ਕੋਰੋਨਾਵਾਇਰਸ ਦੇ ਸਾਰੇ ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਰਿਪੋਰਟ ਨੈਗੇਟਿਵ ਕਿਉਂ, ਜਾਣੋ ਇਸ ਹਾਲਤ ''''ਚ ਕੀ ਕਰੀਏ

04/23/2021 8:20:41 AM

Getty Images
ਕੀ ਤੁਸੀਂ ਕਦੇ ਸੁਣਿਆ ਕਿ ਕਿਸੇ ਵਿੱਚ ਕੋਰੋਨਾ ਦੇ ਸਾਰੇ ਲੱਛਣ ਹੋਣ ਪਰ ਉਸ ਦਾ ਟੈਸਟ ਦਾ ਨਤੀਜਾ ਨੈਗੇਟਿਵ ਦਿਖਾ ਰਿਹਾ ਹੋਵੇ

ਬੁਖ਼ਾਰ, ਜ਼ੁਕਾਮ, ਖੰਘ, ਸਰੀਰ ''ਚ ਦਰਦ, ਬਹੁਤ ਜ਼ਿਆਦਾ ਥਕਾਵਟ ਅਤੇ ਖਾਣਾ ਪਚਾਉਣ ਵਿੱਚ ਦਿੱਕਤ ਇਹ ਸਭ ਕੋਰੋਨਾ ਲਾਗ਼ ਦੇ ਲੱਛਣ ਹਨ।

ਡਾਕਟਰ ਸਲਾਹ ਦਿੰਦੇ ਹਨ ਇਹ ਲੱਛਣ ਸਾਹਮਣੇ ਆਉਣ ''ਤੇ ਤੁਰੰਤ ਟੈਸਟ ਕਰਵਾਓ। ਇਹ ਟੈਸਟ ਕੋਰੋਨਾ ਲਾਗ਼ ਹੈ ਜਾਂ ਨਹੀਂ ਚੈੱਕ ਕਰਨ ਦਾ ਇੱਕ ਭਰੋਸੇਯੋਗ ਤਰੀਕਾ ਹੈ।

ਦੋ ਤਰ੍ਹਾਂ ਦੇ ਟੈਸਟ ਹਨ ਜਿਨ੍ਹਾਂ ਰਾਹੀਂ ਇਹ ਪਤਾ ਲੱਗ ਸਕਦਾ ਹੈ ਕਿ ਕਿਸੇ ਵਿਅਕਤੀ ਨੂੰ ਕੋਰੋਨਾ ਲਾਗ਼ ਲੱਗੀ ਹੈ ਜਾਂ ਨਹੀਂ। ਆਰਟੀ-ਪੀਸੀਆਰ ਅਤੇ ਐਂਟੀਜਨ ਟੈਸਟ।

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਵਿੱਚ ਕੋਰੋਨਾ ਦੇ ਸਾਰੇ ਲੱਛਣ ਹੋਣ ਪਰ ਉਸ ਦਾ ਟੈਸਟ ਦਾ ਨਤੀਜਾ ਨੈਗੇਟਿਵ ਦਿਖਾ ਰਿਹਾ ਹੋਵੇ?

ਇਹ ਵੀ ਪੜ੍ਹੋ-

  • ਆਕਸੀਜਨ ਸੰਕਟ: ਪੂਰੇ ਭਾਰਤ ''ਚ ਹਾਹਾਕਾਰ,ਕੀ ਹੈ ਪੰਜਾਬ ਦੇ ਹਾਲਾਤ
  • ਕੋਰੋਨਾਵਾਇਰਸ ਸੰਕਟ: ਹਰਿਆਣਾ ''ਚ ਸ਼ੁੱਕਰਵਾਰ ਤੋਂ ਬਜ਼ਾਰ ਸ਼ਾਮੀਂ 6 ਵਜੇ ਹੋਣਗੇ ਬੰਦ, ਸਾਰੇ ਇਕੱਠਾਂ ਉੱਤੇ ਪਾਬੰਦੀ
  • ਮੌਸਮੀ ਤਬਦੀਲੀ: ਅਮਰੀਕਾ 2030 ਤੱਕ ਅੱਧੀ ਕਰੇਗਾ ਗਰੀਨ ਹਾਊਸ ਗੈਸਾਂ ਦੀ ਪੈਦਾਵਾਰ - ਬਾਇਡਨ

ਤੁਹਾਡੇ ਵਿੱਚ ਕਈਆਂ ਨੇ ਆਪਣੇ ਪਰਿਵਾਰਕ ਡਾਕਟਰ ਤੋਂ ''ਫ਼ਾਲਸ ਪੌਜ਼ੀਟਿਵ'' ਯਾਨੀ ਝੂਠਾ ਪੌਜ਼ੀਟਿਵ ਅਤੇ ''ਫ਼ਾਲਸ ਨੈਗੇਟਿਵ'' ਮਤਲਬ ਝੂਠਾ ਨੈਗੇਟਿਵ ਬਾਰੇ ਵੀ ਸੁਣਿਆ ਹੋਵੇਗਾ।

ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਦੇ ਨਤੀਜੇ ਨੈਗੇਟਿਵ ਆਉਣ ਪਿੱਛੇ ਕੀ ਕਾਰਨ ਹੈ? ਕੀ ਵਾਇਰਸ ਦਾ ਬਦਲਿਆ ਰੂਪ ਟੈਸਟ ਨੂੰ ਧੋਖਾ ਦੇ ਰਿਹਾ ਹੈ? ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਪਤਾ ਕਰਨ ਲਈ ਮਾਹਰਾਂ ਨਾਲ ਗੱਲਬਾਤ ਕੀਤੀ।

RT-PCR ਟੈਸਟ ਕੀ ਹੈ?

RT-PCR ਦਾ ਮਤਲਬ ਹੈ ਰੀਅਲ ਟਾਈਮ ਰੀਵਰਸ ਟਰਾਂਸਕ੍ਰਿਪਸ਼ਨ ਪੋਲੀਮਰਸ ਚੇਨ ਰੀਐਕਸ਼ਨ।

ਇਸ ਨੂੰ ਆਮ ਭਾਸ਼ਾ ਵਿੱਚ ਸਵੈਬ ਟੈਸਟ ਵੀ ਕਿਹਾ ਜਾਂਦਾ ਹੈ। ਇਸ ਟੈਸਟ ਵਿੱਚ ਨੱਕ ਜਾਂ ਗਲ਼ੇ ਵਿੱਚੋਂ ਇੱਕ ਨਮੂਨਾ (ਸਵੈਬ) ਲਿਆ ਜਾਂਦਾ ਹੈ।

ਮਾਹਰਾਂ ਮੁਤਾਬਕ RT-PCR ਇਹ ਪੁਖ਼ਤਾ ਕਰ ਸਕਦਾ ਹੈ ਕਿ ਕੀ ਕਿਸੇ ਵਿਅਕਤੀ ਨੂੰ ਕੋਰੋਨਾ ਲਾਗ਼ ਲੱਗੀ ਹੈ ਜਾਂ ਨਹੀਂ। ਦੁਨੀਆਂ ਭਰ ਦੇ ਡਾਕਟਰ RT-PCR ਤੇ ਭੋਰੋਸਾ ਕਰਦੇ ਹਨ ਤੇ ਇਸ ਨੂੰ ''ਗੋਲਡ ਟੈਸਟ'' ਮੰਨਦੇ ਹਨ।

ਟੈਸਟ ਕਿਵੇਂ ਕੀਤਾ ਜਾਂਦਾ ਹੈ?

ਇਸ ਟੈਸਟ ਵਿੱਚ ਮਰੀਜ਼ ਦੇ ਗਲੇ ਅਤੇ ਨੱਕ ਵਿੱਚੋਂ ਨਮੂਨੇ ਲੈਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਟਿਊਬ ਜਿਸ ਵਿੱਚ ਇੱਕ ਤਰਲ ਪਦਾਰਥ ਹੁੰਦਾ ਹੈ ਵਿੱਚ ਮਿਲਾਇਆ ਜਾਂਦਾ ਹੈ।

ਰੂੰ ਦੇ ਫ਼ੰਬੇ ਨੂੰ ਲੱਗਿਆ ਵਾਇਰਸ ਟਿਊਬ ਵਿਚਲੇ ਤਰਲ ਪਦਾਰਥ ਵਿੱਚ ਘੁੱਲ ਜਾਂਦਾ ਹੈ ਅਤੇ ਐਕਟਿਵ ਰਹਿੰਦਾ ਹੈ। ਫ਼ਿਰ ਇਸ ਸੈਂਪਲ ਨੂੰ ਪ੍ਰਯੋਗਸ਼ਾਲਾ ਵਿੱਚ ਟੈਸਟ ਲਈ ਭੇਜਿਆ ਜਾਂਦਾ ਹੈ।

ਮਰੀਜ਼ ਵਿੱਚ ਲੱਛਣ ਨਜ਼ਰ ਆਉਣ ਦੇ ਬਾਵਜੂਦ ਇਹ ਨੈਗੇਟਿਵ ਕਿਉਂ ਦਰਸਾਉਂਦਾ ਹੈ?

