ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਅੱਜ, ਸਿਰਫ਼ 30 ਲੋਕ ਹੋਣਗੇ ਸ਼ਾਮਲ

04/17/2021 4:05:36 PM

Getty Images

ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਅੱਜ ਸ਼ਨਿਚਰਵਾਰ ਨੂੰ ਬ੍ਰਿਟੇਨ ਦੇ ਵਿੰਡਸਰ ਕਾਸਲ ਦੇ ਸੇਂਟ ਜੌਰਜ ਚੈਪਲ ਵਿੱਚ ਬਰਤਾਨੀਆ ਦੇ ਸਮੇਂ ਅਨੁਸਾਰ ਦਿਨ ਵਿੱਚ ਤਿੰਨ ਵਜੇ ਹੋਵੇਗਾ।

ਅੰਤਿਮ ਯਾਤਰਾ ਦੌਰਾਨਾ ਡਿਊਕ ਆਫ ਐਡਿਨਬਰਾ ਪ੍ਰਿੰਸ ਫਿਲਿਪ ਦੇ ਬੱਚੇ ਉਨ੍ਹਾਂ ਦੇ ਤਾਬੂਤ ਵਾਲੀ ਗੱਡੀ ਦੇ ਪਿੱਛੇ-ਪਿੱਛੇ ਚੱਲਣਗੇ।

ਕੋਰੋਨਾਵਾਇਰਸ ਪਾਬੰਦੀਆਂ ਦੀ ਵਜ੍ਹਾ ਨਾਲ ਅੰਤਿਮ ਸੰਸਕਾਰ ਵਿੱਚ ਸਿਰਫ਼ ਤੀਹ ਲੋਕ ਹੀ ਸ਼ਾਮਲ ਹੋ ਸਕਣਗੇ।

ਇਹ ਵੀ ਪੜ੍ਹੋ:

  • ਪ੍ਰਿੰਸ ਫਿਲਿਪ: 99 ਸਾਲ, 143 ਦੇਸ਼ ਅਤੇ ਇੱਕ ਬਹੁਤ ਮਸ਼ਹੂਰ ਪਤਨੀ
  • ਪ੍ਰਿੰਸ ਫਿਲਿਪ: ਡਿਊਕ ਆਫ ਐਡਿਨਬਰਾ ਦੀਆਂ ਅੰਤਿਮ ਰਸਮਾਂ ਸ਼ਨੀਵਾਰ ਨੂੰ ਕੀਤੀਆਂ ਜਾਣਗੀਆਂ
  • ਪ੍ਰਿੰਸ ਫਿਲਿਪ: ਤਸਵੀਰਾਂ ਰਾਹੀਂ ਜਾਣੋ ਜ਼ਿੰਦਗੀ ਦਾ ਸਫ਼ਰ

ਬਕਿੰਘਮ ਪੈਲੇਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮਹਾਰਾਣੀ ਐਲਿਜ਼ਾਬੈਥ ਨੂੰ ਸੋਗ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਅੰਤਿਮ ਸੂਚੀ ਤਿਆਰ ਕਰਨ ਵਿੱਚ ਮੁਸ਼ਕਿਲ ਫੈਸਲਾ ਲੈਣਾ ਪਿਆ ਹੈ।

ਸ਼ੁਰੂਆਤ ਵਿੱਚ 800 ਲੋਕਾਂ ਦੇ ਸ਼ਾਮਲ ਹੋਣ ਦੀ ਤਿਆਰੀ ਕੀਤੀ ਗਈ ਸੀ, ਪਰ ਹੁਣ ਸਿਰਫ਼ ਤੀਹ ਵਿਅਕਤੀ ਹੀ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਰਹੇ ਹਨ।

PA Media
ਦਿ ਕਾਉਂਟੇਸ ਆਫ਼ ਵੇਸੇਕਸ, ਲੇਡੀ ਲੁਈ ਵਿੰਡਸਰ ਅਤੇ ਦਿ ਅਰਲ ਆਫ਼ ਵੇਸੇਕਸ ਸੈਂਟ ਜੌਰਜ ਚੈਪਲ ਦੇ ਬਾਹਰ ਰੱਖੇ ਫੁੱਲਾਂ ਨੂੰ ਦੇਖਦੇ ਹੋਏ

