ਕੋਰੋਨਾਵਾਇਰਸ: ''''ਜਿਨ੍ਹਾਂ ''''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ, ਉਨ੍ਹਾਂ ਨੂੰ ਪੁੱਛੋ ਕੋਰੋਨਾ ਹੈ ਕਿ ਨਹੀਂ''''

04/22/2021 7:50:41 AM

Getty Images
ਪੰਜਾਬ ਵਿੱਚ ਕੋਰੋਨਾ ਦੀ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ

ਲੁਧਿਆਣਾ ਦੇ 78 ਸਾਲਾ ਮੋਹਨ ਚੰਦ ਸ਼ਰਮਾ ਦਾ 29 ਮਾਰਚ ਨੂੰ ਕੋਵਿਡ ਕਾਰਨ ਦੇਹਾਂਤ ਹੋ ਗਿਆ ਸੀ।

ਉਨ੍ਹਾਂ ਦੇ ਪੁੱਤਰ ਯਸ਼ਪਾਲ ਸ਼ਰਮਾ ਦੱਸਦੇ ਹਨ ਕਿ ਉਹ ਚਾਰ ਪੰਜ ਦਿਨਾਂ ਤੋਂ ਬਿਮਾਰ ਸੀ ਤੇ ਉਹ ਇਸ ਦੇ ਲਈ ਦਵਾਈ ਵੀ ਲੈ ਰਹੇ ਸੀ। ਪਰ ਜਦੋਂ ਠੀਕ ਨਹੀਂ ਹੋਏ ਤਾਂ ਟੈਸਟ ਕਰਾਉਣ ''ਤੇ ਪਤਾ ਲੱਗਾ ਕਿ ਉਨ੍ਹਾਂ ਨੂੰ ਕੋਵਿਡ ਹੈ।

ਉਨ੍ਹਾਂ ਦੇ ਸਰੀਰ ਵਿੱਚ ਆਕਸੀਜਨ ਦਾ ਪੱਧਰ ਕਾਫ਼ੀ ਡਿੱਗ ਗਿਆ ਸੀ। 28 ਮਾਰਚ ਨੂੰ ਹਸਪਤਾਲ ਭਰਤੀ ਕਰਾਇਆ। ਕੁੱਝ ਹੀ ਘੰਟਿਆਂ ਵਿੱਚ ਆਕਸੀਜਨ ਦਾ ਪੱਧਰ ਵੀ ਠੀਕ ਹੋ ਗਿਆ, ਪਰ ਅਗਲੇ ਹੀ ਦਿਨ ਉਨ੍ਹਾਂ ਦੀ ਮੌਤ ਹੋ ਗਈ।

ਯਸ਼ਪਾਲ ਕਹਿੰਦੇ ਹਨ, "ਸਾਡੇ ਉੱਤੇ ਜਿਵੇਂ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਹੈ, ਜਦੋਂ ਘਰ ਤੋਂ ਹਸਪਤਾਲ ਗਏ ਸੀ ਤਾਂ ਸੋਚਿਆ ਨਹੀਂ ਸੀ ਕਿ ਉਹ ਵਾਪਸ ਨਹੀਂ ਆਉਣਗੇ।"

ਇਹ ਵੀ ਪੜ੍ਹੋ

  • ''ਦਾਦੀ ਮਾਂ ਵੈਂਟੀਲੇਟਰ ''ਤੇ ਸੀ ਪਰ ਦੋ ਘੰਟੇ ਆਕਸੀਜਨ ਨਾ ਮਿਲਣ ਕਰਕੇ ਉਸਦੀ ਮੌਤ ਹੋ ਗਈ''
  • ਭਾਰਤ- ਪਾਕਿਸਤਾਨ ਵਪਾਰ : ''ਬਾਘਾ ਬਾਰਡਰ ਰਾਹੀ ਵਪਾਰ ਲਈ ਖਰੀਦੇ ਸਨ 30 ਟਰੱਕ ਪਰ...''
  • ''ਕਈ ਵਾਰੀ ਮਰੀਜ਼ ਸਾਡੇ ਨਾਲ ਉੱਚੀ ਆਵਾਜ਼ ਜਾਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ''

ਬਰਨਾਲਾ ਦੇ 22 ਸਾਲਾ ਦੀਪਕ ਦੀ ਵਿਸਾਖੀ ਵਾਲੇ ਦਿਨ, 13 ਅਪ੍ਰੈਲ ਨੂੰ ਕੋਵਿਡ ਕਾਰਨ ਮੌਤ ਹੋ ਗਈ ਸੀ।

