ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਨੂੰ ਰੋਕਣ ਵਿੱਚ ਭਾਰਤ ਨਾਕਾਮਯਾਬ ਕਿਵੇਂ ਹੋਇਆ

04/20/2021 8:20:40 AM

Reuters

ਇਸੇ ਸਾਲ ਦੇ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਐਲਾਨ ਕੀਤਾ ਸੀ ਕਿ ਦੇਸ ਕੋਵਿਡ-19 ਮਹਾਂਮਾਰੀ ਦੇ ਆਖ਼ਰੀ ਪੜਾਅ ''ਤੇ ਹੈ।

ਡਾ. ਹਰਸ਼ ਵਰਧਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਕੌਮਾਂਤਰੀ ਸਹਿਯੋਗ ਵਿੱਚ ਇੱਕ ਮਿਸਾਲ ਵਜੋਂ ਸ਼ਲਾਘਾ ਵੀ ਕੀਤੀ ਸੀ।

''ਵੈਕਸੀਨ ਕੂਟਨੀਤੀ'' ਦੇ ਹਿੱਸੇ ਵਜੋਂ ਜਨਵਰੀ ਮਹੀਨੇ ਤੋਂ ਭਾਰਤ ਨੇ ਵੈਕਸੀਨ ਦੀਆਂ ਖ਼ੁਰਾਕਾਂ ਬਾਹਰਲੇ ਮੁਲਕਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ।

ਡਾ. ਹਰਸ਼ ਵਰਧਨ ਦਾ ਇੰਨਾ ਆਸ਼ਾਵਾਦੀ ਹੋਣਾ ਇਨਫ਼ੈਕਸ਼ਨ ਦੀਆਂ ਲਗਾਤਾਰ ਘੱਟਦੀ ਦਰ ਦੀਆਂ ਰਿਪੋਰਟਾਂ ''ਤੇ ਆਧਾਰਿਤ ਸੀ।

ਇਹ ਵੀ ਪੜ੍ਹੋ:

  • ''ਇੰਟੀਮੇਸੀ ਕੋਆਰਡੀਨੇਟਰ'': ''ਪਰਦੇ ਉੱਤੇ ਸੈਕਸ ਵਾਲੇ ਦ੍ਰਿਸ਼ ਫਿਲਮਾਉਣ ''ਚ ਮਦਦ ਕਰਨਾ ਮੇਰਾ ਕੰਮ ਹੈ''
  • ਕੋਰੋਨਾਵਾਇਰਸ: 1 ਮਈ ਤੋਂ 18 ਸਾਲ ਤੋਂ ਉੱਤੇ ਹਰ ਵਿਅਕਤੀ ਲਗਵਾ ਸਕੇਗਾ ਵੈਕਸੀਨ-ਕੇਂਦਰ ਸਰਕਾਰ
  • ਲਾਹੌਰ ''ਚ ਧਾਰਮਿਕ ਪਾਰਟੀ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦਾ ਕੀ ਮਾਮਲਾ ਹੈ

2020 ਦੇ ਸਤੰਬਰ ਦੇ ਅੱਧ ਵਿੱਚ ਕੋਰੋਨਾ ਲਾਗ਼ ਦੇ ਪ੍ਰਤੀ ਦਿਨ ਔਸਤਨ 93,000 ਮਾਮਲਿਆਂ ਦੀ ਸਿਖ਼ਰ ਤੋਂ ਬਾਅਦ ਲਾਗ਼ ਲੱਗਣ ਦੀ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਸੀ।

ਫ਼ਰਵਰੀ ਦੇ ਅੱਧ ਤੱਕ ਪਹੁੰਚਦੇ-ਪਹੁੰਚਦੇ ਭਾਰਤ ਵਿੱਚ ਕੋਰੋਨਾ ਦੇ ਪ੍ਰਤੀ ਦਿਨ ਔਸਤ ਮਾਮਲਿਆਂ ਦੀ ਗਿਣਤੀ 11,000 ਤੱਕ ਆ ਗਈ। ਬੀਮਾਰੀ ਨਾਲ ਮਰਨ ਵਾਲਿਆਂ ਦੀ ਸੱਤ ਦਿਨਾਂ ਦੀ ਔਸਤਨ ਗਿਣਤੀ ਵੀ 100 ਤੋਂ ਘੱਟ ਹੋ ਗਈ।

ਵਾਇਰਸ ''ਤੇ ਮਾਤ ਪਾਉਣ ਦੀ ਖ਼ੁਸ਼ੀ ਦਾ ਆਧਾਰ ਪਿਛਲੇ ਸਾਲ ਦੇ ਅੰਤ ਤੋਂ ਹੀ ਬਣਾਇਆ ਜਾ ਚੁੱਕਾ ਸੀ। ਸਿਆਸਤਦਾਨ, ਨੀਤੀ ਘਾੜੇ ਅਤੇ ਮੀਡੀਆ ਦੇ ਕੁਝ ਹਿੱਸੇ ਮੰਨਦੇ ਸਨ ਕਿ ਭਾਰਤ ਸੱਚੀਂ ਇਸ ਬੀਮਾਰੀ ਵਿੱਚੋਂ ਬਾਹਰ ਆ ਚੁੱਕਿਆ ਹੈ।

