ਜਦੋਂ ਨਗਨ ਤਸਵੀਰਾਂ ਦੀ ਚੋਰੀ ਹੋਈ: ਔਨਲਾਇਨ ਚੱਲਦੇ ''''ਨਗਨ ਵਪਾਰ'''' ਦੀ ਇੰਨਸਾਇਡ ਸਟੋਰੀ

04/18/2021 9:05:38 AM

BBC

ਜਦੋਂ ਗਲੈਮਰ ਮਾਡਲ ਰਹੀ ਜੈਸ ਡੇਵਿਸ ਨੇ 18 ਸਾਲਾਂ ਦੀ ਉਮਰ ਵਿੱਚ ਮਾਡਲਿੰਗ ਦਾ ਪੇਸ਼ਾ ਅਪਣਾਇਆ, ਉਨ੍ਹਾਂ ਨੂੰ ਕੋਈ ਖ਼ਿਆਲ ਨਹੀਂ ਸੀ ਕਿ ਉਨ੍ਹਾਂ ਦੀਆਂ ਤਸਵੀਰਾਂ ਦੀ ਵਰਤੋਂ ਦੁਨੀਆਂ ਭਰ ''ਚ ਮਰਦਾਂ ਤੋਂ ਪੈਸੇ ਕਮਾਉਣ ਲਈ ਕੀਤੀ ਜਾਵੇਗੀ।

ਜੈਸ ਜੋ ਹੁਣ 27 ਸਾਲਾਂ ਦੇ ਹਨ, ਇਹਨਾਂ ਸਾਲਾਂ ਦੌਰਾਨ ਉਨ੍ਹਾਂ ਨੂੰ ਜੇ ਹਜ਼ਾਰਾਂ ਨਹੀਂ ਤਾਂ ਲੋਕਾਂ ਦੇ ਸੈਂਕੜੇ ਸੁਨੇਹੇ ਜ਼ਰੂਰ ਮਿਲੇ, ਜਿੰਨਾਂ ਵਿੱਚ ਉਹ ਦੱਸਦੇ ਕਿ ਉਹ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰਕੇ ਕਿਸੇ ਨਾਲ ਗੱਲ ਕਰ ਰਹੇ ਹਨ। ਹੁਣ ਤੱਕ ਜੈਸ ਨੂੰ ਕਦੇ ਸਮਝ ਨਹੀਂ ਆਈ ਕਿ ਕਿਉਂ।

ਬੀਬੀਸੀ ਥ੍ਰੀ ਦੀ ਇੱਕ ਨਵੀਂ ਡਾਕੂਮੈਂਟਰੀ ਵਿੱਚ "ਵੈੱਨ ਨਿਊਡਜ਼ ਆਰ ਸਟੋਲਨ (ਜਦੋਂ ਨੰਗਨ ਤਸਵੀਰਾਂ ਚੋਰੀ ਕੀਤੀਆਂ ਗਈਆਂ)" ਵਿੱਚ ਜੈਸ ਨੇ ਪਤਾ ਕੀਤਾ ਕਿ ਕਿੱਥੇ ਅਤੇ ਕਿਵੇਂ ਉਨ੍ਹਾਂ ਦੀਆਂ ਤਸਵੀਰਾਂ ਇਸਤੇਮਾਲ ਕੀਤੀਆ ਜਾ ਰਹੀਆਂ ਹਨ ਤੇ ਇਸ ਸਭ ਦੇ ਉਨ੍ਹਾਂ ਦੀ ਜ਼ਿੰਦਗੀ ''ਤੇ ਪਏ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ ਹੈ।

ਮੈਨੂੰ ਮੁਸ਼ਕਿਲ ਨਾਲ ਹੀ ਯਾਦ ਹੈ, ਜਦੋਂ ਇਹ ਪਹਿਲੀ ਵਾਰ ਹੋਇਆ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ : ਸਕੂਲਾਂ ਦੇ ਬੰਦ ਰਹਿਣ ਤੇ ਪ੍ਰੀਖਿਆਵਾਂ ਰੱਦ ਹੋਣ ਨਾਲ ਬੱਚਿਆਂ ਉੱਤੇ ਇਹ ਪੈ ਰਿਹਾ ਅਸਰ
  • ਕੀ ਹੁਣ ਜੰਗ ਵਿਚ ਫੌਜੀਆਂ ਦੀ ਥਾਂ ਰੋਬੋਟ ਲੜਿਆ ਕਰਨਗੇ ਲੜਾਈ
  • ''ਦਾਹੜੀ ਕੱਟਣ ਉੱਤੇ ਪੈਂਦੀਆਂ ਨੇ ਚਪੇੜਾਂ ਅਤੇ ਸੰਗੀਤ ਸੁਣਨ ਉੱਤੇ ਕੁੱਟ''

ਮੈਨੂੰ ਸੋਸ਼ਲ ਮੀਡੀਆ ''ਤੇ ਇੱਕ ਮੈਸੇਜ ਮਿਲਿਆ ਤੇ ਦੱਸਿਆ ਗਿਆ ਕਿ ਕੋਈ ਮੇਰੀਆਂ ਤਸਵੀਰਾਂ ਦੀ ਵਰਤੋਂ ਕਰ ਰਿਹਾ ਤੇ ਜ਼ਾਹਰ ਕਰ ਰਿਹਾ ਹੈ ਜਿਵੇਂ ਮੈਂ ਆਨਲਾਈਨ ਹੋਵਾਂ।

ਪਹਿਲਾਂ ਤਾਂ ਮੈਂ ਸੋਚਿਆ ਇਹ ਇੱਕ ਵਾਰੀ ਹੋਵੇਗਾ ਪਰ ਹੁਣ ਕਰੀਬ ਦਸ ਸਾਲ ਹੋ ਗਏ ਹਨ ਜਦੋਂ ਮੈਨੂੰ ਪਹਿਲਾ ਮੈਸੇਜ ਮਿਲਿਆ ਸੀ।

