BBC ISWOTY: ਕੋਨੇਰੂ ਹੰਪੀ ਨੂੰ ਮਿਲਿਆ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਖ਼ਿਤਾਬ

03/08/2021 9:19:56 PM

BBC
ਕੋਨੇਰੂ ਹੰਪੀ ਨੂੰ ''ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ'' ਦਾ ਖ਼ਿਤਾਬ ਮਿਲਿਆ ਹੈ

ਭਾਰਤ ਦੀ ਸ਼ਤਰੰਜ ਖਿਡਾਰਨ ਕੋਨੇਰੂ ਹੰਪੀ ਨੂੰ ਖੇਡ ਪ੍ਰੇਮੀਆਂ ਵੋਟਿੰਗ ਤੋਂ ਬਾਅਦ ''ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ'' ਐਵਾਰਡ ਦੇ ਦੂਜੇ ਐਡੀਸ਼ਨ ਲਈ ਜੇਤੂ ਐਲਾਨਿਆ ਗਿਆ ਹੈ।

ਵਰਲਡ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦੀ ਮੌਜੂਦਾ ਚੈਂਪੀਅਨ ਅਤੇ 2020 ਕੈਰਨਜ਼ ਕੱਪ ਜੇਤੂ ਕੋਨੇਰੂ ਹੰਪੀ ਨੇ ਪੁਰਸਕਾਰ ਜਿੱਤਣ ਤੋਂ ਬਾਅਦ ਆਪਣੀ ਪਹਿਲੀ ਟਿੱਪਣੀ ਵਿੱਚ ਕਿਹਾ, ''''ਇਹ ਪੁਰਸਕਾਰ ਨਾ ਸਿਰਫ਼ ਮੇਰੇ ਲਈ, ਬਲਕਿ ਪੂਰੇ ਸ਼ਤਰੰਜ ਭਾਈਚਾਰੇ ਲਈ ਬੇਸ਼-ਕੀਮਤੀ ਹੈ।”

“ਇੰਡੋਰ ਗੇਮ ਹੋਣ ਕਾਰਨ ਸ਼ਤਰੰਜ ਨੂੰ ਭਾਰਤ ਵਿੱਚ ਕ੍ਰਿਕਟ ਵਰਗਾ ਸਥਾਨ ਨਹੀਂ ਮਿਲਿਆ, ਪਰ ਮੈਨੂੰ ਉਮੀਦ ਹੈ ਕਿ ਇਸ ਪੁਰਸਕਾਰ ਨਾਲ ਇਹ ਖੇਡ ਲੋਕਾਂ ਦਾ ਧਿਆਨ ਖਿੱਚੇਗੀ।"

ਭਾਰਤ ਦੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚ ਪੈਦਾ ਹੋਈ ਕੋਨੇਰੂ ਦੀ ਪਛਾਣ ਛੋਟੀ ਉਮਰ ਵਿੱਚ ਹੀ ਉਸ ਦੇ ਪਿਤਾ ਵੱਲੋਂ ਇੱਕ ਸ਼ਤਰੰਜ ਦੇ ਅਜੂਬੇ ਵਜੋਂ ਕਰਵਾਈ ਗਈ ਸੀ। ਉਸ ਨੇ 2002 ਵਿੱਚ 15 ਸਾਲ ਤੋਂ ਘੱਟ ਉਮਰ ਵਿੱਚ ਸਭ ਤੋਂ ਛੋਟੀ ਉਮਰ ਦੀ ਗ੍ਰੈਂਡਮਾਸਟਰ ਬਣ ਕੇ ਨਾਮਣਾ ਖੱਟਿਆ ਸੀ। ਉਸਨੇ ਇਹ ਰਿਕਾਰਡ ਚੀਨ ਦੇ ਹੂ ਯੀਫਾਨ ਵੱਲੋਂ 2008 ਵਿੱਚ ਤੋੜਿਆ ਸੀ।

