RSS ਆਗੂ ਨੇ ਦੱਸਿਆ ਕਿ ਕਿਸਾਨ ਆਂਦੋਲਨ ਨੂੰ ਕੌਣ ਕਰ ਰਿਹਾ ਖ਼ਰਾਬ ਅਤੇ ਕਿਵੇਂ ਨਿਕਲੇਗਾ ਹੱਲ -5 ਅਹਿਮ ਖ਼ਬਰਾਂ

02/28/2021 7:49:49 AM

ਹਰਿਆਣਾ ਦੇ ਪਹਿਲੇ ਸੀਐੱਮ ਰਹੇ ਪੰਡਿਤ ਭਗਵਤ ਦਿਆਲ ਸ਼ਰਮਾ ''ਤੇ ਕਿਤਾਬ ਦੀ ਘੁੰਡ ਚੁਕਾਈ ਮੌਕੇ ਆਰਐੱਸਐੱਸ ਆਗੂ ਇੰਦਰੇਸ਼ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਸਾਨ ਅੰਦੋਲਨ ਤੇ ਹੋਰ ਮੁੱਦਿਆਂ ਬਾਰੇ ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲਬਾਤ ਕੀਤੀ।

ਦਿੱਲੀ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਧਰਨੇ ਉੱਤੇ ਸੀਮਿੰਟ ਦੀਆਂ ਕੰਧਾਂ ਖੜੀਆਂ ਕਰਨ ਤੇ ਮੇਖਾਂ ਕੰਡਿਆਲੀ ਤਾਰ ਲਾਏ ਜਾਣ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਸਮਾਜ ਦੇ 130 ਕਰੋੜ ਦੀ ਸੁਰੱਖਿਆ ਅਤੇ ਸਾਰੇ ਹਿੰਦੁਸਤਾਨ ਦੇ ਮੀਡੀਆ ਦੀ ਸੁਰੱਖਿਆ ਦੀ ਗਰੰਟੀ ਕੀਤੀ ਗਈ ਹੈ, ਬਿਨਾਂ ਕਿਸੇ ਹਿੰਸਾ ਦੇ। ਇਹ ਹਿੰਸਾ ਹੈ?

ਇਹ ਵੀ ਪੜ੍ਹੋ:

  • "ਮੇਰੇ ਭਰਾ ਦੀ ਪੁਲਿਸ ਹਿਰਾਸਤ ਵਿੱਚ ਮੌਤ ਕਿਵੇਂ ਹੋਈ, ਪਰਿਵਾਰ ਨੂੰ ਇਹ ਜਾਨਣ ਦਾ ਹੱਕ ਹੈ"
  • ਚੰਦਰਸ਼ੇਖਰ ਆਜ਼ਾਦ ਜਿੰਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਜ਼ਿੰਦਾ ਫੜ੍ਹਣ ''ਚ ਅਸਫਲ ਰਹੀ ਸੀ
  • ‘ਜਦੋਂ ਚੋਣ ਕਮਿਸ਼ਨ EVM ਨੂੰ ਸਿਆਸੀ ਪਾਰਟੀਆਂ ਨੂੰ ਜਾਂਚਣ ਦਾ ਮੌਕਾ ਨਹੀਂ ਦਿੰਦਾ, ਫ਼ਿਰ ਸਵਾਲ ਉੱਠਦਾ ਹੈ’

"ਆਪਣੇ ਘਰਾਂ ਦੇ ਬਾਹਰ ਕੰਡਿਆਲੀ ਤਾਰਾਂ ਲੱਗੀਆਂ ਹੁੰਦੀਆਂ ਹਨ ਕੀ ਇਹ ਹਿੰਸਾ ਹੈ?ਕੀ ਇਨ੍ਹਾਂ ਤਾਰਾਂ ਵਿੱਚ ਕੋਈ ਉਲਝਿਆ, ਕੋਈ ਮਰਿਆ?ਇਹ ਹਿੰਸਾ ਨਹੀਂ ਹਿੰਸਾ ਤੋਂ ਸੁਰੱਖਿਆ ਦਾ ਵਾਤਾਵਰਨ ਹੈ।"

