ਕੋਰੋਨਾ ਕਹਿਰ : ਭਾਰਤ ਵਿੱਚ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ ਹੈ?

04/22/2021 8:05:42 PM

ਭਾਰਤ ਵਿੱਚ ਕੋਰੋਨਾਵਾਇਰਸ ਦਾ ਨਵਾਂ ਵੇਰੀਐਂਟ, ਕੀ ਦੂਜੀ ਲਹਿਰ ਨੂੰ ਵਧੇਰੇ ਖ਼ਤਰਨਾਕ ਬਣਾ ਰਿਹਾ ਹੈ? ਕੀ ਇਹ ਦੁਨੀਆਂ ਭਰ ''ਚ ਫ਼ੈਲ ਰਿਹਾ ਹੈ ਤੇ ਕੀ ਇਹ ਵਿਸ਼ਵ ਪੱਧਰ ''ਤੇ ਖ਼ਤਰਾ ਬਣ ਚੁੱਕਿਆ ਹੈ?

ਭਾਰਤੀ ਵਿਗਿਆਨੀ ਨੂੰ ਹਾਲ ਦੀ ਘੜੀ ਇਸ ਗੱਲ ਨੂੰ ਲੈਕੇ ਚੈਨ ਨਹੀਂ ਹਨ ਕਿ ਕਥਿਤ ਡਬਲ ਮਿਊਟੈਂਟ ਵਾਇਰਸ, ਜਿਸ ਨੂੰ ਅਧਿਕਾਰਿਤ ਤੌਰ ''ਤੇ ਬੀ.1.67 ਕਿਹਾ ਜਾਂਦਾ ਹੈ, ਉਸ ਦੀ ਵਜ੍ਹਾ ਨਾਲ ਲਾਗ਼ ਦੇ ਮਾਮਲੇ ਵੱਧ ਰਹੇ ਹਨ।

ਇਸ ਦਾ ਇੱਕ ਕਾਰਨ ਤਾਂ ਇਹ ਹੀ ਹੈ ਕਿ ਹਾਲੇ ਭਾਰਤ ਵਿੱਚ ਜੀਨੋਮ ਸੀਕਵੈਂਸ ਲਈ ਲੋੜੀਂਦੇ ਨਮੂਨੇ ਨਹੀਂ ਇਕੱਠੇ ਹੋ ਸਕੇ। ਹਾਲਾਂਕਿ, ਮਹਾਰਾਸ਼ਟਰ ਵਿੱਚ ਇਕੱਠੇ ਕੀਤੇ ਗਏ ਸੀਮਤ ਸੈਂਪਲਾਂ ਵਿੱਚੋਂ 61 ਫ਼ੀਸਦ ਮਾਮਲਿਆਂ ਵਿੱਚ ਇਹ ਵੇਰੀਐਂਟ ਪਾਇਆ ਗਿਆ ਹੈ।

ਇਹ ਵੀ ਪੜ੍ਹੋ:

  • ''ਜਿਨ੍ਹਾਂ ''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ, ਉਨ੍ਹਾਂ ਨੂੰ ਪੁੱਛੋ ਕੋਰੋਨਾ ਹੈ ਕਿ ਨਹੀਂ''
  • ਕੋਰੋਨਾਵਾਇਰਸ: ਭਾਰਤ ''ਚ ਵਧੇ ਰਿਕਾਰਡ ਮਾਮਲੇ, ਕਈ ਥਾਵਾਂ ''ਤੇ ਵੈਕਸੀਨ ਤੇ ਦਵਾਈਆਂ ਦੀ ਹੋਈ ਚੋਰੀ
  • ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ ''ਚ ਵੀ ਆਕਸੀਜਨ ਦੀ ਕਿੱਲਤ

ਹਾਲਾਂਕਿ ਭਾਰਤ ਅਤੇ ਯੂਕੇ ਦਰਮਿਆਨ ਹਵਾਈ ਯਾਤਰਾ ਜਾਰੀ ਰਹਿਣ ਦੇ ਚਲਦਿਆਂ ਇਹ ਵੇਰੀਐਂਟ ਯੂਕੇ ਤੱਕ ਵੀ ਪਹੁੰਚ ਗਿਆ।

ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਯੂਕੇ ਦੇ ਸਿਹਤ ਮੰਤਰੀ ਮੈਟ ਹੇਨਕੌਕ ਨੇ ਕਿਹਾ ਸੀ ਕਿ ਕੋਰੋਨਾ ਲਾਗ਼ ਦੇ 103 ਮਾਮਲੇ ਭਾਰਤੀ ਵੇਰੀਐਂਟ ਦੇ ਮਿਲੇ ਹਨ।

ਇਸ ਤੋਂ ਬਾਅਦ ਹੀ ਯੂਕੇ ਨੇ ਭਾਰਤ ਨੂੰ ਉਨ੍ਹਾਂ ਦੇਸਾਂ ਦੀ ਸੂਚੀ ਵਿੱਚ ਪਾਇਆ ਜਿਨ੍ਹਾਂ ''ਤੇ ਯੂਕੇ ਦੀ ਯਾਤਰਾ ਸਬੰਧੀ ਪਾਬੰਦੀਆਂ ਲਗਾਈਆਂ ਗਈਆਂ ਹਨ। ਹਾਲਾਂਕਿ ਜੀਆਈਐੱਸਏਆਈਡੀ ਦੇ ਅੰਕੜਿਆਂ ਮੁਤਾਬਕ ਇਸ ਭਾਰਤੀ ਵੇਰੀਐਂਟ ਦੀ ਪਛਾਣ ਹੁਣ ਤੱਕ ਘੱਟ ਤੋਂ ਘੱਟ 17 ਦੇਸਾਂ ਅਤੇ ਅਮਰੀਕਾ ਦੇ 15 ਸੂਬਿਆਂ ਵਿੱਚ ਹੋ ਚੁੱਕੀ ਹੈ।

ਕੋਸ਼ਿਸ਼ ਵਿੱਚ ਲੱਗੇ ਵਿਗਿਆਨੀ

ਵਿਗਿਆਨੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਦੋ ਮਿਊਟੇਸ਼-ਈ 484Q ਅਤੇ ਐੱਲ 52 R ਇਕੱਠਿਆਂ ਇੱਕ ਨਵੇਂ ਵੇਰੀਐਂਟ ਵਿੱਚ ਆ ਗਏ ਹਨ, ਕੀ ਇਹ ਲਾਗ਼ ਫ਼ੈਲਾਉਣ ਦੇ ਜ਼ਿਆਦਾ ਯੋਗ ਹਨ ਅਤੇ ਕੀ ਇੰਨਾਂ ''ਤੇ ਵੈਕਸੀਨ ਦਾ ਅਸਰ ਘੱਟ ਹੁੰਦਾ ਹੈ।

ਵਿਗਿਆਨੀ ਇਸ ਬਦਲਾਅ ਦਾ ਪਤਾ ਵਾਇਰਸ ਦੇ ਜੀਨੋਮ ਸੀਕਵੈਂਸ ਦੇ ਅਧਿਐਨ ਨਾਲ ਕਰਦੇ ਹਨ, ਜਿਸ ਨੂੰ ਕਿ ਲਾਗ਼ ਪ੍ਰਭਾਵਿਤ ਮਰੀਜ਼ਾਂ ਦੇ ਨਮੂਨਿਆਂ (ਸਵੌਬ) ਤੋਂ ਲਿਆ ਜਾਂਦਾ ਹੈ। ਉਹ ਵਾਇਰਸ ਦੇ ਜੇਨੇਟਿਕ ਕੋਡ ਨੂੰ ਤੋੜਦੇ ਹਨ ਅਤੇ ਫ਼ਿਰ ਮਿਊਟੇਸ਼ਨ ਦਾ ਪਤਾ ਲਾਉਂਦੇ ਹਨ।

Getty Images
"ਇਹ ਵੇਰੀਐਂਟ ਦਿਲਚਸਪ ਹੈ। ਇੰਨਾਂ ਦੋਵਾਂ ਮਿਊਟੇਸ਼ਨਜ਼ ਦਾ ਹੋਣਾ ਅਤੇ ਇਸ ਨੂੰ ਦੁਨੀਆਂ ਦੇ ਦੂਜੇ ਵੇਰੀਐਂਟਸ ਵਿੱਚ ਵੀ ਦੇਖਿਆ ਜਾਣਾ ਚਿੰਤਾ ਦੀ ਗੱਲ ਹੈ"

