ਆਕਸੀਜਨ ਸੰਕਟ: ਪੂਰੇ ਭਾਰਤ ''''ਚ ਹਾਹਾਕਾਰ,ਕੀ ਹੈ ਪੰਜਾਬ ਦੇ ਹਾਲਾਤ

04/22/2021 6:20:41 PM

ਆਕਸੀਜਨ ਦਾ ਸੰਕਟ ਇਸ ਵੇਲੇ ਸਮੁੱਚੇ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਇਸੇ ਨੂੰ ਲੈ ਕੇ ਪੰਜਾਬ ਵਿੱਚ ਵੀ ਸਥਿਤੀ ਕੁਝ ਠੀਕ ਨਹੀਂ ਹੈ।

ਆਕਸੀਜਨ ਦੀ ਕਮੀ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਚਿੱਠੀ ਲਿਖ ਕੇ ਆਕਸੀਜਨ ਦਾ ਕੋਟਾ ਵਧਾਉਣ ਦੀ ਮੰਗ ਕੀਤੀ ਹੈ।

ਉਧਰ ਭਾਰਤ ਵਿਚ ਆਕਸੀਜਨ ਕਾਰਨ ਮੱਚੀ ਹਾਹਾਕਾਰ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਮਾਮਲੇ ਵਿੱਚ ਖੁਦ ਹੀ ਦਖ਼ਲ ਦਿੰਦਿਆਂ ਕੇਂਦਰ ਸਰਕਾਰ ਨੂੰ ਹਸਪਤਾਲਾਂ ਨੂੰ ਆਕਸੀਜਨ ਸਪਲਾਈ, ਦਵਾਈਆਂ ਅਤੇ ਟੀਕੇ ਮੁਹੱਈਆਂ ਕਰਵਾਉਣ ਦੇ ਨੈਸ਼ਨਲ ਪਲਾਨ ਅਦਾਲਤ ਸਾਹਮਣੇ ਰੱਖਣ ਲਈ ਕਿਹਾ ਹੈ।

ਇਹ ਵੀ ਪੜ੍ਹੋ-

  • ''ਜਿਨ੍ਹਾਂ ''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ, ਉਨ੍ਹਾਂ ਨੂੰ ਪੁੱਛੋ ਕੋਰੋਨਾ ਹੈ ਕਿ ਨਹੀਂ''
  • ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ ''ਚ ਵੀ ਆਕਸੀਜਨ ਦੀ ਕਿੱਲਤ
  • ਕੋਰੋਨਾਵਾਇਰਸ ਸੰਕਟ: ਸੁਪਰੀਮ ਕੋਰਟ ਨੇ ਕਿਹਾ ਸਰਕਾਰ ਆਪਣੇ ਨੈਸ਼ਨਲ ਪਲਾਨ ਬਾਰੇ ਦੱਸੇ

ਪੰਜਾਬ ਵਿਚ ਇਸ ਸਮੇਂ ਆਕਸੀਜਨ ਦੀ ਕੀ ਹੈ ਸਥਿਤੀ

ਪੰਜਾਬ ਦੇ ਸਿਹਤ ਮੰਤਰਾਲੇ ਦੇ ਦਸਤਾਵੇਜ਼ਾਂ ਮੁਤਾਬਕ ਵਿੱਚ ਇਸ ਸਮੇਂ ਸੂਬੇ ਵਿਚਲੀਆਂ ਸਾਰੀਆਂ ਸਿਹਤ ਸੰਭਾਲ ਸੰਸਥਾਵਾਂ ਵਿੱਚ ਮੈਡੀਕਲ ਆਕਸੀਜਨ ਸਟੋਰ ਕਰਕੇ ਰੱਖਣ ਦੀ ਸਮਰੱਥਾ 300 ਐਮ.ਟੀ. ਹੈ।

ਪਰ ਮੌਜੂਦਾ ਹਾਲਾਤ ਵਿੱਚ ਪੰਜਾਬ ਵਿਖੇ ਮੈਡੀਕਲ ਆਕਸੀਜਨ ਦੀ ਰੋਜ਼ਾਨਾ ਖਪਤ 105-110 ਐਮ.ਟੀ. ਦੇ ਨੇੜੇ ਹੈ।

BBC

ਪੰਜਾਬ ਸਰਕਾਰ ਦੇ 21 ਅਪ੍ਰੈਲ ਦੇ ਅੰਕੜਿਆ ਮੁਤਾਬਕ ਜਿਸ ਤਰੀਕੇ ਨਾਲ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਇਜ਼ਾਫਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਹ ਖ਼ਪਤ ਅਗਲੇ ਦੋ ਹਫ਼ਤਿਆਂ ਵਿੱਚ ਵਧ ਕੇ 150-170 ਐਮ.ਟੀ. ਤੱਕ ਪਹੁੰਚ ਸਕਦੀ ਹੈ।

ਪੰਜਾਬ ਸਰਕਾਰ ਮੁਤਾਬਕ ਆਕਸੀਜਨ ਬਾਰੇ ਕੇਂਦਰੀ ਕੰਟਰੋਲ ਗਰੁੱਪ ਵੱਲੋਂ 15 ਅਪ੍ਰੈਲ, 2021 ਨੂੰ 126 ਐਮ.ਟੀ. ਦੀ ਅਲਾਟਮੈਂਟ ਕੀਤੀ ਗਈ ਸੀ, ਪਰ ਇਹ ਅਲਾਟਮੈਂਟ 25 ਅਪ੍ਰੈਲ ਤੋਂ ਘਟਾ ਕੇ 82 ਐਮ.ਟੀ. ਕਰ ਦਿੱਤੀ ਗਈ ਹੈ ਜੋ ਕਿ ਸੂਬੇ ਦੀ ਜ਼ਰੂਰਤ ਨੂੰ ਪੂਰਾ ਕਰਨ ਵਿੱਚ ਨਾਕਾਫ਼ੀ ਹੈ।

