ਕੋਰੋਨਾਵਾਇਰਸ: ਕੋਰੋਨਿਲ ਨਾਲ ਇਲਾਜ ਦਾ ਦਾਅਵਾ ਕਿੰਨਾ ਸਹੀ ਹੈ - ਬੀਬੀਸੀ ਦਾ ਰਿਐਲਿਟੀ ਚੈੱਕ

03/01/2021 4:19:49 PM

BBC

ਭਾਰਤ ਵਿੱਚ ਇੱਕ ਵਾਰ ਫਿਰ ਇੱਕ ਵਿਵਾਦਤ ਜੜੀ-ਬੂਟੀਆਂ ਦੀ ਖ਼ਬਰ ਸੁਰਖੀਆਂ ਵਿੱਚ ਹੈ ਜਿਸ ਦਾ ਨਵਾਂ ਦਾਅਵਾ ਹੈ ਕਿ ਇੱਕ ਖ਼ਾਸ ਦਵਾਈ ਕੋਰੋਨਾਵਾਇਰਸ ਦੇ ਵਿਰੁੱਧ ਅਸਰਦਾਰ ਹੈ।

''ਕੋਰੋਨਿਲ'' ਨਾਮ ਦਾ ਇਹ ਪ੍ਰੋਡਕਟ ਹਾਲ ਹੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਲਾਂਚ ਕੀਤਾ ਗਿਆ ਜਿਸ ਵਿੱਚ ਭਾਰਤ ਸਰਕਾਰ ਦੇ ਕੁਝ ਮੰਤਰੀ ਵੀ ਸ਼ਾਮਲ ਸਨ।

ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਇਲਾਜ ਵਿੱਚ ਕੰਮ ਕਰਦੀ ਹੈ ਅਤੇ ਇਸ ਦੀ ਮਨਜ਼ੂਰੀ ਬਾਰੇ ਵੀ ਗੁੰਮਰਾਹਕੁੰਨ ਦਾਅਵੇ ਕੀਤੇ ਗਏ ਹਨ।

ਇਹ ਵੀ ਪੜ੍ਹੋ:

  • ਡੀਪਫ਼ੇਕ ਟੂਲ, ਤਕਨੀਕ ਜਿਸ ਨਾਲ ਮਰ ਚੁੱਕੇ ਰਿਸ਼ਤੇਦਾਰਾਂ ਨੂੰ ''ਜ਼ਿੰਦਾ'' ਕੀਤਾ ਜਾ ਸਕੇਗਾ
  • ਕੀ ਚੀਨ ਨੇ ਸੱਚੀਂ 10 ਕਰੋੜ ਲੋਕਾਂ ਨੂੰ ਅੱਤ ਦੀ ਗ਼ਰੀਬੀ ਤੋਂ ਬਾਹਰ ਕੱਢ ਲਿਆ ਹੈ
  • ਲੱਖਾ ਸਿਧਾਣਾ ਦਾ ਭਾਰਤ ''ਚ ਫੇਸਬੁੱਕ ਨੇ ਪੇਜ਼ ਕੀਤਾ ਬੰਦ ਤਾਂ ਵੀਡੀਓ ਰਾਹੀ ਕੀ ਦਿੱਤਾ ਜਵਾਬ

ਕੋਰੋਨਿਲ ਬਾਰੇ ਹੁਣ ਤੱਕ ਕੀ ਜਾਣਕਾਰੀ

ਇਹ ਜੜ੍ਹੀਆਂ-ਬੂਟੀਆਂ ਦਾ ਸੁਮੇਲ ਹੈ ਜੋ ਰਵਾਇਤੀ ਭਾਰਤੀ ਦਵਾਈ ਵਿੱਚ ਵਰਤੀ ਜਾਂਦੀ ਹੈ ਅਤੇ ਭਾਰਤ ਦੀ ਇੱਕ ਵੱਡੀ ਖ਼ਪਤਕਾਰ ਕੰਪਨੀ ਪਤੰਜਲੀ ਵੱਲੋਂ ਕੋਰੋਨਿਲ ਦੇ ਨਾਮ ਹੇਠ ਵੇਚੀ ਜਾ ਰਹੀ ਹੈ।

