ਕਤਰ ਵਿੱਚ ਭਾਰਤੀਆਂ ਤੋਂ ਕਿਹੜੀਆਂ ਰਿਆਇਤਾਂ ਖੋਹੀਆਂ ਜਾ ਸਕਦੀਆਂ ਹਨ - 5 ਅਹਿਮ ਖ਼ਬਰਾਂ

03/06/2021 7:34:56 AM

ਕਤਰ ਨੇ ਛੇ ਮਹੀਨੇ ਪਹਿਲਾਂ ਹੀ ਵੱਡੇ ਕਿਰਤ ਸੁਧਾਰ ਲਾਗੂ ਕੀਤੇ ਸਨ ਅਤੇ ਸ਼ੂਰਾ ਕੌਂਸਲ ਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤੇ ਜਾਣ ''ਤੇ ਇਹ ਸੁਧਾਰ ਇੱਕ ਤਰ੍ਹਾਂ ਨਾਲ ਖਾਰਜ ਹੋ ਜਾਣਗੇ। ਇਸ ਦਾ ਅਸਰ ਭਾਰਤੀਆਂ ''ਤੇ ਵੀ ਪਵੇਗਾ।

ਕਤਰ ਵਿੱਚ ਕੰਮ ਕਰਨ ਵਾਲੇ ਪਰਵਾਸੀ ਕਾਮਿਆਂ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਹੁਣ ਸ਼ੂਰਾ ਕੌਂਸਲ ਵੱਲੋਂ ਦਿੱਤੀਆਂ ਨਵੀਂ ਸਿਫ਼ਰਸ਼ਾਂ ਨਾਲ ਜੇ ਇਹ ਸੁਧਾਰ ਰੱਦ ਹੁੰਦੇ ਹਨ ਤਾਂ ਉੱਥੇ ਵਸਦੇ ਪਰਵਾਸੀਆਂ ਲਈ ਜੀਅ ਦਾ ਜੰਜਾਲ ਖੜ੍ਹਾ ਹੋ ਸਕਦਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਇਮਰਾਨ ਖ਼ਾਨ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਿਉਂ ਕਰਨਾ ਚਾਹੁੰਦੇ ਹਨ
  • ਕਤਰ ਵਿੱਚ ਕੰਮ ਕਰਨ ਵਾਲੇ ਭਾਰਤੀਆਂ ਲਈ ਇਹ ਮੁਸ਼ਕਿਲਾਂ ਵੱਧ ਸਕਦੀਆਂ ਹਨ
  • ਮਿਆਂਮਾਰ ਵਿੱਚ ਗੁੱਸਾ, ਗੋਲੀਆਂ, ਡਾਂਗਾਂ ਵਿਚਾਲੇ ਰਾਜਪਲਟੇ ਖਿਲਾਫ਼ ਮੁਜ਼ਾਹਰੇ ਜਾਰੀ

ਕੈਪਟਨ ਨੇ ਕਿਹਾ, ''ਪੰਜਾਬ ਦੇ ਕਿਸਾਨ ਦੇਸ-ਵਿਰੋਧੀ ਨਹੀਂ, ਦੇਸਭਗਤ''

ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਫ਼ੀ ਹੰਗਾਮੇ ਵਾਲਾ ਰਿਹਾ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ਕਈ ਐਲਾਨ ਕੀਤੇ ਅਤੇ ਭਾਜਪਾ ''ਤੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਇਲਜ਼ਾਮ ਲਾਇਆ।

ਉਨ੍ਹਾਂ ਨੇ ਕਿਹਾ, "ਪੰਜਾਬ ਦੇ ਕਿਸਾਨ ਅਤੇ ਖੇਤੀ ਕਾਮੇ ਦੇਸ-ਵਿਰੋਧੀ ਨਹੀਂ ਹਨ ਸਗੋਂ ਉਹੀ ਦੇਸਭਗਤ ਹਨ ਜਿਨ੍ਹਾਂ ਨੇ ਗਲਵਾਨ ਘਾਟੀ ਵਿੱਚ ਪਿਛਲੇ ਸਾਲ ਦੇਸ ਦੀ ਸ਼ਾਨ ਦੀ ਰਾਖੀ ਲਈ ਆਪਣੀ ਜਾਨ ਦੇ ਦਿੱਤੀ ਸੀ।"

ਇਸ ਤੋਂ ਇਲਵਾ ਵਿਧਾਨ ਸਭਾ ਸੈਸ਼ਨ ਕਈ ਕਾਰਨਾਂ ਕਰ ਕੇ ਹੰਗਾਮੇ ਭਰਭੂਰ ਰਿਹਾ। ਅਕਾਲੀ ਵਿਧਾਇਕਾਂ ਨੂੰ ਲਗਾਤਾਰ ਵਿਰੋਧ ਕਾਰਨ ਵਿਧਾਨ ਸਭਾ ਦੇ ਰਹਿੰਦੇ ਦਿਨਾਂ ਲਈ ਮੁਅਤਲ ਕਰ ਦਿੱਤਾ ਗਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਮਰਾਨ ਖ਼ਾਨ ਆਪਣੀ ਸਰਕਾਰ ਦਾ ਬਹੁਮਤ ਸਾਬਿਤ ਕਿਉਂ ਕਰਨਾ ਚਾਹੁੰਦੇ ਹਨ

ਪਾਕਿਸਤਾਨ ਵਿੱਚ ਸਿਆਸੀ ਸੰਕਟ ਗੰਭੀਰ ਹੁੰਦਾ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਕਿਹਾ ਹੈ ਕਿ ਉਹ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦੀ ਵੋਟ ਨੂੰ ਸਾਬਤ ਕਰਨਗੇ।