ਇਸ ਤੋਂ ਇਲਾਵਾ ਆਕਸੀਜਨ ਦੀ ਸਪਲਾਈ ਲਈ ਪੰਜਾਬ ਨੂੰ ਚੰਡੀਗੜ੍ਹ ਦੇ ਨਾਲ ਵੀ ਜੋੜ ਦਿੱਤਾ ਗਿਆ ਹੈ, ਜਿਸ ਮੁਤਾਬਕ ਪੰਜਾਬ ਦੇ ਕੋਟੇ ਵਿਚੋਂ 22 ਐਮਟੀ ਆਕਸੀਜਨ ਚੰਡੀਗੜ੍ਹ ਨੂੰ ਦੇਣੀ ਪੈ ਰਹੀ ਹੈ।

ਇਸ ਦੇ ਨਾਲ ਪੰਜਾਬ ਦਾ ਹਿੱਸਾ ਹੋਰ ਘੱਟ ਗਿਆ ਹੈ। ਇਸ ਕਰ ਕੇ ਪੰਜਾਬ ਕੇਂਦਰ ਤੋਂ ਰੋਜ਼ਾਨਾ 120 ਐਮ.ਟੀ. ਦੀ ਸਪਲਾਈ ਦੀ ਮੰਗ ਕਰ ਰਿਹਾ ਹੈ, ਜੋ ਕਿ ਪੀ.ਜੀ.ਆਈ., ਚੰਡੀਗੜ੍ਹ ਨੂੰ ਦਿੱਤੇ ਜਾਣ ਵਾਲੇ 22 ਐਮ.ਟੀ. ਹਿੱਸੇ ਤੋਂ ਵੱਖ ਹੋਵੇ।

ਪੰਜਾਬ ਦੇ ਜ਼ਿਲ੍ਹਾ ਪੱਧਰ ''ਤੇ ਕੀ ਹਾਲਾਤ

ਮੋਹਾਲੀ

ਸਿਵਲ ਸਰਜਨ ਡਾ.ਆਦਰਸ਼ਪਾਲ ਕੌਰ ਨੇ ਦੱਸਿਆ ਕਿ ਜਿਲ੍ਹੇ ਦੀਆਂ ਸਰਕਾਰੀ ਸਿਹਤ ਸਹੂਲਤਾਂ ਲਈ ਆਕਸੀਜਨ ਦੀ ਘਾਟ ਨਹੀਂ ਹੈ, ਉਨ੍ਹਾਂ ਕੋਲ ਹਰ ਰੋਜ਼ ਔਸਤਨ 80 ਸਿਲੰਡਰ ਮੌਜੂਦ ਰਹਿੰਦੇ ਹਨ ਅਤੇ 50 ਸਿਲੰਡਰਾਂ ਦੀ ਖ਼ਪਤ ਹੈ।

ਫੌਰਟਿਜ਼ ਹਸਪਤਾਲ ਮੁਹਾਲੀ ਵਿੱਚ ਇੱਕ ਹਫਤੇ ਦੀ ਆਕਸੀਜਨ ਦਾ ਸਟੌਕ ਹੈ।

ਨਿਜੀ ਹਸਪਤਾਲਾਂ ਬਾਰੇ ਨੋਡਲ ਅਧਿਕਾਰੀ ਡਾ.ਭਾਵਨਾ ਅਹੁਜਾ ਨੇ ਦੱਸਿਆ ਕਿ ਹੁਣ ਤੱਕ ਆਕਸੀਜਨ ਦੀ ਕਮੀ ਨਹੀਂ ਆਈ। ਪਰ ਇਸ ਵਾਰ ਜੋ ਐਡਵਾਂਸ ਸਟੌਕ ਆਉਣਾ ਸੀ ਉਸ ਦੀ ਪੁਸ਼ਟੀ ਫਿਲਹਾਲ ਉਨ੍ਹਾਂ ਕੋਲ ਨਹੀਂ ਆਈ ਹੈ। 16 ਮੀਟ੍ਰਿਕ ਟਨ ਦੀ ਸਮਰੱਥਾ ਹੈ ਅਤੇ ਹਰ ਰੋਜ਼ ਔਸਤਨ 2 ਮੀਟ੍ਰਿਕ ਟਨ ਇਸਤੇਮਾਲ ਹੋ ਰਹੀ ਹੈ।

ਫੌਰਟਿਸ ਹਸਪਤਾਲ ਵਿੱਚ ਲੈਵਲ-2 ਅਤੇ ਲੈਵਲ-3 ਦੇ ਮਰੀਜ਼ਾਂ ਲਈ ਸਹੂਲਤ ਹੈ। 45 ਆਈਸੀਯੂ ਬੈਡ ਅਤੇ 12 ਵੈਂਟੀਲੇਟਰ ਹਨ, ਜੋ ਕਿ ਲਗਭਗ ਫੁੱਲ ਹਨ।

IVY ਹਸਪਤਾਲ ਮੁਹਾਲੀ ਵਿੱਚ ਆਕਸੀਜਨ ਸਟੋਰੇਜ ਦੀ ਕੁੱਲ ਸਮਰੱਥਾ 2.28 ਮੀਟਰਿਕ ਟਨ ਹੈ ਅਤੇ ਵੀਰਵਾਰ ਸਵੇਰ ਤੱਕ 2 ਮੀਟਰਿਕ ਟੀਨ ਉਪਲੱਬਧ ਹੈ ਅਤੇ ਔਸਤਨ 1.1 ਮੀਟਰਿਕ ਟਨ ਦੀ ਖਪਤ ਹੈ।

16 ਆਈਸੀਯੂ ਬੈੱਡ ਹਨ ਅਤੇ 6 ਵੈਂਟੀਲੇਟਰ ਹਨ। ਆਈਸੀਯੂ ਬੈੱਡ ਲਗਭਗ ਫੁੱਲ ਹਨ ਅਤੇ ਵੈਂਟੀਲੇਟਰ ਸਾਰੇ ਖਾਲੀ ਹਨ।

