ਭਾਰਤ- ਪਾਕਿਸਤਾਨ ਵਪਾਰ : ''''ਬਾਘਾ ਬਾਰਡਰ ਰਾਹੀ ਵਪਾਰ ਲਈ ਖਰੀਦੇ ਸਨ 30 ਟਰੱਕ ਪਰ...''''

04/21/2021 5:20:41 PM

Getty Images
ਭਾਰਤ ਪਹਿਲਾਂ ਵੀ ਸੰਕੇਤ ਦੇ ਚੁੱਕਿਆ ਹੈ ਕਿ ਉਹ ਵਪਾਰ ਜਾਰੀ ਰੱਖਣ ਲਈ ਤਿਆਰ ਹੈ, ਪਰ ਉਸ ਨੇ ਇਸਦੀ ਜ਼ਿੰਮੇਵਾਰੀ ਪਾਕਿਸਤਾਨ ''ਤੇ ਛੱਡ ਦਿੱਤੀ ਹੈ

ਅਪ੍ਰੈਲ ਦੀ ਸ਼ੁਰੂਆਤ ਵਿੱਚ ਭਾਰਤ ਤੇ ਪਾਕਿਸਤਾਨ ਦੇ ਦੁਵੱਲੇ ਰਿਸ਼ਤੇ ਇੱਕ ਵਾਰ ਫ਼ਿਰ ਤੋਂ ਸੁਰਖ਼ੀਆਂ ਵਿੱਚ ਆ ਗਏ ਸਨ ਅਤੇ ਇਸ ਦਾ ਕਾਰਨ ਸੀ ਪਾਕਿਸਤਾਨ ਦੇ ਵਿੱਤ ਮੰਤਰੀ ਦਾ ਭਾਰਤ ਨਾਲ ਦੋ ਸਾਲਾਂ ਤੋਂ ਚੱਲੀਆਂ ਆ ਰਹੀਆਂ ਇੱਕ ਪਾਸੜ ਵਪਾਰਕ ਪਾਬੰਦੀਆਂ ਵਾਪਸ ਲੈਣਾ।

ਹਾਲਾਂਕਿ ਪਾਕਿਸਤਾਨ ਦੀ ਕੈਬਨਿਟ ਨੇ ਅਗਲੇ ਹੀ ਦਿਨ ਇਸ ਫ਼ੈਸਲੇ ਨੂੰ ਮੁੜ ਉਲਟਾ ਦਿੱਤਾ।

ਭਾਰਤ ਪਹਿਲਾਂ ਵੀ ਸੰਕੇਤ ਦੇ ਚੁੱਕਿਆ ਹੈ ਕਿ ਉਹ ਵਪਾਰ ਜਾਰੀ ਰੱਖਣ ਲਈ ਤਿਆਰ ਹੈ, ਪਰ ਉਸ ਨੇ ਇਸਦੀ ਜ਼ਿੰਮੇਵਾਰੀ ਪਾਕਿਸਤਾਨ ''ਤੇ ਛੱਡ ਦਿੱਤੀ ਹੈ।

ਇਹ ਵੀ ਪੜ੍ਹੋ

  • ''ਦਾਦੀ ਮਾਂ ਵੈਂਟੀਲੇਟਰ ''ਤੇ ਸੀ ਪਰ ਦੋ ਘੰਟੇ ਆਕਸੀਜਨ ਨਾ ਮਿਲਣ ਕਰਕੇ ਉਸਦੀ ਮੌਤ ਹੋ ਗਈ''
  • ''ਕਈ ਵਾਰੀ ਮਰੀਜ਼ ਸਾਡੇ ਨਾਲ ਉੱਚੀ ਆਵਾਜ਼ ਜਾਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ''
  • ''ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ''

ਇਸਦੇ ਬਾਵਜੂਦ ਹਾਲ ਦੇ ਦਹਾਕਿਆਂ ਵਿੱਚ ਦੋਵੇਂ ਦੇਸ ਵੱਡੇ ਵਪਾਰਕ ਭਾਈਵਾਲ ਨਹੀਂ ਹਨ, ਜਦੋਂ ਕਿ ਕੁਝ ਸਨਅਤਾਂ ਅਤੇ ਬਾਜ਼ਾਰ ਇੱਕ-ਦੂਜੇ ''ਤੇ ਨਿਰਭਰ ਕਰਦੇ ਹਨ ਅਤੇ ਵਪਾਰ ''ਤੇ ਰੋਕ ਕਾਰਨ ਇੰਨਾਂ ''ਤੇ ਮਾੜਾ ਅਸਰ ਪੈ ਰਿਹਾ ਹੈ।

ਵਪਾਰਕ ਮੁਸ਼ਕਿਲਾਂ ਬੇਹੱਦ ਛੋਟੇ ਪੱਧਰ ''ਤੇ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ।

ਸਾਲ 2018 ਵਿੱਚ ਆਈ ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦਾ ਕਹਿਣਾ ਸੀ ਕਿ ਜੇ ਦੋਵੇਂ ਦੇਸ ਹਾਈ ਟਰੈਫ਼ਿਕ, ਸਖ਼ਤ ਵੀਜ਼ਾ ਨੀਤੀਆਂ ਅਤੇ ਬੋਝਲ ਪ੍ਰੀਕਿਰਿਆਵਾਂ ਨੂੰ ਹਟਾ ਦੇਣ ਤਾਂ ਉਨ੍ਹਾਂ ਦਰਮਿਆਨ ਵਪਾਰ 2 ਅਰਬ ਡਾਲਰ ਤੋਂ ਵੱਧ ਕੇ 37 ਅਰਬ ਡਾਲਰ ਹੋ ਸਕਦਾ ਹੈ।

Getty Images
ਵਪਾਰਕ ਮੁਸ਼ਕਿਲਾਂ ਬੇਹੱਦ ਛੋਟੇ ਪੱਧਰ ''ਤੇ ਵੱਡੀ ਭੂਮਿਕਾ ਨਿਭਾਉਂਦੀਆਂ ਹਨ ਅਤੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ

ਕਿਉਂ ਰੁਕਿਆ ਵਪਾਰ?