ਜਾਂ ਤਾਂ ਉਹ ਮੇਰੀ ਪੂਰੀ ਪਛਾਣ ਹੀ ਨਕਲ ਕਰਦੇ ਹਨ ਜਾਂ ਫ਼ਿਰ ਮੇਰੀਆਂ ਤਸਵੀਰਾਂ ਨੂੰ ਝੂਠੇ ਨਾਮ ਹੇਠਾਂ ਇਸਤੇਮਾਲ ਕਰਦੇ ਹਨ ਤੇ ਫ਼ਿਰ ਉਹ ਉਨ੍ਹਾਂ ਪ੍ਰੋਫ਼ਾਇਲਜ਼ ਨੂੰ ਉਨ੍ਹਾਂ ਲੋਕਾਂ ਤੋਂ ਪੈਸੇ ਲੈਣ ਲਈ ਵਰਤਦੇ ਹਨ ਜਿਨ੍ਹਾਂ ਤੋਂ ਕੋਈ ਖ਼ਤਰਾ ਨਾ ਹੋਵੇ।

ਉਹ ਆਮ ਤੌਰ ''ਤੇ ਮੇਰੀ ਤਸਵੀਰ ਦੀ ਖੋਜ ਪੜਤਾਲ ਤੋਂ ਬਾਅਦ ਪਤਾ ਲਗਾ ਲੈਂਦੇ ਹਨ ਕਿ ਮੈਂ ਕੌਣ ਹਾਂ ਤੇ ਮੇਰੀ ਅਸਲ ਜ਼ਿੰਦਗੀ ਦੀਆਂ ਸੋਸ਼ਲ ਮੀਡੀਆ ਪ੍ਰੋਫ਼ਾਇਲਜ਼ ਤੱਕ ਪਹੁੰਚ ਜਾਂਦੇ ਹਨ।

ਨਿੱਜੀ ਤਸਵੀਰਾਂ ਚੋਰੀ ਕਰਨਾ

ਉਹ ਮੇਰੀਆਂ ਬੀਤੇ ਸਮੇਂ ਦੀਆਂ ਤਸਵੀਰਾਂ ਨੂੰ ਇਸਤੇਮਾਲ ਕਰ ਸਕਦੇ ਹਨ, ਮੇਰੀਆਂ ਘਰ ਵਿੱਚ ਸੋਫ਼ੇ ''ਤੇ ਬੈਠੇ ਹੋਏ ਦੀਆਂ, ਮੇਰੀਆਂ ਇੱਕ ਛੋਟੀ ਬੱਚੀ ਹੋਣ ਸਮੇਂ ਦੀਆਂ ਤਸਵੀਰਾਂ, ਬੇਸਬਾਲ ਖੇਡਦੇ ਹੋਏ ਦੀਆਂ। ਉਨ੍ਹਾਂ ਨੇ ਮੇਰੀਆਂ ਤੇ ਮੇਰੇ ਪਿਤਾ ਦੀਆਂ ਇੱਕ ਬਾਈਕ ਰਾਈਡ ਦੀਆਂ ਤਸਵੀਰਾਂ ਤੱਕ ਦਾ ਵੀ ਇਸਤੇਮਾਲ ਕੀਤਾ।

ਪਰ ਉਨ੍ਹਾਂ ਵਿੱਚ ਇੱਕ ਸਾਂਝ ਹੈ ਤਕਰੀਬਨ ਸਾਰੇ ਝੂਠੇ ਪ੍ਰੋਫ਼ਾਇਲਜ਼ ਵਿੱਚ ਮੇਰੀਆਂ ਅਲ੍ਹੱੜ ਉਮਰ ਦੀਆਂ ਤਸਵੀਰਾਂ ਹਨ।

BBC
ਜੈਸ ਡੇਵਿਸ ਮੁਤਾਬਕ ਉਨ੍ਹਾਂ ਕਦੇ ਵੀ ਮੁਕੰਮਲ ਤੌਰ ''ਤੇ ਨਗਨ ਪੋਜ਼ ਨਹੀਂ ਦਿੱਤਾ

ਇੰਨਾਂ ਦਿਨਾਂ ਵਿੱਚ ਮੈਂ ਇੱਕ ਮਾਡਲ ਅਤੇ ਇੰਨਫ਼ਲੂਐਂਸਰ ਵਜੋਂ ਕੰਮ ਕਰ ਰਹੀ ਹਾਂ ਪਰ ਜਦੋਂ ਮੈਂ 18 ਸਾਲਾਂ ਦੀ ਸੀ ਮੈਂ ਇੱਕ ਗਲੈਮਰ ਮਾਡਲ ਬਣਨ ਦਾ ਫ਼ੈਸਲਾ ਲਿਆ ਸੀ। ਨੱਟਸ, ਜ਼ੂ ਤੇ ਐੱਫ਼ਐੱਚਐੱਮ ਵਰਗੇ ਰਸਾਲਿਆਂ ਲਈ ਮਾਡਲਿੰਗ, ਜਿੰਨਾਂ ਦੇ ਯੂਕੇ ਦੇ ਨੌਜਵਾਨ ਮੁੰਡੇ ਵੱਡੀ ਗਿਣਤੀ ''ਚ ਪ੍ਰਸ਼ੰਸਕ ਹਨ।

ਮੈਂ ਕਦੇ ਵੀ ਮੁਕੰਮਲ ਤੌਰ ''ਤੇ ਨਗਨ ਪੋਜ਼ ਨਹੀਂ ਦਿੱਤਾ, ਇੰਨਾਂ ਰਸਾਲਿਆਂ ਵਿੱਚ ਮੈਂ ਬਗ਼ੈਰ ਟਾਪ ਦੇ ਤਸਵੀਰਾਂ ਵਿੱਚ ਆਈ। ਰਸਾਲਿਆਂ ਦਾ ਕੋਈ ਵੀ ਛਪਿਆ ਹੋਇਆ ਸੰਸਕਰਣ ਹੁਣ ਹੋਂਦ ਵਿੱਚ ਨਹੀਂ ਹੈ ਪਰ ਉਸ ਸਮੇਂ ਦੀਆਂ ਤਸਵੀਰਾਂ ਕਦੇ ਵੀ ਕਿਤੇ ਨਹੀਂ ਲੱਗੀਆਂ।

