ਅਫ਼ਗਾਨਿਸਤਾਨ : ਅਫ਼ਗਾਨਿਸਤਾਨ: ਅਮਰੀਕਾ-ਬ੍ਰਿਟੇਨ ਦੀਆਂ ਫੌਜਾਂ ਨੇ 20 ਸਾਲ ਵਿਚ ਕੀ ਖੱਟਿਆ , ਕੀ ਗੁਆਇਆ

04/18/2021 7:35:37 AM

Reuters
ਲੰਘੇ ਦੋ ਦਹਾਕਿਆਂ ''ਚ ਅਫ਼ਗਾਨਿਸਤਾਨ ''ਚ ਕਾਫ਼ੀ ਨੁਕਸਾਨ ਹੋਇਆ ਹੈ

20 ਸਾਲ ਦਾ ਸਮਾਂ ਅਫ਼ਗਾਨਿਸਤਾਨ ''ਚ ਰਹਿਣ ਤੋਂ ਬਾਅਦ ਅਮਰੀਕੀ ਅਤੇ ਬ੍ਰਿਟਿਸ਼ ਫੌਜਾਂ ਇੱਥੋਂ ਪਰਤ ਰਹੀਆਂ ਹਨ।

ਇਸੇ ਮਹੀਨੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਬਾਕੀ ਰਹਿੰਦੇ 2,500 - 3,500 ਅਮਰੀਕੀ ਸੈਨਿਕ 11 ਸਤੰਬਰ ਤੱਕ ਵਾਪਸ ਚਲੇ ਜਾਣਗੇ।

ਇਸ ਦੇ ਨਾਲ ਹੀ ਬ੍ਰਿਟੇਨ ਵੀ ਆਪਣੇ ਬਾਕੀ ਦੇ 750 ਫੌਜੀਆਂ ਨੂੰ ਵਾਪਸ ਬੁਲਾ ਰਿਹਾ ਹੈ।

ਇਹ ਤਾਰੀਕ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ 9/11 ਨੂੰ ਹੀ ਅਲ-ਕਾਇਦਾ ਵੱਲੋਂ ਅਮਰੀਕਾ ''ਤੇ ਕੀਤੇ ਹਮਲੇ ਨੂੰ ਅਫ਼ਗਾਨਿਸਤਾਨ ਦੀ ਧਰਤੀ ਤੋਂ ਹੀ ਅੰਜਾਮ ਦਿੱਤਾ ਗਿਆ ਸੀ।

ਉਸ ਤੋਂ ਬਾਅਦ ਹੀ ਅਮਰੀਕਾ ਦੀ ਅਗਵਾਈ ''ਚ ਯੋਜਨਾਬੱਧ ਢੰਗ ਨਾਲ ਇੱਥੋਂ ਤਾਲਿਬਾਨ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ ਅਤੇ ਅਸਥਾਈ ਤੌਰ ''ਤੇ ਅਲ-ਕਾਇਦਾ ਨੂੰ ਬਾਹਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

  • ਪੰਜਾਬ ''ਚੋਂ ਮਜ਼ਦੂਰਾਂ ਦੇ ਜਾਣ ਦਾ ਕਾਰਨ ਕੀ ਲੌਕਡਾਊਨ ਦਾ ਡਰ ਹੈ
  • ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਬਲੈਕ ਵਿੱਚ ਦਵਾਈਆਂ ਕਿਵੇਂ ਤੇ ਕਿੰਨੇ ਦੀਆਂ ਮਿਲ ਰਹੀਆਂ ਹਨ
  • ਕੋਰੋਨਾਵਾਇਰਸ : ਬੱਚਿਆਂ ਉੱਤੇ ਮਾਰ ਜ਼ਿਆਦਾ ਕਿਉਂ? ਦੂਜੀ ਲਹਿਰ ਪਹਿਲੀ ਤੋਂ ਵੱਖਰੀ ਕਿਵੇਂ

