UGC NET 2021: ਕੀ ਹੈ ਪ੍ਰੀਖਿਆ ਦੀ ਤਰੀਕ, ਯੋਗਤਾ ਤੇ ਫੀਸ

03/02/2021 11:04:50 AM

GETTY IMAGES

ਯੂਜੀਸੀ-ਨੈੱਟ 2021 ਦੀ ਪ੍ਰੀਖਿਆ ਲਈ ਰਜਿਸਟਰ ਕਰਨ ਦੀ ਅੱਜ ਆਖਰੀ ਤਰੀਕ ਹੈ। ਇਸ ਦੀ ਨੋਟੀਫਿਕੇਸ਼ਨ 2 ਫਰਵਰੀ, 2021 ਨੂੰ ਜਾਰੀ ਕੀਤੀ ਗਈ ਸੀ।

ਦਰਅਸਲ ਦੀ ਦਸੰਬਰ, 2020 ਵਿੱਚ ਹੋਣ ਵਾਲੀ ਪ੍ਰੀਖਿਆ ਕੋਰੋਨਾਵਾਇਰਸ ਕਾਰਨ ਲਟਕੀ ਹੋਈ ਸੀ ਅਤੇ ਹੁਣ ਇਹ ਮਈ, 2021 ਨੂੰ ਹੋਣ ਜਾ ਰਹੀ ਹੈ।

ਯੂਜੀਸੀ ਨੈੱਟ ਦਾ ਟੈਸਟ ਭਾਰਤੀ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਸਹਾਇਕ ਪ੍ਰੋਫੈੱਸਰ ਅਤੇ ਜੂਨੀਅਰ ਰਿਸਰਚ ਫੈਲੋਸ਼ਿਪ ਦੇ ਅਹੁਦੇ ''ਤੇ ਭਰਤੀ ਲਈ ਆਯੋਜਿਤ ਕੀਤਾ ਜਾਂਦਾ ਹੈ। ਪ੍ਰੀਖਿਆਵਾਂ ਦੋ, ਤਿੰਨ, ਚਾਰ, ਪੰਜ, ਛੇ, ਸੱਤ, ਦੱਸ, ਗਿਆਰਾਂ, ਬਾਰਾਂ, ਚੌਦਾਂ ਅਤੇ ਸਤਾਰਾਂ ਮਈ 2021 ਨੂੰ ਹੋਵੇਗੀ।

3 ਮਾਰਚ, 2021 ਲਈ ਆਨਲਾਈਨ ਫੀਸ ਭਰੀ ਜਾ ਸਕਦੀ ਹੈ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ: ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਲੋਕ ਦੂਜੀ ਡੋਜ਼ ਲੈਣ ਤੋਂ ਕਿਉਂ ਕਤਰਾ ਰਹੇ
  • ਨੇਵੀ ਦੇ ਜਵਾਨਾਂ ਨੇ ਜਦੋਂ ਬਰਤਾਨਵੀ ਹਕੂਮਤ ਖਿਲਾਫ਼ ਬਗਾਵਤ ਕੀਤੀ ਤਾਂ ਗਾਂਧੀ ਤੇ ਪਟੇਲ ਕੀ ਕਰ ਰਹੇ ਸਨ
  • ਦੀਪ ਸਿੱਧੂ ਦੀ ਰਿਹਾਈ ਲਈ ਸਿਰਸਾ ਨੇ ਕੀਤਾ ਟਵੀਟ ਤਾਂ ਸੋਸ਼ਲ ਮੀਡੀਆ ਉੱਤੇ ਕੀ ਛਿੜੀ ਚਰਚਾ

ਹਾਲਾਂਕਿ 5 ਮਾਰਚ ਤੋਂ 9 ਮਾਰਚ ਵਿਚਾਲੇ ਫਾਰਮ ਵਿੱਚ ਕਿਸੇ ਤਰ੍ਹਾਂ ਦੀ ਗਲਤੀ ਨੂੰ ਠੀਕ ਕੀਤਾ ਜਾ ਸਕਦਾ ਹੈ।

ਯੂਜੀਸੀ ਦਾ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਕਰਵਾਇਆ ਜਾਵੇਗਾ।

ਨੈਸ਼ਨਲ ਟੈਸਟਿੰਗ ਏਜੰਸੀ ਉੱਚ ਵਿਦਿਅਕ ਅਦਾਰਿਆਂ ਵਿੱਚ ਦਾਖਲੇ ਜਾਂ ਫੈਲੋਸ਼ਿਪ ਲਈ ਦਾਖਲਾ ਪ੍ਰੀਖਿਆਵਾਂ ਕਰਵਾਉਣ ਲਈ ਪ੍ਰੀਮੀਅਰ, ਮਾਹਰ, ਖੁਦਮੁਖਤਿਆਰ ਅਤੇ ਸਵੈ-ਨਿਰਭਰ ਪ੍ਰੀਖਿਆ ਸੰਸਥਾ ਵਜੋਂ ਸਥਾਪਤ ਕੀਤੀ ਗਈ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਯੂਜੀਸੀ ਨੈੱਟ 2021 ਲਈ ਕਿਵੇਂ ਭਰ ਸਕਦੇ ਹੋ ਫਾਰਮ

