ਕੈਨੇਡਾ ''''ਚ ਡਰੱਗ ਰੈਕਟ ਦਾ ਭਾਂਡਾ ਫੁੱਟਿਆ, 25 ਪੰਜਾਬੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ - ਪ੍ਰੈੱਸ ਰਿਵੀਊ

04/21/2021 8:50:40 AM

Getty Images

ਇੱਕ ਸਾਲ ਲੰਬੇ ਚੱਲੇ ਪੁਲਿਸ ਆਪਰੇਸ਼ਨ ਤੋਂ ਬਾਅਦ ਕੈਨੇਡਾ ਪੁਲਿਸ ਨੇ ਇੰਟਰਨੈਸ਼ਨਲ ਡਰੱਗ ਰੈਕਟ ਦਾ ਭਾਂਡਾ ਫੋੜਿਆ। ਇਸ ਦੌਰਾਨ ਪੁਲਿਸ ਨੇ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਿਸ ਵਿੱਚ 25 ਪੰਜਾਬੀ ਸ਼ਾਮਿਲ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਪੁਲਿਸ ਨੇ ਇੰਟਰਨੈਸ਼ਲ ਡਰੱਗ ਨੈਟਵਰਕ ਨੂੰ ਤੋੜਨ ਲਈ ਕੁਝ ਕੌਮਾਂਤਰੀ ਏਜੰਸੀਆਂ ਦੀ ਮਦਦ ਨਾਲ ਸਪੈਸ਼ਲ ਆਪਰੇਸ਼ਨ ਚਲਾਇਆ ਸੀ, ਜਿਸ ਦਾ ਕੋਡ ਨਾਮ ਪ੍ਰੋਜੈਕਟ ਚੀਤਾ ਰੱਖਿਆ ਸੀ।

ਪੁਲਿਸ ਦੀ ਕਾਰਵਾਈ ਨੇ ਓਂਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਕੈਲੀਫੋਰਨੀਆ ਵਿੱਚ 50 ਥਾਵਾਂ ''ਤੇ ਛਾਪੇ ਮਾਰੇ ਅਤੇ 2.3 ਮਿਲੀਅਨ ਡਾਲਰ ਦੀ ਨਸ਼ਾ ਜ਼ਬਤ ਕੀਤਾ, ਜਿਸ ਵਿੱਚ ਹੈਰੋਇਨ, ਕੈਟੇਮਾਈਨ ਅਤੇ 48 ਅਤਿ-ਆਧੁਨਿਕ ਹਥਿਆਰ ਵੀ ਸ਼ਾਮਿਲ ਸਨ।

ਇਸ ਦੌਰਾਨ 7,30,000 ਕੈਨੇਡੀਅਨ ਡਾਲਰ ਵੀ ਬਰਾਮਦ ਕੀਤੇ।

ਇਹ ਵੀ ਪੜ੍ਹੋ-

  • ''ਮੈਂ ਕਈਆਂ ਨੂੰ ਐਂਬੂਲੈਂਸਾਂ ਵਿੱਚ ਮਰਦੇ ਵੇਖਿਆ, ਹਸਪਤਾਲ ਮਰੀਜ਼ਾਂ ਨੂੰ ਭਜਾ ਰਹੇ ਹਨ''
  • ''ਕੋਰੋਨਾ ਦੀ ਦੂਜੀ ਲਹਿਰ ਤੂਫਾਨ ਬਣ ਕੇ ਆਈ ਹੈ, ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ''
  • ''ਪੰਜ ਦਹਾਕਿਆਂ ਤੱਕ ਜਿੱਥੇ ਮਰੀਜ਼ਾਂ ਦਾ ਕੀਤਾ ਇਲਾਜ, ਉੱਥੇ ਇਲਾਜ ਨਾ ਮਿਲਣ ਕਾਰਨ ਗਵਾਈ ਜਾਨ''

ਇਸ ਵੱਡੀ ਸਫ਼ਲਤਾ ਨੇ ਭਾਰਤੀ ਏਜੰਸੀਆ, ਖ਼ਾਸ ਤੌਰ ''ਤੇ ਪੰਜਾਬ ਪੁਲਿਸ ਅਤੇ ਨਾਰਕੋਟਿਕਸ ਕੰਟ੍ਰੋਲ ਬਿਓਰੂ ਨੂੰ ਉਤਸ਼ਾਹਿਤ ਕੀਤਾ ਹੈ।

ਇਨ੍ਹਾਂ ਏਜੰਸੀਆਂ ਦੇ ਅਧਿਕਾਰੀਆਂ ਨੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੀ ਧਰਤੀ ''ਤੇ ਡਰੱਗ ਰੈਕੇਟ ਨੂੰ ਚਲਾਏ ਜਾ ਰਹੇ ਆਪਰੇਸ਼ਨ ਦੌਰਾਨ ਕੈਨੇਡਾ ਅਤੇ ਅਮਰੀਕਾ ਨਾਲ ਮਹੱਤਵਪੂਰਨ ਜਾਣਕਾਰੀ ਸਾਂਝ ਕੀਤੀ।