ਭਾਵੇਂ ਕਿ ਇਹਨਾਂ ਦੇ ਘਰ ਵਾਲੇ ਇਲਜ਼ਾਮ ਲਗਾਉਂਦੇ ਹਨ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਦੀਪਕ ਦੀ ਮੌਤ ਹੋਈ ਹੈ।

ਦੀਪਕ ਦੇ ਮਾਮਾ ਪ੍ਰਵੀਨ ਕੁਮਾਰ, ਜੋ ਕਿ ਚੌਲਾਂ ਦੀ ਇੱਕ ਮਿਲ ਵਿੱਚ ਕੰਮ ਕਰਦੇ ਹਨ, ਦੱਸਦੇ ਹਨ ਕਿ ਦੋ ਸਾਲ ਦੀ ਉਮਰ ਤੋਂ ਹੀ ਦੀਪਕ ਉਨ੍ਹਾਂ ਦੇ ਨਾਲ ਰਹਿੰਦਾ ਸੀ।

ਪੇਟ ਵਿੱਚ ਦਰਦ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਇੱਕ ਹਸਪਤਾਲ ''ਚ ਭਰਤੀ ਕਰਵਾਇਆ ਸੀ, ਪਰ ਵਿਸਾਖੀ ਵਾਲੇ ਦਿਨ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ। ਸਾਨੂੰ ਸ਼ੱਕ ਉਸ ਵੇਲੇ ਹੋਇਆ ਜਦੋਂ ਉਨ੍ਹਾਂ ਦੇ ਫੁੱਲ ਚੁਗਣ ਵੇਲੇ ਇਨ੍ਹਾਂ ਵਿੱਚੋਂ ਕੈਂਚੀ ਮਿਲੀ।

ਉਹ ਦੱਸਦੇ ਹਨ ਕਿ ਘਰ ਦੇ ਲੋਕ ਸਦਮੇ ਵਿੱਚ ਹਨ, "ਸਾਡੇ ਘਰ ਦੇ ਸਾਰਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ।"

ਇਹ ਹਾਲ ਯਸ਼ਪਾਲ ਜਾਂ ਪ੍ਰਵੀਨ ਦੇ ਪਰਿਵਾਰਾਂ ਦਾ ਹੀ ਨਹੀਂ, ਬਲਿਕ ਪੰਜਾਬ ਵਿੱਚ ਕੋਵਿਡ ਕਾਰਨ ਲਗਾਤਾਰ ਮੌਤਾਂ ਹੋ ਰਹੀਆਂ ਹਨ। 22 ਸਾਲਾ ਦੀਪਕ ਵਰਗੇ ਨੌਜਵਾਨ ਵੀ ਮਰ ਰਹੇ ਹਨ ਤੇ ਮੋਹਨ ਸ਼ਰਮਾ ਵਰਗੇ ਬਜ਼ੁਰਗ ਵੀ।

ਹਾਲਾਤ ਇਹ ਹਨ ਕਿ ਸਾਰੇ ਭਾਰਤ ਵਿੱਚ ਪੰਜਾਬ ਦੀ ਮੌਤ ਦੀ ਦਰ ਸਭ ਤੋਂ ਵੱਧ ਹੈ। ਗਵਾਂਢੀ ਸੂਬੇ ਹਰਿਆਣਾ ਨਾਲ ਪੰਜਾਬ ਦੀ ਤੁਲਨਾ ਕਰਨ ਉੱਤੇ ਸਮਝ ਆ ਜਾਵੇਗਾ ਕਿ ਮਾਮਲਾ ਇੰਨਾ ਗੰਭੀਰ ਕਿਉਂ ਹੈ...