ਇਹ ਸਭ ਤੋਂ ਪਹਿਲਾਂ ਪਿਛਲੇ ਸਾਲ ਜੂਨ ਵਿੱਚ ਸਾਹਮਣੇ ਆਈ ਸੀ ਜਿਸ ਨੂੰ ਯੋਗ ਗੁਰੂ ਬਾਬਾ ਰਾਮਦੇਵ ਨੇ ਪ੍ਰਮੋਟ ਕੀਤਾ ਸੀ। ਉਨ੍ਹਾਂ ਬਿਨਾਂ ਕਿਸੇ ਅਧਾਰ ਦੇ ਦਾਅਵਾ ਕੀਤਾ ਸੀ ਕਿ ਇਹ ਕੋਵਿਡ -19 ਦੇ ''ਇਲਾਜ'' ਲਈ ਹੈ।

ਪਰ ਭਾਰਤ ਸਰਕਾਰ ਦੇ ਦਖ਼ਲ ਤੋਂ ਬਾਅਦ ਮਾਰਕੀਟਿੰਗ ਨੂੰ ਰੋਕਣਾ ਪਿਆ, ਜਿਸ ਨੇ ਕਿਹਾ ਕਿ ਇਸ ਦਾ ਕੋਈ ਡਾਟਾ ਨਹੀਂ ਹੈ ਕਿ ਇਹ ਕੋਰੋਨਾ ਦੇ ਇਲਾਜ ਵਿੱਚ ਕਾਰਗਰ ਹੈ।

ਹਾਲਾਂਕਿ ਸਰਕਾਰ ਨੇ ਕਿਹਾ ਕਿ ਇਸ ਨੂੰ ''ਇਮਿਊਨਿਟੀ ਬੂਸਟਰ'' ਵਜੋਂ ਵੇਚਣਾ ਜਾਰੀ ਰੱਖਿਆ ਜਾ ਸਕਦਾ ਹੈ।

Getty Images
''ਕੋਰੋਨਿਲ'' ਦੇ ਲਾਂਚ ਵੇਲੇ ਬਾਬਾ ਰਾਮਦੇਵ ਨਾਲ ਸਿਹਤ ਮੰਤਰੀ ਡ. ਹਰਸ਼ ਵਰਧਨ ਵੀ ਮੌਜੂਦ ਸਨ

ਇਸ ਸਾਲ 19 ਫਰਵਰੀ ਨੂੰ ਕੰਪਨੀ ਨੇ ਇੱਕ ਹੋਰ ਪ੍ਰੋਗਰਾਮ ਕੀਤਾ ਜਿਸ ਵਿੱਚ ਸਿਹਤ ਮੰਤਰੀ ਡਾ. ਹਰਸ਼ ਵਰਧਨ ਵੀ ਮੌਜੂਦ ਸਨ। ਇਸ ਦੌਰਾਨ ਫਿਰ ਦਾਅਵਾ ਕੀਤਾ ਗਿਆ ਕਿ ਇਹ ਕੋਵਿਡ -19 ਤੋਂ ਬਚਾਅ ਅਤੇ ਇਲਾਜ ਕਰ ਸਕਦੀ ਹੈ।

ਡਾ. ਹਰਸ਼ ਵਰਧਨ ਦੀ ਮੌਜੂਦਗੀ ਕਾਰਨ ਭਾਰਤ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

