ਇੱਕ ਖਾਪ ਨੇ 100 ਰੁਪਏ ਕਿੱਲੋ ਦੁੱਧ ਵੇਚਣ ਦਾ ਕੀਤਾ ਫੈਸਲਾ, ਸੰਯੁਕਤ ਕਿਸਾਨ ਮੋਰਚਾ ਨੇ ਕੀ ਕਿਹਾ - 5 ਅਹਿਮ ਖ਼ਬਰਾਂ

03/01/2021 7:04:50 AM

BBC

ਹਿਸਾਰ ਦੀ ਸ਼ਤਰੌਲ ਖਾਪ ਪੰਚਾਇਤ ਨੇ ਕਿਸਾਨਾਂ ਨੂੰ ਡੇਅਰੀ ''ਤੇ 100 ਰੁਪਏ ਕਿੱਲੋ ਦੁੱਧ ਵੇਚਣ ਲਈ ਕਿਹਾ ਹੈ। ਖੇਤੀ ਕਾਨੂੰਨਾਂ ਤੇ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਖਾਪ ਪੰਚਾਇਤ ਨੇ ਇਹ ਫੈਸਲਾ ਲਿਆ ਹੈ।

ਸ਼ਤਰੌਲ ਖਾਪ ਤੇ ਸਰਭ ਜਾਤੀ ਸਰਭ ਖਾਪ ਦੇ ਬੁਲਾਰੇ ਨੇ ਕਿਹਾ, "ਦੁੱਧ ਵੀ ਕਿਸਾਨ ਹੀ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਪੈਟਰੋਲ ਦੀਆਂ ਕੀਮਤਾਂ ਵੀ ਵੱਧ ਗਈਆਂ ਹਨ। ਇਸ ਲਈ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਅਸੀਂ ਫੈਸਲਾ ਲਿਆ ਹੈ ਕਿ ਆਪਸ ਵਿੱਚ ਅਸੀਂ ਉਸੇ ਭਾਅ ਹੀ ਦੁੱਧ ਰੱਖਾਂਗੇ ਪਰ ਕਿਸਾਨ ਡੇਅਰੀ ''ਤੇ 100 ਰੁਪਏ ਕਿੱਲੋ ਤੋਂ ਘੱਟ ਦੁੱਧ ਨਹੀਂ ਦੇਵੇਗਾ।"

ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ ਇਸ ਐਲਾਨ ਦਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਹੈ। ਡਾ. ਦਰਸ਼ਨ ਪਾਲ ਨੇ ਕਿਹਾ ਹੈ ਕਿ ਖਾਪਾਂ ਦੇ ਜਾਂ ਹੋਰਨਾਂ ਸੰਸਥਾਵਾਂ ਦੇ ਇਸ ਤਰ੍ਹਾਂ ਦੇ ਜੋ ਵੀ ਬਿਆਨ ਸਾਹਮਣੇ ਆ ਰਹੇ ਹਨ ਉਸ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਇਹ ਵੀ ਪੜ੍ਹੋ:

  • ਕੀ ਚੀਨ ਨੇ ਸੱਚੀਂ 10 ਕਰੋੜ ਲੋਕਾਂ ਨੂੰ ਅੱਤ ਦੀ ਗ਼ਰੀਬੀ ਤੋਂ ਬਾਹਰ ਕੱਢ ਲਿਆ ਹੈ
  • ਮੁਰਗੇ ਨੇ ‘ਲਈ ਮਾਲਿਕ ਦੀ ਜਾਨ’, ਹੁਣ ਹੋਵੇਗਾ ਅਦਾਲਤ ਵਿੱਚ ਪੇਸ਼
  • ਦਿੱਲੀ ਦੰਗੇ: ਇੱਕ ਸਾਲ ਬਾਅਦ ਕੌਣ ਹਨ ਗ੍ਰਿਫ਼ਤਾਰ ਤੇ ਚਾਰਜਸ਼ੀਟ ਵਿੱਚ ਕੀ ਹੈ