ਦੋਵਾਂ ਦੇਸਾਂ ਦਰਮਿਆਨ ਵਪਾਰ 2019 ਤੋਂ ਬੰਦ ਹੈ, ਜਦੋਂ ਭਾਰਤ ਸ਼ਾਸ਼ਤ ਕਸ਼ਮੀਰ ਨਾਲ ਜੁੜੀਆਂ ਦੋ ਘਟਨਾਵਾਂ ਹੋਈਆਂ।

ਕਸ਼ਮੀਰ ਦੇ ਪੁਲਵਾਮਾਂ ਵਿੱਚ ਕੱਟੜਪੰਥੀ ਹਮਲੇ ਵਿੱਚ 40 ਸੁਰੱਖਿਆ ਕਰਮੀਆਂ ਦੀ ਮੌਤ ਹੋਈ, ਜਿਸ ਲਈ ਭਾਰਤ ਨੇ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਿਆ।

ਇਸ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਦਾ ਮੋਸਟ ਫ਼ੇਵਰਡ ਨੇਸ਼ਨ ਦਾ ਦਰਜਾ ਖੋਹ ਲਿਆ ਅਤੇ ਉਥੇ ਦਰਾਮਦ ਕੀਤੀਆਂ ਜਾਣ ਵਾਲੀਆਂ ਚੀਜ਼ਾਂ ''ਤੇ ਕਸਟਮ ਡਿਊਟੀ 200 ਫ਼ੀਸਦ ਤੱਕ ਵਧਾ ਦਿੱਤੀ।

Getty Images
ਪੁਲਵਾਮਾ ਹਮਲੇ ਦੀਆਂ ਫਾਈਲ ਤਸਵੀਰਾਂ

ਇਸ ਦਾ ਪ੍ਰਭਾਵ ਇੰਨਾ ਗੰਭੀਰ ਸੀ ਕਿ ਜਨਵਰੀ ਤੋਂ ਲੈ ਕੇ ਮਾਰਚ ਦੇ ਵਿੱਚ ਪਾਕਿਸਤਾਨ ਨਾਲ ਹੋਣ ਵਾਲਾ ਦਰਾਮਦ 91 ਫ਼ੀਸਦ ਤੱਕ ਘੱਟ ਗਿਆ।

ਭਾਰਤੀ ਵਣਜ ਅਤੇ ਸਨਤ ਵਿਭਾਗ ਦੇ ਮਾਸਿਕ ਅੰਕੜਿਆਂ ਮੁਤਾਬਕ, ਭਾਰਤ ਨੇ ਜਨਵਰੀ ਵਿੱਚ 3.23 ਕਰੋੜ ਡਾਲਰ ਦਾ ਸਾਮਾਨ ਦਰਾਮਦ ਕੀਤਾ, ਜੋ ਫ਼ਰਵਰੀ ਵਿੱਚ 1.86 ਕਰੋੜ ਡਾਲਰ ਅਤੇ ਮਾਰਚ ਵਿੱਚ 28 ਲੱਖ ਡਾਲਰ ਹੋ ਗਿਆ।

ਇਸ ਤੋਂ ਬਾਅਦ ਅਗਸਤ 2019 ਵਿੱਚ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਨੂੰ ਖ਼ਤਮ ਕੀਤਾ, ਤਾਂ ਪਾਕਿਸਤਾਨ ਨੇ ਭਾਰਤ ਤੋਂ ਦਰਾਮਦ ''ਤੇ ਰੋਕ ਲਗਾ ਦਿੱਤੀ।

ਜਿਸ ਕਾਰਨ ਜੁਲਾਈ ਅਤੇ ਸਤੰਬਰ ਵਿੱਚ ਭਾਰਤ ਤੋਂ ਪਾਕਿਸਤਾਨ ਵਿੱਚ ਹੋਣ ਵਾਲੀ ਬਰਾਮਦ ਵਿੱਚ 90 ਫ਼ੀਸਦ ਗਿਰਾਵਟ ਆਈ।

ਭਾਰਤ ਨੇ ਜੁਲਾਈ ਵਿੱਚ 12.03 ਕਰੋੜ ਡਾਲਰ ਦਾ ਸਾਮਾਨ ਬਰਾਮਦ ਕੀਤਾ ਸੀ, ਜਿਸ ਤੋਂ ਬਾਅਦ ਅਗਸਤ ਵਿੱਚ ਇਹ ਸਿਰਫ਼ 5.2 ਕਰੋੜ ਡਾਲਰ ਅਤੇ ਸਤੰਬਰ ਵਿੱਚ 1.24 ਕਰੋੜ ਡਾਲਰ ਸੀ।

