ਕੋਰੋਨਾਵਾਇਰਸ: ਭਾਜਪਾ ਆਗੂਆਂ ਦੀ ਚਿੰਤਾ, ''''ਬੈੱਡ, ਆਕਸੀਜਨ ਲਈ ਫੋਨ ਆ ਰਹੇ ਹਨ...ਮਦਦ ਕਰਨਾ ਔਖਾ ਹੋਇਆ'''' - ਪ੍ਰੈੱਸ ਰਿਵੀਊ

04/22/2021 8:20:41 AM

Getty Images
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਨੂੰ ''''ਤੂਫ਼ਾਨ'''' ਵਾਂਗ ਟੱਕਰ ਮਾਰੀ ਹੈ

ਭਾਜਪਾ ਆਗੂਆਂ ਲਈ ਵੀ ਹੁਣ ਮਦਦ ਕਰਨਾ ਔਖਾ ਹੋ ਗਿਆ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੋਰਨਾ ਦੀ ਪਹਿਲੀ ਲਹਿਰ ਉੱਤੇ ਪਿਛਲੇ ਸਾਲ ਆਪਣੀ ''''ਜਿੱਤ'''' ਦਾ ਸਿਹਰਾ ਲੈਣ ਵਾਲੀ ਭਾਜਪਾ ਅਤੇ ਕੇਂਦਰ ਸਰਕਾਰ ਦੂਜੀ ਲਹਿਰ ਸਬੰਧੀ ਸਿਆਸੀ ਤੌਰ ''ਤੇ ਸੰਘਰਸ਼ ਕਰ ਰਹੀ ਹੈ।

ਇਹ ਵੀ ਪੜ੍ਹੋ:

  • ''ਜਿਨ੍ਹਾਂ ''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ, ਉਨ੍ਹਾਂ ਨੂੰ ਪੁੱਛੋ ਕੋਰੋਨਾ ਹੈ ਕਿ ਨਹੀਂ''
  • ਆਕਸੀਜਨ ਸੰਕਟ: ਅਦਾਲਤ ਦੀ ਮੋਦੀ ਸਰਕਾਰ ਨੂੰ ਫਟਕਾਰ, ਪੰਜਾਬ ''ਚ ਵੀ ਆਕਸੀਜਨ ਦੀ ਕਿੱਲਤ
  • ਮੋਦੀ ਦੀ ਵਾਰਾਣਸੀ : ਕੋਰੋਨਾ ਇਲਾਜ ਲਈ ਦਰ ਦਰ ਭਟਕਦੀ ਮਾਂ ਦੇ ਪੁੱਤ ਨੇ ਰਿਕਸ਼ੇ ''ਚ ਹੀ ਦਮ ਤੋੜਿਆ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਨੂੰ ''''ਤੂਫ਼ਾਨ'''' ਵਾਂਗ ਟੱਕਰ ਮਾਰੀ ਹੈ।

ਇਸ ਲਹਿਰ ਨੇ ਹੁਣ ਤੱਕ ਕਈ ਪਰਿਵਾਰਾਂ ਨੂੰ ਛੂਹਿਆ ਹੈ, ਰੋਜ਼ਾਨਾ ਹੋ ਰਹੀਆਂ ਮੌਤਾਂ ਨੇ ਰਿਕਾਰਡ ਕਾਇਮ ਕਰ ਦਿੱਤਾ ਹੈ ਅਤੇ ਮਰੀਜ਼ਾਂ ਦੇ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜਨ ਸਿਲੰਡਰਾਂ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।

ਦਿ ਇੰਡੀਅਨ ਐਕਸਪ੍ਰੈੱਸ ਦੀ ਇਸ ਖ਼ਬਰ ਮੁਤਾਬਕ ਭਾਜਪਾ ਪਾਰਟੀ ਲਈ ਵੀ ਇਹ ਝਟਕਾ ਹੈ। ਪਿਛਲੇ ਕੁਝ ਦਿਨਾਂ ਤੋਂ ਕਈ ਭਾਜਪਾ ਆਗੂ ਜਿਨ੍ਹਾਂ ਵਿੱਚ ਸੰਸਦ ਮੈਂਬਰ ਅਤੇ ਪਾਰਟੀ ਦਫ਼ਤਰਾਂ ਵਿੱਚ ਬੈਠਦੇ ਲੋਕ ਵੀ ਸ਼ਾਮਲ ਹਨ, ਇਨ੍ਹਾਂ ਨੂੰ ਵੱਖ-ਵੱਖ ਸੂਬਿਆਂ ਵਿੱਚ ਸਹਾਇਤਾ ਲਈ ਫੋਨ ਕਾਲ ਆ ਰਹੀਆਂ ਹਨ।

