ਅਮਰੀਕਾ ''''ਚ ਹੋਈ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੇ 4 ਸਿੱਖਾਂ ਬਾਰੇ ਕੀ-ਕੀ ਪਤਾ ਹੈ

04/18/2021 4:05:37 PM

Getty Images

ਇੰਡੀਆਨਾਪੋਲਿਸ ਫ਼ੈਡਐਕਸ ਵਿੱਚ ਗੋਲੀਬਾਰੀ ਦੌਰਾਨ ਅੱਠ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਸਥਾਨਕ ਸਿੱਖ ਭਾਈਚਾਰਾ ਸਹਿਮ ''ਚ ਹੈ।

ਅਮਰੀਕਾ ਦੇ ਇੰਡੀਆਨਾ ਸੂਬੇ ਦੀ ਰਾਜਧਾਨੀ ਇੰਡੀਆਨਾਪੋਲਿਸ ''ਚ ਵੀਰਵਾਰ ਰਾਤ ਇੱਕ ਫ਼ੈਡਐਕਸ ਕੇਂਦਰ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ ਅੱਠ ਪੀੜਤਾਂ ਦੀ ਸ਼ਨਾਖ਼ਤ ਬਾਰੇ ਦੱਸਿਆ ਕਿ ਉਨ੍ਹਾਂ ਵਿੱਚ ਇੱਕ ਮਾਂ, ਇੱਕ ਬਾਪ ਤੇ ਦੋ ਦਾਦੀਆਂ ਸਮੇਤ ਚਾਰ ਲੋਕ ਸਥਾਨਕ ਸਿੱਖ ਭਾਈਚਾਰੇ ਨਾਲ ਸਬੰਧਿਤ ਸਨ।

ਹੋਰ ਪੀੜਤਾਂ ਵਿੱਚ ਦੋ 19 ਸਾਲਾ ਨੌਜਵਾਨ, ਇੱਕ ਯੂਨੀਵਰਸਿਟੀ ਗਰੈਜੂਏਟ ਅਤੇ ਇੱਕ ਪਿਤਾ ਸ਼ਾਮਲ ਸਨ।

ਸਥਾਨਕ ਸਿੱਖਾਂ ਨੇ ਕਿਹਾ ਕਿ ਉਹ ਹਮਲੇ ਕਾਰਨ ਸਦਮੇ ਵਿੱਚ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ

  • ਅਫ਼ਗਾਨਿਸਤਾਨ: ਅਮਰੀਕਾ-ਬ੍ਰਿਟੇਨ ਦੀਆਂ ਫੌਜਾਂ ਨੇ 20 ਸਾਲ ਵਿਚ ਕੀ ਖੱਟਿਆ, ਕੀ ਗੁਆਇਆ
  • ਜਦੋਂ ਨਗਨ ਤਸਵੀਰਾਂ ਦੀ ਚੋਰੀ ਹੋਈ: ਔਨਲਾਇਨ ਚੱਲਦੇ ''ਨਗਨ ਵਪਾਰ'' ਦੀ ਇੰਨਸਾਇਡ ਸਟੋਰੀ
  • ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਬਲੈਕ ਵਿੱਚ ਦਵਾਈਆਂ ਕਿਵੇਂ ਤੇ ਕਿੰਨੇ ਦੀਆਂ ਮਿਲ ਰਹੀਆਂ ਹਨ

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਪੱਸ਼ਟ ਨਹੀਂ ਹੋਇਆ ਕਿ, ਕੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਪੁਲਿਸ ਮੁਖੀ ਰੈਂਡਲ ਟੇਅਲ ਨੇ ਦੱਸਿਆ ਕਿ ਕਰੀਬ ਇਸ ਕੇਂਦਰ ਵਿੱਚ ਕੰਮ ਕਰਨ ਵਾਲੇ 90 ਫ਼ੀਸਦ ਕਾਮੇ ਸਥਾਨਕ ਸਿੱਖ ਭਾਈਚਾਰੇ ਦੇ ਮੈਂਬਰ ਹਨ।

ਪੀੜਤਾਂ ਬਾਰੇ ਸਾਨੂੰ ਜੋ ਜਾਣਕਾਰੀ ਮਿਲੀ ਉਹ ਇਹ ਹੈ।

ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਧ ਸਿੰਘ ਦੇ 73 ਸਾਲਾ ਬਜ਼ੁਰਗ ਜਸਵਿੰਦਰ ਸਿੰਘ

ਜਸਵਿੰਦਰ ਸਿੰਘ ਦੇ ਰਿਸ਼ਤੇਦਾਰ ਹਰਜਾਪ ਸਿੰਘ ਢਿਲੋਂ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਹਾਲੇ ਹਫ਼ਤਾ ਪਹਿਲਾਂ ਹੀ ਉਨ੍ਹਾਂ ਫ਼ੈਡਐਕਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਸਭ ਨੂੰ ਦੱਸ ਰਹੇ ਸਨ ਕਿ ਉਹ ਇਸ ਲਈ ਕਿੰਨੇ ਉਤਸ਼ਾਹਿਤ ਹਨ।