ਇੱਕ ਅਣਦਿਖੀ ਲੜਾਈ

ਇਹ ਦੱਸਣਾ ਔਖਾ ਹੈ ਕਿ ਕਿਵੇਂ ਮਹਿਸੂਸ ਹੁੰਦਾ ਹੈ, ਇਹ ਜਾਣਨਾ ਕਿ ਕੋਈ, ਸ਼ਾਇਦ ਬਹੁਤ ਸਾਰੇ ਲੋਕ ਮੇਰੀਆਂ ਤਸਵੀਰਾਂ ਜੋ ਕਿ ਉਮਰਾਂ ਪਹਿਲਾਂ ਦੀਆਂ ਲੱਗਦੀਆਂ ਹਨ, ਨੂੰ ਮਰਦਾਂ ਤੋਂ ਪੈਸੇ ਕਮਾਉਣ ਲਈ ਇਸਤੇਮਾਲ ਕਰ ਰਹੇ ਹਨ। ਇਹ ਇੱਕ ਅਣਦਿਖੀ ਜੰਗ ਵਿੱਚ ਹੋਣ ਵਰਗਾ ਹੈ ਅਤੇ ਮੈਨੂੰ ਕੁਝ ਨਹੀਂ ਪਤਾ ਕਿ ਮੇਰਾ ਵਿਰੋਧੀ ਕੌਣ ਹੈ।

ਮੈਂ ਝੂਠੇ ਪ੍ਰੋਫ਼ਾਇਲਜ਼ ਨੂੰ ਹਟਾਉਣ ਵਿੱਚ ਕਾਮਯਾਬ ਹੋਈ ਪਰ ਹਮੇਸ਼ਾ ਹੋਰ ਵਾਪਸ ਆ ਜਾਂਦੇ ਹਨ। ਮੇਰੀ ਪਛਾਣ ਲਗਾਤਾਰ ਅਤੇ ਵਾਰ ਵਾਰ ਮੇਰੇ ਤੋਂ ਚੋਰੀ ਕੀਤੀ ਜਾਂਦੀ ਹੈ ਤੇ ਸਮੇਂ ਦੇ ਨਾਲ ਇਸ ਦਾ ਮੇਰੇ ''ਤੇ ਅਸਰ ਪਿਆ ਕਿ ਮੈਂ ਖੁਦ ਬਾਰੇ ਕੀ ਮਹਿਸੂਸ ਕਰਦੀ ਹਾਂ।

ਇੱਕ ਨਿੱਜੀ ਜਸੂਸ ਲੌਰਾ ਲੇਓਨਜ਼ ਦੀ ਕੁਝ ਮਦਦ ਨਾਲ, ਮੈਨੂੰ ਹਾਲ ਹੀ ਵਿੱਚ ਪਤਾ ਲੱਗਿਆ ਕਿ ਇਹ ਹੁੰਦਾ ਕਿਉਂ ਰਹਿੰਦਾ ਹੈ ਅਤੇ ਮੇਰੀਆਂ ਤਸਵੀਰਾਂ ਕਿੱਥੇ ਜਾ ਕੇ ਮੁੱਕਦੀਆਂ ਹਨ।

ਲੌਰਾ ਅਤੇ ਮੈਂ ਲੰਡਨ ਵਿੱਚ ਇੱਕ ਵੱਖਰੀ ਥਾਂ ਬਣੇ ਦਫ਼ਤਰ ਵਿੱਚ ਮਿਲੇ ਸੀ ਜਿੱਥੇ ਉਨ੍ਹਾਂ ਨੇ ਮੈਨੂੰ ਪ੍ਰਿੰਟ ਅਊਟ ਦਿਖਾਏ ਜਿੱਥੇ ਮੇਰੀਆਂ ਤਸਵੀਰਾਂ ਆਨਲਾਈਨ ਪਾਈਆਂ ਗਈਆਂ। ਇਹ ਇੱਕ ਕਿਸਮ ਦੇ ਝੂਠੇ ਪ੍ਰੋਫ਼ਾਇਲ ਨਾਲ ਸ਼ੁਰੂ ਹੋਇਆ, ਜਿੰਨਾਂ ਬਾਰੇ ਮੈਨੂੰ ਪਤਾ ਸੀ, ਟਿੰਡਰ ''ਤੇ ਖੀਰਾ, ਇੰਸਟਾਗ੍ਰਾਮ ''ਤੇ ਐਂਡਰੀਆ ਅਤੇ ਫ਼ੇਸਬੁੱਕ ''ਤੇ ਜੈਸਮੀਨ।

ਸੈਕਸ ਸਾਈਟਸ ''ਤੇ ਤਸਵੀਰਾਂ ਦੀ ਬਿਨਾ ਪੁੱਛੇ ਵਰਤੋਂ

ਪਰ ਫ਼ਿਰ ਲੌਰਾ ਨੇ ਮੈਨੂੰ ਉਹ ਅਕਾਉਂਟ ਦਿਖਾਉਣੇ ਸ਼ੁਰੂ ਕਰ ਦਿੱਤੇ ਜਿੰਨਾਂ ਬਾਰੇ ਮੈਨੂੰ ਕੁਝ ਨਹੀਂ ਸੀ ਪਤਾ। ਇੱਕ ਫ੍ਰੈਂਚ ਐਸਕੌਰਟ ਵੈੱਬਸਾਈਟ, ਸੈਕਸ ਚੈਟ ਤੇ ਪੋਰਨ ਸਾਈਟਸ। ਉੱਥੇ ਤਸਵੀਰਾਂ ਦਾ ਇੱਕ ਸਮੁੰਦਰ ਸੀ ਜੋ ਮੁੜ ਕੇ ਮੇਰੇ ਵੱਲ ਦੇਖ ਰਿਹਾ ਸੀ।

ਉੱਥੇ ਇੱਕ ਪ੍ਰੋਫ਼ਾਇਲ ਸੀ ਇੱਕ ਸੈਕਸ ਵੈੱਬਸਾਈਟ ''ਤੇ ਮੇਰੀ 19 ਸਾਲਾਂ ਦੀ ਉਮਰ ਦੀ ਤਸਵੀਰ ਨਾਲ ਜਿਸ ''ਤੇ ਸਿਰਲੇਖ ਸੀ, "ਵੱਡੇ ਪੱਧਰ ''ਤੇ ਬਲਾਤਕਾਰ ਦੀ ਭੂਮਿਕਾ ਨਿਭਾਉਣ ਲਈ ਹੁਣ ਇੱਥੇ ਕੌਣ ਹੈ?"

