ਪੰਜਾਬ ''''ਚ ਆੜ੍ਹਤੀਆਂ ਦੀ ਥਾਂ ਕਿਸਾਨਾਂ ਦੇ ਖਾਤੇ ''''ਚ ਸਿੱਧੇ ਪੈਸੇ ਪਾਉਣ ਦਾ ਮਾਮਲਾ ਸਮਝੋ- 5 ਅਹਿਮ ਖਬਰਾਂ

04/17/2021 7:50:37 AM

Getty Images

ਕੇਂਦਰ ਸਰਕਾਰ ਦੇ ਹੁਕਮਾਂ ਉੱਤੇ ਇਸ ਵਾਰ ਪੰਜਾਬ ਸਰਕਾਰ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਸਿੱਧੀ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਕਰ ਰਹੀ ਹੈ।

ਅਜਿਹਾ ਪਹਿਲੀ ਵਾਰ ਹੋ ਰਿਹਾ ਹੈ। ਕਿਸਾਨਾਂ ਵਿੱਚ ਇਸ ਬਾਰੇ ਕੁਝ ਖ਼ਦਸ਼ੇ ਵੀ ਹਨ ਅਤੇ ਦੂਜੇ ਪਾਸੇ ਆੜ੍ਹਤੀਏ ਸਰਕਾਰ ਦੇ ਇਸ ਫ਼ੈਸਲੇ ਨਾਲ ਨਾਰਾਜ਼ ਵੀ ਹਨ।

''ਅਨਾਜ ਖ਼ਰੀਦ'' ਪੋਰਟਲ ਦੇ ਜਰੀਏ ਕਣਕ ਦੀ ਕੀਤੀ ਜਾ ਰਹੀ ਖ਼ਰੀਦ ਵਿੱਚ ਕਿਸਾਨਾਂ ਨੂੰ ਕਿਵੇਂ ਸਿੱਧੀ ਅਦਾਇਗੀ ਹੋ ਰਹੀ ਹੈ ਅਤੇ ਨਵੇਂ ਸਿਸਟਮ ਵਿੱਚ ਆੜ੍ਹਤੀਆਂ ਦੀ ਕੀ ਹੈ ਭੂਮਿਕਾ ਆਓ ਜਾਣਦੇ ਇਸ ਵੀਡੀਓ ਦੇ ਜਰੀਏ।

ਇਹ ਵੀ ਪੜ੍ਹੋ

  • ''ਮੈਂ ਸਭ ਰੱਬ ''ਤੇ ਛੱਡ ਦਿੱਤਾ ਸੀ'' ਹਰਿਦੁਆਰ ਤੋਂ ਅੱਖੀਂ ਡਿੱਠਾ ਹਾਲ
  • ਯੂਕੇ ਵਿੱਚ ਕੁਝ ਲੋਕ ਰਾਜਸ਼ਾਹੀ ਉੱਤੇ ਸਵਾਲ ਕਿਉਂ ਖੜ੍ਹੇ ਕਰਦੇ ਹਨ
  • ਉਹ ਮਿਜ਼ਾਇਲ ਜਿਸ ਨੇ ਅਫ਼ਗਾਨਿਸਤਾਨ-ਰੂਸ ਜੰਗ ਦੀ ਤਸਵੀਰ ਬਦਲ ਦਿੱਤੀ

ਵੀਡੀਓ ਵੇਖਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਕੋਰੋਨਾਵਾਇਰਸ ਤੇ ਕੁੰਭ: ਹਰਿਦੁਆਰ ਤੋਂ ਅੱਖੀਂ ਡਿੱਠਾ ਹਾਲ

Getty Images
''''ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਸੀ। ਸ਼ਾਮ ਦੀ ਆਰਤੀ ਦੇ ਵੇਲੇ ਬੰਦਾ ਬੰਦੇ ਦੇ ਨਾਲ ਚਿਪਕ ਕੇ ਬੈਠਾ ਸੀ''''

