ਭਾਰਤ ਦੀ ਪਹਿਲੀ ''''ਇੰਟੀਮੇਸੀ ਕੋਆਰਡੀਨੇਟਰ'''': ''''ਪਰਦੇ ਉੱਤੇ ਸੈਕਸ ਵਾਲੇ ਦ੍ਰਿਸ਼ ਫਿਲਮਾਉਣ ਚ ਮਦਦ ਕਰਨਾ ਮੇਰਾ ਕੰਮ ਹੈ''''

04/19/2021 12:05:39 PM

ਹੌਲੀਵੁੱਡ ਅਦਾਕਾਰਾ ਸ਼ੈਰਨ ਸਟੋਨ ਨੇ ਹਾਲ ਹੀ ਵਿੱਚ ਕਿਹਾ ਕਿ ਉਨ੍ਹਾਂ ਨੂੰ 1992 ਵਿੱਚ ਬਣੀ ਫ਼ਿਲਮ ਬੇਸਿਕ ਇੰਸਟਿਕਟ ਵਿੱਚ ਇੱਕ ਬਦਨਾਮ ਦ੍ਰਿਸ਼ ਦੌਰਾਨ ਧੋਖੇ ਨਾਲ ਆਪਣਾ ਅੰਡਰਵੀਅਰ ਉਤਾਰਨ ਲਈ ਕਿਹਾ ਗਿਆ ਸੀ, ਜਿੱਥੇ ਉਨ੍ਹਾਂ ਨੇ ਇੱਕ ਪੁਲਿਸ ਪੁੱਛਗਿੱਛ ਦੌਰਾਨ ਆਪਣੀਆਂ ਲੱਤਾਂ ਖੋਲ੍ਹੀਆਂ ਸਨ।

ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਜੀਵਨੀ ਵਿੱਚ ਉਨ੍ਹਾਂ ਲਿਖਿਆ ਕਿ ਆਪਣਾ ਅੰਡਰਵੀਅਰ ਉਤਾਰਨ ਲਈ ਉਸ ਸਮੇਂ ਕਿਹਾ ਗਿਆ, ਜਦੋਂ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਕਿਉਂਕਿ, "ਸਫ਼ੈਦ ਰੰਗ ਦੀ ਲਿਸ਼ਕੋਰ ਪੈ ਰਹੀ ਸੀ" ਅਤੇ ਇਹ ਯਕੀਨ ਦਿਵਾਇਆ ਗਿਆ ਸੀ ਕਿ ਦਰਸ਼ਕ "ਕੁਝ ਵੀ ਨਹੀਂ ਦੇਖ ਸਕਣਗੇ"।

ਪਰ ਜਿਵੇਂ ਉਨ੍ਹਾਂ ਤੇ ਬਾਕੀ ਦੁਨੀਆਂ ਨੇ ਬਾਅਦ ਵਿੱਚ ਦੇਖਿਆ, ਉਹ ਬਹੁਤ ਕੁਝ ਦੇਖ ਸਕਦੇ ਸਨ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਨਾਲ ਨਜਿੱਠਣ ਬਾਰੇ ਮਨਮੋਹਨ ਸਿੰਘ ਦੀਆਂ ਮੋਦੀ ਨੂੰ 5 ਸਲਾਹਾਂ
  • ਅਮਰੀਕਾ ''ਚ ਹੋਈ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੇ 4 ਸਿੱਖਾਂ ਬਾਰੇ ਕੀ-ਕੀ ਪਤਾ ਹੈ
  • ਅਫ਼ਗਾਨਿਸਤਾਨ: ਅਮਰੀਕਾ-ਬ੍ਰਿਟੇਨ ਦੀਆਂ ਫੌਜਾਂ ਨੇ 20 ਸਾਲ ਵਿਚ ਕੀ ਖੱਟਿਆ, ਕੀ ਗੁਆਇਆ

ਨਿਰਦੇਸ਼ਕ ਪੌਲ ਵਰਸੋਵਨ ਨੇ ਦਾਅਵਿਆਂ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਜਾਣਦੇ ਸਨ ਕਿ ਕੀ ਹੋ ਰਿਹਾ ਹੈ ਅਤੇ ਉਨ੍ਹਾਂ ''ਤੇ (ਸ਼ੈਰਨ ਸਟੋਨ ''ਤੇ) ਝੂਠ ਬੋਲਣ ਦੇ ਇਲਜ਼ਾਮ ਵੀ ਲਗਾਏ।

ਪਰ ਸ਼ੈਰਨ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਨਾਲ ਜੋ ਹੋਇਆ ਉਸ ਨਾਲ ਨਿੱਜਤਾ ਦੀ ਉਲੰਘਣਾ ਮਹਿਸੂਸ ਕੀਤੀ ਅਤੇ ਘਟਨਾ ਨੇ ਉਨ੍ਹਾਂ ਨੂੰ ਤਕਰੀਬਨ ਤੋੜ ਹੀ ਦਿੱਤਾ।

ਕੀ ਇਸ ਬੇਸਵਾਦੀ ਭਰੀ ਗਾਥਾ ਤੋਂ ਬਚਿਆ ਜਾ ਸਕਦਾ ਸੀ?