ਉਨ੍ਹਾਂ ਦੱਸਿਆ ਕਿ ਉਹ ਰਾਤ ਦੀ ਸ਼ਿਫਟ ਵਿੱਚ ਕੰਮ ਕਰਦਿਆਂ ਡਾਕ ਛਾਂਟ ਰਹੇ ਸਨ, ਜਦੋਂ ਹਮਲਾ ਹੋਇਆ।

ਸਥਾਨਕ ਗੁਰੂਦੁਆਰੇ ਦੇ ਸਰਗਰਮ ਮੈਂਬਰ ਜਸਵਿੰਦਰ ਸਿੰਘ ਕੈਲੀਫ਼ੋਰਨੀਆ ਤੋਂ ਇੰਡੀਆਨਾਪੋਲੀਸ ਵਿੱਚ ਰਹਿਣ ਆਏ ਸਨ।

ਢਿੱਲੋਂ ਨੇ ਕਿਹਾ, "ਉਹ ਇੱਕ ਸਾਦੇ ਆਦਮੀ ਸੀ। ਉਹ ਬਹੁਤ ਜ਼ਿਆਦਾ ਧਿਆਨ ਲਾਉਂਦੇ ਅਤੇ ਅਰਦਾਸ ਕਰਦੇ ਸਨ ਅਤੇ ਉਨ੍ਹਾਂ ਨੇ ਭਾਈਚਾਰਕ ਭਲਾਈ ਦੇ ਕਾਰਜ ਵੀ ਕੀਤੇ।"

ਅਧਿਕਾਰੀਆਂ ਨੇ ਜਸਵਿੰਦਰ ਸਿੰਘ ਦੀ ਉਮਰ 68 ਸਾਲ ਦੱਸੀ ਹੈ ਜਦੋਂ ਕਿ ਪਰਿਵਾਰ ਨੇ ਨਿਊ ਯਾਰਕ ਟਾਈਮਜ਼ ਨੂੰ ਉਨ੍ਹਾਂ ਦੀ ਉਮਰ 70 ਸਾਲ ਦੱਸੀ।

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕੋਟਲਾ ਨੌਧ ਸਿੰਘ ਵਿੱਚ ਹੀ ਰਹਿੰਦੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ।

ਜਸਵਿੰਦਰ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ, “ਪਰਿਵਾਰ ਨੇ ਕਦੀ ਨਹੀਂ ਸੀ ਸੋਚਿਆ ਕਿ ਜਸਵਿੰਦਰ ਸਿੰਘ ਦੀ ਮੌਤ ਅਮਰੀਕਾ ਵਿੱਚ ਗੋਲੀ ਲੱਗਣ ਨਾਲ ਹੋਵੇਗੀ। ਜਦ ਪਰਿਵਾਰ ਨੂੰ ਜਸਵਿੰਦਰ ਸਿੰਘ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਸਾਰਾ ਪਿੰਡ ਸੁੰਨ ਹੋ ਗਿਆ।”

ਗੋਲੀਬਾਰੀ ਦੌਰਾਨ ਮਾਰੇ ਗਏ ਜਸਵਿੰਦਰ ਸਿੰਘ ਦੇ ਬੇਟੇ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ ਜਿਨ੍ਹਾਂ ਵਿੱਚੋਂ ਇੱਕ ਗੁਰਿੰਦਰ ਸਿੰਘ ਅਮਰੀਕਾ ਰਹਿੰਦਾ ਹੈ ਅਤੇ ਵੱਡੇ ਦੋਵੇਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੌਧ ਸਿੰਘ ਵਿੱਚ ਹੀ ਰਹਿੰਦੇ ਹਨ।

ਜਸਵਿੰਦਰ ਸਿੰਘ ਕਰੀਬ ਅੱਠ ਸਾਲ ਪਹਿਲਾਂ ਆਪਣੀ ਪਤਨੀ ਸੁਰਿੰਦਰ ਕੌਰ ਸਮੇਤ ਅਮਰੀਕਾ ਗਏ ਸਨ ਤੇ ਆਪਣੇ ਬੇਟੇ ਗੁਰਿੰਦਰ ਸਿੰਘ ਨਾਲ ਹੀ ਰਹਿ ਰਹੇ ਸਨ। ਉਹ ਉਥੇ ਇੱਕ ਕੋਰੀਅਰ ਕੰਪਨੀ ਵਿੱਚ ਕੰਮ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਦਿਨ ਕੰਮ ਤੋਂ ਵਿਹਲੇ ਹੋ ਕੇ ਉਹ ਕਾਰ ਵਿੱਚ ਬੈਠਣ ਵਾਲੇ ਸਨ ਜਦੋਂ ਗੋਲੀਬਾਰੀ ਸ਼ੁਰੂ ਹੋ ਗਈ।