ਮੁੰਬਈ ਦੇ ਕਹਿਣ ਵਾਲੇ 34 ਸਾਲਾ ਕਾਰੋਬਾਰੀ ਅਤੇ ਫ਼ੋਟੋਗ੍ਰਾਫ਼ਰ ਉੱਜਵਲ ਪੁਰੀ 9 ਮਾਰਚ ਦੀ ਸਵੇਰ ਜਦੋਂ ਹਰਿਦੁਆਰ ਪਹੁੰਚੇ ਤਾਂ ਮਾਸਕ ਤੋਂ ਇਲਾਵਾ ਉਨ੍ਹਾਂ ਕੋਲ ਸੈਨੇਟਾਇਜ਼ਰ, ਵਿਟਾਮਿਨ ਦੀਆਂ ਗੋਲੀਆਂ ਵੀ ਸਨ।

ਦੇਹਰਾਦੂਨ ਦੀ ਫ਼ਲਾਈਟ ''ਚ ਬੈਠਣ ਤੋਂ ਪਹਿਲਾਂ ਉਨ੍ਹਾਂ ਨੂੰ ਲੱਗਿਆ ਸੀ ਕਿ ਹਰਿਦੁਆਰ ''ਚ ਇੰਨੀ ਸਖ਼ਤ ਸੁਰੱਖਿਆ ਹੋਵੇਗੀ ਕਿ ਕਿਤੇ ਉਨ੍ਹਾਂ ਨੂੰ ਐਂਟਰੀ ਹੀ ਨਾ ਮਿਲੇ।

ਉਨ੍ਹਾਂ ਨੇ ਆਪਣੀ ਨੈਗੇਟਿਵ ਕੋਵਿਡ ਆਰਟੀ-ਪੀਸੀਆਰ ਟੈਸਟ ਰਿਪੋਰਟ ਸਰਕਾਰ ਵੈੱਬਸਾਈਟ ਉੱਤੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ''''ਵੈੱਬਸਾਈਟ ਨਹੀਂ ਚੱਲ ਰਹੀ ਸੀ।''''

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ

  • ਕੋਰੋਨਾਵਾਇਰਸ ਦੇ ਲੱਛਣ ਕੀ ਹਨ ਤੇ ਮੈਂ ਕਿਵੇਂ ਬਚ ਸਕਦਾ ਹਾਂ
  • ਕੋਰੋਨਾ ਵੈਕਸੀਨ ਲਗਵਾਉਣ ਲਈ ਸਰਕਾਰ ਫ਼ੌਰੀ ਤੌਰ ''ਤੇ ਉਮਰ ਸੀਮਾ ਕਿਉਂ ਨਹੀਂ ਹਟਾ ਦਿੰਦੀ
  • ਪੰਜਾਬ ਵਿੱਚ ਕੋਰਨਾਵਾਇਰਸ ਦੇ ਵਿਗੜ ਰਹੇ ਹਾਲਾਤ ਅਤੇ ਵੈਕਸੀਨ ਤੋਂ ਕੀ ਹਨ ਉਮੀਦਾਂ

ਪਾਕਿਸਤਾਨ: ਸ਼ਮਸ਼ਾਨ ਘਾਟ ਨਾ ਹੋਣ ਕਾਰਨ ਕਰਨਾ ਪੈਂਦਾ 100 ਕਿਲੋਮੀਟਰ ਦਾ ਸਫ਼ਰ

BBC
ਸਰਕਾਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਭਾਈਚਾਰੇ ਲਈ ਸ਼ਮਸ਼ਾਨ ਘਾਟ ਦਾ ਬਣਨਾ ਪ੍ਰਕਿਰਿਆ ਵਿੱਚ ਹੈ

ਪੇਸ਼ਾਵਰ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਸ਼ਮਸ਼ਾਨ ਘਾਟ ਦੀ ਅਣਹੋਂਦ ਕਾਰਨ ਸੈਂਕੜੇ ਪਰਿਵਾਰਾਂ ਕੋਲ ਆਪਣੇ ਸਥਾਨਕ ਲੋਕਾਂ ਦੀ ਕਬਰਿਸਤਾਨ ਵਿੱਚ ਆਪਣੇ ਅਜ਼ੀਜ਼ਾਂ ਨੂੰ ਦਫ਼ਨਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ।

