ਕਿਸਾਨ ਅੰਦੋਲਨ ਦੇ 100 ਦਿਨਾਂ ਦੌਰਾਨ ਦਿਸੇ ਵੱਖੋ-ਵੱਖ ਰੰਗ

03/06/2021 3:34:56 PM

ਕਿਸਾਨਾਂ ਵੱਲੋਂ ਅੱਜ ਤੋਂ ਸੌ ਦਿਨ ਪਹਿਲਾਂ ਦਿੱਲੀ ਦੇ ਬਾਰਡਰ ਉੱਪਰ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਾ ਸ਼ੁਰੂ ਕੀਤਾ ਗਿਆ ਸੀ।

ਕਿਸਾਨ ਅੰਦੋਲਨ ਦੇ ਸੌ ਦਿਨ ਪੂਰੇ ਹੋਣ ਦੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਸ਼ਨਿੱਚਰਵਾਰ ਨੂੰ ਕੇਐੱਮਪੀ ਹਾਈਵੇ ਪੰਜ ਘੰਟਿਆਂ ਲਈ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ। ਇਹ ਜਾਮ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਜਾ ਰਿਹਾ ਹੈ।

ਇਸ ਤੋਂ ਇਲਾਵਾ ਅੱਜ ਦਾ ਦਿਨ ਕਾਲੇ ਦਿਨ ਵਜੋਂ ਵੀ ਮਨਾਇਆ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਆਮ ਲੋਕਾਂ ਨੂੰ ਵੀ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਆਪਣੇ ਘਰਾਂ ਉੱਪਰ ਕਾਲੇ ਝੰਡੇ ਲਗਾਉਣ ਅਤੇ ਕਾਲੀਆਂ ਪੱਟੀਆਂ ਬੰਨ੍ਹਣ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ:

  • ਕਿਸਾਨ ਅੰਦੋਲਨ ਦੇ ਦਿੱਲੀ ਬਾਰਡਰਾਂ ’ਤੇ 100 ਦਿਨ ਪੂਰੇ ਹੋਣ ’ਤੇ ਕੀ ਕਰ ਰਹੀਆਂ ਹਨ ਕਿਸਾਨ ਜਥੇਬੰਦੀਆਂ
  • ਇਮਰਾਨ ਖ਼ਾਨ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਿਉਂ ਕਰਨਾ ਚਾਹੁੰਦੇ ਹਨ
  • ਡਾ. ਦਰਸ਼ਨ ਪਾਲ ਨੇ ਕਿਉਂ ਕਿਹਾ,‘ਸਾਨੂੰ ਸਾਰੇ ਮਸਲਿਆਂ ''ਤੇ ਸਖ਼ਤ ਰੁਖ਼ ਨਹੀਂ ਰੱਖਣਾ ਚਾਹੀਦਾ‘

ਬੀਤੇ 100 ਦਿਨਾਂ ਵਿੱਚ ਕਿਸਾਨ ਅੰਦੋਲਨ ਦੌਰਾਨ ਕਈ ਉਤਰਾਅ-ਚੜਾਅ ਵੇਖਣ ਨੂੰ ਮਿਲੇ ਹਨ। ਕਿਸਾਨ ਦਿੱਲੀ ਦੇ ਟਿੱਕਰੀ ਬਾਰਡਰ, ਸਿੰਘੂ ਬਾਰਡਰ ਤੇ ਗਾਜ਼ੀਪੁਰ ਬਾਰਡਰ ’ਤੇ ਮੁੱਖ ਤੌਰ ਉੱਤੇ ਬੈਠੇ ਹਨ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਏ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ।

ਕਿਸਾਨਾਂ ਦੇ ਇਸ ਅੰਦਲੋਨ ਨੂੰ ਕੌਮੀ ਤੇ ਕੌਮਾਂਤਰੀ ਪਛਾਣ ਮਿਲੀ ਹੈ। ਅਸੀਂ ਕਿਸਾਨ ਅੰਦੋਲਨ ਦੇ ਕੁਝ ਖ਼ਾਸ ਰੰਗ ਇਸ ਦੇ 100 ਦਿਨ ਪੂਰੇ ਕਰਨ ’ਤੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਰਾਕੇਸ਼ ਟਿਕੈਤ ਦੇ ਹੰਝੂਆਂ ਨੇ ਅੰਦੋਲਨ ਦਾ ਰੁਖ਼ ਪਲਟਿਆ