ਭਾਰਤ ਦੇ ਪਹਿਲੀ ਸਰਟੀਫ਼ਾਈਡ ਇੰਟੀਮੇਸੀ ਕੋਆਰਡੀਨੇਟਰ ਆਸਥਾ ਖੰਨਾ ਕਹਿੰਦੇ ਹਨ, "ਸੌਖਿਆਂ ਹੀ, ਜੇ ਮੈਂ ਉੱਥੇ ਹੁੰਦੀ ਮੈਂ ਉਸ ਨੂੰ ਚਮੜੀ ਦੇ ਰੰਗ ਦਾ ਇੱਕ ਅੰਡਰਵੀਅਰ ਦੇ ਦਿੱਤਾ ਹੁੰਦਾ।"

ਬੇਸਿਕ ਇੰਸਟਿੰਕਟ ਫ਼ਿਲਮ ਦੀ ਸ਼ੂਟਿੰਗ 1990ਵਿਆਂ ਦੀ ਸ਼ੁਰੂਆਤ ਵਿੱਚ ਕੀਤੀ ਗਈ, ਉਨ੍ਹਾਂ ਸਮਿਆਂ ਵਿੱਚ, ਇੱਕ ਇੰਟੀਮੇਸੀ ਕੋਆਰਡੀਨੇਟਰ, ਕੋਈ ਜਿਸ ਨੂੰ ਨਗਨ ਜਾਂ ਸੈਕਸ ਸੀਨਾਂ ਦੌਰਾਨ ਵਧੇਰੇ ਸਹਿਜ ਮਹਿਸੂਸ ਕਰਵਾਉਣ ਵਿੱਚ ਮਦਦ ਕਰਵਾਉਣ ਲਈ ਪੈਸੇ ਦੇ ਕੇ ਰੱਖਿਆ ਜਾਵੇ, ਬਾਰੇ ਕਦੀ ਨਹੀਂ ਸੀ ਸੁਣਿਆ ਗਿਆ।

ਪਰ ਇਹ ਇੱਕ ਅਜਿਹੀ ਭੂਮਿਕਾ ਹੈ , ਜਿਸਦੀ 2017 ਦੀ #MeToo ਲਹਿਰ, ਜਿਸ ਨੇ ਦੁਨੀਆਂ ਭਰ ਦੇ ਮਨੋਰੰਜਨ ਜਗਤ ਵਿੱਚ ਜਿਨਸੀ ਛੇੜਛਾੜ ਅਤੇ ਸ਼ੋਸ਼ਣ ਨੂੰ ਉਭਾਰਿਆ ਤੋਂ ਬਾਅਦ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।

ਸਾਲ 2018 ਵਿੱਚ ਐੱਚਬੀਓ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਅਦਾਕਾਰ ਐਮਿਲੀ ਮੀਡੇ ਦੀ ਬੇਨਤੀ ''ਤੇ ਨਿਊਯਾਰਕ ਦੀ 1970ਵਿਆਂ ਦੀ ਸੈਕਸ ਅਤੇ ਪੋਰਨ ਇੰਡਸਟਰੀ ਬਾਰੇ ਬਣਾਈ ਜਾ ਰਹੀ ਇੱਕ ਸੀਰੀਜ਼ ''ਦਿ ਡਿਊਕ'', ਲਈ ਪਹਿਲੀ ਇੰਟੀਮੇਸੀ ਕੋਆਰਡੀਨੇਟਰ ਨੂੰ ਨਿਯੁਕਤ ਕੀਤਾ ਹੈ।

ਬਾਅਦ ਵਿੱਚ ਨੈੱਟਵਰਕ ਨੇ ਕਿਹਾ ਉਸ ਦੇ ਸਾਰੇ ਪ੍ਰੋਗਰਾਮ ਜਿੰਨਾਂ ਵਿੱਚ ਨੇੜਤਾ ਭਰੇ ਦ੍ਰਿਸ਼ ਹੋਣਗੇ, ਉਨਾਂ ਵਿੱਚ ਇੱਕ ਇੰਟੀਮੇਸੀ ਕੋਆਰਡੀਨੇਟਰ ਕੰਮ ਕਰੇਗਾ।

ਜਲਦੀ ਹੀ ਹੋਰ ਪਲੇਟਫ਼ਾਰਮਜ਼ ਜਿੰਨਾਂ ਵਿੱਚ ਨੈੱਟਫ਼ਲੈਕਸ ਅਤੇ ਐਮਾਜ਼ੌਨ ਸ਼ਾਮਲ ਹਨ, ਨੇ ਵੀ ਇਹ ਰਾਹ ਅਖ਼ਤਿਆਰ ਕੀਤਾ।

ਉਸ ਤੋਂ ਬਾਅਦ ਕਈ ਸਟੂਡਿਓਜ਼, ਨਿਰਮਾਤਾ ਅਤੇ ਨਿਰਦੇਸ਼ਕਾਂ ਨੇ ਸੈੱਟ ''ਤੇ ਇੰਟੀਮੇਸੀ ਕੋਆਰਡੀਨੇਟਰ ਦੀਆਂ ਸੇਵਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਪਿਛਲੇ ਕੁਝ ਹਫ਼ਤਿਆਂ ਵਿੱਚ ਬਦਲਦੀ ਹਵਾ ਭਾਰਤ ਵੀ ਪਹੁੰਚੀ ਹੈ।