ਜੇ ਕੋਈ ਸੈਕਸ ਚੈਟ ਜਾਂ ਪੋਰਨ ਲਈ ਰਜ਼ਾਮੰਦੀ ਦੇ ਦਿੰਦਾ ਤਾਂ ਮੈਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਦੇਖਦੀ ਪਰ ਮੈਂ ਕਦੇ ਵੀ ਪੋਰਨ ਨਹੀਂ ਕੀਤਾ ਅਤੇ ਮੈਂ ਕਦੇ ਵੀ ਮੇਰੀਆਂ ਤਸਵੀਰਾਂ ਨੂੰ ਇਸ ਤਰੀਕੇ ਨਾਲ ਇਸਤੇਮਾਲ ਕਰਨ ਲਈ ਸਹਿਮਤੀ ਨਹੀਂ ਦਿੱਤੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਉਨ੍ਹਾਂ ਸਭ ਨੂੰ ਆਪਣੇ ਸਾਹਮਣੇ ਦੇਖਣਾ ਤਬਾਹੀ ਭਰਿਆ ਸੀ। ਸਮੱਸਿਆ ਬਹੁਤ ਵੱਡੀ ਸੀ, ਮੈਨੂੰ ਨਹੀਂ ਪਤਾ ਕਿ ਮੈਂ ਕਦੇ ਇਸ ''ਤੇ ਕਾਬੂ ਪਾ ਸਕਾਂਗੀ ਪਰ ਮੈਨੂੰ ਘੱਟੋ-ਘੱਟ ਇਹ ਜਾਣਨ ਦੀ ਲੋੜ ਹੈ ਕਿ ਇਹ ਮੇਰੇ ਨਾਲ ਹੁੰਦਾ ਕਿਉਂ ਰਹਿੰਦਾ ਹੈ।

ਲੌਰਾ ਨੇ ਸਲਾਹ ਦਿੱਤੀ ਕਿ ਕੁਝ ਕਾਰਨ ਇਹ ਵੀ ਹੋ ਸਕਦਾ ਹੈ ਕਿ ਮੇਰੇ ਸੋਸ਼ਲ ਮੀਡੀਆ ਅਕਾਉਂਟ ''ਤੇ ਹਰ ਤਰ੍ਹਾਂ ਦੀਆਂ ਤਸਵੀਰਾਂ ਹਨ, ਆਰਾਮ ਵਿੱਚ, ਘਰ ਵਿੱਚ ਜਿੰਨਾਂ ਨੂੰ ਪੁਰਾਣੀਆਂ ਗ਼ਲੈਮਰ ਮਾਡਲ ਦੀਆਂ ਤਸਵੀਰਾਂ ਨਾਲ ਮਿਲਾਇਆ ਜਾ ਸਕਦਾ ਹੈ, ਜਿਸ ਦਾ ਅਰਥ ਹੈ ਕਿ ਉਨ੍ਹਾਂ ਨਾਲ ਇੱਕ ਹਰ ਪੱਖੋਂ ਮੁਕੰਮਲ ਸਖ਼ਸ਼ੀਅਤ ਬਣਾਉਣਾ ਸੌਖਾ ਹੈ।

ਲੌਰਾ ਨੇ ਮੈਨੂੰ ਕਿਹਾ, "ਤੁਹਾਡੀਆਂ ਤਸਵੀਰਾਂ ਬਹੁਤ ਅਸਲੀ ਹਨ। ਬਹੁਤ ਸਾਰੇ ਤੁਹਾਡੇ ਵਰਗੇ ਲੋਕਾਂ ਦੇ ਪ੍ਰੋਫ਼ਾਇਲ ਖ਼ੁੱਲ੍ਹੇ ਹੁੰਦੇ ਹਨ ਕੰਮ ਕਰਕੇ। ਪਰ ਇਹ ਸਕੈਮਰਜ਼ ਲਈ ਬਹੁਤ ਸੌਖਾ ਬਣਾ ਦਿੰਦਾ ਹੈ ਕਿਉਂਕਿ ਉਹ ਬਸ ਜਾ ਕੇ ਕਨਟੈਂਟ ਚੁੱਕ ਸਕਦੇ ਹਨ।"

ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਇਹ ਪੁਰਾਣੀਆਂ ਤਸਵੀਰਾਂ ਮੈਨੂੰ ਤੰਗ ਕਰ ਰਹੀਆਂ ਹੋਣ। ਮੈਂ ਜਿਸ ਵੀ ਸਥਿਤੀ ਵਿੱਚ ਜਾਵਾਂ ਜਿੱਥੇ ਮੈਂ ਨਵੇਂ ਲੋਕਾਂ ਨੂੰ ਮਿਲਾਂ ਮੈਂ ਸੋਚਦੀ ਰਹਿੰਦੀ ਹਾਂ ਕੀ ਉਨ੍ਹਾਂ ਨੇ ਮੇਰੇ ਨਾਮ ''ਤੇ ਬਣੇ ਝੂਠੇ ਪ੍ਰੋਫ਼ਾਇਲ ਦੇਖੇ ਹਨ। ਜੇ ਉਹ ਮੇਰੇ ਬਾਰੇ ਗੂਗਲ ਕਰਨ ਤਾਂ ਕੀ ਸੋਚਣਗੇ?