ਇੰਨਾਂ ਮਿਊਟੇਸ਼ਨਜ਼ ਦਾ ਬਹੁਤਾ ਹਿੱਸਾ ਜ਼ਿਆਦਾ ਅਹਿਮੀਅਤ ਨਹੀਂ ਰੱਖਦਾ ਅਤੇ ਨਾ ਹੀ ਇਹ ਵਾਇਰਸ ਦੇ ਵਿਵਹਾਰ ਨੂੰ ਬਦਲਦਾ ਹੈ। ਪਰ ਈ 484 ਕਿਊ ਵਰਗੇ ਮਿਊਟੇਸ਼ਨ ਵਾਇਰਸ ਨੂੰ ਖ਼ਤਰਨਾਕ ਬਣਾ ਦਿੰਦੇ ਹਨ।

ਲੁਸਿਆਨਾ ਸਟੇਟ ਯੂਨੀਵਰਸਿਟੀ ਹੈਲਥ ਸਾਇੰਸ ਸੈਂਟਰ ਸ਼ਰਵੇਪੋਰਟ ਦੇ ਡਾ. ਜਰਮੀ ਕਾਮਿਲ ਨੇ ਦੱਸਿਆ ਕਿ ਈਕਿਊ ਕਾਫ਼ੀ ਹੱਦ ਤੱਕ ਈ484ਕੇ ਨਾਲ ਮਿਲਦਾ ਹੈ। ਈ484ਕੇ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਿੱਚ ਮਿਲਿਆ ਵੇਰੀਐਂਟ ਹੈ ਅਤੇ ਇਹ ਸੁਤੰਤਰ ਰੂਪ ਵਿੱਚ ਕਈ ਵਾਰ ਉੱਭਰਿਆ ਹੈ। ਇਹ ਸਰੀਰ ਦੇ ਅੰਦਰ ਪ੍ਰਤੀਰੋਧੀ ਸਮਰੱਥਾ ਐਂਟੀ ਬੌਡੀਜ਼ ਨੂੰ ਖ਼ਤਮ ਕਰਨ ਵਿੱਚ ਵਾਇਰਸ ਦੀ ਮਦਦ ਕਰਦਾ ਹੈ।

ਵਿਸ਼ਵ ਸਿਹਤ ਸੰਗਠਨ ਵਿੱਚ ਕੋਵਿਡ ਦੇ ਤਕਨੀਕੀ ਮੁੱਖ ਅਫ਼ਸਰ ਮਾਰਿਆ ਵੇਨ ਕੇਰਖੋਵੇ ਨੇ ਦੱਸਿਆ, "ਇਹ ਵੇਰੀਐਂਟ ਦਿਲਚਸਪ ਹੈ। ਇੰਨਾਂ ਦੋਵਾਂ ਮਿਊਟੇਸ਼ਨਜ਼ ਦਾ ਹੋਣਾ ਅਤੇ ਇਸ ਨੂੰ ਦੁਨੀਆਂ ਦੇ ਦੂਜੇ ਵੇਰੀਐਂਟਸ ਵਿੱਚ ਵੀ ਦੇਖਿਆ ਜਾਣਾ ਚਿੰਤਾ ਦੀ ਗੱਲ ਹੈ।"

ਭਾਰਤ ਦੇ ਸਿਹਤ ਵਿਭਾਗ ਨੇ ਕਿਹਾ ਹੈ, "ਅਜਿਹੇ ਡਬਲ ਮਿਊਟੇਸ਼ਨ ਰੋਗਰੋਧਕ ਸਮਰੱਥਾ ਨੂੰ ਖ਼ਤਮ ਕਰਦੇ ਹਨ ਅਤੇ ਲਾਗ਼ ਦੇ ਖ਼ਤਰੇ ਨੂੰ ਵਧਾਉਂਦੇ ਹਨ।"

ਵਿਗਿਆਨੀਆਂ ਮੁਤਾਬਕ ਭਾਰਤੀ ਵੇਰੀਐਂਟ ਨੂੰ ਲੈ ਕੇ ਹੁਣ ਤੱਕ ਲੋੜੀਂਦੇ ਅੰਕੜੇ ਇਕੱਠੇ ਨਹੀਂ ਹੋਏ ਹਨ।

