ਡਾ. ਦਰਸ਼ਨ ਪਾਲ ਨੇ ਕਿਉਂ ਕਿਹਾ,‘ਸਾਨੂੰ ਸਾਰੇ ਮਸਲਿਆਂ ''''ਤੇ ਸਖ਼ਤ ਰੁਖ਼ ਨਹੀਂ ਰੱਖਣਾ ਚਾਹੀਦਾ‘ -ਪ੍ਰੈੱਸ ਰਿਵੀਊ

03/06/2021 9:04:53 AM

ਸੀਨੀਅਰ ਕਿਸਾਨ ਆਗੂ ਡਾ. ਦਰਸ਼ਨਪਾਲ ਨੇ ਕਿਹਾ, “ਸਾਨੂੰ ਹਰ ਮਸਲੇ ਉੱਪਰ ਸਖ਼ਤ ਰੁਖ਼ ਨਹੀਂ ਰੱਖਣਾ ਚਾਹੀਦਾ ਅਤੇ ਚਰਚਾ ਲਈ ਥਾਂ ਹੋਣੀ ਚਾਹੀਦੀ ਹੈ।"

ਕਿਸਾਨ ਅੰਦੋਲਨ ਦੇ ਸੌ ਦਿਨ ਪੂਰੇ ਮੌਕੇ ਦਿ ਹਿੰਦੂ ਨਾਲ ਗੱਲਬਾਤ ਦੌਰਾਨ ਡਾ. ਦਰਸ਼ਨਪਾਲ ਨੇ ਕਿਹਾ, ਲੋਕਾਂ ਵਿੱਚ ਉਮੀਦਾਂ ਵਧ ਗਈਆਂ ਹਨ ਅਤੇ ਹੁਣ ਕਿਸਾਨ ਆਗੂਆਂ ਲਈ ਵੀ ਆਪਣੇ ਮੁਢਲੇ ਸਟੈਂਡ ਤੋਂ ਪਿੱਛੇ ਹਟਣਾ ਸੌਖਾ ਨਹੀਂ ਹੋਵੇਗਾ।

ਇਹ ਵੀ ਪੜ੍ਹੋ:

  • ਇਮਰਾਨ ਖ਼ਾਨ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਿਉਂ ਕਰਨਾ ਚਾਹੁੰਦੇ ਹਨ
  • ਹਿਮਾਲਿਆ ਉਹ ਤਬਾਹੀ ਲਿਆ ਸਕਦਾ ਹੈ ਜਿਸ ਵੱਲ ਕਿਸੇ ਦਾ ਧਿਆਨ ਨਹੀਂ ਹੈ
  • ਕਤਰ ਵਿੱਚ ਭਾਰਤੀਆਂ ਤੋਂ ਕਿਹੜੀਆਂ ਰਿਆਇਤਾਂ ਖੋਹੀਆਂ ਜਾ ਸਕਦੀਆਂ ਹਨ

ਸੌ ਦਿਨਾਂ ਦੌਰਾਨ ਸਿੱਖੇ ਸਬਕਾਂ ਬਾਰੇ ਉਨ੍ਹਾਂ ਨੇ ਕਿਹਾ, “ਯਥਾਰਥਵਾਦੀ ਉਮੀਦਾਂ ਸਬੰਧੀ ਹੋਰ ਸਪਸ਼ਟਤਾ ਹੋਣੀ ਚਾਹੀਦੀ ਸੀ ਤਾਂ ਜੋ ਸਾਨੂੰ ਪਤਾ ਹੁੰਦਾ ਕਿ ਅਸੀਂ ਕੀ ਮੰਗ ਰਹੇ ਹਾਂ ਅਤੇ ਕਿੰਨਾ ਮਿਲ ਸਕਦਾ ਹੈ।”

