ਦੀਪ ਸਿੱਧੂ ਨੂੰ 26 ਜਨਵਰੀ ਮੌਕੇ ਹੋਈ ਹਿੰਸਾ ਦੇ ਮਾਮਲੇ ਵਿੱਚ ਮਿਲੀ ਜ਼ਮਾਨਤ - ਅਹਿਮ ਖ਼ਬਰਾਂ

04/17/2021 11:35:36 AM

26 ਜਨਵਰੀ ਮੌਕੇ ਲਾਲ ਕਿਲੇ ''ਤੇ ਵਾਪਰੀ ਘਟਨਾ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਦੀਪ ਸਿੱਧੂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।

26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲਾ ਕਿਲੇ ''ਤੇ ਕੇਸਰੀ ਝੰਡਾ ਲਹਿਰਾਉਣ ਤੇ ਤਿਰੰਗੇ ਨੂੰ ਹੇਠਾਂ ਕੀਤੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ ਦੀਪ ਸਿੱਧੂ ਨੂੰ ਗਿਰਫ਼ਤਾਰ ਕੀਤਾ ਸੀ।

ਕੋਰੋਨਾ ਨੂੰ ਲੈ ਕੇ ਚਿੰਤਾ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕੁੰਭ ਵਿੱਚ ਜਾ ਰਹੇ ਸੰਤਾਂ ਨੂੰ ਕੀਤੀ ਅਪੀਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਸਮਾਜ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਫੈਲਣ ਦੇ ਮੱਦੇਨਜ਼ਰ ਕੁੰਭ ਮੇਲੇ ਨੂੰ ਹੁਣ ਸੰਕੇਤਕ ਹੀ ਰੱਖਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਗੱਲ ਕੀਤੀ ਹੈ।

https://twitter.com/narendramodi/status/1383259123777609731?s=20

ਉਨ੍ਹਾਂ ਨੇ ਲਿਖਿਆ ਹੈ ਕਿ "ਮੈਂ ਅੱਜ ਜੁਨਾ ਅਖਾੜਾ ਦੇ ਪੀਠਾਧੀਸ਼ਵਰ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਨਾਲ ਫੋਨ ਉੱਤੇ ਗੱਲ ਕੀਤੀ। ਮੈਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਦੋ ਸ਼ਾਹੀ ਸਨਾਨ ਹੋ ਗਏ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਦੇ ਸੰਕਟ ਕਾਰਨ ਸੰਕੇਤਕ ਰੱਖਿਆ ਜਾਣਾ ਚਾਹੀਦਾ ਹੈ। ਇਹ ਇਸ ਸੰਕਟ ਦੇ ਵਿਰੁੱਧ ਲੜਾਈ ਨੂੰ ਤਾਕਤ ਦੇਵੇਗਾ।"

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਮਰੀਜ਼ਾਂ ਨੂੰ ਬਲੈਕ ਵਿੱਚ ਦਵਾਈਆਂ ਕਿਵੇਂ ਤੇ ਕਿੰਨੇ ਦੀਆਂ ਮਿਲ ਰਹੀਆਂ ਹਨ
  • ਕਿਸਾਨਾਂ ਨੇ ਅੰਦੋਲਨ ਵਾਲੀ ਥਾਂ ''ਤੇ ਹੀ ਕੋਰੋਨਾ ਵੈਕਸੀਨ ਲਵਾਉਣ ਦੀ ਮੰਗ ਕੀਤੀ
  • ਪੰਜਾਬ ''ਚ ਆੜ੍ਹਤੀਆਂ ਦੀ ਥਾਂ ਕਿਸਾਨਾਂ ਦੇ ਖਾਤੇ ''ਚ ਸਿੱਧੇ ਪੈਸੇ ਪਾਉਣ ਦਾ ਮਾਮਲਾ ਸਮਝੋ

ਪੀਐਮ ਮੋਦੀ ਨੇ ਪ੍ਰਸ਼ਾਸਨ ਨੂੰ ਦਿੱਤੇ ਸਹਿਯੋਗ ਲਈ ਸੰਤ ਸਮਾਜ ਦਾ ਧੰਨਵਾਦ ਕੀਤਾ ਹੈ।ਸਵਾਮੀ ਅਵਧੇਸ਼ਾਨੰਦ ਗਿਰੀ ਨੇ ਵੀ ਟਵਿੱਟਰ ''ਤੇ ਪ੍ਰਧਾਨ ਮੰਤਰੀ ਮੋਦੀ ਦੇ ਟਵੀਟ ਦਾ ਜਵਾਬ ਦਿੱਤਾ ਹੈ।