Getty Images
ਜਨਵਰੀ ਮਹੀਨੇ ਤੋਂ ਭਾਰਤ ਨੇ ਵੈਕਸੀਨ ਦੀਆਂ ਖ਼ੁਰਾਕਾਂ ਬਾਹਰਲੇ ਮੁਲਕਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ

ਦਸੰਬਰ ਵਿੱਚ ਸੈਂਟਰਲ ਬੈਂਕ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਭਾਰਤ ''ਕੋਵਿਡ ਇੰਨਫ਼ੈਕਸ਼ਨ ਕਰਵ ਨੂੰ ਮੋੜ ਰਿਹਾ ਹੈ''।

ਇਸ ਗੱਲ ਦਾ ਸਬੂਤ ਹੈ, ਉਨ੍ਹਾਂ ਨੇ ਕਾਵਿਕ ਰੂਪ ਵਿੱਚ ਕਿਹਾ ਸੀ ਕਿ ''ਅਰਥਵਿਵਸਥਾ ਠੰਢ ਦੇ ਲੰਬੇ ਪਰਛਾਵਿਆਂ ਦੇ ਚਲਦਿਆਂ ਸੂਰਜ ਦੀ ਰੌਸ਼ਨੀ ਵੱਲ ਰੁਖ਼ ਕਰ ਰਹੀ ਹੈ''।

ਨਰਿੰਦਰ ਮੋਦੀ ਨੂੰ ''ਵੈਕਸੀਨ ਗੁਰੂ'' ਕਿਹਾ ਗਿਆ ਸੀ।

Click here to see the BBC interactive

ਅਣਗਹਿਲੀ ਦੀ ਸ਼ੁਰੂਆਤ

ਫ਼ਰਵਰੀ ਦੇ ਆਖ਼ੀਰ ਵਿੱਚ ਭਾਰਤ ਦੇ ਪੰਜ ਸੂਬਿਆਂ ਵਿੱਚ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ, ਜਿੰਨ੍ਹਾਂ ਦੇ 18.6 ਕਰੋੜ ਲੋਕ 824 ਸੀਟਾਂ ਲਈ ਵੋਟ ਕਰਨ ਦੇ ਯੋਗ ਹਨ।

27 ਮਾਰਚ ਨੂੰ ਪੈਣੀਆਂ ਸ਼ੁਰੂ ਹੋਈਆਂ ਵੋਟਾਂ ਨੂੰ ਇੱਕ ਮਹੀਨੇ ਤੱਕ ਖਿੱਚਿਆ ਗਿਆ ਅਤੇ ਪੱਛਮੀ ਬੰਗਾਲ ਦੇ ਮਾਮਲੇ ਵਿੱਚ ਚੋਣਾਂ ਅੱਠ ਗੇੜਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ।

Reuters
ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਉਹ ਜੂਨ ਤੱਕ ਸਪਲਾਈ ਵਿੱਚ ਗਤੀ ਲਿਆਉਣ ਦੇ ਯੋਗ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਉਤਪਾਦਨ ਸਮਰੱਥਾ ਵਧਾਉਣ ਲਈ ਪੈਸੇ ਨਹੀਂ ਹਨ

ਚੋਣ ਪ੍ਰਚਾਰ ਪੂਰੇ ਜੋਸ਼ ਨਾਲ ਸ਼ੁਰੂ ਹੋਇਆ, ਬਗ਼ੈਰ ਕਿਸੇ ਸੁਰੱਖਿਆ ਪ੍ਰੋਟੋਕਾਲ ਤੇ ਸਮਾਜਿਕ ਦੂਰੀ ਦੇ।

ਮਾਰਚ ਦੇ ਅੱਧ ਵਿੱਚ ਕ੍ਰਿਕੇਟ ਬੋਰਡ ਨੇ 1,30,000 ਪ੍ਰਸ਼ੰਸਕਾ ਨੂੰ ਬਿਨਾਂ ਮਾਸਕ ਪਹਿਨੇ ਨਰਿੰਦਰ ਮੋਟੀ ਸਟੇਡੀਅਮ ਗੁਜਰਾਤ ਵਿੱਚ ਭਾਰਤ ਅਤੇ ਯੂਕੇ ਦਰਮਿਆਨ ਦੋ ਕੌਮਾਂਤਰੀ ਮੈਚਾਂ ਦੀ ਪ੍ਰਵਾਨਗੀ ਦੇ ਦਿੱਤੀ।

