ਦੀਪ ਸਿੱਧੂ ਦਾ ਦਾਅਵਾ, ''''ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ'''', ਅਦਾਲਤ ਨੇ ਕੀ ਕਿਹਾ - ਪ੍ਰੈੱਸ ਰਿਵੀਊ

02/27/2021 8:49:47 AM

ਦਿੱਲੀ ਦੀ ਇੱਕ ਅਦਾਲਤ ਨੇ 26 ਜਨਵਰੀ ਨੂੰ ਲਾਲ ਕਿਲੇ ਉੱਪਰ ਵਾਪਰੇ ਘਟਨਾਕ੍ਰਮ ਬਾਰੇ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੂੰ ਸਹੀ ਤਰੀਕੇ ਨਾਲ ਜਾਂਚ ਕਰਨ ਲਈ ਕਿਹਾ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ ਜਾਂਚ ਅਫ਼ਸਰ ਤੋਂ, "ਸਿਰਫ਼ ਮੁਜਰਮ ਸਾਬਤ ਕਰਨ ਲਈ ਸਬੂਤ ਇਕੱਠੇ ਕਰਨ ਦੀ ਆਸ ਨਹੀਂ ਕੀਤੀ ਜਾਂਦੀ ਸਗੋਂ ਉਸ ਨੇ ਅਦਾਲਤ ਦੇ ਸਾਹਮਣੇ ਸੱਚੀ ਤਸਵੀਰ ਰੱਖਣੀ ਹੁੰਦੀ ਹੈ।"

ਅਦਾਲਤ ਨੇ ਇਹ ਟਿੱਪਣੀ ਅਦਾਕਾਰ ਦੀਪ ਸਿੱਧੂ ਦੇ ਇਸ ਦਾਅਵੇ ਤੋਂ ਇੱਕ ਦਿਨ ਬਾਅਦ ਕੀਤੀ ਕਿ ਉਹ ਤਾਂ ‘ਭੀੜ ਨੂੰ ਸ਼ਾਂਤ ਕਰ ਰਹੇ ਸਨ’।

ਇਹ ਵੀ ਪੜ੍ਹੋ:

  • ਚੰਦਰਸ਼ੇਖਰ ਆਜ਼ਾਦ ਜਿੰਨ੍ਹਾਂ ਨੂੰ ਬ੍ਰਿਟਿਸ਼ ਪੁਲਿਸ ਜ਼ਿੰਦਾ ਫੜ੍ਹਣ ''ਚ ਅਸਫਲ ਰਹੀ ਸੀ
  • ਪੁਲਿਸ ਨੇ ਇੱਕ ਰੇਪ ਕੇਸ ਦਾ ਮੁੱਖ ਮੁਲਜ਼ਮ ਵਾਰਦਾਤ ਦੇ 20 ਸਾਲ ਮਗਰੋਂ ਕਿਵੇਂ ਫੜ੍ਹਿਆ
  • ''ਬਹੁਤ ਬੁਰੇ ਤਰੀਕੇ ਨਾਲ ਟਾਰਚਰ ਕੀਤਾ ਗਿਆ ਹੈ, ਮੇਰੇ ਨਿਸ਼ਾਨ ਵੀ ਸਨ''

ਦੀਪ ਸਿੱਧ ਨੇ ਆਪਣੇ ਵਕੀਲ ਰਾਹੀਂ ਦਾਇਰ ਅਰਜੀ ਵਿੱਚ ਅਦਾਲਤ ਤੋਂ ਜਾਂਚ ਏਜੰਸੀ ਨੂੰ ਜਾਂਚ ਵਿੱਚ ਸਾਰੀਆਂ ਵੀਡੀਓ ਫੁਟੇਜ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਬੇਕਸੂਰੀ ਸਾਬਤ ਹੋ ਸਕੇ।

