ਫ਼ਿਲਮਾਂ ''''ਚ ਰੋਮਾਂਸ ਤੇ ਸੈਕਸ ਸੀਨ ਫਿਲਮਾਉਣ ਚ ਕੀ ਹੁੰਦਾ ਦਾ ''''ਇੰਟੀਮੇਸੀ ਕੋਆਰਡੀਨੇਟ'''' ਦਾ ਰੋਲ - 5 ਅਹਿਮ ਖ਼ਬਰਾਂ

04/20/2021 7:35:39 AM

26 ਸਾਲਾ ਆਸਥਾ ਖੰਨਾ ਦੇ ਕੰਮ ਦੀ ਤੁਲਨਾ ਕਿਸੇ ਐਕਸ਼ਨ ਨਿਰਦੇਸ਼ਕ ਜਾਂ ਡਾਂਸ ਕੋਰੀਓਗ੍ਰਾਫ਼ਰ ਨਾਲ ਕੀਤੀ ਜਾ ਸਕਦੀ ਹੈ ਪਰ ਨੇੜਤਾ ਭਰੇ ਦ੍ਰਿਸ਼ਾਂ ਲਈ।

ਉਨ੍ਹਾਂ ਨੇ ਮੁੰਬਈ ਤੋਂ ਟੈਲੀਫ਼ੋਨ ਜ਼ਰੀਏ ਹੋਈ ਗੱਲਬਾਤ ਦੌਰਾਨ ਦੱਸਿਆ, "ਬਿਲਕੁਲ ਜਿਵੇਂ ਇੱਕ ਐਕਸ਼ਨ ਨਿਰਦੇਸ਼ਕ ਸਟੰਟਸ ਦੌਰਾਨ ਸੁਰੱਖਿਆ ਯਕੀਨੀ ਬਣਾਉਂਦਾ ਹੈ, ਇੱਕ ਇੰਟੀਮੇਸੀ ਕੋਆਰਡੀਨੇਟਰ ਦਾ ਕੰਮ ਨੇੜਤਾ ਵਾਲੇ ਦ੍ਰਿਸ਼ਾਂ ਵਿੱਚ ਜਿੰਨ੍ਹਾਂ ਵਿੱਚ ਨਕਲੀ ਸੈਕਸ, ਨਗਨਤਾ ਅਤੇ ਜਿਣਸੀ ਹਿੰਸਾ ਵਿੱਚ ਸੁਰੱਖਿਆ ਯਕੀਨੀ ਬਣਾਉਣਾ ਹੈ।"

ਉਹ ਦੱਸਦੇ ਹਨ, ਇੱਕ ਇੰਟੀਮੇਸੀ ਕੋਆਰਡੀਨੇਟਰ ਅਦਾਕਾਰਾਂ ਅਤੇ ਨਿਰਦੇਸ਼ਕ ਦਰਮਿਆਨ ਤਾਲਮੇਲ ਬਿਠਾਉਣ ਦਾ ਕੰਮ ਕਰਦਾ ਹੈ।

ਇਹ ਵੀ ਪੜ੍ਹੋ-

  • ਕੋਰੋਨਾਵਾਇਰਸ: ਮਨਮੋਹਨ ਸਿੰਘ ਨੇ ਮੋਦੀ ਨੂੰ ਕੀ ਦਿੱਤੀ ਸਲਾਹ
  • ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਪਾਕਿਸਤਾਨ ਦੀਆਂ ਮੁਸ਼ਕਿਲਾਂ ਕਿਵੇਂ ਵਧਾ ਸਕਦੀ ਹੈ
  • ਡੂੰਘੇ ਖੂਹਾਂ ਤੇ ਭਾਰੀ ਘੜਿਆਂ ਦੀਆਂ ਮਾਰੀਆਂ ਬੀਬੀਆਂ ਲਈ ਵਰਦਾਨ ਬਣ ਰਹੇ ਘੁੰਮਦੇ ਡੱਬੇ

"ਮੇਰਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਅਦਾਕਾਰਾਂ ਦਾ ਸ਼ੋਸ਼ਣ ਨਾ ਹੋਵੇ ਅਤੇ ਸਟੂਡੀਓ ਦੀ ਰਾਖੀ ਕਰਨਾ ਵੀ, ਤਾਂ ਜੋ ਕੋਈ ਵੀ ਕਲਾਕਾਰ ਪੰਜ ਸਾਲ ਬਾਅਦ ਨਾ ਕਹਿ ਸਕੇ ਕਿ ਉਨ੍ਹਾਂ ਨਾਲ ਮਾੜਾ ਤਜਰਬਾ ਹੋਇਆ ਸੀ।" ਇਸ ਬਾਰੇ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਕੋਰੋਨਾਵਾਇਰਸ: ਭਾਰਤ ''ਚ ਹੁਣ 1 ਮਈ ਤੋਂ 18 ਤੋਂ ਵੱਧ ਉਮਰ ਦੇ ਲੋਕ ਲਗਾ ਸਕਣਗੇ ਵੈਕਸੀਨ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ ਅਤੇ ਪੰਜਾਬ ਸਣੇ ਹੋਰਨਾਂ ਕਈ ਸੂਬਿਆਂ ਵਿੱਚ ਸਖ਼ਤੀ ਕਰ ਦਿੱਤੀ ਹੈ। ਇਸ ਦੇ ਹੀ ਭਾਰਤ ਸਰਕਾਰ ਨੇ ਕੋਵਿਡ-19 ਦੀ ਵੈਕਸੀਨੇਸ਼ਨ ਮੁਹਿੰਮ ਦੇ ਤੀਜੇ ਗੇੜ ਦੀ ਸ਼ੁਰੂਆਤ ਕਰਨ ਦਾ ਐਲਾਨ ਕਰ ਦਿੱਤਾ ਹੈ।

Reuters

ਇੱਕ ਮਈ ਨੂੰ ਸ਼ੁਰੂ ਹੋਣ ਵਾਲੇ ਤੀਜੇ ਤਹਿਤ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕ ਵੈਕਸੀਨ ਲਗਵਾਉਣ ਦੇ ਯੋਗ ਹਨ। ਤਫ਼ਸੀਲ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਲਾਹੌਰ ''ਚ ਧਾਰਮਿਕ ਪਾਰਟੀ ਵੱਲੋਂ ਪੁਲਿਸ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਦਾ ਕੀ ਮਾਮਲਾ ਹੈ

ਪਾਕਿਸਤਾਨ ''ਚ ਧਾਰਮਿਕ ਪਾਰਟੀ ਤਹਿਰੀਕ-ਏ-ਲੱਬੈਕ ਦੇ ਸਮਰਥਕਾਂ ਨੇ ਐਤਵਾਰ ਨੂੰ ਲਾਹੌਰ ਵਿੱਚ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਪੁਲਿਸ ਦੇ ਨਾਲ ਉਨ੍ਹਾਂ ਦੀ ਹਿੰਸਕ ਝੜਪ ਹੋਈ।

ਪਾਕਿਸਤਾਨ ਦੇ ਕੇਂਦਰੀ ਮੰਤਰੀ ਸ਼ੇਖ਼ ਰਸ਼ੀਦ ਨੇ ਇੱਕ ਵੀਡੀਓ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਲਾਹੌਰ ਵਿੱਚ ਪਾਬੰਦੀਸ਼ੁਧਾ ਤਹਿਰੀਕੇ-ਏ-ਲੱਬੈਕ ਪਾਕਿਸਤਾਨ (ਟੀਐੱਲਪੀ) ਨੇ ਜਿਨ੍ਹਾਂ ਪੁਲਿਸਕਰਮੀਆਂ ਨੂੰ ਬੰਦੀ ਬਣਾਇਆ ਸੀ ਉਨ੍ਹਾਂ ਨੂੰ ਛੁਡਵਾ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਪਾਰਟੀ ਪ੍ਰਤੀਨਿਧੀਆਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਸੰਭਵ ਹੋਇਆ ਅਤੇ ਗੱਲਬਾਤ ਸੋਮਵਾਰ ਨੂੰ ਵੀ ਜਾਰੀ ਰਹੇਗੀ।

ਇਸ ਤੋਂ ਪਹਿਲਾਂ ਐਤਵਾਰ ਨੂੰ ਲਾਹੌਰ ਵਿੱਚ ਇੱਕ ਪੁਲਿਸ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਨਵਾਂਕੋਟ ਦੇ ਡੀਐੱਸਪੀ ਉਮਰ ਫਾਰੂਕ ਬਲੂਚ ਸਣੇ ਦੂਜੇ ਪੁਲਿਸਕਰਮੀਆਂ ਨੂੰ ਪਾਬੰਦੀਸ਼ੁਧਾ ਟੀਐੱਲਪੀ ਨੇ ਐਤਵਾਰ ਨੂੰ ਬੰਧਕ ਬਣਾ ਲਿਆ ਸੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੁਸਲਮਾਨ ਔਰਤਾਂ ਹੁਣ ਬਿਨਾਂ ਅਦਾਲਤ ਗਏ ਲੈ ਸਕਦੀਆਂ ਹਨ ਤਲਾਕ, ਚਾਰ ਸਵਾਲਾਂ ਦੇ ਜਵਾਬ