ਜਤਿੰਦਰ ਸਿੰਘ ਨੇ ਦੱਸਿਆ ਕਿ 15 ਅਪ੍ਰੈਲ ਨੂੰ ਹੀ ਉਨ੍ਹਾਂ ਦੀ ਜਸਵਿੰਦਰ ਸਿੰਘ ਨਾਲ ਟੈਲੀਫ਼ੋਨ ''ਤੇ ਗੱਲ ਹੋਈ ਸੀ।

ਉਨ੍ਹਾਂ ਕਿਹਾ, "ਉਸ ਦਿਨ ਅਸੀਂ ਸਭ ਤੋਂ ਲੰਮੀ ਗੱਲ ਕੀਤੀ ਸੀ। ਸਾਨੂੰ ਕੀ ਪਤਾ ਸੀ ਕਿ ਅਸੀਂ ਫਿਰ ਕਦੇਂ ਵੀ ਆਪਣੇ ਪਿਤਾ ਦੀ ਅਵਾਜ਼ ਨਹੀਂ ਸੁਣ ਸਕਾਂਗੇ। ਹਫਤੇ ਵਿੱਚ ਦੋ-ਤਿੰਨ ਵਾਰ ਗੱਲਬਾਤ ਕਰ ਲੈਂਦੇ ਸਨ।"

"15 ਅਪ੍ਰੈਲ ਵਾਲੇ ਦਿਨ ਉਨ੍ਹਾਂ ਸਭ ਤੋਂ ਵੱਧ ਪਿੰਡ ਬਾਰੇ ਗੱਲਾਂ ਕੀਤੀਆਂ ਸਨ। ਹਰ ਇੱਕ ਦਾ ਹਾਲ -ਚਾਲ ਪੁੱਛਿਆ ਸੀ।”

”ਉਨ੍ਹਾਂ ਦੀਆਂ ਗੱਲਾਂ ਤੋਂ ਸਾਨੂੰ ਲੱਗਦਾ ਸੀ ਜਿਵੇਂ ਬਾਪੂ ਨੇ ਪਿੰਡ ਗੇੜਾ ਮਾਰਨ ਆ ਰਿਹਾ ਹੋਵੇ। ਪਰਦੇਸਾਂ ਵਿੱਚ ਵੱਸਦੇ ਪੰਜਾਬੀਆਂ ਦੇ ਮਨਾਂ ਵਿੱਚੋਂ ਪਿੰਡ ਕਦੇ ਜਾ ਨਹੀਂ ਸਕਦਾ।”

“ਫੋਨ ''ਤੇ ਗੱਲ ਖ਼ਤਮ ਕਰਨ ਲੱਗਿਆ ਜਿਹੜੀ ਆਖ਼ਰੀ ਗੱਲ ਉਨ੍ਹਾਂ ਕਹੀ ਉਹ ਇਹ ਹੀ ਸੀ ਕਿ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਪਿਆਰ ਨਾਲ ਰਹਿਣਾ।"

ਉਦਾਸ ''ਤੇ ਭਰੇ ਮਨ ਨਾਲ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਹਮੇਸ਼ਾ ਹੀ ਇਹ ਨਸੀਹਤਾਂ ਦਿੰਦੇ ਰਹਿੰਦੇ ਸਨ ਕਿ ਕਦੇ ਕੋਈ ਗ਼ਲਤ ਕੰਮ ਨਹੀਂ ਕਰਨਾ। ਕਿਸੇ ਨਾਲ ਲੜਾਈ-ਝਗੜਾ ਨਹੀਂ ਕਰਨਾ। ਉਹ ਮਿਲਣਸਾਰ ਤੇ ਖੁਸ਼ ਮਿਜ਼ਾਜ ਸੁਭਾਅ ਦੇ ਸਨ। ਪਿੰਡ ਵਿੱਚ ਵੀ ਕਦੇ ਕਿਸੇ ਨਾਲ ਨਹੀਂ ਸੀ ਲੜੇ-ਝਗੜੇ। ਬੱਚਿਆਂ ਨੂੰ ਕਦੇ ਨਹੀਂ ਸਨ ਝਿੜਕਦੇ।

ਪਿੰਡ ਵਿੱਚ ਉਨ੍ਹਾਂ ਦੀ 9 ਏਕੜ ਤੋਂ ਵੱਧ ਜ਼ਮੀਨ ਹੈ। ਜਤਿੰਦਰ ਸਿੰਘ ਨੇ ਦੱਸਿਆ, "8 ਸਾਲ ਪਹਿਲਾਂ ਉਹ ਅਮਰੀਕਾ ਚਲੇ ਗਏ ਸਨ ਤੇ ਫਿਰ ਸਾਲ 2017 ਦੇ ਆਖੀਰ ਵਿੱਚ ਪਿੰਡ ਆਏ ਸਨ ਤੇ ਚੜ੍ਹਦੇ ਸਾਲ 2018 ਦੇ ਨਿੱਘੀ-ਨਿੱਘੀ ਧੁੱਪ ਦੇ ਦਿਨ ਸਨ ਜਦੋਂ ਉਨ੍ਹਾਂ ਵਾਪਸ ਅਮਰੀਕਾ ਨੂੰ ਉਡਾਨ ਭਰੀ ਸੀ।"