ਮਹਾਰਾਣੀ ਚਾਹੁੰਦੇ ਸਨ ਕਿ ਪ੍ਰਿੰਸ ਫਿਲਿਪ ਦੇ ਪਰਿਵਾਰ ਦੇ ਸਾਰੇ ਲੋਕਾਂ ਦੀ ਅੰਤਿਮ ਸੰਸਕਾਰ ਸਮਾਗਮ ਵਿੱਚ ਪ੍ਰਤੀਨਿਧਤਾ ਹੋਵੇ।

ਚਰਚ ਆਫ ਇੰਗਲੈਂਡ ਦੇ ਪ੍ਰਮੁੱਖ ਆਰਚਬਿਸ਼ਪ ਆਫ ਕੈਂਟਰਬਰੀ ਨੇ ਕਿਹਾ ਹੈ ਕਿ ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਮਹਾਰਾਣੀ ਕੋਲ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦਾ ''ਗੰਭੀਰ'' ਅਵਸਰ ਹੋਵੇਗਾ।

ਜਸਟਿਨ ਵੇਲਬੀ ਨੇ ਕਿਹਾ, ''''ਉਹ ਅਸਾਧਾਰਨ ਮਰਿਆਦਾ, ਅਸਾਧਾਰਨ ਸਨਮਾਨ ਨਾਲ ਵਿਵਹਾਰ ਕਰਨਗੇ ਜਿਵੇਂ ਕਿ ਉਹ ਹਮੇਸ਼ਾ ਕਰਦੇ ਰਹੇ ਹਨ।''''

ਬੀਬੀਸੀ ਨਾਲ ਗੱਲ ਕਰਦੇ ਹੋਏ ਆਰਚਬਿਸ਼ਪ ਜਸਟਿਨ ਵੇਲਬੀ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਨੇ ਆਪਣਿਆਂ ਨੂੰ ਖੋਇਆ ਹੈ, ਇਹ ਅੰਤਿਮ ਸੰਸਕਾਰ ਸਮਾਰੋਹ ਬਹੁਤ ਸਾਰੇ ਲੋਕਾਂ ਨੂੰ ਭਾਵਨਾਤਮਕ ਰੂਪ ਨਾਲ ਜੋੜੇਗਾ।

ਉਨ੍ਹਾਂ ਨੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਘਰਾਂ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਹੋਣਗੇ ਕਿਉਂਕਿ ਉਨ੍ਹਾਂ ਦੇ ਆਪਣਿਆਂ ਦੇ ਨਾਂ ਉਨ੍ਹਾਂ ਦੇ ਜ਼ਹਿਨ ਵਿੱਚ ਘੁੰਮ ਰਹੇ ਹੋਣਗੇ।"

"ਉਹ ਚਿਹਰੇ ਉਨ੍ਹਾਂ ਸਾਹਮਣੇ ਹੋਣਗੇ ਜਿਨ੍ਹਾਂ ਨੂੰ ਉਹ ਦੁਬਾਰਾ ਨਹੀਂ ਦੇਖ ਸਕਣਗੇ। ਉਹ ਅੰਤਿਮ ਸੰਸਕਾਰ ਉਨ੍ਹਾਂ ਨੂੰ ਯਾਦ ਆਉਣਗੇ ਜਿਨ੍ਹਾਂ ਵਿੱਚ ਉਹ ਜਾ ਨਹੀਂ ਸਕੇ। ਇਸ ਸੰਸਕਾਰ ਵਿੱਚ ਵੀ ਬਹੁਤ ਸਾਰੇ ਲੋਕ ਨਹੀਂ ਆ ਪਾ ਰਹੇ ਹਨ ਕਿਉਂਕਿ ਗਿਣਤੀ ਤੀਹ ਤੱਕ ਹੀ ਸੀਮਤ ਹੈ। ਇਸ ਨਾਲ ਵੀ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟਣਗੇ।''''