ਇਸ 20 ਸਾਲਾਂ ਦੇ ਅਰਸੇ ਦੌਰਾਨ ਫੌਜ ਅਤੇ ਸੁਰੱਖਿਆ ਦੀ ਬਹੁਤ ਵੱਡੀ ਕੀਮਤ ਅਦਾ ਕਰਨੀ ਪਈ ਹੈ। ਜਿਸ ''ਚ ਜਾਨ ਅਤੇ ਮਾਲ ਦੋਵਾਂ ਦਾ ਹੀ ਖਾਸਾ ਨੁਕਸਾਨ ਹੋਇਆ ਹੈ।

ਇਸ ਦੌਰਾਨ ਅਮਰੀਕੀ ਫੌਜ ਦੇ 2300 ਤੋਂ ਵੀ ਵੱਧ ਮਰਦ ਅਤੇ ਔਰਤਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ ਜਦਕਿ 20,000 ਤੋਂ ਵੀ ਵੱਧ ਜ਼ਖਮੀ ਹੋਏ ਹਨ।

ਇਸ ਤੋਂ ਇਲਾਵਾ ਬ੍ਰਿਟੇਨ ਦੇ 450 ਸੈਨਿਕਾਂ ਸਮੇਤ ਦੂਜੇ ਦੇਸ਼ਾਂ ਦੇ ਸੈਂਕੜੇ ਹੀ ਜਵਾਨ ਮਾਰੇ ਗਏ ਜਾਂ ਫਿਰ ਜ਼ਖਮੀ ਹੋਏ ਹਨ।

ਪਰ ਸਭ ਤੋਂ ਵੱਧ ਨੁਕਸਾਨ ਅਫ਼ਗਾਨੀਆਂ ਦਾ ਹੋਇਆ ਹੈ। ਉਨ੍ਹਾਂ ਦੇ 60,000 ਤੋਂ ਵੀ ਵੱਧ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ ਅਤੇ ਇਸ ਤੋਂ ਦੁੱਗਣੀ ਗਿਣਤੀ ''ਚ ਆਮ ਨਾਗਰਿਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ।

ਇਸ ਦੇ ਨਾਲ ਅਮਰੀਕੀ ਕਰਦਾਤਾਵਾਂ ''ਤੇ ਲਗਭਗ 1 ਟ੍ਰਿਲੀਅਨ ਡਾਲਰ ਦਾ ਭਾਰ ਵਧਿਆ।

ਚੰਗਾ ਜਾਂ ਮਾੜਾ- ਕਿਵੇਂ ਲਗਾਇਆ ਜਾਵੇ ਹਿਸਾਬ?

ਇਸ ਲਈ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਹੈ ਕਿ ਕੀ ਇਹ ਸਭ ਸਹੀ ਸੀ? ਇਸ ਸਵਾਲ ਦਾ ਜਵਾਬ ਇਸ ਗੱਲ ''ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ।

Reuters
ਕਾਬੁਲ ''ਚ ਬੰਬ ਧਮਾਕੇ ਤੋਂ ਬਾਅਦ ਰੋਂਦੀ ਇੱਕ ਔਰਤ

ਇੱਕ ਪਲ ਲਈ ਪਿੱਛੇ ਝਾਤ ਮਾਰਦੇ ਹਾਂ ਅਤੇ ਸੋਚਦੇ ਹਾਂ ਕਿ ਪੱਛਮੀ ਤਾਕਤਾਂ ਉੱਥੇ ਕਿਉਂ ਗਈਆਂ ਸਨ ਅਤੇ ਉਹ ਕੀ ਹਾਸਲ ਕਰਨਾ ਚਾਹੁੰਦੀਆਂ ਸਨ।