“ਅੱਜ ਸਾਨੂੰ ਉਹ ਦਿਨ ਯਾਦ ਆ ਰਹੇ ਹਨ। ਸਾਨੂੰ ਨਹੀਂ ਸੀ ਪਤਾ ਕਿ ਸਾਡੇ ਪਿਤਾ ਜੀ ਇਸ ਪਿੰਡ ਨੂੰ ਆਖ਼ਰੀ ਵਾਰ ਦੇਖ ਰਹੇ ਹਨ। ਫੋਨ ''ਤੇ ਛੇਤੀ-ਛੇਤੀ ਗੱਲ ਹੋ ਜਾਣ ਕਾਰਨ ਕਦੇ ਇਹ ਅਹਿਸਾਸ ਨਹੀਂ ਸੀ ਹੋਇਆ ਕਿ ਪਿਤਾ ਜੀ ਤਾਂ ਚਾਰ ਸਾਲ ਪਹਿਲਾਂ ਹੀ ਰਵਾਨਾ ਹੋ ਚੁੱਕੇ ਸਨ।"

ਜਤਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਦਿੱਲੀ ਵਿੱਚ ਚੱਲਦੇ ਕਿਸਾਨੀ ਮੋਰਚੇ ਬਾਰੇ ਵੀ ਗੱਲਾਂ ਕਰਦੇ ਰਹਿੰਦੇ ਸਨ। ਇਹੀ ਵਾਰ-ਵਾਰ ਕਹਿੰਦੇ ਸਨ ਕਿ ਸਰਕਾਰ ਬੜਾ ਗ਼ਲਤ ਕਰ ਰਹੀ ਹੈ।

ਉਨ੍ਹਾਂ ਕਿਹਾ, “8 ਸਾਲ ਪਹਿਲਾਂ ਜਦੋਂ ਪਿਤਾ ਜੀ ਅਮਰੀਕਾ ਗਏ ਸਨ ਤਾਂ ਉਦੋਂ ਤੱਕ ਉਹ ਖੇਤਾਂ ਵਿੱਚ ਕੰਮ ਕਰਦੇ ਰਹੇ ਸਨ। ਅਮਰੀਕਾ ਨੂੰ ਜਾਣ ਤੋਂ ਪਹਿਲਾਂ ਵੀ ਉਹ ਖੇਤਾਂ ਵਿੱਚ ਗੇੜਾ ਕੱਢ ਕੇ ਆਏ ਸਨ। ਸਾਨੂੰ ਇਹ ਸਾਰਾ ਕੁਝ ਸੁਭਾਵਿਕ ਹੀ ਲਗਦਾ ਰਿਹਾ ਸੀ।”

ਅਮਰੀਕਾ ਵਿੱਚ ਨਵੇਂ ਬਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਅਪੀਲ ਕਰਦਿਆ ਜਤਿੰਦਰ ਸਿੰਘ ਨੇ ਕਿਹਾ ਕਿ ਅਮਰੀਕਾ ਵਰਗੇ ਸ਼ਕਤੀਸ਼ਾਲੀ ਦੇਸ਼ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਬੇਕਸੂਰ ਲੋਕਾਂ ਨੂੰ ਮਾਰਨ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਠੱਲ ਪਾਈ ਜਾਵੇ।

ਜਤਿੰਦਰ ਨੇ ਇਹ ਵੀ ਕਿਹਾ, “ਸਾਡੇ ਪਿਤਾ ਜੀ ਨੇ ਤਾਂ ਹੁਣ ਕਦੇਂ ਮੁੜਨਾ ਨਹੀਂ, ਪਰ ਭਵਿੱਖ ਵਿੱਚ ਕਿਸੇ ਹੋਰ ਦੇ ਬੱਚੇ ਨਾ ਯਾਤੀਮ ਹੋ ਜਾਣ।”

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ ''ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ
  • ਪੰਜਾਬ ਵਿੱਚ ਕੋਰਨਾਵਾਇਰਸ ਦੇ ਵਿਗੜ ਰਹੇ ਹਾਲਾਤ ਅਤੇ ਵੈਕਸੀਨ ਤੋਂ ਕੀ ਹਨ ਉਮੀਦਾਂ

66 ਸਾਲਾ ਅਮਰਜੀਤ ਜੌਹਲ

ਅਮਰੀਕਾ ਵਿੱਚ ਹੋਈ ਫੈੱਡਐਕਸ ਕੇਂਦਰ ਵਿੱਚ ਹੋਈ ਗੋਲੀਬਾਰ ਦੌਰਾਨ ਪੰਜਾਬ ਦੇ ਜਿਹੜੇ ਚਾਰ ਸਿੱਖ ਪਰਿਵਾਰਾਂ ਦੇ ਵਿਆਕਤੀ ਮਾਰੇ ਗਏ ਹਨ ਉਨ੍ਹਾਂ ਵਿੱਚ ਜਲੰਧਰ ਦੇ ਪਿੰਡ ਸਲੇਮਪੁਰ ਮਸੰਦਾਂ ਦੀ ਰਹਿਣ ਵਾਲੀ ਅਮਰਜੀਤ ਕੌਰ ਜੌਹਲ ਵੀ ਸ਼ਾਮਲ ਸੀ।