ਜਸਟਿਨ ਵੇਲਬੀ ਨੇ ਕਿਹਾ, ''''ਮਹਾਰਾਣੀ ਐਲਿਜ਼ਾਬੈਥ ਅਜਿਹੇ ਇਨਸਾਨ ਨੂੰ ਵਿਦਾਈ ਦੇ ਰਹੀ ਹੋਵੇਗੀ ਜੋ 73 ਸਾਲ ਤੋਂ ਉਨ੍ਹਾਂ ਦਾ ਪਤੀ ਸੀ। ਮੈਨੂੰ ਲੱਗਦਾ ਹੈ ਕਿ ਇਹ ਕਿਸੇ ਦੇ ਵੀ ਜੀਵਨ ਦਾ ਬਹੁਤ ਗੰਭੀਰ ਪਲ ਹੋਵੇਗਾ।''''

ਇਸ ਤੋਂ ਪਹਿਲਾਂ ਬਰਤਾਨਵੀ ਸੈਨਿਕ ਬਲਾਂ ਦੇ ਪ੍ਰਮੁੱਖ ਨੇ ਕਿਹਾ ਹੈ ਕਿ ਅੰਤਿਮ ਸੰਸਕਾਰ ''ਤੇ ਡਿਊਕ ਦੀ ਛਾਪ ਹੋਵੇਗੀ ਅਤੇ ਇਹ ਉਨ੍ਹਾਂ ਦੀਆਂ ਵਿਆਪਕ ਰੁਚੀਆਂ ਅਤੇ ਹਰ ਚੀਜ਼ ''ਤੇ ਪੂਰਾ ਧਿਆਨ ਦੇਣ ਦੀ ਉਨ੍ਹਾਂ ਦੀ ਸ਼ੈਲੀ ਦੀ ਪ੍ਰਤੀਨਿਧਤਾ ਕਰੇਗਾ।

ਚੀਫ ਆਫ ਡਿਫੈਂਸ ਸਟਾਫ ਜਨਰਲ ਸਰ ਨਿਕ ਕਾਰਟਰ ਨੇ ਕਿਹਾ, ''''ਜ਼ਾਹਿਰ ਹੈ ਕਿ ਅੰਤਿਮ ਸੰਸਕਾਰ ਕੋਵਿਡ ਤੋਂ ਪ੍ਰਭਾਵਿਤ ਹੈ, ਪਰ ਫਿਰ ਵੀ ਇਹ ਸੈਨਾ ਦੇ ਪੱਧਰ ਦੀ ਸੂਖਮਤਾ ਨੂੰ ਪ੍ਰਦਰਸ਼ਿਤ ਕਰੇਗਾ।''''

BBC

ਪ੍ਰਿੰਸ ਫਿਲਿਪ ਦੇ ਮ੍ਰਿਤਕ ਸਰੀਰ ਨੂੰ ਇੱਕ ਖਾਸ ਤੌਰ ''ਤੇ ਤਿਆਰ ਕੀਤੀ ਗਈ ਲੈਂਡ ਰੋਵਰ ਕਾਰ ਵਿੱਚ ਰੱਖਿਆ ਜਾਵੇਗਾ। ਡਿਊਕ ਨੇ ਖੁਦ ਇਸ ਕਾਰ ਨੂੰ ਡਿਜ਼ਾਇਨ ਕਰਨ ਵਿੱਚ ਮਦਦ ਕੀਤੀ ਸੀ। ਉਨ੍ਹਾਂ ਨੇ ਗੁਜ਼ਾਰਿਸ਼ ਕੀਤੀ ਸੀ ਕਿ ਕਾਰ ਨੂੰ ਸੈਨਾ ਦੇ ਹਰੇ ਰੰਗ ਵਿੱਚ ਰੰਗਿਆ ਜਾਵੇ।

