ਕੋਰੋਨਾਵਾਇਰਸ: ਪੰਜਾਬ ਦੇ ਕਈ ਜ਼ਿਲ੍ਹਿਆਂ ''''ਚ ‘ਕੋਵੈਕਸੀਨ ਦਾ ਸਟਾਕ ਖ਼ਤਮ, ਮਰੀਜ਼ ਘਰਾਂ ਨੂੰ ਪਰਤੇ’ - ਪ੍ਰੈੱਸ ਰਿਵੀਊ

04/16/2021 9:20:36 AM

ਲੰਘੇ ਦਿਨੀਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਦੀ ਵੈਕਸੀਨ ਕੋਵੈਕਸੀਨ ਦਾ ਸਟਾਕ ਖ਼ਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਮਰੀਜ਼ਾਂ ਨੂੰ ਘਰਾਂ ਨੂੰ ਪਰਤਣਾ ਪਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਕੋਵੈਕਸੀਨ ਨਾ ਮਿਲਣ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਨ੍ਹਾਂ ਨੂੰ ਹੋਈ ਜਿਨ੍ਹਾਂ ਨੂੰ ਦੂਜੀ ਡੋਜ਼ ਦੀ ਲੋੜ ਸੀ। ਕਈ ਨਾਮੀਂ ਹਸਪਤਾਲਾਂ ਸਣੇ ਮੋਹਾਲੀ ਦੇ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਮਰੀਜ਼ਾਂ ਦਾ ਸਮਾਂ ਤੈਅ ਸੀ ਜਿਨ੍ਹਾਂ ਨੂੰ ਦੂਜੀ ਡੋਜ਼ ਮਿਲਣੀ ਸੀ ਪਰ ਕੋਵੈਕਸੀਨ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।

ਇਹ ਵੀ ਪੜ੍ਹੋ:

  • ਕੋਰੋਨਾ ਰੋਕਣ ਲਈ ਸਖ਼ਤੀ ਦਿਖਾਉਣ ’ਤੇ ਲੋਕਾਂ ਦਾ ਗੁੱਸਾ ਤਾਂ ਸਹਿ ਸਕਦੇ ਹਾਂ, ਲਾਸ਼ਾਂ ਦੇ ਢੇਰ ਨਹੀਂ ਵੇਖ ਸਕਦੇ-ਅਨਿਲ ਵਿਜ
  • ਯੂਕੇ ਵਿੱਚ ਕੁਝ ਲੋਕ ਰਾਜਸ਼ਾਹੀ ਉੱਤੇ ਸਵਾਲ ਕਿਉਂ ਖੜ੍ਹੇ ਕਰਦੇ ਹਨ
  • ਕੈਨੇਡਾ ਵੱਲੋਂ 90 ਹਜ਼ਾਰ ਲੋਕਾਂ ਨੂੰ PR ਦਾ ਐਲਾਨ, ਇਸ ਖ਼ੇਤਰ ਦੇ ਲੋਕ ਕਰਨਗੇ ਅਪਲਾਈ

ਟ੍ਰਿਬਿਊਨ ਦੇ ਸੂਤਰਾਂ ਮੁਤਾਬਕ ਕਈ ਜ਼ਿਲ੍ਹੇ ਜਿਨ੍ਹਾਂ ਕੋਲ ਅਜੇ ਵੀ ਵੈਕਸੀਨ ਮੌਜੂਦ ਹੈ, ਉੱਥੇ ਇਹ ਸਟਾਕ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ। ਬਰਨਾਲਾ ਵਿੱਚ ਮਹਿਜ਼ 4 ਹਜ਼ਾਰ ਡੋਜ਼ ਬਚੀਆਂ ਸਨ।

ਸੂਬੇ ਦੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਇੰਚਾਰਜ ਡਾ. ਬਲਵਿੰਦਰ ਕੌਰ ਨੇ ਮੰਨਿਆ ਕਿ ਉਨ੍ਹਾਂ ਕੋਲ ਕਈ ਥਾਵਾਂ ਉੱਤੇ ਵੈਕਸੀਨ ਦੀ ਕਮੀ ਹੈ ਪਰ ਉਹ ਕਹਿੰਦੇ ਹਨ, ''''ਸਾਨੂੰ ਸ਼ੁੱਕਰਵਾਰ ਨੂੰ ਵਾਧੂ ਸਟਾਕ ਮਿਲ ਜਾਵੇਗਾ।''''

ਦਿ ਟ੍ਰਿਬਿਊਨ ਮੁਤਾਬਕ ਜਲੰਧਰ ਵਿੱਚ ਮਾਰਚ ਮਹੀਨੇ ਪਹਿਲੀ ਡੋਜ਼ ਲੈਣ ਵਾਲੇ ਘੱਟੋ-ਘੱਟ 11 ਹਜ਼ਾਰ ਲੋਕਾਂ ਨੂੰ ਦੂਜੀ ਡੋਜ਼ ਲਏ ਬਿੰਨਾ ਹੀ ਮੁੜਨਾ ਪਿਆ।