ਡਾ.ਸ਼ਿਵਾਨੀ ਪੁੰਜ ਨੇ ਦੱਸਿਆ ਕਿ ਹਰ ਰੋਜ਼ ਨਿਰਵਿਘਨ ਸਪਲਾਈ ਆ ਰਹੀ ਹੈ।

ਸਰਕਾਰੀ ਸਿਹਤ ਕੇਂਦਰਾਂ ਵਿੱਚ ਕੋਵਿਡ ਦੇ ਲੈਵਲ-3 ਮਰੀਜ਼ਾਂ ਦੇ ਇਲਾਜ ਦੀ ਸਮਰੱਥਾ ਨਹੀਂ। ਅਜਿਹੇ ਮਰੀਜ਼ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਭੇਜੇ ਜਾਂਦੇ ਹਨ।

ਲੈਵਲ-2 ਦੇ ਮਰੀਜ਼ਾਂ ਲਈ ਸਹੂਲਤ ਹੈ, ਯਾਨਿ ਉਹ ਜਿੰਨਾ ਨੂੰ ਆਕਸੀਜਨ ਦੀ ਲੋੜ ਪੈਂਦੀ ਹੈ।

ਕੁੱਲ 80 ਬਿਸਤਰਿਆਂ ਦੀ ਸਹੂਲਤ ਹੈ ਅਤੇ 60 ਮਰੀਜ਼ ਦਾਖ਼ਲ ਹਨ।

ਰੂਪਨਗਰ (ਰੋਪੜ)

ਆਕਸੀਜਨ ਦੀ ਘਾਟ ਨਹੀਂ ਹੈ। ਔਸਤਨ ਇਸਤੇਮਾਲ ਹੋ ਰਹੀ ਆਕਸੀਜਨ ਤੋਂ ਦੁੱਗਣੀ ਉਪਲੱਬਧ ਹੈ।

ਸਿਵਲ ਸਰਜਨ ਡਾ.ਦਵਿੰਦਰ ਕੁਮਾਰ ਮੁਤਾਬਕ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਲਈ ਉਨ੍ਹਾਂ ਕੋਲ 3.1 ਮੀਟ੍ਰਿਕ ਟਨ ਆਕਸੀਜਨ ਦੀ ਸਮਰੱਥਾ ਹੈ ਅਤੇ ਔਸਤਨ 1.4 ਮੀਟ੍ਰਿਕ ਟਨ ਇਸਤੇਮਾਲ ਹੋ ਰਹੀ ਹੈ। ਫਿਲਹਾਲ ਸਪਲਾਈ ਵਿੱਚ ਦਿੱਕਤ ਨਹੀਂ।

ਜ਼ਿਲ੍ਹੇ ਦੇ ਵੱਡੇ ਨਿੱਜੀ ਹਸਪਤਾਲ ਪਰਮਾਰ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਇੱਥੇ ਵੀ ਨਿਰਵਿਘਨ ਆਕਸੀਜਨ ਸਪਲਾਈ ਪਹੁੰਚ ਰਹੀ ਹੈ।

ਮੈਨੇਜਰ ਸੁਖਇੰਦਰ ਸਿੰਘ ਨੇ ਦੱਸਿਆ ਕਿ ਇੱਥੇ ਡੀ ਟਾਈਪ ਦੇ 25 ਸਿੰਲਡਰਾਂ ਦਾ ਸਟੌਕ ਰੱਖਿਆ ਜਾਂਦਾ ਹੈ,15 ਸਿਲੰਡਰ ਔਸਤਨ ਇਸਤੇਮਾਲ ਹੁੰਦੇ ਹਨ।

ਨਿੱਜੀ ਹਸਪਤਾਲ ਤੋਂ ਪਤਾ ਲੱਗਿਆ ਕਿ ਫਿਲਹਾਲ ਉਨ੍ਹਾਂ ਨੂੰ ਡਿਮਾਂਡ ਮੁਤਾਬਕ ਆਕਸੀਜਨ ਦੀ ਸਪਲਾਈ ਨਿਰਵਿਘਨ ਪਹੁੰਚ ਰਹੀ ਹੈ।

ਕੋਵਿਡ ਦੇ ਲੈਵਲ-3 ਮਰੀਜ਼ਾਂ ਲਈ ਵੈਂਟੀਲੇਟਰ ਅਤੇ ਆਈਸੀਯੂ ਨਹੀਂ ਹੈ। ਸਰਕਾਰੀ ਹਸਪਤਾਲ ਤੋਂ ਅਜਿਹੇ ਮਰੀਜ਼ਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਜਾਂਦਾ ਹੈ। ਨਿੱਜੀ ਹਸਪਤਾਲਾਂ ਤੋਂ ਮਰੀਜ਼ ਦੀ ਮਰਜ਼ੀ ਮੁਤਾਬਕ ਹੋਰ ਹਸਪਤਾਲਾਂ ਵਿੱਚ ਭੇਜਿਆ ਜਾਂਦਾ ਹੈ।

ਹੁਸ਼ਿਆਰਪੁਰ

ਹੁਸ਼ਿਆਰਪੁਰ ਜਿਲ੍ਹਾ ਹਸਪਤਾਲ ਵਿੱਚ ਆਕਸੀਜਨ ਦੀ ਕੋਈ ਸ਼ੌਰਟੇਜ ਨਹੀਂ। ਜਿਲ੍ਹੇ ਦੀਆਂ ਕੁੱਲ ਸਰਕਾਰੀ ਸਿਹਤ ਸਹੂਲਤਾਂ ਬਾਰੇ ਇਹ ਅੰਕੜਾ ਨਹੀਂ ਮਿਲ ਸਕਿਆ।

