ਭਾਰਤ ਦੀ "ਮਨੁੱਖੀ ਪਿੰਜਰਾਂ ਵਾਲੀ ਝੀਲ" ਦਾ ਰਹੱਸ ਕੀ ਹੈ

03/02/2021 10:49:50 AM

ਭਾਰਤੀ ਹਿਮਾਲਿਆ ਵਿੱਚ ਉਚਾਈ ''ਤੇ ਦੂਰ-ਦਰਾਡੇ ਬਰਫ਼ੀਲੀ ਘਾਟੀ ''ਤੇ ਇੱਕ ਝੀਲ ਹਜ਼ਾਰਾਂ ਮਨੁੱਖੀ ਪਿੰਜਰਾਂ ਨਾਲ ਭਰੀ ਪਈ ਹੈ।

ਰੂਪਕੁੰਡ ਝੀਲ ਉੱਤਰਾਖੰਡ ਸੂਬੇ ਵਿੱਚ ਹੈ। ਭਾਰਤ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਇੱਕ , ਤ੍ਰਿਸ਼ੂਲ ਵਾਂਗ ਸਿੱਧੀ ਢਲਾਣ ਦੇ ਹੇਠਾਂ। ਸਮੁੰਦਰੀ ਤਲ ਤੋਂ 5029 ਮੀਟਰ ਯਾਨੀ 16,500 ਫ਼ੁੱਟ ਦੀ ਉਚਾਈ ''ਤੇ ਹੈ।

1942 ਵਿੱਚ ਗਸ਼ਤ ਕਰਨ ਵਾਲੇ ਇੱਕ ਬਰਤਾਨਵੀ ਵਣ ਰੇਂਜਰ ਵਲੋਂ ਖੋਜੀ ਗਈ ''ਪਿੰਜਰਾਂ ਦੀ ਝੀਲ'' ''ਤੇ ਬਰਫ਼ ਦੇ ਹੇਠਾਂ ਅਵਸ਼ੇਸ਼ ਚਾਰੇ ਪਾਸੇ ਖਿਲ੍ਹਰੇ ਹੋਏ ਹਨ।

ਇਹ ਵੀ ਪੜ੍ਹੋ

  • ਪੰਜਾਬ ਵਿਧਾਨ ਸਭਾ ਵੱਲ ਵਧ ਕਰ ਰਹੇ ਅਕਾਲੀ ਵਰਕਰਾਂ ’ਤੇ ਪਾਣੀ ਦੀਆਂ ਬੁਛਾੜਾਂ
  • ਕੀ ਚੀਨ ਨੇ 10 ਕਰੋੜ ਲੋਕਾਂ ਨੂੰ ਅੱਤ ਦੀ ਗ਼ਰੀਬੀ ’ਚੋਂ ਬਾਹਰ ਕੱਢ ਲਿਆ ਹੈ - ਰਿਐਲਿਟੀ ਚੈੱਕ
  • ਕੋਵਿਡ-19 ਵੈਕਸੀਨ ਦੇ ਦੂਜੇ ਗੇੜ ਦੌਰਾਨ ਪੰਜਾਬ ਵਿਚ ਕੋਰੋਨਾ ਦਾ ਟੀਕਾ ਲਗਾਉਣਾ ਹੈ ਤਾਂ ਇਹ ਕੁਝ ਕਰਨਾ ਪਵੇਗਾ

ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਮਾਨਵ-ਵਿਗਿਆਨੀਆਂ ਅਤੇ ਵਿਗਿਆਨੀਆਂ ਨੇ ਅਵਸ਼ੇਸ਼ਾਂ ਦਾ ਅਧਿਐਨ ਕੀਤਾ ਹੈ। ਸਾਲਾਂ ਤੋਂ ਝੀਲ ਨੇ ਉਤਸੁਕਤਾ ਭਰੇ ਵਿਗਿਆਨੀਆਂ ਅਤੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਿਆ ਹੈ।

