ਪੱਛਮੀ ਬੰਗਾਲ, ਅਸਾਮ ਦੀਆਂ ਚੋਣਾਂ ਦਾ ਅਗਾਮੀ ਲੋਕ ਸਭਾ ਚੋਣਾਂ ''''ਤੇ ਕਿੰਨਾ ਅਸਰ ਪਏਗਾ

05/05/2021 7:35:55 AM

Reuters
ਪੱਛਮੀ ਬੰਗਾਲ ''ਚ ਟੀਐੱਮਸੀ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ ਹੈ

ਭਾਰਤ ਦੇ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ''ਚ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਦੋ ਮਈ ਨੂੰ ਐਲਾਨੇ ਗਏ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਦਾ ਕੌਮੀ ਸਿਆਸਤ ''ਚ ਖਾਸਾ ਮਹੱਤਵ ਮੰਨਿਆ ਜਾ ਰਿਹਾ ਹੈ।

ਇਹ ਚੋਣਾਂ ਜਿੱਥੇ ਤਿੰਨ ਖ਼ੇਤਰੀ ਪਾਰਟੀਆਂ ਲਈ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦਾ ਇੱਕ ਸਾਧਨ ਸਾਬਤ ਹੋਈਆਂ, ਉੱਥੇ ਹੀ ਕਾਂਗਰਸ ਦੇ ਲਈ ਇਹ ਚੋਣਾਂ ਇੱਕ ਵੱਡਾ ਝਟਕਾ ਅਤੇ ਦੂਜੇ ਸੂਬਿਆਂ ''ਚ ਆਪਣੇ ਪੈਰ ਪੱਕੇ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਲਈ ਕੁਝ ਹੱਦ ਤੱਕ ਸਫ਼ਲਤਾ ਲੈ ਕੇ ਆਈਆਂ ਹਨ।

ਪਹਿਲਾਂ ਨਾਲੋਂ ਮਜ਼ਬੂਤ ਹੋਈਆਂ ਖੇਤਰੀ ਪਾਰਟੀਆਂ

ਜਿਨ੍ਹਾਂ ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ''ਚ ਚੋਣਾਂ ਹੋਈਆਂ ਸਨ, ਉਨ੍ਹਾਂ ਵਿੱਚੋਂ ਤਿੰਨ ਸੂਬਿਆਂ ''ਚ ਫ਼ੈਸਲਾਕੁਨ ਫ਼ਤਵਾ ਖੇਤਰੀ ਪਾਰਟੀਆਂ ਦੇ ਨਾਂਅ ਰਿਹਾ।

ਪੱਛਮੀ ਬੰਗਾਲ ''ਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਟੀਐਮਸੀ), ਤਾਮਿਲਨਾਡੂ ''ਚ ਦਰਵਿੜ ਮੁਨੇਤਰ ਕੜਗਮ (ਡੀਐੱਮਕੇ) ਅਤੇ ਕੇਰਲ ''ਚ ਕਮਿਊਨਿਸਟ ਪਾਰਟੀ ਦੇ ਆਗੂ ਪਿਨਰਾਈ ਵਿਜੈਅਨ ਦੀ ਆਗਵਾਈ ਵਾਲੇ ਗਠਜੋੜ ਖੱਬੇਪੱਖੀ ਡੈਮੋਕਰੇਟਿਕ ਮੋਰਚੇ (ਐੱਲਡੀਐੱਫ਼) ਨੂੰ ਸਪਸ਼ਟ ਜਿੱਤ ਹਾਸਲ ਹੋਈ ਹੈ।

ਇਹ ਵੀ ਪੜ੍ਹੋ:

  • ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੂੰ ਅਮਰੀਕੀ ਮਾਹਰ ਡਾ. ਫਾਊਚੀ ਦੀਆਂ 3 ਅਹਿਮ ਸਲਾਹਾਂ
  • ਕੰਗਨਾ ਰਨੌਤ ਨੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੀ ਕਿਹਾ
  • ਕੋਰੋਨਾਵਾਇਰਸ : ਪੰਜਾਬ ਕਿਉਂ ਨਹੀਂ ਵਧਾ ਪਾ ਰਿਹਾ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਲਈ ਬੈੱਡ

ਨਾ ਸਿਰਫ਼ ਇਨ੍ਹਾਂ ਪਾਰਟੀਆਂ ਨੂੰ ਚੋਣਾਂ ''ਚ ਜਿੱਤ ਹਾਸਲ ਹੋਈ ਹੈ ਬਲਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਨ੍ਹਾਂ ਦੀ ਕਾਰਗੁਜ਼ਾਰੀ ''ਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ।

ਪੱਛਮੀ ਬੰਗਾਲ ''ਚ ਟੀਐੱਮਸੀ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ ਹੈ। ਇਸ ਦਾ ਮਤਲਬ ਇਹ ਹੈ ਕਿ ਪਾਰਟੀ ਦੀ ਲਗਾਤਾਰ ਇਹ ਤੀਜੀ ਜਿੱਤ ਹੈ। ਤਾਮਿਲਨਾਡੂ ''ਚ ਡੀਐੱਮਕੇ ਲਈ ਦੋ ਦਹਾਕਿਆਂ ''ਚ ਸਭ ਤੋਂ ਵੱਡੀ ਜਿੱਤ ਸੀ।

Getty Images
ਵਿਧਾਨ ਸਭਾ ਚੋਣਾਂ ਵਿੱਚ ਹੋਈ ਜਿੱਤ ਤੋਂ ਬਾਅਦ ਡੀਐੱਮਕੇ ਮੁਖੀ ਐੱਮਕੇ ਸਟਾਲਿਨ ਨੇ ਸੰਬੋਧਨ ਕੀਤਾ

ਜਿੱਥੋਂ ਤੱਕ ਕੇਰਲ ਦੀ ਗੱਲ ਹੈ ਤਾਂ ਉੱਥੋਂ ਦਾ ਇਤਿਹਾਸ ਹੀ ਰਿਹਾ ਹੈ ਕਿ ਕੋਈ ਵੀ ਪਾਰਟੀ ਲਗਾਤਾਰ ਦੂਜੀ ਵਾਰ ਸੱਤਾ ''ਚ ਨਹੀਂ ਆਉਂਦੀ ਹੈ।

ਪਰ ਇਸ ਵਾਰ ਤਾਂ ਪਿਨਰਾਈ ਨੇ ਇਤਿਹਾਸ ਹੀ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੀ ਅਗਵਾਈ ਵਾਲੇ ਗਠਜੋੜ ਨੇ ਚੋਣਾਂ ''ਚ ਇੱਕ ਵਾਰ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ। ਉਨ੍ਹਾਂ ਨੂੰ ਬਹੁਮਤ ਹਾਸਲ ਹੋਇਆ ਹੈ।

ਭਾਰਤ ਦੀ ਆਬਾਦੀ ਦਾ 16 ਫੀਸਦ ਹਿੱਸਾ ਇਨ੍ਹਾਂ ਤਿੰਨ ਸੂਬਿਆਂ ''ਚ ਰਹਿੰਦਾ ਹੈ। ਇਸ ਦੇ ਨਾਲ ਹੀ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਦੀਆਂ 19 ਫੀਸਦ ਸੀਟਾਂ ਅਤੇ ਉਪਰਲੇ ਸਦਨ ਰਾਜ ਸਭਾ ਦੀਆਂ 18 ਫੀਸਦ ਸੀਟਾਂ ਦੇ ਨੁਮਾਇੰਦੇ ਇਨ੍ਹਾਂ ਹੀ ਸੂਬਿਆਂ ਤੋਂ ਹਨ।