ਉਨ੍ਹਾਂ ਨੇ ਕਿਹਾ, "ਐੱਮਐੱਸਪੀ ਬਾਰੇ ਅਸੀਂ ਆਪਣੇ ਅੰਦੋਲਨ ਵਿੱਚ ਡੁੰਘਾਈ ਨਾਲ ਚਰਚਾ ਨਹੀਂ ਕੀਤੀ। ਸਾਨੂੰ ਸਾਡੇ ਮੁੱਦਿਆਂ ਬਾਰੇ ਵਿਸਥਾਰ ਵਿੱਚ ਜਾਣਨਾ ਚਾਹੀਦਾ ਹੈ ਤਾਂ ਜੋ ਲੀਡਰਸ਼ਿਪ ਅਤੇ ਸਾਰੇ ਸਮਝਣ ਦੀ ਕੋਸ਼ਿਸ਼ ਕਰਨ ਕਿ ਅਸੀਂ ਕੀ ਮੰਗ ਰਹੇ ਹਾਂ ਤੇ ਕਿੰਨਾ ਅਸੀਂ ਹਾਸਲ ਕਰ ਸਕਦੇ ਹਾਂ।"

"ਜਿਵੇਂ ਜਿਵੇਂ ਸੰਘਰਸ਼ ਲੰਮੇਰਾ ਹੁੰਦਾ ਜਾ ਰਿਹਾ ਹੈ ਲੋਕਾਂ ਦੇ ਮਨਾਂ ਵਿੱਚ ਅਜਿਹੇ ਸਵਾਲ ਖੜ੍ਹੇ ਹੋ ਰਹੇ ਹਨ, ਕੀ ਐੱਮਐੱਸਪੀ ਇੱਕੋ ਵਾਰ ਵਿੱਚ ਮਿਲ ਜਾਵੇਗਾ ਜਾਂ ਇਹ ਸਾਨੂੰ ਗ੍ਰਾਂਟ-ਇਨ-ਪ੍ਰਿੰਸੀਪਲ ਵਜੋਂ ਮਿਲੇਗਾ ਅਤੇ ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਤੇ ਸਰਕਾਰ ਵੀ ਸਾਨੂੰ ਅੱਗੇ ਜਾ ਕੇ ਕੋਈ ਕਮੇਟੀ ਬਣਾ ਕੇ ਪੁੱਛ ਸਕਦੀ ਹੈ।"

ਟੀਐੱਮਸੀ ਦੀ ਸ਼ਿਕਾਇਤ ਮਗਰੋਂ ਚੋਣ ਕਮਿਸ਼ਨ ਨੇ ਚੁੱਕਿਆ ਕਦਮ

ਚੋਣ ਕਮਿਸ਼ਨ ਨੇ ਕੇਂਦਰ ਸਰਕਾਰ ਨੂੰ ਚੋਣਾਂ ਵਾਲੇ ਸੂਬਿਆਂ ਵਿੱਚ ਕੋਵਿਡ ਵੈਕਸੀਨ ਦੇ ਸਰਟੀਫਿਕੇਟਾਂ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਹਟਾਉਣ ਨੂੰ ਕਿਹਾ ਹੈ।

ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲਾ ਨੂੰ ਪੱਤਰ ਰਾਹੀਂ ਇਹ ਹਦਾਇਤਾਂ ਜਾਰੀ ਕਰਦਿਆਂ ਕਿਹਾ ਹੈ ਕਿਸ ਇਸ ਨਾਲ ਸੱਤਾਧਾਰੀ ਪਾਰਟੀ ਚੋਣ ਜਬਾਤੇ ਦੀ ਉਲੰਘਣਾ ਕਰ ਰਹੀ ਹੈ।

ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਪਾਰਟੀ ਨੇ ਸੂਬੇ ਦੇ ਮੁੱਖ ਚੋਣ ਕਿਮਿਸ਼ਨਰ ਕੋਲ ਪਹੁੰਚ ਕਰ ਕੇ ਅਪੀਲ ਕੀਤੀ ਸੀ ਕਿ ਪ੍ਰਧਾਨ ਮੰਤਰੀ ਦੀ ਤਸਵੀਰ ਦੀ ਵਰਤੋਂ ਸਰਕਾਰੀ ਮਸ਼ਿਨਰੀ ਦੀ ਦੁਰਵਤੋਂ ਹੈ ਅਤੇ ਚੋਣ ਜਾਬਤੇ ਦੀ ਉਲੰਘਣਾ ਹੈ।