1996 ਤੋਂ 2001 ਤੱਕ, ਪੰਜ ਸਾਲਾਂ ''ਚ ਕੱਟੜਵਾਦੀ ਸਮੂਹ ਅਲ-ਕਾਇਦਾ ਆਪਣੇ ਆਗੂ ਓਸਾਮਾ ਬਿਨ ਲਾਦੇਨ ਦੀ ਅਗਵਾਈ ''ਚ ਅਫ਼ਗਾਨਿਸਤਾਨ ''ਚ ਆਪਣੇ ਆਪ ਨੂੰ ਸਥਾਪਤ ਕਰਨ ''ਚ ਕਾਮਯਾਬ ਹੋ ਗਿਆ ਸੀ।

ਉਨ੍ਹਾਂ ਨੇ ਦਹਿਸ਼ਤਗਰਦੀ ਸਿਖਲਾਈ ਕੈਂਪਾਂ ਦਾ ਨਿਰਮਾਣ ਕੀਤਾ, ਜਿਸ ''ਚ ਕੁੱਤਿਆਂ ''ਤੇ ਜ਼ਹਿਰੀਲੀ ਗੈਸ ਦੀ ਵਰਤੋਂ ਕਰਨ ਵਰਗੇ ਘਟੀਆ ਕੰਮ ਕੀਤੇ ਗਏ।

ਇਸ ਤੋਂ ਬਾਅਦ ਦੁਨੀਆ ਭਰ ''ਚੋਂ ਤਕਰੀਬਨ 29 ਹਜ਼ਾਰ ਜੇਹਾਦੀਆਂ ਦੀ ਭਰਤੀ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਖਲਾਈ ਦਿੱਤੀ ਗਈ।

ਇੰਨ੍ਹਾਂ ਨੇ ਹੀ ਸਾਲ 1998 ''ਚ ਕੀਨੀਆ ਅਤੇ ਤਨਜ਼ਾਨੀਆਂ ''ਚ ਸਥਿਤ ਅਮਰੀਕੀ ਦੂਤਘਰਾਂ/ਸਫ਼ਰਾਤਖਾਨਿਆਂ ''ਤੇ ਹਮਲਾ ਕੀਤਾ ਸੀ, ਜਿਸ ''ਚ 224 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ''ਚ ਵਧੇਰੇ ਅਫ਼ਰੀਕੀ ਨਾਗਰਿਕ ਸਨ।

ਅਲ-ਕਾਇਦਾ ਅਫ਼ਗਾਨਿਸਤਾਨ ''ਚ ਅਸਾਨੀ ਨਾਲ ਕੰਮ ਕਰਨ ਦੇ ਯੋਗ ਸੀ, ਕਿਉਂਕਿ ਉਸ ਸਮੇਂ ਤਾਲਿਬਾਨੀ ਸਰਕਾਰ ਉਨ੍ਹਾਂ ਨੂੰ ਸਰਪ੍ਰਸਤੀ ਪ੍ਰਦਾਨ ਕਰ ਰਹੀ ਸੀ।

ਸੋਵੀਅਤ ਰੈੱਡ ਆਰਮੀ ਦੇ ਵਾਪਸ ਪਰਤਣ ਅਤੇ ਬਾਅਦ ''ਚ ਵਿਨਾਸ਼ਕਾਰੀ ਘਰੇਲੂ ਯੁੱਧ ਤੋਂ ਬਾਅਦ ਦੇ ਸਾਲਾਂ ''ਚ ਤਾਲਿਬਾਨ ਨੇ 1996 ''ਚ ਪੂਰੇ ਦੇਸ਼ ''ਤੇ ਹੀ ਆਪਣਾ ਕਬਜ਼ਾ ਕਰ ਲਿਆ ਸੀ।

ਅਮਰੀਕਾ ਨੇ ਆਪਣੇ ਸਾਊਦੀ ਸਹਿਯੋਗੀਆਂ ਦੇ ਜ਼ਰੀਏ ਅਲ-ਕਾਇਦਾ ਨੂੰ ਦੇਸ਼ ਤੋਂ ਬਾਹਰ ਕਰਨ ਲਈ ਤਾਲਿਬਾਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਇਨਕਾਰ ਕਰ ਦਿੱਤਾ।

