ਬਲਾਤਕਾਰ ਦੀ ਸ਼ਿਕਾਰ ਔਰਤ ਦੋਸ਼ੀ ਨੂੰ ਸਜ਼ਾ ਮਿਲਣ ਦੇ ਬਾਵਜੂਦ ਕਿਉਂ ਬੇਚੈਨ ਰਹੀ

02/28/2021 8:04:50 PM

BBC
Click here to see the BBC interactive

ਮਾਰਥਾ ਇੱਕ ਘਰ ਵਿੱਚ ਹੋਰ ਲੋਕਾਂ ਨਾਲ ਸਾਂਝੇ ਤੌਰ ''ਤੇ ਰਹਿ ਰਹੇ ਸਨ, ਜਦੋਂ ਉਨ੍ਹਾਂ ਦੇ ਇੱਕ ਵਾਕਫ਼ ਵਲੋਂ ਉਨ੍ਹਾਂ ਦੇ ਹੀ ਬਿਸਤਰੇ ''ਤੇ ਬਲਾਤਕਾਰ ਕੀਤਾ ਗਿਆ।

ਉਨ੍ਹਾਂ ਦੇ ਭਰੋਸੇ ਦੇ ਇਸ ਡਰਾਉਣੇ ਵਿਸ਼ਵਾਸਘਾਤ ਤੋਂ ਬਾਅਦ ਦੁੱਖ, ਅਨਿਸ਼ਚਿਤਤਾ ਅਤੇ ਗੁੱਸੇ ਦਾ ਸਮਾਂ ਸੀ।

ਇਥੇ ਉਨ੍ਹਾਂ ਨੇ ਆਪਣੇ ਸ਼ਬਦਾਂ ਵਿੱਚ ਆਪਣੀ ਨਿਆਂ ਦੀ ਭਾਲ ਅਤੇ ਬਲਾਤਕਾਰ ਦਾ ਉਨ੍ਹਾਂ ਦੇ ਰਿਸ਼ਤਿਆਂ ਅਤੇ ਮਾਨਸਿਕ ਸਿਹਤ ''ਤੇ ਪ੍ਰਭਾਵ ਬਾਰੇ ਦੱਸਿਆ ਹੈ।

ਇਹ ਵੀ ਪੜ੍ਹੋ

  • ਮਿਆਂਮਾਰ ਵਿੱਚ ਤਖ਼ਤਾ ਪਲਟ ਖਿਲਾਫ਼ ਪ੍ਰਦਰਸ਼ਨਾਂ ਵਿੱਚ ਪੁਲਿਸ ਨੇ ਚਲਾਈ ਗੋਲੀ, 10 ਲੋਕਾਂ ਦੀ ਮੌਤ
  • ਕੋਵਿਨ ਐਪ ਕਿਸ ਤਰ੍ਹਾਂ ਕਰ ਸਕਦੇ ਹੋ ਡਾਊਨਲੋਡ, ਟੀਕੇ ਲਈ ਰਜਿਸਟਰੇਸ਼ਨ ਸਬੰਧੀ ਸਵਾਲਾਂ ਦੇ ਜਵਾਬ
  • ਮੁਰਗੇ ਨੇ ‘ਲਈ ਮਾਲਿਕ ਦੀ ਜਾਨ’, ਹੁਣ ਹੋਵੇਗਾ ਅਦਾਲਤ ਵਿੱਚ ਪੇਸ਼
BBC
“ਕਈ ਵਾਰ ਮੈਨੂੰ ਸ਼ਬਦ ਸਰਵਾਈਵਰ ਚੰਗਾ ਨਹੀਂ ਲੱਗਦਾ, ਇਹ ਇਸ ਤਰ੍ਹਾਂ ਲੱਗਦਾ, ਜਿਵੇਂ ਤੁਸੀਂ ਅਸਲ ''ਚ ਜਿੰਨੇ ਠੀਕ ਹੋ ਉਸ ਤੋਂ ਵੱਧ ਠੀਕ ਦੱਸਦਾ ਹੋਵੇ”

''ਇੱਕ ਹਫ਼ਤੇ ਬਾਅਦ ਮੈਂ ਕੰਮ ''ਤੇ ਰੌਣਾ ਸ਼ੁਰੂ ਕਰ ਦਿੱਤਾ''

ਮੈਂ ਇੱਕ ਰੇਪ ਸਰਵਾਈਵਰ (ਬਲਾਤਕਾਰ ਤੋਂ ਬਾਅਦ ਜਿਉਂਦਾ ਬਚਣ ਵਾਲੀ) ਸੀ।

ਮੈਨੂੰ ''ਪੀੜਤ'' ਸ਼ਬਦ ਦੀ ਬਜਾਇ ਇਸ ਸ਼ਬਦ (ਰੇਪ ਸਰਵਾਈਵਰ) ਨਾਲ ਸਹਿਜ ਹੋਣ ਵਿੱਚ ਲੰਬਾ ਸਮਾਂ ਲੱਗਿਆ।

ਇਹ ਸ਼ਬਦ ਤੁਹਾਨੂੰ ਵੱਡਾ ਮਹਿਸੂਸ ਕਰਵਾਉਂਦਾ ਹੈ, ਤੁਸੀਂ ਭੁਚਾਲ ਜਾਂ ਕਿਸੇ ਹੋਰ ਚੀਜ਼ ਤੋਂ ਬਚ ਗਏ, ਤੁਸੀਂ ਆਪਣੇ ਆਪ ਨੂੰ ਮਲਬੇ ਹੇਠੋਂ ਬਾਹਰ ਕੱਢ ਲਿਆ।

ਪਰ ਮੈਂ ਇਸ ਦਾ ਇਸਤੇਮਾਲ ਕੀਤਾ ਕਿਉਂਕਿ ਇਹ ਵਧੇਰੇ ਸਸ਼ਕਤੀਕਰਨ ਵਾਲਾ ਸੀ। ਪੀੜਤ ਦਾ ਅਰਥ ਹੈ ਕਮਜ਼ੋਰ, ਇਸ ਵਿੱਚ ਕੋਈ ਤਾਕਤ ਨਹੀਂ ਹੈ।

ਕਈ ਵਾਰ ਮੈਨੂੰ ਸ਼ਬਦ ਸਰਵਾਈਵਰ ਚੰਗਾ ਨਹੀਂ ਲੱਗਦਾ, ਇਹ ਇਸ ਤਰ੍ਹਾਂ ਲੱਗਦਾ, ਜਿਵੇਂ ਤੁਸੀਂ ਅਸਲ ''ਚ ਜਿੰਨੇ ਠੀਕ ਹੋ ਉਸ ਤੋਂ ਵੱਧ ਠੀਕ ਦੱਸਦਾ ਹੋਵੇ। ਕਈ ਵਾਰ ਮੈਂ ਸਰਵਾਈਵਰ ਵਾਂਗ ਮਹਿਸੂਸ ਨਹੀਂ ਸਾਂ ਕਰਦੀ।

ਹਮਲੇ ਤੋਂ ਇੱਕ ਦਮ ਬਾਅਦ ਮੈਂ ਬਹੁਤ ਜ਼ਿਆਦਾ ਕੰਬ ਰਹੀ ਸੀ। ਉਸ ਤੋਂ ਅਗਲੀ ਸਵੇਰ ਮੈਂ ਕੰਮ ''ਤੇ ਗਈ ਅਤੇ ਮੈਨੂੰ ਉਸ ਦਿਨ ਬਾਰੇ ਕੁਝ ਵੀ ਯਾਦ ਨਹੀਂ।