26 ਸਾਲਾ ਖੰਨਾ ਦੇ ਕੰਮ ਦੀ ਤੁਲਨਾ ਕਿਸੇ ਐਕਸ਼ਨ ਨਿਰਦੇਸ਼ਕ ਜਾਂ ਡਾਂਸ ਕੋਰੀਓਗ੍ਰਾਫ਼ਰ ਨਾਲ ਕੀਤੀ ਜਾ ਸਕਦੀ ਹੈ ਪਰ ਨੇੜਤਾ ਭਰੇ ਦ੍ਰਿਸ਼ਾਂ ਲਈ।

ਉਨ੍ਹਾਂ ਨੇ ਮੁੰਬਈ ਤੋਂ ਟੈਲੀਫ਼ੋਨ ਜ਼ਰੀਏ ਹੋਈ ਗੱਲਬਾਤ ਦੌਰਾਨ ਦੱਸਿਆ, "ਬਿਲਕੁਲ ਜਿਵੇਂ ਇੱਕ ਐਕਸ਼ਨ ਨਿਰਦੇਸ਼ਕ ਸਟੰਟਸ ਦੌਰਾਨ ਸੁਰੱਖਿਆ ਯਕੀਨੀ ਬਣਾਉਂਦਾ ਹੈ, ਇੱਕ ਇੰਟੀਮੇਸੀ ਕੋਆਰਡੀਨੇਟਰ ਦਾ ਕੰਮ ਨੇੜਤਾ ਵਾਲੇ ਦ੍ਰਿਸ਼ਾਂ ਵਿੱਚ ਜਿੰਨ੍ਹਾਂ ਵਿੱਚ ਨਕਲੀ ਸੈਕਸ, ਨਗਨਤਾ ਅਤੇ ਜਿਣਸੀ ਹਿੰਸਾ ਵਿੱਚ ਸੁਰੱਖਿਆ ਯਕੀਨੀ ਬਣਾਉਣਾ ਹੈ।"

ਉਹ ਦੱਸਦੇ ਹਨ, ਇੱਕ ਇੰਟੀਮੇਸੀ ਕੋਆਰਡੀਨੇਟਰ ਅਦਾਕਾਰਾਂ ਅਤੇ ਨਿਰਦੇਸ਼ਕ ਦਰਮਿਆਨ ਤਾਲਮੇਲ ਬਿਠਾਉਣ ਦਾ ਕੰਮ ਕਰਦਾ ਹੈ।

"ਮੇਰਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਅਦਾਕਾਰਾਂ ਦਾ ਸ਼ੋਸ਼ਣ ਨਾ ਹੋਵੇ ਅਤੇ ਸਟੂਡੀਓ ਦੀ ਰਾਖੀ ਕਰਨਾ ਵੀ, ਤਾਂ ਜੋ ਕੋਈ ਵੀ ਕਲਾਕਾਰ ਪੰਜ ਸਾਲ ਬਾਅਦ ਨਾ ਕਹਿ ਸਕੇ ਕਿ ਉਨ੍ਹਾਂ ਨਾਲ ਮਾੜਾ ਤਜਰਬਾ ਹੋਇਆ ਸੀ।"

ਕਲਾਕਾਰਾਂ ਨਾਲ ਖੰਨਾ ਹੱਦਾਂ ਅਤੇ ਸਹਿਮਤੀ ਬਾਰੇ ਵਿਚਾਰ ਕਰਦੇ ਹਨ ਅਤੇ ਸੈੱਟ ''ਤੇ ਉਹ ਲੋੜੀਂਦੇ ਬੈਰੀਅਰ ਅਤੇ ਸੰਗ ਲਾਜ ਭਰੇ ਕੱਪੜੇ ਲੈ ਕੇ ਆਉਂਦੇ ਹਨ।

ਉਨ੍ਹਾਂ ਦੀ ਕਿੱਟ ਵਿੱਚ ਕਰੌਚ ਗਾਰਡ, ਨਿਪਲ ਪੇਸਟੀਜ਼, ਸਰੀਰ ''ਤੇ ਚਿਪਕਣ ਵਾਲੀਆਂ ਟੇਪਸ ਅਤੇ ਡੋਨਟ ਪਿਲੋ ਜੋ ਇਨ੍ਹਾਂ ਨੂੰ ਕਲਾਕਾਰਾਂ ਵਿਚਕਾਰ ਰੱਖਿਆ ਜਾ ਸਕੇ ਇਹ ਯਕੀਨੀ ਬਣਾਉਣ ਲਈ ਕਿ ਨਕਲੀ ਸੈਕਸ ਦੌਰਾਨ ਉਨ੍ਹਾਂ ਦੇ ਅੰਗ ਨਾ ਛੂਹਣ।