ਤਾਲਿਬਾਨ ਨੂੰ ਸੱਤਾ ਤੋਂ ਕੀਤਾ ਗਿਆ ਬਾਹਰ

ਸਤੰਬਰ 2001 ''ਚ 9/11 ਦੇ ਹਮਲਿਆਂ ਤੋਂ ਬਾਅਦ ਕੌਮਾਂਤਰੀ ਭਾਈਚਾਰੇ ਨੇ ਤਾਲਿਬਾਨ ਨੂੰ ਇੰਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ, ਪਰ ਇੱਕ ਵਾਰ ਫਿਰ ਤਾਲਿਬਾਨ ਨੇ ਮਨ੍ਹਾਂ ਕਰ ਦਿੱਤਾ।

ਫਿਰ ਅਗਲੇ ਮਹੀਨੇ ਅਫ਼ਗਾਨੀਆਂ ਦੇ ਇੱਕ ਤਾਲਿਬਾਨ ਵਿਰੋਧੀ ਧੜੇ, ਜਿਸ ਨੂੰ ਉੱਤਰੀ ਗੱਠਜੋੜ ਕਿਹਾ ਜਾਂਦਾ ਹੈ, ਨੇ ਅਮਰੀਕੀ ਅਤੇ ਬ੍ਰਿਟਿਸ਼ ਫੌਜ ਦੀ ਮਦਦ ਨਾਲ ਕਾਬੁਲ ਵੱਲ ਕੂਚ ਕੀਤਾ।

ਅਮਰੀਕੀ ਅਤੇ ਬ੍ਰਿਟਿਸ਼ ਫੌਜਾਂ ਨੇ ਤਾਲਿਬਾਨ ਨੂੰ ਸੱਤਾ ਤੋਂ ਹਟਾ ਕੇ ਅਲ-ਕਾਇਦਾ ਨੂੰ ਪਾਕਿਸਤਾਨ ਦੀ ਸਰਹੱਦ ਵੱਲ ਜਾਣ ਲਈ ਮਜਬੂਰ ਕਰ ਦਿੱਤਾ ਸੀ।

ਇਸੇ ਹਫ਼ਤੇ ਸੀਨੀਅਰ ਸੂਤਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਦੋਂ ਤੋਂ ਹੀ ਅਫ਼ਗਾਨਿਸਤਾਨ ਦੀ ਸਰਜ਼ਮੀਨ ਤੋਂ ਇੱਕ ਵੀ ਅੰਤਰਰਾਸ਼ਟਰੀ ਅੱਤਵਾਦੀ ਹਮਲਾ ਸਫ਼ਲ ਨਹੀਂ ਹੋਇਆ ਹੈ।

ਇਸ ਲਈ ਕੌਮਾਂਤਰੀ ਕੱਟੜਪੰਥੀਆਂ ਦੇ ਨਜ਼ਰੀਏ ''ਚ ਪੱਛਮੀ ਫੌਜਾਂ ਦੀ ਮੌਜੂਦਗੀ ਆਪਣੇ ਉਦੇਸ਼ ''ਚ ਸਫ਼ਲ ਰਹੀ ਹੈ।

ਦੋ ਦਹਾਕਿਆਂ ਦੇ ਬਾਅਦ ਵੀ ਸ਼ਾਂਤੀ ਨਹੀਂ

ਪਰ ਬੇਸ਼ੱਕ ਇਸ ਨੂੰ ਇਸ ਤਰ੍ਹਾਂ ਮਾਪਣਾ ਬਹੁਤ ਹੀ ਅਸਾਨ ਪ੍ਰਕ੍ਰਿਆ ਹੋਵੇਗੀ ਅਤੇ ਅਫ਼ਗਾਨਿਸਤਾਨ ਦੇ ਆਮ ਨਾਗਰਿਕ ਅਤੇ ਸੈਨਿਕ ਜੋ ਕਿ ਇਸ ਸਭ ''ਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਜਾਂ ਫਿਰ ਅਜੇ ਵੀ ਗਵਾ ਰਹੇ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਹੋਵੇਗਾ।

20 ਸਾਲ ਬਾਅਦ ਵੀ ਦੇਸ਼ ''ਚ ਸ਼ਾਂਤੀ ਦਾ ਮਾਹੌਲ ਨਹੀਂ ਹੈ।

ਰਿਸਰਚ ਸਮੂਹ ਐਕਸ਼ਨ ਆਨ ਆਰਮਡ ਫੋਰਸਿਜ਼ ਵਾਇਲੈਂਸ ਦੇ ਅਨੁਸਾਰ 2020 ''ਚ ਦੁਨੀਆ ਦੇ ਕਿਸੇ ਵੀ ਦੇਸ਼ ਦੀ ਤੁਲਨਾ ''ਚ ਵਿਸਫੋਟਕ ਯੰਤਰਾਂ ਨਾਲ ਮਾਰੇ ਗਏ ਸਭ ਤੋਂ ਵੱਧ ਲੋਕ ਅਫ਼ਗਾਨਿਸਤਾਨ ਦੇ ਸਨ।

ਅਲ-ਕਾਇਦਾ, ਇਸਲਾਮਿਕ ਸਟੇਟ (ਆਈਐਸ) ਅਤੇ ਹੋਰ ਕੱਟੜਵਾਦੀ ਸਮੂਹ ਖ਼ਤਮ ਨਹੀਂ ਹੋਏ ਹਨ। ਪੱਛਮੀ ਫੌਜਾਂ ਦੇ ਵਾਪਸ ਪਰਤਣ ਦੀਆਂ ਖ਼ਬਰਾਂ ਤੋਂ ਉਹ ਖੁਸ਼ ਹਨ ਅਤੇ ਬਿਹਤਰ ਢੰਗ ਨਾਲ ਮੁੜ ਸੰਗਠਿਤ ਹੋਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਦੋਹਾ ''ਚ ਸ਼ਾਂਤੀ ਵਾਰਤਾ

ਸਾਲ 2003 ''ਚ ਮੈਂ ਅਮਰੀਕੀ ਫੌਜ ਦੀ 10 ਮਾਊਂਟੇਨ ਡਿਵੀਜ਼ਨ ਦੇ ਨਾਲ ਪਕਤਿਕਾ ਪ੍ਰਾਂਤ ਦੇ ਇੱਕ ਰਿਮੋਟ ਫਾਇਰਬੇਸ ਵਿਖੇ ''ਐਮਬੇਡਡ'' ਪੱਤਰਕਾਰ ਵਜੋਂ ਮੌਜੂਦ ਸੀ।

ਮੈਨੂੰ ਯਾਦ ਹੈ ਕਿ ਬੀਬੀਸੀ ਦੇ ਸੀਨੀਅਰ ਸਹਿਯੋਗੀ ਫਿਲ ਗੁਡਵਿਨ ਨੂੰ ਇਸ ਬਾਰੇ ਸ਼ੱਕ ਸੀ ਕਿ ਕੀ ਗੱਠਜੋੜ ਦੀ ਫੌਜੀ ਮੌਜੂਦਗੀ ਇਸ ਵਿਰਾਸਤ ਨੂੰ ਛੱਡ ਕੇ ਵਾਪਸ ਜਾਵੇਗੀ ਜਾਂ ਨਹੀਂ।

ਉਨ੍ਹਾਂ ਨੇ ਕਿਹਾ ਸੀ , "20 ਸਾਲਾਂ ਦੇ ਅੰਦਰ-ਅੰਦਰ ਦੱਖਣ ਦੇ ਜ਼ਿਆਦਾਤਰ ਹਿੱਸਿਆਂ ''ਚ ਤਾਲਿਬਾਨ ਮੁੜ ਵਾਪਸੀ ਕਰ ਲਵੇਗਾ।"