ਉਨ੍ਹਾਂ ਨੇ ਸਿਹਤ ਮੰਤਰੀ ਦੀ ਹਾਜ਼ਰੀ ਵਿੱਚ ''ਗ਼ੈਰ-ਵਿਗਿਆਨਕ ਦਵਾਈ'' ਦੇ ਪ੍ਰਚਾਰ ਨੂੰ ''ਭਾਰਤ ਦੇ ਲੋਕਾਂ ਦੀ ਬੇਇੱਜ਼ਤੀ'' ਕਰਾਰ ਦਿੱਤਾ ਅਤੇ ਸਿਹਤ ਮੰਤਰੀ ਨੂੰ ਇਹ ਸਪਸ਼ਟੀਕਰਨ ਮੰਗਿਆ ਕਿ ਕੀ ਉਹ ''ਕੋਰੋਨਿਲ ਨਾਲ ਇਲਾਜ'' ਦੇ ਦਾਅਵੇ ਦਾ ਸਮਰਥਨ ਕਰਦੇ ਹਨ।

ਡਾ. ਹਰਸ਼ ਵਰਧਨ ਦੀ ਇਸ ਸਮਾਗਮ ਵਿੱਚ ਹਾਜ਼ਰੀ ਬਾਰੇ ਜਾਣਨ ਲਈ ਅਸੀਂ ਸਿਹਤ ਮੰਤਰਾਲੇ ਨਾਲ ਸੰਪਰਕ ਕਰਕੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਖ਼ਬਰ ਲਿਖਣ ਤੱਕ ਕੋਈ ਜਵਾਬ ਨਹੀਂ ਮਿਲਿਆ ਸੀ।

ਪਤੰਜਲੀ ਕੰਪਨੀ ਨੇ ਮੰਤਰੀ ਦੀ ਹਾਜਰੀ ਦਾ ਬਚਾਅ ਕਰਦਿਆਂ ਕਿਹਾ, "ਉਨ੍ਹਾਂ ਨੇ ਨਾ ਤਾਂ ਆਯੁਰਵੇਦ ਦੀ ਹਮਾਇਤ ਕੀਤੀ ਅਤੇ ਨਾ ਹੀ ਆਧੁਨਿਕ ਦਵਾਈ ਨੂੰ ਲਾਂਭੇ ਕੀਤਾ।"

ਕੋਰੋਨਿਲ ਬਾਰੇ ਕੀ ਦਾਅਵੇ ਹਨ

ਕੰਪਨੀ ਇਹ ਦਾਅਵਾ ਲਗਾਤਾਰ ਕਰ ਰਹੀ ਹੈ ਕਿ ਕੋਰੋਨਿਲ ਕੋਵਿਡ -19 ਵਿਰੁੱਧ ਕੰਮ ਕਰਦੀ ਹੈ।

ਪਤੰਜਲੀ ਦੇ ਮੈਨੇਜਿੰਗ ਡਾਇਰੈਕਟਰ ਆਚਾਰਿਆ ਬਾਲਕ੍ਰਿਸ਼ਨ ਨੇ ਬੀਬੀਸੀ ਨੂੰ ਦੱਸਿਆ, "ਇਸ ਨਾਲ ਲੋਕਾਂ ਦਾ ਇਲਾਜ ਹੋਇਆ ਅਤੇ ਠੀਕ ਹੋਏ ਹਨ।"

ਉਨ੍ਹਾਂ ਨੇ ਸਾਨੂੰ ਵਿਗਿਆਨਕ ਟਰਾਇਲਜ਼ ਦਾ ਹਵਾਲਾ ਦਿੱਤਾ ਅਤੇ ਦਾਅਵਾ ਕੀਤਾ ਕਿ ਉਸ ਦੇ ਨਤੀਜੇ ਕਈ ਪੀਅਰ-ਰਿਵਿਊਡ ਰਸਾਲਿਆਂ ਵਿੱਚ ਛਾਪੇ ਗਏ ਹਨ।