ਇਨ੍ਹਾਂ ਵਿੱਚੋਂ ਕਈਆਂ ਨੇ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਪਰਿਵਾਰ, ਦੋਸਤਾਂ ਅਤੇ ਆਪਣੇ ਹਲਕੇ ਦੇ ਲੋਕਾਂ ਦੀਆਂ ਮਦਦ ਲਈ ਕਾਲਾਂ ਆ ਰਹੀਆਂ ਹਨ ਪਰ ਉਹ ਬਹੁਤ ਥੋੜ੍ਹਾ ਕਰ ਸਕੇ ਹਨ।

ਇੱਕ ਭਾਜਪਾ ਆਗੂ ਨੇ ਕਿਹਾ, ''''ਅੱਜ-ਕੱਲ੍ਹ ਜਦੋਂ ਵੀ ਫ਼ੋਨ ਦੀ ਘੰਟੀ ਵਜਦੀ ਹੈ ਤਾਂ ਮੈਨੂੰ ਚਿੰਤਾ ਹੁੰਦੀ ਹੈ। ਸਿਰਫ਼ ਰੱਬ ਹੀ ਜਾਣਦਾ ਹੈ ਕਿ ਕੀ ਗੁਜ਼ਾਰਿਸ਼ ਆਵੇਗੀ, ਹਸਪਤਾਲ ਵਿੱਚ ਬੈੱਡ ਲਈ, ਰੈਮਡੈਸੇਵੀਅਰ ਟੀਕੇ ਲਈ, ਆਕਸੀਜਲ ਲਈ ਜਾਂ ਜਲਦੀ ਟੈਸਟ ਕਰਵਾਉਣ ਦੀ - ਅਜਿਹੀਆਂ ਕਾਲਾਂ ਲਗਾਤਾਰ ਆ ਰਹੀਆਂ ਹਨ ਅਤੇ ਇਨ੍ਹਾਂ ਸਾਰੀਆਂ ਗੁਜ਼ਾਰਿਸ਼ਾਂ (ਲੋੜਾਂ) ਨੂੰ ਪੂਰਾ ਕਰਨਾ ਬਹੁਤ ਔਖਾ ਹੈ।''''

ਸਿੰਘੂ ਬਾਰਡਰ ''ਤੇ ਮੁਜ਼ਾਹਰਾ ਕਰ ਰਹੇ 1133 ਕਿਸਾਨਾਂ ਨੂੰ ਲੱਗਿਆ ਕੋਰੋਨਾ ਦਾ ਟੀਕਾ

ਹਾਲ ਹੀ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੂੰ ਕੋਰੋਨਾ ਦਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਸੀ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸਿੰਘੂ ਬਾਰਡਰ ਉੱਤੇ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 1133 ਹੈ। ਦੂਜੇ ਪਾਸੇ ਖ਼ਬਰ ਮੁਤਾਬਕ ਟਿਕਰੀ ਬਾਰਡਰ ਉੱਤੇ ਸਿਹਤ ਮਹਿਕਮੇ ਵੱਲੋਂ ਲਾਏ ਗਏ ਬੂਥ ਉੱਤੇ ਕੋਈ ਵੀ ਟੀਕਾ ਲਗਵਾਉਣ ਨਹੀਂ ਪਹੁੰਚਿਆ।