ਮੁੜ ਬਦਲੇ ਹਾਲਾਤ

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਸਥਿਤੀ ਬਦਲਣੀ ਸ਼ੁਰੂ ਹੋ ਗਈ। ਭਾਰਤ ਵਾਇਰਸ ਦੀ ਭਿਆਨਕ ਦੂਜੀ ਲਹਿਰ ਦੀ ਗ੍ਰਿਫ਼ਤ ਵਿੱਚ ਸੀ ਅਤੇ ਸ਼ਹਿਰ ਮੁੜ ਲੌਕਡਾਊਨ ਦਾ ਸਾਹਮਣਾ ਕਰ ਰਹੇ ਹਨ। ਅਪ੍ਰੈਲ ਦੇ ਮੱਧ ਤੱਕ ਦੇਸ ਵਿੱਚ ਔਸਤਨ ਪ੍ਰਤੀ ਦਿਨ 1,00,000 ਮਾਮਲੇ ਸਾਹਮਣੇ ਆ ਰਹੇ ਹਨ।

ਐਤਵਾਰ ਨੂੰ ਭਾਰਤ ਵਿੱਚ ਰਿਕਾਰਡ 2 ਲੱਖ 70,000 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ ਅਤੇ 1600 ਤੱਕ ਮੌਤਾਂ ਦਰਜ ਹੋਈਆਂ, ਦੋਵੇਂ ਇੱਕ ਦਿਨ ਵਿੱਚ ਰਿਕਾਰਡ ਮਾਮਲੇ ਹਨ।

ਦਿ ਲੈਂਸੇਟ ਕੋਵਿਡ-19 ਕਮਿਸ਼ਨ ਦੀ ਰਿਪੋਰਟ ਮੁਤਾਬਕ ਜੇ ਭਾਰਤ ਨੇ ਕਾਬੂ ਨਾ ਪਾਇਆ ਤਾਂ ਜੂਨ ਦੇ ਪਹਿਲੇ ਮਹੀਨੇ ਤੱਕ ਕੋਰੋਨਾ ਕਾਰਨ ਹੋਣ ਵਾਲੀਆਂ ਪ੍ਰਤੀ ਦਿਨ ਮੌਤਾਂ ਦੀ ਗਿਣਤੀ 2300 ਨੂੰ ਪਾਰ ਕਰ ਜਾਵੇਗੀ।

Reuters
ਐਤਵਾਰ ਨੂੰ ਭਾਰਤ ਵਿੱਚ ਰਿਕਾਰਡ 2 ਲੱਖ 70,000 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ

ਹੁਣ ਭਾਰਤ ਜਨਤਕ ਸਿਹਤ ਐਮਰਜੈਂਸੀ ਦੀ ਜਕੜ ਵਿੱਚ ਹੈ।

ਸੋਸ਼ਲ ਮੀਡੀਆ, ਭੀੜ ਵਾਲੇ ਸ਼ਮਸ਼ਾਨ ਘਾਟਾਂ ''ਤੇ ਕੋਵਿਡ ਨਾਲ ਹੋਈਆਂ ਮੋਤਾਂ ਦੇ ਸਸਕਾਰ ਕਰਨ ਆਏ ਲੋਕਾਂ ਦੀਆਂ ਵੀਡੀਓਜ਼, ਹਸਪਤਾਲਾਂ ਦੇ ਬਾਹਰ ਮਰੇ ਹੋਏ ਲੋਕਾਂ ਦੇ ਰਿਸ਼ਤੇਦਾਰਾਂ ਦੇ ਸੋਗ ਮਨਾਉਂਦਿਆਂ ਦੀਆਂ, ਮਰੀਜ਼ਾਂ ਨੂੰ ਲੈ ਜਾਣ ਵਾਲੀਆਂ ਐਂਬੂਲੈਂਸਾਂ ਦੀਆਂ ਲੰਬੀਆਂ ਕਤਾਰਾਂ, ਮੁਰਦਾ ਦੇਹਾਂ ਨਾਲ ਭਰੇ ਹੋਏ ਮੁਰਦਾਘਰ ਅਤੇ ਮਰੀਜ਼ ਕਈ ਵਾਰ ਇੱਕੋ ਬੈੱਡ ''ਤੇ ਦੋ-ਦੋ, ਵਰਾਂਡਿਆਂ ਵਿੱਚ ਅਤੇ ਹਸਪਤਾਲਾਂ ਦੀਆਂ ਲੌਬੀਆਂ ਵਿੱਚ ਲੰਬੇ ਪਏ ਲੋਕਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਨਾਲ ਭਰਿਆ ਪਿਆ ਹੈ।

ਬੈੱਡ, ਦਵਾਈਆਂ, ਆਕਸੀਜ਼ਨ, ਲੋੜੀਂਦੀਆਂ ਦਵਾਈਆਂ ਅਤੇ ਟੈਸਟਾਂ ਦੀ ਮਦਦ ਲਈ ਮਾੜੇ ਫ਼ੋਨ ਲਗਾਤਾਰ ਜਾਰੀ ਹਨ ਹਨ।