ਉਨ੍ਹਾਂ ਨੇ ਸਵਿਜ਼ਰਲੈਂਡ-ਅਧਾਰਿਤ ਐੱਮਡੀਪੀਆਈ ਵੱਲੋਂ ਛਾਪੇ ਇੱਕ ਰਸਾਲੇ ਵਿੱਚ ਨਵੰਬਰ 2020 ਦੇ ਇੱਕ ਅਧਿਐਨ ਬਾਰੇ ਦੱਸਿਆ ਜੋ ਕਿ ਇੱਕ ਲੈਬ ਅਧਾਰਤ ਸੀ।

ਹਾਲਾਂਕਿ ਇਹ ਅਧਿਐਨ ਮੱਛੀ ''ਤੇ ਕੀਤਾ ਗਿਆ ਸੀ ਅਤੇ ਇਸ ਵਿੱਚ ਇਹ ਨਹੀਂ ਕਿਹਾ ਗਿਆ ਹੈ ਕਿ ਕੋਰੋਨਿਲ ਮਨੁੱਖਾਂ ਵਿੱਚ ਕੋਰੋਨਵਾਇਰਸ ਨੂੰ ਠੀਕ ਕਰ ਸਕਦੀ ਸੀ।

EPA
ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਦੁਨੀਆਂ ਭਰ ਵਿੱਚ ਦੂਜੇ ਨੰਬਰ ''ਤੇ ਹੈ

ਇਸ ਵਿੱਚ ਸਿਰਫ਼ ਇਹ ਕਿਹਾ ਗਿਆ ਕਿ "ਮੌਜੂਦਾ ਪ੍ਰੀ-ਕਲੀਨਿਕਲ ਅਧਿਐਨ ਤੋਂ ਮਿਲੇ ਨਤੀਜੇ ਮਨੁੱਖਾਂ ਵਿੱਚ ਵਿਸਥਾਰ ਨਾਲ ਕਲੀਨਿਕਲ ਟਰਾਇਲਜ਼ ਦਾ ਵੇਰਵਾ ਦਿੰਦੇ ਹਨ।

ਯੂਕੇ ਵਿੱਚ ਸਾਊਥੈਂਪਟਨ ਯੂਨੀਵਰਸਿਟੀ ਵਿੱਚ ਗਲੋਬਲ ਸਿਹਤ ਦੇ ਮਾਹਰ ਡਾਕਟਰ ਮਾਈਕਲ ਹੈੱਡ ਨੇ ਬੀਬੀਸੀ ਨੂੰ ਦੱਸਿਆ ਕਿ ਲੈਬ ਵਿੱਚ ਪ੍ਰੀ-ਕਲੀਨਿਕਲ ਟਰਾਇਲਜ਼ ਕਰਨ ਅਤੇ ਮਨੁੱਖਾਂ ਵਿੱਚ ਕੰਮ ਕਰਨ ਵਾਲੀ ਕਿਸੇ ਚੀਜ਼ ਲਈ ਰੈਗੂਲੇਟਰੀ ਤੋਂ ਮਨਜ਼ੂਰੀ ਲੈਣ ਵਿੱਚ ਬਹੁਤ ਫ਼ਰਕ ਹੈ।

ਉਨ੍ਹਾਂ ਕਿਹਾ,"ਬਹੁਤ ਸਾਰੀਆਂ ਦਵਾਈਆਂ ਪ੍ਰਯੋਗਸ਼ਾਲਾ ਵਿੱਚ ਕੁਝ ਸੰਭਾਵੀ ਵਾਅਦੇ ਦਰਸਾਉਂਦੀਆਂ ਹਨ ਪਰ ਜਦੋਂ ਮਨੁੱਖਾਂ ਉੱਤੇ ਟਰਾਇਲ ਹੁੰਦਾ ਹੈ ਤਾਂ ਉਹ ਕਈ ਕਾਰਨਾਂ ਕਰਕੇ ਕੰਮ ਨਹੀਂ ਕਰਦੀਆਂ।"