ਇੰਟਰਨੈੱਟ ਕਾਨੂੰਨਾਂ ਦੀ ਸੀਮਤ ਪਹੁੰਚ

ਜਦੋਂ ਪਹਿਲੀ ਵਾਰ ਅੱਲ੍ਹੜ ਉਮਰ ਵਿੱਚ ਮੈਂ ਬਗ਼ੈਰ ਟੌਪ ਦੇ ਤਸਵੀਰਾਂ ਦਾ ਫ਼ੈਸਲਾ ਲਿਆ ਮੈਨੂੰ ਕੁਝ ਨਹੀਂ ਸੀ ਪਤਾ ਇੰਟਰਨੈੱਟ ਕਿਵੇਂ ਕੰਮ ਕਰਦਾ ਹੈ।

ਜਦੋਂ ਤੁਹਾਡੀ ਇੱਕ ਤਸਵੀਰ ਇੰਟਰਨੈੱਟ ਉਤੇ ਪਾ ਦਿੱਤੀ ਜਾਂਦੀ ਹੈ ਤਾਂ ਇਹ ਹਮੇਸ਼ਾ ਲਈ ਉੱਥੇ ਚਲੀ ਜਾਂਦੀ ਹੈ ਅਤੇ ਲੋਕ ਇਸ ਨੂੰ ਆਪਣੀ ਮਰਜ਼ੀ ਨਾਲ ਇਸਤੇਮਾਲ ਕਰਨ ਲਗਦੇ ਹਨ।

''ਮੇਰੀਆਂ ਤਸਵੀਰਾਂ ਹਰ ਜਗ੍ਹਾ ਹਨ ਤੇ ਇਹ ਵਾਰ ਵਾਰ ਹੋ ਰਿਹਾ ਹੈ।''

ਯੂਕੇ ਵਿੱਚ ਕਾਨੂੰਨ ਹਨ ਕਿ ਕਿਵੇਂ ਤਸਵੀਰਾਂ ਆਨਲਾਈਨ ਸਾਂਝੀਆਂ ਕੀਤੀਆਂ ਜਾਣ ਜਾਂ ਇਸਤੇਮਾਲ ਹੋਣ ਪਰ ਉਹ ਸਾਰੇ ਕਿਸੇ ਵੀ ਸਪਸ਼ਟ ਨਿਯਮਾਂ ਅਧੀਨ ਨਹੀਂ ਆਉਂਦੇ।

ਕਾਪੀ ਰਾਈਟ ਕਾਨੂੰਨ ਹਨ ਯਾਨੀ ਜੇ ਤੁਸੀਂ ਫ਼ੋਟੋ ਖਿੱਚੀ ਹੈ ਅਤੇ ਉਸ ਦਾ ਕਾਪੀ ਰਾਈਟ ਤੁਹਾਡੇ ਕੋਲ ਹੈ ਤਾਂ ਤੁਸੀਂ ਤਸਵੀਰਾਂ ਲਾਉਣ ਲਈ ਬੇਨਤੀ ਕਰ ਸਕਦੇ ਹੋ।

ਮੇਰੀ ਚੁਣੌਤੀ ਇਹ ਹੈ ਕਿ ਮੇਰੀਆਂ ਬਹੁਤ ਸਾਰੀਆਂ ਤਸਵੀਰਾਂ ਮੇਰੇ ਵੱਲੋਂ ਨਹੀਂ ਲਈਆਂ ਗਈਆਂ, ਇਸ ਲਈ ਮੇਰੇ ਕੋਲ ਕਾਪੀ ਰਾਈਟ ਨਹੀਂ ਹਨ।

ਜੇ ਕੋਈ ਤੁਹਾਡੀਆਂ ਤਸਵੀਰਾਂ ਦੀ ਵਰਤੋਂ ਦੂਜਿਆਂ ਨੂੰ ਕੈਟਫ਼ਿਸ਼ ਯਾਨੀ ਕਿਸੇ ਦੇ ਆਨਲਾਈਨ ਅਕਸ ਨੂੰ ਬਣਾਉਣ ਲਈ ਇਸਤੇਮਾਲ ਕਰਦਾ ਹੈ ਤਾਂ ਇਹ ਧੋਖਾਥੜੀ ਦੇ ਕਾਨੂੰਨ ਵਿੱਚ ਆਉਂਦਾ ਹੈ ਪਰ ਇਹ ਹਾਲਾਤ ''ਤੇ ਨਿਰਭਰ ਹੈ।

ਕਥਿਤ ਤੌਰ ''ਤੇ "ਰੀਵੈਂਜ ਪੋਰਨ" ਕਹੇ ਜਾਣ ਵਾਲੇ ਵਿਵਹਾਰ, ਜਿਸ ਨੂੰ ਅਕਸ ਅਧਾਰਿਤ ਜਿਨਸੀ ਸ਼ੋਸ਼ਣ ਵੀ ਕਿਹਾ ਜਾਂਦਾ ਹੈ, ਬਾਰੇ ਵੀ ਕਈ ਨਵੇਂ ਕਾਨੂੰਨ ਹਨ।

"ਰੀਵੈਂਜ ਪੋਰਨ" ਕਿਸੇ ਦੀਆਂ ਨਿੱਜੀ ਜਾਂ ਸੈਕਸ਼ੁਅਲ ਤਸਵੀਰਾਂ ਨੂੰ ਉਸ ਦੀ ਸਹਿਮਤੀ ਤੋਂ ਬਿਨਾ ਸਾਂਝੀਆਂ ਕਰਨਾ, ਅਪ੍ਰੈਲ 2015 ਵਿੱਚ ਯੂਕੇ ਅਤੇ ਵੇਲਜ਼ ਵਿੱਚ ਗੈਰ-ਕਾਨੂੰਨੀ ਬਣ ਗਿਆ ਸੀ। ਬਾਅਦ ਵਿੱਚ ਅਜਿਹੇ ਹੀ ਕਾਨੂੰਨ ਉੱਤਰੀ ਆਇਰਲੈਂਡ ਅਤੇ ਸਕੌਟਲੈਂਡ ਵਿੱਚ ਵੀ ਲਿਆਂਦੇ ਗਏ।