ਸੀਜ਼ਨ ਅਤੇ ਮੌਸਮ ਦੇ ਹਿਸਾਬ ਨਾਲ ਝੀਲ ਸਾਲ ਵਿੱਚ ਬਹੁਤਾ ਸਮਾਂ ਜੰਮੀ ਹੀ ਰਹਿੰਦੀ ਹੈ। ਇਹ ਕਦੇ ਫ਼ੈਲਦੀ ਅਤੇ ਕਦੇ ਸੁੰਗੜਦੀ ਰਹਿੰਦੀ ਹੈ। ਸਿਰਫ਼ ਜਦੋਂ ਬਰਫ਼ ਪਿਘਲਦੀ ਹੈ, ਉਸ ਸਮੇਂ ਪਿੰਜਰ ਦਿਖਾਈ ਦਿੰਦੇ ਹਨ, ਕਈ ਵਾਰ ਮਾਸ ਦੇ ਨਾਲ ਪੂਰੀ ਤਰ੍ਹਾਂ ਬਚੇ ਹੋਏ ਦਿਖਦੇ ਹਨ।

ਅੱਜ ਤੱਕ, ਅੰਦਾਜਨ 600 ਤੋਂ 800 ਲੋਕਾਂ ਦੇ ਪਿੰਜਰਾਂ ਦੇ ਹਿੱਸੇ ਇੱਥੇ ਮਿਲੇ ਹਨ।

ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਸਮੇਂ ਸਥਾਨਕ ਸਰਕਾਰ ਇਸ ਨੂੰ "ਰਹੱਸਮਈ ਝੀਲ" ਵਜੋਂ ਦਰਸਾਉਂਦੀ ਹੈ।

ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਮਾਨਵਵਿਗਿਆਨੀ ਅਤੇ ਵਿਗਿਆਨੀਆਂ ਨੇ ਬਚੇ ਹੋਏ ਪਿੰਜਰਾਂ ''ਤੇ ਅਧਿਐਨ ਕੀਤਾ ਅਤੇ ਅਨੇਕਾਂ ਉਲਝੇ ਹੋਏ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ।

ਪਿੰਜਰਾਂ ''ਤੇ ਅਧਿਐਨ

ਇਹ ਲੋਕ ਕੌਣ ਸਨ? ਇਹ ਮਰੇ ਕਦੋਂ ਸਨ? ਇਹ ਕਿਵੇਂ ਮਰੇ? ਇਹ ਕਿਥੋਂ ਆਏ ਸਨ?

ਇੱਕ ਪੁਰਾਣੀ ਧਾਰਨਾ ਬਚੇ ਹੋਏ ਪਿੰਜਰਾਂ ਨੂੰ ਇੱਕ ਭਾਰਤੀ ਰਾਜੇ, ਉਸਦੀ ਪਤਨੀ ਅਤੇ ਉਨ੍ਹਾਂ ਦੇ ਪੁਰਖ਼ਿਆਂ ਨਾਲ ਜੋੜਦੀ ਹੈ। ਇਸ ਧਾਰਨਾ ਮੁਤਾਬਕ ਰਾਜਾ ਤੇ ਸਾਰੀ ਪਰਜਾ 870 ਸਾਲ ਪਹਿਲਾਂ ਇੱਕ ਬਰਫ਼ੀਲੇ ਤੁਫ਼ਾਨ ਵਿੱਚ ਫ਼ਨਾਹ ਹੋ ਗਏ ਸਨ।

ਕਈ ਹੋਰ ਧਾਰਨਾਵਾਂ ਹਨ ਕਿ ਇਹ ਅਵਸ਼ੇਸ਼ ਭਾਰਤੀ ਸੈਨਿਕਾਂ ਦੇ ਹਨ, ਜਿਨ੍ਹਾਂ ਨੇ 1841 ਵਿੱਚ ਤਿੱਬਤ ''ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਅਤੇ ਉਨ੍ਹਾਂ ’ਤੇ ਹਮਲਾ ਕੀਤਾ ਗਿਆ ਸੀ।