ਛੱਬੀ ਜਨਵਰੀ ਦੀ ਘਟਨਾ ਤੋਂ ਬਾਅਦ ਸਰਕਾਰ ਦਾ ਕਿਸਾਨ ਅੰਦੋਲਨ ਪ੍ਰਤੀ ਰਵੀਆ ਤਿੱਖਾ ਹੋ ਰਿਹਾ ਸੀ। ਇੱਕ ਸਮੇਂ ਉੱਪਰ ਲੱਗ ਰਿਹਾ ਸੀ ਕਿ ਹੁਣ ਅੰਦੋਲਨ ਖਿੰਡ ਜਾਵੇਗਾ ਪਰ ਕਿਸਾਨ ਜਦੋਂ ਪੁਲਿਸ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗਾਜ਼ੀਪੁਰ ਬਾਰਡਰ ਉੱਪਰ ਗ੍ਰਿਫ਼ਤਾਰ ਕਰਨ ਆਈ ਤਾਂ ਉਹ ਧਰਨੇ ਉੱਪਰ ਬੈਠੇ ਕਿਸਾਨਾਂ ਦੀ ਸੁਰੱਖਿਆ ਬਾਰੇ ਭਾਵੁਕ ਹੋ ਗਏ।

ਉਸ ਤੋਂ ਬਾਅਦ ਪਾਸਾ ਪਲਟ ਗਿਆ ਅਤੇ ਅੰਦੋਲਨ ਮੁੜ ਤੋਂ ਕਿਸਾਨਾਂ ਦੇ ਹੱਥ ਵਿੱਚ ਆ ਗਿਆ।

  • ਪੁਲਿਸ ਦੀ ਨੌਕਰੀ ਛੱਡ ਸਿਆਸਤ ''ਚ ਪੈਰ ਧਰਨ ਵਾਲੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਪਿਛੋਕੜ

26 ਜਨਵਰੀ ਦਿੱਲੀ ’ਚ ਹਿੰਸਾ ਅਤੇ ਮਗਰਲਾ ਘਟਨਾਕ੍ਰਮ

ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਵੱਲੋਂ ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਕੀਤੀ ਗਈ। ਸਿੰਘੂ ਅਤੇ ਗਾਜ਼ੀਪੁਰ ਬਾਰਡਰ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਪੁਲਿਸ ਰੋਕਾਂ ਤੋੜਦੇ ਹੋਏ ਸੈਂਟਰਲ ਦਿੱਲੀ ਵਿੱਚ ਦਾਖ਼ਲ ਹੋ ਗਏ।

ਇਹ ਕਿਸਾਨ ਆਈਟੀਓ ਤੋਂ ਘੁੰਮ ਕੇ ਲਾਲ ਕਿਲੇ ਪਹੁੰਚ ਗਏ ਕੁਝ ਲੋਕ ਲਾਲ ਕਿਲੇ ਦੀ ਪ੍ਰਾਚੀਰ ਉੱਤੇ ਪਹੰਚ ਗਏ ਅਤੇ ਉਨ੍ਹਾਂ ਕੇਸਰੀ ਅਤੇ ਕਿਸਾਨੀ ਦਾ ਝੰਡਾ ਲਹਿਰਾ ਦਿੱਤਾ।

  • ਲਾਲ ਕਿਲੇ ਉੱਤੇ ਕੇਸਰੀ ਝੰਡਾ, ਦਿੱਲੀ ''ਚ ਹਿੰਸਾ ਤੋਂ ਬਾਅਦ ਕਿਸਾਨਾਂ ਨੇ ਟਰੈਕਟਰ ਪਰੇਡ ਤੁਰੰਤ ਬੰਦ ਕੀਤੀ

