ਕੋਰੋਨਾਵਾਇਰਸ: ਭਾਰਤ ਨੂੰ ਆ ਰਹੀ ਵਿਦੇਸ਼ੀ ਮਦਦ ਦੇ ਇਸਤੇਮਾਲ ''''ਤੇ ਉੱਠ ਰਹੇ ਸਵਾਲ, ਕੇਂਦਰ ਸਰਕਾਰ ਨੇ ਇਹ ਜਵਾਬ ਦਿੱਤਾ - ਅਹਿਮ ਖ਼ਬਰਾਂ

05/05/2021 9:05:55 AM

ਸੋਸ਼ਲ ਮੀਡੀਆ ''ਤੇ ਇਹ ਸਵਾਲ ਉੱਠ ਰਹੇ ਸਨ ਕਿ ਭਾਰਤ ਵਿੱਚ ਕੋਵਿਡ ਮਹਾਂਮਾਰੀ ਲਈ ਵਿਦੇਸ਼ਾਂ ਤੋਂ ਆ ਰਹੀ ਸਹਾਇਤਾ ਕਿਥੇ ਜਾ ਰਹੀ ਹੈ?

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (ਏ.ਆਈ.ਐੱਮ. ਆਈ. ਐੱਮ.) ਦੇ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਟਵੀਟ ਕੀਤਾ ਸੀ ਕਿ ਹੁਣ ਤੱਕ 300 ਟਨ ਵਿਦੇਸ਼ੀ ਸਹਾਇਤਾ ਭਾਰਤ ਆਈ ਹੈ ਪਰ ਪ੍ਰਧਾਨ ਮੰਤਰੀ ਦਫਤਰ ਇਹ ਨਹੀਂ ਦੱਸ ਰਿਹਾ ਕਿ ਉਸ ਦਾ ਕੀ ਹੋਇਆ।

ਓਵੈਸੀ ਨੇ ਪੁੱਛਿਆ ਸੀ, ''ਅਫ਼ਸਰਸ਼ਾਹੀ ਡਰਾਮੇ ਕਾਰਨ ਕਿੰਨੀ ਜਾਨ ਬਚਾਉਣ ਵਾਲੀ ਵਿਦੇਸ਼ੀ ਸਹਾਇਤਾ ਗੋਦਾਮਾਂ ਵਿੱਚ ਪਈ ਹੈ?''

https://twitter.com/asadowaisi/status/1389386254962229248?s=20

ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ''ਤੇ ਇਸੇ ਤਰ੍ਹਾਂ ਦੇ ਸਵਾਲ ਪੁੱਛ ਰਹੇ ਸਨ।

ਇਹ ਵੀ ਪੜ੍ਹੋ

  • ਪੱਛਮੀ ਬੰਗਾਲ, ਅਸਾਮ ਦੀਆਂ ਚੋਣਾਂ ਦਾ ਅਗਾਮੀ ਲੋਕ ਸਭਾ ਚੋਣਾਂ ''ਤੇ ਕਿੰਨਾ ਅਸਰ ਪਏਗਾ
  • ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ ਅਮਰੀਕੀ ਮਾਹਰ ਡਾ. ਫਾਊਚੀ ਦੀਆਂ 3 ਅਹਿਮ ਸਲਾਹਾਂ
  • ਕੋਰੋਨਾਵਾਇਰਸ: ਉਹ ਟਾਪੂ ਜੋ ਇਸ ਮਹਾਂਮਾਰੀ ਦੌਰਾਨ ਸਭ ਤੋਂ ਸੁਰੱਖਿਅਤ ਹੈ

ਮੰਗਵਾਲਰ ਨੂੰ ਇਨ੍ਹਾਂ ਸਵਾਲਾਂ ਦੇ ਵਿਚਕਾਰ, ਸਿਹਤ ਮੰਤਰਾਲੇ ਨੇ ਕਿਹਾ ਕਿ 40 ਲੱਖ਼ ਦੇ ਕਰੀਬ ਸਮਗਰੀ, ਜਿਸ ਵਿੱਚ ਦਵਾਈਆਂ, ਆਕਸੀਜਨ ਸਿਲੰਡਰ, ਮਾਸਕ ਅਤੇ ਹੋਰ ਕਿਸਮ ਦੀ ਵਿਦੇਸ਼ੀ ਸਹਾਇਤਾ 31 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 38 ਸੰਸਥਾਵਾਂ ਨੂੰ ਭੇਜੀ ਗਈ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਜ਼ਿਆਦਾਤਰ ਸੰਸਥਾਵਾਂ ਕੇਂਦਰ ਸਰਕਾਰ ਨਾਲ ਸਬੰਧਤ ਹਨ। ਕੋਰੋਨਾ ਦੀ ਦੂਜੀ ਲਹਿਰ ਵਿੱਚ, ਹਰ ਦਿਨ ਲਗਭਗ ਚਾਰ ਲੱਖ ਲਾਗ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਭਾਰਤ ਨੇ 16 ਸਾਲਾਂ ਬਾਅਦ ਪਹਿਲੀ ਵਾਰ ਵਿਦੇਸ਼ੀ ਮਦਦ ਲੈਣ ਦਾ ਫੈਸਲਾ ਕੀਤਾ ਹੈ।

ਭਾਰਤ ਨੂੰ ਕਈ ਦੇਸ਼ਾਂ ਦੀ ਵਿਦੇਸ਼ੀ ਮਦਦ ਮਿਲ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਗੁਜਰਾਤ ਦੇ ਮੁੰਦਰਾ ਬੰਦਰਗਾਹ ਤੇ ਯੂਏਈ ਤੋਂ 20 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ ਵਾਲੇ ਸੱਤ ਟੈਂਕਰ ਪਹੁੰਚੇ ਹਨ।