ਪੰਜਾਬ ਤੇ ਹਰਿਆਣਾ ਦੀ ਤੁਲਨਾ

• 19 ਅਪ੍ਰੈਲ ਨੂੰ ਪੰਜਾਬ ਵਿੱਚ 84 ਮੌਤਾਂ ਹੋਈਆਂ ਉਸੇ ਦਿਨ ਹਰਿਆਣਾ ਵਿਚ ਇਹ ਗਿਣਤੀ 33 ਸੀ

• 18 ਅਪ੍ਰੈਲ ਨੂੰ ਕੋਵਿਡ ਕਾਰਨ ਪੰਜਾਬ ਵਿਚ 68 ਮੌਤਾਂ ਹੋਈਆਂ ਤੇ ਹਰਿਆਣਾ ਵਿੱਚ 29

• 17 ਅਪ੍ਰੈਲ ਨੂੰ ਪੰਜਾਬ ''ਚ 62 ਮੌਤਾਂ ਜਦੋਂ ਕਿ ਹਰਿਆਣਾ ਵਿੱਚ 32 ਲੋਕਾਂ ਦੀ ਜਾਣ ਗਈ

• 16 ਅਪ੍ਰੈਲ ਨੂੰ ਪੰਜਾਬ ਵਿਚ 50 ਮੌਤਾਂ ਹੋਈਆਂ ਤੇ ਹਰਿਆਣਾ ਵਿੱਚ 20

ਪੰਜਾਬ ਦੀ ਮੌਤ ਦੀ ਦਰ 19 ਅਪ੍ਰੈਲ ਨੂੰ 2.6 ਫ਼ੀਸਦੀ ਸੀ। ਹਰਿਆਣਾ ਵਿੱਚ ਇਹ ਇੱਕ ਫ਼ੀਸਦੀ ਸੀ। ਪੰਜਾਬ ਦੀ ਦਰ ਪੂਰੇ ਭਾਰਤ ਦੀ ਮੌਤ ਦੀ ਦਰ, ਜੋ ਕਿ 1.42 ਹੈ, ਉਸ ਨਾਲੋਂ ਕਿਤੇ ਵੱਧ ਹੈ।

ਇੱਥੋਂ ਤੱਕ ਕਿ ਦਿੱਲੀ ਤੇ ਮਹਾਰਾਸ਼ਟਰ ਜਿੱਥੇ ਕੋਵਿਡ ਦੀ ਸਥਿਤੀ ਬਹੁਤ ਗੰਭੀਰ ਹੈ, ਉੱਥੇ ਵੀ ਮੌਤ ਦੀ ਦਰ ਇੰਨੀ ਨਹੀਂ ਹੈ। ਮਹਾਰਾਸ਼ਟਰ ਦੀ ਮੌਤ ਦੀ ਦਰ 1.6 ਫੀਸਦੀ ਹੈ ਤੇ ਦਿੱਲੀ ਦੀ 1.4 ਫ਼ੀਸਦੀ।

ਇਹ ਵੀ ਪੜ੍ਹੋ

  • ''ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ''
  • ''ਪੰਜ ਦਹਾਕਿਆਂ ਤੱਕ ਜਿੱਥੇ ਮਰੀਜ਼ਾਂ ਦਾ ਕੀਤਾ ਇਲਾਜ, ਉੱਥੇ ਇਲਾਜ ਨਾ ਮਿਲਣ ਕਾਰਨ ਗਵਾਈ ਜਾਨ''
  • ਕੋਰੋਨਾਵਾਇਰਸ ਵੈਕਸੀਨ ਦੇ ਆਮ ਬੁਖ਼ਾਰ ਤੋਂ ਬਿਨਾਂ ਕੀ ਕੋਈ ਗੰਭੀਰ ਸਾਇਡ ਇਫੈਕਟ ਹੀ ਹਨ?

ਪੰਜਾਬ ਵਿੱਚ ਮੌਤਾਂ ਦੀ ਦਰ ਵੱਧ ਕਿਉਂ

ਕੋਵਿਡ ਬਾਰੇ ਪੰਜਾਬ ਦੇ ਸਰਕਾਰੀ ਮਾਹਰਾਂ ਦੀ ਟਾਸਕ ਫੋਰਸ ਦੇ ਮੁਖੀ ਡਾ. ਕੇ.ਕੇ. ਤਲਵਾਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਤੁਸੀਂ 10 ਲੱਖ ਪ੍ਰਤੀ ਅਬਾਦੀ ਦੇ ਹਿਸਾਬ ਨਾਲ ਵੇਖੋ ਤਾਂ ਪੰਜਾਬ ਦੀ ਹਾਲਤ ਇੰਨੀ ਖ਼ਰਾਬ ਨਹੀਂ ਹੈ।