ਪੁਲਿਸ ਭੀੜ ਅੱਗੇ ਕਾਫੀ ਸਮਾਂ ਬੇਵਸ ਨਜ਼ਰ ਆਈ ਅਤੇ ਕਾਫੀ ਦੇਰ ਪੁਲਿਸ ਨੇ ਉਨ੍ਹਾਂ ਨੂੰ ਲਾਲ ਕਿਲੇ ਤੋਂ ਬਾਅਦ ਬਾਹਰ ਕੱਢਿਆ।

ਪੰਜਾਬ ਤੋਂ 26 ਜਨਵਰੀ ਦੀ ਘਟਨਾ ਮਗਰੋਂ ਵੀ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਬਾਰਡਰਾਂ ਵੱਲ ਕੂਚ ਕਰ ਰਹੇ ਸਨ। ਬਰਨਾਲਾ ਅਤੇ ਗੁਰਦਾਸਪੁਰ ਤੋਂ ਕਿਸਾਨਾਂ ਦੇ ਜੱਥੇ ਲਗਾਤਾਰ ਰਵਾਨਾ ਹੋ ਰਹੇ ਸਨ।

26 ਜਨਵਰੀ ਦੀਆਂ ਤਿਆਰੀਆਂ ਦੇ ਰੰਗ

26 ਜਨਵਰੀ ਦੇ ਮੌਕੇ ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਟਰੈਕਟਰ ਲੈ ਦੇ ਦਿੱਲੀ ਪਹੁੰਚਣ ਦੀ ਅਪੀਲ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਰਕਾਰੀ ਪੇਰਡ ਵਿੱਚ ਰੁਕਾਵਟ ਨਹੀਂ ਬਣਨਗੇ ਸਗੋਂ ਸ਼ਾਂਤਮਈ ਪਰੇਡ ਕਰਨਗੇ। ਇਸ ਦਿਨ ਤੋਂ ਪਹਿਲਾਂ ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਵਿੱਚ ਵੱਡਾ ਉਤਸ਼ਾਹ ਦੇਖਿਆ ਗਿਆ। ਦੋਖੋ ਇਨ੍ਹਾਂ ਤਿਆਰੀਆਂ ਦੇ ਕੁਝ ਵੀਡੀਓ-

26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਰਿਹਰਸਲ ਵਜੋਂ ਦਿੱਲੀ ਦੇ ਬਾਰਡਰਾਂ ਤੋਂ ਵੀ 7 ਜਨਵਰੀ ਨੂੰ ਟਰੈਕਟਰ ਰੈਲੀ ਕੱਢੀ ਗਈ। ਹਰਿਆਣਾ ਦੇ ਸਿਰਸਾ ਵਿੱਚ ਵੀ ਟਕੈਟਰ ਮਾਰਚ ਕੱਢਿਆ ਗਿਆ। ਰਾਣੀਆ ਕਸਬੇ ਵਿੱਚ ਵੱਡੀ ਗਿਣਤੀ ਵਿੱਚ ਸੜਕਾਂ ’ਤੇ ਕਿਸਾਨ ਟਰੈਕਟਰ ਲੈ ਕੇ ਉਤਰੇ।

ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਉੱਪਰ ਹੀ ਲੰਘਾਇਆ ਤਿਉਹਾਰਾਂ ਦਾ ਸੀਜ਼ਨ

ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਨੇ ਲੋਹੜੀ ਮੌਕੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ।

ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੀ ਟਿੱਪਣੀ ਕਰਕੇ ਚਰਚਾ ''ਚ ਆਈ 80 ਸਾਲਾ ਬੇਬੇ ਮਹਿੰਦਰ ਕੌਰ ਲੋਹੜੀ ਮੌਕੇ ਚਿੰਤਤ ਸਨ। ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ 80 ਸਾਲਾ ਬੇਬੇ ਕਿਸਾਨਾਂ ਦੇ ਦਿੱਲੀ ਬਾਰਡਰ ''ਤੇ ਧਰਨੇ ''ਤੇ ਪਹੁੰਚੇ ਸੀ।