ਇਨ੍ਹਾਂ ਹਦਾਇਤਾਂ ਤੋਂ ਬਾਅਦ ਕੇਂਦਰੀ ਮੰਤਰਾਲਾ ਨੂੰ ਪੱਛਮੀ ਬੰਗਾਲ, ਅਸਾਮ,ਕੇਰਲਾ, ਤਾਮਿਲਨਾਡੂ ਅਤੇ ਪੁਦੂਚੇਰੀ ਵਿੱਚ ਵੰਡੇ ਜਾਰੇ ਕੋਰੋਨਾ ਵੈਕਸੀਨ ਸਰਟੀਫਿਕੇਟਾਂ ਵਿੱਚ ਬਦਲਾਅ ਕਰਨੇ ਪੈਣਗੇ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕੀ ਪੰਜਾਬ ਕੋਰੋਨਾ ਦਾ ਨਵਾਂ ਹੌਟਸਪੌਟ ਬਣ ਰਿਹਾ ਹੈ?

  • ''ਪੰਜਾਬ ਦੇ ਕਿਸਾਨ ਦੇਸ-ਵਿਰੋਧੀ ਨਹੀਂ, ਉਹੀ ਦੇਸਭਗਤ ਹਨ ਜਿਨ੍ਹਾਂ ਨੇ ਗਲਵਾਨ ਘਾਟੀ ''ਚ ਜਾਨ ਦਿੱਤੀ''

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਵਿੱਚ ਕੋਰੋਨਾਵਾਇਰਸ ਦੇ 818 ਕੇਸ ਰਿਕਾਰਡ ਕੀਤੇ ਗਏ, ਜਿਸ ਤੋਂ ਬਾਅਦ ਸੂਬੇ ਵਿੱਤ ਕੋਰੋਨਾ ਕੇਸਾਂ ਦੀ ਗਿਣਤੀ1,86,189 ਹੋ ਗਈ ਹੈ।

ਇਸ ਦੇ ਨਾਲ ਹੀ ਗਿਆਰਾਂ ਹੋਰ ਜਾਨਾਂ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸੂਬੇ ਵਿੱਚ 5,898 ਹੋ ਗਈ ਹੈ।

ਪਿਛਲੇ ਚਾਰ ਹਫ਼ਤਿਆਂ ਤੋਂ ਪੰਜਾਬ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਇਸ ਵਾਧੇ ਨਾਲ ਪੰਜਾਬ, ਮਹਾਰਾਸ਼ਟਰ ਅਤੇ ਕੇਰਲ ਤੋਂ ਬਾਅਦ ਕੋਰੋਨਾ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਸੂਬਾ ਬਣ ਕੇ ਉੱਭਰਿਆ ਹੈ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=RvWo6MSGlSE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5168ab5e-0caf-4bcb-9eeb-9cbdcc34e4e9'',''assetType'': ''STY'',''pageCounter'': ''punjabi.india.story.56303434.page'',''title'': ''ਡਾ. ਦਰਸ਼ਨ ਪਾਲ ਨੇ ਕਿਉਂ ਕਿਹਾ,‘ਸਾਨੂੰ ਸਾਰੇ ਮਸਲਿਆਂ \''ਤੇ ਸਖ਼ਤ ਰੁਖ਼ ਨਹੀਂ ਰੱਖਣਾ ਚਾਹੀਦਾ‘ -ਪ੍ਰੈੱਸ ਰਿਵੀਊ'',''published'': ''2021-03-06T03:26:47Z'',''updated'': ''2021-03-06T03:26:47Z''});s_bbcws(''track'',''pageView'');