"ਕਿਸਾਨ ਅੰਦੋਲਨ ਵਿੱਚ ਸ਼ੁਰੂ ਤੋਂ ਅੱਜ ਤੱਕ ਕੁਝ ਅਜਿਹੇ ਤੱਤ ਆ ਗਏ ਹਨ , ਜੋ ਅਲਟਰਾ ਲੈਫ਼ਟ ਹੈ, ਖ਼ਾਲਿਸਤਾਨੀ ਹੈ, ਅਲਟਰਾ ਵੈਸਟ ਹੈ। ਇਨ੍ਹਾਂ ਨੇ ਆਪਣੇ ਕਦਮ ਅਜਿਹੇ ਜਮਾਏ ਕਿ ਉਸ ਨੇ ਕਿਸਾਨ ਅੰਦੋਲਨ ਨੂੰ ਆਪਣੇ ਵੱਖਵਾਦੀ ਅਤੇ ਹਿੰਸਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਵਰਤਿਆ।"

"ਕਿਸਾਨ ਆਗੂ ਕਹਿੰਦੇ ਤਾਂ ਰਹੇ ਕਿ ਅੰਦੋਲਨ ਗੈਰ ਸਿਆਸੀ ਹੈ ਪਰ ਉਹ ਆਪਣੇ ਅੰਦੋਲਨ ਨੂੰ ਸ਼ੁੱਧ ਕਿਸਾਨ ਅੰਦੋਲਨ ਬਣਾ ਨਹੀਂ ਸਕੇ।"

"ਭਾਰਤ ਸਰਕਾਰ ਨੇ ਹਮੇਸ਼ਾ ਤੋਂ ਸਾਫ਼ ਸੱਦਾ ਦਿੱਤਾ ਹੈ ਕਿ ਆਓ ਕਿਸਾਨ ਬਿਲਾਂ ਦੀ ਇੱਕ-ਇੱਕ ਧਾਰਾ ਨੂੰ ਹੀ ਨਹੀਂ ਸਗੋਂ ਇਕੱਲੇ-ਇਕੱਲੇ ਸ਼ਬਦ ਬਾਰੇ ਵੀ ਚਰਚਾ ਕਰ ਲਵਾਂਗੇ। ਜੋ ਬਦਲਾਅ ਲਗਦਾ ਹੈ, ਉਹ ਵੀ ਦੱਸੋ ਜੋ ਇਸ ਵਿੱਚ ਕੁਝ ਹੋਰ ਸ਼ਾਮਲ ਹੋਣਾ ਚਾਹੀਦਾ ਹੈ ਉਹ ਵੀ ਦੱਸੋ।"

"ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਨਿਯਮਤ ਗੱਲਬਾਤ ਕਰਨ। ਦੋਵਾਂ ਨੂੰ ਸਮਝੌਤੇ ਕਰਨੇ ਪੈਣਗੇ ਪਰ ਕੋਈ ਸਿਹਤਮੰਦ ਹੱਲ ਜ਼ਰੂਰ ਨਿਕਲੇਗਾ।"

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਅਸੀਂ ਪੁਲਿਸ ਨੂੰ ਕੁਟਦਿਆਂ ਦੇਖਿਆ ਸੀ , ਕੁੱਟ ਖਾਂਦਿਆਂ ਪਹਿਲੀ ਵਾਰ ਦੇਖਿਆ ਹੈ। ਫਿਰ ਵੀ ਭਾਰਤ ਸਰਕਾਰ ਨੇ ਕੋਈ ਹਿੰਸਾ ਨਹੀਂ ਕੀਤੀ। ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਸਰਕਾਰ ਭਾਰਤ ਦੀਆਂ ਪਿਛਲੀਆਂ ਸਾਰੀਆਂ ਸਰਕਾਰਾਂ ਨਾਲੋਂ ਜ਼ਿਆਦਾ ਲੋਕਤੰਤਰੀ ਹੈ।"

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

''ਸਰਦੂਲ ਸਿਕੰਦਰ ਨਾਲ ਮੇਰੀ ਪਹਿਲੀ ਮੁਲਾਕਾਤ''

"ਸਿਤਾਰੇ ਅੰਬਰਾਂ ਤੋਂ ਨੀ ਉਤਰਦੇ ਹੁੰਦੇ, ਸਿਤਾਰਾ ਹੋਣ ਪਿਛੇ ਜਿਹੜੀ ਮਿਹਨਤ ਲੱਗਦੀ ਹੈ ਤੇ ਜਿਹੜਾ ਸਿਰੜ ਹੁੰਦਾ ਉਸਨੂੰ ਮਿਹਨਤ ਕਰਨ ਵਾਲਾ ਹੀ ਸਮਝ ਸਕਦਾ ਹੈ। ਦੂਜਾ ਬੰਦਾ ਤਾਂ ਸਿਰਫ਼ ਕਿਆਸ ਹੀ ਲਗਾ ਸਕਦਾ ਹੈ।" ਉਹ ਕਿਸੇ ਡੂੰਘੇ ਜਿਹੇ ਮਨ ''ਚੋ ਬੋਲ ਰਹੇ ਸੀ।