ਇਹ ਰਿਪੋਰਟ ਸਿੰਘੂ ਬਾਰਡਰ ਤੋਂ 31 ਦਸੰਬਰ 2020 ਅਤੇ ਇੱਕ ਜਨਵਰੀ 2021 ਦੀ ਦਰਮਿਆਨੀ ਰਾਤ ਦੀ ਹੈ। ਇਸ ਮੌਕੇ ਕਿਸਾਨਾਂ ਨਾਲ ਬੀਬੀਸੀ ਦੀਆਂ ਭਾਰਤੀ ਭਾਸ਼ਾਵਾਂ ਦੀ ਮੁਖੀ ਰੂਪਾ ਝਾਅ ਨੇ ਗੱਲਬਾਤ ਕੀਤੀ।

  • ਕਿਸਾਨ ਅੰਦੋਲਨ: ਸਿੰਘੂ ਬਾਰਡਰ ''ਤੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ
  • ਲੋਹੜੀ ਵਿਸ਼ੇਸ਼: ਦੁੱਲਾ ਭੱਟੀ ਦੀ ਬਾਦਸ਼ਾਹ ਅਕਬਰ ਨਾਲ ਕੀ ਦੁਸ਼ਮਣੀ ਸੀ

ਗੁਰੂ ਨਾਨਕ ਦੇਵ ਜੀ ਦੇ ਪ੍ਰਾਕਸ਼ ਪੁਰਬ ਮੌਕੇ ਦਿੱਲੀ ਦੇ ਸਿੰਘੂ ਅਤੇ ਟਿੱਕਰੀ ਬਾਰਡਰ ''ਤੇ ਅਰਦਾਸ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ। ਓੱਧਰ ਦਿੱਲੀ-ਗਾਜ਼ੀਪੁਰ ਬਾਰਡਰ ''ਤੇ ਬੈਠੇ ਕਿਸਾਨ। ਬੁਰਾੜੀ ਜਾਣ ਲਈ ਅਜੇ ਵੀ ਨਹੀਂ ਤਿਆਰ।

  • ਕਿਸਾਨ ਸੰਘਰਸ਼ ਦਾ ਅਸਰ : ਦਿੱਲੀ ''ਚ ਸਬਜ਼ੀ ਦੀ ਸਪਲਾਈ ਅੱਧੀ ਹੋਈ, ਅਨਿਲ ਵਿਜ ਦਾ ਘੇਰਾਓ ਤੇ ਕੇਂਦਰ ਬੋਲ ਰਿਹਾ 5 ਝੂਠ- ਕਿਸਾਨ

ਦੁਸਹਿਰਾ ਹਾਲਾਂਕਿ ਕਿਸਾਨਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਆਇਆ ਸੀ। (ਪਰ) ਇਸ ਦਿਨ ਨੂੰ ਵੀ ਕਿਸਾਨ ਅੰਦੋਲਨ ਵਿੱਚ ਆਏ ਰੰਗਾਂ ਵਜੋਂ ਹੀ ਦੇਖਿਆ ਜਾ ਸਕਦਾ ਜਦੋਂ ਕਿਸਾਨਾਂ ਨੇ ਰਾਵਨ ਦਾ ਪੁਤਲੇ ਤੋਂ ਪਹਿਲਾਂ ਪੰਜਾਬ-ਹਰਿਆਣਾ ਵਿੱਚ ਵੱਖ-ਵੱਖ ਥਾਵਾਂ ''ਤੇ ਖੇਤੀ ਕਾਨੂੰਨਾਂ ਖਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਰਪੋਰੇਟ ਘਰਾਣਿਆਂ ਦੇ ਮਾਲਕਾਂ ਦੇ ਪੁੱਤਲੇ ਫ਼ੂਕੇ ਗਏ।

