ਕੋਰੋਨਾਵਾਇਰਸ: ਨਾਸਿਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਕਾਰਨ 11 ਮੌਤਾਂ

04/21/2021 3:05:40 PM

Getty Images

ਮਹਾਰਾਸ਼ਟਰ ਦੇ ਨਾਸਿਕ ਵਿਚ ਇਕ ਹਸਪਤਾਲ ਵਿਚ ਆਕਸੀਜਨ ਟੈਂਕ ਲੀਕ ਹੋਣ ਕਾਰਨ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ ਹੈ।

ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਦੀ ਪੁਸ਼ਟੀ ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਨੇ ਕੀਤੀ ਹੈ। ਹਸਪਤਾਲ ਵਿੱਚ ਕੁੱਲ 150 ਮਰੀਜ਼ ਸਨ, ਜਿਨ੍ਹਾਂ ਵਿੱਚ 23 ਵਿਅਕਤੀਆਂ ਨੂੰ ਵੈਂਟੀਲੇਟਰਾਂ ''ਤੇ ਰੱਖਿਆ ਗਿਆ ਸੀ।

ਆਕਸੀਜਨ ਲੀਕ ਹੋਣ ਕਾਰਨ ਹਸਪਤਾਲ ਵਿੱਚ ਅੱਧਾ ਘੰਟਾ ਸਪਲਾਈ ਠੱਪ ਰਹੀ।

ਇਹ ਵੀ ਪੜ੍ਹੋ

  • ''ਕਈ ਵਾਰੀ ਮਰੀਜ਼ ਸਾਡੇ ਨਾਲ ਉੱਚੀ ਆਵਾਜ਼ ਜਾਂ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹਨ''
  • ''ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ''
  • ''ਪੰਜ ਦਹਾਕਿਆਂ ਤੱਕ ਜਿੱਥੇ ਮਰੀਜ਼ਾਂ ਦਾ ਕੀਤਾ ਇਲਾਜ, ਉੱਥੇ ਇਲਾਜ ਨਾ ਮਿਲਣ ਕਾਰਨ ਗਵਾਈ ਜਾਨ''

ਨਾਸਿਕ ਨਗਰ ਨਿਗਮ ਦੇ ਕਮਿਸ਼ਨਰ ਕੈਲਾਸ਼ ਜਾਧਵ ਨੇ ਕਿਹਾ, "ਤਕਨੀਕੀ ਇੰਜੀਨੀਅਰ ਦੀ ਮਦਦ ਨਾਲ ਲੀਕੇਜ ਨੂੰ ਬੰਦ ਕਰ ਦਿੱਤਾ ਗਿਆ ਹੈ। ਪਰ ਹੁਣ ਹਸਪਤਾਲ ਵਿੱਚ ਸਿਰਫ 25 ਪ੍ਰਤੀਸ਼ਤ ਆਕਸੀਜਨ ਬਚੀ ਹੈ। 10-11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਲੋਕ ਬਚ ਸਕਦੇ ਹਨ ਪਰ ਜਿਹੜੇ ਲੋਕ ਵੈਂਟੀਲੇਟਰ ''ਤੇ ਹਨ ਉਹ ਘੱਟ ਆਕਸੀਜਨ ਨਾਲ ਨਹੀਂ ਬਚ ਸਕਦੇ। ਅਸੀਂ ਘਟਨਾ ਦੀ ਜਾਂਚ ਕਰਾਂਗੇ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। "

ਨਿਉਜ਼ ਏਜੰਸੀ ਏਐਨਆਈ ਦੇ ਅਨੁਸਾਰ, ਨਾਸਿਕ ਦੇ ਡਾਕਟਰ ਜ਼ਾਕਿਰ ਹੁਸੈਨ ਹਸਪਤਾਲ ਵਿੱਚ ਜਦੋਂ ਟੈਂਕਰਾਂ ਦੇ ਜ਼ਰਿਏ ਆਕਸੀਜਨ ਨਾਲ ਭਰਿਆ ਜਾ ਰਿਹਾ ਸੀ, ਤਾਂ ਇਹ ਲੀਕ ਹੋਈ।

https://twitter.com/ANI/status/1384776784818757633?s=20

ਏਜੰਸੀ ਦੇ ਅਨੁਸਾਰ, ਅਧਿਕਾਰੀ ਘਟਨਾ ਵਾਲੀ ਥਾਂ ''ਤੇ ਮੌਜੂਦ ਹਨ ਅਤੇ ਹੋਰ ਜਾਣਕਾਰੀ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=WFQqvJ8r1pM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6241b304-5755-428a-89be-dabbacb46ec4'',''assetType'': ''STY'',''pageCounter'': ''punjabi.india.story.56830408.page'',''title'': ''ਕੋਰੋਨਾਵਾਇਰਸ: ਨਾਸਿਕ ਦੇ ਇੱਕ ਹਸਪਤਾਲ ਵਿੱਚ ਆਕਸੀਜਨ ਲੀਕ ਹੋਣ ਕਾਰਨ 11 ਮੌਤਾਂ'',''published'': ''2021-04-21T09:32:14Z'',''updated'': ''2021-04-21T09:32:14Z''});s_bbcws(''track'',''pageView'');