ਹਰਿਆਣਾ ਵਿੱਚ ਭਾਜਪਾ-ਜੇਜਪੀ ਦੀ ਸਰਕਾਰ ਢਾਹੁਣ ਲਈ ਕਿਸਾਨ ਕੀ ਅਪੀਲ ਕਰ ਰਹੇ ਹਨ- 5 ਅਹਿਮ ਖ਼ਬਰਾਂ

03/08/2021 8:34:55 AM

Getty Images
ਹਰਿਆਣਾ ਵਿਧਾਨ ਸਭਾ ਵਿਚ 10 ਮਾਰਚ 2021 ਨੂੰ ਖੱਟਰ ਸਰਕਾਰ ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਜਾ ਰਹੀ ਹੈ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹਰਿਆਣਾ ਦੀ ਸੂਬਾ ਸਰਕਾਰ ਨੂੰ ਡੇਗਣ ਲਈ ਲਾਮਬੰਦੀ ਤੇਜ਼ ਕਰ ਦਿੱਤੀ ਹੈ। ਇਸ ਬਾਬਤ ਸੰਯੁਕਤ ਮੋਰਚੇ ਨੇ ਬਕਾਇਦਾ ਅਪੀਲ ਜਾਰੀ ਕੀਤੀ ਹੈ।

ਸੰਯੁਕਤ ਮੋਰਚੇ ਵਲੋਂ ਇੱਕ ਪੱਤਰ ਜਾਰੀ ਕਰਕੇ ਹਰਿਆਣਾ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪੋ-ਆਪਣੇ ਵਿਧਾਇਕਾਂ ਨੂੰ ਮਿਲਣ ਅਤੇ ਖੱਟਰ ਸਰਕਾਰ ਖਿਲਾਫ਼ ਵੋਟ ਪਾਉਣ ਲਈ ਕਹਿਣ।

ਹਰਿਆਣਾ ਵਿਧਾਨ ਸਭਾ ਵਿਚ 10 ਮਾਰਚ 2021 ਨੂੰ ਖੱਟਰ ਸਰਕਾਰ ਭਰੋਸੇ ਦੇ ਵੋਟ ਦਾ ਸਾਹਮਣਾ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ-

  • ਤਾਪਸੀ ਪੰਨੂ ਨੇ ਦੱਸਿਆ ਟੈਕਸ ਮਹਿਕਮੇ ਦੀ ਟੀਮ ਉਨ੍ਹਾਂ ਦੇ ਘਰ 3 ਦਿਨ ਕੀ ਲਭਦੀ ਰਹੀ
  • ਕਿਸਾਨ ਅੰਦੋਲਨ ਦੇ 100 ਦਿਨਾਂ ਦੌਰਾਨ ਦਿਸੇ ਵੱਖੋ-ਵੱਖ ਰੰਗ
  • ਦਿੱਲੀ ਗੁਰਦੁਆਰਾ ਕਮੇਟੀ ਨੇ ਖੋਲ੍ਹਿਆ ਕਿਡਨੀਆਂ ਦਾ ਮੁਫ਼ਤ ਹਸਪਤਾਲ

ਸੰਯੁਕਤ ਦੇ ਆਗੂ ਡਾਕਟਰ ਦਰਸ਼ਨਪਾਲ ਨੇ ਇੱਕ ਵੀਡੀਓ ਜਾਰੀ ਕਰਕੇ ਖੱਟਰ ਸਰਕਾਰ ਖਿਲਾਫ਼ ਵਿਧਾਇਕਾਂ ਨੂੰ ਮਿਲ ਕੇ ਵਿਰੋਧ ਵਿਚ ਵੋਟਾਂ ਪੁਆਉਣ ਲਈ ਲਾਮਬੰਦੀ ਕਰਨ ਦੀ ਅਪੀਲ ਕੀਤੀ ਹੈ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਭਾਰਤੀ ਜਨਤਾ ਪਾਰਟੀ ਰੈਲੀ : ਮੋਦੀ ਦੇ ਬੰਗਾਲ ਪਰਿਵਰਤਨ ਦੇ ਸੱਦੇ ਦਾ ਮਮਤਾ ਨੇ ਦਿੱਤਾ ਇਹ ਜਵਾਬ

ਪੱਛਮੀ ਬੰਗਾਲ ਦੀਆਂ ਆਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇੱਕ ਦੂਜੇ ਖਿਲਾਫ਼ ਬਿਆਨਾਂ ਕਾਰਨ ਕਾਫੀ ਗਰਮ ਰਿਹਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਬ੍ਰਿਗੇਡ ਗਰਾਉਂਡ ਵਿਚ ਮੇਗਾ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਉੱਤੇ ਬੰਗਾਲ ਦੇ ਲੋਕਾਂ ਦਾ ਭਰੋਸਾ ਤੋੜਨ ਦਾ ਇਲਜਾਮ ਲਾਇਆ ਅਤੇ ਕਿਹਾ ਕਿ ਭਾਜਪਾ ਦੀ ਸਰਕਾਰ ਸੂਬੇ ਵਿਚ ਡਰ ਤੇ ਸਹਿਮ ਦਾ ਮਾਹੌਲ ਖ਼ਤਮ ਕਰੇਗੀ।