ਬਹੁਤੇ ਹਿੰਦੂ ਅਤੇ ਸਿੱਖ ਸਸਕਾਰ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਸ਼ਮਸ਼ਾਨ ਘਾਟ ਨਾ ਹੋਣ ਕਰਕੇ ਉਹ ਆਪਣੇ ਧਰਮਾਂ ਮੁਤਾਬਕ ਆਖ਼ਰੀ ਰਸਮਾਂ ਨਹੀਂ ਨਿਭਾ ਸਕਦੇ।

ਸਰਕਾਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਭਾਈਚਾਰੇ ਲਈ ਸ਼ਮਸ਼ਾਨ ਘਾਟ ਦਾ ਬਣਨਾ ਪ੍ਰਕਿਰਿਆ ਵਿੱਚ ਹੈ।

ਪੂਰੀ ਵੀਡੀਓ ਵੇਖਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs

ਯੂਕੇ ਵਿੱਚ ਕੁਝ ਲੋਕ ਰਾਜਸ਼ਾਹੀ ਉੱਤੇ ਸਵਾਲ ਕਿਉਂ ਖੜ੍ਹੇ ਕਰਦੇ ਹਨ

PA Media
ਪ੍ਰਿੰਸ ਫਿਲਿਪ ਅਤੇ ਮਹਾਰਾਣੀ ਐਲੀਜ਼ਾਬੈਥ

ਪ੍ਰਿੰਸ ਫ਼ਿਲਿਪ ਦੀ ਮੌਤ ਤੋਂ ਬਾਅਦ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਸ਼ਰਧਾਂਜਲੀ ਦਿੱਤੀ ਗਈ ਅਤੇ ਸ਼ਾਹੀ ਪਰਿਵਾਰ ਪ੍ਰਤੀ ਹਮਦਰਦੀ ਵੀ ਜ਼ਾਹਰ ਕੀਤੀ ਗਈ।

ਪ੍ਰਿੰਸ ਫ਼ਿਲਿਪ ਦਾ 9 ਅਪ੍ਰੈਲ, 2021 ਨੂੰ 99 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ।

ਯੂਕੇ ਦੇ ਕਈ ਲੋਕਾਂ ਨੂੰ ਇਸ ਸੋਗ ਵਿੱਚ ਡੁੱਬੇ ਪਰਿਵਾਰ ਨਾਲ ਹਮਦਰਦੀ ਹੈ ਪਰ ਉੱਥੇ ਅਜਿਹੇ ਲੋਕ ਵੀ ਹਨ ਜੋ ਯੂਕੇ ਵਿੱਚ ਰਾਜਾਸ਼ਾਹੀ ਨੂੰ ਪਸੰਦ ਨਹੀਂ ਕਰਦੇ।

ਇਹ ਬਾਰੇ ਪੁੱਛੇ ਜਾਣ ''ਤੇ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਉਹ ਸ਼ਾਹੀ ਪਰਿਵਾਰ ਦੀਆਂ ਰਵਾਇਤਾਂ ਅਤੇ ਪ੍ਰਤੀਕਵਾਦ ਨੂੰ ਹੁਣ ਵੀ ਅਹਿਮੀਅਤ ਦਿੰਦੇ ਹਨ ਅਤੇ ਉਨ੍ਹਾਂ ਨੂੰ ਇਸ ਦੇ ਜਾਣ ਦਾ ਦੁੱਖ ਹੋਵੇਗਾ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਸਟਿੰਗਰ ਮਿਜ਼ਾਇਲ: ਇਸ ਹਥਿਆਰ ਨੇ ਜਦੋਂ ਰੂਸ ਦੀ ਫ਼ੌਜ ਨੂੰ ਡਰਾ ਦਿੱਤਾ

Getty Images
ਜਦੋਂ ਸਟਰਿੰਗਰ ਮਿਜ਼ਾਇਲ ਅਫਗਾਨ ਮੁਜਾਹੀਦੀਨ ਦੇ ਹੱਥ ਵਿੱਚ ਆਈ ਤਾਂ ਅਫਗਾਨਿਸਤਾਨ-ਰੂਸ ਜੰਗ ਦੀ ਤਸਵੀਰ ਬਦਲ ਗਈ