ਪੰਜਾਬ ਵਿੱਚ ਮੌਤਾਂ ਦੀ ਦਰ ਵੱਧ ਹੋਣ ਕਾਰਨ ਸੂਬੇ ਵਿੱਚ ਹੋ ਰਹੀਆਂ ਮੌਤਾਂ ਚਿੰਤਾ ਦਾ ਵਿਸ਼ਾ ਹਨ ਤੇ ਇੰਨੀਆਂ ਮੌਤਾਂ ਹੋਣ ਦੇ ਦੋ ਮੁੱਖ ਕਾਰਨ ਹਨ: ਇੱਕ ਤਾਂ ਇਹ ਕਿ ਲੋਕ ਟੈੱਸਟ ਨਹੀਂ ਕਰਵਾ ਰਹੇ, ਜਿਸ ਕਾਰਨ ਉਹ ਹਸਪਤਾਲ ਵਿੱਚ ਇਲਾਜ ਲਈ ਦੇਰੀ ਨਾਲ ਪੁੱਜਦੇ ਹਨ।

ਦੂਜਾ ਕਾਰਨ ਹੈ ਕਿ ਕੋਮੋਰਬਿਡਿਟੀ ਯਾਨੀ ਕੋਵਿਡ ਤੋਂ ਇਲਾਵਾ ਵੀ ਕਿਸੇ ਬਿਮਾਰੀ ਦਾ ਹੋਣਾ।

ਜੋ ਲੋਕ ਟੈੱਸਟ ਨਹੀਂ ਕਰਵਾਉਂਦੇ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਕੋਵਿਡ ਹੈ, ਜਿਸ ਕਾਰਨ ਉਨ੍ਹਾਂ ਦੀ ਘਰ ਬੈਠੇ ਬੈਠੇ ਹੀ ਹਾਲਤ ਖ਼ਰਾਬ ਹੋ ਜਾਂਦੀ ਹੈ।

Getty Images
ਪੰਜਾਬ ਦੀ ਮੌਤ ਦੀ ਦਰ 19 ਅਪ੍ਰੈਲ ਨੂੰ 2.6 ਫ਼ੀਸਦੀ ਸੀ। ਹਰਿਆਣਾ ਵਿੱਚ ਇਹ ਇੱਕ ਫ਼ੀਸਦੀ ਸੀ।

ਲੋਕਾਂ ਦੇ ਹਸਪਤਾਲ ਦੇਰੀ ਨਾਲ ਆਉਣ ਦੇ ਕਾਰਨ

ਸੂਬੇ ਦੇ ਕੋਵਿਡ ਦੇ ਨੋਡਲ ਅਫ਼ਸਰ ਰਾਜੇਸ਼ ਭਾਸਕਰ ਹੋਰ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ 84 ਫ਼ੀਸਦੀ ਲੋਕ ਬਹੁਤ ਗੰਭੀਰ ਹਾਲਤ ਵਿੱਚ ਪਹਿਲੀ ਵਾਰ ਹਸਪਤਾਲਾਂ ਵਿੱਚ ਆਉਂਦੇ ਹਨ।

ਉਹ ਅੱਗੇ ਕਹਿੰਦੇ ਹਨ ਕਿ ਮਰਨ ਵਾਲਿਆਂ ਵਿੱਚ 90 ਫ਼ੀਸਦੀ ਲੋਕਾਂ ਦੇ ਵਿੱਚ ਕੋਮੌਰਬਿਡਿਟੀ ਹੈ, ਯਾਨੀ ਉਹ ਕਿਸੇ ਹੋਰ ਬਿਮਾਰੀ ਤੋਂ ਪੀੜਤ ਸਨ। ਇਹਨਾਂ ਵਿਚੋਂ ਮੁੱਖ ਤੌਰ ''ਤੇ ਹਾਈਪਰ-ਟੈਨਸ਼ਨ ਤੇ ਸ਼ੂਗਰ ਹੈ।

ਮ੍ਰਿਤਕ ਮੋਹਨ ਸ਼ਰਮਾ ਦੇ ਬੇਟੇ ਯਸ਼ਪਾਲ ਸ਼ਰਮਾ ਕਹਿੰਦੇ ਹਨ ਕਿ ਲੋਕ ਟੈਸਟ ਕਰਵਾਉਣ ਵਿੱਚ ਦੇਰੀ ਕਰ ਰਹੇ ਹਨ ਤੇ ਘਰੇ ਹੀ ਇਲਾਜ ਕਰ ਰਹੇ ਹਨ ਜਿਸ ਕਾਰਨ ਉਹ ਹਸਪਤਾਲਾਂ ਵਿੱਚ ਦੇਰੀ ਨਾਲ ਪੁੱਜਦੇ ਹਨ।