ਸੀਨੇਟ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਇੱਕ ਅਹਿਮ ਉਮੀਦਵਾਰ ਦੀ ਹਾਰ ਤੋਂ ਬਾਅਦ ਖੜ੍ਹੇ ਹੋਏ ਹਾਲਾਤ ਕਾਰਨ ਉਨ੍ਹਾਂ ਨੇ ਭਰੋਸਗੀ ਮਤਾ ਹਾਸਲ ਕਰਨ ਦਾ ਫੈਸਲਾ ਕੀਤਾ ਹੈ। ਇਹ ਭਰੋਸਗੀ ਮਤਾ ਸ਼ਨੀਵਾਰ, 6 ਮਾਰਚ ਨੂੰ ਹੋਵੇਗਾ।

ਦਰਅਸਲ ਇਮਰਾਨ ਖ਼ਾਨ ਸਰਕਾਰ ਦੇ ਖਜ਼ਾਨਾ ਮੰਤਰੀ ਅਬਦੁੱਲ ਹਫੀਜ਼ ਸ਼ੇਖ ਸੀਨੇਟ ਚੋਣਾਂ ਵਿੱਚ ਇਸਲਾਮਾਬਾਦ ਦੀ ਸਖ਼ਤ ਮੁਕਾਬਲੇ ਵਾਲੀ ਸੀਟ ਤੋਂ ਸਾਬਕਾ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਤੋਂ ਹਾਰ ਗਏ ਸਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕਿਸਾਨ ਅੰਦੋਲਨ ਵਿੱਚ ਔਰਤਾਂ ਨੇ ਟਾਈਮਜ਼ ਮੈਗਜ਼ੀਨ ਨੂੰ ਕੀ ਦੱਸਿਆ?

Getty Images

ਨਵੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਭਾਰਤ ਦੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੇ ਇੱਕ ਸੁਣਵਾਈ ਦੌਰਾਨ ਕਿਹਾ ਸੀ ਕਿ ਔਰਤਾਂ ਅਤੇ ਬਜ਼ੁਰਗਾਂ ਨੂੰ ਧਰਨੇ ਤੋਂ ਘਰਾਂ ਨੂੰ ਚਲੇ ਜਾਣਾ ਚਾਹੀਦਾ ਹੈ।

ਹਾਲਾਂਕਿ ਔਰਤਾਂ ਹਾਲੇ ਵੀ ਉੱਥੇ ਟਿਕੀਆਂ ਹੋਈਆਂ ਹਨ। ਸਗੋਂ ਉਨ੍ਹਾਂ ਦੀ ਸਟੇਜ ਅਤੇ ਮੋਰਚੇ ਵਿੱਚ ਸ਼ਮੂਲੀਅਤ ਵਧੀ ਹੈ।

ਟਾਈਮਜ਼ ਮੈਗਜ਼ੀਨ ਨੇ ਟਿਕਰੀ ਮੋਰਚੇ ਵਿੱਚ ਪਹੁੰਚੀਆਂ ਕੁਝ ਔਰਤਾਂ ਨਾਲ ਗੱਲਬਾਤ ਕੀਤੀ। ਔਰਤਾਂ ਨੇ ਉੱਥੇ ਬਣੇ ਰਹਿਣ ਪ੍ਰਤੀ ਆਪਣੀ ਦ੍ਰੜਿਤਾ ਦਰਸਾਈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਸੀਰੀਆ: ''ਇਨਕਲਾਬ ਅਜੇ ਸਫ਼ਲ ਨਹੀਂ ਹੋਇਆ ਪਰ ਅਸੀਂ ਕੁਝ ਆਜ਼ਾਦੀ ਹਾਸਲ ਕੀਤੀ ਹੈ''

Getty Images

ਸੀਰੀਆ ਵਿੱਚ ਦਸ ਸਾਲਾਂ ਦੀ ਲੜਾਈ ਨੇ ਦੇਸ ਨੂੰ ਤਬਾਹ ਕਰ ਦਿੱਤਾ ਹੈ, ਲੱਖਾਂ ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਗਿਆ ਹੈ ਅਤੇ ਲੱਖਾਂ ਹੋਰ ਉੱਜੜ ਗਏ ਹਨ।

ਇਸ ਨਾਲ ਪ੍ਰਭਾਵਿਤ ਹੋਏ ਆਪਣੇ ਘਰਾਂ ਤੋਂ ਉੱਜੜੇ ਜਾਂ ਵਿਦੇਸ਼ ਵਿੱਚ ਚਲੇ ਗਏ ਲੋਕਾਂ ਨੇ ਆਪਣੇ ''ਤੇ ਇਸ ਦੇ ਪਏ ਪ੍ਰਭਾਵ ਬਾਰੇ ਦੱਸਿਆ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=RvWo6MSGlSE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''063b3c24-02e2-4113-ba45-90df6b6dd6ae'',''assetType'': ''STY'',''pageCounter'': ''punjabi.india.story.56303411.page'',''title'': ''ਕਤਰ ਵਿੱਚ ਭਾਰਤੀਆਂ ਤੋਂ ਕਿਹੜੀਆਂ ਰਿਆਇਤਾਂ ਖੋਹੀਆਂ ਜਾ ਸਕਦੀਆਂ ਹਨ - 5 ਅਹਿਮ ਖ਼ਬਰਾਂ'',''published'': ''2021-03-06T02:01:56Z'',''updated'': ''2021-03-06T02:01:56Z''});s_bbcws(''track'',''pageView'');