ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀ SIT ਰਿਪੋਰਟ ਨੇ ਪਾਏ ਕਾਂਗਰਸ ''''ਚ ਪੇਚੇ - ਪ੍ਰੈੱਸ ਰਿਵੀਊ

04/15/2021 8:35:35 AM

ਹਾਈ ਕੋਰਟ ਵੱਲੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਬਾਰੇ ਸਪੈਸ਼ਲ ਇਨਵੈਸਟੀਗੇਸ਼ਨ ਰਿਪੋਰਟ (SIT) ਰਿਪੋਰਟ ਨੂੰ ਰੱਦ ਕਰਨ ਤੋਂ ਬਾਅਦ SIT ਮੁਖੀ ਤੇ ਪੰਜਾਬ ਪੁਲਿਸ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਬਾਬਤ ਆਪਣਾ ਅਸਤੀਫ਼ਾ ਪੇਸ਼ ਕੀਤਾ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਮੁੱਦੇ ਉੱਤੇ ਕਾਂਗਰਸ ਪਾਰਟੀ ਦੇ ਅੰਦਰ ਹੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਵਿਰੋਧੀ ਹੀ ਨਹੀਂ ਸਗੋਂ ਕਾਂਗਰਸ ਪਾਰਟੀ ਦੇ ਹੀ ਲੀਡਰਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਇਹ ਵੀ ਪੜ੍ਹੋ:

  • ਕੁੰਵਰ ਵਿਜੇ ਪ੍ਰਤਾਪ ਦਾ ਕੀ ਹੈ ਪਿਛੋਕੜ ਤੇ ਉਹ ਕਿਹੜੇ-ਕਿਹੜੇ ਕੇਸਾਂ ਦੀ ਜਾਂਚ ਕਾਰਨ ਚਰਚਾ ''ਚ ਰਹੇ ਹਨ
  • ਅੰਬੇਡਕਰ ਦੇ ਸੁਫ਼ਨਿਆਂ ਦਾ ਲੋਕਤੰਤਰ ਮੋਦੀ ਦੇ ਕਾਰਜਕਾਲ ਵਿੱਚ ਕਿਹੋ ਜਿਹਾ ਹੈ
  • ''ਡਿਊਕ ਆਫ਼ ਐਡਿਨਬਰਾ ਐਵਾਰਡ ਨੇ ਮੈਨੂੰ ਜੇਲ੍ਹ ਜਾਣ ਤੋਂ ਬਚਾਇਆ''

ਖ਼ਬਰ ਮੁਤਾਬਕ ਕੈਪਟਨ ਨਾ ਸਿਰਫ਼ ਕੁੰਵਰ ਵਿਜੇ ਪ੍ਰਤਾਪ ਦੀ ਪਿੱਠ ਥਾਪੜੀ ਹੈ ਸਗੋਂ ਉਨ੍ਹਾਂ ਦਾ ਅਸਤੀਫ਼ਾ ਵੀ ਨਾਮਨਜ਼ੂਰ ਕੀਤਾ ਹੈ।

ਐੱਸਆਈਟੀ ਮੁਖੀ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫ਼ਾ ਨਾਮਨਜ਼ੂਰ ਹੋਣ ਤੋਂ ਕੁਝ ਸਮੇਂ ਬਾਅਦ ਹੀ ਫੇਸਬੁੱਕ ਉੱਤੇ ਆਪਣੀ ਰਿਪੋਰਟ ''ਤੇ ਅਟਲ ਰਹਿਣ ਦੀ ਗੱਲ ਆਖੀ।

ਬਰਗਾੜੀ ਬੇਅਦਬੀ ਮਾਮਲਾ ਅਤੇ ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਸੂਬੇ ਵਿੱਚ 2015 ਤੋਂ ਭਾਵਨਾਤਮਕ ਮੁੱਦਾ ਰਿਹਾ ਹੈ। ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਕੀਤਾ ਸੀ।

''ਕਿਸਾਨਾਂ ਨਾਲ ਗੱਲਬਾਤ ਕਰਨ ਦੇ ਸਰਕਾਰ ਦੇ ਵਾਅਦੇ ਝੂਠੇ''

ਮੁਜ਼ਾਹਰਾ ਕਰ ਰਹੇ ਕਿਸਾਨਾਂ ਮੁਤਾਬਕ ਸਰਕਾਰ ਨੇ ਜਥੇਬੰਦੀਆਂ ਨੂੰ ਗੱਲਬਾਤ ਲਈ ਨਹੀਂ ਸੱਦਿਆ।

ਦਿ ਹਿੰਦੂ ਦੀ ਰਿਪੋਰਟ ਮੁਤਾਬਕ ਸਿੰਘੂ ਬਾਰਡਰ ਉੱਤੇ ਮੌਜੂਦ ਮੁਜ਼ਾਹਰਾਕਾਰੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਬਿਆਨ ਕਿ ਗੱਲਬਾਤ ਮੁੜ ਸ਼ੁਰੂ ਹੋਈ ਹੈ, ਇਹ ''''ਝੂਠੇ ਵਾਅਦੇ'''' ਹਨ ਅਤੇ ਯਕੀਨ ਦਵਾਉਣ ਦੇ ਬਾਵਜੂਦ ਵੀ ਸਰਕਾਰ ਨੇ ਜਥੇਬੰਦੀਆਂ ਨੂੰ ਗੱਲਬਾਤ ਲਈ ਨਹੀਂ ਸੱਦਿਆ ਹੈ।