ਉਹ ਇਹ ਵੀ ਕਹਿੰਦੇ ਹਨ ਕਿ ਲੋਕ ਵੈਕਸੀਨ ਵੀ ਨਹੀਂ ਲਗਵਾ ਰਹੇ ਜੋ ਕਿ ਸਮਝਦਾਰੀ ਨਹੀਂ ਹੈ।

ਉਹ ਕਹਿੰਦੇ ਹਨ, "ਮੈਂ ਤੇ ਮੇਰੇ ਪਰਿਵਾਰ ਨੇ ਵੀ ਪਿਤਾ ਜੀ ਦੀ ਮੌਤ ਤੋਂ ਬਾਅਦ ਵੈਕਸੀਨ ਲਗਵਾਈ ਹੈ।''''

ਆਪਣੇ ਤਜਰਬੇ ਤੋਂ ਉਹ ਦੱਸਦੇ ਹਨ ਕਿ ਬਜ਼ੁਰਗ ਖ਼ਾਸ ਕਰਕੇ ਖ਼ਤਰੇ ਵਿੱਚ ਹਨ, ਕਿਉਂਕਿ ਨੌਜਵਾਨ ਫੇਰ ਵੀ ਸਿਹਤਮੰਦ ਹੋਣ ਕਾਰਨ ਬਚ ਜਾਂਦੇ ਹਨ ਪਰ ਬਜ਼ੁਰਗਾਂ ਦਾ ਖ਼ਾਸ ਤੌਰ ''ਤੇ ਧਿਆਨ ਦੇਣ ਦੀ ਲੋੜ ਹੈ।

ਉਹ ਕਹਿੰਦੇ ਹਨ ਕਿ ਹੈਰਾਨੀ ਹੈ ਕਿ ਕੁਝ ਲੋਕ ਸੋਚਦੇ ਹਨ ਕਿ ਕੋਵਿਡ ਹੈ ਹੀ ਨਹੀਂ। "ਜਿਸ ਦੇ ਘਰ ''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ ਉਹਨਾਂ ਨੂੰ ਪੁੱਛੋ ਕੋਰੋਨਾ, ਹੈ ਕਿ ਨਹੀਂ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਮਰਨ ਵਾਲੇ ਕਿਸ ਉਮਰ ਦੇ ਵੱਧ ਹਨ

ਸਭ ਤੋਂ ਵੱਧ ਮਰਨ ਵਾਲੇ 61 ਤੇ 70 ਦੀ ਉਮਰ ਵਿਚਾਲੇ ਹਨ: 30 ਫ਼ੀਸਦੀ ਤੋਂ ਵੀ ਵੱਧ, ਉਸ ਤੋਂ ਬਾਅਦ 70 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹਨ: 28 ਫ਼ੀਸਦੀ ਤੋਂ ਵੱਧ। 14 ਸਾਲਾਂ ਤੋਂ ਘੱਟ ਕੋਈ ਮੌਤ ਨਹੀਂ ਹੋਈ ਤੇ 15-30 ਸਾਲ ਦੇ ਵਿੱਚ 1.5 ਫ਼ੀਸਦੀ ਲੋਕ ਹਨ।

ਇਹ ਕਿਹਾ ਦਾ ਸਕਦਾ ਹੈ ਕਿ ਜਿਵੇਂ ਜਿਵੇਂ ਉਮਰ ਵਧਦੀ ਹੈ ਓਵੇਂ ਓਵੇਂ ਖ਼ਤਰਾ ਜ਼ਿਆਦਾ ਹੋ ਜਾਂਦਾ ਹੈ।

ਜ਼ਿਆਦਾਤਰ ਮੁਲਕਾਂ ਵਿੱਚ ਵੀ ਇਸੇ ਤਰੀਕੇ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ।

ਪੰਜਾਬ ਵਿੱਚ ਬਹੁਤੇ ਆਦਮੀ ਮਰ ਰਹੇ ਹਨ ਜਾਂ ਔਰਤਾਂ ?