ਡਿਊਕ ਨੇ ਆਪਣੇ ਅੰਤਿਮ ਸੰਸਕਾਰ ਦੇ ਦੌਰਾਨ ਵੇਦੀ ''ਤੇ ਰੱਖੇ ਜਾਣ ਵਾਲੇ ਰੀਗੇਲਿਆ (ਸ਼ਾਹੀ ਨਿਸ਼ਾਨ) ਨੂੰ ਵੀ ਖੁਦ ਚੁਣਿਆ ਹੈ। ਇਸ ਵਿੱਚ ਰੱਖੇ ਜਾਣ ਵਾਲੇ ਮੈਡਲ, ਸਜਾਵਟ ਅਤੇ ਪ੍ਰਤੀਕ ਡਿਊਕ ਨੇ ਤੈਅ ਕੀਤੇ ਹਨ।

ਸਰ ਨਿਕ ਨੇ ਪ੍ਰਿੰਸ ਫਿਲਿਪ ਦੇ ਅਸਾਧਾਰਨ ਯੁੱਧ ਰਿਕਾਰਡ ਦੀ ਤਾਰੀਫ਼ ਵੀ ਕੀਤੀ। ਪ੍ਰਿੰਸ ਫਿਲਿਪ ਨੇ ਦੂਜੇ ਵਿਸ਼ਵ ਯੁੱਧ ਵਿੱਚ ਰੌਇਲ ਨੇਵੀ ਵਿੱਚ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਨੂੰ ਦਰਜਨਾਂ ਸੈਨਿਕ ਐਵਾਰਡ ਮਿਲੇ ਸਨ।

ਸਰ ਨਿਕ ਨੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਲੋਕ ਇਹ ਦੇਖ ਕੇ ਹੈਰਾਨ ਹੋਣਗੇ ਕਿ ਪ੍ਰਿੰਸ ਫਿਲਿਪ ਨੇ ਆਪਣੇ 99 ਸਾਲ ਦੇ ਜੀਵਨ ਵਿੱਚ ਕਿੰਨਾ ਕੁਝ ਹਾਸਲ ਕੀਤਾ।''''

EPA
ਵਿੰਡਸਰ ਕਾਸਲ ''ਚ ਅੰਤਿਮ ਸੰਸਕਾਰ ਮਸਾਗਮ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ

ਮਹਾਰਾਣੀ ਐਲਿਜ਼ਾਬੈਥ ਨੇ ਤੈਅ ਕੀਤਾ ਹੈ ਕਿ ਪ੍ਰਿੰਸ ਫਿਲਿਪ ਦੇ ਅੰਤਿਮ ਸੰਸਕਾਰ ਵਿੱਚ ਕੋਈ ਸੈਨਿਕ ਪੁਸ਼ਾਕ ਨਹੀਂ ਪਹਿਨੇਗਾ। ਅੰਤਿਮ ਸੰਸਕਾਰ ਵਿੱਚ ਸ਼ਾਮਲ ਲੋਕ ਮੈਡਲਾਂ ਨਾਲ ਸਜੇ ਕੋਟ ਜਾਂ ਦਿਨ ਵਿੱਚ ਪਹਿਨੇ ਜਾਣ ਵਾਲੇ ਕੱਪੜੇ ਪਹਿਨ ਸਕਣਗੇ।

ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ 9 ਅਪ੍ਰੈਲ ਨੂੰ ਵਿੰਡਸਰ ਕਾਸਲ ਵਿੱਚ ਦੇਹਾਂਤ ਹੋ ਗਿਆ ਸੀ।

ਅੰਤਿਮ ਯਾਤਰਾ ਵਿੱਚ ਸਭ ਤੋਂ ਅੱਗੇ ਗਰੇਨਾਡਿਯਰ ਗਾਰਡ ਦਾ ਬੈਂਡ ਹੋਵੇਗਾ, ਉਸ ਦੇ ਪਿੱਛੇ ਪਰਿਵਾਰ ਦੇ ਲੋਕ ਅਤੇ ਸੈਨਾ ਪ੍ਰਮੁੱਖ ਹੋਣਗੇ।