ਉਸ ਤੋਂ ਕੁਝ ਦਿਨ ਬਾਅਦ ਮੈਂ ਇੱਕ ਦੋਸਤ ਨੂੰ ਮਿਲੀ ਅਤੇ ਉਸ ਨੂੰ ਦੱਸਿਆ ਕਿ ਕੀ ਹੋਇਆ ਅਤੇ ਦੱਸਿਆ ਕਿ ਮੈਂ ਮਨਾਂ ਕਰ ਰਹੀ ਸੀ ਪਰ ਉਹ ਰੁਕਿਆ ਨਹੀਂ। ਉਸ ਨੇ ਮੈਨੂੰ ਜੱਫ਼ੀ ਪਾਈ ਅਤੇ ਕਿਹਾ ਮੇਰੇ ਨਾਲ ਬਲਾਤਕਾਰ ਹੋਇਆ ਸੀ।

ਸ਼ੁਰੂਆਤ ਵਿੱਚ ਮੈਂ ਇਸ ਗੱਲ ਤੋਂ ਮੁਨਕਰ ਹੋਈ। ਮੇਰਾ ਹਾਲ ਹੀ ਵਿੱਚ ਬਰੇਕ-ਅੱਪ (ਕਿਸੇ ਨਾਲ ਸਬੰਧ ਟੁੱਟਣਾ) ਹੋਇਆ ਸੀ, ਇਸ ਲਈ ਉਹ ਤਕਲੀਫ਼ ਦਾ ਵਧੇਰੇ ਸਪੱਸ਼ਟ ਕਾਰਨ ਸੀ।

ਪਰ ਇੱਕ ਹਫ਼ਤਾ ਬਾਅਦ ਮੈਂ ਕੰਮ ''ਤੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਦੋਸਤ ਨੂੰ ਦੱਸਿਆ ਕਿ ਮੈਨੂੰ ਨਹੀਂ ਲੱਗਦਾ ਕਿ ਮੈਂ ਬਰੇਕ-ਅੱਪ ਨਾਲ ਸਹੀ ਤਰੀਕੇ ਨਾਲ ਨਜਿੱਠ ਪਾ ਰਹੀ ਹਾਂ ਅਤੇ ਇਹ ਵੀ ਦੱਸਿਆ ਕਿ ਮੇਰਾ ਬਲਾਤਕਾਰ ਹੋਇਆ ਹੈ।

ਇਹ ਪਹਿਲੀ ਵਾਰ ਸੀ ਜਦੋਂ ਮੈਂ ਇਸ ਬਾਰੇ ਕਿਹਾ।

ਮੇਰੀ ਦੋਸਤ ਨੇ ਮੈਨੂੰ ਪੁੱਛਿਆ, ਕੀ ਮੈਂ ਇਸ ਦੀ ਰਿਪੋਰਟ ਦਰਜ ਕਰਵਾਉਣਾ ਚਾਹੁੰਦੀ ਹਾਂ। ਉਸ ਨੇ ਹੋਰ ਲੋਕਾਂ ਜਿਨ੍ਹਾਂ ਨੂੰ ਉਹ ਜਾਣਦੀ ਸੀ, ਜੋ ਅਜਿਹੀ ਸਥਿਤੀ ਵਿੱਚੋਂ ਗੁਜ਼ਰੇ ਅਤੇ ਜਿਨ੍ਹਾਂ ਨੇ ਰਿਪੋਰਟ ਕਰਵਾਈ ਸੀ, ਤੇ ਇਸ ਨੇ ਉਨ੍ਹਾਂ ਲੋਕਾਂ ਨੂੰ ਵਾਪਸ ਤਾਕਤ ਦੇਣ ਵਿੱਚ ਮਦਦ ਕੀਤੀ ਸੀ, ਇਸ ਬਾਰੇ ਦੱਸਿਆ।

BBC
“ਮੈਂ ਪੋਸਟ-ਟੌਰਮੈਟਿਕ ਸਟ੍ਰੈਸ ਡਿਸਔਰਡਰ (ਹਾਦਸੇ ਤੋਂ ਬਾਅਦ ਦਾ ਤਣਾਅ) ਨਾਲ ਜੂਝ ਰਹੀ ਸੀ”

''ਉਨ੍ਹਾਂ ਨੇ ਮੇਰਾ ਫ਼ੋਨ ਲੈ ਲਿਆ''

ਅਸੀਂ ਇਸ ਦੀ ਰਿਪੋਰਟ ਦਰਜ ਕਰਵਾਉਣ ਪੁਲਿਸ ਸਟੇਸ਼ਨ ਗਏ।

ਮੈਨੂੰ ਪੁਲਿਸ ਵੈਨ ਵਿੱਚ ਸੈਕਸੂਅਲ ਅਸਾਲਟ ਰੈਫ਼ਰਲ ਸੈਂਟਰ ਲਿਜਾਇਆ ਗਿਆ, ਜਿਸ ਨੇ ਮੈਨੂੰ ਇੱਕ ਮੁਜ਼ਰਮ ਵਰਗਾ ਮਹਿਸੂਸ ਕਰਵਾਇਆ।

ਉਨ੍ਹਾਂ ਨੇ ਇਸ ਗੱਲ ਕਿ ਅਸੀਂ ਸੰਭੋਗ ਕੀਤਾ ਸੀ, ਦਾ ਡੀਐੱਏ ਸਬੂਤ ਲੱਭਣ ਲਈ ਕੁਝ ਸਵੈਬ (ਰੂੰ ਦੇ ਫੰਬੇ) ਲੈਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੰਮ ਨਹੀਂ ਕਰ ਸਕਿਆ, ਕਿਉਂਕਿ ਇਸ ਗੱਲ ਨੂੰ ਹਫ਼ਤੇ ਤੋਂ ਵੀ ਵੱਧ ਸਮਾਂ ਹੋ ਚੁੱਕਿਆ ਸੀ।

ਮੈਂ ਜਾਣਦੀ ਸੀ ਕਿ ਉਨ੍ਹਾਂ ਨੇ ਪ੍ਰੋਟੋਕੋਲ ਦਾ ਪਾਲਣ ਕਰਨਾ ਹੈ, ਪਰ ਮੈਂ ਸੋਚ ਰਹੀ ਸੀ, ਇਹ ਅਰਥਹੀਣ ਹੈ, ਮੈਂ ਤੁਹਾਨੂੰ ਦੱਸ ਸਕਦੀ ਹਾਂ ਮੈਂ ਕਿਸੇ ਸਰੀਰਕ ਸੱਟਾਂ ਨੂੰ ਨਹੀਂ ਜਰਿਆ। ਕੋਈ ਵੀ ਇਸ ''ਤੇ ਵਿਵਾਦ ਨਹੀਂ ਕਰ ਰਿਹਾ। ਝਗੜਾ ਇਹ ਸੀ ਕਿ ਕੀ ਇਹ ਸਹਿਮਤੀ ਨਾਲ ਸੀ ਜਾਂ ਨਹੀਂ।''

ਜਸੂਸ ਮੇਰਾ ਫ਼ੋਨ ਲੈਣਾ ਚਾਹੁੰਦਾ ਸੀ ਕਿਉਂਕਿ ਇਸ ਵਿੱਚ ਸਾਡੇ ਦਰਮਿਆਨ ਕੀਤੇ ਗਏ, ਕੁਝ ਲਿਖਤੀ ਮੈਸੇਜ ਸਨ।

ਮੈਂ ਜੋ ਸੋਚ ਸਕਦੀ ਸੀ ਉਹ ਸੀ: ਕੀ ਮੈਨੂੰ ਨਵਾਂ ਫ਼ੋਨ ਲੈਣ ਦੀ ਲੋੜ ਹੈ? ਮੈਂ ਆਪਣੇ ਦੋਸਤਾਂ ਨੂੰ ਨਹੀਂ ਦੱਸਿਆ, ਮੈਂ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸਿਆ, ਇਸ ਦਿਨ ਅਤੇ ਇਸ ਉਮਰ ਵਿੱਚ ਇੱਕ ਅਸਥਾਈ ਨੰਬਰ ਲੈਣ ਲਈ ਮੈਂ ਕਿਹੜਾ ਬਹਾਨਾ ਇਸਤੇਮਾਲ ਕਰਾਂ? ''