ਬੀਬੀਸੀ ਪੰਜਾਬੀ ਲਈ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਅਮਰਜੀਤ ਕੌਰ ਜੌਹਲ ਦੇ ਪਤੀ ਮੱਖਣ ਸਿੰਘ ਦੇ ਚਚੇਰੇ ਭਰਾ ਸੇਵਾ ਸਿੰਘ ਜੌਹਲ ਨੇ ਦੱਸਿਆ ਕਿ ਉਹ ਲੰਡਨ ਹੀ ਰਹਿੰਦਾ ਹੈ ਪਰ ਹੁਣ ਇੰਨੀ ਦਿਨੀ ਆਪਣੇ ਪਿੰਡ ਆਇਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਘਟਨਾ ਵਾਲੇ ਦਿਨ ਉਨ੍ਹਾਂ ਇੰਗਲੈਂਡ ''ਤੇ ਅਮਰੀਕਾ ਤੋਂ ਫੋਨ ਆਏ ਸਨ ਕਿ ਅਮਰਜੀਤ ਕੌਰ ਜੌਹਲ ਨਾਲ ਹਾਦਸਾ ਵਾਪਰ ਗਿਆ ਹੈ। ਗੋਲੀਬਾਰੀ ਵਿੱਚ ਉਸ ਦੀ ਮੌਤ ਹੋ ਗਈ ਹੈ।

ਸੇਵਾ ਸਿੰਘ ਜੌਹਲ ਨੇ ਦੱਸਿਆ ਕਿ ਅਮਰਜੀਤ ਕੌਰ ਵਿਸਾਖੀ ਵਾਲੇ ਦਿਨ ਹੀ 66 ਸਾਲ ਦੇ ਹੋਏ ਸਨ ਤੇ ਉਸ ਨੂੰ ਨਹੀਂ ਸੀ ਪਤਾ ਕਿ ਦੋ ਦਿਨ ਬਾਅਦ ਹੀ ਉਸ ਨੇ ਇਸ ਸੰਸਾਰ ਨੂੰ ਸਦਾ ਲਈ ਛੱਡ ਜਾਣਾ ਹੈ।

ਸੇਵਾ ਸਿੰਘ ਜੌਹਲ ਨੇ ਦੱਸਿਆ ਕਿ ਰਿਸ਼ਤੇ ਵਿੱਚੋਂ ਉਨ੍ਹਾਂ ਦੀ ਭਰਜਾਈ ਲੱਗਦੀ ਅਮਰਜੀਤ ਕੌਰ ਜੌਹਲ ਪਿੱਛਲੇ 35 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਸਨ। ਅਮਰਜੀਤ ਕੌਰ ਤਾਂ ਦੋ-ਤਿੰਨ ਸਾਲ ਬਾਅਦ ਪਿੰਡ ਗੇੜਾ ਮਾਰ ਜਾਂਦੀ ਸੀ ਜਦਕਿ ਉਨ੍ਹਾਂ ਦੇ ਪਤੀ ਮੱਖਣ ਸਿੰਘ ਹਰ ਸਾਲ ਆਪਣੇ ਪਿੰਡ ਆਉਂਦੇ ਰਹਿੰਦੇ ਸਨ।

ਹੁਣ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਪਿੰਡ ਨਹੀਂ ਰਹਿੰਦਾ ਪਰ ਜ਼ਮੀਨ ਜਾਇਦਾਦ ਸਾਰਾ ਕੁਝ ਇਧਰ ਹੀ ਹੈ।

ਅਮਰਜੀਤ ਕੌਰ ਜੌਹਲ ਦਾ ਪਰਿਵਾਰ ਇੱਥੇ ਪਿੰਡ ਰਹਿੰਦਿਆਂ ਖੇਤੀਬਾੜੀ ਦਾ ਕੰਮ ਕਰਦੇ ਸਨ।

ਉਥੇ ਜਾ ਕੇ ਅਮਰਜੀਤ ਕੌਰ ਨੇ ਬੜੀ ਸਖ਼ਤ ਮਿਹਨਤ ਕੀਤੀ। ਪਿਛਲੇ ਚਾਰ-ਪੰਜ ਸਾਲ ਤੋਂ ਹੀ ਉਹ ਕੋਰੀਅਰ ਕੰਪਨੀ ਵਿੱਚ ਕੰਮ ਕਰ ਰਹੀ ਸੀ।