BBC
  • ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ ''ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ
  • ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ IPL ਕਿਤੇ ''ਟਾਈਮ ਬੰਬ'' ਤਾਂ ਨਹੀਂ ਬਣ ਜਾਵੇਗਾ
  • ਕੀ ਭਾਰਤ ’ਚ ਕੋਰੋਨਾਵਾਇਰਸ ਵੈਕਸੀਨ ਦੀ ਮੰਗ ਪੂਰੀ ਹੋ ਸਕੇਗੀ
  • ਕੋਰੋਨਾ ਨਾਲ ਜੰਗ ਲੜਦੇ ਡਾਕਟਰ: ''ਲੋਕ ਜਸ਼ਨ ਮਨਾਉਣ ਤੋਂ ਪਹਿਲਾਂ ICU ''ਚ ਕੰਮ ਕਰਨ ਵਾਲਿਆਂ ਬਾਰੇ ਸੋਚਣ''
  • ਭਾਰਤ ਵਿੱਚ ਲਗਾਏ ਜਾ ਰਹੇ ਕੋਵਿਡ-19 ਟੀਕਿਆਂ ਬਾਰੇ ਅਸੀਂ ਕੀ ਜਾਣਦੇ ਹਾਂ

ਦਵਾਈਆਂ ਦੀ ਕਾਲਾਬਾਜ਼ਾਰੀ ਹੋ ਰਹੀ ਹੈ ਅਤੇ ਟੈਸਟਾਂ ਦੇ ਨਤੀਜੇ ਆਉਣ ਵਿੱਚ ਕਈ ਦਿਨ ਲੱਗ ਰਹੇ ਹਨ।

ਇੱਕ ਵੀਡੀਓ ਵਿੱਚ ਆਈਸੀਯੂ ਦੇ ਬਾਹਰ ਬੈਠੀ ਇੱਕ ਪਰੇਸ਼ਾਨੀ ਨਾਲ ਦੇਖਦੀ ਮਾਂ ਕਹਿ ਰਹੀ ਹੈ, "ਉਨ੍ਹਾਂ ਨੇ ਤਿੰਨ ਘੰਟਿਆਂ ਤੱਕ ਮੈਨੂੰ ਦੱਸਿਆ ਨਹੀਂ ਕਿ ਮੇਰਾ ਬੱਚਾ ਮਰ ਗਿਆ ਹੈ।"

ਆਈਸੀਯੂ ਦੇ ਬਾਹਰ ਇੱਕ ਹੋਰ ਵਿਅਕਤੀ ਦੀਆਂ ਚੀਕਾਂ ਚੁੱਪ ਨੂੰ ਤੋੜਦੀਆਂ ਹਨ।

ਟੀਕਾਕਰਨ ਮੁਹਿੰਮ ਦੀ ਸੁਸਤ ਰਫ਼ਤਾਰ

ਇੱਥੋਂ ਤੱਕ ਕਿ ਭਾਰਤ ਦੀ ਵਿਸ਼ਾਲ ਟੀਕਾਕਰਨ ਦੀ ਕੋਸ਼ਿਸ਼ ਵੀ ਸੰਘਰਸ਼ ਕਰ ਰਹੀ ਹੈ। ਸ਼ੁਰੂਆਤ ਵਿੱਚ ਟੀਕਾਕਰਨ ਮੁਹਿੰਮ ਇੱਕ ਘਰੇਲੂ ਵੈਕਸੀਨ ਦੇ ਕਾਰਗਰ ਹੋਣ ਨੂੰ ਲੈ ਕੇ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਸੀ।

ਇੱਥੋਂ ਤੱਕ ਕਿ ਜਦੋਂ ਦੇਸ ਨੇ ਮੁਹਿੰਮ ਨੂੰ ਤੇਜ਼ ਕੀਤਾ ਅਤੇ ਪਿਛਲੇ ਹਫ਼ਤੇ ਤੱਕ 10 ਕਰੋੜ ਖ਼ੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਵੈਕਸੀਨ ਦੀ ਘਾਟ ਦੀਆਂ ਰਿਪੋਰਟਾਂ ਸਾਹਮਣੇ ਆਉਣ ਲੱਗੀਆਂ।

ਭਾਰਤ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਵੈਕਸੀਨ ਨਿਰਮਾਤਾ ਸੀਰਮ ਇੰਸਟੀਚਿਊਟ ਨੇ ਕਿਹਾ ਹੈ ਕਿ ਉਹ ਜੂਨ ਤੱਕ ਸਪਲਾਈ ਵਿੱਚ ਗਤੀ ਲਿਆਉਣ ਦੇ ਯੋਗ ਨਹੀਂ ਹੈ ਕਿਉਂਕਿ ਉਨ੍ਹਾਂ ਕੋਲ ਉਤਪਾਦਨ ਸਮਰੱਥਾ ਵਧਾਉਣ ਲਈ ਪੈਸੇ ਨਹੀਂ ਹਨ।