ਸਰਦੂਲ ਬੇਹੱਦ ਹਲੀਮੀ ਨਾਲ ਬੋਲ ਰਹੇ ਸੀ, ਮੈਂ ਨਾਲ ਦੀ ਕੁਰਸੀ ''ਤੇ ਬੈਠਾ ਸ਼ਿੱਦਤ ਜਿਹੀ ਨਾਲ ਸੁਣ ਰਿਹਾ ਸੀ। ਮੈਂ ਕੁੱਝ ਪਲ ਲਈ ਭੁੱਲ ਗਿਆ ਕਿ ਮੈਂ ਉਹਨਾਂ ਦੀ ਇੰਟਰਵਿਊ ਕਰ ਰਿਹਾ ਹਾਂ।

ਇੱਕ ਖ਼ਬਰ ਨੇ ਦੱਸ ਦਿੱਤਾ ਕਿ ''ਰੋਡਵੇਜ਼ ਦੀ ਲਾਰੀ'' ਤੋਂ ਸ਼ੁਰੂ ਹੋਇਆ ਸਫ਼ਰ ਇੰਨਾ ਕੁ ਹੀ ਸੀ ਤੇ ਦਰਵੇਸ਼ ਜਿਹਾ ਗਵਈਆ ਸਾਨੂੰ ਅਲਵਿਦਾ ਕਹਿ ਗਿਆ। ਕਿੰਨਾ ਸਾਰਾ ਵਿਰਸਾ ਦੇਕੇ, ਗੀਤਾਂ ਦਾ, ਸੁਰਾਂ ਦਾ, ਸ਼ਾਇਸਤਗੀ ਦਾ, ਯਾਦਾਂ ਦਾ।

ਮਰਹੂਮ ਗਾਇਕ ਸਰਦੂਲ ਸਿਕੰਦਰ ਨਾਲ ਆਪਣੀਆਂ ਯਾਦਾਂ ਤਾਜ਼ਾ ਕਰ ਰਹੇ ਹਨ ਡਾ਼ ਬਲਵਿੰਦਰ। ਉਹ ਜ਼ੀ ਪੰਜਾਬੀ ਚੈਨਲ ਵਾਸਤੇ ਪੰਜਾਬੀ ਹਸਤੀਆਂ ਦੇ ਇੰਟਰਵਿਊ ਕਰਦੇ ਰਹੇ ਹਨ ਅਤੇ ਅੱਜਕੱਲ ਯੂਨਿਵਰਸਿਟੀ ਵਿਚ ਪੜ੍ਹਾ ਰਹੇ ਹਨ।

ਪੂਰਾ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਇੱਕ ਭੈਣ ਦਾ ਦਰਦ, ਜਿਸ ਦੇ ਭਰਾ ਦੀ ਪੁਲਿਸ ਹਿਰਾਸਤ ਵਿੱਚ ਮੌਤ

Getty Images

ਦੋ ਪੁਲਿਸ ਆਧਿਕਾਰੀ ਇੱਕ ਗਲੀ ਵਿੱਚ ਚਾਕੂ ਲਈ ਘੁੰਮ ਰਹੇ ਇੱਕ ਸਿਆਹਫਾਮ ਬਾਰੇ ਮਿਲੀ ਸ਼ਿਕਾਇਤਾਂ ਦੇ ਜਵਾਬ ਵਿੱਚ ਆਏ ਸਨ।

ਨੌਜਵਾਨ ਭਟਕਿਆ ਹੋਇਆ ਸੀ ਤੇ ਇੱਧਰ ਉੱਧਰ ਘੁੰਮ ਫ਼ਿਰ ਰਿਹਾ ਸੀ। ਉਹ ਅਸਧਾਰਨ ਵਿਵਹਾਰ ਕਰ ਰਿਹਾ ਸੀ ਅਤੇ ਇਸ ਤਰ੍ਹਾਂ ਲੱਗਦਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੈ ਜਾਂ ਫ਼ਿਰ ਬਹੁਤ ਜ਼ਿਆਦਾ ਨਸ਼ੇ ਲਏ ਹਨ।