ਅਮਰਜੀਤ ਕੌਰ ਦੀ ਦੋਹਤੀ ਕੋਮਲ ਚੋਹਾਨ ਨੇ ਕਿਹਾ, ਉਨ੍ਹਾਂ ਦੀ ਨਾਨੀ ਦੀ ਮੌਤ ਨਾਲ ਉਨ੍ਹਾਂ ਦਾ ਦਿਲ ਟੁੱਟਿਆ ਹੈ।

ਸਿੱਖ ਕੋਲੀਸ਼ੀਨਲ ਵਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਚੌਹਾਨ ਨੇ ਕਿਹਾ, "ਮੇਰੇ ਕਈ ਪਰਿਵਾਰਕ ਮੈਂਬਰ ਹਨ ਜੋ ਇਸ ਕੇਂਦਰ ਵਿੱਚ ਕੰਮ ਕਰਦੇ ਸਨ ਅਤੇ ਸਦਮੇ ਵਿੱਚ ਹਨ।"

ਉਨ੍ਹਾਂ ਕਿਹਾ, "ਮੇਰੀ ਨਾਨੀ, ਮੇਰਾ ਪਰਿਵਾਰ ਅਤੇ ਸਾਡਾ ਭਾਈਚਾਰੇ ਨੂੰ ਕੰਮ ਵਾਲੀ ਜਗ੍ਹਾ, ਉਨ੍ਹਾਂ ਦੇ ਪੂਜਾ ਸਥਾਨ ਜਾਂ ਕਿਤੇ ਵੀ ਅਸੁਰੱਖਿਅਤ ਨਹੀਂ ਮਹਿਸੂਸ ਕਰਨਾ ਚਾਹੀਦਾ। ਬਹੁਤ ਹੋ ਗਿਆ, ਸਾਡਾ ਭਾਈਚਾਰਾ ਬਹੁਤ ਸਦਮਾ ਸਹਿ ਚੁੱਕਿਆ ਹੈ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

48 ਸਾਲਾ ਅਮਰਜੀਤ ਸੇਖੋਂ

ਅਮਰਜੀਤ ਸੇਂਖੋਂ ਦੀ ਭਤੀਜੀ ਨੇ ਨਿਊਯਾਰਕ ਟਾਈਮਜ਼ ਨੂੰ ਦੱਸਿਆ, ਦੋ ਅੱਲ੍ਹੜ ਉਮਰ ਦੇ ਬੱਚਿਆਂ ਦੀ ਮਾਂ ਸੇਖੋਂ ਨੇ ਛੇ ਮਹੀਨੇ ਪਹਿਲਾਂ ਫ਼ੈਡਐਕਸ ਨਾਲ ਰਾਤ ਦੀਆਂ ਸ਼ਿਫ਼ਟਾਂ ''ਤੇ ਕੰਮ ਕਰਨਾ ਸ਼ੁਰੂ ਕੀਤਾ ਸੀ।

ਉਨ੍ਹਾਂ ਦੇ ਰਿਸ਼ਤੇਦਾਰ ਕੁਲਦੀਪ ਸੇਖੋਂ ਨੇ ਖ਼ਬਰ ਏਜੰਸੀ ਐਸੋਸੀਏਟ ਪ੍ਰੈਸ ਨੂੰ ਦੱਸਿਆ, "ਉਨ੍ਹਾਂ ਨੂੰ ਕੰਮ ਦੀ ਆਦਤ ਸੀ, ਉਹ ਹਰ ਵੇਲੇ ਕੰਮ ਕੰਮ ਕਰਦੇ ਸਨ। ਉਹ ਕਦੀ ਵੀ ਬੈਠਦੇ ਨਹੀਂ ਸਨ ਬਜਾਇ ਇਸ ਦੇ ਕੇ ਸੱਚੀਂ ਚੰਗਾ ਨਾ ਮਹਿਸੂਸ ਕਰਦੇ ਹੋਣ।"

ਅਧਿਕਾਰੀਆਂ ਨੇ ਅਮਰਜੀਤ ਸੇਖੋਂ ਦੀ ਉਮਰ 48 ਸਾਲ ਦੱਸੀ ਹੈ ਜਦੋਂ ਕਿ ਉਨ੍ਹਾਂ ਦੀ ਰਿਸ਼ਤੇਦਾਰ ਨੇ 49 ਸਾਲ ਹੋਣ ਦਾ ਦਾਅਵਾ ਕੀਤਾ ਹੈ।

64 ਸਾਲਾ ਜਸਵਿੰਦਰ ਕੌਰ

ਨਿਊਯਾਰਕ ਟਾਈਮਜ਼ ਨੂੰ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਰਿੰਪੀ ਗ੍ਰਿੰਮ ਨੇ ਦੱਸਿਆ ਕਿ ਉਹ ਆਪਣੀ ਪੋਤੀ ਦੇ ਦੂਜੇ ਜਨਮ ਦਿਨ ਦੀ ਵੱਡੇ ਪਰਿਵਾਰਕ ਜਸ਼ਨਾਂ ਲਈ ਮਸ਼ਹੂਰ ਯੋਗਰੱਟ ਬਣਾਉਣ ਦੀ ਯੋਜਨਾ ਬਣਾ ਰਹੇ ਸਨ।