ਮੌਜੂਦਾ ਸਮੇਂ ''ਚ ਦੋਹਾ ''ਚ ਸ਼ਾਂਤੀ ਵਾਰਤਾ ਅਤੇ ਜ਼ਮੀਨੀ ਪੱਧਰ ''ਤੇ ਫੌਜਾਂ ਦੀ ਵਾਪਸੀ ਤੋਂ ਬਾਅਦ ਉਹ ਪੂਰੇ ਦੇਸ਼ ਦੇ ਭਵਿੱਖ ''ਚ ਫ਼ੈਸਲਾਕੁੰਨ ਭੂਮਿਕਾ ਨਿਭਾਉਣ ਲਈ ਤਿਆਰ ਹਨ।

ਇਸ ਦੇ ਬਾਵਜੂਦ ਬ੍ਰਿਟੇਨ ਦੇ ਚੀਫ਼ ਆਫ ਡਿਫੈਂਸ ਸਟਾਫ, ਜਨਰਲ ਸਰ ਨਿਕ ਨਿਕਟਰ, ਜੋ ਕਿ ਕਈ ਵਾਰ ਉੱਥੋਂ ਦਾ ਦੌਰਾ ਕਰ ਚੁੱਕੇ ਹਨ, ਦੱਸਦੇ ਹਨ , "ਅੰਤਰਰਾਸ਼ਟਰੀ ਭਾਈਚਾਰੇ ਨੇ ਇੱਕ ਸਿਵਲ ਸਮਾਜ ਦੀ ਸਥਾਪਨਾ ਕੀਤੀ ਹੈ।"

ਉਨ੍ਹਾਂ ਅਨੁਸਾਰ, "ਦੇਸ਼ 2001 ਦੀ ਤੁਲਨਾ ''ਚ ਬਿਹਤਰ ਸਥਿਤੀ ''ਚ ਹੈ ਅਤੇ ਤਾਲਿਬਾਨ ਵਧੇਰੇ ਖੁੱਲ੍ਹੇ ਵਿਚਾਰਾਂ ਵਾਲੇ ਹੋ ਗਏ ਹਨ।"

ਕਿਵੇਂ ਦਾ ਹੋਵੇਗਾ ਭਵਿੱਖ?

ਏਸ਼ੀਆ ਪੈਸੀਫਿਕ ਫਾਉਂਡੇਸ਼ਨ ਦੇ ਡਾ. ਸੱਜਣ ਗੋਹੇਲ ਦਾ ਕੁਝ ਵੱਖਰਾ ਵਿਚਾਰ ਹੈ। ਉਨ੍ਹਾਂ ਦਾ ਕਹਿਣਾ ਹੈ, "ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਫ਼ਗਾਨਿਸਤਾਨ 1990 ਦੇ ਦਹਾਕੇ ਦੀ ਸਥਿਤੀ ਵੱਲ ਵਾਪਸ ਜਾ ਸਕਦਾ ਹੈ। ਉਸ ਸਮੇਂ ਇਹ ਅੱਤਵਾਦ ਦੇ ਪ੍ਰਫੁੱਲਤ ਹੋਣ ਦੀ ਜਗ੍ਹਾ ਸੀ।"

"ਕੱਟੜਪੰਥੀ ਸਿਖਲਾਈ ਲੈਣ ਲਈ ਪੱਛਮੀ ਦੇਸ਼ਾਂ ਤੋਂ ਅਫ਼ਗਾਨਿਸਤਾਨ ਆਉਣ ਵਾਲਿਆਂ ਦੀ ਇੱਕ ਨਵੀਂ ਲਹਿਰ ਪੈਦਾ ਹੋਵੇਗੀ। ਪਰ ਪੱਛਮੀ ਦੇਸ਼ ਇਸ ਸਥਿਤੀ ਨਾਲ ਨਜਿੱਠਣ ''ਚ ਅਸਮਰਥ ਹੋਣਗੇ, ਕਿਉਂਕਿ ਉਹ ਅਫ਼ਗਾਨਿਸਤਾਨ ਨੂੰ ਪਹਿਲਾਂ ਹੀ ਛੱਡ ਚੁੱਕੇ ਹੋਣਗੇ।"