ਜਿਸ ਵੇਲੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਦੋਂ ਹੀ ਸਿਲੀਗੁੜੀ ਵਿਚ ਮਮਤਾ ਬੈਨਰਜੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਾਧੇ ਖਿਲਾਫ਼ ਪੈਦਲ ਯਾਤਰਾ ਕਰ ਰਹੀ ਸੀ।

ਫਿਰ 2 ਵਜੇ ਦੇ ਕਰੀਬ ਉਹ ਹਜ਼ਾਰਾਂ ਸਮਰਥਕਾਂ ਨਾਲ ਧਰਨੇ ਉੱਤੇ ਬੈਠ ਗਈ ਅਤੇ ਉਨ੍ਹਾਂ ਵਧਦੀਆਂ ਕੀਮਤਾਂ ਲਈ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲਿਆ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੀ ਕੁਤਬ ਮੀਨਾਰ ਦੀ ਥਾਂ ਪਹਿਲਾਂ ਹਿੰਦੂ ਮੰਦਿਰ ਸੀ

ਕੁਤਬ ਮੀਨਾਰ ਕੰਪਲੈਕਸ ਵਿੱਚ ਉਸਰਿਆ ਕੁਤਬ ਮੀਨਾਰ ਅਤੇ ਕੁਵਤ-ਉਲ-ਇਸਲਾਮ ਮਸਜਿਦ, ਭਾਰਤ ਵਿੱਚ ਮੁਸਲਮਾਨਾਂ ਵੱਲੋਂ ਬਣਾਈਆਂ ਮੁਢਲੀਆਂ ਇਮਾਰਤਾਂ ਵਿੱਚੋਂ ਹਨ।

ਕੁਤਬ ਮੀਨਾਰ ਅਤੇ ਉਸ ਕੋਲ ਬਣੀ ਮਸਜਿਦ ਦੀ ਉਸਾਰੀ ਵਿੱਚ ਉੱਥੇ ਮੌਜੂਦ ਦਰਜਨਾਂ ਹਿੰਦੂ ਅਤੇ ਜੈਨ ਮੰਦਰਾਂ ਦੇ ਥਮਲਿਆਂ ਅਤੇ ਪੱਥਰਾਂ ਦੀ ਵਰਤੋਂ ਕੀਤੀ ਗਈ ਹੈ।

ਕੁਝ ਹਿੰਦੂ ਸੰਗਠਨਾਂ ਦਾ ਕਹਿਣਾ ਹੈ ਕਿ ਕੁਤਬ-ਉਲ-ਇਸਲਾਮ ਮਸਜਿਦ ਅਸਲ ਵਿੱਚ ਇੱਕ ਹਿੰਦੂ ਮੰਦਰ ਹੈ ਅਤੇ ਹਿੰਦੂਆਂ ਨੂੰ ਇੱਥੇ ਪੂਜਾ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਮੰਦਰ ਦੀ ਬਹਾਲੀ ਲਈ ਅਦਾਲਤ ਵਿੱਚ ਅਪੀਲ ਵੀ ਦਾਇਰ ਕੀਤੀ ਹੈ। ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

https://www.youtube.com/watch?v=xWw19z7Edrs

ਕੋਰੋਨਾ ਵੈਕਸੀਨ: ਯੂਕਰੇਨ ਦੇ ਲੋਕਾਂ ਨੂੰ ਭਾਰਤ ''ਚ ਬਣੀ ਕੋਰੋਨਾ ਵੈਕਸੀਨ ਬਾਰੇ ਇਹ ਸ਼ੰਕੇ ਹਨ

ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਕੋਵਿਡ-19 ਟੀਕਾਕਰਨ ਮੁਹਿੰਮ ਹੁਣ ਜਦੋਂ ਯੂਕਰੇਨ ਵਿੱਚ ਚੱਲ ਰਹੀ ਹੈ ਤਾਂ ਬਹੁਤ ਸਾਰੇ ਲੋਕ ਅਜੇ ਵੀ ਟੀਕਾ ਲਗਵਾਉਣ ਤੋਂ ਝਿਜਕ ਰਹੇ ਹਨ।

ਸਿਆਸਤਦਾਨਾਂ ਅਤੇ ਟਿੱਪਣੀਕਾਰਾਂ ਨੇ ਕੋਵੀਸ਼ੀਲਡ ਵੈਕਸੀਨ ਦੇ ਪ੍ਰਭਾਵਸ਼ਾਲੀ ਹੋਣ ਅਤੇ ਸੁਰੱਖਿਆ ''ਤੇ ਸਵਾਲ ਚੁੱਕੇ ਹਨ ਜਿਸ ਨੂੰ ਔਕਸਫੋਰਡ-ਐਸਟਰਾਜ਼ੈਨੇਕਾ ਵੱਲੋਂ ਵਿਕਸਤ ਕੀਤਾ ਗਿਆ ਹੈ ਅਤੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਲਾਇਸੈਂਸ ਤਹਿਤ ਬਣਾਇਆ ਗਿਆ ਹੈ।