EPA
ਭੋਪਾਲ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਸਸਕਾਰ ਦੀਆਂ ਤਸਵੀਰਾਂ

ਭਾਰਤ ਨੇ ਕੋਰੋਨਾਵਾਇਰਸ ਵੈਕਸੀਨ ਓਕਸਫ਼ੋਰਡ ਐਸਟਰਾਜ਼ੇਨੇਕਾ ਦੀ ਬਰਾਮਦ ''ਤੇ ਅਸਥਾਈ ਰੋਕ ਲਗਾਈ, ਤਾਂ ਜੋ ਖ਼ੁਰਾਕਾਂ ਦੀ ਦੇਸ ਵਿੱਚ ਲੋੜ ਸੀ ਅਤੇ ਇਸ ਦੇ ਨਾਲ ਹੀ ਵਿਦੇਸ਼ੀ ਟੀਕਿਆਂ ਦੀ ਦਰਾਮਦ ਨੂੰ ਵੀ ਪ੍ਰਵਾਨਗੀ ਦਿੱਤੀ।

ਇੱਥੋਂ ਤੱਕ ਕਿ ਮੰਗ ਦੀ ਪੂਰਤੀ ਲਈ ਆਕਸੀਜ਼ਨ ਦੀ ਵੀ ਦਰਾਮਦ ਕੀਤੀ ਜਾਣ ਦੀ ਸੰਭਾਵਨਾ ਹੈ।

ਸੱਚਾਈ ਨੂੰ ਅੱਖੋਂ-ਪਰੋਖੇ ਕਰਨਾ

ਇਸ ਦੌਰਾਨ ਤਕਰੀਬਨ ਇੱਕ ਸਮਾਨਾਂਤਰ ਬ੍ਰਹਿਮੰਡ ਵਿੱਚ ਮੌਤ ਅਤੇ ਨਿਰਾਸ਼ਾ ਤੋਂ ਦੂਰ, ਦੁਨੀਆਂ ਦਾ ਸਭ ਤੋਂ ਅਮੀਰ ਕ੍ਰਿਕਟ ਟੂਰਨਾਮੈਂਟ ਹਰ ਸ਼ਾਮ ਬੰਦ ਦਰਵਾਜ਼ਿਆਂ ਦੇ ਪਿੱਛੇ ਖੇਡਿਆ ਜਾ ਰਿਹਾ ਸੀ ਅਤੇ ਹਜ਼ਾਰਾਂ ਲੋਕ ਚੋਣ ਰੈਲੀਆਂ ਵਿੱਚ ਆਪਣੇ ਆਗੂਆਂ ਦਾ ਸਮਰਥਨ ਦੇ ਰਹੇ ਹਨ ਅਤੇ ਹਿੰਦੂ ਤਿਉਹਾਰ ਕੁੰਭ ਮੇਲੇ ਵਿੱਚ ਸ਼ਾਮਲ ਹੋ ਰਹੇ ਸਨ।

ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਸ਼ਿਵ ਵਿਸਵਨਾਥਨ ਨੇ ਮੈਨੂੰ ਦੱਸਿਆ, "ਇਹ ਸੱਚਾਈ ਤੋਂ ਪਰੇ ਹੈ, ਜੋ ਹੋ ਰਿਹਾ ਹੈ।"

ਮਾਹਰਾਂ ਦਾ ਮੰਨਣਾ ਹੈ ਕਿ ਲਗਦਾ ਹੈ ਕਿ ਸਰਕਾਰ ਨੇ ਭਾਰਤ ਵਿੱਚ ਆਉਣ ਵਾਲੀ ਕੋਰੋਨਾ ਦੀ ਦੂਜੀ ਲਹਿਰ ਸਬੰਧੀ ਹਥਿਆਰ ਪੂਰੀ ਤਰ੍ਹਾਂ ਸੁੱਟ ਦਿੱਤੇ ਸਨ।

https://www.youtube.com/watch?v=eAsHtVW24ww

ਇੰਡੀਅਨ ਐਕਸਪ੍ਰੈਕਸ ਅਖ਼ਬਾਰ ਦੇ ਪੱਤਰਕਾਰ ਤਬੱਸੁਮ ਬਰਨਾਗਰਵਾਲਾ ਨੇ ਮੱਧ-ਫ਼ਰਵਰੀ ਵਿੱਚ ਮਹਾਰਾਸ਼ਟਰ ਵਿੱਚ ਮਾਮਲਿਆਂ ਵਿੱਚ ਸੱਤ-ਪਰਤੀ ਵਾਧੇ ਵੱਲ ਧਿਆਨ ਦਿਵਾਇਆ ਸੀ।

ਉਨ੍ਹਾਂ ਨੇ ਰਿਪੋਰਟ ਕੀਤਾ ਸੀ ਕਿ ਲਾਗ਼ ਪ੍ਰਭਾਵਿਤ ਲੋਕਾਂ ਦੇ ਨਮੂਨੇ ਬਾਹਰਲੇ ਦੇਸਾਂ ਤੋਂ ਆਏ ਕੋਰੋਨਾ ਵੈਰੀਏਂਟਸ ਦਾ ਪਤਾ ਲਾਉਣ ਲਈ ਜੀਨੋਮ ਸੀਕੁਐਂਸਿੰਗ ਨੂੰ ਭੇਜੇ ਗਏ ਹਨ।