Getty Images
''''ਇਹ ਬਿਆਨ ਕਿ ਉਹ ਸੰਵਾਦ ਲਈ ਰਾਜ਼ੀ ਹਨ, ਮਹਿਜ਼ ਖ਼ਾਲ੍ਹੀ ਵਾਅਦੇ ਹਨ''''

ਕਈ ਕਿਸਾਨ ਜੋ ਲਗਭਗ ਪੰਜ ਮਹੀਨਿਆਂ ਤੋਂ ਬਾਰਡਰ ਉੱਤੇ ਬੈਠੇ ਹਨ, ਉਹ ਕਹਿੰਦੇ ਹਨ ਕਿ ਕੇਂਦਰੀ ਮੰਤਰੀਆਂ ਦੇ ਨਾਲ 11 ਮੀਟਿੰਗਾਂ ਹੋਈਆਂ ਪਰ ਉਹ ਕਿਸਾਨਾਂ ਨੂੰ ਇਹ ਦੱਸਣ ਵਿੱਚ ਅਸਫ਼ਲ ਰਹੇ ਕਿ ਤਿੰਨ ਕਾਨੂੰਨ ਉਨ੍ਹਾਂ ਲਈ ਲਾਹੇਵੰਦ ਕਿਵੇਂ ਹਨ।

ਦਿ ਹਿੰਦੂ ਨਾਲ ਗੱਲ ਕਰਦਿਆਂ ਮੋਗਾ ਦੇ ਕਿਸਾਨ ਗੁਰਮੀਤ ਸਿੰਘ ਨੇ ਆਖਿਆ, "ਸਾਡੀ ਬੜੀ ਸਾਫ਼ ਮੰਗ ਰਹੀ ਹੈ ਕਿ ਤਿੰਨੇ ਕਾਨੂੰਨ ਰੱਦ ਕੀਤੇ ਜਾਣ। ਸਰਕਾਰ ਨੇ 11 ਮੀਟਿੰਗਾਂ ਕੀਤੀਆਂ ਤੇ ਫ਼ਿਰ ਵੀ ਉਹ ਸਾਨੂੰ ਇਹ ਦੱਸਣ ਵਿੱਚ ਕਾਮਯਾਬ ਨਹੀਂ ਹੋਏ ਕਿ ਇਹ ਕਾਨੂੰਨ ਸਾਡੇ ਲਈ ਲਾਭਕਾਰੀ ਕਿਵੇਂ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਉਂ ਮੰਨੀਏ। ਇਹ ਬਿਆਨ ਕਿ ਉਹ ਸੰਵਾਦ ਲਈ ਰਾਜ਼ੀ ਹਨ, ਮਹਿਜ਼ ਖ਼ਾਲ੍ਹੀ ਵਾਅਦੇ ਹਨ।"

ਕੋਰੋਨਾ ਦੇ ਟੀਕੇ ਲਗਾਉਣ ਦੇ ਮਾਮਲੇ ''ਚ ਪੰਜਾਬ ਰੋਜ਼ਾਨਾ ਟੀਚਾ ਵੀ ਪੂਰਾ ਨਾ ਕਰ ਸਕਿਆ

ਚਾਰ ਦਿਨਾਂ ਦੇ ਟੀਕਾ ਉਤਸਵ ਵਿੱਚ ਪੰਜਾਬ ਆਪਣਾ ਟੀਚਾ ਕਿਸੇ ਇੱਕ ਦਿਨ ਵੀ ਪੂਰਾ ਨਹੀਂ ਕਰ ਸਕਿਆ।

ਦਿ ਇੰਡਿਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨੇ ਗਏ ਚਾਰ ਦਿਨਾਂ ਦੇ ਟੀਕਾ ਉਤਸਵ (11 ਤੋਂ 14 ਅਪ੍ਰੈਲ) ਦੀ ਸਮਾਪਤੀ ਬੁੱਧਵਾਰ 14 ਅਪ੍ਰੈਲ ਨੂੰ ਹੋ ਗਈ।

ਅੰਕੜੇ ਦੱਸਦੇ ਹਨ ਕਿ ਪੰਜਾਬ ਆਪਣੇ ਰੋਜ਼ਾਨਾ ਦੇ 2 ਲੱਖ ਟੀਕੇ ਲਗਾਉਣ ਦੇ ਟੀਚੇ ਨੂੰ ਕਿਸੇ ਇੱਕ ਦਿਨ ਵੀ ਮੁਕੰਮਲ ਨਹੀਂ ਕਰ ਸਕਿਆ।