ਭਾਰਤੀ ਰਵਾਇਤੀ ਸਿਨੇਮਾ

ਮਾਹਵਾਰੀ ''ਤੇ ਬਣੀ ਔਸਕਰ ਜੇਤੂ ਲਘੂ ਫ਼ਿਲਮ ਦੇ ਨਿਰਮਾਤਾ ਮਨਦਾਕਨੀ ਕੱਕੜ ਆਪਣੇ ਅਗਲੇ ਪ੍ਰੋਜੈਕਟ ਜੋ ਕਿ ਨੇੜਤਾ ''ਤੇ ਆਧਾਰਿਤ ਹੈ, ਲਈ ਖੰਨਾ ਦੀ ਮਦਦ ਲੈ ਰਹੇ ਹਨ।

ਕੱਕੜ ਦਾ ਕਹਿਣਾ ਹੈ ਕਿ ਉਨ੍ਹਾਂ ਫ਼ਿਲਮ ਬਣਾਉਣ ਵਾਲਿਆਂ ਵਿੱਚ ਜੋ ਕਹਿੰਦੇ ਹਨ ਕਿ ਉਹ ਗ਼ੈਰ-ਪਰਿਵਾਰਕ ਫ਼ਿਲਮ ਨਹੀਂ ਬਣਾਉਣਾ ਚਾਹੁੰਦੇ, ਭਾਰਤ ਵਿੱਚ ਮੁੱਖਧਾਰਾ ਦਾ ਸਿਨੇਮਾ ਰਵਾਇਤੀ ਤੌਰ ''ਤੇ ਸੈਕਸ ਅਤੇ ਨੰਗਨਤਾ ਨੂੰ ਨਜ਼ਰਅੰਦਾਜ਼ ਕਰਦਾ ਹੈ, ਇਥੋਂ ਤੱਕ ਕਿ ਚੁੰਮਣ ਵੀ ਵਰਜਿਤ ਹੈ।

ਸਰਕਾਰੀ ਸਖ਼ਤ ਨਿਯਮਾਂ ਅਤੇ ਸੈਂਸਰ ਬੋਰਡ ਦੀ ਨਿਗਰਾਨੀ ਦੇ ਚਲਦਿਆਂ ਬਾਲੀਵੁੱਡ ਫ਼ਿਲਮਾਂ ਵਿੱਚ ਸੈਕਸ ਅਤੇ ਨੇੜਤਾ ਨੂੰ ਸੰਕੇਤਕ ਤੌਰ ''ਤੇ ਦਿਖਾਉਣ ਦੇ ਰਚਨਾਤਮਕ ਤਰੀਕੇ ਲੱਭੇ ਜਾਂਦੇ ਹਨ।

ਜਿਵੇਂ ਕਿ ਦੋ ਫ਼ੁੱਲਾਂ ਨੂੰ ਦਿਖਾਉਣਾ ਜਾਂ ਦੋ ਪੰਛੀਆਂ ਨੂੰ ਚੁੰਮਦੇ ਦਿਖਾਉਣਾ, ਜੋਸ਼ ਦਿਖਾਉਣ ਲਈ ਦੁੱਧ ਦਾ ਉਬਲਦਾ ਭਾਂਡਾ ਅਤੇ ਸੈਕਸ ਬਾਰੇ ਦੱਸਣ ਲਈ ਖਿਲਰੀ ਹੋਈ ਬੈੱਡਸ਼ੀਟ ਦਿਖਾਉਣਾ।

ਹਾਲਾਂਕਿ ਪਿਛਲੇ ਇੱਕ ਜਾਂ ਦੋ ਦਹਾਕਿਆਂ ਤੋਂ ਚੁੰਮਣ ਨੇ ਆਪਣਾ ਰਾਹ ਬਣਾ ਲਿਆ ਹੈ, ਇਹ ਹੁਣ ਸਿਰਫ਼ ਮੰਗ ਅਤੇ ਸਟ੍ਰੀਮਿੰਗ ਸਾਧਨਾਂ ਦੀ ਮੌਜੂਦਗੀ ਹੈ ਕਿ ਸੈਕਸ ਅਤੇ ਨਗਨਤਾ ਨੂੰ ਭਾਰਤੀ ਪਰਦਿਆਂ ''ਤੇ ਦੇਖਿਆ ਜਾਂਦਾ ਹੈ।

ਪਰ ਕਲਾਕਾਰਾਂ, ਖ਼ਾਸਕਰ ਨੌਜਵਾਨ ਨਵੀਆਂ ਕੁੜੀਆਂ, ਜਿਨ੍ਹਾਂ ਤੋਂ ਨੇੜਤਾ ਭਰੇ ਦ੍ਰਿਸ਼ ਕਰਨ ਦੀ ਆਸ ਰੱਖੀ ਜਾਂਦੀ ਹੈ, ਉਨ੍ਹਾਂ ਲਈ ਸੈੱਟਾਂ ''ਤੇ ਬਦਲਾਅ ਕਰਨਾ ਮੁਸ਼ਕਿਲ ਹੋ ਸਕਦਾ ਹੈ ਅਤੇ ਇਹ ਉਨ੍ਹਾਂ ਨੂੰ ਸ਼ੋਸ਼ਣ ਲਈ ਵਧੇਰੇ ਸੰਵੇਦਨਸ਼ੀਲ ਬਣਾਉਂਦਾ ਹੈ।