ਡਾ. ਕਾਮਿਲ ਮੁਤਾਬਕ ਭਾਰਤ ਵਿੱਚ ਦੂਜੇ ਵੇਰੀਐਂਟ ਦਾ ਪਹਿਲਾ ਮਾਮਲਾ ਅਕਤੂਬਰ ਮਹੀਨੇ ਵਿੱਚ ਸਾਹਮਣੇ ਆਇਆ ਸੀ, ਦੁਨੀਆਂ ਭਰ ਵਿੱਚ ਇਸ ਵੇਰੀਐਂਟ ਦੇ 400 ਤੋਂ ਘੱਟ ਮਾਮਲੇ ਮਿਲੇ ਸਨ।

ਤੁਲਣਾਤਮਕ ਅਧਿਐਨ

ਜੀਆਈਐੱਸਏਆਈਡੀ ਡੇਟਾ ਬੇਸ ਵਿੱਚ ਹੁਣ ਤੱਕ ਦੁਨੀਆਂ ਭਰ ਦੇ ਖੋਜੀਆਂ ਨੇ ਭਾਰਤੀ ਵੇਰੀਐਂਟ ਕੋਰੋਨਾ ਦੇ 656 ਜੀਨੋਮ ਸੀਕਵੈਂਸ ਸਾਂਝੇ ਕੀਤੇ ਹਨ। ਭਾਰਤ ਨੇ ਹੁਣ ਤੱਕ ਜੋ 8,170 ਜੀਨੋਮ ਸਾਕਵੈਂਸ ਸਾਂਝੇ ਕੀਤੇ ਹਨ, ਉਨ੍ਹਾਂ ਵਿੱਚੋਂ ਮਹਿਜ਼ 298 ਸੀਕਵੈਂਸ ਭਾਰਤੀ ਵੇਰੀਐਂਟ ਦੇ ਹਨ।

ਇਸ ਦੀ ਤੁਲਨਾ ਵਿੱਚ ਦੁਨੀਆਂ ਭਰ ਦੇ ਵਿਗਿਆਨੀਆਂ ਵੱਲੋਂ ਸਾਂਝੇ ਕੀਤੇ ਗਏ ਜੀਨੋਮ ਵਿੱਚ ਤਿੰਨ ਲੱਖ, 84 ਹਜ਼ਾਰ ਸੀਕਵੇਂਸ ਯੂਕੇ ਵੇਰੀਐਂਟ ਦੇ ਹਨ, ਜਿਸ ਨੂੰ ਅਧਿਕਾਰਿਤ ਤੌਰ ''ਤੇ ਬੀ.1.1.7 ਕਿਹਾ ਜਾਂਦਾ ਹੈ।

ਡਾ. ਕਾਮਿਲ ਨੇ ਦੱਸਿਆ, "ਭਾਰਤੀ ਵਿਗਿਆਨੀਆਂ ਨੇ ਹਾਲੇ ਤੱਕ ਜੀਨੋਮ ਸ਼ੇਅਰਿੰਗ ਵਾਲੇ ਪਾਸੇ ਕੋਈ ਚੰਗਾ ਕੰਮ ਨਹੀਂ ਕੀਤਾ ਹੈ। ਇਹ ਸ਼ਰਮਨਾਕ ਸਥਿਤੀ ਹੈ ਕਿਉਂਕਿ ਜੇ ਇਹ ਸੀਕਵੈਂਸ ਰੀਅਲ ਟਾਈਮ ਫ਼ਰੇਮ ਵਿੱਚ ਸਾਂਝੇ ਕੀਤੇ ਜਾਂਦੇ ਤਾਂ ਭਾਰਤ ਅਤੇ ਦੁਨੀਆਂ ਭਰ ਦੇ ਵਿਗਿਆਨੀਆਂ ਲਈ ਸਭ ਤੋਂ ਵੱਧ ਮੁੱਲਵਾਨ ਹੁੰਦੇ।"

Reuters

ਵਿਗਿਆਨੀਆਂ ਦਾ ਕਹਿਣਾ ਹੈ ਕਿ ਭਾਰਤ ਅਤੇ ਇਥੋਂ ਤੱਕ ਕਿ ਅਮਰੀਕਾ ਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਸੀਕਵੈਂਸ ਸਾਂਝੇ ਕਰਨੇ ਚਾਹੀਦੇ ਹਨ ਅਤੇ ਉਨ੍ਹਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ।