ਇੱਕ ਗਵਾਹ ਨੇ ਛੇ ਪੁਲਿਸ ਵਾਲਿਆਂ ਨੂੰ ਗੋਡਿਆਂ ਭਾਰ ਉਸ ''ਤੇ ਬੈਠੇ ਦੇਖਿਆ ਅਤੇ ਉਸ ਨੂੰ ਚੀਕਦਿਆਂ ਸੁਣਿਆ: "ਮੈਨੂੰ ਛੱਡ ਦਿਓ।"

ਉਹ ਪਲਾਂ ਵਿੱਚ ਹੀ ਬੇਹੋਸ਼ ਹੋ ਗਿਆ ਸੀ। ਅਧਿਕਾਰੀਆਂ ਨੇ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਦੇ ਪਹੁੰਚਣ ਤੋਂ ਬਾਅਦ ਪੰਜ ਮਿੰਟ ਤੋਂ ਵੀ ਘੱਟ ਸਮੇਂ ਅੰਦਰ ਸ਼ੇਕੂ ਬੇਈਉ ਫ਼ੁੱਟਪਾਥ ''ਤੇ ਮਰ ਰਿਹਾ ਸੀ, ਉਸਦੇ ਹੱਥ ਪੈਰ ਬੰਨੇ ਹੋਏ ਸਨ।

ਉਨ੍ਹਾਂ ਦੀ ਭੈਣ ਨੇ ਬੀਬੀਸੀ ਨਾਲ ਆਪਣਾ ਦੁੱਖ ਸਾਂਝਾ ਕੀਤਾ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਚੰਦਰਸ਼ੇਖਰ ਆਜ਼ਾਦ ਜਿੰਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਜ਼ਿੰਦਾ ਨਾ ਫੜ ਸਕੀ

ਆਜ਼ਾਦ ਬਾਰੇ ਇਹ ਮਸ਼ਹੂਰ ਸੀ ਕਿ ਉਨ੍ਹਾਂ ਦਾ ਨਿਸ਼ਾਨਾ ਬਹੁਤ ਪੱਕਾ ਹੈ। 17 ਦਸੰਬਰ, 1927 ਨੂੰ ਅੰਗ੍ਰੇਜ਼ ਡੀਐਸਪੀ ਜਾਨ ਸਾਂਡਰਸ ਨੂੰ ਮਾਰਨ ਤੋਂ ਬਾਅਦ ਭਗਤ ਸਿੰਘ ਅਤੇ ਰਾਜਗੁਰੂ ਡੀਏਵੀ ਕਾਲਜ ਦੇ ਹੋਸਟਲ ਵੱਲ ਭੱਜ ਰਹੇ ਸਨ।

ਹੋਸਟਲ ਤੋਂ ਸਾਰਾ ਨਜ਼ਾਰਾ ਵੇਖ ਰਹੇ ਆਜ਼ਾਦ ਨੂੰ ਇਹ ਭਿਣਕ ਲੱਗ ਗਈ ਸੀ ਕਿ ਭਗਤ ਸਿੰਘ ਅਤੇ ਰਾਜਗੁਰੂ ਨੇ ਆਪਣੀ ਪਿਸਤੌਲ ਦੀਆਂ ਸਾਰੀਆਂ ਗੋਲੀਆਂ ਸਾਂਡਰਸ ''ਤੇ ਚਲਾ ਦਿੱਤੀਆਂ ਸਨ ਅਤੇ ਹੁਣ ਉਨ੍ਹਾਂ ਦੀ ਪਿਸਤੌਲ ''ਚ ਇੱਕ ਵੀ ਗੋਲੀ ਨਹੀਂ ਸੀ।

ਚੰਦਰ ਸ਼ੇਖਰ ਆਜ਼ਾਦ ਦੇ ਸਾਥੀ ਰਹੇ ਸ਼ਿਵ ਵਰਮਾ ਲਿਖਦੇ ਹਨ "ਇਹ ਜ਼ਿੰਦਗੀ ਅਤੇ ਮੌਤ ਦੀ ਦੌੜ ਸੀ ਅਤੇ ਦੋਵਾਂ ਦੇ ਵਿਚਾਲੇ ਦੀ ਦੂਰੀ ਹੌਲੀ-ਹੌਲੀ ਘੱਟਦੀ ਹੀ ਜਾ ਰਹੀ ਸੀ।"