ਬਾਅਦ ਵਿੱਚ ਇੱਕ ਫ਼ੌਰੈਂਸਿੰਕ ਅਫ਼ਸਰ ਮੇਰੇ ਕਮਰੇ ਵਿੱਚ ਜਾਣਾ ਚਾਹੁੰਦਾ ਸੀ ਇਸ ਲਈ ਮੈਨੂੰ ਫ਼ਲੈਟ ਵਿੱਚ ਨਾਲ ਰਹਿਣ ਵਾਲਿਆਂ ਨੂੰ ਦੱਸਣਾ ਪੈਣਾ ਸੀ।

ਜਦੋਂ ਅਧਿਕਾਰੀ ਮੇਰੇ ਕਮਰੇ ਦੇ ਆਲੇ-ਦੁਆਲੇ ਚੱਕਰ ਲਗਾ ਰਿਹਾ ਸੀ- ਜੋ ਕਿ ਸ਼ਰਮਸਾਰ ਕਰਨ ਵਾਲਾ ਸੀ ਕਿਉਂਕਿ ਮੇਰਾ ਕਮਰਾ ਬਹੁਤ ਹੀ ਖ਼ਸਤਾ ਹਾਲ ਸੀ- ਮੇਰੀ ਫ਼ਲੈਟਮੇਟ ਦਰਵਾਜ਼ੇ ਵਿੱਚ ਖੜੀ ਕਹਿ ਰਹੀ ਸੀ, ਮਾਰਥਾ ਮੈਂ ਬੀਮਾਰ ਮਹਿਸੂਸ ਕਰ ਰਹੀ ਹਾਂ ਅਤੇ ਮੈਂ ਸੋਚ ਰਹੀ ਸਾਂ, ਹਾਂ ਮੈਨੂੰ ਨਹੀਂ ਪਤਾ ਹਾਲੇ ਮੈਂ ਤੈਨੂੰ ਕੀ ਕਹਾਂ, ਮੈਨੂੰ ਨਹੀਂ ਪਤਾ ਕਿ ਹੁਣ ਆਪਣੇ ਆਪ ਨੂੰ ਕੀ ਕਹਾਂ।

ਉਸ ਸਮੇਂ ਮੈਨੂੰ ਪੋਸਟ-ਟੌਰਮੈਟਿਕ ਸਟ੍ਰੈਸ ਡਿਸਔਰਡਰ (ਪੀਟੀਐੱਸਡੀ) (ਹਾਦਸੇ ਤੋਂ ਬਾਅਦ ਦਾ ਤਣਾਅ) ਬਾਰੇ ਦੱਸਿਆ ਗਿਆ। ਇਹ ਉਹ ਸਮਾਂ ਸੀ ਜਦੋਂ ਮੈਂ ਸੋਚਿਆ ਮੈਨੂੰ ਆਪਣੇ ਮਾਤਾ ਪਿਤਾ ਨੂੰ ਦੱਸਣ ਦੀ ਲੋੜ ਹੈ।

ਮੈਂ ਸੱਚੀਂ ਅਜਿਹਾ ਚਾਹੁੰਦੀ ਨਹੀਂ ਸੀ ਪਰ ਮਹਿਸੂਸ ਕੀਤਾ ਮੈਨੂੰ ਕਰਨਾ ਪਵੇਗਾ।

ਇਹ ਦਿਨ ਦਾ ਅੱਧ ਸੀ। ਮੈਂ ਘਰ ਗਈ, ਮੈਂ ਆਪਣੀ ਮਾਂ ਨੂੰ ਦੱਸਿਆ ਅਤੇ ਉਨ੍ਹਾਂ ਨੇ ਬਾਅਦ ਵਿੱਚ ਮੇਰੇ ਪਿਤਾ ਨੂੰ ਦੱਸਿਆ। ਬਾਅਦ ਵਿੱਚ ਉਹ ਮੇਰੇ ਦਰਵਾਜ਼ੇ ''ਤੇ ਆਏ ਮੇਰਾ ਕਮਰਾ ਸਾਫ਼ ਕਰਨਾ ਚਾਹੁੰਦੇ ਸਨ। ਮੈਂ ਸੋਚਿਆ ਇਹ ਇਸ ਲਈ ਕਿਉਂਕਿ ਇਹ ਹੀ ਸੀ ਜੋ ਉਹ ਮੇਰੇ ਲਈ ਕਰ ਸਕਦੇ ਸਨ, ਕਿਉਂਕਿ ਉਹ ਮੈਨੂੰ ਬਚਾ ਨਹੀਂ ਸਨ ਸਕੇ।

BBC
“ਮੈਂ ਪਹਿਲਾਂ ਹੀ ਆਪਣੀ ਗਵਾਹੀ ਫ਼ਿਲਮਾ ਲਈ ਸੀ ਤਾਂ ਜੋ ਮੈਨੂੰ ਅਦਾਲਤ ਵਿੱਚ ਸਭ ਕੁਝ ਦੁਹਰਾਉਣਾ ਨਾ ਪਵੇ”

''ਇਹ ਨਿੱਜੀ ਸੀ''

ਅਦਾਲਤ ਜਾਣਾ ਔਖਾ ਸੀ।

ਮੈਂ ਬਾਹਰ ਨਿਕਲਣਾ ਚਾਹੁੰਦੀ ਸੀ, ਪਰ ਜੇ ਮੈਂ ਅਜਿਹਾ ਕਰਦੀ, ਇਹ ਇਸ ਤਰ੍ਹਾਂ ਲੱਗਣਾ ਸੀ ਜਿਵੇਂ ਮੈਂ ਝੂਠ ਬੋਲ ਰਹੀ ਹੋਵਾਂ। ਮੈਨੂੰ ਯਾਦ ਹੈ, ਇਹ ਸੋਚਣਾ ਕਿ ਉਹ ਵਾਪਸ ਆਉਣਗੇ ਅਤੇ ਕਹਿਣਗੇ, ਲੋੜੀਂਦੇ ਸਬੂਤ ਨਹੀਂ ਹਨ ਇਸ ਲਈ ਵਿਕਲਪ ਨੂੰ ਹਟਾ ਕੀਤਾ ਗਿਆ।

ਮੈਂ ਪਹਿਲਾਂ ਹੀ ਆਪਣੀ ਗਵਾਹੀ ਫ਼ਿਲਮਾ ਲਈ ਸੀ ਤਾਂ ਜੋ ਮੈਨੂੰ ਅਦਾਲਤ ਵਿੱਚ ਸਭ ਕੁਝ ਦੁਹਰਾਉਣਾ ਨਾ ਪਵੇ।

ਇਹ ਵਿਅੰਗਾਤਮਕ ਸੀ ਕਿਉਂਕਿ ਇਹ ਮੈਂ ਸੀ ਜਿਸ ਨੂੰ 18 ਮਹੀਨੇ ਪਹਿਲਾਂ ਫ਼ਿਲਮਾਇਆ ਗਿਆ ਸੀ ਅਤੇ ਮੈਂ ਸੋਚ ਰਹੀ ਸਾਂ: "ਮੈਂ ਨਹੀਂ ਜਾਣਦੀ ਉਹ ਵਿਅਕਤੀ ਕੌਣ ਸੀ; ਉਹ ਛੋਟੇ ਕੱਦ ਦਾ ਪਤਲਾ ਅਤੇ ਆਪਣੇ ਆਪ ਵਿੱਚ ਪੂਰੀ ਤਰ੍ਹਾਂ ਖੋਲ੍ਹ ਨਜ਼ਰ ਆਉਂਦਾ ਸੀ, ਪਰ ਉਨ੍ਹਾਂ ਨੇ ਇੱਕ ਜੰਪਰ ਪਹਿਨਿਆ ਹੋਇਆ ਸੀ ਜੋ ਹਾਲੇ ਵੀ ਮੇਰੇ ਕੋਲ ਹੈ।"