ਰਤੀ ਕਾਨੂੰਨ ਤਹਿਤ ਤਲਾਕ ਦੇਣ ਦੇ ਪ੍ਰਬੰਧ ਤੋਂ ਇਲਾਵਾ, ਹੁਣ ਮੁਸਲਮਾਨ ਔਰਤਾਂ ਦੇ ਕੋਲ ਸ਼ਰਿਆ ਕਾਨੂੰਨ ਤਹਿਤ ਦਿੱਤੇ ਗਏ ਚਾਰ ਰਾਹ ਵੀ ਹੋਣਗੇ ਅਤੇ ਉਨ੍ਹਾਂ ਨੂੰ ''ਐਕਸਟ੍ਰਾ-ਜੂਡੀਸ਼ੀਅਲ'' (1972 ਵਿੱਚ ਤਲਾਕ ਦੇ ਇਸਲਾਮੀ ਤਰੀਕਿਆਂ ਨੂੰ ਨਿਆਂਇਕ ਪ੍ਰਣਾਲੀ ਤੋਂ ਬਾਹਰ ਕਰਾਰ ਦਿੱਤਾ ਗਿਆ ਸੀ) ਨਹੀਂ ਮੰਨਿਆ ਜਾਵੇਗਾ।

Getty Images
''''ਮੁਸਲਮਾਨ ਔਰਤਾਂ ਦੀ ਪਹਿਲੀ ਪਸੰਦ ਇਸਲਾਮੀ ਤਰੀਕੇ ਨਾਲ ਤਲਾਕ ਦੇਣਾ ਹੈ''''

ਪਤੀ ਦਾ ਬੇਰਹਿਮ ਵਿਵਹਾਰ, ਦੋ ਸਾਲ ਤੱਕ ਗੁਜ਼ਾਰਾ ਭੱਤਾ ਨਾ ਦੇਣਾ, ਤਿੰਨ ਸਾਲ ਤੱਕ ਵਿਆਹ ਨਾ ਨਿਭਾਉਣਾ, ਚਾਰ ਸਾਲ ਤੱਕ ਗਵਾਚੇ ਰਹਿਣਾ, ਵਿਆਹ ਸਮੇਂ ਨਪੁੰਸਕ ਹੋਣਾ ਵਗੈਰਾ ਸ਼ਾਮਲ ਹੈ।

ਇਹ ਫ਼ੈਸਲੇ ਦੀ ਅਹਿਮੀਅਤ, ਲੋੜ ਅਤੇ ਇਸ ਦਾ ਮੁਸਲਮਾਨ ਔਰਤਾਂ ਤੇ ਮਰਦਾਂ ਦੀ ਜ਼ਿੰਦਗੀ ''ਤੇ ਅਸਰ ਸਮਝਣ ਲਈ ਚਾਰ ਸਵਾਲਾਂ ਦੇ ਜਵਾਬ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

Getty Images

ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਹ ਨਹੀਂ ਹੈ ਕਿ ਇਹ ਚੀਜ਼ਾਂ ਪਹਿਲਾਂ ਲੋਕਾਂ ਲਈ ਜ਼ਰੂਰੀ ਨਹੀਂ ਸਨ। ਹਾਂ, ਇਹ ਜ਼ਰੂਰ ਸੀ ਕਿ ਖਾਣ-ਪੀਣ ਅਤੇ ਸਫਾਈ ਸਾਡੀ ਜੀਵਨ-ਸ਼ੈਲੀ ਦੀ ਉਹ ਗੱਲ ਸੀ, ਜਿਸ ਵਿੱਚ ਪਸੰਦ-ਨਾਪਸੰਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ।

ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ, ਇਹ ਜਾਨਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=ElxylTXhIw0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''be48d52d-9f26-4c0a-ba1c-00864de3e59f'',''assetType'': ''STY'',''pageCounter'': ''punjabi.india.story.56811235.page'',''title'': ''ਫ਼ਿਲਮਾਂ \''ਚ ਰੋਮਾਂਸ ਤੇ ਸੈਕਸ ਸੀਨ ਫਿਲਮਾਉਣ ਚ ਕੀ ਹੁੰਦਾ ਦਾ \''ਇੰਟੀਮੇਸੀ ਕੋਆਰਡੀਨੇਟ\'' ਦਾ ਰੋਲ - 5 ਅਹਿਮ ਖ਼ਬਰਾਂ'',''published'': ''2021-04-20T02:01:13Z'',''updated'': ''2021-04-20T02:01:13Z''});s_bbcws(''track'',''pageView'');