ਅੰਜਲੀ ਸੀਵਾਰਮਨ, ਇੱਕ ਮਾਡਲ ਜੋ ਅਦਾਕਾਰਾ ਬਣੀ, ਜਿਸ ਨੇ ਹਾਲ ਹੀ ਵਿੱਚ ਇੱਕ ਨੈੱਟਫ਼ਲਿਕਸ ਸੀਰੀਜ਼ ਇਲੀਟ ਦੀ ਸ਼ੂਟਿੰਗ ਸ਼ੁਰੂ ਕੀਤੀ, ਦਾ ਕਹਿਣਾ ਹੈ ਕਿ ਸੈੱਟ ''ਤੇ ਖੰਨਾ ਦੀ ਮੌਜੂਦਗੀ ਉਨ੍ਹਾਂ ਲਈ ਬਹੁਤ ਹੀ ਸਕੂਨ ਦੇਣ ਵਾਲੀ ਸੀ।

ਅੰਜਲੀ ਨੇ ਦੱਸਿਆ, "ਮੈਂ ਖ਼ੁਸ਼ ਸੀ ਕਿ ਮੇਰਾ ਖ਼ਿਆਲ ਰੱਖਣ ਲਈ ਉੱਥੇ ਕੋਈ ਹੈ।"

"ਮੈਂ ਇੱਕ ਸੈਕਸ ਸੀਨ ਕਰਨਾ ਸੀ, ਜੋ ਮੈਂ ਪਹਿਲਾਂ ਕਦੀ ਨਹੀਂ ਸੀ ਕੀਤਾ, ਇੱਕ ਅਦਾਕਾਰ ਨਾਲ ਜਿਸ ਨੂੰ ਬਸ ਮਿਲੀ ਹੀ ਸੀ।

ਮੈਂ ਇੱਕ ਸਪੋਰਟਸ ਬ੍ਰਾਅ ਅਤੇ ਇੱਕ ਅੰਡਰਵੀਅਰ ਪਹਿਨਣਾ ਸੀ, ਇਸ ਤਰ੍ਹਾਂ ਮੈਂ ਬਿਲਕੁਲ ਨੰਗਾ ਮਹਿਸੂਸ ਕੀਤਾ। ਮੈਂ ਬਹੁਤ ਘਬਰਾਈ ਹੋਈ ਸੀ।"

"ਮੈਂ ਆਪਣੇ ਸਹਿ ਕਲਾਕਾਰ ਨਾਲ ਚੁੰਮਣ ਕਰਨ ਵਿੱਚ ਵੀ ਬਹੁਤ ਅਸਹਿਜ ਸੀ, ਉਹ ਮੇਰੇ ਲਈ ਬਿਲਕੁਲ ਅਣਜਾਣ ਸੀ। ਮੇਰੇ ਲਈ ਨਿਰਦੇਸ਼ਕ ਨਾ ਗੱਲ ਕਰਨਾ ਵੀ ਬਿਲਕੁਲ ਸੌਖਾ ਨਹੀਂ ਸੀ, ਖ਼ਾਸਕਰ ਜਦੋਂ ਉਹ ਇੱਕ ਆਦਮੀ ਸੀ। ਪਰ ਆਸਥਾ ਨੇ ਮੇਰੇ ਲਈ ਇਹ ਬਹੁਤ ਸੌਖਾ ਬਣਾ ਦਿੱਤਾ। ਉਹ ਮੇਰੀਆਂ ਚਿੰਤਾਵਾਂ ਨੂੰ ਨਿਰਦੇਸ਼ਕ ਤੱਕ ਲੈ ਕੇ ਗਈ ਅਤੇ ਚੁੰਮਣ ਦਾ ਦ੍ਰਿਸ਼ ਹਟਾ ਦਿੱਤਾ ਗਿਆ।"

ਉਹ ਹੱਸਦਿਆਂ ਦੱਸਦੇ ਹਨ, "ਸੈਕਸ ਦੇ ਦ੍ਰਿਸ਼ ਦੌਰਾਨ ਉਸ ਨੇ ਇੱਕ ਡੋਨੱਟ ਸਿਰਹਾਣਾ ਸਾਡੇ ਵਿਚਕਾਰ ਰੱਖ ਦਿੱਤਾ ਤਾਂ ਜੋ ਸਾਡੇ ਜਣਨ ਅੰਗ ਆਪਸ ਵਿੱਚ ਨਾ ਛੂਹਣ। ਇਹ ਥੋੜ੍ਹਾ ਅਜੀਬ ਸੀ, ਪਰ ਮੈਂ ਖ਼ੁਸ਼ ਹਾਂ, ਇਹ ਉਥੇ ਸੀ।"