ਜਦੋਂ ਉਹ ਰੋਣਾ ਸ਼ੁਰੂ ਹੁੰਦੀ, ਮੈਂ ਵੀ ਰੋਣ ਲੱਗਦੀ।

ਕਰੌਸ-ਐਗਜ਼ੈਮੀਨੇਸ਼ਨ ਇੱਕ ਤਾਜ਼ਾ, ਹੋਰ ਸਦਮਾ ਸੀ।

ਬਚਾਅ ਪੱਖ ਦੀ ਵਕੀਲ ਇੱਕ ਔਰਤ ਸੀ ਇਸ ਲਈ ਮੈਂ ਤੁਰੰਤ ਸੋਚਿਆ ਉਹ ਔਰਤ ਵਰਗ ਲਈ ਇੱਕ ਵਿਸ਼ਵਾਸਘਾਤੀ ਸੀ। ਉਹ ਮੇਰੇ ਨਾਲ ਦੌਸਤਾਨਾ ਵਿਵਹਾਰ ਕਰਦਿਆਂ ਆਪਣੇ ਵੱਡੇ ਹੋਣ ਦਾ ਅਹਿਸਾਸ ਕਰਵਾ ਰਹੀ ਸੀ।

ਤੁਸੀਂ ਇਸ ਨੂੰ ਬੌਧਿਕ ਤੌਰ ''ਤੇ ਸਮਝਦੇ ਹੋ, ਉਸ ਨੇ ਪਹਿਲਾਂ ਇੱਕ ਤਰ੍ਹਾਂ ਦੀ ਕਹਾਣੀ ਬੁਣੀ ਜੋ ਇਲਜ਼ਾਮ ਲਾਉਂਦੀ ਸੀ ਕਿ ਤੁਸੀਂ ਝੂਠੇ ਹੋ। ਇੱਕ ਸਮੇਂ ਉਸਨੇ ਦਲੀਲ ਦਿੱਤੀ ਕਿ ਆਪਣੇ ਦੋਸਤਾਂ ਸਾਹਮਣੇ ਇਹ ਕਬੂਲ ਕਰਨ ਦੀ ਬਜਾਇ ਕਿ ਮੈਂ ਕੈਜੁਅਲ ਸੈਕਸ ਕੀਤਾ ਅਤੇ ਇਹ ਚੰਗਾ ਨਹੀਂ ਸੀ, ਮੇਰੇ ਲਈ ਇਹ ਕਹਿਣਾ ਸੌਖਾ ਸੀ ਕਿ ਮੇਰਾ ਬਲਾਤਕਾਰ ਹੋਇਆ।

ਮੈਨੂੰ ਯਾਦ ਹੈ ਇਸ ਗੱਲ ''ਤੇ ਲਗਾਤਾਰ ਧਿਆਨ ਕੇਂਦਰਿਤ ਸੀ ਕਿ ਮੈਂ ਕੀ ਪਹਿਨਿਆ ਹੋਇਆ ਸੀ। ਇਸ ਨੇ ਮੇਰਾ ਹੌਂਸਲਾ ਗਵਾ ਦਿੱਤਾ ਅਤੇ ਮੈਂ ਸੋਚਿਆ ਇਹ ਭਿਆਨਕ ਸੀ, ਕਿਉਂਕਿ ਮੈਨੂੰ ਯਾਦ ਨਹੀਂ ਸੀ ਕਿ ਮੈਂ ਪਜਾਮਾ, ਕਮੀਜ ਪਹਿਨੀ ਹੋਈ ਸੀ ਜਾਂ ਨਹੀਂ।

ਉਸੇ ਸਮੇਂ ਪੈਰਵੀ ਕਰਨ ਵਾਲਾ ਵਕੀਲ ਕੁਝ ਵੀ ਨਹੀਂ ਕਰ ਰਿਹਾ ਸੀ ਕਿਉਂਕਿ ਇਤਰਾਜ਼ ਪ੍ਰਗਟ ਕਰਨ ਵਾਲਾ ਕੁਝ ਵੀ ਨਹੀਂ ਸੀ। ਇਸ ਤਰ੍ਹਾਂ ਮੈਂ ਲੋਕਾਂ ਨਾਲ ਭਰੇ ਕਮਰੇ ਵਿੱਚ ਇਕੱਲੀ ਸੀ, ਉਸ ਸਾਹਮਣੇ ਜੋ ਹਮਲਿਆਂ ਵਰਗਾ ਮਹਿਸੂਸ ਹੋ ਰਿਹਾ ਸੀ, ਪੂਰੀ ਤਰ੍ਹਾਂ ਸੁਰੱਖਿਆ ਰਹਿਤ।

ਕਲਰਕ ਮੈਨੂੰ ਬਾਹਰ ਲੈ ਕੇ ਆਈ ਅਤੇ ਮੇਰਾ ਸਰੀਰ ਕੰਬ ਰਿਹਾ ਸੀ, ਮੈਂ ਬਹੁਤ ਜ਼ਿਆਦਾ ਸਦਮੇ ਵਿੱਚ ਸੀ।

ਜਦੋਂ ਅਸੀਂ ਤੁਰ ਰਹੇ ਸੀ, ਉਹ ਮੇਰੇ ਵੱਲ ਮੁੜੀ ਅਤੇ ਕਿਹਾ, "ਇਹ ਨਿੱਜੀ ਨਹੀਂ ਹੈ"। ਜੋ ਮੇਰੇ ਨਾਲ ਹੋਇਆ ਉਸ ਤੋਂ ਵੱਧ ਹੋਰ ਕੀ ਨਿੱਜੀ ਹੋ ਸਕਦਾ ਸੀ? ਮੈਂ ਉਸ ਦਾ ਮੈਨੂੰ ਅਜਿਹਾ ਕਹਿਣਾ ਕਦੀ ਨਹੀਂ ਭੁੱਲ ਸਕਦੀ।

ਮੇਰੇ ''ਤੇ ਹਮਲਾ ਕਰਨ ਵਾਲਾ ਗੁਨਾਹਗਾਰ ਪਾਇਆ ਗਿਆ ਅਤੇ ਉਸ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ, ਜਿਸ ਵਿੱਚੋਂ ਦੋ ਸਾਲ ਪ੍ਰੋਬੇਸ਼ਨ ''ਤੇ ਸਨ।

ਦੋ ਸਾਲ ਕੁਝ ਵੀ ਨਹੀਂ ਹੁੰਦੇ - ਅਸੀਂ ਮੁਕੱਦਮੇ ਦੀ ਸੁਣਵਾਈ ਲਈ ਕਰੀਬ ਦੋ ਸਾਲ ਉਡੀਕ ਕੀਤੀ।

ਪਰ ਮੈਂ ਮੰਨਦੀ ਹਾਂ ਮੈਂ ਕਿੰਨੀ ਖ਼ੁਸ਼ਕਿਸਮਤ ਹਾਂ ਕਿ ਮੇਰੇ ਦੋਸ਼ੀ ਖ਼ਿਲਾਫ਼ ਫ਼ੈਸਲਾ ਸੁਣਾਇਆ ਗਿਆ।

ਇਸ ਲਈ ਕੁਝ ਨੇ ਰਿਪੋਰਟ ਕੀਤਾ ਅਤੇ ਫ਼ਿਰ, ਬੇਸ਼ੱਕ ਉਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਸੁਣਵਾਈ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਬਹੁਤ ਥੋੜ੍ਹੇ ਮਾਮਲਿਆਂ ਵਿੱਚ ਦੋਸ਼ੀ ਖ਼ਿਲਾਫ਼ ਫ਼ੈਸਲਾ ਸੁਣਾਇਆ ਜਾਂਦਾ ਹੈ।

ਤਾਂ ਤੁਸੀਂ ਇਹ ਭਾਰ ਮਹਿਸੂਸ ਕਰਦੇ ਹੋ ਕਿ ਤੁਸੀਂ ਸ਼ਿਕਾਇਤ ਵੀ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਨਿਆਂ ਮਿਲਿਆ, ਠੀਕ?