Reuters

ਰਾਜ ਸਭਾ ਦੇ ਮੈਂਬਰਾਂ ਦੀ ਚੋਣ ਵਿਧਾਨ ਸਭਾ ਦੇ ਚੁਣੇ ਗਏ ਮੈਂਬਰਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਇਸ ਕਾਰਨ ਹੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਬਹੁਤ ਅਹਿਮੀਅਤ ਰੱਖਦੇ ਹਨ। ਆਉਣ ਵਾਲੇ ਸਮੇਂ ''ਚ ਜੋ ਪਾਰਟੀਆਂ ਚੋਣਾਂ ''ਚ ਬਹੁਮਤ ਹਾਸਲ ਕਰਨਗੀਆਂ, ਉਹ ਹੀ ਰਾਜ ਸਭਾ ''ਚ ਨੁਮਾਇੰਦਗੀ ਕਰਨਗੀਆਂ।

ਜੇਕਰ ਅਸਾਮ ਅਤੇ ਪੁਡੂਚੇਰੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੁੱਖ ਮੁਕਾਬਲਾ ਦੋ ਵੱਡੀਆਂ ਕੌਮੀ ਪਾਰਟੀਆਂ- ਭਾਜਪਾ ਅਤੇ ਕਾਂਗਰਸ ਦੀ ਅਗਵਾਈ ''ਚ ਬਣੇ ਗਠਜੋੜ ਵਿਚਾਲੇ ਸੀ। ਇਨ੍ਹਾਂ ਸੂਬਿਆਂ ''ਚ ਖੇਤਰੀ ਪਾਰਟੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਗਠਜੋੜ ਦੇ ਮੈਂਬਰ ਵਜੋਂ ਦੇਖਿਆ ਜਾ ਰਿਹਾ ਹੈ।

ਕਾਂਗਰਸ ਲਈ ਝਟਕਾ

ਆਜ਼ਾਦ ਭਾਰਤ ''ਚ ਪੰਜ ਦਹਾਕਿਆਂ ਤੱਕ ਸੱਤਾ ''ਤੇ ਕਾਬਜ ਰਹਿਣ ਵਾਲੀ ਕਾਂਗਰਸ ਨੂੰ ਸਾਲ 2019 ਦੀਆਂ ਲੋਕ ਸਭਾ ਚੋਣਾਂ ''ਚ 52 ਸੀਟਾਂ ਹਾਸਲ ਹੋਈਆਂ ਸਨ। ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਵੀ 100 ਦੇ ਅੰਕੜੇ ਤੱਕ ਅੱਪੜ ਨਹੀਂ ਪਾਈ ਸੀ।

ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੀ ਕਾਂਗਰਸ ਲਈ ਕੋਈ ਨਵੀਂ ਉਮੀਦ ਲੈ ਕੇ ਨਹੀਂ ਆਏ ਹਨ।

ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ, ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ''ਚ ਕਾਂਗਰਸ ਦੀਆਂ ਸੀਟਾਂ ਘੱਟ ਹੋਈਆਂ ਹਨ। ਜਿੱਥੇ ਪਿਛਲੀਆਂ ਚੋਣਾਂ ਦੌਰਾਨ ਇਸ ਦੀ ਝੋਲੀ 114 ਸੀਟਾਂ ਪਈਆਂ ਸਨ, ਉੱਥੇ ਹੀ ਇਸ ਵਾਰ ਸਿਰਫ਼ 70 ਸੀਟਾਂ ''ਤੇ ਹੀ ਸਬਰ ਕਰਨਾ ਪੈ ਰਿਹਾ ਹੈ। ਕਾਂਗਰਸ ਦੇ ਹੱਥੋਂ ਜੋ ਸੀਟਾਂ ਖਿਸਕੀਆਂ ਹਨ, ਉਨ੍ਹਾਂ ''ਚੋਂ ਵਧੇਰੇ ਸੀਟਾਂ ਪੱਛਮੀ ਬੰਗਾਲ ਅਤੇ ਪੁਡੂਚੇਰੀ ਦੀਆਂ ਹਨ।