ਉਸ ਸਮੇਂ 70 ਤੋਂ ਵੱਧ ਸੈਨਿਕਾਂ ਨੂੰ ਹਿਮਾਲਿਆਂ ਪਾਰ ਕਰਕੇ ਆਪਣੇ ਘਰਾਂ ਦਾ ਰਾਹ ਅਖ਼ਤਿਆਰ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਕਈਆਂ ਦੀ ਰਾਹ ਵਿੱਚ ਹੀ ਮੌਤ ਹੋ ਗਈ ਸੀ।

ਹਾਲੇ ਕੁਝ ਹੋਰ ਮੰਨਦੇ ਹਨ ਕਿ ਇਹ ਇੱਕ "ਕਬਰਿਸਤਾਨ" ਹੋ ਸਕਦਾ ਹੈ ,ਜਿੱਥੇ ਮਹਾਂਮਾਰੀ ਦੌਰਾਨ ਮਾਰੇ ਗਏ ਲੋਕਾਂ ਨੂੰ ਦਫ਼ਨਾਇਆ ਗਿਆ ਸੀ।

ਇਸ ਇਲਾਕੇ ਦੇ ਪਿੰਡਾਂ ਵਿੱਚ ਇੱਕ ਮਸ਼ਹੂਰ ਲੋਕ ਗੀਤ ਹੈ, ਜੋ ਦੱਸਦਾ ਹੈ ਕਿਵੇਂ ਦੇਵੀ ਨੰਦਾ ,ਨੇ ਲੋਹੇ ਜਿੰਨੇ ਸਖ਼ਤ ਗੜਿਆਂ ਦਾ ਤੁਫ਼ਾਨ ਪੈਦਾ ਕੀਤਾ, ਜਿਸਨੇ ਝੀਲ ਪਾਰ ਜਾਣ ਵਾਲੇ ਲੋਕਾਂ ਨੂੰ ਮਾਰ ਦਿੱਤਾ।

ਭਾਰਤ ਦੇ ਦੂਜੇ ਸਭ ਤੋਂ ਉੱਚੇ ਪਹਾੜ, ਨੰਦਾ ਦੇਵੀ ਨੂੰ ਦੇਵੀ ਵਜੋਂ ਪੂਜਿਆ ਜਾਂਦਾ ਹੈ।

ਇਹ ਵੀ ਪੜ੍ਹੋ

  • "ਸਾਨੂੰ ਹਥਿਆਰਾਂ ਨਾਲ ਲੜਨ ਦੀ ਸਿਖਲਾਈ ਦਿੱਤੀ ਗਈ ਸੀ,ਸਾਡੇ ਲਈ ਚਰਖੇ ਨਾਲ ਲੜਨਾ ਸੰਭਵ ਨਹੀਂ ਸੀ"
  • ਡੀਪਫ਼ੇਕ ਟੂਲ, ਤਕਨੀਕ ਜਿਸ ਨਾਲ ਮਰ ਚੁੱਕੇ ਰਿਸ਼ਤੇਦਾਰਾਂ ਨੂੰ ''ਜ਼ਿੰਦਾ'' ਕੀਤਾ ਜਾ ਸਕੇਗਾ
  • ਚੰਦਰਸ਼ੇਖਰ ਆਜ਼ਾਦ ਜਿੰਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਜ਼ਿੰਦਾ ਫੜ੍ਹਣ ''ਚ ਅਸਫਲ ਰਹੀ ਸੀ

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸਿਹਤਮੰਦ ਲੋਕਾਂ ਦੇ ਪਿੰਜਰ

ਪਿੰਜਰਾਂ ਦੇ ਪਹਿਲੇ ਅਧਿਐਨਾਂ ਤੋਂ ਪਤਾ ਲੱਗਿਆ ਹੈ ਕਿ ਜਿਹੜੇ ਲੋਕ ਮਰੇ ਉਹ ਲੰਬੇ ਸਨ, "ਔਸਤਨ ਮਨੁੱਖੀ ਕੱਦ ਤੋਂ ਵੱਧ" ਸਨ।