ਡਿਊਕ ਦੇ ਚਾਰ ਬੱਚਿਆਂ- ਦਿ ਪ੍ਰਿੰਸ ਆਫ ਵੇਲਜ਼, ਦਿ ਪ੍ਰਿੰਸੈੱਸ ਰੌਇਲ, ਦਿ ਡਿਊਕ ਆਫ ਯਾਰਕ ਅਤੇ ਦਿ ਅਰਲ ਆਫ ਵੇਸੈੱਕਸ ਦੇ ਨਾਲ-ਨਾਲ ਉਨ੍ਹਾਂ ਦੇ ਪੋਤੇ ਡਿਊਕ ਆਫ ਕੈਂਬ੍ਰਿਜ ਅਤੇ ਡਿਊਕ ਆਫ ਸਸੈੱਕਸ ਅਤੇ ਪੀਟਰ ਫਿਲਿਪ ਤਾਬੂਤ ਦੇ ਪਿੱਛੇ ਪਿੱਛੇ ਚੱਲਣਗੇ।

ਮਹਾਰਾਣੀ ਬੈਂਟਲੇ ਕਾਰ ਵਿੱਚ ਅੰਤਿਮ ਯਾਤਰਾ ਦੇ ਸਭ ਤੋਂ ਅੰਤ ਵਿੱਚ ਹੋਵੇਗੀ ਅਤੇ ਚਰਚ ਵਿੱਚ ਨਾਲ ਵਾਲੇ ਦਰਵਾਜ਼ੇ ਤੋਂ ਦਾਖਲ ਹੋਵੇਗੀ।

ਕੋਵਿਡ ਦੇ ਨਿਯਮਾਂ ਤਹਿਤ ਸੰਸਕਾਰ ਵਿੱਚ ਸ਼ਾਮਲ ਸਾਰੇ ਲੋਕ ਮਾਸਕ ਲਗਾ ਕੇ ਰੱਖਣਗੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਗੇ। ਮਹਾਰਾਣੀ ਇਕੱਲੀ ਬੈਠੇਗੀ।

ਸ਼ਾਹੀ ਇਤਿਹਾਸਕਾਰ ਪ੍ਰੋਫੈਸਰ ਕੇਟ ਵਿਲੀਅਮਜ਼ ਮੁਤਾਬਕ ਬਾਕੀ ਸੋਗੀਆਂ ਤੋਂ ਅਲੱਗ ਇਕੱਲੀ ਬੈਠੀ ਮਹਾਰਾਣੀ ਦੀ ਤਸਵੀਰ ਗਹਿਰਾ ਪ੍ਰਭਾਵ ਛੱਡੇਗੀ।

ਅੰਤਿਮ ਸੰਸਕਾਰ ਵਿੱਚ ਡੱਚੇਜ ਆਫ ਕਾਰਨਵਾਲ, ਡੱਚੇਜ ਆਫ ਕੈਂਬਰਿਜ ਅਤੇ ਡਿਊਕ ਦੇ ਸਾਰੇ ਪੋਤੇ-ਪੋਤੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਸ਼ਾਮਲ ਹੋਣਗੇ। ਹਾਲਾਂਕਿ ਡੱਚੇਜ ਆਫ ਸਸੈੱਕਸ ਸੰਸਕਾਰ ਵਿੱਚ ਨਹੀਂ ਹੋਵੇਗੀ। ਉਹ ਗਰਭਵਤੀ ਹੈ ਅਤੇ ਇਸ ਸਮੇਂ ਅਮਰੀਕਾ ਵਿੱਚ ਹੈ।