ਪਰ ਇਸ ਦੇ ਯੋਗ ਹੋਣ ਲਈ ਤੁਹਾਨੂੰ ਇਹ ਸਾਬਤ ਕਰਨਾ ਪਵੇਗਾ ਕਿ ਜਿਸ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ ਇਸ ਪਿੱਛੇ ਇਰਾਦਾ ਉਸ ਨੂੰ ਨੁਕਸਾਨ ਪਹੁੰਚਾਉਣ ਦਾ ਹੈ ਤੇ ਕਿਸੇ ਦੇ ਇਰਾਦੇ ਨੂੰ ਸਾਬਤ ਕਰਨਾ ਬਹੁਤ ਔਖਾ ਹੈ।

ਉਸ ਤੋਂ ਵੀ ਉੱਤੇ, ਇੰਟਰਨੈੱਟ ਦੀ ਪਹੁੰਚ ਵਿਸ਼ਵ ਪੱਧਰ ''ਤੇ ਹੈ ਤੇ ਕਾਨੂੰਨ ਇੱਕ ਸਮੇਂ ਇੱਕ ਹੀ ਦੇਸ ਨੂੰ ਕਵਰ ਕਰਦੇ ਹਨ। ਮੇਰੀਆਂ ਤਸਵੀਰਾਂ ਹਰ ਜਗ੍ਹਾ ਹਨ ਤੇ ਇਹ ਵਾਰ-ਵਾਰ ਹੋ ਰਿਹਾ ਹੈ।

ਤਸਵੀਰਾਂ ਦਾ ਕਾਰੋਬਾਰ

''ਇਹ ਤਬਾਹ ਹੋਣ ਵਰਗਾ ਮਹਿਸੂਸ ਹੁੰਦਾ ਹੈ। ਕਿੰਨੀ ਵਾਰ ਮੇਰੀਆਂ ਤਸਵੀਰਾਂ ਵਰਤੀਆਂ ਗਈਆਂ?''

ਜੋ ਮੈਨੂੰ ਕਦੇ ਨਹੀਂ ਸਮਝ ਆਇਆ, ਉਹ ਹੈ ਕਿ ਮੇਰੀਆਂ ਤਸਵੀਰਾਂ ਕਿਹੜੇ ਲੋਕ ਵਰਤ ਰਹੇ ਹਨ ਤੇ ਜਦੋਂ ਮੈਂ ਈ-ਹੋਰਿੰਗ ਬਾਰੇ ਸੁਣਿਆ ਜੋ ਕਿ ਨਗਨ ਤਸਵੀਰਾਂ ਦੀ ਵਰਤੋਂ ਕਰਕੇ ਕੈਟਫ਼ਿਸ਼ਿੰਗ ਕਰਨ ਦਾ ਗੰਭੀਰ ਵਰਜ਼ਨ ਹੈ।

ਲੋਕਾਂ ਦੀਆਂ ਤਸਵੀਰਾਂ ਜਿਆਦਾਤਰ ਔਰਤਾਂ ਦੀਆਂ ਤਸਵੀਰਾਂ ਦਾ ਧੋਖਾ ਦੇਣ ਵਾਲੇ ਸਮੂਹਾਂ ਵਿਚਾਲੇ ਵਪਾਰ ਕੀਤਾ ਜਾਂਦਾ ਹੈ, ਵੇਚਿਆ ਜਾਂਦਾ ਹੈ। ਫ਼ਿਰ ਉਹ ਉਨ੍ਹਾਂ ਔਰਤਾਂ ਤੋਂ ਪੈਸੇ ਲੈਣ ਲਈ ਇਸਤੇਮਾਲ ਕਰਦੇ ਹਨ, ਜਿਨਹਾਂ ਤੋਂ ਖ਼ਤਰਾ ਨਹੀਂ।

ਉਨ੍ਹਾਂ ਸਾਈਟਸ ਵੱਲ ਦੇਖਣਾ ਜਿੰਨਾਂ ''ਤੇ ਇੰਨਾਂ ਤਸਵੀਰਾਂ ਨੂੰ ਵੇਚਿਆ ਜਾਂਦਾ ਹੈ ਬਹੁਤ ਤਕਲੀਫ਼ ਦੇਣ ਵਾਲਾ ਹੈ। ਲੋਕਾਂ ਦੀਆਂ ਤਸਵੀਰਾਂ ਦਾ ਪੌਕੀਮੌਨ ਕਾਰਡਜ਼ ਵਾਂਗ ਵਪਾਰ ਕੀਤਾ ਜਾਂਦਾ ਹੈ, ਵੇਚੀਆਂ ਜਾਂਦੀਆਂ ਹਨ। ਉੱਥੇ ਇੱਕ ਕਮਿਊਨਿਟੀ ਵੀ ਬਣਾਈ ਗਈ ਹੈ ਅਤੇ ਚੈੱਟ ਰੂਮ ਵੀ ਹਨ ਜਿੱਥੇ ਇੰਨਾਂ ਤਸਵੀਰਾਂ ਨੂੰ ਵੇਚਿਆ-ਖ਼ਰੀਦਿਆ ਜਾਂਦਾ ਹੈ।

ਕਈ ਵਾਰ ਉਨ੍ਹਾਂ ਗਰੁੱਪਜ਼ ਵਿੱਚ ਲੋਕ ਕਿਸੇ ਔਰਤ ਦੀ ਪਛਾਣ ਕਰਨ ਵਿੱਚ ਮਦਦ ਵੀ ਮੰਗਦੇ ਹਨ ਤਾਂ ਕਿ ਉਹ ਉਸ ਦੀਆਂ ਹੋਰ ਤਸਵੀਰਾਂ ਵੀ ਲੱਭ ਸਕਣ। ਮੈਂ ਆਪਣੀਆਂ ਤਸਵੀਰਾਂ ਉੱਥੇ ਸਾਂਝੀਆਂ ਕੀਤੀਆਂ, ਇਹ ਪਤਾ ਲਾਉਣ ਲਈ ਕਿ ਕੀ ਮੇਰੀਆਂ ਤਸਵੀਰਾਂ ਵੀ ਇਸ ਤਰ੍ਹਾਂ ਇਸਤੇਮਾਲ ਕੀਤੀਆਂ ਗਈਆਂ।