ਬਾਲੀਵੁੱਡ ਸਟਾਰ ਤੋਂ ਫ਼ਿਲਮਮੇਕਰ ਬਣੇ ਪੂਜਾ ਭੱਟ ਦਾ ਕਹਿਣਾ ਹੈ, "ਪੁਰਾਣੇ ਸਮਿਆਂ ਵਿੱਚ ਅਦਾਕਾਰ ਸੈੱਟ ''ਤੇ ਆਪਣੀ ਮਾਵਾਂ ਜਾਂ ਮੈਨੇਜਰਜ਼ ਦੇ ਨਾਲ ਜਾਂਦੀਆਂ ਸਨ ਜੋ ਅਣਅਧਿਕਾਰਿਤ ਇੰਟੀਮੇਸੀ ਕੋਆਰਡੀਨੇਟਰ ਦੀ ਭੂਮਿਕਾ ਨਿਭਾਉਂਦੇ ਸਨ।

ਪੂਜਾ ਨੇ ਕਿਹਾ ਉਨ੍ਹਾਂ ਅਦਾਕਾਰਾ ਵਜੋਂ ਇੱਕ ਇੰਟੀਮੇਸੀ ਕੋਆਰਡੀਨੇਟਰ ਦੇ ਆਪਣੇ ਤਜਰਬਿਆਂ ਨੂੰ ਉਸ ਸਮੇਂ ਦੁਗਣਾ ਕੀਤਾ, ਜਦੋਂ ਉਨ੍ਹਾਂ ਇੱਕ ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਫ਼ਿਲਮਾਂ ਬਣਾਉਣੀਆਂ ਸ਼ੁਰੂ ਕੀਤੀਆਂ।

ਇੰਟੀਮੇਸੀ ਦ੍ਰਿਸ਼ਾਂ ਲਈ ਮੈਂ ਟੀਮ ਦੇ ਮੈਂਬਰਾਂ ਨੂੰ ਚੁਣ ਕੇ ਲੈਂਦੀ ਹਾਂ, ਜੋ ਅਦਾਕਾਰਾ ਨੂੰ ਅਸਹਿਜ ਮਹਿਸੂਸ ਨਾ ਕਰਵਾਉਣ ਕਿਉਂਕਿ ਸਹੀ ਨਿਗ੍ਹਾ ਰੱਖਣਾ ਅਹਿਮ ਹੈ।

ਸਾਲ 2002 ਵਿੱਚ ਜਦੋਂ ਮੈਂ ਜਿਸਮ, ਇੱਕ ਕਾਮੁਕ ਸਨਸਨੀ ਭਰੀ ਫ਼ਿਲਮ ਬਣਾ ਰਹੀ ਸੀ, ਮੈਂ ਬਿਪਾਸ਼ਾ ਬਾਸੂ ਨੂੰ ਕਿਹਾ ਕਿ ਇੱਕ ਔਰਤ ਅਤੇ ਇੱਕ ਕਲਾਕਾਰ ਵਜੋਂ ਮੈਂ ਤੁਹਾਨੂੰ ਅਜਿਹਾ ਕੁਝ ਵੀ ਕਰਨ ਲਈ ਨਹੀਂ ਕਹਾਂਗੀ ਜਿਸ ਨਾਲ ਤੁਸੀਂ ਸਹਿਜ ਨਾ ਹੋਵੋ।

ਫ਼ਿਲਮ ਵਿੱਚ ਕੁਝ ਵੀ ਨਗਨਤਾ ਨਹੀਂ ਸੀ, ਪਰ ਉਸ ਵਿੱਚ ਅਦ੍ਰਿਸ਼ ਸੈਕਸੂਐਲਟੀ ਸੀ, ਉਸ ਨੇ ਜੌਹਨ ਅਬਰਾਹਮ ਨੂੰ ਭਰਮਾਉਣਾ ਸੀ।

ਮੈਂ ਉਸ ਨੂੰ ਕਿਹਾ ਕਿ ਇਹ ਯਕੀਨ ਦਿਵਾਉਣ ਵਾਲਾ ਹੋਣਾ ਚਾਹੀਦਾ ਹੈ, ਤੁਸੀਂ ਅਜੀਬ ਜਾਂ ਝਿਜਕਦੇ ਹੋਏ ਨਹੀਂ ਹੋ ਸਕਦੇ, ਪਰ ਤੁਸੀਂ ਤੈਅ ਕਰ ਸਕਦੇ ਹੋ ਕਿ ਤੁਸੀਂ ਕਿੰਨੀ ਦੂਰੀ ''ਤੇ ਰਹਿਣਾ ਚਾਹੁੰਦੇ ਹੋ।"

ਭੱਟ ਨੇ ਹਾਲ ਹੀ ਵਿੱਚ ਨੈੱਟਫਲਿਕਸ ਦੀ ਕਾਮਯਾਬ ਸੀਰੀਜ਼ ਬੰਬੇ ਬੇਗ਼ਮਜ਼ ਵਿੱਚ ਅਦਾਕਾਰੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੈੱਟ ''ਤੇ ਕੋਈ ਵੀ ਇੰਟੀਮੇਸੀ ਕੋਆਰਡੀਨੇਟਰ ਨਹੀਂ ਸੀ, ਪਰ ਨਿਰਦੇਸ਼ਕ ਅਲੰਕ੍ਰਿਤਾ ਸ੍ਰੀਵਾਸਤਵਾ ਨੇ ਉਨ੍ਹਾਂ ਨੂੰ ਸਹਿਜ ਮਹਿਸੂਸ ਕਰਵਾਇਆ।