  • ਪੰਜਾਬ ਦਾ ਦੁਸਹਿਰਾ : ਰਾਵਣ ਦੇ ਬਰਾਬਰ ਫੂਕੇ ਗਏ ਮੋਦੀ ਦੇ ਪੁਤਲੇ, ਬਟਾਲਾ ਵੱਡਾ ਹਾਦਸਾ ਟਲਿਆ

ਕਿਸਾਨਾਂ ਦਾ ਸਿੰਘੂ ਬਾਰਡਰ ’ਤੇ ਪਹੁੰਚਣਾ ਅਤੇ ਪ੍ਰਸ਼ਾਸਨ ਦੀਆਂ ਤਿਆਰੀਆਂ

ਦਿੱਲੀ ਸਰਕਾਰ ਵੱਲੋਂ ਬੁਰਾੜੀ ਦੀ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਪ੍ਰਬੰਧ ਕੀਤੇ ਗਏ ਹਨ। ਕੁਝ ਜਥੇਬੰਦੀਆਂ ਵੀ ਕਿਸਾਨਾਂ ਦੀ ਮਦਦ ਲਈ ਅੱਗੇ ਆਈਆਂ। ਕਈ ਕਿਸਾਨਾਂ ਨੇ ਸਿੰਘੂ ਬਾਰਡਰ ’ਤੇ ਹੀ ਡੇਰਾ ਲਾਇਆ।

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਦਾ 26 ਨਵੰਬਰ ਨੂੰ ਦਿੱਲੀ ਕੂਚ ਕਰਨ ਦਾ ਐਲਾਨ

ਪੰਜਾਬ ਤੋਂ ਹਰਿਆਣਾ ਵੱਲ ਖਨੌਰੀ ਬਾਰਡਰ ਤੋਂ ਜਾਂਦੇ ਰਾਹ ਨੂੰ ਹਰਿਆਣਾ ਪੁਲਿਸ ਨੇ ਸੀਲ ਕਰ ਦਿੱਤਾ ਗਿਆ ਸੀ ਪਰ ਕਿਸਾਨ ਖਨੌਰੀ ਬਾਰਡਰ ’ਤੇ ਇਕੱਠਾ ਹੋਣੇ ਸ਼ੁਰੂ ਹੋ ਗਏ ਸਨ। ਕਿਸਾਨਾਂ ਦਾ ਦਾਅਵਾ ਸੀ ਕਿ ਉਹ ਤਾਂ ਕਈ ਮਹੀਨਿਆਂ ਤੱਕ ਧਰਨੇ ਲਗਾਉਣ ਲਈ ਤਿਆਰ ਹਨ।

ਕਿਸਾਨ ਅੰਦੋਲਨ ਵਿੱਚ ਵੱਖੋ-ਵੱਖ ਯੋਗਦਾਨ

ਕਿਸਾਨ ਅੰਦੋਲਨ ਵਿੱਚ ਜਿਸ ਦੇ ਜੋ ਸਮਝ ਆਇਆ ਉਸ ਨੇ ਉਸੇ ਤਰ੍ਹਾਂ ਕਿਸਾਨ ਅੰਦੋਲਨ ਲਈ ਯੋਗਦਾਨ ਪਾਇਆ। ਬਰਨਾਲਾ ਦੇ ਇੱਕ ਏਸੀ ਮਕੈਨਿਕ ਅਤੇ ਉਨ੍ਹਾਂ ਦੇ ਕੁਝ ਦੋਸਤਾਂ ਵੱਲੋਂ ਝੰਡਿਆਂ ਦਾ ਲੰਗਰ ਲਗਾਇਆ।

ਬਠਿੰਡੇ ਦੀ ਬੇਬੇ ਬਾਰੇ ਦਿਲਜੀਤ ਅਤੇ ਕੰਗਨਾ ਦਾ ਟਵਿੱਟਰ ਯੁੱਧ

ਕਿਸਾਨ ਅੰਦੋਲਨ ਦੀ ਇੱਕ ਖ਼ਾਸੀਅਤ ਇਹ ਵੀ ਰਹੀ ਹੈ ਕਿ ਜਿੱਥੇ ਬਾਲੀਵੁੱਡ ਦੀਆਂ ਕਈ ਹਸਤੀਆਂ ਇਸ ਬਾਰੇ ਜਾਂ ਤਾਂ ਚੁੱਪ ਰਹੀਆਂ ਅਤੇ ਜਾਂ ਸਰਕਾਰ ਦੇ ਪੱਖ ਵਿੱਚ ਖੜ੍ਹੀਆਂ ਨਜ਼ਰ ਆਈਆਂ।