ਮਹੀਨੇ ਦੇ ਆਖ਼ੀਰ ਵਿੱਚ ਬੀਬੀਸੀ ਨੇ ਕੋਰੋਨਾ ਮਾਮਲੇ ਵੱਧਣ ਬਾਰੇ ਰਿਪੋਰਟ ਕੀਤਾ ਸੀ ਅਤੇ ਪੁੱਛਿਆ ਸੀ ਕਿ ਕੀ ਭਾਰਤ ਇੱਕ ਨਵੀਂ ਲਹਿਰ ਦਾ ਸਾਹਮਣਾ ਕਰ ਰਿਹਾ ਹੈ।

ਉਸ ਸਮੇਂ ਮਹਾਰਾਸ਼ਟਰ ਦੇ ਕੋਰੋਨਾ ਪ੍ਰਭਾਵਿਤ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸ਼ਿਆਮਸੁੰਦਰ ਨਿਕਮ ਨੇ ਕਿਹਾ ਸੀ, "ਅਸੀਂ ਅਸਲ ਵਿੱਚ ਨਹੀਂ ਜਾਣਦੇ ਇਸ ਵਾਧੇ ਦਾ ਕੀ ਕਾਰਨ ਹੈ। ਜੋ ਪਰੇਸ਼ਾਨ ਕਰਨ ਵਾਲਾ ਹੈ ਉਹ ਇਹ ਕਿ ਪੂਰਾ ਪਰਿਵਾਰ ਹੀ ਲਾਗ਼ ਪ੍ਰਭਾਵਿਤ ਹੋ ਰਿਹਾ ਹੈ। ਇਹ ਪੂਰੀ ਤਰ੍ਹਾਂ ਨਵਾਂ ਰੁਝਾਨ ਹੈ।"

ਮਾਹਰ ਹੁਣ ਕਹਿੰਦੇ ਹਨ ਭਾਰਤ ਦੀ ਮਹਾਂਮਾਰੀ ''ਤੇ ''ਅਸਧਾਰਨ ਜਿੱਤ'' ਬਾਰੇ ਬੋਲਣਾ- ਇੱਥੋਂ ਦੀ ਨੌਜਵਾਨ ਆਬਾਦੀ, ਸਥਾਨਕ ਇਮੀਊਨਿਟੀ, ਵੱਡੇ ਪੱਧਰ ''ਤੇ ਪੇਂਡੂ ਆਬਾਦੀ ਬਾਰੇ ਰੌਲਾ ਪਾਉਣਾ ਅਤੇ ਵਾਇਰਸ ''ਤੇ ਜਿੱਤ ਦਾ ਐਲਾਨ ਸ਼ਾਇਦ ਸਮੇਂ ਤੋਂ ਪਹਿਲਾਂ ਹੋ ਗਏ।

ਦੂਜੀ ਲਹਿਰ ਲਈ ਜ਼ਿੰਮੇਵਾਰ ਕਾਰਨ

ਬਲੂਮਬਰਗ ਦੇ ਕਾਲਮਨਵੀਸ ਮੀਹੀਰ ਸ਼ਰਮਾ ਕਹਿੰਦੇ ਹਨ, "ਜਿਵੇਂ ਭਾਰਤ ਵਿੱਚ ਆਮ ਹੀ ਹੁੰਦਾ ਹੈ, ਸਰਕਾਰੀ ਹੰਕਾਰ ਭਰਿਆ ਰਵੱਈਆ, ਅਤਿ-ਰਾਸ਼ਟਰਵਾਦ, ਲੋਕਪ੍ਰਿਅਤਾ ਅਤੇ ਅਯੋਗ ਅਫ਼ਸਰਸ਼ਾਹੀ ਦੀ ਵੱਡੀ ਗਿਣਤੀ, ਸਭ ਨੇ ਮਿਲ ਕੇ ਸੰਕਟ ਪੈਦਾ ਕੀਤਾ ਹੈ।"

ਭਾਰਤ ਵਿੱਚ ਦੂਜੀ ਲਹਿਰ ਕਾਰਨ ਲੋਕਾਂ ਵੱਲੋਂ ਸੁਰੱਖਿਆ ਵੱਲ ਧਿਆਨ ਨਾ ਦੇਣ, ਵਿਆਹ ਸਮਾਗਮਾਂ, ਮਸਾਜਿਕ ਇਕੱਠਾਂ ਵਿੱਚ ਸ਼ਾਮਲ ਹੋਣ ਅਤੇ ਸਰਕਾਰ ਵੱਲੋਂ ਰਲੇ-ਮਿਲੇ ਮੈਸੇਜਸ, ਸਿਆਸੀ ਰੈਲੀਆਂ ਅਤੇ ਧਾਰਮਿਕ ਇਕੱਠਾਂ ਨੂੰ ਪ੍ਰਵਾਨਗੀ ਦੇਣ ਨੇ ਵਧਾਇਆ ਹੈ।

Getty Images
ਕੁੰਭ ਦੇ ਮੇਲੇ ਤੋਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ

ਜਦੋਂ ਮਾਮਲੇ ਘੱਟ ਰਹੇ ਸਨ ਥੋੜ੍ਹੇ ਲੋਕ ਵੈਕਸੀਨ ਲਗਵਾ ਰਹੇ ਸਨ, ਜਿਸ ਨਾਲ ਟੀਕਾਕਰਨ ਮੁਹਿੰਮ ਵੀ ਹੌਲੀ ਹੋਈ, ਜਿਸ ਤਹਿਤ ਜੁਲਾਈ ਦੇ ਅੰਤ ਤੱਕ 15 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਸੀ।

ਯੂਨਿਵਰਸਿਟੀ ਆਫ਼ ਮਿਸ਼ੀਗਨ ਦੇ ਇੱਕ ਬਾਇਓਸਟੇਸਟੀਸ਼ੀਅਨ ਭਾਰਾਮਰ ਮੁਖ਼ਰਜੀ ਨੇ ਫ਼ਰਵਰੀ ਦੇ ਮੱਧ ਵਿੱਚ ਟਵੀਟ ਕੀਤਾ ਕਿ ਭਾਰਤ ਨੂੰ "ਜਦੋਂ ਲਾਗ਼ ਦੇ ਮਾਮਲਿਆਂ ਦੀ ਗਿਣਤੀ ਘੱਟ ਹੈ ਉਸ ਸਮੇਂ ਟੀਕਾਕਰਨ ਮੁਹਿੰਮ ਤੇਜ਼ ਕਰਨ ਦੀ ਲੋੜ ਹੈ।"

ਲੱਗਦਾ ਹੈ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ।

ਪਬਲਿਕ ਹੈਲਥ ਫ਼ਾਉਂਡੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਪੀ ਸ੍ਰੀਨਾਥ ਰੈਡੀ ਕਹਿੰਦੇ ਹਨ, "ਉਸ ਸਮੇਂ ਇੱਕ ਜਿੱਤ ਦੀ ਭਾਵਨਾ ਸੀ। ਕਈਆਂ ਨੇ ਮਹਿਸੂਸ ਕੀਤਾ ਅਸੀਂ ਹਰਡ ਇਮੀਊਨਿਟੀ ਹਾਸਲ ਕਰ ਲਈ ਹੈ।

ਉਹ ਕਹਿੰਦੇ ਹਨ, "ਹਰ ਕੋਈ ਕੰਮ ''ਤੇ ਵਾਪਸ ਜਾਣਾ ਚਾਹੁੰਦਾ ਸੀ। ਇਹ ਕਈ ਲੋਕ ਚਾਹੁੰਦੇ ਸਨ ਤੇ ਸਾਵਧਾਨੀ ਦੀ ਲੋੜ ਵੱਲ ਕਿਸੇ ਦਾ ਧਿਆਨ ਨਹੀਂ ਗਿਆ।"

ਫ਼ਿਜ਼ੀਕਸ ਅਤੇ ਬਾਇਓਲਾਜੀ ਦੇ ਪ੍ਰੋਫੈਸਰ ਗੌਤਮ ਮੈਨਨ ਕਹਿੰਦੇ ਹਨ, "ਸ਼ਾਇਦ ਇੱਕ ਦੂਜੀ ਲਹਿਰ ਦਾ ਆਉਣਾ ਅਟੱਲ ਹੋ ਸਕਦਾ ਸੀ ਪਰ ਭਾਰਤ ਇਸ ਦਾ ਆਉਣਾ ਮੁਲਤਵੀ ਜਾਂ ਦੇਰੀ ਨਾਲ ਕਰ ਸਕਦਾ ਸੀ ਤੇ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਸੀ।"

ਮੈਨਨ ਕਹਿੰਦੇ ਹਨ, "ਹੋਰ ਦੇਸਾਂ ਵਾਂਗ ਭਾਰਤ ਨੂੰ ਵੀ ਜਵਨਰੀ ਵਿੱਚ ਹੀ ਨਵੇਂ ਵੇਰੀਐਂਟ ਦਾ ਪਤਾ ਲਾਉਣ ਲਈ ਧਿਆਨ ਨਾਲ ਜੀਨੋਮਿਕ ਨਿਗਰਾਨੀ ਸ਼ੁਰੂ ਕਰ ਦੇਣੀ ਚਾਹੀ ਦੀ ਸੀ। ਹੋ ਸਕਦਾ ਹੈ ਇਨ੍ਹਾਂ ਵਿੱਚੋਂ ਹੀ ਕੁਝ ਵੇਰੀਐਂਟ ਵਾਧਾ ਕਰ ਰਹੇ ਹੋਣ।"

ਮੈਨਨ ਅੱਗੇ ਕਹਿੰਦੇ ਹਨ, "ਸਾਨੂੰ ਫਰਵਰੀ ਵਿੱਚ ਮਹਾਰਾਸ਼ਟਰ ਤੋਂ ਆਈਆਂ ਰਿਪੋਰਟਾਂ ਤੋਂ ਨਵੇਂ ਵੇਰੀਐਂਟ ਬਾਰੇ ਪਤਾ ਲੱਗਿਆ। ਸ਼ੁਰੂਆਤ ਵਿੱਚ ਅਧਿਕਾਰੀਆਂ ਵਲੋਂ ਇਸ ਤੋਂ ਇਨਕਾਰ ਕੀਤਾ ਗਿਆ। ਇਹ ਇੱਕ ਅਹਿਮ ਮੋੜ ਸੀ।"

ਇਸ ਜਨਤਕ ਸਿਹਤ ਸੰਕਟ ਦੇ ਸਬਕ ਕੀ ਹਨ?