ਭਾਰਤ ਨੇ ਅਪ੍ਰੈਲ 2019 ਵਿੱਚ ਕੰਟਰੋਲ ਰੇਖਾ ''ਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੇ ਵਪਾਰ ''ਤੇ ਵੀ ਰੋਕ ਲਗਾ ਦਿੱਤੀ ਸੀ।

ਭਾਰਤ ਦਾ ਦਾਅਵਾ ਹੈ ਕਿ ਅਜਿਹੀ ਖ਼ੁਫ਼ੀਆ ਰਿਪੋਰਟਾਂ ਸਨ ਕਿ ਪਾਕਿਸਤਾਨ ਸਥਿਤ ਕੱਟੜਪੰਥੀ ਸਮੂਹ ਇਸ ਜ਼ਰੀਏ ਗ਼ੈਰ-ਕਾਨੂੰਨੀ ਹਥਿਆਰ, ਜਾਅਲੀ ਨੋਟ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਸਕਦਾ ਹੈ।

ਵਪਾਰਕ ਪਾਬੰਦੀਆਂ ਦਾ ਅਰਥ ਵਿਵਸਥਾ ''ਤੇ ਅਸਰ

ਦੋਵੇਂ ਦੇਸਾਂ ਦਰਮਿਆਨ ਵਪਾਰ ਰੱਦ ਹੋਣ ਨਾਲ ਇਸ ਤਰ੍ਹਾਂ ਨਜ਼ਰ ਆਉਂਦਾ ਹੈ ਕਿ ਇਸ ਨਾਲ ਇੰਨਾਂ ਦੇ ਕੁੱਲ ਬਰਾਮਦ ਦਰਮਾਦ ਬਾਜ਼ਾਰ ''ਤੇ ਬਹੁਤਾ ਅਸਰ ਨਹੀਂ ਪਿਆ, ਕਿਉਂਕਿ ਦੋਵਾਂ ਦੇਸਾਂ ਦੇ ਕੁੱਲ ਵਪਾਰ ਵਿੱਚ ਇਸ ਦਾ ਹਿੱਸਾ ਬਹੁਤ ਘੱਟ ਸੀ।

ਹਾਲਾਂਕਿ, ਪਾਕਿਸਤਾਨ ਦੀ ਵਪਾਰ ਦੇ ਮਾਮਲੇ ਵਿੱਚ ਭਾਰਤ ''ਤੇ ਥੋੜ੍ਹੀ ਵੱਧ ਨਿਰਭਰਤਾ ਦੇਖਣ ਨੂੰ ਮਿਲਦੀ ਹੈ।

ਸੰਯੁਕਤ ਰਾਸ਼ਟਰ ਕੌਮਟ੍ਰੇਡ ਦੇ ਅੰਕੜਿਆਂ ਮੁਤਾਬਕ, ਬੀਤੇ 15 ਸਾਲਾਂ ਵਿੱਚ 2018 ਤੱਕ ਭਾਰਤ ਦਾ ਦੁਨੀਆਂ ਭਰ ਨਾਲ ਆਯਾਤ 5.2 ਫ਼ੀਸਦ ਲੱਖ ਕਰੋੜ ਡਾਲਰ ਦੀ ਸੀ, ਪਰ ਪਾਕਿਸਤਾਨ ਨਾਲ ਸਿਰਫ਼ 5.5 ਅਰਬ ਡਾਲਰ ਦਾ ਹੀ ਆਯਾਤ ਸੀ।

ਇਹ ਦੇਸ ਦੀ ਕੁੱਲ ਦਰਾਮਦ ਦਾ ਮਹਿਜ਼ 0.1 ਫ਼ੀਸਦ ਸੀ। ਇਸੇ ਸਮੇਂ ਭਾਰਤ ਤੋਂ ਪਾਕਿਸਤਾਨ ਨੂੰ ਹੋਣ ਵਾਲੀ ਬਰਾਮਦ ਇਸ ਦੀ ਕੁੱਲ ਬਰਾਮਦ ਦਾ ਮਹਿਜ਼ 0.7 ਫ਼ੀਸਦ ਸੀ।

ਇਸ ਦੌਰਾਨ ਕਿਸੇ ਵੀ ਸਾਲ ਭਾਰਤ ਦੀ ਕੁੱਲ ਦਰਾਮਦ ਵਿੱਚ ਪਾਕਿਸਤਾਨ ਦਾ ਹਿੱਸਾ 0.16 ਫ਼ੀਸਦ ਤੋਂ ਵਧਿਆ ਨਹੀਂ। ਉਥੇ ਹੀ ਭਾਰਤ ਦੇ ਕੁੱਲ ਬਰਾਮਦ ਵਿੱਚ ਉਸਦਾ ਹਿੱਸਾ ਕਦੀ 1.1 ਫ਼ੀਸਦ ਤੋਂ ਅੱਗੇ ਨਹੀਂ ਵੱਧ ਸਕਿਆ।

ਉਥੇ ਹੀ ਭਾਰਤ ਤੋਂ ਦਰਾਮਦ ਦੇ ਮਾਮਲੇ ਵਿੱਚ ਪਾਕਸਿਤਾਨ ਦੇ ਕੁੱਲ ਦਰਾਮਦ ਦਾ ਭਾਰਤੀ ਹਿੱਸਾ 3.6 ਫ਼ੀਸਦ ਰਿਹਾ ਹੈ, ਜਦੋਂਕਿ ਬਰਾਮਦ ਦੇ ਮਾਮਲੇ ਵਿੱਚ ਭਾਰਤ ਦਾ ਕੁੱਲ ਬਰਾਮਦ ਵਿੱਚ 1.5 ਹਿੱਸਾ ਫ਼ੀਸਦ ਰਿਹਾ ਹੈ।