ਉਨ੍ਹਾਂ ਵਿੱਚੋਂ ਬਹੁਤ ਅੱਧਖੜ ਉਮਰ ਦੇ ਬਾਲਗ, 35 ਤੋਂ 40 ਸਾਲਾਂ ਦੇ ਸਨ। ਉਨ੍ਹਾਂ ਵਿੱਚ ਨਵਜਾਤ ਜਾਂ ਬੱਚੇ ਨਹੀਂ ਸਨ। ਉਨ੍ਹਾਂ ਵਿੱਚ ਕਈ ਵੱਡੀ ਉਮਰ ਦੀਆਂ ਔਰਤਾਂ ਸਨ। ਸਾਰਿਆਂ ਦੀ ਸਿਹਤ ਚੰਗੀ ਸੀ।

ਆਮ ਤੌਰ ''ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਪਿੰਜਰ ਕਿਸੇ ਇੱਕ ਸਮੂਹ ਦੇ ਸਨ, ਜੋ ਕਿ 9ਵੀਂ ਸਦੀ ਵਿੱਚ ਇੱਕ ਕੁਦਰਤੀ ਆਫ਼ਤ ਦੌਰਾਨ ਇੱਕੋ ਵਾਰੀ ਮਾਰੇ ਗਏ।

ਤਾਜ਼ਾ, ਪੰਜ ਸਾਲ ਲੰਬੇ ਚਲੇ ਅਧਿਐਨ, ਜਿਸ ਨੂੰ ਭਾਰਤ, ਅਮਰੀਕਾ ਅਤੇ ਜਰਮਨੀ ਆਧਾਰਤ 16 ਸੰਸਥਾਵਾਂ ਦੇ 28 ਵਿਗਿਆਨੀਆਂ ਦੁਆਰਾਂ ਸਾਂਝੇ ਤੌਰ ''ਤੇ ਕੀਤਾ ਗਿਆ ਹੈ, ਤੋਂ ਪਤਾ ਲੱਗਿਆ ਹੈ ਕਿ ਸ਼ਾਇਦ ਇਹ ਸਾਰੀਆਂ ਮਾਨਤਾਵਾਂ ਸੱਚ ਨਾ ਹੋਣ।

ਵਿਗਿਆਨੀਆਂ ਨੇ ਝੀਲ ਤੋਂ ਪ੍ਰਾਪਤ, 38 ਦੇਹਾਂ, ਜਿਨ੍ਹਾਂ ਵਿੱਚ 15 ਔਰਤਾਂ ਦੇ ਮ੍ਰਿਤਕ ਸਰੀਰ ਵੀ ਸ਼ਾਮਿਲ ਸਨ ਅਤੇ ਜਿਨ੍ਹਾਂ ਵਿੱਚੋਂ ਕੁਝ ਕਰੀਬ 1200 ਸਾਲ ਪੁਰਾਣੀਆਂ ਹਨ, ਦਾ ਜੀਨ ਆਧਾਰਿਤ ਅਤੇ ਕਾਰਬਨ-ਡੇਟਿਡ ਅਧਿਐਨ ਕੀਤਾ।

ਉਨ੍ਹਾਂ ਨੇ ਪਾਇਆ ਕਿ ਮਰਨ ਵਾਲੇ ਜੈਨੇਟਿਕ ਪੱਖੋਂ ਵੱਖੋ ਵੱਖਰੇ ਸਨ ਅਤੇ ਉਨ੍ਹਾਂ ਦੀ ਮੌਤ ਵੱਖੋ ਵੱਖ ਸਮਾਂ ਕਾਲ ਵਿੱਚ ਹੋਈ, ਜਿਨ੍ਹਾਂ ਵਿੱਚ 1000 ਸਾਲ ਤੱਕ ਦਾ ਫਰਕ ਸੀ।

