ਕੰਗਨਾ ਰਨੌਤ ਨੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੀ ਕਿਹਾ

05/04/2021 3:20:54 PM

ਅਦਾਕਾਰਾ ਕੰਗਨਾ ਰਨੌਤ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ।

ਕੰਗਨਾ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਹੋਈ ਹਿੰਸਾ ਦਾ ਦਾਅਵਾ ਕਰਦਿਆਂ ਇੱਕ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਇਸ ਟਵੀਟ ਨੂੰ ਟਵਿੱਟਰ ''ਤੇ ਕਈ ਲੋਕਾਂ ਨੇ ਹਿੰਸਕ ਅਤੇ ਭੜਕਾਊ ਦੱਸਿਆ ਸੀ। ਕਈ ਲੋਕਾਂ ਨੇ ਟਵਿੱਟਰ ਨੂੰ ਕੰਗਨਾ ਦਾ ਅਕਾਉਂਟ ਰੱਦ ਕਰਨ ਦੀ ਮੰਗ ਕੀਤੀ ਸੀ।

ਹਾਲਾਂਕਿ ਅਕਾਉਂਟ ਕਿਉਂ ਸਸਪੈਂਡ ਕੀਤਾ ਗਿਆ ਹੈ ਪਰ ਇਸ ਸਬੰਧੀ ਹਾਲੇ ਤੱਕ ਟਵਿੱਟਰ ਵਲੋਂ ਕੋਈ ਅਧਿਕਾਰਿਤ ਬਿਆਨ ਜਾਰੀ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ:

  • ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''
  • IPL ਸਸਪੈਂਡ, ਕੋਰੋਨਾ ਲਾਗ ਦੇ ਕਈ ਮਾਮਲਿਆਂ ਕਾਰਨ ਲਿਆ ਫੈਸਲਾ
  • ਪੱਛਮੀ ਬੰਗਾਲ ''ਚ ਮੋਦੀ-ਸ਼ਾਹ ਦੀ ਜੋੜੀ ਇਨ੍ਹਾਂ 5 ਕਾਰਨਾਂ ਕਰਕੇ ਮਮਤਾ ਨੂੰ ਮਾਤ ਨਹੀਂ ਦੇ ਸਕੀ

ਟਵਿੱਟਰ ''ਤੇ ਕੰਗਨਾ ਦੇ ਪੇਜ਼ ''ਤੇ ਲਿਖਿਆ ਹੈ, "ਟਵਿੱਟਰ ਅਜਿਹੇ ਅਕਾਉਂਟਸ ਨੂੰ ਸਸਪੈਂਡ ਕਰ ਦਿੰਦਾ ਹੈ, ਜੋ ਟਵਿੱਟਰ ਦੇ ਨਿਯਮਾਂ ਦੀ ਉਲੰਘਣਾ ਕਰਦੇ ਹਨ।"

ਕੰਗਨਾ ਰਨੌਤ ਨੇ ਕੀ ਦਿੱਤਾ ਜਵਾਬ

ਇਸ ਤੋਂ ਬਾਅਦ ਕੰਗਨਾ ਰਣੌਤ ਨੇ ਏਐੱਨਆਈ ਨਾਲ ਗੱਲਬਾਤ ਦੌਰਾਨ ਕਿਹਾ, "ਟਵਿੱਟਰ ਨੇ ਮੇਰਾ ਪੁਆਇੰਟ ਸਾਬਤ ਕਰ ਦਿੱਤਾ ਹੈ ਕਿ ਉਹ ਅਮਰੀਕੀ ਹੈ ਅਤੇ ਜਨਮ ਤੋਂ ਗੋਰਾ ਵਿਅਕਤੀ ਚਾਹੁੰਦਾ ਹੈ ਕਿ ਉਹ ਭੂਰੇ ਰੰਗ ਦੇ ਲੋਕਾਂ ਨੂੰ ਗੁਲਾਮ ਬਣਾਉਣ। ਉਹ ਸਾਨੂੰ ਦੱਸਣਾ ਚਾਹੁੰਦੇ ਹਨ ਕਿ ਕੀ ਸੋਚੀਏ, ਬੋਲੀਏ ਅਤੇ ਕੀ ਕਰੀਏ। ਮੇਰੇ ਕਈ ਪਲੈਟਫਾਰਮ ਹਨ, ਜਿਨ੍ਹਾਂ ਦੀ ਵਰਤੋਂ ਮੈਂ ਆਪਣੀ ਆਵਾਜ਼ ਚੁੱਕਣ ਲਈ ਕਰ ਸਕਦੀ ਹਾਂ ਜਿਸ ਵਿੱਚ ਮੇਰੀ ਆਪਣੀ ਕਲਾ ਵੀ ਸ਼ਾਮਲ ਹੈ ਸਿਨੇਮਾ ਦੇ ਰੂਪ ਵਿੱਚ।"

https://twitter.com/ANI/status/1389490986095501314

ਕੰਗਨਾ ਨੇ ਅੱਗੇ ਕਿਹਾ, "ਪਰ ਮੇਰਾ ਦਿਲ ਇਸ ਦੇਸ ਦੇ ਉਨ੍ਹਾਂ ਲੋਕਾਂ ਬਾਰੇ ਦੁਖੀ ਹੈ, ਜਿਨ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਹੈ। ਜਿਨ੍ਹਾਂ ਨੂੰ ਗੁਲਾਮ ਬਣਾਇਆ ਗਿਆ ਹੈ ਅਤੇ ਜਿਨ੍ਹਾਂ ਨੂੰ ਹਜ਼ਾਰਾਂ ਸਾਲਾਂ ਤੋਂ ਦਬਾਅ ਕੇ ਰੱਖਿਆ ਗਿਆ ਹੈ ਅਤੇ ਹਾਲੇ ਵੀ ਜਿਨ੍ਹਾਂ ਦੇ ਦੁੱਖਾਂ ਦਾ ਕੋਈ ਅੰਤ ਨਹੀਂ ਹੈ।"

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=mXNHVSPbIQw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4ba75bc9-507a-4456-8b26-cfbd10a7598e'',''assetType'': ''STY'',''pageCounter'': ''punjabi.india.story.56979820.page'',''title'': ''ਕੰਗਨਾ ਰਨੌਤ ਨੇ ਟਵਿੱਟਰ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਕੀ ਕਿਹਾ'',''published'': ''2021-05-04T09:44:23Z'',''updated'': ''2021-05-04T09:44:23Z''});s_bbcws(''track'',''pageView'');