Getty Images
ਆਕਸੀਜਨ ਦੀ ਸਪਲਾਈ ਲਈ ਚੰਡੀਗੜ੍ਹ ਨੂੰ ਪੰਜਾਬ ਨਾਲ ਜੋੜਿਆ ਗਿਆ ਹੈ

ਐਸਐਮਓ ਡਾ.ਜਸਵਿੰਦਰ ਸਿੰਘ ਨੇ ਦੱਸਿਆ ਕਿ ਨਿਰਵਿਘਨ ਸਪਲਾਈ ਹੋ ਰਹੀ ਹੈ। 1 ਮੀਟ੍ਰਿਕ ਟਨ ਆਕਸੀਜਨ ਵੀਰਵਾਰ ਸਵੇਰ ਤੱਕ ਉਪਲੱਬਧ ਹੈ ਅਤੇ 0.8 ਮੀਟ੍ਰਿਕ ਟਨ ਖ਼ਪਤ ਹੈ। ਔਸਤਨ 1 ਮੀਟ੍ਰਿਕ ਟਨ ਆਕਸੀਜਨ ਹਰ ਰੋਜ਼ ਮੌਜੂਦ ਹੁੰਦੀ ਹੈ ਅਤੇ ਲੋੜ ਮੁਤਾਬਕ ਸਪਲਾਈ ਆ ਰਹੀ ਹੈ।

IVY ਹਸਪਤਾਲ ਹੁਸ਼ਿਆਰਪੁਰ ਤੋਂ ਡਾ.ਅਰਸ਼ਦ ਨੇ ਦੱਸਿਆ ਕਿ ਉਨ੍ਹਾਂ ਕੋਲ 150 ਆਕਸੀਜਨ ਸਿਲੰਡਰ ਦੀ ਸਮਰੱਥਾ ਹੈ ਅਤੇ ਹਰ ਰੋਜ਼ ਔਸਤਨ 100 ਸਿਲੰਡਰ ਇਸਤੇਮਾਲ ਹੋ ਰਹੇ ਹਨ। ਫਿਲਹਾਲ ਸਪਲਾਈ ਵਿੱਚ ਕੋਈ ਪਰੇਸ਼ਾਨੀ ਨਹੀਂ ਆ ਰਹੀ।

ਜਿਲ੍ਹਾ ਹਸਪਤਾਲ ਵਿੱਚ ਤਿੰਨ ਵੈਂਟੀਲੇਟਰ ਉਪਲੱਬਧ ਹਨ ਅਤੇ ਤਿੰਨੇ ਖਾਲੀ ਹਨ। ਕੁੱਲ ਸੱਤ ਐਚਐਫਐਨਓ ਹਨ ਅਤੇ ਚਾਰ ਖਾਲੀ ਹਨ।

ਫਤਹਿਗੜ੍ਹ

ਸਿਵਲ ਹਸਪਤਾਲ, ਫਤਹਿਗੜ੍ਹ ਦੇ ਮੈਡੀਕਲ ਅਧਿਕਾਰੀ ਪਰਮਿੰਦਰ ਸਿੰਘ ਮੁਤਾਬਕ, ਹਸਪਤਾਲ ''ਚ ਆਕਸੀਜਨ ਦੇ ਕੁੱਲ ਸਿਲੰਡਰ 120 ਹਨ, ਜਿਨ੍ਹਾਂ ਵਿੱਚ ਆਕਸੀਜਨ ਦੇ ਵੱਡੇ ਸਿਲੰਡਰ 60 ਤੇ ਛੋਟੇ ਸਿਲੰਡਰ 60 ਹਨ।

BBC

ਹਸਪਤਾਲ ਵਿੱਚ ਨਾ ਤਾਂ ਕੋਈ ਆਈਸੀਯੂ ਬੈੱਡ ਹੈ ਅਤੇ ਨਾ ਹੀ ਕੋਈ ਵੈਂਟੀਲੇਟਰ।

ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਕੋਵੈਕਸੀਨ ਮੌਜੂਦ ਹੈ। ਕੋਵਿਡ ਵਾਰਡ ਵਿੱਚ 11 ਮਰੀਜ਼ ਭਰਤੀ ਹਨ ਅਤੇ ਹਸਪਤਾਲ ''ਚ ਮਰੀਜ਼ਾਂ ਦੀ ਕੁੱਲ ਸਮਰੱਥਾ 12 ਹੈ।

ਗੁਰਦਾਸਪੁਰ

ਸਿਵਲ ਹਸਪਤਾਲ ਬਟਾਲਾ, ਸਿਵਲ ਹਸਪਤਾਲ ਗੁਰਦਾਸਪੁਰ ਅਤੇ ਸਿਵਲ ਹਸਪਤਾਲ ਧਾਰੀਵਾਲ ''ਚ ਅਤੇ ਕੁਲ 120 ਬੈੱਡ ਹਨ ਅਤੇ ਇਕ ਨਿੱਜੀ ਹਸਪਤਾਲ ਚ ਲੈਵਲ -2 ਦੇ 10 ਬੈਡ ਹਨ।

ਉਨ੍ਹਾਂ ਨੇ ਦੱਸਿਆ ਕਿ ਲੈਵਲ-1 ਵਾਲੇ ਮਰੀਜ਼ਾਂ ਨੂੰ ਘਰ ''ਚ ਹੀ ਆਈਸੋਲੇਟ ਕੀਤਾ ਜਾ ਰਿਹਾ ਹੈ ਅਤੇ ਜਦਕਿ ਲੈਵਲ-2 ਮਰੀਜ਼ਾਂ ਨੂੰ ਹਸਪਤਾਲ ''ਚ ਦਾਖ਼ਲ ਕੀਤਾ ਜਾ ਰਿਹਾ ਹੈ ਅਤੇ ਜੋ ਮਰੀਜ਼ ਗੰਭੀਰ ਹਨ ਉਹ ਲੈਵਲ-3 ''ਚ ਆਉਂਦੇ ਹਨ, ਉਨ੍ਹਾਂ ਨੂੰ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਭੇਜਿਆ ਜਾ ਰਿਹਾ ਹੈ।

ਜ਼ਿਲ੍ਹਾ ਗੁਰਦਾਸਪੁਰ ''ਚ ਸਰਕਾਰੀ ਹਸਪਤਾਲਾਂ ''ਚ ਮਹਿਜ਼ 2 ਹੀ ਵੈਂਟੀਲੇਟਰ ਹਨ।

ਉਥੇ ਹੀ ਸਿਵਲ ਸਰਜਨ ਗੁਰਦਾਸਪੁਰ ਹਰਭਜਨ ਰਾਮ ਮੰਡੀ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ''ਚ ਲੈਵਲ -2 ਤੱਕ ਦੇ ਮਰੀਜ਼ਾਂ ਦੇ ਇਲਾਜ ਲਈ ਹੀ ਸਹੂਲਤ ਹੈ ਅਤੇ ਆਕਸੀਜਨ ਦੀ ਸਪਲਾਈ ਲੋੜ ਮੁਤਾਬਕ ਰੋਜ਼ਾਨਾ ਮਿਲ ਰਹੀ ਹੈ।