ਉਹ ਕਹਿੰਦੇ ਹਨ, "ਅਲੰਕ੍ਰਿਤਾ ਅਤੇ ਮੈਂ ਪੂਰੇ ਵਿਸਥਾਰ ਨਾਲ ਵਿਚਾਰ ਕਰਦੇ ਹਾਂ ਕਿ ਅਸੀਂ ਇੰਟੀਮੇਟ ਦ੍ਰਿਸ਼ ਕਿਸ ਤਰ੍ਹਾਂ ਫ਼ਿਲਮਾਉਣ ਵਾਲੇ ਹਾਂ। ਅਸੀਂ ਇੱਕ ਦੂਜੇ ''ਤੇ ਵਿਸ਼ਵਾਸ ਕੀਤਾ, ਅਸੀਂ ਨਿਰਦੇਸ਼ਕ ਅਤੇ ਸਹਿ-ਕਰਮੀਆਂ ''ਤੇ ਵਿਸ਼ਵਾਸ ਕੀਤਾ। ਮੈਂ ਘਰ ਨਾਖ਼ੁਸ਼ ਜਾਂ ਬੁਰਾ ਮਹਿਸੂਸ ਕਰਦਿਆਂ ਨਹੀਂ ਗਈ।"

ਪਰ ਉਹ ਸਹਿਮਤ ਹਨ ਕਿ ਸੈੱਟ ''ਤੇ ਇੱਕ ਇੰਟੀਮੇਸੀ ਕੋਆਰਡੀਨੇਟਰ ਦਾ ਹੋਣਾ ਮਦਦਗਾਰ ਹੈ।

"ਇਹ ਇੱਕ ਸਵਾਗਤ ਕਰਨ ਵਾਲੀ ਤਬਦੀਲੀ ਹੈ ਕਿ ਨੈੱਟਵਰਕ ਸੈੱਟ ''ਤੇ ਇੱਕ ਇੰਟੀਮੇਸੀ ਕੋਆਰਡੀਨੇਟਰ ਹੋਣ ''ਤੇ ਜ਼ੋਰ ਦੇ ਰਹੇ ਹਨ। ਚੀਜ਼ਾਂ ਬਹੁਤ ਬਦਲ ਗਈਆਂ ਹਨ, ਜੇ ਤੁਸੀਂ ਅਜੀਬ ਮਹਿਸੂਸ ਕਰਦੇ ਹੋ, ਵਿਤਕਰਾ ਜਾਂ ਜਿਣਸੀ ਸ਼ੋਸ਼ਣ ਮਹਿਸੂਸ ਕਰਦੇ ਹੋ ਤਾਂ ਅੱਜ ਤੁਹਾਡੇ ਕੋਲ ਸ਼ਿਕਾਇਤ ਕਰਨ ਦਾ ਬਦਲ ਹੈ।

ਇਹ ਬਹੁਤ ਜ਼ਬਰਦਸਤ ਹੈ, ਇਹ ਪਿਛਲੇ ਸਮਿਆਂ ਤੋਂ ਇੱਕ ਨਾਟਕੀ ਪੁਲਾਂਘ ਹੈ।

ਨਿਰਦੇਸ਼ਕਾਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ

ਹਾਲਾਂਕਿ ਖੰਨਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੈੱਟ ''ਤੇ ਹਮੇਸ਼ਾ ਸਵਾਗਤ ਨਹੀਂ ਕੀਤਾ ਜਾਂਦਾ।

ਸਭ ਤੋਂ ਮੁੱਢਲਾ ਕਾਰਨ ਹੈ ਕਿ ਉਸ ਨੂੰ ਰੱਖਣ ਦਾ ਮਤਲਬ ਹੈ ਵਾਧੂ ਖ਼ਰਚਾ। ਪਰ ਉਹ ਕਹਿੰਦੇ ਹਨ, ਸੱਭਿਆਚਾਰਕ ਪ੍ਰਤੀਕਰਮਾਂ ਨੂੰ ਬਦਲਣਾ ਬਹੁਤ ਔਖਾ ਹੈ, ਜਰੂਰੀ ਨਹੀਂ ਕਲਾਕਾਰ ਉਸ ''ਤੇ ਯਕੀਨ ਕਰਨ ਅਤੇ ਨਿਰਮਾਤਾ ਨਿਰਦੇਸ਼ਕ ਕਈ ਵਾਰ ਚਿੰਤਾ ਕਰਦੇ ਹਨ ਕਿ ਮੈਂ ਉਨ੍ਹਾਂ ਦੇ ਕੰਮ ਵਿੱਚ ਦਖ਼ਲ ਦੇ ਰਹੀ ਹਾਂ।

"ਇਕ ਨਿਰਦੇਸ਼ਕ ਨੇ ਇੱਕ ਵਾਰ ਮੈਨੂੰ ਕਿਹਾ ਸੀ ''ਮੈਂ ਆਪਣੇ ਅਦਾਕਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ, ਉਹ ਸਾਰੇ ਵਧੀਆ ਦੋਸਤ ਹਨ, ਮੈਂ ਉਨ੍ਹਾਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਤੋਂ ਇਜਾਜ਼ਤ ਲਈ ਹੈ'' ਬੱਸ ਮੈਨੂੰ ਅਲਵਿਦਾ ਕਹੋ।