ਇਸ ਦੌਰਾਨ ਪਾਕਿਸਤਾਨ ਦੇ ਕੁੱਲ ਬਰਾਮਦ ਵਿੱਚ ਭਾਰਤ ਦਾ ਹਿੱਸਾ 4.4 ਫ਼ੀਸਦ ਤੱਕ ਪਹੁੰਚ ਗਿਆ ਜਦੋਂ ਕਿ ਉਸਦੀ ਦੇਸ ਦੇ ਕੁੱਲ ਨਿਰਯਾਤ ਵਿੱਚ ਹਿੱਸੇਦਾਰੀ 2.1 ਫ਼ੀਸਦ ਸੀ।

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ ''ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ
  • ਪੰਜਾਬ ਵਿੱਚ ਕੋਰਨਾਵਾਇਰਸ ਦੇ ਵਿਗੜ ਰਹੇ ਹਾਲਾਤ ਅਤੇ ਵੈਕਸੀਨ ਤੋਂ ਕੀ ਹਨ ਉਮੀਦਾਂ
Getty Images
ਕਿਸੇ ਵੀ ਸਾਲ ਭਾਰਤ ਦੀ ਕੁੱਲ ਦਰਾਮਦ ਵਿੱਚ ਪਾਕਿਸਤਾਨ ਦਾ ਹਿੱਸਾ 0.16 ਫ਼ੀਸਦ ਤੋਂ ਵਧਿਆ ਨਹੀਂ

ਪਾਕਿਸਤਾਨ ਦੇ ਕੱਪੜਾ ਤੇ ਖੰਡ ਸਨਤ ''ਤੇ ਪਿਆ ਅਸਰ

ਦੋਵਾਂ ਦੇਸਾਂ ਵਿੱਚ ਵਪਾਰ ਰੱਦ ਹੋਣ ਨਾਲ ਕੁਝ ਖੇਤਰਾਂ ਤੇ ਕਾਫ਼ੀ ਅਸਰ ਹੋਇਆ ਹੈ।

ਪਾਕਿਸਤਾਨ ਵਿੱਚ ਜਿੱਤੇ ਕੱਪੜਾ ਸਨਤ ਤੇ ਖੰਡ ਬਾਜ਼ਾਰ ਇਸ ਨਾਲ ਪ੍ਰਭਾਵਿਤ ਹੋਇਆ ਹੈ, ਉਥੇ ਹੀ ਭਾਰਤ ਵਿੱਚ ਇਸਦੇ ਕਾਰਨ ਸੀਮੇਂਟ ਉਦਯੋਗ, ਛੁਹਾਰੇ ਅਤੇ ਸੈਂਦਾ ਲੂਣ (ਪਾਕਿਸਤਾਨੀ ਨਮਕ) ਦੇ ਬਾਜ਼ਾਰ ''ਤੇ ਅਸਰ ਪਿਆ ਹੈ।

ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ, ਇਸ ਪਾਬੰਦੀ ਦਾ ਨਾ ਪਾਕਿਸਤਾਨ ''ਤੇ ਕਾਫ਼ੀ ਅਸਰ ਹੋਵੇਗਾ, ਕਿਉਂਕਿ ਉਸ ਦੀ ਭਾਰਤ ''ਤੇ ਕੱਪੜੇ ਅਤੇ ਦਵਾ ਸਨਤ ਦੇ ਕੱਚੇ ਮਾਲ ਲਈ ਭਾਰੀ ਨਿਰਭਰਤਾ ਹੈ।

ਰਿਪੋਰਟ ਮੁਤਾਬਕ ਪਾਕਿਸਤਾਨ ਨੇ ਕਪਾਹ ਅਤੇ ਖੰਡ ਦੀ ਦਰਾਮਦ ਤੋਂ ਪਾਬੰਦੀ ਹਟਾਉਣ ਦਾ ਫ਼ੈਸਲਾ ਕੱਪੜਾ ਉਦਯੋਗ ਨੂੰ ਕੱਚੇ ਮਾਲ ਦੀ ਕਮੀ ਅਤੇ ਘਰੇਲੂ ਬਾਜ਼ਾਰ ਵਿੱਚ ਖੰਡ ਦੀਆਂ ਵੱਧਦੀਆਂ ਕੀਮਤਾਂ ਦੇ ਕਾਰਨ ਲਿਆ ਗਿਆ।

ਪਾਕਿਸਤਾਨ ਦੀ ਕੱਪੜਾ ਸਨਤ ਵੱਡੇ ਉਦਯੋਗਿਤ ਖੇਤਰਾਂ ਵਿੱਚੋਂ ਇੱਕ ਹੈ ਅਤੇ ਦੇਸ ਦੀ ਕੁੱਲ ਦਰਾਮਦ ਵਿੱਚ ਇਸ ਦੀ ਭਾਗੀਦਾਰੀ 60 ਫ਼ੀਸਦ ਹੈ। ਕੱਪੜੇ ਤੋਂ ਬਾਅਦ ਖੰਡ ਸਨਤ ਦੇਸ ਵਿੱਚ ਸਭ ਤੋਂ ਵੱਡਾ ਖੇਤੀ ਆਧਾਰਿਤ ਉਦਯੋਗ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