ਦੋ ਮਿੰਟਾਂ ਵਿੱਚ ਹੀ ਕਿਸੇ ਨੇ ਕਿਹਾ ਕਿ ਉਨ੍ਹਾਂ ਕੋਲ ਮੇਰੀਆਂ ਤਸਵੀਰਾਂ ਦਾ ਇੱਕ ਪੈਕ ਹੈ ਅਤੇ ਉਹ ਮੈਨੂੰ 15 ਡਾਲਰ ਦੇ ਐਮਾਜ਼ਨ ਗਿਫ਼ਟ ਪੈਕ ਬਦਲੇ, ਵੇਚਣ ਲਈ ਤਿਆਰ ਸਨ।

ਮੈਨੂੰ ਗਿਆ ਕਿ ਮੈਂ ਖ਼ਤਮ ਹੋ ਗਈ ਹਾਂ। ਮੈਨੂੰ ਇੰਨੀ ਜਲਦੀ ਪਛਾਣਨ ਲਈ ਉਨ੍ਹਾਂ ਨੇ ਮੇਰੀਆਂ ਤਸਵੀਰਾਂ ਕਿੰਨੀ ਵਾਰੀ ਇਸਤੇਮਾਲ ਕੀਤੀਆਂ ਹੋਣਗੀਆਂ?

ਇਸ ਤਰ੍ਹਾਂ ਤਸਵੀਰਾਂ ਦਾ ਵਪਾਰ ਕਰਨ ਵਾਲੇ ਲੋਕਾਂ ਦਾ ਸਮੂਹ ਬਹੁਤ ਹੀ ਗੁਪਤ ਸੀ ਅਤੇ ਮੈਂ ਸਿਰਫ਼ ਇੱਕ ਵਿਅਕਤੀ ਨੂੰ ਲੱਭਣ ਵਿੱਚ ਕਾਮਯਾਬ ਹੋਈ ਜੋ ਮੇਰੇ ਨਾਲ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਸੀ।

ਅਕੂ ਜਿਸਦਾ ਨਾਮ ਬਦਲਿਆ ਗਿਆ ਹੈ, ਹੁਣ ਆਪਣੇ ਵੀਹਵੇਂ ਸਾਲਾਂ ਵਿੱਚ ਹੈ ਅਤੇ ਨਿਊ ਯਾਰਕ ਵਿੱਚ ਰਹਿ ਰਿਹਾ ਹੈ। ਉਸ ਨੇ ਕਿਹਾ ਕਿ ਉਸ ਨੂੰ ਇਸ ਵਿੱਚ 13 ਸਾਲਾਂ ਦੇ ਅਲ੍ਹੱੜ ਵਜੋਂ ਨਿਯੁਕਤ ਕਰ ਲਿਆ ਗਿਆ ਸੀ ਅਤੇ ਦੱਸਿਆ ਕਿ ਕਿਵੇਂ ਇਸ ਵਿੱਚ ਸ਼ਾਮਲ ਲੋਕ, ਲੋਕਾਂ ਦੇ ਇੰਸਟਾਗ੍ਰਾਮ ਪ੍ਰੋਫ਼ਾਇਲਜ਼ ਦਾ ਪਿੱਛਾ ਕਰਦੇ ਹਨ ਤੇ ਫ਼ਿਰ ਉਨ੍ਹਾਂ ਦੀਆਂ ਤਸਵੀਰਾਂ ਲੈਂਦੇ ਹਨ।

ਦੁੱਖ਼ ਨਾਲ ਉਸ ਨੇ ਮੈਨੂੰ ਦੱਸਿਆ ਕਿ ਤਸਵੀਰਾਂ ਦਾ ਇਸਤੇਮਾਲ "ਰੀਵੈਂਜ ਪੋਰਨ" ਵਜੋਂ ਹੋਵੇਗਾ, ਹਾਲਾਂਕਿ ਉਸਨੇ ਕਿਹਾ ਕਿ ਉਸਨੇ ਕਦੇ ਇਸਤੇਮਾਲ ਨਹੀਂ ਕੀਤੀਆਂ।

BBC

ਅਕੂ ਨੇ ਮੈਨੂੰ ਦੱਸਿਆ, "ਈ-ਹੌਰਿੰਗ ਨਾਲ...ਤੁਸੀਂ ਲੋਕਾਂ ਨੂੰ ਧੋਖਾ ਦਿੰਦੇ ਹੋ, ਤੁਸੀਂ ਆਪਣੇ ਮਾਲੀ ਫ਼ਾਇਦਿਆਂ ਲਈ ਲੋਕਾਂ ਦਾ ਸ਼ੋਸ਼ਣ ਕਰਨ ਲਈ ਭਾਲ ਕਰਦੇ ਹੋ। ਤੇ ਜਿਵੇਂ ਮੈਂ ਵੱਡਾ ਹੋ ਰਿਹਾ ਸੀ ਮੈਂ ਦੇਖਿਆ ਉਹ ਲੋਕ ਅਸਲ ਵਿੱਚ ਕਿਸੇ ਚੀਜ਼ (ਸਥਿਤੀ) ਵਿੱਚੋਂ ਲੰਘ ਰਹੇ ਹਨ ਤੇ ਮੈਂ ਹਰ ਵਾਰ ਬਹੁਤ ਬੁਰਾ ਮਹਿਸੂਸ ਕੀਤਾ।