Reuters
ਮੈਰੋਬੀ ''ਚ ਅਮਰੀਕੀ ਸਫ਼ਾਰਤਖ਼ਾਨੇ ''ਤੇ ਹਮਲੇ ਤੋਂ ਬਾਅਦ ਦੀ ਤਸਵੀਰ

ਹੋ ਸਕਦਾ ਹੈ ਕਿ ਉਨ੍ਹਾਂ ਨੂੰ ਰੋਕਣਾ ਸੰਭਵ ਨਾ ਹੋਵੇ। ਇਹ ਦੋ ਚੀਜ਼ਾਂ ''ਤੇ ਨਿਰਭਰ ਕਰੇਗਾ, ਪਹਿਲਾ ਇਹ ਕਿ ਇੱਕ ਜੇਤੂ ਤਾਲਿਬਾਨ ਆਪਣੇ ਕਬਜ਼ੇ ਵਾਲੇ ਖੇਤਰਾਂ ''ਚ ਅਲ-ਕਾਇਦਾ ਅਤੇ ਆਈਐਸ ਦੀਆਂ ਗਤੀਵਿਧੀਆਂ ਨੂੰ ਮਨਜ਼ੂਰੀ ਦੇਵੇਗਾ ਅਤੇ ਦੂਜਾ ਇਹ ਕਿ ਕੀ ਉਸ ਸਮੇਂ ਕੌਮਾਂਤਰੀ ਭਾਈਚਾਰਾ ਉਨ੍ਹਾਂ ਨਾਲ ਨਜਿੱਠਣ ਦੇ ਯੋਗ ਹੋਵੇਗਾ, ਜਦੋਂ ਉਸ ਦੇਸ਼ ''ਚ ਉਨ੍ਹਾਂ ਦੀ ਮੌਜੂਦਗੀ ਹੀ ਨਹੀਂ ਹੋਵੇਗੀ।

ਇਸ ਲਈ ਅਫ਼ਗਾਨਿਸਤਾਨ ਦੇ ਭਵਿੱਖ ਦੇ ਬਾਰੇ ਕੁਝ ਵੀ ਕਹਿਣਾ ਸੌਖਾ ਨਹੀਂ ਹੈ।

9/11 ਤੋਂ ਬਾਅਦ

ਜਿਸ ਦੇਸ਼ ''ਚੋਂ ਪੱਛਮੀ ਫੌਜਾਂ ਇੰਨ੍ਹਾਂ ਗਰਮੀਆਂ ''ਚ ਵਾਪਸ ਪਰਤ ਰਹੀਆਂ ਹਨ, ਉਹ ਸੁਰੱਖਿਅਤ ਨਹੀਂ ਹੈ। ਕੁਝ ਲੋਕਾਂ ਨੇ ਤਾਂ 9/11 ਤੋਂ ਬਾਅਦ ਹੀ ਅੰਦਾਜ਼ਾ ਲਗਾਇਆ ਸੀ ਕਿ ਫੌਜ ਦੋ ਦਹਾਕਿਆਂ ਤੱਕ ਉੱਥੇ ਰਹੇਗੀ।

ਮੈਂ ਰਿਪੋਰਟਿੰਗ ਲਈ ਕਈ ਵਾਰ ਅਮਰੀਕੀ, ਬ੍ਰਿਟਿਸ਼ ਅਤੇ ਅਮੀਰਾਤੀ ਸੈਨਿਕਾਂ ਨਾਲ ਅਫ਼ਗਾਨਿਸਤਾਨ ਦੇ ਦੌਰੇ ''ਤੇ ਗਿਆ ਹਾਂ। ਇੰਨ੍ਹਾਂ ਦੌਰਿਆਂ ਨੇ ਕਈ ਯਾਦਾਂ ਦਿੱਤੀਆਂ ਹਨ, ਜਿੰਨ੍ਹਾਂ ''ਚੋਂ ਇੱਕ ਬਹੁਤ ਹੀ ਖਾਸ ਹੈ।