ਇਹ ਹੀ ਹੈ ਜੋ ਅਸੀਂ ਸਭ ਚਾਹੁੰਦੇ ਹਾਂ। ਇਸ ਲਈ ਜੋ ਬਾਅਦ ਵਿੱਚ ਹੋਇਆ ਬਹੁਤ ਨਿਰਾਸ਼ਾ ਅਤੇ ਗੁੱਸੇ ਭਰਿਆ ਸੀ ਕਿਉਂਕਿ ਇਹ ਬਸ ਦੂਰ ਨਹੀਂ ਜਾਂਦਾ।

ਮੈਂ ਇਹ ਕੀਤਾ, ਮੈਂ ਇਸ ਵਿੱਚ ਆਪਣੀ ਧੌਣ ਫ਼ਸਾਈ, ਮੈਂ ਇਸ ਨੂੰ ਦਰਜ ਕਰਵਾਇਆ, ਮੈਂ ਉਸ ''ਤੇ ਡਟੀ ਰਹੀ।

ਮੈਂ ਬਚਾਅ ਪੱਖ ਦੇ ਵਕੀਲ ਦੀ ਬਕਵਾਸ ਦਰਮਿਆਨ ਬੈਠੀ ਅਤੇ ਮੇਰੇ ਕੇਸ ਵਿੱਚ ਦੋਸ਼ੀ ਨੂੰ ਸਜ਼ਾ ਮਿਲੀ।

ਮੈਨੂੰ ਨਿਆਂ ਮਿਲਿਆ, ਇਸ ਲਈ ਕਾਨੂੰਨੀ ਤੌਰ ''ਤੇ ਇਹ ਰਿਕਾਰਡ ਵਿੱਚ ਹੈ ਕਿ ਉਸਨੇ ਮੇਰਾ ਬਲਾਤਕਾਰ ਕੀਤਾ। ਤਾਂ ਇਹ ਹੋਣਾ ਚਾਹੀਦਾ ਸੀ, ਮੈਨੂੰ ਆਪਣੀ ਤਾਕਤ ਵਾਪਸ ਮਿਲੀ। ਪਰ ਮੈਨੂੰ ਨਹੀਂ ਪਤਾ ਕਿ ਮੈਨੂੰ ਮਿਲੀ।

BBC
ਬਚਾਅ ਪੱਖ ਦੀ ਵਕੀਲ ਇੱਕ ਔਰਤ ਸੀ ਇਸ ਲਈ ਮੈਂ ਤੁਰੰਤ ਸੋਚਿਆ ਉਹ ਔਰਤ ਵਰਗ ਲਈ ਇੱਕ ਵਿਸ਼ਵਾਸਘਾਤੀ ਸੀ

''ਔਰਤਾਂ ਨਾਲ ਅਜਿਹਾ ਹਰ ਜਗ੍ਹਾ ਹੋ ਰਿਹਾ ਹੈ''

ਮੇਰੀ ਪੀਟੀਐੱਸਡੀ ਨੇ ਦੁਬਾਰਾ ਹੋਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਟੈਲੀਵੀਜ਼ਨ ਸ਼ੋਅ ਦੇਖਦੀ ਜਾਂ ਕੋਈ ਕਿਤਾਬ ਪੜ੍ਹ ਰਹੀ ਹੁੰਦੀ ਅਤੇ ਕੋਈ ਬਲਾਤਕਾਰ ਦਾ ਸੀਨ ਹੁੰਦਾ ਤਾਂ ਮੈਂ ਬੀਮਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੀ, ਬਾਹਰ ਚਲੀ ਜਾਂਦੀ ਹਾਂ ਅਤੇ ਛੋਹ ਨਹੀਂ ਚਾਹੁੰਦੀ ਸੀ। ਮੈਂ ਬਹੁਤ ਜ਼ਿਆਦਾ ਕਿਨਾਰੇ ''ਤੇ ਅਤੇ ਪਰੇਸ਼ਾਨ ਮਹਿਸੂਸ ਕੀਤਾ, ਜਿਵੇਂ ਮੇਰੀਆਂ ਨਸਾਂ ਅੱਗ ਵਿੱਚ ਹੋਣ।

ਮੈਂ ਸੋਚਦੀ ਹਾਂ ਧਾਰਨਾ ਸੀ ਕਿ ਪੀਟੀਐੱਸਡੀ ਤੁਹਾਡੇ ਆਪਣੇ ਬਲਾਤਕਾਰ ਦੇ ਖ਼ਿਆਲ ਵਾਪਸ ਲਿਆਉਂਦੀ ਹੈ, ਪਰ ਮੇਰਾ ਦਿਮਾਗ ਕਿਸੇ ਹੋਰ ਔਰਤ ਜਿਸਦਾ ਬਲਾਤਕਾਰ ਹੋਇਆ ਹੁੰਦਾ ''ਤੇ ਅਟਕ ਜਾਂਦਾ।

ਸੋਚੋ ਆਪਣੇ ਆਪ ਨੂੰ ਚਲਾਉਣ ਦੀ ਕੋਸ਼ਿਸ਼ ਕਰਨਾ, ਆਪਣੀ ਨੌਕਰੀ ਕਰਨਾ, ਆਪਣਾ ਕੰਮ ਕਰਨਾ ਅਤੇ ਤੁਹਾਡੇ ਦਿਮਾਗ ਵਿੱਚ ਇੱਕ ਰੀਲ ਚੱਲ ਰਹੀ ਹੈ ਕਿ ਔਰਤਾਂ ਦਾ ਬਲਾਤਕਾਰ ਹੋ ਰਿਹਾ ਹੈ। ਇਹ ਭਿਆਨਕ ਹੈ।

ਕਈ ਵਾਰ ਇਸ ਗੱਲ ''ਤੇ ਵਿਚਾਰ ਨਹੀਂ ਦਿੰਦੇ ਕਿ ਇਸ ਦਾ ਕੀ ਅਰਥ ਹੈ, ਕਿਸੇ ਹੋਰ ਦਾ ਕਿਸੇ ਦੂਸਰੇ ਦੇ ਮਨ ਵਿੱਚ ਹੋਣਾ, ਇਸ ਤਰੀਕੇ ਨਾਲ ਉਲੰਘਣਾ ਕਰਨਾ।

ਜੇ ਤੁਸੀਂ ਤੁਹਾਡੀ ਚਮੜੀ ਦੇ ਅੰਦਰ ਕੀ ਵਾਪਰ ਰਿਹਾ ਹੈ ਉਸ ਨੂੰ ਕਾਬੂ ਕਰਨ ਦੇ ਯੋਗ ਨਹੀਂ ਹੋ ਤਾਂ ਤੁਹਾਨੂੰ ਕੋਈ ਸਰੀਰਕ ਖ਼ੁਦਮੁਖ਼ਤਿਆਰੀ ਨਹੀਂ ਹੈ, ਤੁਹਾਡੇ ਕੋਲ ਕੁਝ ਵੀ ਨਹੀਂ ਹੈ।

ਮੈਂ ਸੋਚਦੀ ਹਾਂ ਇਹ ਇਸ ਲਈ ਹੈ ਕਿਉਂਕਿ ਮੈਂ ਅਹਿਸਾਸ ਕਰ ਰਹੀ ਸੀ ਕਿ ਇਹ ਸਿਰਫ਼ ਮੈਂ ਹੀ ਨਹੀਂ ਹਾਂ ਕਿ ਇਹ ਹਰ ਜਗ੍ਹਾਂ, ਹਰ ਵਕਤ ਔਰਤਾਂ ਨਾਲ ਹੋ ਰਿਹਾ ਹੈ।