Getty Images
ਸਾਲਾਂ ਤੋਂ ਝੀਲ ਨੇ ਉਤਸੁਕਤਾ ਭਰੇ ਵਿਗਿਆਨੀਆਂ ਅਤੇ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ

ਮੌਤਾਂ ਦੇ ਵੱਖੋ-ਵੱਖਰੇ ਕਾਰਨ

ਅਧਿਐਨ ਦੇ ਮੁੱਖ ਲੇਖਕ ਅਤੇ ਹਾਵਰਡ ਯੂਨੀਵਰਸਿਟੀ ਵਿੱਚ ਡੌਕਟਰੇਟ ਦੇ ਵਿਦਿਆਰਥੀ ਈਡੋਇਨ ਹਾਰਨੇ ਨੇ ਮੈਨੂੰ ਦੱਸਿਆ, "ਇਹ ਕਿਸੇ ਵੀ ਧਾਰਨਾ, ਜਿਸ ਵਿੱਚ ਇਹ ਵਿਚਾਰ ਸ਼ਾਮਿਲ ਹੈ ਕਿ ਸਾਰੀਆਂ ਮੌਤਾਂ ਇੱਕਲੌਤੀ ਕੁਦਰਤੀ ਆਫ਼ਤ ਕਾਰਨ ਹੋਈਆਂ ਨੂੰ ਝੂਠਲਾਉਂਦਾ ਹੈ।"

"ਇਹ ਹਾਲੇ ਵੀ ਸਪੱਸ਼ਟ ਨਹੀਂ ਹੈ ਕਿ ਰੂਪਕੁੰਡ ਝੀਲ ''ਤੇ ਕੀ ਹੋਇਆ ਸੀ, ਪਰ ਹੁਣ ਅਸੀਂ ਨਿਸ਼ਚਿਤ ਹਾਂ ਕਿ ਇਨ੍ਹਾਂ ਸਾਰੇ ਵਿਅਕਤੀਆਂ ਦੀਆਂ ਮੌਤਾਂ ਨੂੰ ਕਿਸੇ ਇੱਕ ਘਟਨਾ ਜ਼ਰੀਏ ਨਹੀਂ ਦਰਸਾਇਆ ਜਾ ਸਕਦਾ।"

ਪਰ ਬਹੁਤ ਹੀ ਦਿਲਚਸਪ ਗੱਲ ਇਹ ਹੈ ਕਿ, ਜੈਨੇਟਿਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਮਾਰੇ ਗਏ ਲੋਕਾਂ ਵਿੱਚ ਵੱਖੋ ਵੱਖਰੀ ਤਰ੍ਹਾਂ ਦੇ ਲੋਕ ਸ਼ਾਮਿਲ ਸਨ: ਇੱਕ ਸਮੂਹ ਵਿੱਚ ਅੱਜ ਕੱਲ੍ਹ ਦੱਖਣੀ ਏਸ਼ੀਆ ਵਿੱਚ ਰਹਿੰਦੇ ਲੋਕਾਂ ਨਾਲ ਜੈਨੇਟਿਕ ਸਮਾਨਤਾਵਾਂ ਹਨ, ਜਦੋਂ ਕਿ ਇੱਕ ਹੋਰ ਅੱਜ ਕੱਲ ਯੂਰਪ, ਖ਼ਾਸਕਰ ਕਰੀਟ ਦੇ ਗ੍ਰੀਕ ਟਾਪੂ ਦੇ ਰਹਿਣ ਵਾਲੇ ਲੋਕਾਂ ਨਾਲ ਬਹੁਤ ਨੇੜਿਓਂ ਸਬੰਧਿਤ ਹੈ, ਅਤੇ ਦੱਖਣ ਏਸ਼ੀਆ ਤੋਂ ਆਏ ਲੋਕ, "ਇੱਕੋਂ ਆਬਾਦੀ ਤੋਂ ਆਏ ਹੋਏ ਨਹੀਂ ਲੱਗਦੇ"।