Getty Images

ਪਾਕਿਸਤਾਨ ਦੇ ਵਿੱਤ ਮੰਤਰੀ ਹਮਾਦ ਅਜ਼ਹਰ ਨੇ ਜਦੋਂ ਭਾਰਤ ਦੇ ਨਾਲ ਸੀਮਤ ਵਪਾਰ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਵਿੱਚ ਕਪਾਹ ਦੀ ਮੰਗ ਜ਼ਿਆਦਾ ਹੈ, ਕਿਉਂਕਿ ਕਪਾਹ ਦਾ ਘੱਟ ਘਰੇਲੂ ਪੈਦਾਵਰ ਦੇ ਵਿੱਚ ਕੱਪੜਾ ਬਰਾਮਦ ਵਧੀ ਹੈ। ਉਥੇ ਹੀ ਦੂਜੇ ਦੇਸਾਂ ਦੀ ਤੁਲਣਾ ਵਿੱਚ ਭਾਰਤ ਵਿੱਚ ਖੰਡ ਦੀਆਂ ਕੀਮਤਾਂ ਬੇਹੱਦ ਘੱਟ ਹਨ।

ਕੌਮਟ੍ਰੇਟ ਅੰਕੜਿਆਂ ਮੁਤਾਬਕ, ਪਾਕਿਸਤਾਨ ਨੇ ਭਾਰਤ ਤੋਂ 2018 ਵਿੱਚ ਜਿੰਨੀਆਂ ਵੀ ਚੀਜ਼ਾਂ ਦੀ ਦਰਾਮਦ ਕੀਤੀ, ਉਨ੍ਹਾਂ ਵਿੱਚ ਕਪਾਹ ਦਾ ਕੁੱਲ ਹਿੱਸਾ 24 ਫ਼ੀਸਦ ਸੀ।

ਇਸ ਤੋਂ ਅਗਲੇ ਸਾਲ ਵਿੱਚ ਵੀ ਇਸ ਵਪਾਰ ''ਤੇ ਕੋਈ ਅਸਰ ਨਹੀਂ ਪਿਆ, ਉਸ ਸਾਲ ਪਾਕਿਸਤਾਨ ਦਾ ਭਾਰਤ ਨਾਲ ਕਪਾਹ ਦੀ ਕੁੱਲ ਦਰਾਮਦ 37 ਫ਼ੀਸਦ ਸੀ।

ਸਾਲ 2018 ਵਿੱਚ ਪਾਕਿਸਤਾਨ ਭਾਰਤ ਤੋਂ 9 ਫ਼ੀਸਦ ਖੰਡ ਅਤੇ ਖੰਡ ਦੇ ਹੋਰ ਉਤਪਾਦਾਂ ਦੀ ਦਰਾਮਦ ਕਰਦੀ ਸੀ।

ਆਲਆਉਟ ਰਸਾਲੇ ਮੁਤਾਬਕ, ਪਾਕਿਸਤਾਨ ਨੇ ਜਦੋਂ ਭਾਰਤ ਦੇ ਨਾਲ ਵਾਪਰਕ ਪਾਬੰਦੀਆਂ ਲਗਾਈਆਂ, ਉਸ ਤੋਂ ਬਾਅਦ ਬ੍ਰਾਜ਼ੀਲ, ਚੀਨ ਅਤੇ ਥਾਈਲੈਂਡ ਤੋਂ ਚੀਨੀ ਦੀ ਦਰਾਮਦ ਸ਼ੁਰੂ ਕਰ ਦਿੱਤੀ।

ਇਸ ਕਾਰਨ ਖੰਡ ਦੀ ਸਪਲਾਈ ਘੱਟ ਹੋ ਗਈ ਅਤੇ ਘਰੇਲੂ ਬਾਜ਼ਾਰ ਵਿੱਚ ਕੀਮਤਾਂ ਵੱਧ ਗਈਆਂ।

2018 ਵਿੱਚ ਭਾਰਤ ਤੋਂ ਪਾਕਿਸਤਾਨ ਹੋਰ ਵੀ ਚੀਜ਼ਾਂ ਦੀ ਦਰਾਮਦ ਕਰਦਾ ਸੀ ਜੋ ਕਿ ਬਹੁਤੀਆਂ ਕੱਪੜਾ ਸਨਤ ਨਾਲ ਜੁੜੀਆਂ ਸਨ। ਇੰਨਾਂ ਵਿੱਚੋਂ ਕੁਝ ਜੈਵਿਕ ਰਸਾਇਣ, ਜੀਰਾ, ਧਨੀਆ ਅਤੇ ਸਰੋਂ ਸ਼ਾਮਿਲ ਸਨ।