ਮੁੰਬਈ ਆਧਾਰਿਤ ਨਮਰਤਾ ਗੋਰੇ (ਬਦਲਿਆ ਹੋਇਆ ਨਾਮ) ਨੂੰ ਪੰਜ ਦਿਨਾਂ ਤੋਂ ਬੁਖ਼ਾਰ ਸੀ ਪਰ ਉਨ੍ਹਾਂ ਦੇ ਟੈਸਟ ਦੇ ਨਤੀਜੇ ਨੈਗੇਟਿਵ ਹਨ।

ਉਹ ਦੱਸਦੇ ਹਨ, "ਮੇਰਾ ਸਰੀਰ ਲੱਛਣ ਦਿਖਾ ਰਿਹਾ ਸੀ, ਡਾਕਟਰ ਨੇ ਮੈਨੂੰ RT-PCR ਟੈਸਟ ਕਰਵਾਉਣ ਦੀ ਸਲਾਹ ਦਿੱਤੀ। ਟੈਸਟ ਦਾ ਨਤੀਜਾ ਨੈਗੇਟਿਵ ਆਇਆ। ਪਰ ਮੇਰਾ ਬੁਖ਼ਾਰ ਤੇ ਖੰਘ ਜਾਰੀ ਰਹੇ। ਡਾਕਟਰਾਂ ਨੇ ਆਪਣਾ ਇਲਾਜ ਸ਼ੁਰੂ ਕਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਇੱਕ ਹੋਰ ਟੈਸਟ ਵਿੱਚ ਦੇਖਿਆ ਕਿ ਮੈਂ ਕੋਰੋਨਾ ਲਾਗ਼ ਤੋਂ ਪ੍ਰਭਾਵਿਤ ਸੀ।"

ਮਾਹਰ ਕਹਿੰਦੇ ਹਨ RT-PCR ਟੈਸਟ ਕੋਰੋਨਾ ਇਨਫ਼ੈਕਸ਼ ਬਾਰੇ ਭਰੋਸੇਯੋਗ ਨਤੀਜੇ ਦਿੰਦਾ ਹੈ।

ਪਰ ਕਈ ਵਾਰ ਟੈਸਟ ਲੱਛਣਾਂ ਦੇ ਬਾਵਜੂਦ ਨੈਗੇਟਿਵ ਨਤੀਜੇ ਦਿੰਦਾ ਹੈ।

ਮੁੰਬਈ ਦੇ ਵਾਸ਼ੀ ਦੇ ਫ਼ੌਰਟਿਸ-ਹੀਰਾਨੰਦਨੀ ਹਸਪਤਾਲ ਦੇ ਇੰਟਰਨਲ ਮੈਡੀਸਨ ਵਿਭਾਗ ਦੇ ਨਿਰਦੇਸ਼ਕ ਡਾ. ਫ਼ਰਾਹ ਇੰਗਲੇ ਦਾ ਕਹਿਣਾ ਹੈ, "ਕਈ ਮਰੀਜ਼ਾਂ ਵਿੱਚ ਕੋਵਿਡ ਦੇ ਸਾਰੇ ਲੱਛਣ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦਾ ਟੈਸਟ ਨੈਗੇਟਿਵ ਆ ਜਾਂਦਾ ਹੈ। ਇਸ ਨੂੰ ਮੈਡੀਕਲ ਭਾਸ਼ਾ ਵਿੱਚ ਫ਼ਾਲਸ ਨੈਗੇਟਿਵ ਕਿਹਾ ਜਾਂਦਾ ਹੈ।"

ਮਾਹਰਾਂ ਦਾ ਕਹਿਣਾ ਹੈ ਕਿ ਲੱਛਣ ਹੋਣ ਦੇ ਬਾਵਜੂਦ ਟੈਸਟ ਦਾ ਨਤੀਜਾ ਨੈਗੇਟਿਵ ਆਉਣਾ ਖ਼ਤਰਨਾਕ ਹੈ। ਜੇ ਨਤੀਜਾ ਨੈਗੇਟਿਵ ਹੈ ਤਾਂ ਮਰੀਜ਼ ਇੱਧਰ-ਉੱਧਰ ਘੁੰਮਦਾ ਰਹਿੰਦਾ ਹੈ ਅਤੇ ਲਾਗ਼ ਨੂੰ ਵਧੇਰੇ ਫ਼ੈਲਾਅ ਸਕਦਾ ਹੈ।

ਡਾ. ਫ਼ਰਾਹ ਇੰਗਲੇ ਮੁਤਾਬਕ ਇਸ ਦੇ ਚਾਰ ਮੁੱਖ ਕਾਰਨ ਹਨ-

  • ਨਮੂਨਾ ਲੈਣ ਸਮੇਂ ਕੋਈ ਕਮੀ ਰਹਿ ਜਾਣਾ
  • ਨਮੂਨਾ ਲੈਣ ਦਾ ਗ਼ਲਤ ਤਰੀਕਾ
  • ਤਰਲ ਪਦਾਰਥ ਦੀ ਮਾਤਰਾ ਦਾ ਵਾਇਰਸ ਨੂੰ ਸਰਗਰਮ ਰੱਖਣ ਲਈ ਲੋੜੀਂਦੀ ਮਾਤਰਾ ਤੋਂ ਘੱਟ ਹੋਣਾ
  • ਨਮੂਨਿਆਂ ਦੇ ਇੱਕ ਜਗ੍ਹਾ ਤੋਂ ਦੂਜੀ ਵਿੱਚ ਲੈ ਜਾਣ ਦਾ ਗ਼ਲਤ ਤਰੀਕਾ