ਹੁਣ ਭਾਰਤ ਲਈ ਮਹਿਲਾ ਚੀਫ਼ ਜਸਟਿਸ ਦਾ ਸਮਾਂ ਹੈ - CJI

ਭਾਰਤ ਦੇ ਚੀਫ਼ ਜਸਟਿਸ ਸ਼ਰਦ ਏ ਬੋਬਡੇ ਨੇ ਕਿਹਾ ਕਿ ਹੁਣ ਵਕਤ ਆ ਗਿਆ ਹੈ ਕਿ ਭਾਰਤ ਕੋਲ ਮਹਿਲਾ ਚੀਫ਼ ਜਸਟਿਸ ਹੋਵੇ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਇੱਕ ਵਿਸ਼ੇਸ਼ ਬੈਂਚ ਦੀ ਅਗਵਾਈ ਕਰਦਿਆਂ ਚੀਫ਼ ਜਸਟਿਸ ਬੋਬਡੇ ਨੇ ਕਿਹਾ ਕਿ ਮਹਿਲਾ ਵਕੀਲਾਂ ਵੱਲੋਂ ਹਾਈ ਕੋਰਟ ਦੀ ਜੱਜ ਬਣਨ ਤੋਂ ਇਨਕਾਰ ਕਰਨ ਪਿੱਛੇ ਪਰਿਵਾਰਕ ਜਿੰਮੇਵਾਰੀਆਂ ਦੱਸੀਆਂ ਜਾਂਦੀਆਂ ਹਨ।

Getty Images
ਬੋਬਡੇ ਮੁਤਾਬਕ ਮਹਿਲਾ ਜੱਜਾਂ ਦੀ ਪ੍ਰਤੀਨਿਧਤਾ ਸਿਰਫ਼ ਹਾਈ ਕੋਰਟਾਂ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ

ਚੀਫ਼ ਜਸਟਿਸ ਨੇ ਕਿਹਾ, ''''ਹਾਈ ਕੋਰਟਾਂ ਦੇ ਮੁੱਖ ਜੱਜਾਂ ਮੁਤਾਬਕ ਕਈ ਮਹਿਲਾ ਵਕੀਲਾਂ ਨੂੰ ਜਦੋਂ ਜੱਜ ਬਣਨ ਲਈ ਸੱਦਾ ਦਿੱਤਾ ਗਿਆ ਤਾਂ ਉਨ੍ਹਾਂ ਘਰ ਦੀਆਂ ਜ਼ਿੰਮਵਾਰੀਆਂ ਜਿਵੇਂ 12ਵੀਂ ਜਮਾਤ ''ਚ ਪੜ੍ਹਦੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜਿੰਮੇਵਾਰੀਆਂ ਦਾ ਹਵਾਲਾ ਦਿੰਦਿਆਂ ਨਾ ਕਰ ਦਿੱਤੀ ਗਈ।''''

ਦਰਅਸਲ ਅਦਾਲਤ ਵਿੱਚ ਇੱਕ ਅਰਜ਼ੀ ਉੱਤੇ ਸੁਣਵਾਲਈ ਚੱਲ ਰਹੀ ਸੀ ਜੋ ਸੁਪਰੀਮ ਕੋਰਟ ਵੂਮਨ ਲਾਇਰਜ਼ ਐਸੋਸੀਏਸ਼ਨ ਵੱਲੋਂ ਪਾਈ ਗਈ ਸੀ ਕਿ ਹੁਨਰਮੰਦ ਮਹਿਲਾ ਵਕੀਲਾਂ ਨੂੰ ਜੱਜ ਬਣਨ ਤੋਂ ਪਰੇ ਰੱਖਿਆ ਜਾਂਦਾ ਹੈ।

ਇਸ ਤੋਂ ਬਾਅਦ ਚੀਫ਼ ਜਸਟਿਸ ਬੋਬਡੇ ਨੇ ਵਕੀਲ ਸਨੇਹਾ ਕਾਲੀਤਾ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਮਹਿਲਾ ਜੱਜਾਂ ਦੀ ਪ੍ਰਤੀਨਿਧਤਾ ਸਿਰਫ਼ ਹਾਈ ਕੋਰਟਾਂ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਅੱਗੇ ਕਿਹਾ, ''''ਸਿਰਫ਼ ਹਾਈ ਕੋਰਟਾਂ ਕਿਉਂ? ਸਮਾਂ ਮਹਿਲਾ ਚੀਫ਼ ਜਸਟਿਸ ਆਫ਼ ਇੰਡੀਆ ਦਾ ਆ ਗਿਆ ਹੈ।''''