ਡਾਅਏੇਚੇ ਵੇਲੇ ਦੀ ਇੱਕ ਰਿਪੋਰਟ ਮੁਤਾਬਤ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਘਾਪੁਰ ਦੇ ਇੰਸਟੀਚਿਉਟ ਆਫ਼ ਸਾਊਥ ਏਸ਼ੀਅਨ ਸਟੱਡੀਜ਼ ਵਿੱਚ ਰਿਸਰਚ ਫ਼ੈਲੋ ਅਮਿਤ ਰੰਜਨ ਕਹਿੰਦੇ ਹਨ, "ਇਸ ਤਰ੍ਹਾਂ ਦੇ ਸਬੰਧ ਤੋੜ ਲੈਣਾ ਵਿਵਹਰਿਕ ਨਹੀਂ ਹੈ ਕਿਉਂਕਿ ਕਮਜ਼ੋਰ ਅਰਥਚਾਰੇ ਨਾਲ ਜੂਝ ਰਹੇ ਪਾਕਿਸਤਾਨ ''ਤੇ ਇਸ ਨੇ ਭਾਰੀ ਬੋਝ ਪਾਇਆ ਹੈ। ਭਾਰਤ ਤੋਂ ਸਾਮਾਨ ਲੈਣਾ ਕਿਸੇ ਵੀ ਦੇਸ ਦੀ ਤੁਲਣਾ ਵਿੱਚ ਬੇਹੱਦ ਸਸਤਾ ਹੁੰਦਾ ਹੈ।"

Getty Images
ਇਸ ਪਾਬੰਦੀ ਦਾ ਨਾ ਪਾਕਿਸਤਾਨ ''ਤੇ ਕਾਫ਼ੀ ਅਸਰ ਹੋਵੇਗਾ, ਕਿਉਂਕਿ ਉਸ ਦੀ ਭਾਰਤ ''ਤੇ ਕੱਪੜੇ ਅਤੇ ਦਵਾ ਸਨਤ ਦੇ ਕੱਚੇ ਮਾਲ ਲਈ ਭਾਰੀ ਨਿਰਭਰਤਾ ਹੈ

ਭਾਰਤ ਵਿੱਚ ਛੁਹਾਰਾ, ਸੈਂਧਾ ਲੂਣ ਅਤੇ ਸੀਮੇਂਟ ਬਾਜ਼ਾਰ ''ਤੇ ਅਸਰ''

ਪਾਕਿਸਤਨਾ ਤੋਂ ਭਾਰਤ ਵਿੱਚ ਦਰਾਮਦ ਹੋਣ ਵਾਲੀਆਂ ਚੀਜ਼ਾਂ ਨੂੰ ਲੈ ਕੇ ਇੱਕ ਦੂਜੀ ਤਸਵੀਰ ਹੈ, ਕਿਉਂਕਿ ਭਾਰਤ ਤਿੰਨ ਮੁੱਖ ਚੀਜ਼ਾਂ ਨੂੰ ਛੱਡਕੇ ਪਾਕਿਸਤਾਨ ''ਤੇ ਬਹੁਤ ਜ਼ਿਆਦਾ ਨਿਰਭਰ ਨਹੀਂ।

ਹਾਲਾਂਕਿ, ਇਹ ਅਜਿਹੀਆਂ ਚੀਜ਼ਾਂ ਹਨ, ਜਿੰਨਾਂ ਲਈ ਭਾਰਤ ਪਾਕਿਸਤਾਨ ''ਤੇ ਨਿਰਭਰ ਹੈ ਅਤੇ ਵਪਾਰ ਰੱਦ ਹੋਣ ਨਾਲ ਇਸ ''ਤੇ ਕਾਫ਼ੀ ਅਸਰ ਪਿਆ ਹੈ।

ਦਿੱਲੀ ਸਥਿਤ ਕੰਸਲਟਿੰਗ ਆਰਗੇਨਾਈਜ਼ੇਸ਼ਨ ਬਿਊਰੋ ਆਫ਼ ਰਿਸਰਚ ਆਨ ਇੰਡਸਟਰੀ ਐਂਡ ਇਕੋਨਾਮਿਕਸ ਫ਼ੰਡਾਮੈਂਟਲਸ (ਬੀਆਰਆਈਈਐੱਫ਼) ਦੀ ਇੱਕ ਰਿਪੋਰਟ ਮੁਤਾਬਕ, ਦੁਵੱਲੇ ਵਪਾਰ ਰੱਦ ਹੋਣ ਨਾਲ ਭਾਰਤ ਵਿੱਚ ਛੁਹਰਿਆਂ ਦੀਆਂ ਪ੍ਰਚੂਨ ਕੀਮਤਾਂ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ ਕਿਉਂਕਿ ਉਹ ਇਸ ਦੀ ਦਰਾਮਦ ਲਈ ਪਾਕਿਸਤਾਨ ''ਤੇ ਨਿਰਭਰ ਹੈ।

ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਕ, 2018-19 ਵਿੱਚ ਭਾਰਤ ਦੀ ਖਜੂਰ ਅਤੇ ਛੁਹਾਰਿਆਂ ਦਾ ਪਾਕਿਸਤਾਨ ਤੋਂ ਦਰਾਮਦ 40 ਫ਼ੀਸਦ ਸੀ, ਛੁਹਾਰਿਆਂ ਦੇ ਮਾਮਲੇ ਵਿੱਚ ਇਹ ਅੰਕੜਾ 99.3 ਫ਼ੀਸਦ ਤੱਕ ਹੈ।

ਭਾਰਤ ਨੇ ਜਦੋਂ ਪਾਕਿਸਤਾਨ ਤੋਂ ਆਯਾਤ ''ਤੇ 200 ਫ਼ੀਸਦ ਡਿਊਟੀ ਲਗਾਈ, ਤਾਂ ਭਾਰਤ ਵਿੱਚ ਛੁਹਾਰੇ ਆਮ ਉਪਭੋਗਤਾ ਲਈ ਬੇਹੱਦ ਮਹਿੰਗੇ ਹੋ ਗਏ।