ਇਸਨੇ ਇਸ ਨੂੰ ਪੂਰੀ ਤਰ੍ਹਾਂ ਅਟੱਲ ਅਤੇ ਭਾਰੀ ਮਹਿਸੂਸ ਕਰਨ ਲਾ ਦਿੱਤਾ। ਇਹ ਮੇਰੇ ਨਾਲ ਦੁਬਾਰਾ ਹੋ ਸਕਦਾ ਹੈ ਜਾਂ ਕਿਸੇ ਨਾਲ ਜਿਸਨੂੰ ਮੈਂ ਜਾਣਦੀ ਹਾਂ, ਜਿਸਨੂੰ ਮੈਂ ਪਿਆਰ ਕਰਦੀ ਹਾਂ।

ਮੈਨੂੰ ਈਐੱਮਡੀਆਰ (ਆਈ ਮੂਵਮੈਂਟ ਡਿਸੈਂਸੀਟਾਈਜ਼ੇਸ਼ਨ ਐਂਡ ਰੀਪ੍ਰੋਸੈਸਿੰਗ) ਥੈਰੇਪੀ ਲਈ ਕਿਹਾ ਗਿਆ।

ਵਿਚਾਰ ਸੀ ਸੌਣ ਸਮੇਂ ਲਗਾਤਾਰ ਅੱਖਾਂ ਦਾ ਹਰਕਤ ਕਰਨਾ, ਛੋਟੇ ਸਮੇਂ ਦੀਆਂ ਯਾਦਾਂ ਨੂੰ ਪੁਰਾਣੀਆਂ ਲੰਬੇ ਸਮੇਂ ਦੀਆਂ ਯਾਦਾਂ ਵਿੱਚ ਬਦਲਣ ਦਾ ਹਿੱਸਾ ਹੈ।

ਸਦਮੇ ਵਾਲੀ ਯਾਦਸ਼ਤ ਤੁਹਾਡੀ ਥੋੜ੍ਹ ਚਿਰੀ ਯਾਦਸ਼ਤ ਵਿੱਚ ਅਟਕ ਗਈ ਹੈ ਇਸ ਦਾ ਮੰਤਵ ਇਸ ਨੂੰ ਲੰਬੇ ਸਮੇਂ ਦੀ ਯਾਦਸ਼ਤ ਵਿੱਚ ਬਦਲਣ ਦਾ ਹੈ ਤਾਂ ਕਿ ਉਹ ਬਹੁਤ ਤਾਜ਼ਾ ਅਤੇ ਸਦਮਾ ਦੇਣ ਵਾਲੀ ਨਾ ਹੋਵੇ।

ਥੈਰੇਪਿਸਟ ਤੁਹਾਨੂੰ ਸਦਮਾ ਛੱਡਣ ਲਈ ਕਹਿੰਦੇ ਹਨ ਜਦੋਂ ਉਹ ਆਪਣੇ ਹੱਥ ਤੁਹਾਡੇ ਚਿਹਰੇ ਮੂਹਰੇ ਘੁੰਮਾਉਂਦੇ ਹਨ ਤੁਹਾਡੀਆਂ ਅੱਖਾਂ ਦੀ ਜ਼ਬਰਨ ਤੇਜ਼ ਹਰਕਤ ਕਰਵਾਉਣ ਲਈ।

ਮਨ ਵਿੱਚ ਮੈਂ ਸੋਚਦੀ ਹਾਂ ਕਿ ਸ਼ਾਇਦ ਇਹ ਮਦਦ ਕਰੇ ਕਿਉਂਕਿ ਹੁਣ ਇਹ ਲੰਬੇ ਸਮੇਂ ਦੀ ਯਾਦਸ਼ਤ ਵਰਗਾ ਲਗਦਾ ਹੈ ਪਰ ਉਸ ਸਮੇਂ ਮੈਨੂੰ ਅਜਿਹਾ ਅਹਿਸਾਸ ਨਹੀਂ ਹੋਇਆ ਕਿ ਇਹ ਲਾਜ਼ਮੀ ਤੌਰ ''ਤੇ ਮੇਰੀ ਮਦਦ ਕਰ ਰਿਹਾ ਸੀ।

BBC
ਪੀਟੀਐੱਸਡੀ ਤੁਹਾਡੇ ਆਪਣੇ ਬਲਾਤਕਾਰ ਦੇ ਖ਼ਿਆਲ ਵਾਪਸ ਲਿਆਉਂਦੀ ਹੈ

''ਦੇਸ ਨਿਕਾਲਾ ਮਿਲਣ ''ਤੇ ਮੈਨੂੰ ਰਾਹਤ ਮਿਲੀ''

ਮੈਨੂੰ ਯਾਦ ਹੈ ਉਹ ਕ੍ਰਿਸਮਿਸ ਦੀ ਸ਼ਾਮ ਬਾਹਰ ਆਇਆ। ਮੈਨੂੰ ਕ੍ਰਿਸਮਿਸ ਦੀ ਮੁਬਾਰਕਬਾਦ ਕਹਿਣ।

ਪੀੜਤ ਸੰਪਰਕ ਅਧਿਕਾਰੀ ਨੇ ਮੈਨੂੰ ਦੱਸਿਆ ਕਿ ਮੇਰੇ ਬਲਾਤਕਾਰੀ ਨੂੰ ਇੰਮੀਗ੍ਰੇਸ਼ਨ ਵਲੋਂ ਵੱਖਰੇ ਤੌਰ ''ਤੇ ਰੱਖਿਆ ਗਿਆ ਹੈ ਪਰ ਉਹ ਉਸ ਨੂੰ ਜ਼ਮਾਨਤ ''ਤੇ ਰਿਹਾਅ ਕਰਨ ਵਾਲੇ ਹਨ।

ਉਸ ਨੇ ਅਧਿਕਾਰੀਆਂ ਨੂੰ ਉਨ੍ਹਾਂ ਥਾਵਾਂ ਦੇ ਸਿਰਨਾਵੇਂ ਦਿੱਤੇ ਜਿੱਥੇ ਉਹ ਜਾ ਸਕਦਾ ਸੀ, ਪਰ ਕਿਉਂਕਿ ਉਹ ਇੱਕ ਜਿਣਸੀ ਗੁਨਾਹ ਰਜਿਸਟਰ ਵਿੱਚ ਸੀ, ਉਨ੍ਹਾਂ ਵਿੱਚੋਂ ਕਈਆਂ ਨੂੰ ਰੱਦ ਕਰ ਦਿੱਤਾ ਗਿਆ ਕਿਉਂਕਿ ਉਹ ਸਕੂਲ ਜਾਂ ਬਿਰਧ ਲੋਕਾਂ ਦੇ ਘਰ ਦੇ ਨੇੜੇ ਸਨ ਜੋ ਕਿ ਕਮਜ਼ੋਰ ਲੋਕ ਹੁੰਦੇ ਹਨ।

ਹਾਲਾਂਕਿ, ਜਿਸ ਸਿਰਨਾਵੇਂ ਨੂੰ ਰੱਦ ਨਹੀਂ ਕੀਤਾ ਗਿਆ ਉਹ ਜਿਥੇ ਮੈਂ ਰਹਿੰਦੀ ਸੀ ਉਸਤੋਂ 10 ਮਿੰਟ ਦੀ ਡਰਾਈਵ ਦੀ ਫ਼ਾਸਲੇ ''ਤੇ ਸੀ।

ਮੈਂ ਆਪਣੇ ਪੀੜਤ ਸੰਪਰਕ ਅਫ਼ਸਰ ਨੂੰ ਪੁੱਛਿਆ, ਮੈਂ ਕਿਉਂ- ਉਸ ਦੀ ਅਸਲ ਪੀੜਤ-ਕੀ ਸਭ ਤੋਂ ਵੱਧ ਕਮਜ਼ੋਰ ਵਿਅਕਤੀ ਨਹੀਂ ਹਾਂ?