EPA
ਇਹ ਚੋਣਾਂ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਭਾਜਪਾ ਲਈ ਕੁਝ ਹੱਦ ਤੱਕ ਸਫ਼ਲਤਾ ਲੈ ਕੇ ਆਈਆਂ ਹਨ

ਪਿਛਲੀ ਵਾਰ ਪੱਛਮੀ ਬੰਗਾਲ ''ਚ ਪਾਰਟੀ ਨੇ 44 ਸੀਟਾਂ ''ਤੇ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਉਸ ਦਾ ਖਾਤਾ ਹੀ ਨਹੀਂ ਖੁੱਲ੍ਹਿਆ ਹੈ। ਇਸ ਦੇ ਨਾਲ ਹੀ ਪਾਰਟੀ ਕੋਲ ਪੁਡੂਚੇਰੀ ''ਚ 14 ਸੀਟਾਂ ਸਨ, ਪਰ ਇਸ ਵਾਰ ਸਿਰਫ਼ ਦੋ ਸੀਟਾਂ ''ਤੇ ਹੀ ਉਸ ਨੂੰ ਜਿੱਤ ਮਿਲੀ ਹੈ।

ਇਹ ਵੀ ਪੜ੍ਹੋ:

  • ਪ੍ਰਸ਼ਾਂਤ ਕਿਸ਼ੋਰ ਛੱਡਣਗੇ ਚੋਣ ਰਣਨੀਤੀ ਦਾ ਕੰਮ, ਪਰ ਕੈਪਟਨ ਦੇ ਸਲਾਹਕਾਰ ਬਣਨ ਬਾਰੇ ਕੀ ਵਿਚਾਰ
  • ''ਦੀਦੀ ਓ ਦੀਦੀ'' ਕਹਿਣ ਵਾਲੇ ਮੋਦੀ ਨੂੰ ''ਖੇਲਾ ਹੋਬੇ'' ਕਹਿ ਮਾਤ ਦੇਣ ਵਾਲੀ ਮਮਤਾ ਦੀ ਜਿੱਤ ਦੇ ਕਾਰਨ
  • ਉਹ ਘਟਨਾ ਜਦੋਂ ਮਮਤਾ ਬੈਨਰਜੀ ਨੂੰ ਪੁਲਿਸ ਨੇ ਪੌੜੀਆਂ ਤੋਂ ਘੜੀਸਦਿਆਂ ਲਾਹਿਆ
  • ਪੱਛਮੀ ਬੰਗਾਲ ''ਚ ਮੋਦੀ-ਸ਼ਾਹ ਦੀ ਜੋੜੀ ਇਨ੍ਹਾਂ 5 ਕਾਰਨਾਂ ਕਰਕੇ ਮਮਤਾ ਨੂੰ ਮਾਤ ਨਹੀਂ ਦੇ ਸਕੀ