ਉਹ ਅੱਗੇ ਦੱਸਦੇ ਹਨ ਕਿ ਕਈ ਵਾਰ ਮਰੀਜ਼ ਦੇ ਸਰੀਰ ਵਿੱਚ ਵਾਇਰਸ ਦਾ ਲੋਡ ਬਹੁਤ ਘੱਟ ਹੁੰਦਾ ਹੈ ਜਿਸ ਕਾਰਨ ਸਾਰੇ ਲੱਛਣ ਨਜ਼ਰ ਆਉਣ ਦੇ ਬਾਵਜੂਦ ਵੀ ਟੈਸਟ ਨੈਗੇਟਿਵ ਆਉਂਦਾ ਹੈ।

ਨਵੀ ਮੁੰਬਈ ਮਿਉਂਸੀਪਲ ਕਾਰਪੋਰੇਸ਼ਨ ਵਿੱਚ ਮਾਉਕ੍ਰੋਬਾਇਓਲੋਜਿਸਟ ਵਜੋਂ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ ''ਤੇ ਦੱਸਿਆ, "ਕੋਰੋਨਾ ਇੱਕ ਰੀਬੋਨੂਕਲਿਕ ਐਸਿਡ (ਆਰਐੱਨਏ) ਕਿਸਮ ਦਾ ਵਾਇਰਸ ਹੈ। ਇਹ ਬਹੁਤ ਸੰਵੇਦਨਸ਼ੀਲ ਹੈ ਜੋ ਕਿ ਆਪਣੀ ਤਾਕਤ ਕਦੀ ਵੀ ਗਵਾ ਸਕਦਾ ਹੈ।"

"ਇਸ ਲਈ, ਕੋਲਡ ਚੇਨ ਨੂੰ ਬਣਾਈ ਰੱਖਣ ਦੀ ਲੋੜ ਹੈ। ਜੇ ਵਾਇਰਸ ਆਵਾਜਾਈ ਦੌਰਾਨ ਆਮ ਤਾਪਮਾਨ ਦੇ ਸੰਪਰਕ ਵਿੱਚ ਆ ਜਾਂਦਾ ਹੈ, ਤਾਂ ਇਹ ਆਪਣੀ ਤਾਕਤ ਗੁਆ ਸਕਦਾ ਹੈ, ਇਸ ਲਈ ਮਰੀਜ਼ ਵਿੱਚ ਸਾਰੇ ਲੱਛਣ ਹੋਣ ਦੇ ਬਾਵਜੂਦ, ਟੈਸਟ ਨਤੀਜਿਆਂ ਵਿੱਚ ਕੋਰੋਨਾ ਪੌਜ਼ੀਟਿਵ ਨਹੀਂ ਆਉਂਦਾ।"

ਮਾਹਰਾਂ ਦਾ ਕਹਿਣਾ ਹੈ ਕਿ ਕਈ ਵਾਰ ਨਮੂਨੇ ਲੈਣ ਵਾਲੇ ਲੋਕ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਹੁੰਦੇ ਤੇ ਇਹ ਪੱਖ ਵੀ ਨਤੀਜਿਆਂ ਨੂੰ ਪ੍ਰਭਾਵਿਤ ਕਰਦਾ ਹੈ।

ਕੀ ਪਾਣੀ ਪੀਣ ਜਾਂ ਕੁਝ ਖਾਣ ਨਾਲ ਨਤੀਜੇ ਪ੍ਰਭਾਵਤ ਹੁੰਦੇ ਹਨ?

ਉਹ ਅੱਗੇ ਦੱਸਦੇ ਹਨ, "ਜੇ ਮਰੀਜ਼ ਨੇ ਕੋਵਿਡ-19 ਟੈਸਟ ਕਰਵਾਉਣ ਤੋਂ ਪਹਿਲਾਂ ਕੁਝ ਪੀਤਾ ਹੈ ਜਾਂ ਕੁਝ ਵੀ ਖਾਧਾ ਹੈ ਤਾਂ ਇਹ ਪੀਸੀਆਰ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇੱਕ ਮਰੀਜ਼ ਜੋ ਕਿ ਕੋਵਿਡ ਪੌਜ਼ੀਟਿਵ ਹੈ ਨੈਗੇਟਿਵ ਆ ਸਕਦਾ ਹੈ।"

ਡਾ. ਫ਼ਰਾਹ ਕਹਿੰਦੇ ਹਨ, "ਸਰੀਰ ਵਿੱਚ ਇਹ ਤੱਤ ਟੈਸਟ ਦੀ ਪ੍ਰੀਕਿਰਿਆ ਨੂੰ ਖ਼ਰਾਬ ਕਰਦੇ ਹਨ। ਇਸ ਲਈ ਟੈਸਟ ਸਹੀ ਨਤੀਜੇ ਨਹੀਂ ਦਰਸਾਉਂਦਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੇਂਦਰ ਸਰਕਾਰ ਦਾ ਕੀ ਕਹਿਣਾ ਹੈ?