ਇਸ ਦਾ ਇੱਕ ਤਰੀਕਾ ਤਾਂ ਇਹ ਹੋ ਸਕਦਾ ਹੈ ਕਿ ਗ਼ਰੀਬਾਂ ਨੂੰ ਸਿਖਿਅਤ ਕੀਤਾ ਜਾਵੇ ਅਤੇ ਸਮਾਜ ਵਿੱਚ ਹਾਸ਼ੀਏ ''ਤੇ ਰਹਿ ਰਹੇ ਲੋਕਾਂ ਵਿੱਚ ਭਰੋਸਾ ਪੈਦਾ ਕੀਤਾ ਜਾਵੇ ਜਾਂ ਫ਼ਿਰ ਉਨ੍ਹਾਂ ਦੇ ਬੀਮਾਰ ਹੋਣ ''ਤੇ ਭਾਵੇਂ ਲੱਛਣ ਘੱਟ ਹੋਣ, ਪਰ ਉਨ੍ਹਾਂ ਨੂੰ ਕੁਝ ਸੀਕਵੈਂਸ ਦੇ ਕੇ ਨਮੂਨੇ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ।

ਕੈਂਬਰਿਜ਼ ਯੂਨੀਵਰਸਿਟੀ ਵਿੱਚ ਕਲੀਨੀਕਲ ਮਾਈਕ੍ਰੋਬਾਇਓਲੌਜੀ ਦੇ ਪ੍ਰਫ਼ੈਸਰ ਰਵੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਯੋਗਸ਼ਾਲਾ ਵਿੱਚ ਭਾਰਤੀ ਵੇਰੀਐਂਟ ਦੇ ਕੋਰੋਨਾ ਵਾਇਰਸ ਦੇ ਬਾਰੇ ਜ਼ਿਆਦਾ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।

ਯੂਕੇ ਸਰਕਾਰ ਨੂੰ ਕੋਰੋਨਾਵਾਇਰਸ ਦੇ ਨਵੇਂ ਵੇਰੀਐਂਟ ਬਾਰੇ ਸਲਾਹ ਦੇਣ ਵਾਲੇ ਵਿਗਿਆਨੀਆਂ ਵਿੱਚ ਸ਼ਾਮਲ ਪ੍ਰੋਫ਼ੈਸਰ ਗੁਪਤਾ ਨੇ ਕਿਹਾ, "ਭਾਰਤੀ ਵੇਰੀਐਂਟ ਇਸ ਲਈ ਚਿੰਤਤ ਕਰਨ ਵਾਲਾ ਹੇ ਕਿਉਂਕਿ ਇਸ ਵਿੱਚ ਦੋਵੇਂ ਖ਼ਤਰਨਾਕ ਮਿਊਟੈਂਟ ਮੌਜੂਦ ਹਨ। ਇੰਨਾਂ ਦੋਵਾਂ ਮਿਊਟੈਂਟਸ ਨੂੰ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਇਆ ਗਿਆ ਹੈ ਅਤੇ ਦੋਵੇਂ ਆਮ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ''ਤੇ ਉਲਟ ਪ੍ਰਭਾਵ ਪਾਉਂਦੇ ਹਨ।"

ਪ੍ਰੋਫ਼ੈਸਰ ਰਵੀ ਗੁਪਤਾ ਮੁਤਾਬਕ ਇਹ ਮਿਊਟੇਸ਼ਨ ਭਾਰਤ ਵਿੱਚ ਵਾਇਰਸ ਦੇ ਬੇਕਾਬੂ ਫ਼ੈਲਾਅ ਦਾ ਨਤੀਜਾ ਹੈ।

ਉਨ੍ਹਾਂ ਕਿਹਾ, "ਭਾਰਤ ਦੀ ਵੱਡੀ ਆਬਾਦੀ ਅਤੇ ਆਬਾਦੀ ਦੀ ਘਣਤਾ ਵਾਇਰਸ ਨੂੰ ਬਦਲਾਅ ਲਈ ਸਥਿਤੀ ਮੁਹੱਈਆ ਕਰਵਾਉਂਦੀ ਹੈ।''''