ਗੱਫ਼ਾਰ ਨੇ ਆਪਣੀਆਂ ਤਿੰਨ ਹਮਲਾਵਰ ਟੀਮਾਂ ਨੂੰ ਇੱਕ ਦੂਜੇ ਤੋਂ ਕੁਝ ਦੂਰੀ ''ਤੇ ਤ੍ਰਿਕੋਣ ਵਿੱਚ ਰੱਖਿਆ ਸੀ। ਸਿਖਲਾਈ ਦੌਰਾਨ ਉਨ੍ਹਾਂ ਨੂੰ ਇਹ ਹੀ ਸਿਖਾਇਆ ਗਿਆ ਸੀ। ਉਹ ਲੰਬੇ ਸਮੇਂ ਤੋਂ ਘਾਤ ਲਾਈ ਉਡੀਕ ਕਰ ਰਹੇ ਸਨ।

ਕੁਝ ਹੀ ਦੇਰ ਵਿੱਚ ਜਦੋਂ ਉਨ੍ਹਾਂ ਨੇ ਕੁਝ ਰੂਸੀ ਐੱਮਆਈ-24 ਹੈਲੀਕਾਪਟਰਾਂ ਨੂੰ ਹਵਾ ਵਿੱਚ ਆਉਂਦਿਆਂ ਦੇਖਿਆ ਤਾਂ ਉਨ੍ਹਾਂ ਨੂੰ ਸਬਰ ਦਾ ਫ਼ਲ ਮਿਲ ਗਿਆ।

ਗੱਫ਼ਾਰ ਦੀ ਟੀਮ ਦੇ ਮੈਂਬਰਾਂ ਵਿੱਚੋਂ ਇੱਕ ਨੇ ਹੈਲੀਕਾਪਟਰ ''ਤੇ ਨਿਸ਼ਾਨਾ ਲਾ ਕੇ ਟ੍ਰਿਗਰ ਦਬਾ ਦਿੱਤਾ ਪਰ ਉਸ ਸਮੇਂ ਉਨ੍ਹਾਂ ਦੇ ਹੋਸ਼ ਉੱਡ ਗਏ, ਜਦੋਂ ਮਿਜ਼ਾਇਲ ਹੈਲੀਕਾਪਟਰ ਨਾਲ ਟਕਰਾਉਣ ਦੀ ਥਾਂ ਮਹਿਜ਼ 300 ਮੀਟਰ ਦੀ ਦੂਰੀ ਉੱਤੇ ਜ਼ਮੀਨ ''ਤੇ ਜਾ ਡਿੱਗੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਆਇਸ਼ਾ ਖੁਦਕੁਸ਼ੀ ਦਾ ਵੀਡੀਓ: ''''ਮੈਂ ਅੱਲ੍ਹਾ ਅੱਗੇ ਦੁਆ ਕਰਾਂਗੀ ਕਿ ਮੈਂ ਮੁੜ ਕਦੇ ਇਨਸਾਨਾਂ ਦੀ ਸ਼ਕਲ ਵੀ ਨਾ ਵੇਖਾਂ''''
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਮੋਗਾ ਵਿੱਚ ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ ਬਾਰੇ ਪੁਲਿਸ ਦਾ ਕੀ ਕਹਿਣਾ ਹੈ

https://www.youtube.com/watch?v=FN0CDdFruiE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''dc5caafd-8cc4-4c10-9ae4-ed94faff5629'',''assetType'': ''STY'',''pageCounter'': ''punjabi.india.story.56782622.page'',''title'': ''ਪੰਜਾਬ \''ਚ ਆੜ੍ਹਤੀਆਂ ਦੀ ਥਾਂ ਕਿਸਾਨਾਂ ਦੇ ਖਾਤੇ \''ਚ ਸਿੱਧੇ ਪੈਸੇ ਪਾਉਣ ਦਾ ਮਾਮਲਾ ਸਮਝੋ- 5 ਅਹਿਮ ਖਬਰਾਂ'',''published'': ''2021-04-17T02:16:57Z'',''updated'': ''2021-04-17T02:16:57Z''});s_bbcws(''track'',''pageView'');