ਪਠਾਨਕੋਟ

ਸਿਵਲ ਸਰਜਨ ਡਾ ਹਰਵਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਸਪਤਾਲ ''ਚ 50 ਬੈੱਡ ਲੈਵਲ -2 ਦੇ ਮਰੀਜ਼ਾਂ ਲਈ ਅਤੇ ਨਿੱਜੀ ਹਸਪਤਾਲਾਂ ''ਚ 100 ਦੇ ਕਰੀਬ ਬੈਡ ਇਲਾਜ ਲਈ ਉਪਲੱਬਧ ਹਨ।"

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਲੋੜ ਮੁਤਾਬਕ ਆਕਸੀਜਨ ਦਾ ਸਟਾਕ ਹੈ ਅਤੇ ਸਪਲਾਈ ਵੀ ਲਗਾਤਾਰ ਆ ਰਹੀ ਹੈ।

ਮੋਗਾ

ਕੋਰੋਨਾ ਨੂੰ ਲੈ ਕੇ ਜ਼ਿਲ੍ਹਾ ਮੋਗਾ ਲਈ ਨੋਡਲ ਅਫ਼ਸਰ ਡਾ. ਗਰਗਨਦੀਪ ਸਿੰਘ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ 53 ਹਜ਼ਾਰ ਦੇ ਕਰੀਬ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਹੁਣ ਪਿੱਛੇ 500 ਦੇ ਕਰੀਬ ਟੀਕੇ ਬਚੇ ਹਨ।

Getty Images

ਡਾ. ਗਗਨਦੀਪ ਸਿੰਘ ਨੇ ਦੱਸਿਆ, ''''ਆਈਸੀਯੂ ਦੇ 25 ਬੈਡ ਤਾਂ ਹਸਪਤਾਲਾਂ ''ਚ ਮੌਜੂਦ ਹਨ ਪਰ ਮੋਗਾ ਵਿੱਚ ਵੈਂਟੀਲੇਟਰ ਦੀ ਸਹੂਲਤ ਹਾਲ ਦੀ ਘੜੀ ਉਪਲੱਬਧ ਨਹੀਂ ਹੈ। ਇਸ ਸੇਵਾ ਲਈ ਮਰੀਜ਼ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਲਈ ਹੀ ਰੈਫ਼ਰ ਕੀਤਾ ਜਾਂਦਾ ਹੈ।"

ਫਿਰੋਜ਼ਪੁਰ

ਜ਼ਿਲ੍ਹਾ ਫਿਰੋਜ਼ਪੁਰ ਤੇ ਫਾਜ਼ਿਲਕਾ ''ਚ ਵੀ ਵੈਂਟੀਲੇਟਰ ਉਪਲੱਬਧ ਨਹੀਂ ਹਨ ਤੇ ਇਸ ਸਹੂਤਲ ਲਈ ਮਰੀਜ਼ ਫਰੀਦਕੋਟ ਭੇਜੇ ਜਾਂਦੇ ਹਨ।

ਜ਼ਿਲ੍ਹਾ ਫਿਰੋਜ਼ਪੁਰ ਦੀ ਸਿਵਲ ਸਰਜਨ ਡਾ. ਰਜਿੰਦਰ ਕੌਰ ਦੱਸਦੇ ਹਨ, "ਹੁਣ ਤੱਕ ਇਸ ਜ਼ਿਲ੍ਹੇ ਵਿੱਚ 50 ਹਜ਼ਾਰ ਲੋਕਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਚੁੱਕੀ ਹੈ।

"ਕੋਰੋਨਾ ਮਹਾਮਾਰੀ ਦੌਰਾਨ ਵੈਂਟੀਲਟਰ ਦੀ ਸਹੂਲਤ ਨਹੀਂ ਹੈ। ਆਈਸੀਯੂ ਦੇ ਬੈੱਡ ਹਨ ਤੇ ਆਮ ਹਾਲਾਤ ਲਈ ਆਕਸੀਜਨ ਵੀ ਸਪਲਾਈ ਵੀ ਠੀਕ ਹੈ।"

ਫਰੀਦਕੋਟ

ਜ਼ਿਲ੍ਹਾ ਫਰੀਦਕੋਟ ਦੇ ਸਿਵਲ ਸਰਜਨ ਡਾ. ਸੰਜੇ ਕਪੂਰ ਮੁਤਾਬਕ ਜ਼ਿਲ੍ਹਾ ਫਰੀਦਕੋਟ ਵਿੱਚ ਸਿਹਤ ਵਿਭਾਗ ਵੱਲੋਂ 58 ਹਜ਼ਾਰ ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ, "ਗੁਰੂ ਗੋਬਿੰਦ ਸਿੰਘ ਮੈਲੀਕਲ ਕਾਲਜ ਤੇ ਹਸਪਤਾਲ ਵਿੱਚ ਇਸ ਵੇਲੇ 82 ਵੈਂਟੀਲਟਰ ਉਪਲੱਬਧ ਹਨ। ਸਾਡੇ ਕੋਲ ਆਮ ਹਾਲਾਤ ਨਾਲ ਨਜਿੱਠਣ ਲਈ ਆਕਸੀਜਨ ਦੀ ਸਹੀ ਮਾਤਰਾ ਮੌਜੂਦ ਹੈ ਤੇ ਆਈਸੀਯੂ ਬੈਡ ਵੀ ਹਨ। ਵੈਕਸੀਨੇਸ਼ਨ ਦੀ ਰਫ਼ਤਾਰ ਠੀਕ ਹੈ ਪਰ ਟੀਕਿਆਂ ਦਾ ਸਟਾਕ ਘਟਣ ਲੱਗਾ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਮੁਕਤਸਰ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਇਸ ਵੇਲੇ ਸਰਕਾਰੀ ਪੱਧਰ ''ਤੇ 250 ਮੈਡੀਕਲ ਆਕਸੀਜਨ ਦੇ ਸਿਲੰਡਰ ਹਸਪਤਾਲਾਂ ''ਚ ਮੌਜੂਦ ਹਨ।