ਇਹ ਵੀ ਪੜ੍ਹੋ

  • ਮਹਿਲਾ ਦਿਵਸ : ''ਦਿੱਲੀ ਬਾਰਡਰਾਂ ਉੱਤੇ ਹੋਏ ਔਰਤਾਂ ਦੇ ਇਕੱਠ ਨੇ ਕਿਸਾਨ ਅੰਦੋਲਨ ਵਿਚ ਨਵੀਂ ਜਾਨ ਫੂਕੀ''
  • ਪੰਜਾਬ ਬਜਟ: ਔਰਤਾਂ ਤੇ ਵਿਦਿਆਰਥੀਆਂ ਲਈ ਸਰਕਾਰੀ ਬੱਸਾਂ ਵਿੱਚ ਸਫ਼ਰ ਹੋਵੇਗਾ ਮੁਫ਼ਤ
  • ਓਪਰਾ ਨੂੰ ਦਿੱਤੇ ਇੰਟਰਵਿਊ ਵਿੱਚ ਮੇਘਨ ਨੇ ਕਿਹਾ, ‘ਮੈਂ ਹੋਰ ਜੀਣਾ ਨਹੀਂ ਚਾਹੁੰਦੀ ਸੀ’

ਉਨ੍ਹਾਂ ਅੱਗੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਇੱਛਾ ਸ਼ਕਤੀ ਅਤੇ ਵਿਸ਼ਵਾਸ ਸਦਕਾ ਸਾਲਾਂ ਤੋਂ ਜਿੱਤ ਹਾਸਲ ਕਰ ਸਕਦੀ ਸੀ। ਇੱਕ ਮਹਿਲਾ ਖਿਡਾਰੀ ਨੂੰ ਕਦੇ ਵੀ ਆਪਣੀ ਖੇਡ ਛੱਡਣ ਬਾਰੇ ਨਹੀਂ ਸੋਚਣਾ ਚਾਹੀਦਾ। ਵਿਆਹ ਅਤੇ ਮਾਂ ਬਣਨਾ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹਨ ਅਤੇ ਉਨ੍ਹਾਂ ਕਾਰਨ ਸਾਨੂੰ ਆਪਣੀ ਜ਼ਿੰਦਗੀ ਦੇ ਢੰਗ ਨੂੰ ਨਹੀਂ ਬਦਲਣਾ ਚਾਹੀਦਾ।"

ਬੀਬੀਸੀ ਦੇ ਡਾਇਰੈਕਟਰ ਜਨਰਲ, ਟਿਮ ਡੇਵੀ ਨੇ ਵਰਚੁਅਲ ਐਵਾਰਡ ਸਮਾਰੋਹ ਦੀ ਮੇਜ਼ਬਾਨੀ ਕੀਤੀ ਅਤੇ ਜੇਤੂ ਦਾ ਐਲਾਨ ਕੀਤਾ।

ਉਨ੍ਹਾਂ ਨੇ ਕਿਹਾ, ''''ਕੋਨੇਰੂ ਹੰਪੀ ਨੂੰ BBC ISWOTY ਐਵਾਰਡ ਜਿੱਤਣ ਲਈ ਬਹੁਤ ਬਹੁਤ ਵਧਾਈਆਂ। ਉਨ੍ਹਾਂ ਨੇ ਸ਼ਤਰੰਜ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ, ਜੋ ਪ੍ਰਸ਼ੰਸਾ ਦੇ ਯੋਗ ਹੈ। ਮੈਨੂੰ ਖੁਸ਼ੀ ਹੈ ਕਿ ਬੀਬੀਸੀ ਭਾਰਤ ਦੇ ਖਿਡਾਰੀਆਂ ਦੀ ਸਫਲਤਾ ਨੂੰ ਮਾਨਤਾ ਦੇਣ ਵਿੱਚ ਮੋਹਰੀ ਹੈ।"

ਉਨ੍ਹਾਂ ਅੱਗੇ ਕਿਹਾ, "BBC ISWOTY ਸਿਰਫ਼ ਇੱਕ ਪੁਰਸਕਾਰ ਨਹੀਂ ਹੈ, ਇਹ ਸਮਾਜ ਦੀਆਂ ਸਾਰੀਆਂ ਆਵਾਜ਼ਾਂ ਅਤੇ ਲੋਕਾਂ ਦੀ ਨੁਮਾਇੰਦਗੀ ਕਰਨ ਲਈ ਸਾਡੀ ਸੰਪਾਦਕੀ ਵਚਨਬੱਧਤਾ ਦਾ ਹਿੱਸਾ ਹੈ ਤਾਂ ਜੋ ਸਾਡੀ ਪੱਤਰਕਾਰੀ ਦੁਨੀਆਂ ਦੀ ਨਿਰਪੱਖ ਝਲਕ ਦਿਖਾ ਸਕੇ, ਜਿਸ ਵਿੱਚ ਅਸੀਂ ਰਹਿੰਦੇ ਹਾਂ।"

BBC
ਅੰਜੂ ਬੌਬੀ ਜਾਰਜ ਨੂੰ ਭਾਰਤੀ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਿਆ ਹੈ