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ ugcnet.nta.nic.in ''ਤੇ ਜਾਓ।
  • ਹੋਮ ਪੇਜ ''ਤੇ ਕਲਿੱਕ ਕਰੋ ਅਤੇ ''UGC- NET'' (ਐਪਲੀਕੇਸ਼ਨ ਫਾਰਮ ਦਸੰਬਰ 2020 ਸਾਈਕਲ (ਮਈ 2021)) ਲਿੰਕ ''ਤੇ ਕਲਿੱਕ ਕਰੋ।
  • ਮੰਗੀ ਗਈ ਜਾਣਕਾਰੀ ਭਰੋ ਅਤੇ ਰਜਿਸਟਰ ਕਰੋ।
  • ਰਜਿਸਟਰ ਕਰਨ ਤੋਂ ਬਾਅਦ ਆਪਣੇ ਲੌਗਇੰਨ ਕਰੋ
  • ਅਰਜ਼ੀ ਫਾਰਮ ਭਰਨ ਤੋਂ ਬਾਅਦ ਫੀਸ ਭਰੋ ਅਤੇ ਸਬਮਿਟ ਕਰੋ।
Getty Images
ਸੰਕੇਤਕ ਤਸਵੀਰ

ਯੂਜੀਸੀ ਨੈੱਟ ਲਈ ਉਮੀਦਵਾਰਾਂ ਦੇ ਪੋਸਟ ਗ੍ਰੈਜੁਏਟ ਵਿੱਚ ਘੱਟੋ-ਘੱਟ 55 ਫੀਸਦ ਅੰਕ ਹੋਣੇ ਚਾਹੀਦੇ ਹਨ।

31 ਸਾਲ ਤੋਂ ਵੱਧ ਉਮਰ ਦੇ ਲੋਕ ਜੇਆਰਐੱਫ਼ ਲਈ ਅਪਲਾਈ ਨਹੀਂ ਕਰ ਸਕਦੇ। ਅਸਿਸਟੈਂਟ ਪ੍ਰੋਫੈੱਸਰ ਲਈ ਅਰਜ਼ੀ ਦੇਣ ਵਾਸਤੇ ਉੱਪਰੀ ਕੋਈ ਉਮਰ ਹੱਦ ਨਹੀਂ ਹੈ।

ਪ੍ਰੀਖਿਆ ਤਿੰਨ ਘੰਟਿਆਂ ਦੀ ਹੋਵੇਗੀ ਅਤੇ ਪ੍ਰੀਖਿਆ ਵਿੱਚ ਦੋ ਪੇਪਰ ਸ਼ਾਮਲ ਹੋਣਗੇ।

ਯੂਜੀਸੀ ਨੈੱਟ 2021 ਫਾਰਮ ਲਈ ਫੀਸ

ਯੂਜੀਸੀ ਨੈੱਟ ਐਪਲੀਕੇਸ਼ਨ ਫੀਸ ਜਨਰਲ ਸ਼੍ਰੇਣੀ ਲਈ 1000 ਰੁਪਏ, ਜਨਰਲ-ਈਡਬਲਯੂਐੱਸ ਅਤੇ ਓਬੀਸੀ-ਐਨਸੀਐਲ ਵਰਗਾਂ ਲਈ 500 ਰੁਪਏ ਅਤੇ ਐਸਸੀ ਜਾਂ ਐਸਟੀ ਜਾਂ ਪੀਡਬਲਯੂਡੀ ਜਾਂ ਟ੍ਰਾਂਸਜੈਂਡਰ ਲਈ 250 ਰੁਪਏ ਹੈ।

BBC

ਇਹ ਵੀ ਪੜ੍ਹੋ:

  • ਮਰਦ ਬਲਾਤਕਾਰ ਕਿਉਂ ਕਰਦੇ ਹਨ - ਇੱਕ ਔਰਤ ਵੱਲੋਂ ਕੀਤੀ ਗਈ ਇਹ ਰਿਸਰਚ
  • ਨੌਦੀਪ ਕੌਰ ਦਾ ਪਿਛੋਕੜ ਕੀ ਹੈ ਤੇ ਬਾਹਰਲੇ ਮੁਲਕਾਂ ਦੇ ਸਿਆਸਤਦਾਨ ਉਸਦਾ ਮੁੱਦਾ ਕਿਉਂ ਚੁੱਕ ਰਹੇ
  • ਸਰਦੂਲ ਸਿਕੰਦਰ ਨੂੰ ਮਿਲ ਕੇ ਹੰਸ ਰਾਜ ਹੰਸ ਦੀ ਕਿਹੜੀ ਗ਼ਲਤਫ਼ਹਿਮੀ ਦੂਰ ਹੋਈ ਸੀ

https://www.youtube.com/watch?v=0mHNWhKTGcU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9c1afe73-69c7-4e9d-bb97-a045399a6dca'',''assetType'': ''STY'',''pageCounter'': ''punjabi.india.story.56248800.page'',''title'': ''UGC NET 2021: ਕੀ ਹੈ ਪ੍ਰੀਖਿਆ ਦੀ ਤਰੀਕ, ਯੋਗਤਾ ਤੇ ਫੀਸ'',''published'': ''2021-03-02T05:28:04Z'',''updated'': ''2021-03-02T05:28:04Z''});s_bbcws(''track'',''pageView'');