2019-20 ਵਿੱਚ ਭਾਰਤ ਦੀ ਪਾਕਿਸਤਾਨ ਤੋਂ ਛੁਹਾਰਿਆਂ ਦੀ ਦਰਾਮਦ ਮਹਿਜ਼ 0.25 ਫ਼ੀਸਦ ਹੀ ਰਹਿ ਗਈ।

ਬੀਆਰਆਈਈਐੱਫ਼ ਦੀ ਇੱਕ ਰਿਪੋਰਟ ਮੁਤਾਬਕ, ਪਾਕਿਸਤਾਨ ਨਾਲ ਹੱਦ ਸਾਂਝੀ ਕਰਨ ਵਾਲੇ ਭਾਰਤੀ ਸ਼ਹਿਰ ਅੰਮ੍ਰਿਤਸਰ ਵਿੱਚ ਵਪਾਰ ਰੋਕਣ ਤੋਂ ਬਾਅਦ ਸੈਂਦਾ ਲੂਣ ਦੀਆਂ ਕੀਮਤਾਂ ਦੁਗਣੀਆਂ ਹੋ ਗਈਆਂ ਹਨ

2018-19 ਵਿੱਚ ਪਾਕਿਸਤਾਨ ਤੋਂ ਭਾਰਤ ਵਿੱਚ ਸੈਂਦਾ ਲੂਣ ਦੀ ਦਰਾਮਦ 99.7 ਫ਼ੀਸਦ ਸੀ, ਅਗਲੇ ਸਾਲ ਇਹ ਘੱਟ ਕੇ 28 ਫ਼ੀਸਦ ਹੋ ਗਈ ਸੀ।

ਇਸੇ ਤਰ੍ਹਾਂ ਪਾਕਿਸਤਾਨ ਨਾਲ ਭਾਰਤ ਵਿੱਚ ਦਰਾਮਦ ਹੋਣ ਵਾਲੇ ਸੀਮੇੰਟ ਦਾ ਪ੍ਰਤੀਸ਼ਤਤਾ 2018-19 ਵਿੱਚ 86 ਫ਼ੀਸਦ ਸੀ। ਬੀਆਰਆਈਈਐੱਫ਼ ਦੀ ਰਿਪੋਰਟ ਮੁਤਾਬਕ, ਕਸਟਮ ਡਿਊਟੀ ਵਧਾਉਣ ਤੋਂ ਪਹਿਲਾਂ ਪਾਕਿਸਤਾਨ ਤੋਂ ਸੀਮੇਂਟ ਅਤੇ ਜਿਪਸਮ ਦਰਾਮਦ ਕਰਨਾ ਬੇਹੱਦ ਸੌਖਾ ਹੁੰਦਾ ਸੀ।

ਆਮ ਆਦਮੀ ਨੂੰ ਹੋ ਰਿਹਾ ਹੈ ਨੁਕਸਾਨ

ਮੀਡੀਆ ਰਿਪੋਰਟਾਂ ਵਿੱਚ ਦੇਖਿਆ ਜਾਂਦਾ ਹੈ ਕਿ ਵਪਾਰ ਪਾਬੰਦੀਆਂ ਅਰਥਚਾਰੇ ''ਤੇ ਗਹਿਰਾ ਅਸਰ ਪਾਉਂਦੀਆਂ ਹਨ, ਪਰ ਇਹ ਆਮ ਲੋਕਾਂ ''ਤੇ ਅਲੱਗ ਅਲੱਗ ਤਰ੍ਹਾਂ ਅਸਰ ਪਾਉਂਦੀਆਂ ਹਨ।

ਬੀਆਰਆਈਈਐੱਫ਼ ਵਿੱਚ ਅਸਿਸਟੈਂਟ ਡਾਇਰੈਕਟਰ ਨਿਤਿਕਾ ਸਿੰਗਲਾ ਨੇ ਨਿਊਜ਼ ਵੈੱਬਸਾਈਟ ''ਦਿ ਵਾਇਰ'' ਵਿੱਚ ਵਪਾਰ ਰੁਕਣ ਦੇ ਕਾਰਣ ਆਮ ਆਦਮੀ ਨੂੰ ਹੋਏ ਨੁਕਸਾਨ ਬਾਰੇ ਲਿਖਿਆ ਹੈ।

ਉਹ ਦੱਸਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸਾਂ ਦੇ ਮੀਡੀਆ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਵਪਾਰ ਰੁਕਣ ਨਾਲ ਉਨ੍ਹਾਂ ਦੇ ਦੇਸਾਂ ਦੇ ਅਰਥਚਾਰੇ ''ਤੇ ਕੋਈ ਖ਼ਾਸ ਅਸਰ ਨਹੀਂ ਪੈ ਰਿਹਾ ਹੈ, ਜਦੋਂ ਕਿ ਇਸਦੇ ਕਾਰਣ ਕਈ ਲੋਕ ਆਪਣੀ ਰੋਜ਼ੀ ਰੋਟੀ ਗਵਾ ਚੁੱਕੇ ਹਨ।