ਅੰਜੂ ਬੌਬੀ ਜਾਰਜ ਨੂੰ ਮਿਲਿਆ ਲਾਈਫਟਾਈਮ ਅਚੀਵਮੈਂਟ ਐਵਾਰਡ

ਇਸ ਸਾਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡ ਅੰਜੂ ਬੌਬੀ ਜਾਰਜ ਨੂੰ ਭਾਰਤੀ ਖੇਡਾਂ ਵਿੱਚ ਸ਼ਾਨਦਾਰ ਯੋਗਦਾਨ ਅਤੇ ਖਿਡਾਰੀਆਂ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਲਈ ਦਿੱਤਾ ਗਿਆ। 2003 ਵਿੱਚ ਲੰਬੀ ਛਾਲ ਵਿੱਚ ਵਿਸ਼ਵ ਚੈਂਪੀਅਨਸ਼ਿਪ ਤਗਮਾ ਜਿੱਤਣ ਵਾਲੀ ਉਹ ਇਕਲੌਤੀ ਭਾਰਤੀ ਅਥਲੀਟ ਹੈ।

ਅੰਜੂ ਬੌਬੀ ਜਾਰਜ ਨੇ ਲਾਈਫਟਾਈਮ ਅਚੀਵਮੈਂਟ ਐਵਾਰਡ ਮਿਲਣ ਤੋਂ ਬਾਅਦ ਕਿਹਾ, ''''ਮੈਂ ਇਸ ਵੱਕਾਰੀ ਸਨਮਾਨ ਨੂੰ ਪ੍ਰਾਪਤ ਕਰਨ ਲਈ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੀ। ਇਸ ਨੇ ਮੇਰੇ ਸਾਰੇ ਸਫ਼ਰ ਨੂੰ ਧੰਨ ਕਰ ਦਿੱਤਾ ਹੈ।"

"ਮੈਂ ਅੱਜ ਜਿੱਥੇ ਵੀ ਹਾਂ, ਆਪਣੇ ਮਾਪਿਆਂ ਅਤੇ ਆਪਣੇ ਪਤੀ ਦੇ ਨਿਰੰਤਰ ਸਮਰਥਨ ਨਾਲ ਹਾਂ, ਉਹ ਹਮੇਸ਼ਾਂ ਮੇਰੇ ਨਾਲ ਖੜ੍ਹੇ ਹਨ। ਜਿਨ੍ਹਾਂ ਮੁਸੀਬਤਾਂ ਦਾ ਮੈਂ ਸਾਹਮਣਾ ਕੀਤਾ ਹੈ, ਉਨ੍ਹਾਂ ਨੇ ਮੈਨੂੰ ਸਿਖਾਇਆ ਹੈ ਕਿ ਸਖ਼ਤ ਮਿਹਨਤ ਅਤੇ ਲਗਨ ਦਾ ਕੋਈ ਬਦਲ ਨਹੀਂ ਹੈ; ਸਹੀ ਪ੍ਰੇਰਣਾ ਅਤੇ ਇੱਛਾ ਨਾਲ ਸਭ ਕੁਝ ਸੰਭਵ ਹੈ।"

ਇਹ ਵੀ ਪੜ੍ਹੋ

  • ''''ਰਿਸ਼ਤੇਦਾਰ ਕਹਿੰਦੇ ਸਨ ਕਿ ਕੁੜੀ ਦੀ ਬੌਕਸਿੰਗ ਕਾਰਨ ਵਿਆਹ ਵਿਚ ਦਿੱਕਤ ਆਵੇਗੀ''''
  • ਪਾਰੁਲ ਪਰਮਾਰ- ਕਿਵੇਂ ਬਣੀ ਵਰਲਡ ਪੈਰਾ ਬੈਡਮਿੰਟਨ ਦੀ ਰਾਣੀ
  • ਮੇਹੁਲੀ ਘੋਸ਼: ਗੁਬਾਰਿਆਂ ''ਤੇ ਨਿਸ਼ਾਨੇ ਲਾਉਣ ਵਾਲੀ ਕੁੜੀ, ਜੋ ਹੁਣ ਮੈਡਲ ਜਿੱਤ ਰਹੀ ਹੈ
BBC
ਮਨੂ ਭਾਕਰ ਨੂੰ ''ਇਮਰਜਿੰਗ ਪਲੇਅਰ ਆਫ਼ ਦਿ ਈਅਰ'' ਪੁਰਸਕਾਰ ਦਾ ਜੇਤੂ ਐਲਾਨਿਆ ਗਿਆ