16 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਮਿਊਟੇਟਿਡ ਵਾਇਰਸ RT-PCR ਟੈਸਟ ਨੂੰ ਧੋਖਾ ਦੇ ਰਿਹਾ ਹੋਵੇ।

ਹਿੰਦੁਸਤਾਨ ਟਾਈਮਜ਼ ਅਖ਼ਬਾਰ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਵਿਭਾਗ ਨੇ ਕਿਹਾ ਹੈ, "ਭਾਰਤ ਵਿੱਚ ਟੈਸਟਾਂ ਲਈ ਵਰਤੀ ਜਾਂਦੀ ਕਿੱਟ RT-PCR ਦੋ ''ਜੀਨ'' ਲੱਭਣ ਲਈ ਬਣਾਈ ਗਈ ਹੈ। ਇਸ ਲਈ ਭਾਵੇਂ ਵਾਇਰਸ ਵਿੱਚ ਮਿਊਟੇਸ਼ਨ (ਬਦਲਾਅ) ਦੀ ਪ੍ਰਕਿਰਿਆ ਵਿੱਚੋਂ ਨਿਕਲਿਆ ਹੋਵੇ, ਟੈਸਟ ''ਤੇ ਇਸਦਾ ਅਸਰ ਨਹੀਂ ਪਵੇਗਾ। ਇਸ ਟੈਸਟ ਦੀ ਯਥਾਰਤਤਾ ਅਤੇ ਠੋਸਤਾ ਬਰਕਰਾਰ ਹੈ।"

ਨਵੰਬਰ ਮਹੀਨੇ, ਰਾਜ ਸਭਾ ਦੀ ਸੰਸਦੀ ਕਮੇਟੀ ਨੇ ਗ਼ਲਤ ਨੈਗੇਟਿਵ ਰਿਪੋਰਟਾਂ ਬਾਰੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਇਹ ਖ਼ਰਾਬ ਟੈਸਟ ਕਿੱਟਾਂ ਕਾਰਨ ਹੋ ਰਿਹਾ ਹੈ।

ਪਰ ਅਜਿਹੀ ਸਥਿਤੀ ਵਿੱਚ ਹੋਵੇਗਾ ਕੀ?

ਡਾ. ਇੰਗਲੇ ਕਹਿੰਦੇ ਹਨ, "ਜੇ ਮਰੀਜ਼ ਵਿੱਚ ਲੱਛਣਾਂ ਦੇ ਬਾਵਜੂਦ RT-PCR ਟੈਸਟ ਦਾ ਨਤੀਜਾ ਨੈਗੇਟਿਵ ਆਉਂਦਾ ਹੈ ਅਤੇ ਲੱਛਣ ਫ਼ਿਰ ਵੀ ਜਾਰੀ ਰਹਿੰਦੇ ਹਨ ਤਾਂ ਮਰੀਜ਼ ਨੂੰ 5 ਤੋਂ 6 ਦਿਨਾਂ ਵਿੱਚ ਮੁੜ ਟੈਸਟ ਕਰਵਾਉਣਾ ਚਾਹੀਦਾ ਹੈ।"

EPA
ਨਮੂਨੇ ਲੈਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਟਿਊਬ ਜਿਸ ਵਿੱਚ ਇੱਕ ਤਰਲ ਪਦਾਰਥ ਹੁੰਦਾ ਹੈ ਵਿੱਚ ਮਿਲਾਇਆ ਜਾਂਦਾ ਹੈ

ਫ਼ੌਰਟਿਸ ਹਸਪਤਾਲ ਵਿੱਚ ਐਮਰਜੈਂਸੀ ਵਾਰਡ ਦੇ ਡਾਇਰੈਕਟਰ ਡਾ. ਸੰਦੀਪ ਗੋਰੇ ਕਹਿੰਦੇ ਹਨ, "ਜੇ ਲੱਛਣਾਂ ਤੋਂ ਬਾਅਦ ਵੀ ਟੈਸਟ ਨੈਗੇਟਿਵ ਹੈ ਤਾਂ ਵਿਅਕਤੀ ਨੂੰ ਮੈਡੀਕਲ ਸਲਾਹ ਦੇ ਨਾਲ ਇਲਾਜ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਦੁਬਾਰਾ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਫ਼ਿਰ ਵੀ ਨੈਗੇਟਿਵ ਆਵੇ ਤਾਂ ਸੀਟੀ ਸਕੈਨ ਅਹਿਮ ਸੰਕੇਤ ਦਸ ਸਕਦਾ ਹੈ।"

ਫ਼ਾਲਸ ਪੌਜ਼ੀਟਿਵ ਦਾ ਕੀ ਮਤਲਬ ਹੈ?