ਕੇਰਲ ਅਤੇ ਅਸਾਮ ''ਚ ਪਾਰਟੀ ਨੂੰ ਲਗਭਗ ਉਨੀਆਂ ਹੀ ਸੀਟਾਂ ਹਾਸਲ ਹੋਈਆਂ ਹਨ, ਜਿੰਨੀਆਂ ਕਿ ਪਿਛਲੀ ਵਾਰ ਉਸ ਦੇ ਕੋਲ ਸਨ। ਪਰ ਤਾਮਿਲਨਾਡੂ ''ਚ ਪਾਰਟੀ ਨੇ ਦੋ ਸੀਟਾਂ ''ਚ ਵਾਧਾ ਦਰਜ ਕੀਤਾ ਹੈ। ਪਿਛਲੀਆਂ ਚੋਣਾਂ ਦੌਰਾਨ ਪਾਰਟੀ ਨੂੰ 8 ਸੀਟਾਂ ''ਤੇ ਜਿੱਤ ਹਾਸਲ ਹੋਈ ਸੀ ਅਤੇ ਇਸ ਵਾਰ 10 ਸੀਟਾਂ ਉਸ ਦੇ ਖਾਤੇ ''ਚ ਹਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਪਰ ਪਿਛਲੇ ਤਿੰਨ ਦਹਾਕਿਆਂ ''ਚ ਇੰਨ੍ਹਾਂ ਸੂਬਿਆਂ ''ਚ ਪਾਰਟੀ ਦਾ ਜੋ ਪ੍ਰਦਰਸ਼ਨ ਰਿਹਾ ਹੈ, ਉਸ ਦਾ ਇਸ ਸਾਲ ਦੀਆਂ ਚੋਣਾਂ ਦੇ ਨਤੀਜਿਆਂ ਦੇ ਅਧਾਰ ''ਤੇ ਮੁਲਾਂਕਣ ਕੀਤਾ ਜਾਣਾ ਸਹੀ ਨਹੀਂ ਹੈ।

ਸਾਲ 1991 ''ਚ ਇਨ੍ਹਾਂ ਪੰਜਾਂ ਸੂਬਿਆਂ ''ਚ ਹੋਈਆਂ ਵਿਧਾਨ ਸਭਾ ਚੋਣਾਂ ਦੀਆਂ ਕੁੱਲ 822 ਸੀਟਾਂ ''ਚੋਂ 28 ਫੀਸਦ ਸੀਟਾਂ ਕਾਂਗਰਸ ਦੇ ਹੱਥ ਆਈਆਂ ਸਨ ਪਰ ਇਸ ਸਾਲ ਦੀਆਂ ਚੋਣਾਂ ਦੌਰਾਨ ਇਹ ਅੰਕੜਾ ਸਿਰਫ 8.5 ਫੀਸਦ ਤੱਕ ਹੀ ਰਹਿ ਗਿਆ ਹੈ।

ਸਾਲ 2019 ਦੀਆਂ ਲੋਕ ਸਭਾ ''ਚ ਇੰਨ੍ਹਾਂ ਪੰਜ ਸੂਬਿਆਂ ''ਚ ਪਾਰਟੀ ਦੀ ਕਾਰਗੁਜ਼ਾਰੀ ਅਹਿਮ ਰਹੀ ਸੀ। ਪਾਰਟੀ ਨੇ ਦੇਸ ਭਰ ''ਚ 421 ਸੀਟਾਂ ''ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਅਤੇ 52 ਸੀਟਾਂ ''ਤੇ ਜਿੱਤ ਦਰਜ ਕੀਤੀ ਸੀ।

ਇੰਨ੍ਹਾਂ ''ਚੋਂ ਅੱਧ ਨਾਲੋਂ ਵੱਧ ਸੀਟਾਂ ਇੰਨ੍ਹਾਂ ਸੂਬਿਆਂ ਤੋਂ ਹੀ ਸਨ।

ਜੇਕਰ ਕਾਂਗਰਸ ਅਤੇ ਉਨ੍ਹਾਂ ਦੇ ਗਠਜੋੜ ਸਹਿਯੋਗੀਆਂ ਦੀ ਗੱਲ ਕੀਤੀ ਜਾਵੇ ਤਾਂ ਜਿੱਤੀਆਂ ਗਈਆਂ 65 ਫੀਸਦ ਸੀਟਾਂ ਇਨ੍ਹਾਂ ਪੰਜ ਸੂਬਿਆਂ ਤੋਂ ਹੀ ਸਨ।