ਉਸ ਸਮੇਂ ਅਮਰੀਕੀ ਫੌਜ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਤੋਂ ਮਹਿਜ਼ 3 ਮੀਲ (6 ਕਿਲੋਮੀਟਰ ) ਦੀ ਦੂਰੀ ''ਤੇ ਗੋਲੀਬਾਰੀ ਕੀਤੀ ਸੀ।

ਅਸੀਂ ਤਾਰਿਆਂ ਨਾਲ ਭਰੇ ਅਸਮਾਨ ਹੇਠ ਇੱਕ ਮਿੱਟੀ ਦੇ ਬਣੇ ਕਿਲ੍ਹੇ ''ਚ ਗੋਲੇ-ਬਾਰੂਦ ਦੇ ਡੱਬਿਆਂ ''ਤੇ ਬੈਠੇ ਹੋਏ ਸੀ। ਅਸੀਂ ਇਸ ਗੱਲ ਤੋਂ ਅਣਜਾਣ ਸੀ ਕਿ ਤਾਲਿਬਾਨ ਦੇ ਰਾਕੇਟ ਜਲਦੀ ਹੀ ਉੱਥੇ ਆ ਡਿੱਗਣਗੇ।

ਨਿਊਯਾਰਕ ਦੇ ਇੱਕ 19 ਸਾਲਾਂ ਜਵਾਨ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਗੁਆ ਦਿੱਤਾ ਹੈ। ਉਸ ਨੇ ਕਿਹਾ, "ਹੁਣ ਜੇਕਰ ਮੇਰਾ ਟਾਈਮ ਹੈ ਤਾਂ ਮੇਰਾ ਟਾਈਮ ਹੋਵੇਗਾ।"

ਫਿਰ ਕਿਸੇ ਇੱਕ ਨੇ ਗਿਟਾਰ ਕੱਢਿਆ ਅਤੇ ਰੇਡਿਓਹੈੱਡ ਬੈਂਡ ਦਾ ਗੀਤ ''ਕ੍ਰੀਪ'' ਗਾਉਣ ਲੱਗਾ।

ਉਹ ਗੀਤ ਇੰਨ੍ਹਾਂ ਸ਼ਬਦਾਂ ਨਾਲ ਖ਼ਤਮ ਹੋਇਆ ਸੀ- "ਮੈਂ ਇੱਥੇ ਕੀ ਕਰ ਰਿਹਾ ਹਾਂ? ਮੈਂ ਇੱਥੋਂ ਦਾ ਨਹੀਂ ਹਾਂ।"

ਉਸ ਵਕਤ ਮੈਂ ਇਹ ਸੋਚਣ ਲਈ ਮਜ਼ਬੂਰ ਹੋ ਗਿਆ ਸੀ ਕਿ "ਨਹੀਂ, ਅਸੀਂ ਸ਼ਾਇਦ ਨਹੀਂ ਹਾਂ।"

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=g0ozlM0c-Q0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b139fba3-848e-40de-82b5-c9ae3e324ed7'',''assetType'': ''STY'',''pageCounter'': ''punjabi.international.story.56786160.page'',''title'': ''ਅਫ਼ਗਾਨਿਸਤਾਨ : ਅਫ਼ਗਾਨਿਸਤਾਨ: ਅਮਰੀਕਾ-ਬ੍ਰਿਟੇਨ ਦੀਆਂ ਫੌਜਾਂ ਨੇ 20 ਸਾਲ ਵਿਚ ਕੀ ਖੱਟਿਆ , ਕੀ ਗੁਆਇਆ'',''author'': ''ਫ੍ਰੈਂਕ ਗਾਰਡਨਰ'',''published'': ''2021-04-18T02:04:19Z'',''updated'': ''2021-04-18T02:04:19Z''});s_bbcws(''track'',''pageView'');