"ਇਸ ਤੋਂ ਪਹਿਲਾਂ ਕਿ ਭਗਤ ਸਿੰਘ ਚੰਨਣ ਸਿੰਘ ਦੀ ਗ੍ਰਿਫ਼ਤ ''ਚ ਆਉਂਦੇ, ਇੱਕ ਗੋਲ਼ੀ ਉਨ੍ਹਾਂ ਦੇ ਪੱਟ ''ਚ ਆ ਕੇ ਲੱਗੀ।ਇਹ ਗੋਲੀ ਆਪਣੀ ਮਾਊਜ਼ਰ ਪਿਸਤੌਲ ''ਚੋਂ ਚੰਦਰ ਸ਼ੇਖਰ ਆਜ਼ਾਦ ਨੇ ਚਲਾਈ ਸੀ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਰਾਹੁਲ ਗਾਂਧੀ ਨੇ ਈਵੀਐੱਮ ਤੇ ਚੋਣ ਕਮਿਸ਼ਨ ਬਾਰੇ ਕੀ ਸਵਾਲ ਚੁੱਕੇ

ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਥੁਥੂਕੁੜੀ ਪਹੁੰਚੇ ਅਤੇ ਵੀਓਸੀ ਕਾਲਜ ਵਿੱਚ ਵਕੀਲਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਕਈ ਮੁੱਦਿਆਂ ਜਿਵੇਂ ਕਿ ਖੇਤੀ ਕਾਨੂੰਨਾਂ, ਔਰਤਾਂ ਦੀ ਬਰਾਬਰੀ, ਰਾਖਵੇਂਕਰਨ, ਨਿਆਂਇਕ ਸਿਸਟਮ ਸਣੇ ਹੋਰਨਾਂ ਕਈ ਮੁੱਦਿਆਂ ''ਤੇ ਚਰਚਾ ਕੀਤੀ।

ਰਾਹੁਲ ਗਾਂਧੀ ਨੇ ਕਿਹਾ, "ਅਸੀਂ ਕਈ ਉਦਾਹਰਨਾਂ ਦੇਖੀਆਂ ਹਨ ਜਦੋਂ ਜੱਜ ਉਹ ਫ਼ੈਸਲੇ ਲੈਂਦੇ ਹਨ ਜੋ ਸਰਕਾਰ ਚਾਹੁੰਦੀ ਹੈ ਤੇ ਉਨ੍ਹਾਂ ਨੂੰ ਚੰਗੇ ਅਹੁਦੇ ਮਿਲਦੇ ਹਨ। ਮੈਨੂੰ ਲਗਦਾ ਹੈ ਕਿ ਕੁਝ ਸਾਲਾਂ ਦਾ ਕੂਲਿੰਗ-ਪੀਰੀਅਡ ਹੋਣਾ ਚਾਹੀਦਾ ਹੈ ਜਦੋਂ ਜੱਜਾਂ ਨੂੰ ਕੋਈ ਅਹੁਦਾ ਨਾ ਦਿੱਤਾ ਜਾ ਸਕੇ। ਨਹੀਂ ਤਾਂ ਸਾਰਾ ਇੰਸੈਂਟਿਵ ਢਾਂਚਾ ਹੀ ਸਵਾਲਾਂ ''ਚ ਆ ਜਾਵੇਗਾ।"

ਉਨ੍ਹਾਂ ਅੱਗੇ ਕਿਹਾ, "ਜੇ ਜੱਜ ਨੂੰ ਤਿੰਨ-ਚਾਰ ਕੇਸਾਂ ਤੋਂ ਬਾਅਦ ਚੰਗਾ ਅਹੁਦਾ ਦਿੱਤਾ ਜਾਵੇਗਾ ਤਾਂ ਇਹ ਉਨ੍ਹਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰੇਗਾ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''787a7295-e572-4bc1-b0cc-ecfa3da388e2'',''assetType'': ''STY'',''pageCounter'': ''punjabi.india.story.56227626.page'',''title'': ''RSS ਆਗੂ ਨੇ ਦੱਸਿਆ ਕਿ ਕਿਸਾਨ ਆਂਦੋਲਨ ਨੂੰ ਕੌਣ ਕਰ ਰਿਹਾ ਖ਼ਰਾਬ ਅਤੇ ਕਿਵੇਂ ਨਿਕਲੇਗਾ ਹੱਲ -5 ਅਹਿਮ ਖ਼ਬਰਾਂ'',''published'': ''2021-02-28T02:15:29Z'',''updated'': ''2021-02-28T02:15:29Z''});s_bbcws(''track'',''pageView'');