ਇਸ ਦੇ ਨਾਲ ਹੀ ਜੇਕਰ ਲੋਕ ਸਭਾ ਚੋਣਾਂ ਦੌਰਾਨ ਇਨ੍ਹਾਂ ਪੰਜ ਸੂਬਿਆਂ ''ਚ ਭਾਜਪਾ ਦੇ ਪ੍ਰਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਜੋ ਸੀਟਾਂ ਪਾਰਟੀ ਨੇ ਇੰਨ੍ਹਾਂ ਸੂਬਿਆਂ ''ਚੋਂ ਜਿੱਤੀਆਂ ਸਨ, ਉਹ ਉਸ ਦੀਆਂ ਕੁੱਲ ਜਿੱਤੀਆਂ ਸੀਟਾਂ ਦਾ ਸਿਰਫ਼ 8 ਫੀਸਦ ਹਿੱਸਾ ਹੀ ਸੀ।

ਇੰਨ੍ਹਾਂ ਸੂਬਿਆਂ ''ਚ ਕਾਂਗਰਸ ਦੀਆਂ ਸੀਟਾਂ ਘੱਟ ਹੋਣ ਦਾ ਮਤਲਬ ਹੈ ਕਿ ਆਉਣ ਵਾਲੀਆਂ ਸੰਸਦੀ ਚੋਣਾਂ ''ਚ ਕਾਂਗਰਸ ਲਈ ਇੱਥੇ ਆਪਣੇ ਪੈਰ ਜਮਾ ਕੇ ਰੱਖਣਾ ਸੌਖਾ ਨਹੀਂ ਹੋਵੇਗਾ।

ਭਾਜਪਾ ਨੂੰ ਮਿਲੀ ਕਿਸੇ ਹੱਦ ਤੱਕ ਸਫਲਤਾ

ਪਿਛਲੇ ਸੱਤ ਸਾਲਾਂ ਤੋਂ ਕੇਂਦਰ ''ਚ ਸੱਤਾ ''ਤੇ ਕਾਬਜ ਭਾਜਪਾ ਇੱਕ ਵਾਰ ਫਿਰ ਅਸਾਮ ''ਚ ਆਪਣੀ ਵਾਪਸੀ ਕਰ ਰਹੀ ਹੈ ਅਤੇ ਪੁਡੂਚੇਰੀ ''ਚ ਵੀ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ।

ਭਾਜਪਾ ਲਈ ਇਹ ਰਾਹਤ ਦੀ ਗੱਲ ਹੈ ਕਿ ਇਸ ਵਾਰ ਅਸਾਮ ''ਚ ਉਸ ਦੇ ਵੋਟ ਫੀਸਦ ''ਚ 3.7 ਫੀਸਦ ਦਾ ਵਾਧਾ ਹੋਇਆ ਹੈ, ਜਦਕਿ ਪੁਡੂਚੇਰੀ ''ਚ ਭਾਜਪਾ ਦੀ ਵੋਟ ਫੀਸਦ ''ਚ 11.2 ਫੀਸਦ ਦਾ ਵਾਧਾ ਹੋਇਆ ਹੈ।

EPA
ਭਾਜਪਾ ਦਾ ਉਦੇਸ਼ ਪੱਛਮੀ ਬੰਗਾਲ ''ਚ ਸਰਕਾਰ ਬਣਾਉਣ ਦਾ ਸੀ ਪਰ ਪਹਿਲੀ ਵਾਰ ਹੈ ਕਿ ਪਾਰਟੀ ਨੂੰ 77 ਸੀਟਾਂ ਹਾਸਲ ਹੋਈਆਂ ਹਨ

ਪੱਛਮੀ ਬੰਗਾਲ ''ਚ ਭਾਜਪਾ ਕਦੇ ਵੀ ਆਪਣੇ ਪੈਰ ਨਹੀਂ ਜਮਾਂ ਸਕੀ ਸੀ ਪਰ ਇਨ੍ਹਾਂ ਚੋਣਾਂ ਤੋਂ ਬਾਅਦ ਇੱਥੇ ਉਸ ਦੇ ਪ੍ਰਦਰਸ਼ਨ ''ਚ ਸੁਧਾਰ ਹੋਇਆ ਹੈ।