ਇੱਕ ਮਾਈਕ੍ਰੋਬਾਇਓਲੋਜਿਸਟ ਕਹਿੰਦੇ ਹਨ, "ਇੱਕ ਵਿਅਕਤੀ ਬਗ਼ੈਰ ਕਿਸੇ ਕੋਰੋਨਾ ਲਾਗ਼ ਦੇ ਪੌਜ਼ੀਟਿਵ ਆ ਸਕਦਾ ਹੈ। ਇਸ ਨੂੰ ਫ਼ਾਲਸ ਪੌਜ਼ੀਟਿਵ ਕਿਹਾ ਜਾਂਦਾ ਹੈ।"

ਜੇ ਕੋਈ ਵਿਅਕਤੀ ਕੋਵਿਡ ਤੋਂ ਠੀਕ ਹੋਇਆ ਹੈ ਅਤੇ ਉਸ ਨੇ ਟੈਸਟ ਕਰਵਾਇਆ ਹੈ ਤਾਂ ਉਸ ਦੇ ਸਰੀਰ ਵਿੱਚ ਕੋਰੋਨਾ ਦੇ ਗ਼ੈਰ-ਸਰਗਰਮ ਵਾਇਰਸ ਹੋ ਸਕਦੇ ਹਨ।

ਇੱਕ ਵਾਰ ਜਦੋਂ ਮਰੀਜ਼ ਕੋਵਿਡ ਤੋਂ ਠੀਕ ਹੋ ਗਿਆ ਤੇ ਉਸ ਦਾ ਟੈਸਟ ਤੰਦਰੁਸਤ ਹੋਣ ਤੋਂ ਇੱਕ ਮਹੀਨੇ ਤੋਂ ਘੱਟ ਸਮੇਂ ਦਰਮਿਆਨ ਕੀਤਾ ਜਾਂਦਾ ਹੈ ਤਾਂ ਉਹ ਪੌਜ਼ੀਟਿਵ ਆ ਸਕਦਾ ਹੈ।

ਕੀ ਅਜਿਹਾ ਹੋ ਸਕਦਾ ਹੈ ਕਿ ਵਾਇਰਸ ਦਾ ਬਦਲਿਆ ਰੂਪ RT-PCR ਟੈਸਟ ਦੀ ਪਹੁੰਚ ਵਿੱਚ ਨਾ ਆਵੇ?

ਦੇਸ ਵਿੱਚ ਕੋਵਿਡ-19 ਦਾ ਡਬਲ ਮਿਊਟੈਂਟ ਵਾਇਰਸ ਪਾਇਆ ਗਿਆ। ਮਹਾਰਾਸ਼ਟਰ ਟਾਸਕ ਫ਼ੋਰਸ ਮੁਤਾਬਕ ਕੋਰੋਨਾ ਦੇ ਤੇਜ਼ੀ ਨਾਲ ਫ਼ੈਲਾਅ ਲਈ ਡਬਲ ਮਿਊਟੈਂਟ ਜ਼ਿੰਮੇਵਾਰ ਹੈ।

Getty Images
16 ਅਪ੍ਰੈਲ ਨੂੰ ਕੇਂਦਰ ਸਰਕਾਰ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਮਿਊਟੇਟਿਡ ਵਾਇਰਸ RT-PCR ਟੈਸਟ ਨੂੰ ਧੋਖਾ ਦੇ ਰਿਹਾ ਹੋਵੇ

ਮਾਹਰ ਕਹਿੰਦੇ ਹਨ, ਸਰੀਰ ਦੀ ਪ੍ਰਤੀਰੋਧਕਤਾ ਡਬਲ ਮਿਊਟੈਂਟ ਦੀ ਪਛਾਣ ਨਹੀਂ ਕਰ ਸਕਦੀ ਇਸ ਲਈ ਲਾਗ਼ ਇੰਨੀ ਤੇਜ਼ੀ ਨਾਲ ਫ਼ੈਲ ਰਹੀ ਹੈ।

ਡਬਲ ਮਿਊਟੈਂਟ RT-PCR ਦੀ ਪਹੁੰਚ ਵਿੱਚ ਆਏ ਬਿਨਾਂ ਜਾ ਸਕਦਾ ਹੈ ਬਾਰੇ ਮਾਈਕ੍ਰੋਬਾਇਓਲੋਜਿਸਟ ਦਾ ਕਹਿਣਾ ਹੈ, "RNA ਵਾਇਰਸ ਵਿੱਚ ਬਦਲਾਅ ਤੇਜ਼ੀ ਨਾਲ ਹੁੰਦੇ ਹਨ। ਜੇ ਜਿਸ ਹਿੱਸੇ ਦਾ ਟੈਸਟ ਕਰ ਰਹੇ ਹਾਂ ਉਸ ਵਿੱਚ ਬਦਲਾਅ ਹੁੰਦੇ ਹਨ ਤਾਂ ਨਤੀਜੇ ਵੱਖਰੇ ਹੋ ਸਕਦੇ ਹਨ। ਸਰਕਾਰ ਬਦਲਾਅ ਦੇ ਹਿਸਾਬ ਨਾਲ ਟੈਸਟ ਕਿੱਟ ਵਿੱਚ ਕੁਝ ਸੁਧਾਰ ਕਰ ਰਹੀ ਹੈ।"

ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ਤੋਂ ਲਏ ਗਏ ਨਮੂਨਿਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਫ਼ਾਰ ਜੀਨੋਮ ਸੀਕਵੈਂਸ ਵਿੱਚ ਭੇਜਿਆ ਗਿਆ ਹੈ। ਇਹ ਦਰਸਾ ਸਕਦਾ ਹੈ ਕਿ ਵਾਇਰਸ ਕਿੱਥੇ ਬਦਲਿਆ।

ਉਨ੍ਹਾਂ ਦਾ ਕਹਿਣਾ ਹੈ, "ਅਸੀਂ ਇਸ ਗੱਲ ਦੀ ਸੰਭਾਵਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਮਿਊਟੇਟਿਡ ਵਾਇਰਸ RT-PCR ਟੈਸਟ ਦੀ ਪਹੁੰਚ ਤੋਂ ਬਾਹਰ ਰਹਿ ਸਕਦਾ ਹੈ।"

ਯੂਐੱਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਵਾਇਰਸ ਵਿੱਚ ਬਦਲਾਅ ਬਾਰੇ ਜਨਵਰੀ ਮਹੀਨੇ ਬਿਆਨ ਜਾਰੀ ਕੀਤਾ ਸੀ। ਬਿਆਨ ਵਿੱਚ ਕਿਹਾ ਗਿਆ ਸੀ ਕਿ ਟੈਸਟ ਫ਼ਾਲਸ ਨੈਗੇਟਿਵ ਨਤੀਜੇ ਦਰਸਾ ਸਕਦਾ ਹੈ।

ਬਿਆਨ ਮੁਤਾਬਕ, "ਫ਼ਾਲਸ ਨੈਗੇਟਿਵ ਨਤੀਜੇ, ਸਾਰਸ- CoV-2 ਦੀ ਪੜਤਾਲ ਕਰਨ ਲਈ ਕੀਤੇ ਕਿਸੇ ਵੀ ਮੋਲੇਕੁਲਰ ਟੈਸਟ ਵਿੱਚ ਆ ਸਕਦੇ ਹਨ, ਜੇ ਟੈਸਟ ਰਾਹੀਂ ਪਰਖੇ ਗਏ ਜੀਨੋਮ ਦੇ ਕਿਸੇ ਵੀ ਹਿੱਸੇ ਵਿੱਚ ਵਾਇਰਸ ਦੀ ਮਿਊਟੇਸ਼ਨ ਹੁੰਦੀ ਹੈ।"

ਪਿਛਲੇ ਸਾਲ ਸਤੰਬਰ ਮਹੀਨੇ ''ਚ ਖੋਜਕਰਤਾਵਾਂ ਨੇ ਮਿਊਟੇਟਿਡ ਵਾਇਰਸ ਅਤੇ ਟੈਸਟ ਬਾਰੇ ਸਵਾਲ ਖੜ੍ਹੇ ਕੀਤੇ ਸਨ।

Getty Images
ਮਾਹਰ ਕਹਿੰਦੇ ਹਨ, ਸਰੀਰ ਦੀ ਪ੍ਰਤੀਰੋਧਕਤਾ ਡਬਲ ਮਿਊਟੈਂਟ ਦੀ ਪਛਾਣ ਨਹੀਂ ਕਰ ਸਕਦੀ ਇਸ ਲਈ ਲਾਗ਼ ਇੰਨੀ ਤੇਜ਼ੀ ਨਾਲ ਫ਼ੈਲ ਰਹੀ ਹੈ

ਉਨ੍ਹਾਂ ਕਿਹਾ ਸੀ, "ਜਿਵੇਂ ਕਿ ਵਾਇਰਸ ਬਦਲਿਆ ਹੈ, ਟੈਸਟ ਫ਼ਾਲਸ ਪੌਜ਼ੀਟਿਵ ਅਤੇ ਫ਼ਾਲਸ ਨੈਗੇਟਿਵ ਨਤੀਜੇ ਦੇ ਸਕਦੇ ਹਨ।"

HRCT ਟੈਸਟ ਕੀ ਹੈ?