ਪਤਨੀਆਂ ਰਾਹੀਂ ਵਿਦੇਸ਼ ਜਾਣ ਦੀਆਂ ਉਮੀਦਾਂ ਇੰਝ ਟੁੱਟੀਆਂ

  • ਵਰ, ਵਿਚੋਲੇ ਤੇ ਆਈਲੈੱਟਸ: ''ਕੁੜੀ ਕੈਨੇਡਾ ''ਚ ਪੱਕੀ ਹੈ ਤਾਂ.....''
  • ਵਰ, ਵਿਚੋਲੇ ਤੇ ਆਈਲੈੱਟਸ: ਪੰਜਾਬ ''ਚ ''ਜੁਗਾੜ'' ਵਿਆਹਾਂ ਦਾ ''ਗੋਰਖਧੰਦਾ''!
  • ਵਰ, ਵਿਚੋਲੇ ਤੇ ਆਈਲੈੱਟਸ: ਵਿਦੇਸ਼ ਜਾਣ ਦਾ ਰੁਝਾਨ ਹਿਜਰਤ ਜਾਂ ਉਜਾੜਾ?

ਵਿਦੇਸ਼ ਵਿੱਚ ਜਾ ਕੇ ਵਸਣ ਦੇ ਚਾਹਵਾਨ ਪੰਜਾਬੀ ਪਤੀਆਂ ਨੇ ਆਪਣੀਆਂ ਪਤਨੀਆਂ ਨੂੰ ਪੈਸੇ ਖ਼ਰਚ ਕੇ ਸਟੂਡੈਂਟ ਵੀਜ਼ੇ ਉੱਪਰ ਬਾਹਰ ਭੇਜਿਆਂ ਪਰ ਉੱਥੇ ਜਾ ਕੇ ਉਨ੍ਹਾਂ ਦੀਆਂ ਪਤਨੀਆਂ ਨੇ ਇਨ੍ਹਾਂ ਨੂੰ ਛੱਡ ਦਿੱਤਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਬਰਨਾਲੇ ਦੇ ਲਗਭਗ ਅਜਿਹੇ ਤੀਹ ਪਤੀਆਂ ਨੇ ਇੱਕ ਗੈਰ-ਸਰਕਾਰੀ ਸੰਸਥਾ ਕੋਲ ਅਪੀਲ ਕੀਤੀ ਹੈ। ਇਨ੍ਹਾਂ ਪਤੀਆਂ ਨੇ ਆਪਣੀਆਂ ਪਤਨੀਆਂ ਦੇ ਪਾਸਪੋਰਟ ਮੁਅਤਲ ਕਰਨ ਦੀ ਮੰਗ ਕੀਤੀ ਹੈ ਅਤੇ ਕੁਝ ਪੁਲਿਸ ਰਿਪੋਰਟ ਦਰਜ ਕਰਵਾ ਸਕੇ ਹਨ।

ਜਦੋਂ ਪਤਨੀ ਵੱਲੋਂ ਆਲੈਟਸ ਵਿੱਚ ਲੁੜੀਂਦੇ ਬੈਂਡ ਹਾਸਲ ਕਰਨ ਮਗਰੋਂ ਜਦੋਂ ਉਨ੍ਹਾਂ ਦੀ ਪ੍ਰੋਫ਼ਾਈਲ ਵੀ ਉਸ ਦੇਸ਼ ਵਿੱਚ ਜਾਣ ਦੀਆਂ ਸ਼ਰਤਾਂ ਪੂਰੀਆਂ ਕਰਦੀ ਨਜ਼ਰ ਆਈ ਤਾਂ ਇਨ੍ਹਾਂ ਪਤੀਆਂ ਨੇ ਆਪਣੀਆਂ ਪਤਨੀਆਂ ਦੀ ''ਵਿਦੇਸ਼ ਵਿੱਚ ਪੜ੍ਹਾਈ'' ਲਈ ਭਾਰੀ ਫ਼ੀਸਾਂ ਵੀ ਭਰੀਆਂ। ਹੁਣ ਇਹ ਪਤੀ ਸਪਾਊਸ ਵੀਜ਼ੇ ਦੀ ਉਡੀਕ ਕਰ ਰਹੇ ਸਨ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ''ਉਡਾਣ ਭਰਨ'' ਮਗਰੋਂ ਇਨ੍ਹਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਕਣਕ ਦੀ ਭਰੀ ਰੇਲ ਗੱਡੀ ਕਿਸਾਨਾਂ ਨੇ ਰੋਕੀ

ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਪੰਜਾਬ ਦੇ ਮੋਗਾ ਵਿੱਚ ਇੱਕ ਕਣਕ ਦੀ ਭਰੀ ਰੇਲ ਗੱਡੀ ਰੋਕੀ।

ਦਿ ਟ੍ਰਿ੍ਬਿਊਨ ਦੀ ਖ਼ਬਰ ਮੁਤਾਬਕ ਪੁਲਿਸ ਦਾ ਕਹਿਣਾ ਹੈ ਕਿ ਰੇਲ ਗੱਡੀ ਨੂੰ ਡਾਗਰੂ ਰੇਲਵੇ ਸਟੇਸ਼ਨ ਉੱਪਰ ਰੋਕਿਆ ਗਿਆ ਜਦੋਂ ਇਹ ਇੱਕ ਨਿੱਜੀ ਸਾਈਲੋ ਵਿੱਚੋਂ ਬਾਹਰ ਆ ਰਹੀ ਸੀ।

ਕਿਸਾਨ ਰੇਲ ਦੀ ਪਟੜੀ ਉੱਪਰ ਬੈਠ ਗਏ ਅਤੇ ਕਿਹਾ ਕਿ ਉਹ ਗੱਡੀ ਨੂੰ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਣਗੇ।

ਆਰਥਿਕਤਾ V-ਅਕਾਰ ਨਾਲ ਸੁਧਰੀ

ਅਕਤੂਬਰ ਤੋਂ ਦਸੰਬਰ 2021 ਦੌਰਾਨ ਭਾਰਤੀ ਆਰਥਿਕਤਾ ਵਿੱਚ 0.4 ਫ਼ੀਸਦੀ ਵਾਧਾ ਹੋਇਆ ਹੈ। ਇਸ ਅਰਸੇ ਦੌਰਾਨ ਮੈਨੂਫੈਕਚਰਿੰਗ, ਕੰਸਟਰਕਸ਼ਨ ਅਤੇ ਖੇਤੀ ਖੇਤਰ ਵਿੱਚ ਸੁਧਾਰ ਹੋਇਆ ਹੈ।

ਇਕਨਾਮਿਕ ਟਾਈਮਜ਼ ਦੀ ਖ਼ਬਰ ਮੁਤਾਬਰ ਵਿੱਚ ਮੰਤਰਾਲਾ ਨੇ ਕਿਹਾ ਹੈ ਕਿ ਇਹ ਸੁਧਾਰ ਤਾਂ ਹੋਇਆ ਹੈ ਪਰ ਭਾਰਤ ਉੱਪਰ ਮਹਾਂਮਾਰੀ ਦਾ ਖ਼ਤਰਾ ਬਰਕਰਾਰ ਹੈ ਅਤੇ ਸਾਲ 2020-21 ਦੌਰਾਨ ਆਰਥਿਕਤਾ 8 ਫ਼ੀਸਦੀ ਸੁੰਗੜੇਗੀ ਜਦਕਿ ਪਹਿਲਾਂ ਇਹ ਕਿਆਸ 7.7 ਫ਼ੀਸਦੀ ਦਾ ਸੀ।

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=DWo2BbSX1RE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''6fdf85d1-fd61-4506-888c-2ce3ab9aa7cc'',''assetType'': ''STY'',''pageCounter'': ''punjabi.india.story.56220452.page'',''title'': ''ਦੀਪ ਸਿੱਧੂ ਦਾ ਦਾਅਵਾ, \''ਭੀੜ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਸੀ\'', ਅਦਾਲਤ ਨੇ ਕੀ ਕਿਹਾ - ਪ੍ਰੈੱਸ ਰਿਵੀਊ'',''published'': ''2021-02-27T03:07:22Z'',''updated'': ''2021-02-27T03:07:22Z''});s_bbcws(''track'',''pageView'');