ਕੰਗਨਾ ਨੇ ਬਠਿੰਡਾ ਦੇ ਬਹਾਦੜਗੜ੍ਹ ਜੰਡੀਆਂ ਦੀ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਵਾਲੀ ਬੀਬੀ ਕਹਿ ਕੇ ਟਵੀਟ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਬਾਅਦ ਵਿੱਚ ਡਿਲੀਟ ਵੀ ਕਰ ਦਿੱਤਾ।

ਇਸ ਟਵੀਟ ਵਿੱਚ ਉਨ੍ਹਾਂ ਨੇ ਹਿੰਦਰ ਕੌਰ ਦੀ ਤਸਵੀਰ ਦੇ ਨਾਲ ਲਿਖਿਆ ਸੀ ਕਿ ਸ਼ਾਹੀਨ ਬਾਗ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੀ ਦਾਦੀ 100 ਰੁਪਏ ਦਿਹਾੜੀ ''ਤੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋ ਗਈ ਹੈ।

ਫੈਕਟ ਚੈੱਕ ਕਰਨ ਵਾਲੀ ਸੰਸਥਾ ਆਲਟ ਨਿਊਜ਼ ਨੇ ਕੰਗਨਾ ਦੇ ਇਸ ਦਾਅਵੇ ਨੂੰ ਆਪਣੀ ਰਿਪੋਰਟ ਵਿੱਚ ਗਲਤ ਸਾਬਿਤ ਕਰ ਦਿੱਤਾ ਹੈ।

  • ਕਿਸਾਨੀ ਮੁੱਦੇ ’ਤੇ ਕੰਗਨਾ ਨਾਲ ਉਲਝਣ ਵਾਲੇ ਦਿਲਜੀਤ ਨੇ ਕਿਵੇਂ ਗਾਇਕੀ ਤੇ ਅਦਾਕਾਰੀ ’ਚ ਨਾਮਣਾ ਖੱਟਿਆ
  • ਕਿਸਾਨ ਅੰਦੋਲਨ: ਪ੍ਰਦਰਸ਼ਨਾਂ ਵਿੱਚ ਸ਼ਾਮਲ ਔਰਤਾਂ ''ਤੇ ਆਖ਼ਰ ਸਵਾਲ ਕਿਉਂ ਚੁੱਕੇ ਜਾਂਦੇ ਹਨ
  • ਕਿਸਾਨ ਅੰਦੋਲਨ ਨੂੰ ਬਿਆਨ ਕਰਦੀ ਇਸ ਤਸਵੀਰ ਦੀ ਦਾਅਵਿਆਂ ਤੋਂ ਪਰੇ ਇਹ ਹੈ ਅਸਲ ਕਹਾਣੀ

ਗੁਰਦਾਸਪੁਰ ਦੇ ਸੰਸਦ ਮੈਂਬਰ ਸਨੀ ਦਿਓਲ ਦਾ ਕਿਸਾਨ ਅੰਦੋਲਨ ਦੇ ਦੁਆਲੇ ਟਵੀਟ ਆਇਆ ਤਾਂ ਇਸ ਬਾਬਤ ਗੁਰਦਾਸਪੁਰ ਹਲਕੇ ਦੇ ਕਿਸਾਨਾਂ ਨੇ ਉਨ੍ਹਾਂ ਦੇ ਟਵੀਟ ਉੱਤੇ ਰਾਇ ਰੱਖੀ।

ਪੰਜਾਬੀ ਕਲਾਕਾਰਾਂ ਨੇ ਇੰਝ ਪੂਰਿਆ ਕਿਸਾਨਾਂ ਦਾ ਪੱਖ

ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਕਲਾਕਾਰ ਇਸ ਨੂੰ ਆਪਣੀ ਹਮਾਇਤ ਦਿੰਦੇ ਰਹੇ ਹਨ। ਦਲਜੀਤ ਦੋਸਾਂਝ, ਕੰਵਰ ਗਰੇਵਾਲ, ਜੈਜ਼ੀ ਬੀ ਵਰਗੇ ਕਈ ਵੱਡੇ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੰਗਾਂ ਲਈ ਹਮਾਇਤ ਦਿੱਤੀ ਹੈ।