ਸ਼ਾਇਦ ਬਹੁਤ ਸਾਰਿਆਂ ਨੇ ਕੋਵਿਡ ਮਰੀਜ਼ਾਂ ਦੇ ਐੱਚਆਰਸੀਟੀ ਟੈਸਟ ਬਾਰੇ ਸੁਣਿਆ ਹੋਵੇ। ਇਸ ਦਾ ਅਰਥ ਹੈ ਹਾਈ ਰੈਜ਼ੂਲਿਊਸ਼ਨ ਸੀਟੀ ਸਕੈਨ।

ਉਹ ਚੀਜ਼ਾਂ ਜਿਹੜੀਆਂ ਆਮ ਐਕਸਰੇ ਦੀ ਪਕੜ ਵਿੱਚ ਨਹੀਂ ਆਉਂਦੀਆਂ ਉਨ੍ਹਾਂ ਦਾ ਸੀਟੀ ਸਕੈਨ ਰਾਹੀਂ ਪਤਾ ਕੀਤਾ ਜਾ ਸਕਦਾ ਹੈ। ਇਹ ਟੈਸਟ ਮਰੀਜ਼ ਦੀ ਛਾਤੀ ਅੰਦਰ ਕੋਰੋਨਾ ਲਾਗ਼ ਦੀ 3-ਡੀ ਤਸਵੀਰ ਦਿੰਦਾ ਹੈ।

ਆਈਐੱਮਏ ਦੇ ਸਾਬਕਾ ਪ੍ਰਧਾਨ ਡਾਯ ਰਵੀ ਵੈਨਖੇਡਕਰ ਕਹਿੰਦੇ ਹਨ, "HRTC ਬਿਹਤਰ ਹੈ ਜੇ ਮਰੀਜ਼ ਖੰਘ ਰਿਹਾ ਹੈ, ਸਾਹ ਰੁਕ ਰਿਹਾ ਹੈ ਅਤੇ ਆਕਸੀਜਨ ਦਾ ਪੱਧਰ ਨੀਵਾਂ ਹੈ। ਇਹ ਟੈਸਟ ਬੀਮਾਰੀ ਦੀ ਤੀਬਰਤਾ ਦਰਸਾ ਸਕਦਾ ਹੈ। ਇਹ ਘੱਟੋ ਘੱਟ ਇਹ ਪਤਾ ਕਰਨਾ ਵਿੱਚ ਮਦਦ ਕਰ ਸਕਦਾ ਹੈ ਕਿ ਮਰੀਜ਼ ਇਲਾਜ ''ਤੇ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਿਹਾ ਹੈ।"

ਪਰ ਡਾ. ਵੈਨਖੇਡਕਰ ਆਮ ਪੱਧਰ ''ਤੇ HRCT ਟੈਸਟ ਕਰਵਾਉਣ ਦੇ ਖ਼ਤਰਿਆਂ ਵੱਲ ਵੀ ਇਸ਼ਾਰਾ ਕਰਦੇ ਹਨ।

ਉਨ੍ਹਾਂ ਕਿਹਾ, "ਇਹ ਬਹੁਤ ਸੰਵੇਦਨਸ਼ੀਲ ਟੈਸਟ ਹੈ, ਇਸ ਲਈ ਗ਼ੈਰ-ਲੋੜੀਂਦੇ ਇਲਾਜ ਦੇ ਜੋਖ਼ਮ ਨੂੰ ਵਧਾ ਸਕਦਾ ਹੈ। HRCT ਇਲਾਜ ਨਹੀਂ ਹੈ ਇਹ ਟੈਸਟ ਹੈ। ਲੋਕ ਜੋ ਬੀਮਾਰੀ ਤੋਂ ਦਰਮਿਆਨੇ ਤੋਂ ਗੰਭੀਰ ਰੂਪ ਵਿੱਚ ਪੀੜਤ ਹਨ ਉਨ੍ਹਾਂ ਨੂੰ ਇਹ ਕਰਵਾਉਣਾ ਚਾਹੀਦਾ ਹੈ। ਇਸ ਵਿੱਚ ਰੇਡੀਏਸ਼ਨ ਦੇ ਪ੍ਰਭਾਵ ਦਾ ਵੀ ਖ਼ਤਰਾ ਹੈ।"

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=O8eJm6XzuOA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8e4dcac9-70fb-4b09-b81b-9384d63dd3c6'',''assetType'': ''STY'',''pageCounter'': ''punjabi.india.story.56848398.page'',''title'': ''ਕੋਰੋਨਾਵਾਇਰਸ ਦੇ ਸਾਰੇ ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਰਿਪੋਰਟ ਨੈਗੇਟਿਵ ਕਿਉਂ, ਜਾਣੋ ਇਸ ਹਾਲਤ \''ਚ ਕੀ ਕਰੀਏ'',''author'': ''ਮਯੰਕ ਭਾਗਵਤ '',''published'': ''2021-04-23T02:42:19Z'',''updated'': ''2021-04-23T02:42:19Z''});s_bbcws(''track'',''pageView'');