ਉਸ ਨੇ ਕਿਹਾ ਕਿ ਇੰਮੀਗ੍ਰੇਸ਼ਨ ਨਹੀਂ ਜਾਣਦੀ ਮੈਂ ਕਿੱਥੇ ਰਹਿੰਦੀ ਹਾਂ ਅਤੇ ਜੇ ਉਸ ਨੇ ਉਨ੍ਹਾਂ ਨੂੰ ਦੱਸਿਆ ਹੁੰਦਾ ਤਾਂ ਉਸ ਨੂੰ ਪਤਾ ਹੁੰਦਾ ਕਿ ਉਹ ਕਿੱਥੇ ਰਹਿੰਦੀ ਹੈ ਕਿਉਂਕਿ ਜੇ ਉਹ ਕੋਈ ਸਿਰਨਾਵਾਂ ਰੱਦ ਕਰਦੇ ਤਾਂ ਉਸ ਦੇ ਵਕੀਲ ਨੂੰ ਜਾਣਨ ਦੀ ਲੋੜ ਸੀ ਕਿ ਕਿਉਂ।

ਮੈਂ ਇਸ ਤਰਕ ਨੂੰ ਮੰਨਣ ਦੀ ਕੋਸ਼ਿਸ਼ ਕੀਤੀ ਕਿ ਉਹ ਮੂਰਖ਼ ਹੀ ਹੋਵੇਗਾ ਜੇ ਮੈਨੂੰ ਤਕਲੀਫ਼ ਪਹੁੰਚਾਏਗਾ ਕਿਉਂਕਿ ਸਭ ਤੋਂ ਪਹਿਲਾ ਸ਼ੱਕ ਉਸੇ ''ਤੇ ਹੋਵੇਗਾ।

ਜਿਥੇ ਮੈਂ ਰਹਿੰਦੀ ਸਾਂ ਉਸ ਤੋਂ ਸੈਂਟਰਲ ਲੰਡਨ ਨੂੰ ਜਾਣ ਵਾਲਾ ਹਰ ਸੰਭਵ ਰਾਹ ਇੱਕ ਆਮ ਇਲਾਕੇ ਵਿੱਚੋਂ ਜਾਂਦਾ ਸੀ ਜਿਥੇ ਉਹ ਸੀ।

ਪ੍ਰਬੰਧ ਇਹ ਸੀ ਕਿ ਜੇ ਉਹ ਮੈਨੂੰ ਦੇਖੇ ਤਾਂ ਉਹ ਤੁਰੰਤ ਆਪਣੇ ਪ੍ਰੋਬੇਸ਼ਨ ਅਫ਼ਸਰ ਨੂੰ ਫ਼ੋਨ ਕਾਲ ਕਰੇਗਾ ਅਤੇ ਮੈਂ ਸੋਚ ਰਹੀ ਸਾਂ: "ਤੁਸੀਂ ਇਸ ਬਾਰੇ ਅਪਰਾਧੀ ਦੇ ਨਜ਼ਰੀਏ ਤੋਂ ਦੇਖ ਰਹੇ ਹੋ, ਤੁਸੀਂ ਇਸ ਬਾਰੇ ਪੀੜਤ ਦੇ ਨਜ਼ਰੀਏ ਤੋਂ ਨਹੀਂ ਦੇਖ ਰਹੇ।"

ਜੇ ਤੁਸੀਂ ਇਸ ਨੂੰ ਇੱਕ ਪੀੜਤ ਦੇ ਨਜ਼ਰੀਏ ਤੋਂ ਦੇਖੋ ਤੁਸੀਂ ਕਹੋਂ, "ਠੀਕ, ਫ਼ਿਰ ਕੀ ਜੇ ਮੈਂ ਉਸ ਨੂੰ ਦੇਖ ਲਿਆ ਅਤੇ ਉਸ ਨੇ ਮੈਨੂੰ ਨਾ ਦੇਖਿਆ?''''

ਇਹ ਇੱਕ ਬਹੁਤ ਹੀ ਤਰੁੱਟੀਆਂ ਭਰਿਆ ਪ੍ਰਬੰਧ ਸੀ ਜੋ ਮੈਨੂੰ ਤਸੱਲੀ ਦੇਣ ਲਈ ਪੇਸ਼ ਕੀਤਾ ਗਿਆ ਸੀ।

ਮੈਂ ਸੋਚਦੀ ਹਾਂ ਉਸ ਨੂੰ ਦੇਸਨਿਕਾਲਾ ਮਿਲਣ ਤੋਂ ਇੱਕ ਸਾਲ ਪਹਿਲਾਂ ਦੀ ਗੱਲ ਹੈ। ਮੈਂ ਰਾਹਤ ਮਹਿਸੂਸ ਕੀਤੀ, ਪਰ ਮੈਂ ਇਹ ਵੀ ਮਹਿਸੂਸ ਕੀਤਾ, ਮੈਨੂੰ ਖ਼ੁਸ਼ੀ ਮਹਿਸੂਸ ਕਰਨੀ ਚਾਹੀਦੀ ਸੀ।

BBC

''ਮੈਂ ਇੱਕ ਸਮੀਅਰ ਟੈਸਟ ਤੋਂ ਪਰਹੇਜ਼ ਕੀਤਾ''

ਇੱਕ ਚੀਜ਼ ਜਿਸ ਬਾਰੇ ਮੈਂ ਸੋਚਦੀ ਹਾਂ: ਕੀ ਮੈਂ ਆਪਣੇ ਬੱਚੇ ਚਾਹੁੰਦੀ ਹਾਂ?

ਬਹੁਤ ਸਾਰੀਆਂ ਸਰਵਾਈਵਰਜ਼, ਲਈ ਗਰਭਵਤੀ ਹੋਣਾ ਅਤੇ ਬੱਚੇ ਨੂੰ ਜਨਮ ਦੇਣ ਦੀ ਪ੍ਰੀਕਿਰਿਆ ਵਿੱਚੋਂ ਗੁਜ਼ਰਨਾ, ਇੱਕ ਦੁੱਖ ਭਰੀ ਯਾਦ ਮੁੜ-ਲਿਵਾਉਣ ਵਾਲਾ ਤਜ਼ਰਬਾ ਸੀ ਅਤੇ ਉਹ ਮੇਰੇ ਨਾਲ ਕਦੀ ਨਹੀਂ ਹੋਇਆ-ਅਤੇ ਯਕੀਕਨ ਕੋਈ ਵੀ ਤੁਹਾਨੂੰ ਇਸ ਬਾਰੇ ਨਹੀਂ ਦੱਸੇਗਾ।

ਮੈਂ ਗਰਭਵਤੀ ਨਹੀਂ ਹਾਂ ਅਤੇ ਅਸੀਂ ਇਸ ਲਈ ਕੋਸ਼ਿਸ਼ ਕਰਨੀ ਵੀ ਸ਼ੁਰੂ ਨਹੀਂ ਕੀਤੀ, ਪਰ ਮੇਰਾ ਬਲਾਤਕਾਰ ਹੋਣ ਤੋਂ ਪੰਦਰਾਂ ਸਾਲ ਬਾਅਦ ਗਰਭਵਤੀ ਹੋਣਾ ਅਤੇ ਉਹ ਮੇਰੇ ਲਈ ਇੱਕ ਬਹੁਤ ਅਸਲ ਅਤੇ ਤਾਜ਼ਾ ਚੀਜ਼ ਹੋਵੇਗੀ।