ਇਸ ਲਈ ਮੈਂ ਬਸ ਕਿਹਾ, ''ਤੁਹਾਨੂੰ ਪਤਾ ਹੈ ਕਿ, ਮੈਂ ਬਸ ਇਹ ਕੰਮ ਹੋਰ ਨਹੀਂ ਕਰ ਰਿਹਾ ਤੇ ਮੈਂ ਬਸ ਛੱਡ ਰਿਹਾ ਹਾਂ''।"

ਇਹ ਸਪਸ਼ਟ ਸੀ ਕਿ ਅਕੂ ਉਹਨਾਂ ਲੋਕਾਂ ਲਈ ਪਛਤਾਵਾ ਮਹਿਸੂਸ ਕਰਦਾ ਸੀ ਜਿਨ੍ਹਾਂ ਦਾ ਉਸਨੇ ਸ਼ੋਸ਼ਣ ਕੀਤਾ ਸੀ ਪਰ ਮੈਂ ਹੈਰਾਨ ਸੀ ਕਿ ਕੀ ਉਸਨੇ ਕਦੇ ਉਸ ਔਰਤ ਬਾਰੇ ਸੋਚਿਆ ਜਿਸ ਦੀ ਤਸਵੀਰ ਉਹ ਇਸਤੇਮਾਲ ਕਰ ਰਿਹਾ ਸੀ।

ਉਸ ਨੇ ਕਿਹਾ, "ਇਹ ਤਸਵੀਰਾਂ ਕੈਮ ਕੁੜੀਆਂ ਵੱਲੋਂ ਹਨ। ਮੇਰਾ ਮਤਲਬ ਤੁਸੀਂ ਖੁਦ ਨੂੰ ਉੱਥੇ ਰੱਖਦੇ ਹੋ।"

"ਇਹ ਜਾਣਦਿਆਂ ਕਿ ਇੰਟਰਨੈੱਟ ਦਾ ਖ਼ਤਰਾ ਹੈ, ਇਹ ਇਸ ਤਰ੍ਹਾਂ ਹੈ ਕਿ ਕੀ ਤੁਸੀਂ ਅਜਿਹਾ ਹੋਣ ਦੀ ਆਸ ਨਹੀਂ ਕਰਦੇ?"

ਚਾਹੇ ਕਿ ਮੈਂ ਜਾਣਦੀ ਹਾਂ ਉੱਥੇ ਬਹੁਤ ਲੋਕ ਹੋਣਗੇ ਜੋ ਅਕੂ ਨਾਲ ਸਹਿਮਤ ਹੋਣਗੇ, ਮੈਂ ਨਹੀਂ ਸੋਚਦੀ ਕਿ ਮੈਂ ਜਾਂ ਕੋਈ ਵੀ ਹੋਰ ਆਸ ਕਰਦਾ ਹੋਵੇਗਾ ਕਿ ਉਸਦੀਆਂ ਤਸਵੀਰਾਂ ਦੀ ਦੁਰਵਰਤੋਂ ਕੀਤੀ ਜਾਵੇ।

ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਪਛਾਣ ਦਾ ਮੇਰੀ ਸਹਿਮਤੀ ਬਿਨਾ ਆਨਲਾਈਨ ਵਪਾਰ ਕੀਤਾ ਜਾਵੇ ਅਤੇ ਵੇਚਿਆ ਜਾਵੇ।

ਮੈਂ ਆਸ ਕਰਦੀ ਹਾਂ ਕਿ ਆਨਲਾਈਨ ਤਸਵੀਰਾਂ ਸਾਂਝੀਆਂ ਕਰਨ ਲਈ ਸਹਿਮਤੀ ਸਬੰਧੀ ਨਜ਼ਰੀਆ ਬਦਲ ਸਕਦਾ ਹੈ।

ਮੇਰੇ ਲਈ ਇਹ ਸਿੱਧਾ ਹੈ, ਜੇ ਤੁਸੀਂ ਇੱਕ ਕੰਟੈਂਟ ਵਿੱਚ ਤਸਵੀਰ ਸਾਂਝੀ ਕਰਨ ਲਈ ਸਹਿਮਤੀ ਦਿੱਤੀ ਹੈ, ਇਸ ਦਾ ਅਰਥ ਇਹ ਨਹੀਂ ਕਿ ਇਸ ਨੂੰ ਕਿਸੇ ਵੀ ਤਰ੍ਹਾਂ, ਕਦੇ ਵੀ, ਕੋਈ ਵੀ ਇਸਤੇਮਾਲ ਕਰਨ ਲਈ ਚੁਣੇ।

ਇਹ ਵੀ ਪੜ੍ਹੋ:

  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਪਾਕਿਸਤਾਨ ਦੇ ਦੁਰਲੱਭ ਪੰਛੀ, ਜਿੰਨ੍ਹਾਂ ਦਾ ਅਰਬ ਦੇ ਸ਼ੇਖ਼ ਮਰਦਾਨਾ ਤਾਕਤ ਵਧਾਉਣ ਲਈ ਸ਼ਿਕਾਰ ਕਰਨ ਆਉਂਦੇ ਹਨ
  • ਸਵੇਜ਼ ਨਹਿਰ ਵਿੱਚ ਫਸੇ ਜਹਾਜ਼ ਦੀ ਕਹਾਣੀ, ਤਸਵੀਰਾਂ ਰਾਹੀਂ

https://www.youtube.com/watch?v=-fHTjEZ6n-w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''40b7a362-4a25-40de-905e-c419a886d48e'',''assetType'': ''STY'',''pageCounter'': ''punjabi.international.story.56766223.page'',''title'': ''ਜਦੋਂ ਨਗਨ ਤਸਵੀਰਾਂ ਦੀ ਚੋਰੀ ਹੋਈ: ਔਨਲਾਇਨ ਚੱਲਦੇ \''ਨਗਨ ਵਪਾਰ\'' ਦੀ ਇੰਨਸਾਇਡ ਸਟੋਰੀ'',''author'': ''ਜੈਸ ਡੇਵਿਸ'',''published'': ''2021-04-18T03:26:17Z'',''updated'': ''2021-04-18T03:26:17Z''});s_bbcws(''track'',''pageView'');