ਮਨੂ ਭਾਕਰ ਬਣੀ ''ਇਮਰਜਿੰਗ ਪਲੇਅਰ ਆਫ਼ ਦਿ ਈਅਰ''

ਇੰਗਲੈਂਡ ਕ੍ਰਿਕਟ ਸਟਾਰ ਬੇਨ ਸਟੋਕਸ ਨੇ ਨੌਜਵਾਨ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੂੰ ''ਇਮਰਜਿੰਗ ਪਲੇਅਰ ਆਫ਼ ਦਿ ਈਅਰ'' ਪੁਰਸਕਾਰ ਦਾ ਜੇਤੂ ਐਲਾਨਿਆ। ਇਸ ਸਾਲ ਦੇ ''ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ’ ਵਿੱਚ ਇਹ ਇੱਕ ਨਵੀਂ ਸ਼੍ਰੇਣੀ ਸ਼ਾਮਲ ਕੀਤੀ ਗਈ ਹੈ।

ਭਾਕਰ ਨੇ 16 ਸਾਲ ਦੀ ਉਮਰ ਵਿੱਚ 2018 ਵਿੱਚ ਅੰਤਰਰਾਸ਼ਟਰੀ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਰਲਡ ਕੱਪ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ, ਇਸ ਤੋਂ ਬਾਅਦ ਯੂਥ ਓਲੰਪਿਕ ਖੇਡਾਂ ਵਿੱਚ ਇੱਕ ਹੋਰ ਸੋਨ ਤਗਮਾ ਜਿੱਤਿਆ। ਉਸੇ ਸਾਲ, ਉਸ ਨੇ ਸੋਨ ਤਮਗਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਇਆ।

ਅੰਜੂ ਬੌਬੀ ਜਾਰਜ ਤੋਂ ਪੁਰਸਕਾਰ ਮਿਲਣ ਤੋਂ ਬਾਅਦ ਮਨੂ ਭਾਕਰ ਨੇ ਕਿਹਾ, ''''ਇਹ ਪੁਰਸਕਾਰ ਮੇਰੇ ਲਈ ਬਹੁਤ ਜ਼ਿਆਦਾ ਮਾਅਨੇ ਰੱਖਦਾ ਹੈ। ਇਹ ਮਹਿਸੂਸ ਹੁੰਦਾ ਹੈ ਕਿ ਮੇਰੀ ਮਿਹਨਤ ਨੂੰ ਪਛਾਣ ਲਿਆ ਗਿਆ ਹੈ ਅਤੇ ਲੋਕ ਹੁਣ ਇਸ ਬਾਰੇ ਜਾਣਦੇ ਹਨ। ਇਸ ਸਾਲ ਦੀ ਲਾਈਫਟਾਈਮ ਅਚੀਵਮੈਂਟ ਜੇਤੂ ਅੰਜੂ ਬੌਬੀ ਜਾਰਜ ਵੱਲੋਂ ਇਹ ਪੁਰਸਕਾਰ ਦਿੱਤੇ ਜਾਣ ਨਾਲ, ਮੈਨੂੰ ਸੱਚਮੁੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ।"

ਵਰਚੁਅਲ ਐਵਾਰਡਜ਼ ਨਾਈਟ ਵਿੱਚ ਬੀਬੀਸੀ ਦੀ ਡਾਇਰੈਕਟਰ ਨਿਊਜ਼ ਫਰੈਨ ਅਨਸਵਰਥ ਨੇ BBC ISWOTY ਦੇ ਸਫਲ ਦੂਜੇ ਐਡੀਸ਼ਨ ਦਾ ਹਿੱਸਾ ਬਣਨ ''ਤੇ ਖੁਸ਼ੀ ਜ਼ਾਹਰ ਕੀਤੀ।