ਪਿਛਲੇ ਸਾਲ ਮਈ ਤੋਂ ਜੂਨ ਵਿਚਾਲੇ 95 ਮਰੀਜ਼ਾਂ ਉੱਤੇ ਮਨੁੱਖੀ ਟਰਾਇਲ ਕੀਤਾ ਗਿਆ ਸੀ, ਜੋ ਕੋਰੋਨਵਾਇਰਸ ਪੌਜ਼ਿਟਿਵ ਸਨ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇਨ੍ਹਾਂ ਵਿੱਚੋਂ 45 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਅਤੇ 50 ਇੱਕ ਪਲੇਸਬੋ ਸਮੂਹ ਦਾ ਹਿੱਸਾ ਸਨ (ਜਿਨ੍ਹਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ ਸੀ)।

ਪਤੰਜਲੀ ਕੰਪਨੀ ਨੇ ਦੱਸਿਆ ਕਿ ਨਤੀਜੇ ਅਪ੍ਰੈਲ 2021 ਦੇ ਸੰਸਕਰਣ ਸਾਇੰਸ ਡਾਇਰੈਕਟ ਵਿੱਚ ਇੱਕ ਵਿੱਚ ਪੇਸ਼ ਕੀਤੇ ਗਏ ਹਨ।

ਇਸ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਨੂੰ ਕੋਰੋਨਿਲ ਦਿੱਤੀ ਗਈ, ਉਹ ਉਨ੍ਹਾਂ ਨਾਲੋਂ ਤੇਜ਼ੀ ਨਾਲ ਠੀਕ ਹੋਏ ਜਿਨ੍ਹਾਂ ਨੂੰ ਇਹ ਨਹੀਂ ਦਿੱਤੀ ਗਈ।

ਹਾਲਾਂਕਿ ਇਹ ਇੱਕ ਛੋਟੇ ਜਿਹੇ ਸਮੂਹ ਨਾਲ ਇੱਕ ਪਾਇਲਟ ਅਧਿਐਨ ਸੀ।

ਇਸ ਲਈ ਇਸ ਦੇ ਨਤੀਜੇ ਕੱਢਣਾ ਮੁਸ਼ਕਲ ਹੈ ਕਿਉਂਕਿ ਹੋਰਨਾਂ ਕਾਰਕਾਂ ਦੌਰਾਨ ਠੀਕ ਹੋਣ ਦੀ ਦਰ ਵਿੱਚ ਫ਼ਰਕ ਹੋ ਸਕਦਾ ਹੈ।

ਇਹ ਵੀ ਪੜ੍ਹੋ:

  • ਕੋਵਿਡ-19 ਵੈਕਸੀਨ ਦੇ ਦੂਜੇ ਗੇੜ ਦੌਰਾਨ ਪੰਜਾਬ ਵਿਚ ਕੋਰੋਨਾ ਦਾ ਟੀਕਾ ਲਗਾਉਣਾ ਹੈ ਤਾਂ ਇਹ ਕੁਝ ਕਰਨਾ ਪਵੇਗਾ
  • ਕੋਰੋਨਾਵਾਇਰਸ ਦੇ ਮਾਮਲੇ ਪੰਜਾਬ ਵਿੱਚ ਇੱਕ ਵਾਰ ਫਿਰ ਵਧਣ ਦੇ ਕੀ ਕਾਰਨ
  • ਕੋਰੋਨਾਵਾਇਰਸ : ਬਾਬਾ ਰਾਮਦੇਵ ਦੀ ''''ਕੋਰੋਨਿਲ ਵੈਕਸੀਨ'''' ਨੂੰ ਲੈਕੇ ਕੀ ਉੱਠਿਆ ਨਵਾਂ ਵਿਵਾਦ