ਪੰਜਾਬ ਸਰਕਾਰ ਤੋਂ 13 ਅਪ੍ਰੈਲ ਤੱਕ ਪ੍ਰਾਪਤ ਕੀਤੇ ਅੰਕੜਿਆਂ ਮੁਤਾਬਕ ਪੁਰਸ਼ਾਂ ਦੀ ਮੌਤ ਦੀ ਗਿਣਤੀ ਮਹਿਲਾਵਾਂ ਤੋਂ ਵੱਧ ਹੈ। ਇਹ ਹੀ ਹਾਲ ਕੋਵਿਡ ਦੇ ਕੇਸਾਂ ਦਾ ਵੀ ਹੈ, ਜੋ ਪੁਰਸ਼ਾਂ ਵਿੱਚ ਵੱਧ ਹੈ।

ਕੁੱਲ ਮਰਨ ਵਾਲਿਆਂ ਵਿੱਚੋਂ 56 ਫ਼ੀਸਦੀ ਆਦਮੀ ਹਨ ਤੇ ਬਾਕੀ 44 ਫ਼ੀਸਦੀ ਮਹਿਲਾਵਾਂ, ਇਵੇਂ ਹੀ ਕੁੱਲ ਮਾਮਲਿਆਂ ਵਿਚੋਂ 59 ਫ਼ੀਸਦੀ ਪੁਰਸ਼ ਹਨ ਤੇ ਬਾਕੀ ਮਹਿਲਾਵਾਂ।

ਹਾਲਾਂਕਿ ਸੀਐੱਫਆਰ ਯਾਨੀ ਮੌਤ ਦੀ ਦਰ ਮਹਿਲਾਵਾਂ ਵਿਚ ਵੱਧ ਹੈ ਜੋ ਕਿ 2.28 ਹੈ ਜਦੋਂ ਕਿ ਇਹ ਆਦਮੀਆਂ ਵਿਚ 2.04 ਹੈ। ਇਹ ਦਰ ਮਰਨ ਵਾਲੇ ਲੋਕਾਂ ਦੇ ਅੰਕੜੇ ਤੇ ਕੋਵਿਡ ਦੇ ਕੁਲ ਮਾਮਲਿਆਂ ਨਾਲ ਕੱਢੀ ਜਾਂਦੀ ਹੈ।

ਪੰਜਾਬ ''ਚ ਲਾਗ ਦੇ ਫੈਲਣ ਦੀ ਦਰ ਕਿੰਨੀ

ਪਹਿਲਾਂ ਇਸ ਦੇ ਅੰਕੜੇ ਵੇਖ ਲੈਂਦੇ ਹਾਂ। ਪੰਜਾਬ ਦੀ ਵਿਕਾਸ ਦਰ 1.5 ਫ਼ੀਸਦੀ ਹੈ ਯਾਨੀ ਪਿਛਲੇ ਹਫ਼ਤੇ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਮਾਮਲਿਆਂ ਵਿੱਚ ਹਰ ਰੋਜ਼ 1.5 ਫ਼ੀਸਦੀ ਦਾ ਇਜ਼ਾਫਾ ਵੇਖਣ ਨੂੰ ਮਿਲਿਆ ਹੈ।

ਦਿਲੀ ਦੀ ਇਹ ਦਰ 2.5 ਹੈ ਤੇ ਅਸੀਂ ਜਾਣਦੇ ਹਾਂ ਕਿ ਹਾਲ ਦੇ ਦਿਨਾਂ ਵਿੱਚ ਦਿੱਲੀ ਦੀ ਹਾਲਤ ਕਿੰਨੀ ਖ਼ਰਾਬ ਹੋਈ ਹੈ। ਹਰਿਆਣਾ ਵਿੱਚ ਵੀ ਇਹ ਦਰ ਵੱਧ ਹੈ ਤੇ ਇਹ ਦੋ ਫ਼ੀਸਦੀ ਹੈ।

ਪਰ ਪੰਜਾਬ ਵਾਸਤੇ ਇੱਕ ਹੋਰ ਚਿੰਤਾ ਦਾ ਵਿਸ਼ਾ ਹੈ, ਇੱਥੋਂ ਦੀ ਵੈਕਸੀਨੇਸ਼ਨ ਦੀ ਘੱਟ ਦਰ।

ਪੰਜਾਬ ਵਿੱਚ 16 ਅਪ੍ਰੈਲ ਤੋਂ ਲੈ ਕੇ ਹੁਣ ਤਕ 95573, 17 ਅਪ੍ਰੈਲ ਨੂੰ 90894, 18 ਅਪ੍ਰੈਲ ਨੂੰ 65614, 19 ਅਪ੍ਰੈਲ ਨੂੰ 89941 ਤੇ 20 ਅਪ੍ਰੈਲ ਨੂੰ 86947 ਲੋਕਾਂ ਨੇ ਵੈਕਸੀਨ ਲਗਵਾਈ।