50 ਖਿਡਾਰਨਾਂ ਬਾਰੇ 300 ਵਿਕੀਪੀਡੀਆ ਐਂਟਰੀਜ਼

ਉਨ੍ਹਾਂ ਨੇ ਕਿਹਾ ਕਿ ਪਹਿਲੀ ''ਬੀਬੀਸੀ ਸਪੋਰਟਸ ਹੈਕਾਥਨ'' ਦੇ ਨਤੀਜੇ ਵੇਖਣੇ ਕਿੰਨੇ ਸ਼ਾਨਦਾਰ ਹੈ। ਜਿਸ ਵਿੱਚ 50 ਭਾਰਤੀ ਖਿਡਾਰਨਾਂ ਦੀਆਂ ਖੇਡ ਯਾਤਰਾਵਾਂ ਬਾਰੇ ਤਕਰੀਬਨ 300 ਐਂਟਰੀਆਂ ਨੂੰ 7 ਭਾਸ਼ਾਵਾਂ ਵਿੱਚ ਵਿਕੀਪੀਡੀਆ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਉਹ ਖਿਡਾਰਨਾਂ ਹਨ, ਜਿਨ੍ਹਾਂ ਬਾਰੇ ਇੰਟਰਨੈੱਟ ''ਤੇ ਨਾ ਦੇ ਬਰਾਬਰ ਜਾਣਕਾਰੀ ਦਰਜ ਸੀ। ਇਹ BBC ISWOTY 2021 ਦੀ ਇੱਕ ਖਾਸ ਵਿਸ਼ੇਸ਼ਤਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

BBC
ਫਰਵਰੀ 2021 ਵਿੱਚ BBC ISWOTY ਲਈ 5 ਨਾਮ ਚੁਣੇ ਗਏ ਸਨ

BBC ISWOTY ਦੀ ਸ਼ੁਰੂਆਤ ਸਾਲ 2019 ਵਿੱਚ ਦੇਸ਼ ਦੀਆਂ ਸਰਵੋਤਮ ਖਿਡਾਰਨਾਂ ਦਾ ਸਨਮਾਨ ਕਰਨ ਅਤੇ ਪ੍ਰਤਿਭਾਵਾਨ ਭਾਰਤੀ ਖਿਡਾਰਨਾਂ ਦੀਆਂ ਪ੍ਰੇਰਣਾਦਾਇਕ ਯਾਤਰਾਵਾਂ ਨੂੰ ਉਜਾਗਰ ਕਰਨ ਲਈ ਕੀਤੀ ਗਈ ਸੀ।

ਫਰਵਰੀ 2021 ਵਿੱਚ ਐਲਾਨੀਆਂ ਗਈਆਂ ਪੰਜ ਨਾਮਜ਼ਦਗੀਆਂ ਵਿੱਚ ਸਪ੍ਰਿੰਟਰ ਦੂਤੀ ਚੰਦ, ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ, ਨਿਸ਼ਾਨੇਬਾਜ਼ ਮਨੂ ਭਾਕਰ, ਪਹਿਲਵਾਨ ਵਿਨੇਸ਼ ਫੋਗਾਟ ਅਤੇ ਮੌਜੂਦਾ ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਸ਼ਾਮਲ ਸਨ।

ਇਸ ਸੀਜ਼ਨ ਵਿੱਚ ਉਨ੍ਹਾਂ ਪੰਜ ਖਿਡਾਰਨਾਂ ਦੀ ਪ੍ਰੇਰਨਾਦਾਇਕ ਕਹਾਣੀਆਂ ਨੂੰ ਵੀ ਜੋੜਿਆ ਗਿਆ ਜਿਨ੍ਹਾਂ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਕਦੇ ਹਾਰ ਨਾ ਮੰਨੀ।

''ਚੇਂਜਮੇਕਰ'' ਸੀਰੀਜ਼ ਵਿੱਚ ਪੈਰਾ-ਬੈਡਮਿੰਟਨ ਖਿਡਾਰਨ ਪਾਰੁਲ ਪਰਮਾਰ, ਹੈਪਾ-ਅਥਲੀਟ ਸਵਪਨਾ ਬਰਮਨ, ਪੈਰਾ ਸਕੇਟਰ ਪ੍ਰਿਅੰਕਾ ਦੀਵਾਨ, ਸਾਬਕਾ ਖੌ-ਖੌ ਖਿਡਾਰਨ ਸਾਰਿਕਾ ਕੱਲੇ ਅਤੇ ਰੈਸਲਰ ਦਿਵਿਆ ਕਾਕਰਨ ਸ਼ਾਮਲ ਸਨ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=XbER-XTCeVA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''38ec3274-df6e-4922-b8ee-1d3a3ab27f46'',''assetType'': ''STY'',''pageCounter'': ''punjabi.india.story.56322400.page'',''title'': ''BBC ISWOTY: ਕੋਨੇਰੂ ਹੰਪੀ ਨੂੰ ਮਿਲਿਆ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਦਾ ਖ਼ਿਤਾਬ'',''published'': ''2021-03-08T15:38:18Z'',''updated'': ''2021-03-08T15:38:18Z''});s_bbcws(''track'',''pageView'');