ਕੀ ਕੋਰੋਨਿਲ ਨੂੰ ਕੋਈ ਅਧਿਕਾਰਤ ਮਨਜ਼ੂਰੀ ਮਿਲੀ ਹੈ

ਦਸੰਬਰ 2020 ਵਿੱਚ ਉਤਰਾਖੰਡ ਵਿੱਚ ਸਥਿਤ ਪਤੰਜਲੀ ਕੰਪਨੀ ਨੇ ਅਧਿਕਾਰੀਆਂ ਨੂੰ ਕੋਵਿਡ ਦੇ ਮੌਜੂਦਾ ਲਾਇਸੈਂਸ ਨੂੰ ''ਇਮਿਊਨਿਟੀ ਬੂਸਟਰ'' ਤੋਂ ਬਦਲ ਕੇ "ਕੋਵਿਡ -19" ਦੀ ਦਵਾਈ ਵਿੱਚ ਬਦਲਣ ਲਈ ਕਿਹਾ ਹੈ।

ਇਸ ਸਾਲ ਜਨਵਰੀ ਵਿੱਚ ਪਤੰਜਲੀ ਕੰਪਨੀ ਨੇ ਕਿਹਾ ਕਿ ਉਤਪਾਦ ਨੂੰ ਮਨਜ਼ੂਰੀ ਮਿਲ ਗਈ ਹੈ - ਕੋਵਿਡ ਦੇ ਵਿਰੁੱਧ ਇੱਕ "ਸਹਾਇਕ ਉਪਾਅ" ਵਜੋਂ।

ਅਧਿਕਾਰੀਆਂ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਨਵਾਂ ਲਾਇਸੈਂਸ ਜਾਰੀ ਕੀਤਾ ਸੀ ਪਰ ਸਪਸ਼ਟ ਕੀਤਾ ਕਿ ਇਹ ਕੋਵਿਡ ਦੇ "ਇਲਾਜ" ਦਾ ਨਹੀਂ ਸੀ।

Getty Images
ਰਵਾਇਤੀ ਦਵਾਈਆਂ ਵਿੱਚ ਕਈ ਤਰ੍ਹਾਂ ਦੀਆਂ ਜੜੀਆਂ-ਬੂਟੀਆਂ ਦੀ ਵਰਤੋਂ ਹੁੰਦੀ ਹੈ

ਰਵਾਇਤੀ ਦਵਾਈ ਵਿਭਾਗ ਅਤੇ ਸਟੇਟ ਲਾਇਸੈਂਸ ਅਥਾਰਟੀ ਦੇ ਡਾਇਰੈਕਟਰ ਡਾ. ਵਾਈਐੱਸ ਰਾਵਤ ਨੇ ਬੀਬੀਸੀ ਨੂੰ ਦੱਸਿਆ, "ਅਪਗ੍ਰੇਡ ਕੀਤੇ ਲਾਇਸੈਂਸ ਦਾ ਮਤਲਬ ਹੈ ਕਿ ਇਸ ਨੂੰ ਜ਼ਿੰਕ, ਵਿਟਾਮਿਨ ਸੀ, ਮਲਟੀ-ਵਿਟਾਮਿਨ ਜਾਂ ਹੋਰ ਪੂਰਕ ਦਵਾਈਆਂ ਵਾਂਗ ਵੇਚਿਆ ਜਾ ਸਕਦਾ ਹੈ।

ਉਨ੍ਹਾਂ ਅੱਗੇ ਕਿਹਾ, "ਇਹ (ਕੋਰੋਨਿਲ) ਕੋਈ ਇਲਾਜ਼ ਨਹੀਂ ਹੈ।"

ਕੰਪਨੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਗੁੱਡ ਮੈਨੂਫੈਕਚਰਿੰਗ ਪ੍ਰੈਕਟਿਸ (ਜੀਐੱਮਪੀ) ਸਰਟੀਫਿਕੇਟ ਮਿਲਿਆ ਹੈ, ਜਿਸ ਨੂੰ "ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਸਰਟੀਫਿਕੇਟ ਸਕੀਮਾਂ ਅਨੁਸਾਰ" ਕਰਾਰ ਦੇ ਰਹੇ ਹਨ।