ਸਿਵਲ ਸਰਜਨ ਡਾ. ਰੰਜੂ ਸਿੰਗਲਾ ਦਾ ਕਹਿਣਾ ਹੈ ਕਿ ਆਈਸੀਯੂ ਦੇ ਬੈੱਡ ਸਹੀ ਹਾਲਤ ਵਿੱਚ ਹਨ ਤੇ 7 ਵੈਂਟੀਲੇਟਰ ਸਿਹਤ ਵਿਭਾਗ ਕੋਲ ਹਨ।

"ਅਸੀਂ ਹੁਣ ਤੱਕ 53 ਹਜ਼ਾਰ ਲੋਕਾਂ ਨੂੰ ਕੋਰੋਨਾ ਦੇ ਟੀਕੇ ਲਗਾ ਚੁੱਕੇ ਹਾਂ ਪਰ ਹੁਣ ਹੋਰ ਵੈਕਸੀਨ ਦੀ ਜ਼ਰੂਰਤ ਪਵੇਗੀ ਕਿਉਂਕਿ ਲੋਕਾਂ ਵਿੱਚ ਟੀਕਾਕਰਨ ਲਈ ਚੇਤਨਾ ਆ ਰਹੀ ਹੈ।"

ਫਾਜ਼ਿਲਕਾ

ਜ਼ਿਲ੍ਹਾ ਫਾਜ਼ਿਲਕਾ ਵਿੱਚ ਹੁਣ ਤੱਕ 45 ਹਜ਼ਾਰ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ ਪਰ ਵੈਂਟੀਲੇਟਰ ਦੀ ਕਮੀ ਇਸ ਜ਼ਿਲ੍ਹੇ ਵਿੱਚ ਵੀ ਹੈ।

ਸਿਵਲ ਸਰਜਨ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਦੋ ਐਂਬੂਲੈਂਸ ਵਿੱਚ ਵੈਂਟੀਲੇਟਰ ਹਨ ਪਰ ਇਹ ਸੇਵਾ ਸਿਰਫ਼ ਗੰਭੀਰ ਮਰੀਜ਼ਾਂ ਨੂੰ ਫਰੀਦਕੋਟ ਜਾਂ ਲੁਧਿਆਣਾ ਲਈ ਰੈਫ਼ਰ ਕਰਨ ਲਈ ਮੌਜੂਦ ਰਹਿੰਦੀ ਹੈ।

ਉਨ੍ਹਾ ਨੇ ਦੱਸਿਆ, "ਹੁਣ ਕੋਰੋਨਾ ਵੈਕਸੀਨ ਦੀ ਕਮੀ ਮਹਿਸੂਸ ਹੋਣ ਲੱਗੀ ਹੈ। ਆਈਸੀਯੂ ਬੈਡ ਆਮ ਹਸਪਤਾਲਾਂ ਵਾਂਗ ਹੀ ਹਨ।"

ਸੰਗਰੂਰ

ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਕੋਲ 50 ਬੈੱਡ ਦਾ ਕੋਰਨਾ ਵਾਰਡ ਹੈ, ਜਿਸ ਵਿੱਚ ਇਸ ਵਕਤ 24 ਮਰੀਜ਼ ਦਾਖ਼ਲ ਹਨ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਮੈਡੀਕਲ ਆਕਸੀਜਨ ਜਾਂ ਵੈਕਸੀਨ ਦੀ ਕੋਈ ਕਮੀਂ ਨਹੀਂ ਹੈ। ਵੈਂਟੀਲੇਟਰ ਦੀ ਸੁਵਿਧਾ ਬਾਰੇ ਉਨ੍ਹਾਂ ਦੱਸਿਆ ਕਿ ਸੰਗਰੂਰ ਸਿਵਲ ਹਸਪਤਾਲ ਲੈਵਲ-2 ਹਸਪਤਾਲਾਂ ਦੀ ਕੈਟਾਗਰੀ ਵਿੱਚ ਆਉਂਦਾ ਹੈ ਇਸ ਲਈ ਵੈਂਟੀਲੇਟਰ ਦੀ ਸੁਵਿਧਾ ਉਨ੍ਹਾਂ ਕੋਲ ਨਹੀਂ ਹੈ।

ਮਾਨਸਾ

ਜ਼ਿਲ੍ਹਾ ਮਾਨਸਾ ਦੇ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਮੁਤਾਬਕ ਜ਼ਿਲ੍ਹੇ ਵਿੱਚ 30 ਹਜ਼ਾਰ ਦੇ ਕਰੀਬ ਲੋਕਾਂ ਦਾ ਟੀਕਾਕਰਨ ਹੋ ਗਿਆ ਹੈ।

ਉਨ੍ਹਾਂ ਮੁਤਾਬਕ, "ਵੈਕਸੀਨ ਦੀ ਕਮੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਉੱਪਰੋਂ ਸਪਲਾਈ ਨਿਰੰਤਰ ਆ ਰਹੀ ਹੈ। ਸਾਡੇ ਕੋਲ 5 ਵੈਂਟੀਲੇਟਰ ਹਨ ਤੇ ਮੈਡੀਕਲ ਆਕਸੀਜਨ ਵੀ ਸਹੀ ਮਾਤਰਾ ''ਚ ਉਪਲੱਬਧ ਹੈ। ਕਿਸੇ ਵੀ ਤਰ੍ਹਾਂ ਦੀ ਮਾੜੀ ਹਾਲਤ ਨਾਲ ਨਜਿੱਠਣ ਲਈ ਆਈਸੀਯੂ ਬੈਡ ਤਿਆਰ ਰੱਖੇ ਗਏ ਹਨ।"