ਉਨ੍ਹਾਂ ਕਿਹਾ, "ਮੈਂ ਸੋਸ਼ਲ ਮੀਡੀਆ ਤੇ ਇੱਕ ਮੈਸੇਜ ਦੇਖਿਆ ਹੈ ਜਿਸ ਵਿੱਚ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਇੱਕ ਮਾਰਚ ਤੋਂ ਪੰਜ ਮਾਰਚ ਤੱਕ ਦੁੱਧ ਘਰ ਵਿੱਚ ਹੀ ਰੱਖਣਾ ਹੈ, ਸ਼ਹਿਰ ਵਿੱਚ ਨਹੀਂ ਵੇਚਣਾ ਹੈ। 6 ਮਾਰਚ ਤੋਂ ਜੇ ਕਿਸੇ ਨੇ ਦੁੱਧ ਵੇਚਣਾ ਹੈ ਤਾਂ 100 ਰੁਪਏ ਕਿੱਲੋ ਦੁੱਧ ਵੇਚਣਾ ਹੈ। ਸੋਸ਼ਲ ਮੀਡੀਆ ''ਤੇ ਚੱਲ ਰਹੇ ਇਸ ਫੈਸਲੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸਬੰਧ ਨਹੀਂ ਹੈ। ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਜਿਵੇਂ ਦੁੱਧ ਵੇਚ ਰਹੇ ਹੋ ਉਸੇ ਤਰ੍ਹਾਂ ਹੀ ਵੇਚਦੇ ਰਹੋ।"

ਪੂਰਾ ਵੀਡੀਓ ਦੇਖਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਪੰਜਾਬ ਵਿੱਚ ਕੋਰੋਨਾ ਦਾ ਟੀਕਾ ਲਗਾਉਣਾ ਹੈ ਤਾਂ ਕੀ ਕਰਨਾ ਪਵੇਗਾ

ਦੇਸ ਭਰ ਵਿੱਚ ਕੋਰੋਨਾ ਵੈਕਸੀਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋਵੇਗਾ। ਨਿੱਜੀ ਹਸਪਤਾਲਾਂ ''ਚ ਕੋਰੋਨਾ ਵੈਕਸੀਨ ਦੇ ਇੱਕ ਡੋਜ਼ ਦੀ ਕੀਮਤ 250 ਰੁਪਏ ਹੋਵੇਗੀ ਜਦੋਂਕਿ ਸਰਕਾਰੀ ਹਸਪਤਾਲਾਂ ਵਿੱਚ ਇਹ ਟੀਕਾ ਮੁਫ਼ਤ ਹੀ ਮਿਲੇਗਾ।

ਅਗਲੇ ਪੜਾਅ ਤਹਿਤ ਹੁਣ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਇੱਕ ਜਨਵਰੀ, 2022 ਨੂੰ 45 ਤੋਂ 59 ਸਾਲ ਤੱਕ ਦੀ ਉਮਰ ਦੇ ਅਜਿਹੇ ਲੋਕਾਂ ਦਾ ਟੀਕਾਕਰਨ ਹੋਏਗਾ ਜੋ ਕਿਸੇ ਲੰਬੇ ਸਮੇਂ ਤੋਂ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ।

Getty Images
ਨਿੱਜੀ ਹਸਪਤਾਲਾਂ ''ਚ ਕੋਰੋਨਾ ਵੈਕਸੀਨ ਦੇ ਇੱਕ ਡੋਜ਼ ਦੀ ਕੀਮਤ 250 ਰੁਪਏ ਹੋਵੇਗੀ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਕੋ-ਵਿਨ (Co-win) 2.0 ਮੋਬਾਈਲ ਐਪਲੀਕੇਸ਼ਨ ਲਿਆ ਰਿਹਾ ਹੈ, ਜਿੱਥੇ ਰਜਿਸਟਰ ਕਰਵਾ ਕੇ ਅਤੇ ਟੀਕਾ ਲਗਵਾਉਣ ਦੀ ਤਰੀਕ ਤੋਂ ਲੈ ਕੇ ਇਹ ਲੋਕ ਟੀਕਾ ਲਗਵਾ ਸਕਣਗੇ।

ਅਰੋਗਿਆ ਸੇਤੂ ਮੋਬਈਲ ਐਪਲੀਕੇਸ਼ਨ ਜ਼ਰੀਏ ਵੀ ਰਜਿਸਟਰ ਕਰਨ ਦੀ ਤਜਵੀਜ਼ ਦਾ ਦਾਅਵਾ ਹੈ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

''ਨਵੇਂ ਐਲਾਨਾਂ ਦੀ ਥਾਂ ਪੁਰਾਣੇ ਮੁੱਦੇ ਹੱਲ ਕਰੇ ਕੈਪਟਨ ਸਰਕਾਰ''

ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ 2022 ਚੋਣਾਂ ਦੌਰਾਨ ਕਾਂਗਰਸ ਦਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ, ਇਹ ਕਹਿਣਾ ਹਾਲੇ ਔਖਾ ਹੈ।