15 ਅਪ੍ਰੈਲ ਤੋਂ ਬਾਅਦ ਭਾਰਤ ਵਿੱਚ ਹਰ ਰੋਜ਼ ਕੋਰੋਨਾ ਲਾਗ਼ ਦੇ ਦੋ ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਲਾਗ਼ ਪ੍ਰਭਾਵਿਤ ਲੋਕਾਂ ਦੀ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ।

ਪ੍ਰੋਫ਼ੈਸਰ ਗੁਪਤਾ ਨੇ ਕਿਹਾ, "ਇਹ ਵੇਰੀਐਂਟ ਦੂਜੇ ਵੇਰੀਐਂਟ ਦੇ ਮੁਕਾਬਲੇ ਜ਼ਿਆਦਾ ਖ਼ਤਰਨਾਕ ਹੈ ਜਾਂ ਨਹੀਂ ਇਸ ਨੂੰ ਲੈ ਕੇ ਲੋਕਾਂ ਨੂੰ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ। ਲਾਗ਼ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਗੰਭੀਰ ਰੂਪ ਵਿੱਚ ਲਾਗ਼ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧੇਗੀ, ਇਸ ਗੱਲ ਨੂੰ ਲੈ ਕੇ ਲੋਕਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ। ਜੇ ਹਸਪਤਾਲਾਂ ਵਿੱਚ ਜਗ੍ਹਾ ਨਹੀਂ ਹੋਵੇਗੀ ਤਾਂ ਲਾਗ਼ ਪ੍ਰਭਾਵਿਤ ਮਰੀਜ਼ਾਂ ਦਾ ਇਲਾਜ ਨਹੀਂ ਹੋਵੇਗਾ ਅਤੇ ਅਜਿਹੀ ਸਥਿਤੀ ਵਿੱਚ ਜ਼ਿਆਦਾ ਲੋਕਾਂ ਦੀ ਮੌਤ ਹੋਵੇਗੀ।"

ਡਾ.ਕਾਮਿਲ ਮੁਤਾਬਕ, ਕਿਸੇ ਵੀ ਵਿਗਿਆਨੀ ਲਈ ਭਾਰਤੀ ਵੇਰੀਐਂਟ ਦੁਨੀਆਂ ਦਾ ਸਭ ਤੋਂ ਖ਼ਤਰਨਾਕ ਵੇਰੀਐਂਟ ਦੱਸਣਾ ਵਕਤ ਤੋਂ ਪਹਿਲਾਂ ਦੀ ਸਥਿਤੀ ਹੋਵੇਗੀ। ਇਸ ਸਮੇਂ ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਚਿੰਤਾ ਯੂਕੇ ਵੇਰੀਐਂਟ ਨੂੰ ਲੈ ਕੇ ਹੈ, ਜੋ ਯੂਕੇ ਦੇ ਬਹੁਤੇ ਹਿੱਸੇ ਨੂੰ ਚਪੇਟ ਵਿੱਚ ਲੈ ਚੁੱਕਿਆ ਹੈ ਅਤੇ ਦੁਨੀਆਂ ਦੇ 50 ਤੋਂ ਵੱਧ ਦੇਸਾਂ ਵਿੱਚ ਫ਼ੈਲਿਆ ਹੋਇਆ ਹੈ।

Reuters
ਹਾਲ ਦੀ ਘੜੀ ਵੀ ਲਾਗ਼ ਦੀ ਸਥਿਤੀ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਟੀਕਾਕਰਣ ਸਭ ਤੋਂ ਵੱਧ ਅਹਿਮ ਹੈ

ਡਾ. ਕਾਮਿਲ ਕਹਿੰਦੇ ਹਨ, "ਯੂਕੇ ਵੇਰੀਐਂਟ ਤੋਂ ਜ਼ਿਆਦਾ ਖ਼ਤਰਨਾਕ ਭਾਰਤੀ ਵੇਰੀਐਂਟ ਹੈ, ਇਸ ਗੱਲ ''ਤੇ ਮੈਨੂੰ ਸ਼ੱਕ ਹੈ ਅਤੇ ਸਾਨੂੰ ਘਬਰਾਉਣਾ ਨਹੀਂ ਚਾਹੀਦਾ।"