BBC
ਸਿੰਘੂ ਬਾਰਡਰ ਉੱਤੇ ਬੈਠੇ ਕਿਸਾਨਾਂ ਦੀ ਫਾਈਲ ਫੋਟੋ

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਪਰਗਟ ਸਿੰਘ ਮੁਤਾਬਕ ਹੋਰਨਾਂ ਕਿਸਾਨ ਜਥੇਬੰਦੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਸੀ ਕਿ ਟਿਕਰੀ ਬਾਰਡਰ ਉੱਤੇ ਕੋਈ ਵੀ ਟੀਕਾ ਨਹੀਂ ਲਗਵਾਏਗਾ।

ਪਰਗਟ ਸਿੰਘ ਨੇ ਇਸ ਬਾਰੇ ਕਿਹਾ, ''''ਸਾਨੂੰ ਸਥਾਨਕ ਪ੍ਰਸ਼ਾਸਨ ਉੱਤੇ ਵਿਸ਼ਵਾਸ ਨਹੀਂ ਹੈ ਅਤੇ ਜੇ ਲੋੜ ਪਈ ਤਾਂ ਅਸੀਂ ਪੰਜਾਬ ਤੋਂ ਪ੍ਰਾਈਵੇਟ ਡਾਕਟਰਾਂ ਨੂੰ ਸੱਦਾਂਗੇ।''''

ਦਿੱਲੀ ਮਿਲਟਰੀ ਹਸਪਤਾਲ ''ਚ ਬੈੱਡ ਨਹੀਂ, ਚੰਡੀਗੜ੍ਹ ਲਿਜਾਂਦੇ ਰਿਟਾਇਰਡ ਬ੍ਰਿਗੇਡੀਅਰ ਨੇ ਤੋੜਿਆ ਦਮ

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇੱਕ ਰਿਟਾਇਰਡ ਬ੍ਰਿਗੇਡੀਅਰ ਦੀ ਮੌਤ ਦਿੱਲੀ ਤੋਂ ਚੰਡੀਗੜ੍ਹ ਜਾਂਦਿਆ ਰਾਹ ਵਿੱਚ ਹੀ ਹੋ ਗਈ।

ਖ਼ਬਰ ਮੁਤਾਬਕ ਕੋਵਿਡ ਨਾਲ ਜੁੜੀ ਸਮੱਸਿਆ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ''ਚ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਨਹੀਂ ਕਰਵਾਇਆ ਜਾ ਸਕਿਆ, ਇੱਥੋਂ ਤੱਕ ਕਿ ਫ਼ੌਜ ਦੇ ਬੇਸ ਹਸਪਤਾਲ ਅਤੇ ਡੀਆਰਡੀਓ ਹਸਪਤਾਲ ਵਿੱਚ ਵੀ ਥਾਂ ਨਾ ਮਿਲ ਸਕੀ।

ਰਿਟਾਇਰਡ ਬ੍ਰਿਗੇਡੀਅਰ ਰਸ਼ਪਾਲ ਸਿੰਘ ਪਰਮਾਰ ਦਿੱਲੀ ਦੇ ਪਸ਼ਚਿਮ ਵਿਹਾਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪੁੱਤਰ ਉਨ੍ਹਾਂ ਨੂੰ ਚੰਡੀਗੜ੍ਹ ਇਲਾਜ ਲਈ ਲੈ ਕੇ ਆ ਰਹੇ ਸਨ ਤਾਂ ਰਾਹ ਵਿੱਚ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ।

''ਲੋਕ ਮਰ ਰਹੇ ਹਨ, ਆਕਸੀਜਨ ਤੇ ਵੈਕਸੀਨ ਐਕਸਪੋਰਟ ਕਰਨਾ ਜੁਰਮ ਤੋਂ ਘੱਟ ਨਹੀਂ''

ਕਾਂਗਰਸ ਪਾਰਟੀ ਮੁਤਾਬਕ ਕੇਂਦਰ ਸਰਕਾਰ ਨੇ ਕੋਵਿਡ-19 ਖ਼ਿਲਾਫ਼ ਲੜਾਈ ਵਿੱਚ ਘਰੇਲੂ ਤਿਆਰੀ ਦੀ ਥਾਂ ਆਕਸੀਜਨ, ਰੈਮਡੈਸੇਵੀਅਰ ਟੀਕੇ ਅਤੇ ਟੈਸਟਿੰਗ ਕਿੱਟਾਂ ਲਈ ਐਕਸਪੋਰਟ ਨੂੰ ਹਾਂ ਕਹੀ ਹੈ।