ਬਠਿੰਡਾ

ਜ਼ਿਲ੍ਹਾ ਬਠਿੰਡਾ ਸਿਵਲ ਸਰਜਨ ਡਾ. ਡੇਜਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਹਰ ਰੋਜ਼ ਇੱਕ ਹਜ਼ਾਰ ਦੇ ਕਰੀਬ ਟੀਕਾਕਰਨ ਕੀਤਾ ਜਾ ਰਿਹਾ ਹੈ।

"ਵੈਕਸੀਨੇਸ਼ਨ ਦੀ ਨਿਰੰਤਰ ਸਪਲਾਈ ਆ ਰਹੀ ਹੈ। ਦੂਜੇ ਪਾਸੇ, ਸਾਡੇ ਕੋਲ ਇੱਕ ਵੈਂਟੀਲੇਟਰ ਹੈ ਅਤੇ ਲੈਵਲ-3 ਹੋਣ ''ਤੇ ਅਸੀਂ ਮਰੀਜ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲਈ ਰੈਫ਼ਰ ਕਰਦੇ ਹਾਂ। ਸਾਡੇ ਕੋਲ ਆਈਸੀਯੂ ਬੈਡ ਤੇ ਮੈਡੀਕਲ ਆਕਸੀਜਨ ਦੀ ਮਾਤਰਾ ਆਮ ਸਥਿਤੀ ਲਈ ਤਸੱਲੀਬਖਸ਼ ਹਨ।"

ਬਰਨਾਲਾ

ਬਰਨਾਲਾ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ , "ਸਾਡੇ ਕੋਲ 50 ਮਰੀਜ਼ਾਂ ਦੀ ਸਮਰੱਥਾ ਵਾਲਾ ਕਰੋਨਾ ਵਾਰਡ ਹੈ। ਇਸ ਵਿੱਚ ਇਸ ਵੇਲੇ 30 ਮਰੀਜ਼ ਦਾਖ਼ਲ ਹਨ। ਲੋੜ ਪੈਣ ਉੱਤੇ ਸਾਡੇ ਕੋਲ ਵਾਧੂ ਪ੍ਰਬੰਧ ਵੀ ਕੀਤੇ ਹੋਏ ਹਨ।"

ਉਨ੍ਹਾਂ ਨੇ ਦੱਸਿਆ ਕਿ ਆਕਸੀਜਨ ਸਾਡੇ ਕੋਲ ਲੋੜ ਮੁਤਾਬਕ ਹੈ। ਵੈਕਸੀਨ ਲਗਾਉਣ ਦਾ ਕੰਮ ਵੀ ਲਗਾਤਾਰ ਚੱਲ ਰਿਹਾ ਹੈ ਪਰ ਵੈਕਸੀਨ ਦੀ ਪਿਛਲੇ ਦੋ ਚਾਰ ਦਿਨਾਂ ਤੋਂ ਸਪਲਾਈ ਵਿੱਚ ਕਮੀਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੈਂਟੀਲੇਟਰ ਅਤੇ ਆਈਸੀਯੂ ਦੀ ਸੁਵਿਧਾ ਬਾਰੇ ਉਨਾਂ ਦੱਸਿਆ ਕਿ ਆਈਸੀਯੂ ਅਤੇ ਵੈਂਟੀਲੇਟਰ ਦੀ ਸੁਵਿਧਾ ਲੈਵਲ-3 ਹਸਪਤਾਲਾਂ ਵਿੱਚ ਦਿੱਤੀ ਗਈ ਹੈ ਜੋ ਕਿ ਮੈਡੀਕਲ ਕਾਲਜ ਫਰੀਦਕੋਟ ਅਤੇ ਪਟਿਆਲਾ ਵਿਖੇ ੳਪਲੱਬਧ ਹਨ।

ਪਟਿਆਲਾ

ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰੀਡੈਂਟ ਡਾਕਟਰ ਹਰਨਾਮ ਸਿੰਘ ਰੇਖੀ ਨੇ ਦੱਸਿਆ, "ਸਾਡੇ ਇੱਥੇ ਤਿੰਨ ਤਰ੍ਹਾਂ ਦੀ ਆਕਸੀਜਨ ਹੈ, ਗੈਸ ਸਿਲੰਡਰ 1000 ਤੋਂ 1400 ਰੋਜ਼ਾਨਾ, 6000 ਦੀ ਸਮਰੱਥਾ ਵਾਲਾ ਲਿਕੁਇੰਡ ਆਕਸੀਜਨ ਟੈਂਕਰ ਅਤੇ ਹਵਾ ਤੋਂ ਉਤਪੰਨ ਹੋਣ ਵਾਲੇ 50-60 ਸਿੰਲਡਰ ਹਨ।"

BBC

"ਹਸਪਤਾਲ ਵਿੱਚ 120 ਵੈਂਟੀਲੇਟਰ ਬੈੱਡ ਹਨ ਅਤੇ 192 ਬੈੱਡ ਆਕਜੀਸਨ ਦੀ ਸਪਲਾਈ ਵਾਲੇ ਹਨ।"

ਪੰਜਾਬ ਕਿਵੇਂ ਕਰ ਰਿਹਾ ਹੈ ਆਕਸੀਜਨ ਦੀ ਪੂਰਤੀ

ਪੰਜਾਬ ਸਰਕਾਰ ਸੂਬੇ ਵਿੱਚ ਕੋਈ ਵੀ ਐਲਐਮਓ (liquid medical oxygen) ਪਲਾਂਟ ਨਹੀਂ ਹੈ। ਇਸ ਲਈ ਆਕਸੀਜਨ ਦੀ ਪੂਰਤੀ ਕੁਝ ਕੁ ਜ਼ਿਲਿਆਂ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੋਵਾਂ ਵਿਚਲੇ ਪਲਾਂਟਾਂ ਅਤੇ ਸੂਬੇ ਦੇ ਏ.ਐਸ.ਯੂਜ਼., ਰਿਫਿਲਰਜ਼ (ਮੁੜ ਭਰਾਈ ਵਾਲੇ) ਅਤੇ ਉਤਪਾਦਕਾਂ ਵੱਲੋਂ ਪੂਰੀ ਕੀਤੀ ਜਾ ਰਹੀ ਹੈ।