ਪਰਗਟ ਸਿੰਘ ਨੇ ਇਹ ਟਿੱਪਣੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਉਸ ਬਿਆਨ ''ਤੇ ਦਿੱਤੀ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਦੌਰਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ 2022 ਦੀਆਂ ਚੋਣਾਂ ਦੀ ਵੀ ਕੈਪਟਨ ਅਮਰਿੰਦਰ ਹੀ ਅਗਵਾਈ ਕਰਨਗੇ।

BBC
ਕਾਂਗਰਸ ਆਗੂ ਪਰਗਟ ਸਿੰਘ ਦਾ ਕਹਿਣਾ ਹੈ ਕਿ 2022 ਚੋਣਾਂ ਦੌਰਾਨ ਕਾਂਗਰਸ ਦਾ ਮੁੱਖ ਮੰਤਰੀ ਦਾ ਉਮੀਦਵਾਰ ਕੌਣ ਹੋਵੇਗਾ, ਇਹ ਕਹਿਣਾ ਹਾਲੇ ਔਖਾ ਹੈ

ਹਾਲਾਂਕਿ ਉਨ੍ਹਾਂ ਨੇ ਹੁਣ ਤੱਕ ਦੀ ਸਰਕਾਰ ਦੀ ਕਾਰਗੁਜ਼ਾਰੀ ''ਤੇ ਵੀ ਸਵਾਲ ਚੁੱਕੇ।

ਉਨ੍ਹਾਂ ਕਿਹਾ, "ਡਰੱਗਜ਼, ਮਾਈਨਿੰਗ, ਫੂਡ ਸਕੈਮ, ਬੇਅਬਦੀ ਦੇ ਮੁੱਦੇ ਉੱਥੇ ਹੀ ਖੜ੍ਹੇ ਹਨ। ਅਜੇ ਸਾਲ ਰਹਿੰਦਾ ਹੈ, ਪਹਿਲਾਂ ਉਨ੍ਹਾਂ ਵੱਲ ਧਿਆਨ ਦੇਈਏ ਨਾ ਕਿ ਨਵੇਂ ਐਲਾਨਾਂ ਦੇ ਚੱਕਰ ਵਿੱਚ ਪਈਏ।"

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਮਿਆਂਮਾਰ ''ਚ ਤਖ਼ਤਾ ਪਲਟ ਖਿਲਾਫ਼ ਪ੍ਰਦਰਸ਼ਨਾਂ ਵਿੱਚ ਪੁਲਿਸ ਨੇ ਚਲਾਈ ਗੋਲੀ

ਮਿਆਂਮਾਰ ਵਿੱਚ ਤਖ਼ਤਾ ਪਲਟ ਖਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ''ਤੇ ਪੁਲਿਸ ਨੇ ਕਾਰਵਾਈ ਕੀਤੀ ਹੈ ਜਿਸ ਵਿੱਚ ਯੂਐੱਨ ਹਿਊਮਨ ਰਾਈਟ੍ਸ ਦਫ਼ਤਰ ਅਨੁਸਾਰ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ।

ਮੌਤਾਂ ਯਾਂਗੋਨ, ਦਵੇਈ ਤੇ ਮੈਂਡਲੇ ਸ਼ਹਿਰ ਵਿੱਚ ਹੋਈਆਂ ਹਨ ਜਿੱਥੇ ਪੁਲਿਸ ਨੇ ਰਬੜ ਦੀਆਂ ਗੋਲੀਆਂ ਤੇ ਹੰਝੂ ਗੈਸ ਦਾ ਇਸਤੇਮਾਲ ਕੀਤਾ।

ਮਿਆਂਮਾਰ ਵਿੱਚ ਇੱਕ ਫਰਵਰੀ ਨੂੰ ਫੌਜ ਨੇ ਤਖ਼ਤਾ ਪਲਟ ਕਰ ਦਿੱਤਾ ਸੀ। ਉਸ ਤੋਂ ਬਾਅਦ ਹੀ ਉੱਥੇ ਮੁਜ਼ਾਹਰੇ ਜਾਰੀ ਹਨ।

EPA
ਮਿਆਂਮਾਰ ਵਿੱਚ ਤਖ਼ਤਾ ਪਲਟ ਖਿਲਾਫ਼ ਮੁਜ਼ਾਹਰਾ ਕਰ ਰਹੇ ਲੋਕਾਂ ''ਤੇ ਪੁਲਿਸ ਨੇ ਕਾਰਵਾਈ ਕੀਤੀ

ਸੋਸ਼ਲ ਮੀਡੀਆ ''ਤੇ ਅਪਲੋਡ ਫੁਟੇਜ ਵਿੱਚ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਹਨ ਤੇ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਹੈ।