ਹਾਰਨੇ ਕਹਿੰਦੇ ਹਨ, "ਉਨ੍ਹਾਂ ਵਿੱਚੋਂ ਕੁਝ ਦੀ ਵੰਸ਼ਾਵਲੀ ਉੱਤਰੀ ਉੱਪਮਹਾਂਦੀਪ ਦੇ ਸਮੂਹਾਂ ਵਿੱਚ ਵਧੇਰੇ ਆਮ ਹੈ, ਜਦੋਂ ਕਿ ਹੋਰਾਂ ਦੀ ਵੰਸ਼ਾਵਲੀ ਦੱਖਣੀ ਸਮੂਹਾਂ ਵਿੱਚ ਵਧੇਰੇ ਆਮ ਹੈ।"

ਤਾਂ ਕੀ ਲੋਕਾਂ ਦੇ ਵੱਖੋ ਵੱਖਰੇ ਸਮੂਹ, ਸੈਂਕੜੇ ਸਾਲਾਂ ਵਿੱਚ ਝੀਲ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਆਏ ਸਨ? ਕੀ ਉਨ੍ਹਾਂ ਵਿਚੋਂ ਕੁਝ ਇੱਕੋ ਘਟਨਾ ਵਿੱਚ ਮਾਰੇ ਗਏ?

ਜਗ੍ਹਾ ''ਤੇ ਕੋਈ ਵੀ ਅਸਤਰ ਜਾਂ ਹਥਿਆਰ ਜਾਂ ਵਪਾਰਕ ਚੀਜ਼ਾਂ ਨਹੀਂ ਮਿਲੀਆਂ ਹਨ, ਝੀਲ ਕਿਸੇ ਵਪਾਰਕ ਮਾਰਗ ''ਤੇ ਵੀ ਸਥਿਤ ਨਹੀਂ ਹੈ।

ਜੈਨੇਟਿਕ ਅਧਿਐਨਾਂ ਵਿੱਚ ਕਿਸੇ ਪੁਰਾਣੇ ਬੈਕਟਰੀਆ ਰੋਗਾਣੂ ਦੀ ਮੌਜੂਦਗੀ ਦਾ ਕੋਈ ਸਬੂਤ ਨਹੀਂ ਮਿਲਿਆ, ਜੋ ਬਿਮਾਰੀ ਨੂੰ ਮੌਤ ਦੇ ਕਾਰਨ ਵਜੋਂ ਦਰਸਾ ਸਕੇ।

Getty Images
ਜੈਨੇਟਿਕ ਅਧਿਐਨਾਂ ਵਿੱਚ ਕਿਸੇ ਪੁਰਾਣੇ ਬੈਕਟਰੀਆ ਰੋਗਾਣੂ ਦੀ ਮੌਜੂਦਗੀ ਦਾ ਕੋਈ ਸਬੂਤ ਨਹੀਂ ਮਿਲਿਆ, ਜੋ ਬਿਮਾਰੀ ਨੂੰ ਮੌਤ ਦੇ ਕਾਰਨ ਵਜੋਂ ਦਰਸਾ ਸਕੇ

ਤੀਰਥ ਯਾਤਰਾ

ਝੀਲ ਦੇ ਕੋਲੋਂ ਲੰਘਣ ਵਾਲਾ ਇੱਕ ਤੀਰਥ ਸਥਾਨ ਸ਼ਾਇਦ ਸਮਝਾ ਸਕੇ ਕਿ ਲੋਕ ਇਸ ਇਲਾਕੇ ਵਿੱਚ ਯਾਤਰਾ ਕਿਉਂ ਕਰ ਰਹੇ ਸਨ।