ਪੰਜਾਬ ਲਈ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਉਤਪਾਦਕਾਂ/ਡਿਸਟਰੀਬਿਊਟਰਾਂ ਨੂੰ ਸਪਲਾਈ ਅਤੇ ਲਿਕੁਇਡ ਆਕਸੀਜਨ ਦੀ ਮੁੜ ਭਰਾਈ ਸੂਬੇ ਤੋਂ ਬਾਹਰਲੇ ਉਤਪਾਦਕਾਂ ਵੱਲੋਂ ਕੀਤੀ ਜਾਂਦੀ ਹੈ ਅਤੇ ਪੰਜਾਬ ਆਈਨੌਕਸ, ਬੱਦੀ (ਹਿਮਾਚਲ ਪ੍ਰਦੇਸ਼), ਏਅਰ ਲਿਕੁਇਡ, ਪਾਣੀਪਤ, ਰੁੜਕੀ ਤੋਂ ਇਲਾਵਾ ਦੇਹਰਾਦੂਨ ਤੋਂ ਸਪਲਾਈ ਲੈਂਦਾ ਹੈ।

ਦੋ ਪਲਾਟਾਂ ਨੂੰ ਕੇਂਦਰ ਦੀ ਮਨਜ਼ੂਰੀ ਦਾ ਇੰਤਜ਼ਾਰ

ਪਟਿਆਲਾ ਅਤੇ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲਾਂ ਲਈ ਦੋ ਮਹੀਨੇ ਪਹਿਲਾਂ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤੇ ਗਏ ਸਨ।

2 ਪ੍ਰੈਸ਼ਰ ਸਵਿੰਗ ਐਡਸੌਰਪਸ਼ਨ (ਪੀਐਸਏ) ਪਲਾਂਟਾਂ ਦੀ ਮੰਗ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨੂੰ ਇਨ੍ਹਾਂ ਦੀ ਸਥਾਪਨਾ ਕੀਤੇ ਜਾਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਤਾਂ ਜੋ ਐਲਐਮਓ ਸਪਲਾਇਰਾਂ ਉੱਤੇ ਆਕਸੀਜਨ ਦੀ ਲੋੜ ਸਬੰਧੀ ਨਿਰਭਰਤਾ ਘੱਟ ਹੋ ਸਕੇ।

ਬੈੱਡ ਦੀ ਵਿਵਸਥਾ ਅਤੇ ਟੈੱਸਟ

ਕੋਵਿਡ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਗ਼ੈਰ-ਜ਼ਰੂਰੀ ਅਪਰੇਸ਼ਨ ਤੁਰੰਤ ਬੰਦ ਦਿੱਤੇ ਹਨ।

Getty Images

ਇਸ ਦੇ ਨਾਲ ਹੀ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ਾਂ ਲਈ 75 ਫ਼ੀਸਦੀ ਬੈੱਡ ਰਾਖਵੇਂ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਪੰਜਾਬ ਸਰਕਾਰ ਦੇ 21 ਅਪ੍ਰੈਲ ਦੇ ਅੰਕੜਿਆਂ ਮੁਤਾਬਕ ਸੂਬੇ ਵਿਚ ਮੌਜੂਦਾ ਐਕਟਿਵ ਕੇਸ 38,866 ਹਨ ਅਤੇ ਜੋ ਮਰੀਜ਼ ਆਕਸੀਜਨ ਸਪੋਰਟ ਉੱਤੇ ਹਨ ਉਨ੍ਹਾਂ ਦੀ ਗਿਣਤੀ 495 ਅਤੇ ਵੈਂਟੀਲੇਟਰ ਉੱਤੇ 42 ਮਰੀਜ਼ ਹਨ।

ਕੋਰੋਨਾ ਕਾਰਨ ਹੁਣ ਤੱਕ ਪੰਜਾਬ ਵਿੱਚ 8,114 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਸਰਕਾਰ ਮੁਤਾਬਕ ਕੋਵੀਸ਼ੀਲਡ ਵੈਕਸੀਨ ਦੀਆਂ ਚਾਰ ਲੱਖ ਤੋਂ ਵੱਧ ਖ਼ੁਰਾਕਾਂ ਕੇਂਦਰ ਪੰਜਾਬ ਭੇਜ ਰਿਹਾ ਹੈ।

ਪੰਜਾਬ ਦੇ ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਇਸ ਸਮੇਂ ਰੋਜ਼ਾਨਾ 54,000 ਟੈੱਸਟ ਕੀਤੇ ਜਾ ਰਹੇ ਹਨ ਅਤੇ ਇਹਨਾਂ ਵਿੱਚ ਹੋਰ ਵਾਧਾ ਕੀਤਾ ਜਾਵੇਗਾ।

(ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਨਵਦੀਪ ਕੌਰ ਗਰੇਵਾਲ, ਸੁਰਿੰਦਰ ਮਾਨ, ਗੁਰਵਿੰਦਰ ਗਰੇਵਾਲ, ਗੁਰਪ੍ਰੀਤ ਸਿੰਘ ਚਾਵਲਾ ਤੇ ਸੁਖਚਰਨਪ੍ਰੀਤ)

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=O8eJm6XzuOA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9e828619-c877-4afe-9d0b-fee56e39e96f'',''assetType'': ''STY'',''pageCounter'': ''punjabi.india.story.56846327.page'',''title'': ''ਆਕਸੀਜਨ ਸੰਕਟ: ਪੂਰੇ ਭਾਰਤ \''ਚ ਹਾਹਾਕਾਰ,ਕੀ ਹੈ ਪੰਜਾਬ ਦੇ ਹਾਲਾਤ'',''published'': ''2021-04-22T12:38:06Z'',''updated'': ''2021-04-22T12:38:06Z''});s_bbcws(''track'',''pageView'');