ਉਹ ਮੈਨੂੰ ਸੈੱਟ ''ਤੇ ਆਉਣ ਲਈ ਮਨ੍ਹਾਂ ਨਹੀਂ ਸੀ ਕਰ ਸਕਦਾ ਕਿਉਂਕਿ ਸਟੂਡੀਓ ਨੇ ਇਸ ਦੀ ਸਿਫ਼ਾਰਸ਼ ਕੀਤੀ ਸੀ ਅਤੇ ਨਿਰਮਾਤਾਵਾਂ ਨੇ ਮੈਨੂੰ ਨਿਯੁਕਤ ਕੀਤਾ ਸੀ। ਇਸ ਲਈ ਉਹ ਮੈਨੂੰ ਇੱਕ ਬਾਹਰ ਹੋਣ ਵਾਲੇ ਸ਼ੂਟ ''ਤੇ ਲੈ ਗਿਆ ਪਰ ਸਾਰਾ ਸਮਾਂ ਵੈਨ ਵਿੱਚ ਬਿਠਾਈ ਰੱਖਿਆ।"

ਆਸਥਾ ਕਹਿੰਦੇ ਹਨ, "ਉਨ੍ਹਾਂ ਨੂੰ ਜੋ ਸਮਝਣ ਦੀ ਲੋੜ ਹੈ ਉਹ ਸਿਰਫ਼ ਇੰਨਾ ਕਿ ਜਿਵੇਂ ਜਦੋਂ ਕਿਸੇ ਸੈੱਟ ''ਤੇ ਇੱਕ ਚਾਕੂ ਵਾਲੇ ਦ੍ਰਿਸ਼ ਦੌਰਾਨ ਤੁਹਾਨੂੰ ਸਟੰਟ ਨਿਰਦੇਸ਼ਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਜਦੋਂ ਤੁਹਾਡੀ ਸਕ੍ਰਿਪਟ ਵਿੱਚ ਇੰਟੀਮੇਸੀ ਸੀਨ ਹੈ ਤੁਹਾਨੂੰ ਮੇਰੀ ਲੋੜ ਹੈ।"

ਭੱਟ ਦਾ ਕਹਿਣਾ ਹੈ, "ਹੈਰਾਨ ਨਹੀਂ ਹਾਂ ਕਿਉਂਕਿ ਬਹੁਤ ਸਾਰੇ ਰਵਾਇਤੀ ਫ਼ਿਲਮਮੇਕਰਜ਼ ਲਈ ਜਾਂ ਮੇਰਾ ਰਾਹ ਜਾਂ ਬਾਹਰ ਦਾ ਰਾਹ ਵਾਲੀ ਗੱਲ ਹੈ, ਪਰ ਢੁੱਕਵੇਂ ਬਣੇ ਰਹਿਣ ਲਈ ਉਨ੍ਹਾਂ ਨੂੰ ਬਦਲਣ ਦੀ ਲੋੜ ਹੈ।"

"ਬਦਲਾਅ ਹੋ ਰਿਹਾ ਹੈ, ਪਰ ਹੌਲੀ। ਇੰਡਸਟਰੀ ਵਿੱਚ ਥੋੜ੍ਹੇ ਹਨ ਜੋ ਬੇਰਹਿਮ, ਸ਼ਰਮਿੰਦਾ ਕਰਨ ਵਾਲੇ, ਪਿਛਾਂਹ ਖਿੱਚੂ ਅਤੇ ਬਦਲਾਅ ਲਈ ਇਛੁੱਕ ਨਹੀਂ ਹਨ, ਪਰ ਸਾਨੂੰ ਇੱਕ ਦੂਜੇ ਲਈ ਖੜ੍ਹੇ ਹੋਣ ਦੀ ਲੋੜ ਹੈ, ਇੱਕ ਦੂਜੇ ਦੀ ਪਿੱਠ ਬਣਨ ਦੀ, ਤਾਕਤਵਰ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਜੋਖ਼ਮ ''ਤੇ ਵੀ।"

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=5iXJRua9FDc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''50ca9ce1-e1ec-4b57-ad4b-2d21b8ede710'',''assetType'': ''STY'',''pageCounter'': ''punjabi.india.story.56793742.page'',''title'': ''ਭਾਰਤ ਦੀ ਪਹਿਲੀ \''ਇੰਟੀਮੇਸੀ ਕੋਆਰਡੀਨੇਟਰ\'': \''ਪਰਦੇ ਉੱਤੇ ਸੈਕਸ ਵਾਲੇ ਦ੍ਰਿਸ਼ ਫਿਲਮਾਉਣ ਚ ਮਦਦ ਕਰਨਾ ਮੇਰਾ ਕੰਮ ਹੈ\'''',''author'': ''ਗੀਤਾ ਪਾਂਡੇ'',''published'': ''2021-04-19T06:32:36Z'',''updated'': ''2021-04-19T06:32:36Z''});s_bbcws(''track'',''pageView'');