ਕੁੰਭ: ਨਿਰੰਜਨੀ ਅਖਾੜੇ ਵੱਲੋਂ ਸਮਾਪਤੀ ਦਾ ਐਲਾਨ, ਕਿਹਾ - ''ਜ਼ਿਆਦਾ ਭੀੜ ਠੀਕ ਨਹੀਂ''

ਭਾਰਤ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਦੇਖਦਿਆਂ ਹੋਇਆਂ, 13 ਅਖਾੜਿਆਂ ਵਿੱਚੋਂ ਇੱਕ ਪੰਚਾਇਤੀ ਨਿਰੰਜਨੀ ਅਖਾੜੇ ਨੇ ਫ਼ੈਸਲਾ ਲਿਆ ਹੈ ਕਿ ਕੁੰਭ ਦੀ ਸਮਾਪਤੀ 17 ਅਪ੍ਰੈਲ ਨੂੰ ਕਰ ਦਿੱਤੀ ਜਾਵੇਗੀ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਨਿਰੰਜਨੀ ਅਖਾੜਾ ਦੇ ਸਕੱਤਰ ਰਵਿੰਦਰ ਪੂਰੀ ਮਹਾਰਾਜ ਨੇ ਕਿਹਾ, ''''ਹਰਿਦੁਆਰ ਵਿੱਚ ਮਹਾਂਮਾਰੀ ਦੀ ਸਥਿਤੀ ਨੂੰ ਦੇਖਿਦਿਆਂ, ਅਸੀਂ ਫ਼ੈਸਲਾ ਲਿਆ ਹੈ ਕਿ ਕੁੰਭ ਦੀ ਸਮਾਪਤੀ 17 ਅਪ੍ਰੈਲ ਨੂੰ ਹੋਵੇਗੀ।''''

ਉਨ੍ਹਾਂ ਅੱਗੇ ਕਿਹਾ, ''''27 ਅਪ੍ਰੈਲ ਨੂੰ ਸ਼ਾਹੀ ਸਨਾਨ ਬਾਰੇ ਅਸੀਂ ਅਗਲਾ ਕਦਮ ਅਖਾੜਾ ਪ੍ਰੀਸ਼ਦ ਦੇ ਫ਼ੈਸਲੇ ਦੇ ਹਿਸਾਬ ਨਾਲ ਲਵਾਂਗੇ। ਸਾਡੇ ਅਖਾੜੇ ਵੱਲੋਂ ਕੁਝ ਸਾਧੂ ਚੌਥੇ ਸ਼ਾਹੀ ਸਨਾਨ ''ਚ ਸ਼ਿਰਕਤ ਕਰਨਗੇ।''''

ਦੂਜੇ ਪਾਸੇ ਆਚਾਰਿਆ ਮਹਾਂਮੰਡਲੇਸ਼ਵਰ ਕੈਲਾਸ਼ ਗਿਰੀ ਨੇ ਕਿਹਾ, ''''ਜ਼ਿਆਦਾ ਭੀੜ ਵਾਲਾ ਹਰਿਦੁਆਰ ਮੌਜੂਦਾ ਹਾਲਾਤ ਦੇ ਹਿਸਾਬ ਨਾਲ ਠੀਕ ਨਹੀਂ ਹੈ। ਸਾਡਾ ਸਟਾਫ਼ ਅਤੇ ਕਈ ਸਾਧੂ ਬਿਮਾਰ ਹੋਏ ਹਨ।''''

ਇਹ ਵੀ ਪੜ੍ਹੋ:

  • ''ਅਰਸ਼ਦੀਪ ਨੂੰ ਕੈਨੇਡਾ ਭੇਜਣਾ ਸਾਡਾ ਸੁਪਨਾ ਸੀ, ਪਰ ਹੁਣ ਇਹ ਸੁਪਨਾ ਭਾਰਤ ਹੈ''
  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ

https://www.youtube.com/watch?v=72ds49ffVcQ&t=14s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5b8eec03-4956-416c-9e28-6f980ccb3031'',''assetType'': ''STY'',''pageCounter'': ''punjabi.india.story.56768789.page'',''title'': ''ਕੋਰੋਨਾਵਾਇਰਸ: ਪੰਜਾਬ ਦੇ ਕਈ ਜ਼ਿਲ੍ਹਿਆਂ \''ਚ ‘ਕੋਵੈਕਸੀਨ ਦਾ ਸਟਾਕ ਖ਼ਤਮ, ਮਰੀਜ਼ ਘਰਾਂ ਨੂੰ ਪਰਤੇ’ - ਪ੍ਰੈੱਸ ਰਿਵੀਊ'',''published'': ''2021-04-16T03:36:27Z'',''updated'': ''2021-04-16T03:36:27Z''});s_bbcws(''track'',''pageView'');