ਉਨ੍ਹਾਂ ਕਿਹਾ, "ਤੇ ਅੱਜ ਅਸੀਂ ਉਨ੍ਹਾਂ ਦੇ ਸਸਕਾਰ ਦਾ ਪ੍ਰਬੰਧ ਕਰਨ ਲਈ ਇਕੱਠੇ ਹੋਏ ਹਾਂ।"

ਅਧਿਕਾਰੀਆਂ ਨੇ ਜਸਵਿੰਦਰ ਕੌਰ ਦੀ ਉਮਰ 64 ਸਾਲ ਦੱਸੀ ਹੈ ਜਦੋਂ ਕਿ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ 50 ਸਾਲਾਂ ਦੇ ਸਨ।

19 ਸਾਲਾ ਸਮਾਰੀਆ ਬਲੈਕਵੈਲ

ਪੁਲਿਸ ਅਫ਼ਸਰ ਬਣਨ ਦਾ ਸੁਫ਼ਨਾ ਲੈਣ ਵਾਲੇ ਸਮਾਰੀਆ ਬਲੈਕਵੈਲ ਸੋਕਰ ਅਤੇ ਅਤੇ ਬਾਸਕਿਟਬਾਲ ਦਾ ਉਤਸ਼ਾਹ ਰੱਖਦੇ ਸਨ।

ਸਸਕਾਰ ਅਤੇ ਹੋਰ ਖ਼ਰਚਿਆਂ ਲਈ ਪੈਸੇ ਇਕੱਠੇ ਕਰਨ ਵਾਲੀ ਇੱਕ ਸੰਸਥਾ ਗੋਫ਼ੰਡਮੀ (GoFundMe) ਦੇ ਪੇਜ਼ ਦੇ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਜੈਫ਼ ਅਤੇ ਟੈਮੀ ਬਲੈਕਵੈਲ ਨੇ ਦੱਸਿਆ ਕਿ, ਉਨ੍ਹਾਂ ਨੂੰ ਪ੍ਰਮਾਤਮਾ ਦਾ ਆਸ਼ੀਰਵਾਦ ਸੀ ਕਿ ਉਨ੍ਹਾਂ ਨੂੰ ਇੰਨਾਂ ਖੁਸ਼ ਪ੍ਰਸੰਤ ਬੱਚਾ ਮਿਲਿਆ ਤੇ ਪਰਿਵਾਰ ਦੇ ਬੱਚੇ ਵਜੋਂ ਇੱਕ ਧਿਆਨ ਰੱਖਣ ਵਾਲੀ ਧੀ ਮਿਲੀ।

74 ਸਾਲਾ ਜੌਹਨ ਵੇਅਸਰਟ

Getty Images

ਸਾਬਕਾ ਏਅਰਫ਼ੋਰਸ ਅਧਿਕਾਰੀ ਜੋਹਨ ਦੇ ਬੇਟੇ ਮਾਈਕ ਵੇਅਸਰਟ ਨੇ ਬੀਬੀਸੀ ਨੂੰ ਦੱਸਿਆ ਕਿ ਰੋਜ਼ੀ ਰੋਟੀ ਕਮਾਉਣ ਲਈ ਵੀਅਤਨਾਮ ਵਿੱਚ ਸੇਵਾਵਾਂ ਨਿਭਾਈਆਂ ਅਤੇ ਉਸ ਤੋਂ ਪਹਿਲਾਂ ਇੱਕ ਮਕੈਨੀਕਲ ਇੰਜੀਨੀਅਰ ਵਜੋਂ ਕੰਮ ਕੀਤਾ। ਮਾਈਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਆਉਂਦੇ ਮਹੀਨਿਆਂ ਵਿੱਚ ਸੇਵਾਮੁਕਤ ਹੋਣ ਬਾਰੇ ਸੋਚ ਰਹੇ ਸਨ।

ਉਨ੍ਹਾਂ ਦੀ 50 ਸਾਲਾਂ ਤੋ ਵਿਹੁਅਤਾ ਪਤਨੀ ਮੈਰੀ ਕਾਰੋਲ ਵੈਅਸਰਟ ਨੇ ਡਬਲਿਊਕੇਆਰਸੀ ਨੂੰ ਦੱਸਿਆ ਕਿ ਉਹ ਆਪਣੇ ਪਤੀ ਦੀ ਮੌਤ ''ਤੇ ਦਹਿਸ਼ਤ, ਡਰ, ਭੈਅ ਤੇ ਸਦਮਾ ਮਹਿਸੂਸ ਕਰਦੇ ਹਨ।

ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਇਸ ਨੂੰ ਹੋਰ ਕਿਸ ਤਰ੍ਹਾਂ ਦੱਸਾ।"