ਇਸ ਦੇ ਮੁਕਾਬਲੇ ਹਰਿਆਣਾ ਨੇ 16 ਅਪ੍ਰੈਲ ਨੂੰ 82545; 17 ਅਪ੍ਰੈਲ ਨੂੰ 65142; 18 ਅਪ੍ਰੈਲ ਨੂੰ 43364, 19 ਅਪ੍ਰੈਲ ਨੂੰ 96697 ਤੇ 20 ਅਪ੍ਰੈਲ ਨੂੰ 79445 ਲੋਕਾਂ ਨੇ ਕੋਵਿਡ ਤੋਂ ਬਚਣ ਦੇ ਟੀਕੇ ਲੁਆਏ ਗਏ।

ਕੋਵਿਡ ਬਾਰੇ ਮਾਹਿਰਾਂ ਦੀ ਟਾਸਕ ਫੋਰਸ ਦੇ ਮੁਖੀ ਡਾ. ਕੇ.ਕੇ. ਤਲਵਾਰ ਨੇ ਕਿਹਾ ਕਿ ਪਹਿਲਾਂ ਵੈਕਸੀਨ ਲਈ ਲੋਕ ਘੱਟ ਆ ਰਹੇ ਸੀ ਪਰ ਹੁਣ ਇੱਕ ਲੱਖ ਲੋਕ ਲਗਾਤਾਰ ਆ ਰਹੇ ਹਨ ਤੇ ਪੂਰੇ ਜ਼ੋਰਾਂ ਨਾਲ ਵੈਕਸੀਨ ਮੁਹਿੰਮ ਚੱਲ ਰਹੀ ਹੈ।

ਜਦੋਂ ਕਿ ਗਿਣਤੀ ਲਗਾਤਾਰ ਵੱਧ ਤਾਂ ਰਹੀ ਹੈ ਪਰ ਅਜੇ ਤੱਕ ਪੰਜਾਬ ਵਿੱਚ 19 ਅਪ੍ਰੈਲ ਤੱਕ ਕੁੱਲ ਮਿਲਾ ਕੇ ਲਗਭਗ 24 ਲੱਖ ਡੋਜ਼ ਲਾਏ ਗਏ ਹਨ ਜਦੋਂ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ 30 ਲੱਖ ਤੋਂ ਵੀ ਵੱਧ ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ।

ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੂਬੇ ਵਿੱਚ ਦੋ ਲੱਖ ਵੈਕਸੀਨ ਰੋਜ਼ਾਨਾ ਲਾਏ ਜਾਣਗੇ, ਅਜਿਹਾ ਜਾਪਦਾ ਹੈ ਕਿ ਇਸ ਟਾਰਗੈਟ ਨੂੰ ਪੂਰਾ ਕਰਨ ਲਈ ਜਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ ਉਹ ਚੁੱਕੇ ਨਹੀਂ ਗਏ।

ਮਾਹਿਰ ਕਹਿੰਦੇ ਹਨ ਕਿ ਲੋਕਾਂ ਨੂੰ ਵੀ ਵੈਕਸੀਨ ਲਗਵਾਉਣ ਲਈ ਰਾਜ਼ੀ ਕਰਨਾ ਪਵੇਗਾ ਅਤੇ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰਨੀ ਪਵੇਗੀ ਤਾਂ ਹੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=05N-TtaiqzM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7fb73ceb-0e9f-4878-a9f5-d38838b9f82c'',''assetType'': ''STY'',''pageCounter'': ''punjabi.india.story.56836016.page'',''title'': ''ਕੋਰੋਨਾਵਾਇਰਸ: \''ਜਿਨ੍ਹਾਂ \''ਤੇ ਸਾਡੇ ਵਾਂਗ ਪਹਾੜ ਡਿੱਗਦਾ ਹੈ, ਉਨ੍ਹਾਂ ਨੂੰ ਪੁੱਛੋ ਕੋਰੋਨਾ ਹੈ ਕਿ ਨਹੀਂ\'''',''author'': '' ਅਰਵਿੰਦ ਛਾਬੜਾ'',''published'': ''2021-04-22T02:06:43Z'',''updated'': ''2021-04-22T02:06:43Z''});s_bbcws(''track'',''pageView'');