ਇੱਕ ਸੀਨੀਅਰ ਕਾਰਜਕਾਰੀ ਰਾਕੇਸ਼ ਮਿੱਤਲ ਨੇ ਇੱਕ ਟਵੀਟ ਵਿੱਚ ਦਾਅਵਾ ਕੀਤਾ ਕਿ ਕੋਰੋਨਿਲ ''ਡਬਲਯੂਐਚਓ ਦੁਆਰਾ ਮਾਨਤਾ ਪ੍ਰਾਪਤ ਹੈ''।

ਹਾਲਾਂਕਿ ਬਾਅਦ ਵਿੱਚ ਇਸ ਟਵੀਟ ਨੂੰ ਹਟਾ ਦਿੱਤਾ ਗਿਆ।

ਜੀਐੱਮਪੀ ਸਰਟੀਫਿਕੇਟ ਭਾਰਤ ਦੇ ਚੋਟੀ ਦੇ ਡਰੱਗ ਰੈਗੂਲੇਟਰ ਵੱਲੋਂ ਦਿੱਤਾ ਜਾਂਦਾ ਹੈ ਜੋ ਕਿ ਇੱਕ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਨਤਾ ਪ੍ਰਾਪਤ ਯੋਜਨਾ ਦੇ ਅਧੀਨ ਹੈ। ਇਹ ਬਰਾਮਦ (export) ਕਰਨ ਲਈ ਉਤਪਾਦਨ ਦੇ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਦਿੱਤਾ ਜਾਂਦਾ ਹੈ।

ਉਤਰਾਖੰਡ ਸਰਕਾਰ ਦੇ ਡਾ. ਰਾਵਤ ਨੇ ਦੱਸਿਆ, "ਜੀਐੱਮਪੀ ਸਰਟੀਫਿਕੇਟ ਦਾ ਦਵਾਈ ਦੇ ਕਾਰਗਰ ਹੋਣ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਤਾਂ ਇਸ ਨੂੰ ਬਣਾਉਣ ਵੇਲੇ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਹੁੰਦਾ ਹੈ।"

ਡਬਲਯੂਐੱਚਓ ਨੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ "ਕੋਵਿਡ -19 ਦੇ ਇਲਾਜ ਲਈ ਕਿਸੇ ਰਵਾਇਤੀ ਦਵਾਈ ਦੇ ਅਸਰਦਾਰ ਹੋਣ ਦੀ ਤਸਦੀਕ ਨਹੀਂ ਕੀਤੀ ਗਈ।"

ਸਾਊਥੈਮਪਟਨ ਯੂਨੀਵਰਸਿਟੀ ਦੇ ਮੁਖੀ ਡਾ. ਹੈੱਡ ਦਾ ਕਹਿਣਾ ਹੈ, "ਇਸ ਸਮੇਂ ਇਸ ਦਾ ਕੋਈ ਸਪਸ਼ਟ ਪ੍ਰਮਾਣ ਨਹੀਂ ਹੈ ਕਿ ਇਹ ਉਤਪਾਦ ਕੋਵਿਡ -19 ਦੇ ਇਲਾਜ ਜਾਂ ਰੋਕਥਾਮ ਲਈ ਲਾਭਕਾਰੀ ਹੈ।"

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=0mHNWhKTGcU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7a26df3b-873d-47df-a2bb-e506d56338ac'',''assetType'': ''STY'',''pageCounter'': ''punjabi.india.story.56236077.page'',''title'': ''ਕੋਰੋਨਾਵਾਇਰਸ: ਕੋਰੋਨਿਲ ਨਾਲ ਇਲਾਜ ਦਾ ਦਾਅਵਾ ਕਿੰਨਾ ਸਹੀ ਹੈ - ਬੀਬੀਸੀ ਦਾ ਰਿਐਲਿਟੀ ਚੈੱਕ'',''author'': ''ਸ਼੍ਰੁਤੀ ਮੈਨਨ'',''published'': ''2021-03-01T10:47:50Z'',''updated'': ''2021-03-01T10:47:50Z''});s_bbcws(''track'',''pageView'');