕ ਦੋਸਤ ਦਾ ਭਰਾ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ। ਜਦੋਂ ਮੈਂ ਸ਼ੁਕਰਵਾਰ ਉਨ੍ਹਾਂ ਨੂੰ ਇੰਟਰਵਿਊ ਲਈ ਟੈਲੀਫ਼ੋਨ ਕੀਤਾ ਉਹ ਕੋਰੋਨਾ ਲਾਗ ਲੱਗਣ ਤੋਂ ਬਾਅਦ ਆਪਣੇ ਘਰ ਦੇ ਇੱਕ ਕਮਰੇ ਵਿੱਚ ਇਕਾਂਤਵਾਸ ਵਿੱਚ ਸਨ। ਉਹ ਕਹਿੰਦੇ ਹਨ, ਜਦੋਂ ਸ਼ੁਰੂਆਤ ਵਿੱਚ ਕੋਰੋਨਾ ਦੇ ਮਾਮਲੇ ਵੱਧਣ ਲੱਗੇ ਉਨ੍ਹਾਂ ਕੋਲ ਹਸਪਤਾਲ ਵਿੱਚ ਬੈੱਡ ਜਾਂ ਐਬੂਲੈਂਸ ਦੀ ਭਾਲ ਵਿੱਚ ਮਦਦ ਲਈ ਵੱਡੀ ਗਿਣਤੀ ਵਿੱਚ ਫ਼ੋਨ ਆਉਣ ਲੱਗੇ। ਉਹ ਕਹਿੰਦੇ ਹਨ, "ਪਰ ਹੁਣ ਲੋਕਾਂ ਨੂੰ ਅਹਿਸਾਸ ਹੋ ਗਿਆ ਹੈ ਇਸ ਦੀ ਕੋਈ ਤੁਕ ਨਹੀਂ। ਹੁਣ ਆਕਸੀਜਨ ਸਿਲੰਡਰਾਂ ਲਈ ਫ਼ੋਨ ਆਉਂਦੇ ਹਨ।"ਸਥਿਤੀ ਵਿੱਚ ਹਰ ਪਾਸਿਓਂ ਬਿਹਤਰ ਹੋਣ ਤੋਂ ਪਹਿਲਾਂ ਬਦਤਰ ਹੋਣ ਦੀ ਸੰਭਾਵਨਾ ਹੈ। ਵਾਰਾਣਸੀ ਵਿੱਚ ਹਫ਼ੜਾ-ਦਫ਼ੜੀ ਮਚੀ ਹੋਈ ਹੈ ਅਤੇ ਦੂਰ ਦਰਾਡੇ ਦੇ ਪੇਂਡੂ ਇਲਾਕਿਆਂ ਵਿੱਚ ਜਿਥੇ ਲੋੜੀਂਦੀਆਂ ਚੀਜ਼ਾਂ ਦੀ ਸਪਲਾਈ ਦੀ ਹੋਰ ਵੀ ਘਾਟ ਹੈ, ਵਿੱਚ ਸਥਿਤੀ ਹੋਰ ਵੀ ਖ਼ਰਾਬ ਹੈ। ਵਾਰਾਣਸੀ ਦੇ ਇੱਕ ਡਾਇਗਨੋਸਟਿਕ ਕੇਂਦਰ ਦੇ ਮਾਲਕ ਨੇ ਕਿਹਾ, "ਉਥੇ ਮੈਨੂੰ ਡਾਕਟਰਾਂ ਨੇ ਦੱਸਿਆ ਉਨ੍ਹਾਂ ਕੋਲ ਆਕਸੀਮੀਟਰ ਤੱਕ ਨਹੀਂ ਹਨ, ਇਸ ਲਈ ਮਰੀਜ਼ ਸੁੱਤੇ ਪਏ ਹੀ ਮਰ ਰਹੇ ਹਨ ਜਦੋਂ ਉਨ੍ਹਾਂ ਆਕਸੀਜਨ ਦਾ ਪੱਧਰ ਅਚਾਨਕ ਹੇਠਾਂ ਡਿੱਗ ਜਾਂਦਾ ਹੈ।""ਜਦੋਂ ਮੇਰੀ ਪਤਨੀ ਅਤੇ ਬੱਚੇ ਨੂੰ ਲਾਗ ਲੱਗੀ ਸੀ, ਮੈਂ ਡਾਕਟਰ ਨਾਲ ਗੱਲ ਕੀਤੀ ਅਤੇ ਉਸ ਨੇ ਜੋ ਵੀ ਸਲਾਹ ਦਿੱਤੀ ਉਹ ਹਰ ਚੀਜ਼ ਕੀਤੀ। ਪਰ ਪਿੰਡਾਂ ਦੇ ਅਣਪੜ੍ਹ ਲੋਕਾਂ ਦਾ ਕੀ, ਜਿਨ੍ਹਾਂ ਦੇ ਫ਼ੋਨ ਦੇ ਸਪੀਡ ਡਾਇਲ ''ਤੇ ਕੋਈ ਡਾਕਟਰ ਨਹੀਂ? ਤੁਹਾਨੂੰ ਪਤਾ ਹੈ ਉਹ ਕਿਵੇਂ ਜ਼ਿਉਂਦੇ ਹਨ? ਉਹ ਰੱਬ ਦੇ ਰਹਿਮ ''ਤੇ ਜ਼ਿਉਂਦੇ ਹਨ।"

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=mXNHVSPbIQw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''72189cbe-d1b7-4f6f-895a-e2c0fa9265ff'',''assetType'': ''STY'',''pageCounter'': ''punjabi.india.story.56995027.page'',''title'': ''ਕੋਰੋਨਾਵਾਇਰਸ \''ਚ ਵਾਰਾਣਸੀ : \''ਮੋਦੀ ਤੇ ਯੋਗੀ ਨੇ ਸਾਨੂੰ ਰੱਬ ਆਸਰੇ ਛੱਡ ਦਿੱਤਾ ਹੈ, ਭਾਜਪਾ ਵਾਲਿਆਂ ਨੇ ਲੁਕ ਕੇ ਫੋਨ ਬੰਦ ਕਰ ਲਏ\'''',''author'': ''ਗੀਤਾ ਪਾਂਡੇ'',''published'': ''2021-05-05T13:48:33Z'',''updated'': ''2021-05-05T13:48:33Z''});s_bbcws(''track'',''pageView'');