ਇਹ ਸੱਚ ਹੈ ਕਿ ਭਾਜਪਾ ਦਾ ਉਦੇਸ਼ ਪੱਛਮੀ ਬੰਗਾਲ ''ਚ ਸਰਕਾਰ ਬਣਾਉਣ ਦਾ ਸੀ, ਪਰ ਪਹਿਲੀ ਵਾਰ ਹੈ ਕਿ ਪਾਰਟੀ ਨੂੰ 77 ਸੀਟਾਂ ਹਾਸਲ ਹੋਈਆਂ ਹਨ, ਜਿਸ ਕਰਕੇ ਉਸ ਨੂੰ ਵਿਰੋਧੀ ਧਿਰ ਦਾ ਦਰਜਾ ਮਿਲ ਗਿਆ ਹੈ।

ਸੂਬੇ ''ਚ ਇੱਕ ਚੌਥਾਈ ਸੀਟਾਂ ਉਸ ਨੇ ਆਪਣੇ ਨਾਂ ਕੀਤੀਆਂ ਹਨ ਅਤੇ ਪਾਰਟੀ ਦਾ ਵੋਟ ਫੀਸਦ 38% ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਇਹ ਉਸ ਦੀ ਵੱਡੀ ਕਾਮਯਾਬੀ ਹੈ। ਪਿਛਲੀ ਵਾਰ ਤਾਂ ਪਾਰਟੀ ਨੂੰ ਸਿਰਫ਼ ਤਿੰਨ ਸੀਟਾਂ ''ਤੇ ਹੀ ਜਿੱਤ ਹਾਸਲ ਹੋਈ ਸੀ ਅਤੇ ਉਸ ਦਾ ਵੋਟ ਫੀਸਦ 10% ਸੀ।

ਜੇਕਰ ਕੇਰਲ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਭਾਜਪਾ ਦਾ ਵੋਟ ਫੀਸਦ ਵੱਧ ਕੇ ਤਕਰੀਬਨ 11.3 ਫੀਸਦ ਹੋ ਗਿਆ ਹੈ ਪਰ ਇੱਕ ਵਾਰ ਫਿਰ ਭਾਜਪਾ ਇੱਥੇ ਇੱਕ ਵੀ ਸੀਟ ਜਿੱਤਣ ''ਚ ਅਸਫ਼ਲ ਰਹੀ ਹੈ।

ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਲਈ ਅਸਾਮ ''ਚ ਇੱਕ ਵਾਰ ਫਿਰ ਸੱਤਾ ''ਚ ਵਾਪਸੀ ਕਰਨਾ ਅਤੇ ਪੱਛਮੀ ਬੰਗਾਲ ''ਚ ਪਾਰਟੀ ਦੇ ਵੋਟ ਫੀਸਦ ਦੇ ਵਾਧੇ ਦਾ ਪ੍ਰਭਾਵ ਸਾਲ 2024 ''ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ''ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=mXNHVSPbIQw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''adfea913-9262-4ac7-925c-5b6d490222a5'',''assetType'': ''STY'',''pageCounter'': ''punjabi.india.story.56979825.page'',''title'': ''ਪੱਛਮੀ ਬੰਗਾਲ, ਅਸਾਮ ਦੀਆਂ ਚੋਣਾਂ ਦਾ ਅਗਾਮੀ ਲੋਕ ਸਭਾ ਚੋਣਾਂ \''ਤੇ ਕਿੰਨਾ ਅਸਰ ਪਏਗਾ'',''author'': ''ਵਿਜਦਾਨ ਮੁਹੰਮਦ ਕਵੂਸਾ'',''published'': ''2021-05-05T02:04:23Z'',''updated'': ''2021-05-05T02:04:23Z''});s_bbcws(''track'',''pageView'');