https://twitter.com/AvdheshanandG/status/1383261981872836611?s=20

ਉਨ੍ਹਾਂ ਲਿਖਿਆ, "ਅਸੀਂ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ਦਾ ਸਨਮਾਨ ਕਰਦੇ ਹਾਂ। ਜ਼ਿੰਦਗੀ ਦੀ ਰੱਖਿਆ ਕਰਨਾ ਇੱਕ ਬਹੁਤ ਵੱਡਾ ਪੁੰਣ ਹੈ। ਮੇਰੀ ਧਰਮ ਦਾ ਪਾਲਣ ਕਰਨ ਵਾਲੀ ਜਨਤਾ ਨੂੰ ਅਪੀਲ ਹੈ ਕਿ ਉਹ ਕੋਵਿਡ ਦੇ ਹਾਲਾਤਾਂ ਨੂੰ ਵੇਖਦਿਆਂ ਭਾਰੀ ਗਿਣਤੀ ਵਿਚ ਨਾ ਨਹਾਉਣ ਅਤੇ ਨਿਯਮਾਂ ਦੀ ਪਾਲਣਾ ਕਰਨ। "ਪਿਛਲੇ ਇੱਕ ਹਫਤੇ ਤੋਂ, ਕੁੰਭ ਵਿੱਚ ਇਕੱਠੇ ਹੋਏ ਲੱਖਾਂ ਲੋਕਾਂ ਬਾਰੇ ਬਹੁਤ ਚਰਚਾ ਹੋ ਰਹੀ ਹੈ। ਬਹੁਤ ਸਾਰੇ ਲੋਕ ਇਸ ਗੱਲ ਦੀ ਅਲੋਚਨਾ ਕਰ ਰਹੇ ਹਨ ਕਿ ਮਹਾਂਮਾਰੀ ਦੀ ਇਸ ਸਥਿਤੀ ਵਿੱਚ, ਅਜਿਹੀ ਭੀੜ ਇਕੱਠੀ ਕਰਨਾ ਬਹੁਤ ਘਾਤਕ ਸਿੱਧ ਹੋ ਸਕਦਾ ਹੈ।ਹਰਿਦੁਆਰ ਦੇ ਮੁੱਖ ਮੈਡੀਕਲ ਅਫਸਰ ਡਾ. ਐਸ ਕੇ ਝਾਅ ਅਨੁਸਾਰ, 10-14 ਅਪ੍ਰੈਲ ਦਰਮਿਆਨ, ਕੁੰਭ ਮੇਲੇ ਵਿੱਚ 1,664 ਕੋਵਿਡ ਪੌਜ਼ੀਟਿਵ ਕੇਸ ਪਾਏ ਗਏ, ਜਿਨ੍ਹਾਂ ਵਿੱਚੋਂ 35 ਸਾਧੂ ਹਨ।ਡਾ. ਝਾ ਦੇ ਅਨੁਸਾਰ, ਮੇਲੇ ਵਿੱਚ ਕੇਸਾਂ ਦੀ ਪੌਜ਼ੀਟੀਵਿਟੀ ਦੀ ਦਰ 0.29 ਪ੍ਰਤੀਸ਼ਤ ਹੈ।

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ ''ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ
  • ਪੰਜਾਬ ਵਿੱਚ ਕੋਰਨਾਵਾਇਰਸ ਦੇ ਵਿਗੜ ਰਹੇ ਹਾਲਾਤ ਅਤੇ ਵੈਕਸੀਨ ਤੋਂ ਕੀ ਹਨ ਉਮੀਦਾਂ

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

Reuters

ਕੈਨੇਡਾ ''ਚ ਮੁੜ ਵਧੇ ਕੋਰੋਨਾਵਾਇਰਸ ਦੇ ਕੇਸ, ਵਧੀਆਂ ਚਿੰਤਾਵਾਂ

ਕੈਨੇਡਾ ''ਚ ਮੁੜ ਤੋਂ ਵੱਡੀ ਗਿਣਤੀ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵੱਧ ਗਏ ਹਨ ਅਤੇ ਇਹ ਅੰਕੜੇ ਆਪਣੇ ਪੁਰਾਣੇ ਸਿਖ਼ਰ ਤੋਂ ਬਹੁਤ ਜ਼ਿਆਦਾ ਵੱਧ ਗਏ ਹਨ।

ਮਾਹਰਾਂ ਦੇ ਪੈਨਲ ਦਾ ਕਹਿਣਾ ਹੈ ਕਿ ਓੰਟਾਰਿਓ ਵਿੱਚ 600 ਗੁਣਾ ਕੇਸ ਵੱਧ ਗਏ ਹਨ।

ਇੰਨਾਂ ਅੰਕੜਿਆਂ ਕਰਕੇ ਮਾਹਰਾਂ ਅਤੇ ਸਰਕਾਰਾਂ ਦੀ ਚਿੰਤਾ ਵੱਧ ਗਈ ਹੈ।

ਪਿਛਲੇ ਹਫ਼ਤੇ ਕੈਨੇਡਾ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਦਰ ਅਮਰੀਕਾ ਤੋਂ ਵੀ ਵੱਧ ਗਈ ਹੈ।

ਕੈਨੇਡਾ ਵਿੱਚ ਹੁਣ ਤੱਕ 22 ਫ਼ੀਸਦ ਲੋਕ ਵੈਕਸੀਨ ਦੀ ਡੋਜ਼ ਲਗਵਾ ਚੁੱਕੇ ਹਨ।

ਇਹ ਵੀ ਪੜ੍ਹੋ:

  • ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ

https://www.youtube.com/watch?v=FN0CDdFruiE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''83c671c0-2c38-49f4-9206-4cad88d884a7'',''assetType'': ''STY'',''pageCounter'': ''punjabi.india.story.56783171.page'',''title'': ''ਦੀਪ ਸਿੱਧੂ ਨੂੰ 26 ਜਨਵਰੀ ਮੌਕੇ ਹੋਈ ਹਿੰਸਾ ਦੇ ਮਾਮਲੇ ਵਿੱਚ ਮਿਲੀ ਜ਼ਮਾਨਤ - ਅਹਿਮ ਖ਼ਬਰਾਂ'',''published'': ''2021-04-17T06:01:16Z'',''updated'': ''2021-04-17T06:04:54Z''});s_bbcws(''track'',''pageView'');