ਖ਼ਬਰ ਮੁਤਾਬਕ ਚਾਰ ਦਿਨਾਂ ਦੇ ਇਸ ਉਤਸਵ ਦੌਰਾਨ ਰੋਜ਼ਾਨਾ ਦੇ ਅੰਕੜੇ ਇੱਕ ਲੱਖ ਵੈਕਸੀਨੇਸ਼ਨ ਨੂੰ ਵੀ ਪਾਰ ਨਹੀਂ ਕਰ ਸਕੇ।

7 ਅਪ੍ਰੈਲ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਰੋਜ਼ਾਨਾ 2 ਲੱਖ ਵੈਕਸੀਨ ਡੋਜ਼ ਦਾ ਐਲਾਨ ਕੀਤਾ ਸੀ।

ਇਸ ਤੋਂ ਬਾਅਦ 10 ਅਪ੍ਰੈਲ ਨੂੰ ਕੈਪਟਨ ਨੇ ਕੇਂਦਰ ਸਰਕਾਰ ਨੂੰ ਜ਼ਿਆਦਾ ਕੋਰੋਨਾ ਵੈਕਸੀਨ ਦੀ ਸਪਲਾਈ ਕਰਨ ਨੂੰ ਕਿਹਾ ਸੀ। ਇਸ ਪਿੱਛੇ ਦਾਅਵਾ ਇਹ ਸੀ ਕਿ ਸੂਬੇ ਵਿੱਚ ਸਿਰਫ਼ ਪੰਜ ਦਿਨਾਂ ਦੀ ਵੈਕਸੀਨ ਹੀ ਬਚੀ ਹੈ। ਮੁੱਖ ਮੰਤਰੀ ਦੀ ਗੁਜ਼ਾਰਿਸ਼ ਤੋਂ ਬਾਅਦ ਸੂਬੇ ਨੂੰ 4 ਲੱਖ ਵਾਧੂ ਕੋਰੋਨਾ ਵੈਕਸੀਨ ਮਿਲੀ ਸੀ।

11 ਅਪ੍ਰੈਲ ਨੂੰ ਟੀਕਾ ਉਤਸਵ ਦੇ ਪਹਿਲੇ ਦਿਨ ਪੰਜਾਬ ਮਹਿਜ਼ 69,129 ਵੈਕਸੀਨ ਦੀ ਡੋਜ਼ ਲਗਾ ਸਕਿਆ। 12 ਅਪ੍ਰੈਲ ਨੂੰ ਅੰਕੜਾ 94,719 ਅਤੇ 13 ਅਪ੍ਰੈਲ ਨੂੰ 64,961 ਰਿਹਾ। ਇਸੇ ਤਰ੍ਹਾਂ ਟੀਕਾ ਉਤਸਵ ਦੇ ਆਖਰੀ ਦਿਨ ਇਹ ਅੰਕੜਾ 75,137 ਰਿਹਾ।

ਇਹ ਵੀ ਪੜ੍ਹੋ:

  • ਇਨ੍ਹਾਂ ਆਲੀਸ਼ਾਨ ਹਵੇਲੀਆਂ ਤੇ ਮਹਿਲਾਂ ਨੂੰ ਖਰੀਦਣ ਤੋਂ ਲੋਕ ਇਸ ਲਈ ਡਰਦੇ ਹਨ
  • ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲੇ ਦਾ ਔਰਤ ਨੇ ਕਥਿਤ ਤੌਰ ''ਤੇ ਗੁਪਤ ਅੰਗ ਵੱਢਿਆ
  • ''ਹਾਏ ਰੱਬਾ ਕੀ ਕਰਾਂ, ਮੈਂ ਧੀਆਂ ਨੂੰ ਡੋਲੀ ''ਚ ਤੋਰਨਾ ਸੀ ਪਰ ਅੱਜ ਉਨ੍ਹਾਂ ਦੇ ਸਿਵੇ ਲਟਾ-ਲਟ ਮੱਚ ਗਏ''

https://www.youtube.com/watch?v=xRGkMY1FbXM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''abe2a906-11f3-4708-adfb-db4faadbaf5d'',''assetType'': ''STY'',''pageCounter'': ''punjabi.india.story.56755329.page'',''title'': ''ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਬਾਰੀ ਦੀ SIT ਰਿਪੋਰਟ ਨੇ ਪਾਏ ਕਾਂਗਰਸ \''ਚ ਪੇਚੇ - ਪ੍ਰੈੱਸ ਰਿਵੀਊ'',''published'': ''2021-04-15T02:53:34Z'',''updated'': ''2021-04-15T02:53:34Z''});s_bbcws(''track'',''pageView'');