ਮਾਈਕ ਆਪਣੇ ਪਿਤਾ ਨੂੰ ਇੱਕ "ਬਹੁਤ ਸੀ ਚੰਗੇ, ਦਿਆਲੂ, ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ, ਉਨ੍ਹਾਂ ਦੇ ਧਿਆਨ ਰੱਖਣ ਅਤੇ ਲੋੜਾਂ ਪੂਰੀਆਂ ਕਰਨ ਲਈ ਬਹੁਤ ਹੀ ਸਮਰਪਿਤ ਵਿਅਕਤੀ" ਵਜੋਂ ਦੱਸਦੇ ਹਨ।

19 ਸਾਲਾ ਕਰਲੀ ਸਮਿੱਥ

BBC

ਇੰਡੀਆਨਾਪੋਲੀਸ ਸਟਾਰ ਦੀ ਰਿਪੋਰਟ ਮੁਤਾਬਕ ਕਰਲੀ ਸਮਿੱਥ ਦੇ ਪਰਿਵਾਰ ਨੇ ਦੱਸਿਆ ਕਿ ਉਹ ਇੱਕ ਭੈਣ ਅਤੇ ਧੀ ਸੀ।

ਇੱਕ ਪਰਿਵਾਰਕ ਮੈਂਬਰ ਨੇ ਅਖ਼ਬਾਰ ਨੂੰ ਦੱਸਿਆ ਕਿ ਦੋ ਹਫ਼ਤੇ ਪਹਿਲਾਂ ਫ਼ੈਡਐਕਸ ਵਿੱਚ ਕੰਮ ਸ਼ੁਰੂ ਕਰਨ ਤੋਂ ਬਾਅਦ, ਹਾਲ ਹੀ ਵਿੱਚ ਹਾਈ ਸਕੂਲ ਪਾਸ ਕਰਨ ਵਾਲੇ ਸਮਿੱਥ ਆਪਣੀ ਤਨਖ਼ਾਹ ਦੇ ਪਹਿਲੀ ਚੈਕ ਦੀ ਉਡੀਕ ਕਰ ਰਹੇ ਸਨ।

ਪਰਿਵਾਰ ਨੇ ਇੰਡੀਆਨਾਪੋਲੀਸ ਸਟਾਰ ਨੂੰ ਦੱਸਿਆ ਕਿ ਉਹ "ਪਿਆਰੀ, ਖ਼ੂਬਸੂਰਤ ਅਤੇ ਖੁਸ਼ਮਿਜਾਜ਼ ਅਲ੍ਹੱੜ ਕੁੜੀ" ਸੀ।

32 ਸਾਲਾ ਮੈਥੀਓ ਆਰ ਅਲੈਂਗਜ਼ੈਂਡਰ

ਇੰਡੀਆਨਾਪੋਲੀਸ ਸਟਾਰ ਮੁਤਾਬਕ, ਅਲੈਂਗਜ਼ੈਂਡਰ ਇੱਕ ਸਾਬਕਾ ਬਟਲਰ ਯੂਨੀਵਰਸਿਟੀ ਵਿਦਿਆਰਥੀ ਸੀ ਜੋ ਕਈ ਸਾਲਾਂ ਤੋਂ ਫ਼ੈਡਐਕਸ ਵਿੱਚ ਕੰਮ ਕਰ ਰਹੇ ਸਨ।

ਉਨ੍ਹਾਂ ਦੇ ਇੱਕ ਪੁਰਾਣੇ ਸਹਿਕਰਮੀ ਐਲਬਰਟ ਅਸ਼ਕ੍ਰਾਫ਼ਟ ਨੇ ਅਖ਼ਬਾਰ ਨੂੰ ਦੱਸਿਆ, "ਉਹ ਇੱਕ ਚੰਗਾ ਬੱਚਾ ਸੀ। ਉਸ ਨੂੰ ਗੋਲਫ਼ ਖੇਡਣਾ ਪਸੰਦ ਸੀ। ਉਹ ਇੱਕ ਵੱਡੇ ਦਿਲ ਵਾਲਾ ਸੀ ਤੇ ਹਮੇਸ਼ਾ ਉਸ ਦੇ ਚਹਿਰੇ ''ਤੇ ਮੁਸਕਾਰਹਟ ਰਹਿੰਦੀ ਸੀ।"

ਇਹ ਵੀ ਪੜ੍ਹੋ:

  • ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ

https://www.youtube.com/watch?v=KoKuRuPiQcY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2fdc6abf-4bec-476c-adf1-424f05958b60'',''assetType'': ''STY'',''pageCounter'': ''punjabi.india.story.56791139.page'',''title'': ''ਅਮਰੀਕਾ \''ਚ ਹੋਈ ਗੋਲੀਬਾਰੀ ਦੌਰਾਨ ਜਾਨ ਗੁਆਉਣ ਵਾਲੇ 4 ਸਿੱਖਾਂ ਬਾਰੇ ਕੀ-ਕੀ ਪਤਾ ਹੈ'',''published'': ''2021-04-18T10:25:33Z'',''updated'': ''2021-04-18T10:25:33Z''});s_bbcws(''track'',''pageView'');