ਵਾਢੀ ਤੋਂ ਬਾਅਦ ਕਿਸਾਨਾਂ ਦੇ ਕਾਫ਼ਲੇ ਮੁੜ ਦਿੱਲੀ ਵੱਲ

ਪੰਜਾਬ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਢੇ 6 ਮਹੀਨਿਆਂ ਤੋਂ ਮੈਦਾਨ ਵਿੱਚ ਡਟੀਆਂ ਜਥੇਬੰਦੀਆਂ ਵੱਲੋਂ ਵਾਢੀ ਤੋਂ ਵਿਹਲੇ ਹੋ ਰਹੇ ਕਿਸਨਾਂ ਅਤੇ ਹੋਰਨਾਂ ਸਹਿਯੋਗੀਆਂ ਨੂੰ ਦਿੱਲੀ ਦੇ ਮੋਰਚਿਆਂ ਵੱਲ ਡੱਟਣ ਦੇ ਸੱਦੇ ਭੇਜੇ ਗਏ ਹਨ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸੇ ਸੱਦੇ ਤਹਿਤ ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਿਰੋਜ਼ਪੁਰ ਤੋਂ ਦਰਜਨਾਂ ਕਾਫ਼ਲੇ ਦਿੱਲੀ ਦੇ ਟਿਕਰੀ ਅਤੇ ਸਿੰਘੂ ਬਾਰਡਰਾਂ ਲਈ ਰਵਾਨਾ ਹੋ ਗਏ ਹਨ।

ਖੇਤੀ ਕਾਨੂੰਨਾਂ ਖ਼ਿਲਾਫ਼ ਸੂਬੇ ਦੀਆਂ 32 ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸੰਬਧਿਤ ਆਗੂਆਂ ਦੇ ਘਰਾਂ ਮੂਹਰੇ ਅਤੇ ਟੋਲ ਪਲਾਜ਼ਿਆਂ ''ਤੇ, ਅੰਬਾਨੀ ਤੇ ਅੰਡਾਨੀ ਦੇ ਕਾਰੋਬਾਰ ਸਾਹਮਣੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਅੱਗੇ ਧਰਨੇ ਸਣੇ 100 ਤੋਂ ਵੱਧ ਥਾਵਾਂ ''ਤੇ ਧਰਨੇ ਜਾਰੀ ਹਨ।

ਜੌਰਜ ਫਲੌਇਡ: ਜੂਰੀ ਨੇ ਪੁਲਿਸ ਅਧਿਕਾਰੀ ਡੈਰੇਕ ਚੁਵਿਨ ਨੂੰ ਕਤਲ ਦਾ ਦੋਸ਼ੀ ਮੰਨਿਆ

ਅਮਰੀਕਾ ਵਿੱਚ ਬੀਤੇ ਸਾਲ ਅਫ਼ਰੀਕੀ ਅਮਰੀਕੀ ਨਾਗਰਿਕ ਜੌਰਜ ਫਲੌਇਡ ਦੀ ਮੌਤ ਦੇ ਮਾਮਲੇ ਵਿੱਚ ਇੱਕ ਜੂਰੀ ਨੇ ਪੁਲਿਸ ਅਧਿਕਾਰੀ ਡੈਰੇਕ ਚੁਵਿਨ ਨੂੰ ਕਤਲ ਦਾ ਦੋਸ਼ੀ ਮੰਨਿਆ ਹੈ।

Getty Images

ਡੈਰੇਟ ਚੁਵਿਨ ਉਹੀ ਪੁਲਿਸ ਅਧਿਕਾਰੀ ਹੈ ਜਿਨ੍ਹਾਂ ਨੇ ਪਿਛਲੇ ਸਾਲ ਮਈ ਵਿੱਚ 46 ਸਾਲਾ ਜੌਰਜ ਫਲੌਇਡ ਨੂੰ ਗ੍ਰਿਫ਼ਤਾਰ ਕਰਨ ਦੌਰਾਨ ਉਨ੍ਹਾਂ ਦੀ ਗਰਦਨ 9 ਮਿੰਟ ਤੋਂ ਵੱਧ ਸਮੇਂ ਲਈ ਆਪਣੇ ਗੋਡਿਆਂ ਨਾਲ ਦੱਬ ਕੇ ਰੱਖੀ ਸੀ।

ਇਸ ਦੌਰਾਨ ਜੌਰਜ ਫਲੌਇਡ ਤੜਪ ਰਹੇ ਸਨ ਅਤੇ ਉਨ੍ਹਾਂ ਦਮ ਤੋੜ ਦਿੱਤਾ।

ਇਸ ਘਟਨਾ ਨੇ ਨਸਲਵਾਦ ਦੇ ਮੁੱਦੇ ''ਤੇ ਪੁਰਾਣੀ ਬਹਿਸ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ। ਇਸ ਦੇ ਵਿਰੋਧ ਵਿੱਚ ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ ਅਤੇ ਫਰਾਂਸ ਵਿੱਚ ਵੀ ਪ੍ਰਦਰਸ਼ਨ ਹੋਏ ਸਨ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=kJn4kzsd-9c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cf4f2402-e3cc-49a0-bce3-490eb443430d'',''assetType'': ''STY'',''pageCounter'': ''punjabi.india.story.56826400.page'',''title'': ''ਕੈਨੇਡਾ \''ਚ ਡਰੱਗ ਰੈਕਟ ਦਾ ਭਾਂਡਾ ਫੁੱਟਿਆ, 25 ਪੰਜਾਬੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ - ਪ੍ਰੈੱਸ ਰਿਵੀਊ'',''published'': ''2021-04-21T03:17:16Z'',''updated'': ''2021-04-21T03:17:16Z''});s_bbcws(''track'',''pageView'');