ਤਰਲ ਮੈਡੀਕਲ ਆਕਸੀਜਨ ਦੀ ਇਹ ਅਜਿਹੀ ਪਹਿਲੀ ਸਪਲਾਈ ਹੈ। ਯੂਕੇ ਅਤੇ ਭਾਰਤੀ ਹਵਾਈ ਸੈਨਾ ਦੇ ਸਾਂਝੇ ਯਤਨਾਂ ਸਦਕਾ 450 ਆਕਸੀਜਨ ਸਿਲੰਡਰ ਚੇਨਈ ਪਹੁੰਚ ਗਏ ਹਨ।

ਇਸ ਤੋਂ ਇਲਾਵਾ, ਸਹਾਇਤਾ ਦੀ ਪੰਜਵੀਂ ਖੇਪ ਅਮਰੀਕਾ ਤੋਂ ਆਈ ਹੈ। ਉਨ੍ਹਾਂ ਵਿੱਚੋਂ, ਮੈਡੀਕਲ ਉਪਕਰਣਾਂ ਤੋਂ ਇਲਾਵਾ 545 ਆਕਸੀਜਨ ਕੰਸਟ੍ਰੇਟਰ ਹਨ। ਇਸ ਤੋਂ ਇਲਾਵਾ ਕੁਵੈਤ ਤੋਂ ਵੀ ਇਸੇ ਤਰ੍ਹਾਂ ਦੀ ਮਦਦ ਆ ਰਹੀ ਹੈ।

ਦਿੱਲੀ ਵਿੱਚ ਕੇਂਦਰ ਸਰਕਾਰਾਂ ਦੇ ਅੱਠ ਹਸਪਤਾਲਾਂ ਵਿੱਚੋਂ ਛੇ ਨੂੰ ਵਿਦੇਸ਼ੀ ਸਹਾਇਤਾ ਮਿਲੀ ਹੈ। ਦਿੱਲੀ ਦੇ ਹਸਪਤਾਲ ਆਕਸੀਜਨ ਦੀ ਘਾਟ ਨਾਲ ਸਭ ਤੋਂ ਵੱਧ ਸੰਘਰਸ਼ ਕਰ ਰਹੇ ਹਨ।

https://twitter.com/MEAIndia/status/1389406690009772039?s=20

ਕੇਂਦਰ ਸਰਕਾਰ ਦੁਆਰਾ ਆਕਸੀਜਨ ਦੀ ਸਪਲਾਈ ਨਿਰਧਾਰਤ ਕੀਤੀ ਜਾ ਰਹੀ ਹੈ ਅਤੇ ਕਈ ਵਾਰ ਸਪਲਾਈ ਵਿੱਚ ਅਸੰਤੁਲਨ ਹੋਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ।

ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦਿੱਲੀ ਵਿੱਚ ਲੇਡੀ ਹਾਰਡਿੰਗ ਮੈਡੀਕਲ ਕਾਲਜ, ਸਫਦਰਜੰਗ ਹਸਪਤਾਲ, ਰਾਮ ਮਨੋਹਰ ਲੋਹੀਆ ਹਸਪਤਾਲ, ਏਮਜ਼, ਡੀਫੈਂਸ ਰਿਸਰਚ ਐਂਡ ਡਿਵੈਲਪਮੇਂਟ ਔਰਗਨਾਈਜ਼ੇਸ਼ਨ, ਨੈਸ਼ਨਲ ਇੰਸਟੀਚਿਊਟ ਆਫ਼ ਟੀਬੀ ਨੂੰ ਵਿਦੇਸ਼ੀ ਮਦਦ ਮਿਲੀ ਹੈ।

ਵਿਦੇਸ਼ਾਂ ਤੋ ਬੀਆਈਪੀਏਪੀ ਮਸ਼ੀਨਾਂ, ਆਕਸੀਜਨ ਕੰਸਟ੍ਰੇਟਰ ਅਤੇ ਸਿਲੰਡਰ, ਪੀਐਸਏ ਆਕਸੀਜਨ ਪਲਾਂਟ, ਪਲਸ ਆਕਸੀਮੀਟਰ, ਦਵਾਈਆਂ, ਪੀਪੀਈ, ਐਨ -95 ਅਤੇ ਗਾਊਨ ਵਿਦੇਸ਼ਾਂ ਤੋਂ ਆ ਰਹੇ ਹਨ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=Ki9uN4eXYhA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0a49993f-bf41-43e2-90df-a4793713257f'',''assetType'': ''STY'',''pageCounter'': ''punjabi.india.story.56990499.page'',''title'': ''ਕੋਰੋਨਾਵਾਇਰਸ: ਭਾਰਤ ਨੂੰ ਆ ਰਹੀ ਵਿਦੇਸ਼ੀ ਮਦਦ ਦੇ ਇਸਤੇਮਾਲ \''ਤੇ ਉੱਠ ਰਹੇ ਸਵਾਲ, ਕੇਂਦਰ ਸਰਕਾਰ ਨੇ ਇਹ ਜਵਾਬ ਦਿੱਤਾ - ਅਹਿਮ ਖ਼ਬਰਾਂ'',''published'': ''2021-05-05T03:34:53Z'',''updated'': ''2021-05-05T03:34:53Z''});s_bbcws(''track'',''pageView'');