ਪਹਿਲਾ ਕਿ ਭਾਰਤ ਨੂੰ ਸਿੱਖਣਾ ਚਾਹੀਦਾ ਹੈ ਕਿ ਵਾਇਰਸ ''ਤੇ ਜਿੱਤ ਸਮੇਂ ਤੋਂ ਪਹਿਲਾਂ ਨਹੀਂ ਐਲਾਣਨੀ ਚਾਹੀਦੀ ਅਤੇ ਉਸ ਨੂੰ ਖੁਦ ਨੂੰ ਜੇਤੂ ਕਹਿਣ ''ਤੇ ਹਾਲ ਦੀ ਘੜੀ ਰੋਕ ਲਗਾਉਣ ਚਾਹੀਦੀ ਹੈ।

ਲੋਕਾਂ ਨੂੰ ਭਵਿੱਖ ਵਿੱਚ ਸੰਭਾਵੀ ਲਾਜ਼ਮੀ ਲਾਗ਼ ਦੇ ਵੱਧਦੇ ਮਾਮਲਿਆਂ ਲਈ ਛੋਟੇ, ਸਥਾਨਕ ਲੌਕਡਾਊਨ ਦੀ ਪਾਲਣਾ ਕਰਨਾ ਸਿੱਖਣਾ ਚਾਹੀਦਾ ਹੈ।

ਬਹੁਤੇ ਮਹਾਂਮਾਰੀ ਮਾਹਰ ਭਵਿੱਖ ਵਿੱਚ ਹੋਰ ਲਹਿਰਾਂ ਦੀ ਗੱਲ ਕਰਦੇ ਹਨ, ਇਹ ਵੀ ਕਿ ਭਾਰਤ ਹਾਲੇ ਵੀ ਹਰਡ ਇਮੀਊਨਿਟੀ ਤੋਂ ਬਹੁਤ ਦੂਰ ਹੈ ਅਤੇ ਇੱਥੇ ਟੀਕਾਕਰਨ ਦੀ ਦਰ ਹੌਲੀ ਹੀ ਰਹੇਗੀ।

ਪ੍ਰੋਫ਼ੈੱਸਰ ਰੈੱਡੀ ਕਹਿੰਦੇ ਹਨ, "ਅਸੀਂ ਮਨੁੱਖੀ ਜ਼ਿੰਦਗੀ ਨੂੰ ਰੋਕ ਨਹੀਂ ਸਕਦੇ। ਜੇ ਅਸੀਂ ਭੀੜ ਵਾਲੇ ਸ਼ਹਿਰਾਂ ਵਿੱਚ ਸਰੀਰਕ ਦੂਰੀ ਨਹੀਂ ਬਣਾ ਸਕਦੇ ਤਾਂ ਅਸੀਂ ਘੱਟੋ-ਘੱਟ ਇਹ ਤਾਂ ਯਕੀਨੀ ਬਣਾ ਸਕਦੇ ਹਾਂ ਕਿ ਹਰ ਕੋਈ ਸਹੀ ਮਾਸਕ ਪਹਿਨੇ ਤੇ ਸਹੀ ਤਰੀਕੇ ਨਾਲ ਪਹਿਨੇ। ਇਹ ਤਾਂ ਕੋਈ ਵੱਡਾ ਸਵਾਲ ਨਹੀਂ।"

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
  • ਕੈਨੇਡਾ ਦੇਵੇਗਾ 90 ਹਜ਼ਾਰ ਲੋਕਾਂ ਨੂੰ PR — 9 ਅਹਿਮ ਨੁਕਤੇ ਜਾਣੋ

https://www.youtube.com/watch?v=c5PinP2Z2lA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''fc0625cb-7092-40b0-8793-e82ce1a91527'',''assetType'': ''STY'',''pageCounter'': ''punjabi.india.story.56807385.page'',''title'': ''ਕੋਰੋਨਾਵਾਇਰਸ ਦੀ ਮਾਰੂ ਦੂਜੀ ਲਹਿਰ ਨੂੰ ਰੋਕਣ ਵਿੱਚ ਭਾਰਤ ਨਾਕਾਮਯਾਬ ਕਿਵੇਂ ਹੋਇਆ'',''author'': ''ਸੌਤਿਕ ਬਿਸਵਾਸ'',''published'': ''2021-04-20T02:39:02Z'',''updated'': ''2021-04-20T02:39:02Z''});s_bbcws(''track'',''pageView'');