ਅਧਿਐਨ ਦਰਸਾਉਂਦੇ ਹਨ ਕਿ ਇਸ ਇਲਾਕੇ ਵਿੱਚ 19ਵੀਂ ਸਦੀ ਦੇ ਅੰਤ ਤੱਕ ਤੀਰਥ ਯਾਤਰਾ ਦੇ ਭਰੋਸੇਯੋਗ ਬਿਰਤਾਂਤ ਨਹੀਂ ਸਨ, ਪਰ ਸਥਾਨਕ ਮੰਦਰਾਂ ਵਿੱਚ ਮੌਜੂਦ 8ਵੀਂ ਅਤੇ 10ਵੀਂ ਸਦੀ ਦੇ ਸ਼ਿਲਾਲੇਖ, ਸੰਭਾਵਿਤ ਪੁਰਾਤੱਤਵ ਆਧਾਰ ਬਾਰੇ ਸੁਝਾਅ ਦਿੰਦੇ ਹਨ।

ਇਸ ਲਈ ਵਿਗਿਆਨੀ ਮੰਨਦੇ ਹਨ ਕਿ ਇਸ ਥਾਂ ''ਤੇ ਮਿਲੀਆਂ ਮ੍ਰਿਤਕ ਦੇਹਾਂ ਵਿੱਚੋਂ ਕੁਝ, ਕਿਸੇ ਤੀਰਥ ਯਾਤਰਾ ਦੌਰਾਨ ਹੋਈਆਂ ਸਮੂਹਿਕ ਮੌਤਾਂ ਕਾਰਨ ਹਨ।

ਪਰ ਪੂਰਬੀ ਮੈਡੀਟੇਰੀਅਨ ਲੋਕ ਭਾਰਤ ਦੇ ਸਭ ਤੋਂ ਉੱਚੇ ਪਹਾੜਾਂ ਦੀ ਇੱਕ ਦੀ ਦੂਰ ਦਰਾਡੇ ਕਿਸੇ ਝੀਲ ''ਤੇ ਕਿਵੇਂ ਆਏ?

ਅਜਿਹਾ ਲੱਗਦਾ ਨਹੀਂ ਕਿ ਯੂਰਪ ਦੇ ਲੋਕਾਂ ਨੇ ਰੂਪਕੁੰਡ ਵਿੱਚ ਕਿਸੇ ਹਿੰਦੂ ਤੀਰਥ ਯਾਤਰਾ ਵਿੱਚ ਹਿੱਸਾ ਲੈਣ ਲਈ ਇੰਨੀ ਲੰਬੀ ਯਾਤਰਾ ਕੀਤੀ ਹੋਵੇਗੀ।

ਜਾਂ ਕੀ ਇਹ ਦੂਰ ਪੂਰਬੀ ਮੈਡੀਟੇਰੀਅਨ ਵੰਸ਼ ਦੇ ਲੋਕਾਂ ਦੀ ਇਕ ਜੈਨੇਟਿਕ ਤੌਰ ''ਤੇ ਅਲੱਗ-ਥਲੱਗ ਅਬਾਦੀ ਸੀ, ਜੋ ਕਈ ਪੀੜ੍ਹੀਆਂ ਤੋਂ ਇਸ ਇਲਾਕੇ ਵਿੱਚ ਰਹਿ ਰਹੀ ਸੀ?

ਹਾਰਨੇ ਕਹਿੰਦੇ ਹਨ, "ਅਸੀਂ ਹਾਲੇ ਵੀ ਜਵਾਬਾਂ ਦੀ ਭਾਲ ਕਰ ਰਹੇ ਹਾਂ।"

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=feWQWx-KQPA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4efa6076-1d62-4bab-a350-3e6a4ae65c70'',''assetType'': ''STY'',''pageCounter'': ''punjabi.india.story.56239202.page'',''title'': ''ਭਾਰਤ ਦੀ \"ਮਨੁੱਖੀ ਪਿੰਜਰਾਂ ਵਾਲੀ ਝੀਲ\" ਦਾ ਰਹੱਸ ਕੀ ਹੈ'',''author'': ''ਸੌਤਿਕ ਬਿਸਵਾਸ'',''published'': ''2021-03-02T05:17:55Z'',''updated'': ''2021-03-02T05:17:55Z''});s_bbcws(''track'',''pageView'');