ਪੰਜਾਬ ਵਿੱਚ ਕਿਸਾਨਾਂ ਵੱਲੋਂ ਖ਼ੇਤੀ ਕਾਨੂੰਨਾਂ ਦੇ ਵਿਰੋਧ ਤੋਂ ਬਾਅਦ ਹੀ ਕਿਸਾਨੀ ਸੰਘਰਸ਼, ਖ਼ੇਤੀ ਕਾਨੂੰਨ ਅਤੇ ਇਸ ਮੁੱਦੇ ਦੇ ਆਲੇ-ਦੁਆਲੇ ਗੀਤ ਵੀ ਰਿਲੀਜ਼ ਹੋਏ ਤੇ ਹੋ ਰਹੇ ਹਨ। ਪੰਜਾਬੀ ਗਾਇਕਾਂ ਤੇ ਗੀਤਕਾਰਾਂ ਵੱਲੋਂ ਪੇਸ਼ ਇਨ੍ਹਾਂ ਗੀਤਾਂ ਰਾਹੀਂ ਕਿਸਾਨੀ ਮੋਰਚੇ ਦੇ ਮਾਅਨੇ ਕੀ ਕਹਿੰਦੇ ਹਨ?

ਕਿਸਾਨ ਅੰਦੋਲਨ ਦੇ ਦੌਰਾਨ ਹੀ ਭਗਤ ਸਿੰਘ ਦੇ ਜਨਮ ਦਿਹਾੜਾ ਆਇਆ ਜਦੋਂ ਪੰਜਾਬੀ ਕਲਾਕਾਰਾਂ ਨੇ ਖੇਤੀ ਬਿੱਲਾਂ ਖਿਲਾਫ਼ ਵਿਰੋਧ ਜਤਾਇਆ।

ਬਟਾਲਾ ਵਿਖੇ ਰਣਜੀਤ ਬਾਵਾ ਦੀ ਅਗਵਾਈ ’ਚ ਕਈ ਕਲਾਕਾਰ ਪਹੁੰਚੇ ਸਨ। ਇਸ ਦੌਰਾਨ ਉੱਥੇ ਪਹੁੰਚੇ ਲੋਕਾਂ ਨੇ ਵੀ ਆਪਣੀ ਗੱਲ ਰੱਖੀ।

ਬੱਬੂ ਮਾਨ ਅਤੇ ਹੋਰ ਕਲਾਕਾਰਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਉਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਸੋਸ਼ਲ ਮੀਡੀਆ ‘ਤੇ ਆ ਕੇ ਕਿਸਾਨਾਂ ਦੀ ਹਮਾਇਤ ਦੀ ਗੱਲ ਕਹੀ।

25 ਸਤੰਬਰ ਨੂੰ ਹਰਭਜਨ ਮਾਨ ਨੇ ਆਪਣੇ ਬੇਟੇ ਅਵਕਾਸ਼ ਮਾਨ ਦੇ ਨਾਲ-ਨਾਲ ਰਣਜੀਤ ਬਾਵਾ, ਹਰਜੀਤ ਹਰਮਨ ਅਤੇ ਵੀਡੀਓ ਡਾਇਰੈਕਟਰ ਸਟਾਲਿਨਵੀਰ ਨਾਲ ਇਕੱਠੇ ਹੋ ਕੇ ਸ਼ਾਂਤਮਈ ਤਰੀਕੇ ਨਾਲ ਪੰਜਾਬ ਬੰਦ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਹੈ।