ਮੈਂ ਡਾਕਟਰਾਂ ਨੂੰ ਦੱਸਣ ਵਿੱਚ ਸਹਿਜ ਹਾਂ। ਇੱਕ ਜਾਂਚ ਦੌਰਾਨ, ਮੈਨੂੰ ਉਨ੍ਹਾਂ ਨੂੰ ਕਹਿਣਾ ਪੈਣਾ ਸੀ: "ਦੇਖੋ, ਮੈਂ ਜਿਣਸੀ ਹਮਲੇ ਦੀ ਸਰਵਾਈਵਰ ਹਾਂ, ਮੈਂ ਇਹ ਕਰ ਸਕਦੀ ਹਾਂ ਪਰ ਮੈਨੂੰ ਐਡਵਾਂਸ ਨੋਟਿਸ ਦੀ ਲੋੜ ਹੈ, ਮੈਨੂੰ ਲੋੜ ਹੈ ਤੁਸੀਂ ਇਸ ਬਾਰੇ ਗੱਲ ਕਰੋਂ ਕਿ ਕੀ ਕਰ ਰਹੇ ਹੋ ਅਤੇ ਤੁਸੀਂ ਇਹ ਕਿਉਂ ਕਰ ਰਹੋ ਹੋ।"

ਮੈਂ ਬਲਾਤਕਾਰ ਤੋਂ ਬਾਅਦ ਆਪਣੇ ਪਹਿਲੇ ਸਮੀਅਰ ਟੈਸਟ ਲਈ ਚਿੱਠੀ ਪ੍ਰਾਪਤ ਕੀਤੀ ਪਰ ਮੈਂ ਇਸ ਨੂੰ ਲੰਬੇ ਸਮੇਂ ਤੱਕ ਟਾਲਦੀ ਰਹੀ।

ਫ਼ਿਰ ਮੈਨੂੰ ਇੱਕ ਚੈਰੀਟੀ ਸੰਸਥਾ ਮਿਲੀ ਜਿਸ ਨੂੰ ਮਾਈ ਬੌਡੀ ਬੈੱਕ ਪ੍ਰੋਜੈਕਟ ਕਿਹਾ ਜਾਂਦਾ ਸੀ, ਉਹ ਖ਼ਾਸ ਤੌਰ ''ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੇ ਹਿੰਸਾ ਹੰਢਾਈ ਹੋਵੇ ਦੀ ਸਰਵੀਕਲ (ਬੱਚੇਦਾਨੀ ਦਾ ਮੂੰਹ) ਸਕਰੀਨਿੰਗ ਅਤੇ ਐੱਸਟੀਆਈ ਟੈਸਟਿੰਗ ਦਾ ਕੰਮ ਕਰਦੀ ਸੀ।

ਉਹ ਲਾਜਵਾਬ ਸਨ।

ਉਹ ਤੁਹਾਡਾ ਪ੍ਰਕਿਰਿਆ ਵਿੱਚ ਮਾਰਗਦਰਸ਼ਨ ਕਰਦੇ ਹਨ, ਉਨ੍ਹਾਂ ਕੋਲ ਸੱਚੀਂ ਤਜ਼ਰਬੇਕਾਰ ਡਾਕਟਰ ਹਨ ਜੋ ਸਮਝਦੇ ਹਨ, ਉਥੇ ਤੁਹਾਡੇ ਨਾਲ ਇੱਕ ਸੂਝਵਾਨ ਵਿਅਕਤੀ ਹੁੰਦੇ ਹਨ।

ਚੈਰੀਟੀ ਕੋਲ ਇੱਕ ਮੈਟਰਨਿਟੀ ਯੂਨਿਟ ਹੈ ਪਰ ਬੱਚੇ ਦਾ ਜਨਮ ਆਪਣੇ ਸਮੇਂ ''ਤੇ ਨਿਰਭਰ ਹੈ ਇਸ ਲਈ ਜੇ ਮੈਂ ਇਸ ਤੱਕ ਪਹੁੰਚ ਨਾ ਕਰ ਸਕੀ, ਕੀ ਹਸਪਤਾਲ ਦੇ ਡਾਕਟਰ ਇਹ ਕੇਸ ਦੇਖਣਗੇ? ਕੀ ਉਹ ਸੁਣਗੇ?

ਮੈਨੂੰ ਨਹੀਂ ਪਤਾ, ਮੇਰਾ ਪਤੀ ਇਸ ਬਾਰੇ ਕੀ ਸੋਚਦਾ ਹੈ।

ਅਸਲ ਵਿੱਚ ਹਾਲ ਹੀ ਵਿੱਚ ਇਹ ਹੋਇਆ ਕਿ ਮੈਂ ਉਸ ਨੂੰ ਪਿਛਲੇ ਪਾਸਿਓਂ ਜੱਫ਼ੀ ਪਾਉਣਾ ਸਹਿਣ ਕਰ ਪਾਉਂਦੀ ਹਾਂ, ਜਿਵੇਂ ਜਦੋਂ ਮੈਂ ਧੋਣ ਦਾ ਕੰਮ ਕਰ ਰਹੀ ਹੋਵਾਂ ਤਾਂ ਗਰਦਨ ਚੁੰਮਣਾ ਜਾਂ ਕੁਝ ਵੀ।

ਮੈਂ ਆਸ ਕਰਦੀ ਹਾਂ ਮੇਰੇ ਬੱਚਿਆਂ ਲਈ ਚੀਜ਼ਾਂ ਵੱਖਰੀਆਂ ਹੋਣਗੀਆਂ, ਕਿਉਂਕਿ ਮੈਂ ਮਹਿਸੂਸ ਕਰਦੀ ਹਾਂ ਜਿਣਸੀ ਸਿੱਖਿਆ ਅਤੇ ਸਹਿਮਤੀ ਬਾਰੇ ਗੱਲ ਕਰਨ ਨਾਲ ਪੁਲਾਂਘ ਪੁੱਟੀ ਗਈ ਹੈ।

ਮੈਂ ਬਲਾਤਕਾਰ ਬਾਰੇ ਵਧੇਰੇ ਗੱਲ ਹੁੰਦਿਆਂ ਦੇਖਣਾ ਚਹਾਂਗੀ। ਮੈਂ ਦੇਖਣਾ ਚਾਹਾਂਗੀ ਅਸੀਂ ਸਹਿਮਤੀ ਦੇ ਮਸਲੇ ''ਤੇ ਬਹਿਸਾਂ ਨਾ ਕਰੀਏ।

ਮੈਂ ਇਸ ਸਰਵਾਈਵਰ ਦੇ ਵਿਚਾਰ ਨੂੰ ਚੁਣੌਤੀ ਦੇਣਾ ਚਾਹੁੰਦੀ ਹਾਂ। ਸਰਵਾਈਵਰਜ਼ ਦੀਆਂ ਬਹੁਤ ਅਲੱਗ ਅਲੱਗ ਕਿਸਮਾਂ ਹਨ, ਕਿਉਂਕਿ ਬਹੁਤ ਵੱਖੋ ਵੱਖਰੇ ਲੋਕ ਹਨ।

ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਲ ਕੀ ਹੋਇਆ ਹੈ ਅਤੇ ਇਹ ਹੀ ਅਹਿਮ ਹੈ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=QXVL9IBvd0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''514a47fb-fb6e-4be1-a600-703b0e739c72'',''assetType'': ''STY'',''pageCounter'': ''punjabi.international.story.56178508.page'',''title'': ''ਬਲਾਤਕਾਰ ਦੀ ਸ਼ਿਕਾਰ ਔਰਤ ਦੋਸ਼ੀ ਨੂੰ ਸਜ਼ਾ ਮਿਲਣ ਦੇ ਬਾਵਜੂਦ ਕਿਉਂ ਬੇਚੈਨ ਰਹੀ'',''published'': ''2021-02-28T14:32:32Z'',''updated'': ''2021-02-28T14:32:32Z''});s_bbcws(''track'',''pageView'');