ਐਤਵਾਰ ਤੋਂ ਪੁਲਿਸ ਨੇ ਉਦੋਂ ਸਖ਼ਤੀ ਕਰਨੀ ਸ਼ੁਰੂ ਕੀਤੀ ਜਦੋਂ ਪ੍ਰਦਰਸ਼ਨਾਕਾਰੀਆਂ ਦੇ ਆਗੂਆਂ ਨੇ ਸਿਵਿਲ ਡਿਸਓਬੀਡੀਐਂਸ ਮੂਵਮੈਂਟ ਚਲਾਉਣ ਦੀ ਅਪੀਲ ਕੀਤੀ ਸੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇੱਕ ਗੁਮਨਾਮ ਕੁੜੀ, ਜਿਸ ਦੀਆਂ ਚਿੱਠੀਆਂ ਦੇ ਜਵਾਬ ਸਿਤਾਰਿਆਂ ਨੇ ਦਿੱਤੇ

ਆਲਟ ਨਿਊਜ਼ ਦੇ ਇੱਕ ਸਹਿ-ਸੰਸਥਾਪਕ ''ਸੈਮਸੇਜ਼'' ਦੇ ਨਾਮ ਤੋਂ ਟਵੀਟ ਕਰਦੇ ਹਨ। ਇਸ ਹਫ਼ਤੇ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਆਪਣੀ ਇੱਕ ਮਰਹੂਮ ਭੂਆ ਬਾਰੇ ਟਵੀਟ ਕਰਕੇ ਭਾਰਤ ਵਿੱਚ ਟਰੈਂਡ ਕੀਤਾ।

ਮਹਿਰੂਨਿਸਾ ਨਜਮਾ ਦੀ 15 ਸਾਲ ਪਹਿਲਾਂ 2006 ਵਿੱਚ ਮੌਤ ਹੋਈ ਸੀ। ਉਨ੍ਹਾਂ ਦੀ ਮੌਤ ਤੋਂ ਬਾਅਦ ਹਾਲ ਹੀ ਵਿੱਚ ਬੇਸਮੈਂਟ ਦੇ ਤਹਿਖਾਨੇ ਵਿੱਚੋਂ ਇੱਕ ਐਲਬਮ ''ਸੈਮਸੇਜ਼'' ਦੇ ਹੱਥ ਲੱਗੀ।

''ਸੈਮਸੇਜ਼'' ਨੂੰ ਮਿਲੀ ਐਲਬਮ ਫਿਲਮੀ ਸਿਤਾਰਿਆਂ ਦੇ ਜਵਾਬੀ ਖ਼ਤਾਂ ਨਾਲ ਭਰੀ ਹੋਈ ਹੈ ਜਿਸ ਵਿੱਚ ਉਨ੍ਹਾਂ ਫਿਲਮੀ ਸਿਤਾਰਿਆਂ ਦੀਆਂ ਆਟੋਗ੍ਰਾਫ ਦਿੱਤੀਆਂ ਹੋਈਆਂ ਤਸਵੀਰਾਂ ਵੀ ਨਾਲ ਲੱਗੀਆਂ ਹਨ

ਧਰਮਿੰਦਰ ਨੇ ਹਿੰਦੀ ਵਿੱਚ ਹੱਥ ਲਿਖਤ ਜਵਾਬ ਭੇਜਿਆ ਹੈ।

''ਮਦਰ ਇੰਡੀਆ'' ਸਟਾਰ ਸੁਨੀਲ ਦੱਤ ਦਾ ਪੱਤਰ ਸ਼ੁੱਧ ਉਰਦੂ ਵਿੱਚ ਲਿਖਿਆ ਹੋਇਆ ਸੀ।

ਪੂਰੀ ਖ਼ਬਰ ਪੜ੍ਹਣ ਲਈ ਇਸ ਲਿੰਕ ''ਤੇ ਕਲਿੱਕ ਕਰੋ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=0mHNWhKTGcU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e5c4e347-68df-45b6-b90c-207dbe4e99d4'',''assetType'': ''STY'',''pageCounter'': ''punjabi.india.story.56234876.page'',''title'': ''ਇੱਕ ਖਾਪ ਨੇ 100 ਰੁਪਏ ਕਿੱਲੋ ਦੁੱਧ ਵੇਚਣ ਦਾ ਕੀਤਾ ਫੈਸਲਾ, ਸੰਯੁਕਤ ਕਿਸਾਨ ਮੋਰਚਾ ਨੇ ਕੀ ਕਿਹਾ - 5 ਅਹਿਮ ਖ਼ਬਰਾਂ'',''published'': ''2021-03-01T01:32:38Z'',''updated'': ''2021-03-01T01:34:05Z''});s_bbcws(''track'',''pageView'');