ਮਹਾਰਾਣੀ ਦੀ ਭੈਣ ਪ੍ਰਿੰਸੇਸ ਮਾਰਗਰੇਟ ਦੇ ਬੱਚੇ ਵੀ ਸੰਸਕਾਰ ਵਿੱਚ ਸ਼ਾਮਲ ਰਹਿਣਗੇ। ਉਨ੍ਹਾਂ ਦੇ ਇਲਾਵਾ ਪ੍ਰਿੰਸ ਫਿਲਿਪ ਦੇ ਤਿੰਨ ਜਰਮਨ ਰਿਸ਼ਤੇਦਾਰ-ਬਰਨਹਾਰਡ-ਦਿ ਹੇਰੇਡੇਟਰੀ ਪ੍ਰਿੰਸ ਆਫ਼ ਬਾਡੇਨ, ਡੋਨਾਟਸ-ਪ੍ਰਿੰਸ ਐਂਡ ਲੈਂਡਗਰੇਵ ਆਫ ਹੇਸੇ ਅਤੇ ਹੋਹਨਲੋਹੇ-ਲੈਂਗਨਬਰਗ ਦੇ ਪ੍ਰਿੰਸ ਫਿਲਿਪ ਵੀ ਸੰਸਕਾਰ ਵਿੱਚ ਸ਼ਾਮਲ ਰਹਿਣਗੇ।

ਦਿ ਕਾਊਂਟੇਸ ਮਾਊਂਟਬੈਟਨ ਆਫ ਬਰਮਾ ਵੀ ਸੰਸਕਾਰ ਵਿੱਚ ਸ਼ਾਮਲ ਹੋਵੇਗੀ। ਪ੍ਰਿੰਸ ਫਿਲਿਪ ਜਦੋਂ ਘੋੜਾ ਗੱਡੀ ਦੀ ਕੋਚਵਾਨੀ ਦਾ ਆਪਣਾ ਸ਼ੌਕ ਪੂਰਾ ਕਰ ਰਹੇ ਸਨ, ਉਦੋਂ ਉਹ ਉਨ੍ਹਾਂ ਦੀ ਪਾਰਟਨਰ ਸੀ।

PA Media
ਪ੍ਰਿੰਸ ਦੀ ਦੋਸਤ ਲੇਡੀ ਰੇਮਸੇ ਵੀ ਅੰਤਿਮ ਸੰਸਕਾਰ ''ਚ ਸ਼ਾਮਿਲ ਹੋਣਗੇ

ਡਾਊਨਿੰਗ ਸਟਰੀਟ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਆਪਣੇ ਨਿਵਾਸ ਚੇਕਰਜ਼ ਵਿੱਚ ਬੈਠ ਕੇ ਟੀਵੀ ''ਤੇ ਅੰਤਿਮ ਸੰਸਕਾਰ ਦੇਖਣਗੇ।

ਇਸ ਵਿਚਕਾਰ ਹੀਥਰੋ ਏਅਰਪੋਰਟ ਨੇ ਕਿਹਾ ਹੈ ਕਿ ਬਰਤਾਨਵੀ ਸਮੇਂ ਅਨੁਸਾਰ ਤਿੰਨ ਵਜੇ ਮੌਨ ਦੇ ਸਮੇਂ ਦਾ ਸਨਮਾਨ ਕਰਨ ਲਈ ਏਅਰਪੋਰਟ ''ਤੇ ਛੇ ਮਿੰਟ ਤੱਕ ਨਾ ਕੋਈ ਜਹਾਜ਼ ਲੈਂਡ ਕਰੇਗਾ ਅਤੇ ਨਾ ਹੀ ਉਡਾਣ ਭਰੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''19837330-9be8-46a6-a2b7-beceecadff3f'',''assetType'': ''STY'',''pageCounter'': ''punjabi.international.story.56784595.page'',''title'': ''ਪ੍ਰਿੰਸ ਫਿਲਿਪ ਦਾ ਅੰਤਿਮ ਸੰਸਕਾਰ ਅੱਜ, ਸਿਰਫ਼ 30 ਲੋਕ ਹੋਣਗੇ ਸ਼ਾਮਲ'',''published'': ''2021-04-17T10:28:48Z'',''updated'': ''2021-04-17T10:28:48Z''});s_bbcws(''track'',''pageView'');