Getty Images
ਸਿਆਸਤਦਾਨਾਂ ਅਤੇ ਟਿੱਪਣੀਕਾਰਾਂ ਨੇ ਕੋਵੀਸ਼ੀਲਡ ਵੈਕਸੀਨ ਦੇ ਪ੍ਰਭਾਵਸ਼ਾਲੀ ਹੋਣ ਅਤੇ ਸੁਰੱਖਿਆ ''ਤੇ ਸਵਾਲ ਚੁੱਕੇ ਹਨ

ਇਹ ਯੂਕਰੇਨ ਵਿੱਚ ਉਪਲੱਬਧ ਹੁਣ ਤੱਕ ਦੀ ਇਕਲੌਤੀ ਵੈਕਸੀਨ ਹੈ। ਯੂਕਰੇਨ ਵਿੱਚ ਟੀਕਾਕਰਨ ''ਤੇ ਵਿਸ਼ਵਾਸ ਕਾਫ਼ੀ ਘੱਟ ਹੈ, ਇੱਥੋਂ ਤੱਕ ਕਿ ਸਿਹਤ ਮੁਲਾਜ਼ਮਾਂ ਵਿੱਚ ਵੀ ਜਿਹੜੇ ਟੀਕਾ ਲਗਾਉਣ ਲਈ ਪਹਿਲ ਦੇ ਆਧਾਰ'' ''ਤੇ ਹਨ। ਪੂਰੀ ਖ਼ਬਰ ਪੜ੍ਹੋ।

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘਟਾਉਣ ਲਈ ਮੋਦੀ ਸਰਕਾਰ ਇਹ ਕਦਮ ਚੁੱਕ ਸਕਦੀ ਹੈ

ਭਾਰਤ ਵਿੱਚ ਪਹਿਲੀ ਵਾਰ ਪੈਟਰੋਲ ਦੀ ਕੀਮਤ ਕੁਝ ਸ਼ਹਿਰਾਂ ਵਿੱਚ 100 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜੇ ਅਸੀਂ ਕੌਮਾਂਤਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੀ ਕੀਮਤ ਦੇ ਤਾਜ਼ਾ ਰੁਝਾਨ ਨੂੰ ਦੇਖੀਏ ਤਾਂ ਤੇਲ ਵਧੇਰੇ ਮਹਿੰਗਾ ਹੋ ਸਕਦਾ ਹੈ।

Getty Images
ਵਿਰੋਧੀ ਧਿਰ ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ

ਤਾਂ ਫਿਰ ਕੀ ਆਮ ਖ਼ਪਤਕਾਰਾਂ ਨੂੰ ਜਲਦੀ ਰਾਹਤ ਨਹੀਂ ਮਿਲਣ ਵਾਲੀ? ਕੀ ਸਾਨੂੰ ਤੇਲ ਅਤੇ ਡੀਜ਼ਲ ''ਤੇ ਆਪਣੀ ਨਿਰਭਰਤਾ ਹੌਲੀ-ਹੌਲੀ ਘਟਾਉਣੀ ਪਏਗੀ?

ਵਿਰੋਧੀ ਧਿਰ ਤੇਲ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ਦੀ ਲਗਾਤਾਰ ਆਲੋਚਨਾ ਕਰ ਰਹੀ ਹੈ। ਇਸ ਲਈ ਸਰਕਾਰ ਵੀ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਬਾਰੇ ਇਹ ਉਪਰਾਲੇ ਕਰ ਸਕਦੀ ਹੈ। ਵਿਸਥਾਰ ''ਚ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ
  • ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਉਸਦਾ ਮੁੱਦਾ ਕਿਉਂ ਚੁੱਕ ਰਹੇ
  • ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ

https://www.youtube.com/watch?v=qpXKDcsAC2s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c2bade83-e6f7-4cff-ac0d-021e5c5b581a'',''assetType'': ''STY'',''pageCounter'': ''punjabi.india.story.56316983.page'',''title'': ''ਹਰਿਆਣਾ ਵਿੱਚ ਭਾਜਪਾ-ਜੇਜਪੀ ਦੀ ਸਰਕਾਰ ਢਾਹੁਣ ਲਈ ਕਿਸਾਨ ਕੀ ਅਪੀਲ ਕਰ ਰਹੇ ਹਨ- 5 ਅਹਿਮ ਖ਼ਬਰਾਂ'',''published'': ''2021-03-08T03:01:21Z'',''updated'': ''2021-03-08T03:01:21Z''});s_bbcws(''track'',''pageView'');