ਕੰਵਰ ਗਰੇਵਾਲ ਉਨ੍ਹਾਂ ਕੁਝ ਪੰਜਾਬੀ ਕਲਾਕਾਰਾਂ ਵਿੱਚੋਂ ਹਨ, ਜਿਹੜੇ ਮੋਰਚੇ ਨਾਲ ਉਨ੍ਹਾਂ ਦਿਨਾਂ ਤੋਂ ਜੁੜੇ ਹੋਏ ਹਨ ਜਦੋਂ ਇਹ ਹਾਲੇ ਆਪਣੇ ਸ਼ੁਰੂਆਤੀ ਪੜਾਅ ਉੱਪਰ ਸੀ ਅਤੇ ਸੰਘਰਸ਼ ਪੰਜਾਬ ਵਿੱਚ ਤੇਜ਼ੀ ਫੜ ਰਿਹਾ ਸੀ।

ਖੇਤੀਬਾੜੀ ਦੀਆਂ ਗੁੰਝਲਾਂ ਸਮਝੋ

ਦੇਸ਼ ਵਿੱਚ ਤਿੰਨ ਨਵੇਂ ਖੇਤੀ ਕਾਨੂੰਨ ਆਉਣ ਤੋਂ ਕੰਟਰੈਕਟ ਫਾਰਮਿੰਗ ਦੀ ਕਾਫ਼ੀ ਚਰਚਾ ਹੋਈ ਹੈ। ਕਿਸਾਨ ਕੰਟਰੈਕਟ ਫਾਰਮਿੰਗ ਸਬੰਧੀ ਨਵੇਂ ਕਾਨੂੰਨ ਦਾ ਵਿਰੋਧ ਕਰ ਰਹੇ ਹਨ ਅਤੇ ਸਰਕਾਰ ਇਸ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਰਹੀ ਹੈ।

ਖ਼ੇਤੀ ਮਾਹਿਰ ਰਣਜੀਤ ਸਿੰਘ ਘੁੰਮਣ ਦੇ ਹਵਾਲੇ ਨਾਲ ਸਮਝੋ ਕੰਟਰੈਕਟ ਫਾਰਮਿੰਗ ਕੀ ਹੈ ਅਤੇ ਇਸ ਵਿੱਚ ਕੀ-ਕੀ ਸ਼ਾਮਲ ਹੈ।

ਜਦੋਂ ਕਿਸਾਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਕਰ ਰਹੇ ਸਨ ਤਾਂ ਸਰਕਾਰ ਵੱਲੋਂ ਪੰਜਾਬ ਵਿੱਚ ਕਟੜਾ-ਦਿੱਲੀ ਐਕਸਪ੍ਰੈਸ ਵੇਅ ਲਈ ਜ਼ਮੀਨ ਅਕੁਆਇਰ ਕਰਨ ਦੀ ਕਵਾਇਦ ਸ਼ੁਰੂ ਕੀਤੀ ਜਿਸ ਦਾ ਕਿਸਾਨਾਂ ਨੇ ਤਿੱਖਾ ਵਿਰੋਧ ਕੀਤਾ। (ਪਰ) ਕੀ ਕਿਸਾਨ ਜ਼ਮੀਨ ਦੇਣ ਤੋਂ ਇਨਕਾਰੀ ਹੋ ਵੀ ਸਕਦੇ ਹਨ ਜਾਂ ਨਹੀਂ ਇਸ ਦੇ ਕਾਨੂੰਨੀ ਪਹਿਲੂ ਸਮਝਾ ਰਹੇ ਹਨ ਬੀਬੀਸੀ ਪੱਤਰਕਾਰ ਨਵਦੀਪ ਕੌਰ ਗਰੇਵਾਲ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=RvWo6MSGlSE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''be06b12c-2891-4674-b347-214e93026506'',''assetType'': ''STY'',''pageCounter'': ''punjabi.india.story.56303726.page'',''title'': ''ਕਿਸਾਨ ਅੰਦੋਲਨ ਦੇ 100 ਦਿਨਾਂ ਦੌਰਾਨ ਦਿਸੇ ਵੱਖੋ-ਵੱਖ ਰੰਗ'',''published'': ''2021-03-06T09:51:43Z'',''updated'': ''2021-03-06T09:51:43Z''});s_bbcws(''track'',''pageView'');