Getty Images
ਰਾਹੁਲ ਗਾਂਧੀ ਮੁਤਾਬਕ ''ਭਾਰਤ ਕੋਲ ਕੋਈ ਵੀ ਕੋਵਿਡ ਸਟ੍ਰੈਟਜੀ ਨਹੀਂ ਹੈ''

ਇੰਡੀਆ ਟੂਡੇ ਦੀ ਖ਼ਬਰ ਮੁਤਾਬਕ ਭਾਰਤ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਖ਼ਬਰ ਮੁਤਾਬਕ ਕਾਂਗਰਸ ਦੇ ਜਨਰਲ ਸਕੱਤਰ ਅਜੇ ਮਾਕਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਦੇ ਨਾਮ ਸੰਬੋਧਨ ਇੱਕ ''ਖ਼ਾਲ੍ਹੀ ਦਿਖਾਵਾ'' ਅਤੇ ਆਮ ਲੋਕਾਂ ਦੀਆਂ ਉਮੀਦਾਂ ''ਤੇ ਖਰਾ ਨਾ ਉੱਤਰਣ ਵਾਲਾ ਸੀ।

ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੂਲ ਗਾਂਧੀ ਨੇ ਟਵੀਟ ਕੀਤਾ ''ਤੇ ਲਿਖਿਆ, ''''ਭਾਰਤ ਕੋਲ ਕੋਈ ਵੀ ਕੋਵਿਡ ਸਟ੍ਰੈਟਜੀ ਨਹੀਂ ਹੈ। ਆਕਸੀਜਨ ਤੇ ਵੈਕਸੀਨ ਐਕਸਪੋਰਟ ਕਰਨਾ ਜਦੋਂ ਸਾਡੇ ਲੋਕ ਮਰ ਰਹੇ ਹਨ ਜੁਰਮ ਤੋਂ ਘੱਟ ਨਹੀਂ।''''

ਇਹ ਵੀ ਪੜ੍ਹੋ:

  • ''ਇੰਟੀਮੇਸੀ ਕੋਆਰਡੀਨੇਟਰ'': ''ਪਰਦੇ ਉੱਤੇ ਸੈਕਸ ਵਾਲੇ ਦ੍ਰਿਸ਼ ਫਿਲਮਾਉਣ ''ਚ ਮਦਦ ਕਰਨਾ ਮੇਰਾ ਕੰਮ ਹੈ''
  • ਜਸੂਸੀ ਸਕੈਂਡਲ ਜਿਸ ਨੇ ਇੱਕ ਵਿਗਿਆਨੀ ਦਾ ਕਰੀਅਰ ਤਬਾਹ ਕਰ ਦਿੱਤਾ
  • ਜਦੋਂ ਸਟਾਲਿਨ ਦੀ ਧੀ ਨੂੰ ਅਮਰੀਕੀ ਖ਼ੁਫ਼ੀਆ ਤਰੀਕੇ ਨਾਲ ਭਾਰਤ ਤੋਂ ਲੈ ਗਏ

https://www.youtube.com/watch?v=Pou4KFAx4_c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7a92ab01-2d32-4d71-9b27-c2337717c6d6'',''assetType'': ''STY'',''pageCounter'': ''punjabi.india.story.56840962.page'',''title'': ''ਕੋਰੋਨਾਵਾਇਰਸ: ਭਾਜਪਾ ਆਗੂਆਂ ਦੀ ਚਿੰਤਾ, \''ਬੈੱਡ, ਆਕਸੀਜਨ ਲਈ ਫੋਨ ਆ ਰਹੇ ਹਨ...ਮਦਦ ਕਰਨਾ ਔਖਾ ਹੋਇਆ\'' - ਪ੍ਰੈੱਸ ਰਿਵੀਊ'',''published'': ''2021-04-22T02:48:17Z'',''updated'': ''2021-04-22T02:48:17Z''});s_bbcws(''track'',''pageView'');