ਸਿੰਗਲਾ ਲਿਖਦੇ ਹਨ, "ਮੈਂ ਉਨ੍ਹਾਂ ਬੱਚਿਆਂ ਨੂੰ ਮਿਲੀ ਹਾਂ, ਜਿਨ੍ਹਾਂ ਨੂੰ ਨਿੱਜੀ ਸਕੂਲਾਂ ਵਿੱਚੋਂ ਹਟਾਇਆ ਗਿਆ, ਕਿਉਂਕਿ ਉਨ੍ਹਾਂ ਦੇ ਪਿਤਾ ਦਾ ਵਪਾਰ ਬੰਦ ਹੋ ਚੁੱਕਿਆ ਸੀ। ਅਟਾਰੀ ਟਰੱਕ ਯੂਨੀਅਨ ਦੇ ਇੱਕ ਟਰੱਕ ਮਾਲਕ ਨੂੰ ਮਿਲੀ ਜਿਨ੍ਹਾਂ ਨੇ 2010 ਵਿੱਚ ਹਾਂਗਕਾਂਗ ਤੋਂ ਅਮ੍ਰਿੰਤਸਰ ਆਉਣ ਦਾ ਫ਼ੈਸਲਾ ਕੀਤਾ ਸੀ, ਕਿਉਂਕਿ ਉਨ੍ਹਾਂ ਨੂੰ ਬਾਘਾ-ਅਟਾਰੀ ਸਰਹੱਦ ''ਤੇ ਵਪਾਰ ਦੀਆਂ ਸੰਭਾਵਨਾਵਾਂ ਨਜ਼ਰ ਆਈਆਂ ਸਨ ਅਤੇ ਉਨ੍ਹਾਂ ਨੇ 30 ਟਰੱਕ ਖ਼ਰੀਦੇ ਸਨ।"

"ਮੈਂ ਇੱਕ ਪਿਤਾ ਨੂੰ ਮਿਲੀ ਸੀ, ਜੋ ਆਪਣੇ ਤਿੰਨ ਬੇਟਿਆਂ ਦੇ ਨਾਲ ਟਰੱਕ ਵਿੱਚ ਸਾਮਾਨ ਚੜਾਉਣ ਅਤੇ ਲਾਹੁਣ ਦਾ ਕੰਮ ਕਰਦੇ ਸਨ ਅਤੇ ਉਸੇ ਜ਼ਰੀਏ ਆਪਣੀ ਰੋਜ਼ੀ ਰੋਟੀ ਚਲਾਉਂਦੇ ਸਨ। ਉਹ ਸਾਰੇ ਹੁਣ ਬੇਰੁਜ਼ਗਾਰ ਹਨ, ਉਨ੍ਹਾਂ ਵਿੱਚੋਂ ਇੱਕ ਪੜ੍ਹਿਆ ਲਿਖਿਆ ਬੇਟਾ ਰੋਜ਼ਗਾਰ ਲੱਭਣ ਵਿੱਚ ਸਫ਼ਲ ਹੋ ਸਕਿਆ, ਜੋ ਇੱਕ ਗੁਰੂਦੁਆਰੇ ਵਿੱਚ ਗ੍ਰੰਥੀ ਹੈ ਅਤੇ ਉਨ੍ਹਾਂ ਨੂੰ ਸਿਰਫ਼ ਦੋ ਘੰਟਿਆਂ ਲਈ ਕੰਮ ਮਿਲਦਾ ਹੈ।"

ਬੀਆਰਆਈਈਐੱਫ਼ ਦੀ ਰਿਪੋਰਟ ਦਾ ਅੰਦਾਜ਼ਾ ਹੈ ਕਿ ਦੁਵੱਲੇ ਵਪਾਰ ''ਤੇ ਅਸਰ ਪੈਣ ਨਾਲ ਘਰ ਵਿੱਚ ਇਕੱਲੇ ਕਮਾਉਣ ਵਾਲੇ ਵਿਅਕਤੀ ਦੇ ਕਾਰਣ ਸਿਰਫ਼ ਅਮ੍ਰਿੰਤਸਰ ਸ਼ਹਿਰ ਵਿੱਚ 9,354 ਪਰਿਵਾਰਾਂ ''ਤੇ ਸਿੱਧਾ ਅਸਰ ਪਿਆ ਹੈ। ਉਨ੍ਹਾਂ ਨੇ ਇਸ ਵਿੱਚ ਵਪਾਰੀ, ਸਰਹੱਦੀ ਫ਼ੀਸ ਏਜੰਟ, ਟਰੱਕ ਮਾਲਿਕ ਅਤੇ ਡਰਾਈਵਰ, ਮਜ਼ਦੂਰ, ਦੁਕਾਨਦਾਰ, ਪੈਟਰੋਲ ਪੰਪ ਕਾਮੇ ਅਤੇ ਮਕੈਨਿਕ ਵਰਗੇ ਹੋਰ ਲੋਕ ਸ਼ਾਮਿਲ ਕੀਤੇ ਹਨ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=j5zSU9MnbPY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cea401cf-e48c-4e31-8a54-6b7a4de076be'',''assetType'': ''STY'',''pageCounter'': ''punjabi.india.story.56818196.page'',''title'': ''ਭਾਰਤ- ਪਾਕਿਸਤਾਨ ਵਪਾਰ : \''ਬਾਘਾ ਬਾਰਡਰ ਰਾਹੀ ਵਪਾਰ ਲਈ ਖਰੀਦੇ ਸਨ 30 ਟਰੱਕ ਪਰ...\'''',''author'': ''ਵਿਜਦਾਨ ਮੁਹੰਮਦ ਕਵੂਸਾ '',''published'': ''2021-04-21T11:37:52Z'',''updated'': ''2021-04-21T11:37:52Z''});s_bbcws(''track'',''pageView'');