ਅਖ਼ੀਰ ਵਿੱਚ ਵਿਗਿਆਨੀਆਂ ਮੁਤਾਬਕ ਵੈਕਸੀਨ ਨਾਲ ਵੇਰੀਐਂਟ ਨੂੰ ਵੀ ਰੋਕਣ ਵਿੱਚ ਮਦਦ ਮਿਲਦੀ ਹੈ। ਨੇਚਰ ਰਸਾਲੇ ਵਿੱਚ ਪ੍ਰੋਫ਼ੈਸਰ ਗੁਪਤਾ ਅਤੇ ਉਨ੍ਹਾਂ ਦੇ ਸਾਥੀ ਖੋਜਕਾਰਾਂ ਦੇ ਪ੍ਰਕਾਸ਼ਿਤ ਹੋਏ ਖੋਜ ਅਧਿਐਨ ਮੁਤਾਬਕ ਕੁਝ ਵੇਰੀਐਂਟ ਯਕੀਨੀ ਤੌਰ ''ਤੇ ਇੰਨਾਂ ਵੈਕਸੀਨਜ਼ ਤੋਂ ਬਚ ਜਾਣਗੇ ਅਤੇ ਅਜਿਹੇ ਵੇਰੀਐਂਟਸ ''ਤੇ ਕਾਬੂ ਅਗਲੀ ਪੀੜ੍ਹੀ ਦੀ ਵੈਕਸੀਨ ਅਤੇ ਬਦਲਵੇਂ ਵਾਇਰਲ ਐਂਟੀਜਨ ਦੇ ਇਸਤੇਮਾਲ ਨਾਲ ਹੋ ਸਕੇਗਾ।

ਹਾਲ ਦੀ ਘੜੀ ਵੀ ਲਾਗ਼ ਦੀ ਸਥਿਤੀ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਟੀਕਾਕਰਣ ਸਭ ਤੋਂ ਵੱਧ ਅਹਿਮ ਹੈ।

ਡਾ. ਕਾਮਿਲ ਨੇ ਦੱਸਿਆ, "ਜ਼ਿਆਦਾਤਰ ਲੋਕਾਂ ਲਈ ਵੈਕਸੀਨ, ਬੀਮਾਰੀ ਅਤੇ ਹਸਪਤਾਲ ਵਿੱਚ ਮੌਤ ਦੇ ਖ਼ਤਰੇ ਤੋਂ ਬਚਾਅ ਹੈ। ਇਸ ਲਈ ਜਿਹੜੀ ਵੀ ਵੈਕਸੀਨ ਉਪਲਭਧ ਹੈ, ਉਹ ਲੈਣੀ ਚਾਹੀਦੀ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਿਸੇ ਆਦਰਸ਼ ਕਾਰਗਰ ਵੈਕਸੀਨ ਦੀ ਉਡੀਕ ਕਰਨੀ ਚਾਹੀਦੀ ਹੈ।"

ਇਹ ਵੀ ਪੜ੍ਹੋ:

  • ''ਇੰਟੀਮੇਸੀ ਕੋਆਰਡੀਨੇਟਰ'': ''ਪਰਦੇ ਉੱਤੇ ਸੈਕਸ ਵਾਲੇ ਦ੍ਰਿਸ਼ ਫਿਲਮਾਉਣ ''ਚ ਮਦਦ ਕਰਨਾ ਮੇਰਾ ਕੰਮ ਹੈ''
  • ਜਸੂਸੀ ਸਕੈਂਡਲ ਜਿਸ ਨੇ ਇੱਕ ਵਿਗਿਆਨੀ ਦਾ ਕਰੀਅਰ ਤਬਾਹ ਕਰ ਦਿੱਤਾ
  • ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ

https://www.youtube.com/watch?v=9gOvJP8z_A4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f515004e-f8ac-4943-ad2a-c24359040bfb'',''assetType'': ''STY'',''pageCounter'': ''punjabi.india.story.56841505.page'',''title'': ''ਕੋਰੋਨਾ ਕਹਿਰ : ਭਾਰਤ ਵਿੱਚ ਦੂਜਾ ਵੇਰੀਐਂਟ ਇੰਨਾਂ ਖ਼ਤਰਨਾਕ ਕਿਉਂ ਹੈ?'',''author'': ''ਸੌਤਿਕ ਬਿਸਵਾਸ'',''published'': ''2021-04-22T14:23:41Z'',''updated'': ''2021-04-22T14:24:00Z''});s_bbcws(''track'',''pageView'');